ਮੈਗਨੋ ਬ੍ਰਾਜ਼ੀਲ ਦੀ ਧਰਤੇ ਤੇ ਜੰਮੇ ਏਲੈਕਸ ਮੈਗਨੋ ਸਿਰਫ਼ ਇੰਟਰਨੈਸ਼ਨਲ ਕੋਰਿਓਗ੍ਰਾਫ਼ਰ ਹੀ ਨਹੀਂ ਬਲਕਿ ਨਿਰਮਾਤਾ ਨਿਰਦੇਸ਼ਕ ਵੀ ਹਨ। ਜਿਨਾਂ ਆਪਣੇ ਪੱਚੀ ਸਾਲਾਂ ਦੇ ਡਾਂਸ ਕੈਰੀਆਰ ਵਿੱਚ
ਅਨੋਖੀ ਗਤੀਸ਼ੀਲ ਡਾਂਸ ਸ਼ੈਲੀ ਨਾਲ ਡਾਂਸ ਨੂੰ ਨਵੇਂ ਮੰਜ਼ਿਲਾਂ ਤੱਕ ਪਹੁੰਚਾਇਆ ਹੈ। ਉਨਾਂ ਇੰਟਰਨੈਸ਼ਨਲ ਕਲਾਕਾਰਾਂ ਮੈਡੋਨਾ,ਬਿੱਲੀ ਬਿੱਲੀ ਗੁਡੀਆ ਤੇ ਬ੍ਰਿਟਨੀ ਸਪੀਅਰਜ਼ ਦੇ ਕੰਮ ਕੀਤਾ ਹੈ ਜੋ ਜਲਦ ਹੀ ਡਾਂਸ ਇੰਡੀਆ ਡਾਂਸ ਦੇ 20 ਪ੍ਰਤਿਯੋਗੀਆਂ ਨੂੰ ਟ੍ਰੇਨਿੰਗ ਦਿੰਦੇ ਨਜ਼ਰ ਆਉਣਗੇ । ਪੇਸ਼ ਹਨ ਉਨਾਂ ਨਾਲ ਗੱਲਬਾਤ ਦੇ ਕੁਝ ਅੰਸ਼……………….
? ਡਾਂਸ ਇੰਡੀਆ ਡਾਂਸ ਵਿੱਚ ਕਿਵੇਂ ਆਉਣਾ ਹੋਇਆ।
-ਮੈਂ ਸ਼ੁਰੂ ਤੋਂ ਹੀ ਡਾਂਸ ਇੰਡੀਆਂ ਡਾਂਸ ਦੀ ਵੱਡਾ ਫ਼ੈਨ ਰਿਹਾਂ ਹਾਂ ,ਮੈਂ ਵੇਬ ਤੇ ਪਿਛਲੇ
ਦੋਵੇਂ ਸੀਜ਼ਨ ਵੇਖੇ ਹਨ ਮੇਰੀ ਤਮੰਨਾ ਸੀ ਕਿ ਮੈਂ ਵੀ ਇਸਦਾ ਹਿੱਸਾ ਬਣਾ ਤੇ ਖ਼ੁਸ਼ਕਿਸਮਤ
ਹਾਂ ਕਿ ਮੈਨੂੰ ਸ਼ੀਜਨ ਤਿੰਨ ਲਈ ਸਾਈਨ ਕੀਤਾ ਗਿਆ।
? ਸ਼ੋਅ ਵਿੱਚ ਤੁਹਾਡੀ ਕੀ ਭੂਮਿਕਾ?
-ਮੇਰੀ ਭੂਮਿਕਾ ਪ੍ਰਤੀਯੋਗੀਆਂ ਨੂੰ ਟ੍ਰੇਂਡ ਕਰਨ ਦੀ ਹੈ ਜਿਸ ਵਿੱਚ ਡਾਂਸ ਵਿੱਚ ਗੀਤ,ਛੰਦ,ਕੋਰਸ
ਤੇ ਗੀਤਾਂ ਦੇ ਭਾਗਾਂ ਨੂੰ ਕਿਵੇਂ ਡਾਂਸ ਵਿੱਚ ਤਿਆਰ ਕਰਨਾ ਹੈ ਦੀ ਰਹੇਗੀ।
?ਤੁਹਾਡਾ ਹੁਣ ਤੱਕ ਦਾ ਕਿਹੋ ਜਿਹਾ ਤਜ਼ਰਬਾ ਰਿਹਾ ।
-ਮੈਨੂੰ ਦੋ ਹਫ਼ਤਿਆਂ ਲਈ ਬੁਲਾਇਆ ਗਿਆ ਹੈ ਜਿਸ ਵਿੱ 18 ਪ੍ਰਤੀਯੋਗੀਆਂ ਨੂੰ ਟ੍ਰੇਂਡ ਕੀਤਾ ਹੈ
। ਜਿਸ ਦੌਰਾਨ ਮੈਂ ਮਹਿਸੂਸ ਕੀਤਾ ਹੈ ਕਿ ਭਾਰਤ ਵਿੱਚ ਡਾਂਸ ਵਿੱਚ ਵੱਡਾ ਟੈਲੇਂਟ ਮੌਜੂਦ
