“ਸ਼ਹੀਦ” ਫਿਲਮ ਦੇ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਨਾਲ ਹੋਈ ਵਿਸ਼ੇਸ਼ ਮੁਲਾਕਾਤ : ਗੁਰਜੀਤ ਸਿੰਘ ਝਾਮਪੁਰ

ਇਹ ਫਿਲਮ ਜੋ ਕਿ ਅੰਤਰ-ਰਾਸ਼ਟਰੀ ਸਟੈਂਡਰਡ ਦੀ ਹੈ ਜਿਸ ਦਾ ਨਿਰਮਾਣ “ਸਿੱਖ ਮੀਡੀਆ” (ਨਾਨ ਪ੍ਰਾਫਿਟ ਸੰਸਥਾ) ਨੇ ਕੀਤਾ ਹੈ ਅਤੇ ਜਿਸਦੇ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਹਨ, ਨੇ ਇਸ ਡਾਕੂ ਫੀਚਰ ਸਿੱਖ ਫਿਲਮ ਨੂੰ ਬਣਾਉਣ ਲਈ ਜੋ ਘਾਲਣਾ ਘਾਲੀ ਹੈ ਇਸ ਦਾ ਅੰਦਾਜ਼ਾ ਫਿਲਮ ਵੇਖ ਕੇ ਹੀ ਲਗਾਇਆ ਜਾ ਸਕਦਾ ਹੈ। ਇਹ ਆਪਣੇ ਆਪ ਵਿੱਚ ਵਿਲੱਖਣ ਕਿਸਮ ਦੀ ਫਿਲਮ ਹੈ ਜਿਸ ਨੂੰ ਜੇਕਰ ਕਿਹਾ ਜਾਵੇ ਕਿ ‘ਗਾਗਰ ਵਿੱਚ ਸਾਗਰ’ ਭਰ ਦਿੱਤਾ ਹੈ। ਇਸ ਫਿਲਮ ਦੀ ਸ਼ੁਰੂਆਤ ਹੀ ਐਨੀ ਵਧੀਆ ਹੈ ਕਿ ਇੱਕ ਵਾਰੀ ਸਾਨੂੰ ਉਸ ਸਮੇਂ ਵਿਚ ਪਹੁੰਚਾ ਦਿੰਦੀ ਹੈ ਕਿ ਜਿਵੇਂ ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਲੈ ਕੇ ਉਹਨਾਂ ਦੁਆਰਾ ਸਿੱਖ ਧਰਮ ਦੀ ਸਿਰਜਣਾ ਉਦੋਂ ਦੇ ਹਾਲਾਤ ਤੇ ਫਿਰ ਸਾਰੇ ਗੁਰੂ ਸਾਹਿਬ ਦੇ ਜੀਵਨ ਤੇ ਪੰਛੀ ਝਾਤ ਕਿਵੇਂ ਗੁਰੂ ਸਾਹਿਬ ਜੀ ਸ਼ਹੀਦੀਆਂ ਦਿੱਤੀਆਂ ਉਪਰੰਤ ਸਾਰਾ ਸਿੱਖ ਇਤਿਹਾਸ ਅਤੇ ਖਾਸ ਕਰ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸਿੱਖ ਰਾਜ ਕਾਇਮ ਕਰਨਾ ਅਤੇ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਦੇ ਸੀਨ ਬਹੁਤ ਹੀ ਸਲਾਹੁਣਯੋਗ ਹਨ। ਇਸ ਫਿਲਮ ਨੂੰ ਕੰਪਿਊਟਰ ਗ੍ਰਾਫਿਕਸ ਦੀ ਮੱਦਦ ਨਾਲ ਬਣਾਇਆ ਗਿਆ ਹੈ ਜਿਸ ਦੀ ਕੁਆਲਟੀ ਹੌਲੀਵੁੱਡ ਲੈਵਲ ਦੀ ਹੈ। ਇਸ ਫਿਲਮ ਨੂੰ ਵੇਖਣ ਤੋਂ ਬਾਅਦ ਇਸ ਫਿਲਮ ਦੇ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਜੀ ਨਾਲ ਹੋਈ ਮੁਲਾਕਾਤ ਪਾਠਕਾਂ ਦੇ ਰੂ-ਬ-ਰੂ ਹੈ:

ਸਵਾਲ: ਸਭ ਤੋਂ ਪਹਿਲਾਂ ਸ. ਜਗਮੀਤ ਸਿੰਘ ਸਮੁੰਦਰੀ ਜੀ ਤੁਹਾਡਾ ਬਹੁਤ ਹੀ ਧੰਨਵਾਦ ਕਿ ਤੁਸੀਂ “ਸ਼ਹੀਦ” ਫਿਲਮ ਬਣਾ ਕੇ ਸਿੱਖ ਮਨਾ ਉਤੇ ਆਪਣੀ ਗਹਿਰੀ ਛਾਪ ਛੱਡ ਦਿੱਤੀ ਹੈ। ਇਸ ਲਈ ਤੁਹਾਨੂੰ ਮੁਬਾਰਕਵਾਦ ਦਿੰਦੇ ਹਾਂ ਅਤੇ ਆਸ ਹੈ ਕਿ ਹਰ ਇਕ ਸਿੱਖ ਇਸ ਫਿਲਮ ਨੂੰ ਜਰੂਰ ਵੇਖਣਾ ਪਸੰਦ ਕਰੇਗਾ। ਤੁਹਾਨੂੰ ਇਸ ਫਿਲਮ ਨੂੰ ਬਣਾਉਣ ਲਈ ਪ੍ਰੇਰਣਾ ਕਿਵੇਂ ਅਤੇ ਕਦੋਂ ਮਿਲੀ?

ਜਵਾਬ: ਸਿੱਖ ਇਤਿਹਾਸ ਦੁਨੀਆਂ ਦਾ ਸਭ ਤੋਂ ਉੱਤਮ ਇਤਿਹਾਸ ਹੈ ਤੇ ਬਤੌਰ ਨਿਰਦੇਸ਼ਕ ਮੈਨੂੰ ਇਹ ਲੱਗਦਾ ਸੀ ਕਿ ਇਸ ਇਤਿਹਾਸ ਉਤੇ ਕਿਉਂ ਨਹੀਂ ਅੱਜ ਤੱਕ ਕੋਈ ਵੱਡੇ ਪੱਧਰ ਤੇ ਫਿਲਮ ਬਣੀ! ਸਿੱਖ ਇਤਿਹਾਸਿਕ ਫਿਲਮ ਦੇ ਨਜ਼ਰੀਏ ਤੋਂ ਇੱਕ ਬਹੁਤ ਵਧੀਆ ਪਟਕਥਾ ਵੀ ਹੈ ਸੋ ਸਿੱਖ ਰਹਿਤ ਮਰਿਯਾਦਾ ਨੂੰ ਧਿਆਨ ਵਿੱਚ ਰੱਖਕੇ ਅਸੀਂ ਇਸ ਫਿਲਮ ਦਾ ਨਿਰਮਾਣ ਕੀਤਾ।

ਸਵਾਲ: ਇਸ ਫਿਲਮ ਨੂੰ ਬਣਾਉਣ ਸਮੇਂ ਅਤੇ ਬਾਅਦ ਵਿੱਚ ਕੀ ਕੀ ਮੁਸ਼ਕਿਲਾਂ ਆਈਆਂ?

ਜਵਾਬ: ਸਭ ਤੋਂ ਪਹਿਲੀ ਚੁਣੌਤੀ ਇਹ ਸੀ ਕਿ ਜਿਵੇਂ ਅਸੀਂ ਸਿੱਖ ਗੁਰੂਆਂ ਦੇ ਕਿਰਦਾਰ ਨੂੰ ਨਹੀਂ ਵਿਖਾ ਸਕਦੇ ਤਦ ਮੇਰੇ ਮਨ ਵਿੱਚ ਆਇਆ ਕਿ ਸਾਊਂਡ ਐਂਡ ਲਾਈਟ (ਰੌਸ਼ਨੀ ਅਤੇ ਆਵਾਜ਼) ਦੇ ਜੋ ਸਟੇਜ ਸ਼ੋਅ ਹੁੰਦੇ ਹਨ ਕਿਉਂ ਨਾ ਉਸ ਤਰੀਕੇ ਨਾਲ ਇੱਕ ਫਿਲਮ ਤਿਆਰ ਕੀਤੀ ਜਾਵੇ ਫਿਰ “ਸ਼ਹੀਦ” ਪਟਕਥਾ ਤੇ ਉਸਦੀ ਬਣਤਰ ਤੇ ਇੱਕ ਸਾਲ ਵਾਸਤੇ ਫਿਲਮ ਸ਼ੁਰੂ ਕਰਨ ਤੋਂ ਪਹਿਲੇ ਕੰਮ ਕੀਤਾ। ਕੁੱਲ ਤਿੰਨ ਸਾਲ ਦਾ ਸਮਾਂ ਇਸ ਫਿਲਮ ਨੂੰ ਬਣਾਉਣ ਵਿੱਚ ਲੱਗਾ।

ਸਵਾਲ: ਇਸ ਫਿਲਮ ਦੀ ਤਕਨੀਕ ਪੂਰੀ ਅੰਤਰ-ਰਾਸ਼ਟਰ ਪੱਧਰ ਦੀ ਹੈ, ਜਿਸ ਵਿਚ ਲਾਈਟ ਐਂਡ ਸਾਉਂਡ, ਕੰਪਿਊਟਰ ਗ੍ਰਾਫਿਕਸ ਅਤੇ ਹੋਰ ਸਭ ਕੁੱਝ ਨੂੰ ਗਾਗਰ ਵਿਚ ਸਾਗਰ ਭਰਨ ਦਾ ਕੰਮ ਤੁਸੀਂ ਕਿਵੇਂ ਕੀਤਾ?

ਜਵਾਬ: ਕੋਈ ਵੀ ਚੰਗੀ ਫਿਲਮ ਉਸਦੀ ਚੰਗੀ ਸਕ੍ਰਿਪਟ ਤੇ ਨਿਰਭਰ ਕਰਦੀ ਹੈ, ਜਿਵੇਂ ਇਕ ਪੱਕੇ ਮਕਾਨ ਲਈ ਚੰਗੀ ਨੀਂਹ ਦੀ ਲੋੜ ਹੁੰਦੀ ਹੈ ਅਤੇ ਇੱਕ ਵਧੀਆ ਟੀਮ ਹੀ ਇੱਕ ਵਧੀਆ ਫਿਲਮ ਬਣਾ ਸਕਦੀ ਹੈ।ਜੋ ਕੁੱਝ ਵੀ ਮੈਂ ਸੋਚਿਆ ਸੀ ਉਸ ਨੂੰ ਮੇਰੀ ਟੀਮ ਨੇ ਹੂ-ਬ-ਹੂ ਸਕਰੀਨ ਤੇ ਉਤਾਰਨ ਲਈ ਦਿਨ ਰਾਤ ਮਿਹਨਤ ਕੀਤੀ। ਕੋਈ ਡੇਢ ਸਾਲ ਤੱਕ ਤਾਂ ਸਾਨੂੰ ਕਈ ਵਾਰੀ ਫਿਲਮ ਪ੍ਰੋਡਕਸ਼ਨ ਲਈ ੧੮ -੧੮ ਘੰਟੇ ਵੀ ਹਰ ਰੋਜ਼ ਮੁਸ਼ੱਕਤ ਕਰਨੀ ਪੈਂਦੀ ਸੀ ਤੇ ਜੋ ਨਤੀਜਾ ਹੈ ਉਹ ਆਪ ਦੇ ਸਾਹਮਣੇ ਹੈ।

ਸਵਾਲ: ਫਿਲਮ ਦਾ ਮੂਲ ਮੁੱਦਾ ਤੇ ਮਜ਼ਬੂਨ ਕੀ ਹੈ?

