Punjab News - Quami Ekta Punjabi Newspaper (ਕੌਮੀ ਏਕਤਾ) » ਅਰੁਣ ਆਹੂਜਾ ਫ਼ਤਹਿਗੜ੍ ਸਾਹਿਬ

ਜਦੋਂ ਘਬਰਾਹਟ ਹੋਵੇ ਤਾਂ ਕੀ ਕਰੀਏ?
ਘਬਰਾਹਟ ਤਕਰੀਬਨ ਬਚਪਨ ਉਪਰੰਤ ਕਿਸੇ ਵੀ ਵਰਗ ਦੇ ਵਿਅਕਤੀ ਜਾਂ ਔਰਤ ਨੂੰ ਹੋ ਸਕਦੀ ਹੈ। ਘਬਰਾਹਟ ਕੋਈ ਛੋਟੀ ਚੀਜ਼ ਨਹÄ ਕਿਉਂਕਿ ਛੋਟੀ ਜਿਹੀ ਘਬਰਾਹਟ ਵਿਅਕਤੀ ਨੂੰ ਦਿਲ ਦੇ ਦੌਰੇ ਤੱਕ ਲੈ ਕੇ ਜਾ ਸਕਦੀ ਹੈ ਇਸ ਲਈ ਇਸ ਮਰਜ਼ ਨੂੰ ਸਮਾਂ ਰਹਿੰਦੇ ਠੀਕ ਕਰਨ ਦੀ ਜ਼ਰੂਰਤ ਹੈ। ਘਬਰਾਹਟ ਕਈ ਪ੍ਰਕਾਰ ਦੀ ਹੁੰਦੀ ਹੈ ਇਹ ਘਬਰਾਹਟ ਉਹ ਹੁੰਦੀ ਹੈ ਜੋ ਕਿਸੇ ਪ੍ਰੀਖਿਆ ਦੇਣ ਤੋਂ ਪਹਿਲਾਂ ਜਾਂ ਉਨ੍ਹਾਂ ਦੇ ਨਤੀਜਿਆਂ ਨੂੰ ਹਾਸਲ ਕਰਨ ਸਮੇਂ ਹੁੰਦੀ ਹੈ। ਇਸ ਤੋਂ ਇਲਾਵਾ ਗਰਭ ਧਰਨ ਕਰਨ ਵਾਲੀਆਂ ਔਰਤਾਂ ਨੂੰ ਹੋਣ ਵਾਲੀ ਘਬਰਾਹਟ ਨੂੰ ਦਿਲ ਮਚਲਾਉਣਾ ਨਾਂਅ ਦਿੱਤਾ ਗਿਆ ਹੈ। ਇਹ ਆਮ ਜਿਹੀ ਘਬਰਾਹਟ ਹੁੰਦੀ ਹੈ ਜਿਹੜੀ ਕੁੱਝ ਸਮੇਂ ਬਾਅਦ ਹੀ ਠੀਕ ਹੋ ਜਾਂਦੀ ਹੈ। ਅੱਜਕੱਲ੍ਹ ਜ਼ਿਆਦਾਤਰ ਮਾਮਲਿਆਂ ਵਿਚ ਇਸ ਪਿੱਛੇ ਪਾਚਨ ਤੰਤਰ ਦਾ ਸਹੀ ਤਰ੍ਹਾਂ ਨਾਲ ਕੰਮ ਨਾ ਕਰਨਾ ਜਾਂ ਸਰੀਰ ਵਿਚ ਕਿਸੇ ਤਰ੍ਹਾਂ ਦੀ ਅਣਚਾਹੀ ਗੈਸ ਦਾ ਬਣਨਾ ਘਬਰਾਹਟ ਦੇ ਕਾਰਨ ਹੁੰਦੇ ਹਨ। ਜੇਕਰ ਤੁਹਾਨੂੰ ਛਾਤੀ ਜਾਂ ਇਸ ਦੇ ਆਲੇ-ਦੁਆਲੇ ਕਿਤੇ ਚੁਭਨ ਜਿਹਾ ਦਰਦ ਹੁੰਦਾ ਹੋਵੇ ਅਤੇ ਨਾਲ ਹੀ ਘਬਰਾਹਟ ਹੋਵੇ ਤਾਂ ਸਮਝੋ ਕੀ ਸਰੀਰ ਵਿਚ ਗੈਸ ਬਣੀ ਹੋਈ ਹੈ, ਜਿਸ ਨੂੰ ਠੀਕ ਕਰਨ ਲਈ ਆਮ ਮੈਡੀਕਲ ਸਟੋਰਾਂ ਉੱਤੇ ਉਪਲਬਧ ਈਨੋ ਜਾਂ ਹੋ ਕਈ ਤਰ੍ਹਾਂ ਦੇ ਸਾਲਟਿਡ ਰਸਾਇਣ ਲਏ ਜਾ ਸਕਦੇ ਹਨ, ਜਿਸ ਨਾਲ ਸਕਿੰਟਾਂ ਵਿਚ ਡਕਾਰ ਆਉਣ ਦੇ ਨਾਲ-ਨਾਲ ਗੈਸ ਠੀਕ ਹੋ ਜਾਂਦੀ ਹੈ ਤੇ ਪਾਚਨ ਤੰਤਰ ਠੀਕ ਹੋ ਜਾਂਦਾ ਹੈ। ਅਜਿਹੇ ਰਸਾਇਣਾਂ ਦੀ ਵਰਤੋਂ ਜੇਕਰ ਕਦੇ-ਕਦਾਈਂ ਕੀਤੀ ਜਾਵੇ ਤਾਂ ਠੀਕ ਹੈ ਪਰੰਤੂ ਇਨ੍ਹਾਂ ਦੇ ਰੋਜ਼ਾਨਾ ਸੇਵਨ ਕਰਨ ਨਾਲ ਭਵਿੱਖ ਵਿਚ ਇਸ ਦੇ ਵੀ ਖ਼ਤਰਨਾਕ ਸਿੱਟੇ ਸਾਹਮਣੇ ਆਉਂਦੇ ਹਨ, ਕਿਉਂਕਿ ਝੱਟ ਗੈਸ ਨੂੰ ਭਜਾ ਕੇ ਪਾਚਨ ਤੰਤਰ ਨੂੰ ਸੁਚਾਰੂ ਕਰਨ ਵਾਲੇ ਇਹ ਰਸਾਇਣ ਜੇਕਰ ਰੋਜ਼ਾਨਾ ਵਰਤੋਂ ਵਿਚ ਲਿਆਂਦੇ ਜਾਣ ਤਾਂ ਇਸ ਦਾ ਲੀਵਰ ਅਤੇ ਗੁਰਦਿਆਂ ਉੱਤੇ ਮਾੜਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਅਸÄ ਆਪਣੀ ਘਬਰਾਹਟ ਨੂੰ ਦੂਰ ਨਹÄ ਕਰਦੇ ਜਾਂ ਸਮੇਂ ਸਿਰ ਇਸ ਦਾ ਇਲਾਜ ਨਹÄ ਕਰਵਾਉਂਦੇ ਤਾਂ ਇਸ ਦੇ ਸਿੱਟੇ ਦਿਲ ਦੇ ਰੋਗ ਤੱਕ ਪੈਦਾ ਕਰ ਸਕਦੇ ਹਨ। ਇਨ੍ਹਾਂ ਲਕਸ਼ਣਾ ਤੋਂ ਬਾਅਦ ਜੇਕਰ ਸਰੀਰ ਉੱਤੇ ਮੋਟਾਪਾ ਹੋਵੇ ਤਾਂ ਜ਼ਿਆਦਾਤਰ ਮਾਮਲਿਆਂ ਵਿਚ ਲੀਵਰ ਉੱਤੇ ਫੈਟ ਬਣ ਜਾਂਦੀ ਹੈ। ਲੀਵਰ ਫੈਟ ਉਸ ਗੰਦਗੀ ਨੂੰ ਕਹਿੰਦੇ ਹਨ ਜੋ ਜੰਕ ਫੂਡ ਖਾਣ ਨਾਲ ਆਪਣੇ ਲੀਵਰ ਉੱਤੇ ਜੰਮ ਜਾਂਦੀ ਗੰਦਗੀ ਨੂੰ ਕਿਹਾ ਜਾਂਦਾ ਹੈ। ਅਕਸਰ ਦੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਲੀਵਰ ਫੈਟ ਉਨ੍ਹਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਖਾਣ-ਪੀਣ ਵੱਲ ਜ਼ਿਆਦਾ ਤੇ ਕੰਮ ਕਰਨ ਜਾਂ ਕਸਰਤ ਕਰਨ ਵਿਚ ਘੱਟ ਧਿਆਨ ਦਿੰਦੇ ਹਨ। ਮਾਹਿਰ ਕਹਿੰਦੇ ਹਨ ਕਿ ਸਰੀਰ ਲਈ ਰੋਜ਼ਾਨਾਂ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਦੇਸ਼ ਵਿਚ ਖ਼ਾਸ ਕਰਕੇ ਪੰਜਾਬ ਵਿਚ 80 ਫ਼ੀਸਦੀ ਲੋਕਾਂ ਨੂੰ ਲੀਵਰ ਫੈਟ ਹੈ, ਜਿਸ ਕਰਕੇ ਅਸਿੱਧੇ ਤੌਰ ਤੇ ਇਹ ਪਾਚਨ ਤੰਤਰ ਨੂੰ ਖੋਖਲਾ ਕਰ ਦਿੰਦੀ ਹੈ ਤੇ ਭਵਿੱਖ ਵਿਚ ਖਾਣਾ ਸਹੀ ਢੰਗ ਨਾਲ ਨਾ ਪਚਣ ਕਰਕੇ ਗੈਸ ਬਣਨ ਦੀ ਦਿੱਕਤ ਆਉਣ ਲੱਗ ਜਾਂਦੀ ਹੈ ਤੇ ਉਸ ਵਿਅਕਤੀ ਨੂੰ ਵਾਰ-ਵਾਰ ਹਵਾ ਪਾਸ ਕਰਨ ਦੀ ਆਦਤ ਵੀ ਜਿੱਥੇ ਪੈ ਜਾਂਦੀ ਹੈ ਉੱਤੇ ਜੇਕਰ ਸਰੀਰ ਵਿਚ ਦਿਲ ਦੇ ਆਲੇ-ਦੁਆਲੇ ਜੇਕਰ ਗੈਸ ਰੁਕ ਜਾਵੇ ਤਾਂ ਉਸ ਦੇ ਭਿਆਨਕ ਸਿੱਟੇ ਵੀ ਸਾਹਮਣੇ ਆ ਸਕਦੇ ਹਨ। ਅੱਜਕਲ੍ਹ ਆਮ ਗੱਲ ਹੋ ਗਈ ਹੈ ਕਿ ਰਾਤ ਦਾ ਖਾਣਾ ਖਾ ਕੇ ਲੋਕ ਸੈਲ ਕਰਨ ਨੂੰ ਘੱਟ ਤਰਜ਼ੀਹ ਦੇ ਰਹੇ ਹਨ ਪਰੰਤੂ ਅਜਿਹਾ ਨਾ ਕਰਕੇ ਅਸÄ ਆਪਣੇ ਸਰੀਰ ਨੂੰ ਰੋਗੀ ਬਣਾਉਣ ਵੱਲ ਤੁਰ ਰਹੇ ਹਾਂ। ਖਾਣਾ ਖਾਣ ਉਪਰੰਤ ਜੇਕਰ ਸੈਰ ਕੀਤੀ ਜਾਇਆ ਕਰੇ ਤਾਂ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਤੇ ਮੋਟਾਵਾ ਵੀ ਦੂਰ ਰਹਿੰਦਾ ਹੈ। ਜੇਕਰ ਮੋਟਾਪੇ ਤੋਂ ਬਚਣਾ ਹੈ ਤਾਂ ਅੰਨ ਦੀ ਵਰਤੋਂ ਘੱਟ ਤੋਂ ਘੱਟ ਕਰਕੇ ਖਿਚੜੀ, ਦਲੀਆ, ਸਬਜ਼ੀਆਂ ਭਾਵ ਖੀਰੇ, ਘਈਏ ਦਾ ਜੂਸ ਨੂੰ ਪਹਿਲ ਦੇਣੀ ਚਾਹੀਦੀ ਹੈ। ਕਿਹਾ ਜਾਂਦਾ ਹੈ ਕਿ ਮੋਟਾਪਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਤੇ ਜ਼ਿਆਦਾਤਰ ਲੋਕ ਜਿਸ ਹਿਸਾਬ ਨਾਲ ਫਾਸਟ ਫੂਡ ਖਾ ਰਹੇ ਹਨ ਉਸ ਹਿਸਾਬ ਨਾਲ ਕੰਮ ਨਾ-ਮਾਤਰ ਕਰਦੇ ਹਨ ਤੇ ਜੇਕਰ ਕਸਰਤ ਵੀ ਨਾ ਹੋਵੇ ਤਾਂ ਭਵਿੱਖ ਵਿਚ ਉਸ ਵਿਅਕਤੀ ਨੂੰ ਸਰੀਰਕ ਤੌਰ ਤੇ ਕਈ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਜਿਨ੍ਹਾਂ ਮਰਜ਼ੀ ਖਾਓ ਪਰੰਤੂ ਕਸਰਤ ਉਸ ਤੋਂ ਦੁੱਗਣੀ ਕਰੋ ਤੇ ਸਾਫ-ਸੂਥਰੇ ਰਹੋ। ਜੇਕਰ ਅਸÄ ਇਸ ਸਿਧਾਂਤ ਉੱਤੇ ਖਰੇ ਉਤਰ ਜਾਵਾਂਗੇ ਤਾਂ ਅਸÄ ਹਮੇਸ਼ਾ ਨਿਰੋਗ ਰਹਾਂਗੇ। ਜੇਕਰ ਫਿਰ ਵੀ ਘਬਰਾਹਟ ਦਾ ਹੱਲ ਨਾ ਹੋਵੇ ਤਾਂ ਤੁਰੰਤ ਚੰਗੇ ਮਾਹਿਰ ਡਾਕਟਰ ਦੀ ਸਲਾਹ ਲੈ ਕੇ ਇਸ ਦਾ ਇਲਾਜ ਕਰਵਾਉਣਾ ਹੀ ਸਮਝਦਾਰੀ ਹੋਵੇਗੀ।

ਡਿਪਰੈਸ਼ਨ ਦੇ ਲੱਛਣ ਤੇ ਇਸ ਤੋਂ ਬਚਣ ਦੇ ਉਪਾਅ
ਅਸੀਂ ਗੱਲ ਕਰ ਰਹੇ ਹਾਂ ਉਸ ਅਹਿਮ ਵਿਸ਼ੇ ਦੀ, ਜਿਸ ਦਾ ਅੱਜਕੱਲ੍ਹ ਹਰ 5ਵਾਂ ਵਿਅਕਤੀ ਸ਼ਿਕਾਰ ਹੋ ਰਿਹਾ ਹੈ। ਦੁਨੀਆਂ ਵਿਚ ਬਹੁਤ ਸਾਰੇ ਲੋਕ ਡਿਪਰੈਸ਼ਨ ਕਰਕੇ ਹੀ ਖੁਦਕੁਸ਼ੀਆਂ ਕਰ ਰਹੇ ਹਨ। ਇਸ ਤੋਂ ਉਭਰਨਾਂ ਮਨੁੱਖ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਕੀ ਤੁਸੀਂ ਜਾਂ ਤੁਹਾਡਾ ਕੋਈ ਦੋਸਤ ਇਸ ਦਾ ਸ਼ਿਕਾਰ ਤਾਂ ਨਹੀਂ? ਡਿਪਰੈਸ਼ਨ ਇਕ ਮਾਨਸਿਕ ਸਥਿਤੀ ਹੈ, ਜਿਸ ਵਿਚ ਵਿਅਕਤੀ ਲੰਬੇ ਸਮੇਂ ਤੱਕ ਨਾਖ਼ੁਸ਼ ਰਹਿੰਦਾ ਹੈ। ਇਸ ਨਾਲ ਜ਼ਿੰਦਗੀ ਵਿਚ ਰੁਚੀ ਖ਼ਤਮ ਹੋਣ ਲੱਗ ਜਾਂਦੀ ਹੈ ਤੇ ਆਪਣੇ ਕੰਮਕਾਜ ਤੋਂ ਦਿਲ ਭਰ ਜਾਂਦਾ ਹੈ। ਇਸ ਦੀ ਕੋਈ ਉਮਰ ਨਹੀਂ। ਇਹ ਕਿਸੇ ਵੀ ਉਮਰ ਵਿਚ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ ਹੈ। ਨਾ ਹੀ ਇਸ ਦਾ ਕੋਈ ਇਕ ਕਾਰਨ ਹੁੰਦਾ ਹੈ। ਕਈ ਮਿਲੇ-ਜੁਲੇ ਕਾਰਨ ਇਸ ਨੂੰ ਆਪਣੀ ਜ਼ਿੰਦਗੀ ਵਿਚ ਲੈ ਆਉਂਦੇ ਹਨ। ਉਦਾਹਰਣ ਦੇ ਤੌਰ ਤੇ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਦੇ ਸਫਲ ਹੋਣ ਦੇ ਮਕਸਦ ਨੂੰ ਲੈ ਕੇ ਗੰਭੀਰ ਹੋ ਜਾਂਦੇ ਹਨ।