ਹੈ ਜਿਸਨੂੰ ਸਿਰਫ਼ ਵਿਸ਼ੇਸ਼ ਟ੍ਰੇਨਿੰਗ ਦੀ ਲੋੜ ਹੈ। ਜਿਵੇਂ ਮੈਂ ਉਨਾਂ ਨੂੰ ਸਖ਼ਤ ਮੇਹਨਤ ਕਰਦਿਆਂ
ਵੇਖਿਆ ਤਾਂ ਮੈਨੂੰ ਵੀ ਆਪਣੇ ਸੰਘਰਸ਼ ਦੇ ਦਿਨ ਯਾਦ ਆ ਗਏ ਜਦੋਂ ਅਸੀ ਪੰਜ ਪੰਜ ਘੰਟੇ
ਮੇਹਨਤ ਕਰਦੇ ਸੀ ਅਸਲ ਵਿੱਚ ਇਹੀ ਤੁਹਾਡੀ ਸਫਲਤਾ ਦੀ ਕੁੰਜੀ ਹੁੰਦੀ ਹੈ ਇਸੀ ਮੇਹਨਤ
ਵਿੱਚ ਅਸੀਂ ਡਾਂਸ ਦੀ ਬਾਰੀਕੀਆਂ ਨੂੰ ਸਮਝ ਪਾਉਂਦੇ ਹਾਂ। ਅਸੀਂ ਆਪਣਾ ਡਾਂਸ ਬ੍ਰਾਜ਼ੀਲ ਵਿੱਚ 20
ਸਾਲ ਪਹਿਲਾਂ ਮੇਰੇ ਭਰਾ ਤੇ ਦੋ ਹੋਰ ਮੁੰਡਿਆਂ ਨਾਲ ਸ਼ੁਰੂ ਕੀਤਾ ਸੀ ਅਸੀਂ ਆਪਣਾ ਇੱਕ
ਗੁਰੱਪ ਬਣਾਇਆ ਸੀ ਜਿਸਨੂੰ ਔਲਡ ਐਜ਼ ਕਿਹਾ ਜਾਂਦਾ ਸੀ ਤੇ ਅਸੀਂ ਰਾਤ ਸਮੇਂ ਕਲੱਬ ਵਿੱਚ
ਆਪਣੀ ਪੇਸ਼ਕਾਰੀ ਕਰਦੇ ਸੀ । ਇਸੇ ਦੌਰਾਨ ਹੀ ਮੇਰੀ ਮੁਲਾਕਾਤ ਇੱਕ ਉਚੱਕੋਟੀ ਦੇ
ਡਾਂਸਰ ਨਾਲ ਹੋਈ ਜਿਨਾਂ ਇੱਗ ਸ਼ੋਅ ਦਿੱਤਾ ਜੋ ਕਿ ਰਿਓ ਡੀ ਜਨੇਰਿਓ ਦੇ ਇੱਕ ਉਪੱ ਨਗਰ
ਵਿੱਚ ਸੀ। ਉਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿੱਥੇ ਅਸੀਂ ਇੱਕ ਰਿਆਲਟੀ ਸ਼ੋਅ
ਜਿੱਤਿਆ ਤੇ ਉਸਤੋਂ ਮਿਲੇ ਪੈਸੇ ਤੋਂ ਬਾਅਦ ਲੈਸ ਐਜਲਿਸ਼ ਵਿੱਚ ਅਧੁਨਿਕ ਡਾਂਸ ਸਿੱਖਣਾ
ਸ਼ੁਰੂ ਕਰਨ ਦਾ ਮੌਕਾ ਜਿਸਤੋਂ ਬਾਅਦ ਫਿਰ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।
? ਇੰਟਰਨੈਸ਼ਨਲ ਕਲਾਕਾਰਾਂ ਨੂੰ ਕੰਮ ਕਰਨ ਦੇ ਤਜ਼ਰਬਾ ਬਾਰੇ ਦੱਸੋ।
-ਮੇਰੇ ਲਈ ਉਹ ਸਮਾਂ ਬੜਾ ਰੋਮਾਂਚ ਭਰਿਆ ਸੀ ਜਦੋਂ ਮੇਰੇ ਆਦਰਸ਼ ਰਹੇ ਮਾਇਕਲ ਜੈਕਸਨ
ਨਾਲ ਕੰਮ ਮਿਲਿਆ । ਉਹ ਇੱਕ ਬਿਜਲੀ ਦੀ ਤਰਾਂ ਊਰਜਾ ਨਾਲ ਭਰਪੂਰ ਵਿਅਕਤੀ ਸੀ ਪਰ