ਜਵਾਬ: ਸਿੱਖਾਂ ਨੂੰ ਬਹੁਤ ਸਦੀਆਂ ਤੋਂ ਦਬਾਅ ਕੇ ਰੱਖਿਆ ਗਿਆ ਹੈ ਫਿਰ ਵੀ ਸਿੱਖ ਕੌਮ ਹਰ ਜ਼ੁਲਮੋ ਸਿਤਮ ਤੋਂ ਬਾਅਦ ਉਭਰਕੇ ਸਾਹਮਣੇ ਆਉਂਦੀ ਰਹੀ ਹੈ। ਇਸ ਦੇ ਨਾਲ ਹੀ ਸਿੱਖ ਗੁਰੂਆਂ ਦੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੈ।

ਸਵਾਲ: ਆਮ ਤੌਰ ਤੇ ਜੋ ਫਿਲਮਾਂ ਸਿੱਖ ਇਤਿਹਾਸ ਤੇ ਬਣਦੀਆਂ ਹਨ ਉਹ ਸਿਰਫ ਸਿੱਖਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਹੈ, ਇਸ ਫਿਲਮ ਦੀ ਕੁਆਲਟੀ ਅੰਤਰ-ਰਾਸ਼ਟਰੀ ਪੱਧਰ ਦੀ ਹੈ ਕੀ ਤੁਸੀਂ ਇਸ ਫਿਲਮ ਤੁਸੀਂ ਹੋਰ ਮੂਲ ਦੇ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰੋਂਗੇ?

ਜਵਾਬ: ਇਹ “ਸ਼ਹੀਦ” ਫਿਲਮ ਮੂਲ ਰੂਪ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਬਣਾਈ ਗਈ ਹੈ ਜਿਸਨੂੰ ਅੰਗਰੇਜ਼ੀ ਵਿੱਚ ਨਾਮ ਦਿੱਤਾ ਗਿਆ ਹੈ, “ਮਾਰਟਰਜ਼” ਉਸ ਤੋਂ ਬਾਅਦ ਅਸੀਂ ਇਸ ਫਿਲਮ ਨੂੰ ਪੰਜਾਬੀ ਵਿਚ ਡਬ ਕੀਤਾ ਗਿਆ ਅਤੇ ਨਾਲ ਹੀ ਹੁਣ ਅਸੀਂ ਇਸ ਫਿਲਮ ਨੂੰ ਸਪੈਨਿਸ਼ ਅਤੇ ਹੋਰ ਭਾਸ਼ਾਵਾਂ ਵਿਚ ਡਬ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਕਿ ਸਿੱਖ ਗੁਰੂਆਂ ਦਾ ਸੰਦੇਸ਼ ਦੁਨੀਆਂ ਦੇ ਹਰ ਕੋਨੇ ਵਿਚ ਪਹੁੰਚ ਸਕੇ ਅਤੇ ਇਸ ਫਿਲਮ ਨੂੰ ਇਸ ਢੰਗ ਨਾਲ ਬਣਾਇਆ ਗਿਆ ਕਿ ਜਿਸ ਬੰਦੇ ਸਿੱਖ ਇਤਿਹਾਸ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ, ਉਹ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਸਿੱਖ ਇਤਿਹਾਸ ਬਾਰੇ ਕਾਫੀ ਜਾਣੂ ਹੋ ਜਾਵੇਗਾ।

ਸਵਾਲ: ਕੀ ਤੁਸੀਂ ਇਹ ਫਿਲਮ ਨਾਨ ਸਿੱਖਾਂ ਨੂੰ ਵਿਖਾਈ ਹੈ ?