ਉਹ ਸ਼ਰਮੀਲਾ ਸੀ ਜੋ ਆਪਣੇ ਕੰਮ ਤੋਂ ਇਲਾਵਾ ਕਿਸੇ ਨਾਲ ਗੱਲਬਾਤ ਨਹੀਂ ਕਰਦਾ ਸੀ।
ਇਸੇ ਤਰਾਂ ਮੈਡੋਨਾ ਦੇ ਨਾਲ ਐਚਬੀਓ ਵਲੋਂ ਬੁਲਾਏ ਗਏ ਵਰਲਡ ਟੂਰ ਤੇ ਜਾਣ ਦਾ ਮੌਕਾ
ਮਿਲਿਆ ਉਦੋਂ ਮੈਡੋਨਾ ਅਣਵਿਹਾਈ ਸੀ ਜਦੋਂ ਉਸ ਨਾਲ ਦੋਬਾਰਾ ਮੁਲਾਕਾਤ ਹੋਈ ਤਾਂ
ਉਸਦਾ ਜੀਵਨ ਬਦਲ ਗਿਆ ਸੀ ਤੇ ਉਸਨੇ ਸੰਗੀਤ ਵਿੱਚ ਵੱਡਾ ਨਾਮ ਬਣਾ ਲਿਆ ਸੀ।
ਇਸਤੋਂ ਇਲਾਵਾ ਏਬੀਸੀ ਤੇ ਐਮਟੀਵੀ ਕਲੱਬ ਟੂਰ ਲਈ ਮੈਂ ਬ੍ਰਿਟਨੀ ਸਪੀਅਰਜ਼ ਨੂੰ
ਟ੍ਰੇਂਡ ਕੀਤਾ ਭਾਵੇਂ ਉਹ ਇੱਕ ਵੱਡੀ ਸਟਾਰ ਸੀ ਪਰ ਟ੍ਰੇਨਿੰਗ ਦੌਰਾਨ ਉਹ ਬੜੀ ਕੂਲ ਤੇ
ਸ਼ਾਲਨੀਅਤਾ ਭਰਿਆ ਸੁਭਾਅ ਨਾਲ ਕੰਮ ਕਰਦੀ ਸੀ। ਇਸੇ ਤਰਾਂ ਮਹਾਨ ਡਾਂਸਰ ਏਸ਼ਲੇਅ
ਰਾੱਬਟਸ ਜਿਨਾਂ ਬਿੱਲੀ ਬਿੱਲੀ ਗੁਡੀਆ ਵਿੱਚ ਮੇਰਾ ਨਾਲ ਕੰਮ ਕੀਤਾ ਉਹ ਵੀ ਤਜ਼ਰਬਾ
ਬਹੁਤ ਅਦੁਭਤ ਸੀ।
? ਕੀ ਤੁਹਾਡੀ ਭਾਰਤ ਆਉਣ ਦੀ ਯੋਜਨਾ ਹੈ?
-ਅਰੇ ਹਾਂ ਬਈ…..ਬਿਲੱਕੁਲ ਆਵਾਂਗਾ ਕਿਉਂਕਿ ਡਾਂਸ ਭਾਰਤ ਦਾ ਇੱਕ ਪ੍ਰਾਚੀਨ ਹਿੱਸਾ ਹੈ ।
ਭਾਰਤ ਪ੍ਰਾਚੀਨ ਸੰਸਕ੍ਰਿਤੀ ਇੱਕ ਕਲਾਕਾਰ ਲਈ ਖਿੱਚ ਦਾ ਕਾਰਨ ਹੈ ਜਿਸਨੂੰ ਅਨੁਭਵ ਹਰ
ਕਲਾਕਾਰ ਲਈ ਮਹੱਤਵ ਰੱਖਦਾ ਹੈ। ਇਸੇ ਸਾਲ ਦੇ ਆਰੰਭ ਵਿੱਚ ਮੈਂ ਦਿੱਲੀ ਆਇਆ ਸੀ
ਉਦੋਂ ਸ਼ਿਵ ਤੇ ਦੇਵੀ ਸਰਸਵਤੀ ਦੀ ਫੋਟੋ ਨਾਲ ਲੈ ਕੇ ਗਿਆ ਸੀ ਮੈਂ ਦੋਵੇਂ ਫੋਟੋਆਂ
ਆਪਣੇ ਲਾਸ ਐਜਲਿਸ ਸਟੂਡਿਓ ਦੀ ਕੰਧਾ ਉਤੇ ਲਾਈਆਂ ਹੋਈਆਂ ਹਨ। ਇਸਤੋ ਇਲਾਵਾ
ਮੈਂ ਸ਼ਤਰੰਜ ਦੀ ਖੇਡ ਦਾ ਸ਼ੌਕੀਨ ਹਾਂ ਪੱਛਮ ਦੇ ਲੋਕ ਖੇਡਾਂ ਲਈ ਇੰਨੇ ਜਾਗਰਤ ਨਹੀਂ ਹੁਣ
ਜਦੋਂ ਮੈਂ ਦੋਬਾਰਾ ਭਾਰਤ ਆਵਾਂਗਾ ਤੇ ਆਪਣੇ ਨਾਲ ਇੱਕ ਲੱਕੜੀ ਦਾ ਚੈਸਬੋਰਡ ਜ਼ਰੂਰ ਲੈ
ਕੇ ਆਵਾਂਗਾ।