ਜਵਾਬ: ਜੀ ਹਾਂ ਇਸ ਫਿਲਮ ਦਾ ਇੱਕ ਸਪੈਸ਼ਲ ਸ਼ੋਅ ਬੰਬੇ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਤਕਰੀਬਨ ਤਿੰਨ ਸੌ ਬੰਦੇ ਸੱਦੇ ਗਏ ਸਨ ਜਿਹਨਾਂ ਵਿਚ, ਸਿੱਖ, ਮੁਸਲਮਾਨ, ਹਿੰਦੂ ਅਤੇ ਇਸਾਈ ਆਦਿ ਧਰਮਾ ਦੇ ਲੋਕ ਸ਼ਾਮਿਲ ਸਨ। ਫਿਲਮ ਵੇਖਣ ਤੋਂ ਬਾਅਦ ਹਿੰਦੂ ਧਰਮ ਦੇ ਲੋਕਾਂ ਦੀ ਟਿੱਪਣੀ ਇਹ ਸੀ ਕਿ ‘ਅੱਜ ਤੋਂ ਬਾਅਦ ਅਸੀਂ ਸਿੱਖਾਂ ਤੇ ਚੁਟਕਲੇ ਨਹੀਂ ਬਣਾਵਾਂਗੇ’ ਅਤੇ ਇਹ ਵੀ ਕਿਹਾ ‘ਸਿੱਖ ਉਹ ਲੋਕ ਹਨ ਜਿਹਨਾਂ ਨੇ ਸਾਡੇ ਦੇਸ਼ ਨੂੰ ਬਚਾਇਆ ਹੈ।’

ਸਵਾਲ: ਜਗਮੀਤ ਸਿੰਘ ਸਮੁੰਦਰੀ ਜੀ ਤੁਸੀਂ ਅਖੀਰ ਵਿਚ ਪਾਠਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ?

ਜਵਾਬ: ਸੰਦੇਸ਼ ਇਹ ਹੀ ਹੈ ਜੀ ਅੱਗੇ ਵਾਸਤੇ ਸਿੱਖ ਇਤਿਹਾਸ ਨੂੰ ਫਿਲਮਾ ਦੇ ਰੂਪ ਵਿਚ ਕਿਵੇਂ ਅੰਤਰ-ਰਾਸ਼ਟਰੀ ਪੱਧਰ ਉਤੇ ਸੰਜੋਇਆ ਜਾਵੇ । ਜਿਵੇਂ ਜੀਜ਼ਸ ਕਰਾਈਸਟ ਨੂੰ ਦੁਨੀਆਂ ਜਾਣਦੀ ਹੈ ਉਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਚਾਰ ਸਾਰੀ ਦੁਨੀਆਂ ਵਿਚ ਹੋਣਾ ਚਾਹੀਦਾ ਹੈ ਜਿਸ ਵਿਚ ਮੀਡੀਆ ਇੱਕ ਬਹੁਤ ਅਹਿਮ ਭੂਮਿਕਾ ਨਿਭਾ ਸਕਦਾ ਹੈ।

ਨੋਟ: ਅਮਰੀਕਾ ਵਿੱਚ “ਸ਼ਹੀਦ” ਫਿਲਮ ਵੱਖ ਵੱਖ ਸ਼ਹਿਰਾਂ ਵਿਚ ਵਿਖਾਈ ਜਾ ਰਹੀ ਹੈ ਅਤੇ ਇਸ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੀ ਵਧੇਰੇ ਜਾਣਕਾਰੀ ਲਈ ਸੰਪਰਕ ਕਰਨ ਲਈ ਇਸ ਫੋਨ ਤੇ ਗੱਲਬਾਤ ਕੀਤੀ ਜਾ ਸਕਦੀ ਹੈ : 347-893-7091 website www.thesikhmedia.com

This entry was posted in ਇੰਟਰਵਿਯੂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>