ਕਾਮਯਾਬੀ ਦਾ ਸਿਧਾਂਤ ਹੀ ਸੰਘਰਸ਼ ਅਤੇ ਮਿਹਨਤ ਹੈ, ਜੇਕਰ ਕਿਸੇ ਕਾਰਨ ਕਰਕੇ ਵਿਅਕਤੀ ਦੀ ਸਫਲਤਾ ਦੇ ਰਾਹ ਵਿਚ ਵੱਡੇ ਰੋੜੇ ਬਣ ਜਾਂਦੇ ਹਨ ਤੇ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਉਹ ਇਸ ਵਿਚ ਸਫਲ ਨਹੀਂ ਹੋ ਸਕਦਾ, ਤਾਂ ਉਸ ਨੂੰ ਲੱਗਣ ਲੱਗ ਜਾਂਦਾ ਹੈ ਕਿ ਉਹ ਦੁਨੀਆ ਵਿਚ ਬਹੁਤ ਬਦਕਿਸਮਤ ਹੈ ਤੇ ਇਹ ਨਿਰਾਸ਼ਾ ਉਸ ਨੂੰ ਡਿਪਰੈਸ਼ਨ ਦਾ ਸ਼ਿਕਾਰ ਬਣਾ ਲੈਂਦੀ ਹੈ। ਪਰੰਤੂ ਇਹ ਗੱਲ ਠੀਕ ਨਹੀਂ ਹੈ ਕਿਸੇ ਕੰਮ ਵਿਚ ਅਸਫਲ ਹੋਣ ਨਾਲ ਕਿਸੇ ਦੀ ਜ਼ਿੰਦਗੀ ਰੁਕ ਨਹੀਂ ਜਾਂਦੀ, ਇਹ ਚੱਲਦੀ ਰਹਿੰਦੀ ਹੈ। ਸਮੇਂ ਨਾਲ ਸਾਨੂੰ ਆਪਣੇ ਆਪ ਨੂੰ ਇਸ ਵਿਚੋਂ ਉਭਾਰਨ ਦੀ ਲੋੜ ਹੁੰਦੀ ਹੈ। ਜੇਕਰ ਅਸੀਂ ਇਸ ਵਿਚ ਅਸਮਰਥ ਰਹੇ ਤਾਂ ਇਹ ਡਿਪਰੈਸ਼ਨ ਦਾ ਰੂਪ ਲੈ ਲੈਂਦਾ ਹੈ। ਇਹ ਪਤਾ ਲਗਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ ਕਿ ਵਿਅਕਤੀ ਕਦੋਂ ਡਿਪਰੈਸ਼ਨ ਦੀ ਸਥਿਤੀ ਵਿਚ ਪਹੁੰਚਦਾ ਹੈ ਪਰੰਤੂ ਅਸੀਂ  ਦੱਸਾਂਗੇ ਕੁਝ ਅਜਿਹੇ ਲੱਛਣ, ਜਿਨ੍ਹਾਂ ਤੋਂ ਸਾਫ਼ ਹੋ ਜਾਵੇਗਾ ਕੀ ਤੁਸੀਂ ਅਸਲ ਵਿਚ ਡਿਪਰੈਸ਼ਨ ਵੱਲ ਜਾ ਰਹੇ ਹੋ ਜਾਂ ਇਹ ਮਾਤਰ ਕਿਸੇ ਤਣਾਅ ਦਾ ਹਿੱਸਾ ਹੈ। ਜੇਕਰ ਤੁਸੀਂ ਆਪਣਾ ਕੰਮ ਨਹੀਂ ਕਰ ਪਾ ਰਹੇ ਅਤੇ ਗੱਲ-ਗੱਲ ਤੇ ਗ਼ੁੱਸਾ ਕਰ ਰਹੇ ਹੋ ਤਾਂ ਇਹ ਵੀ ਡਿਪਰੈਸ਼ਨ ਦਾ ਲੱਛਣ ਹੋ ਸਕਦਾ ਹੈ। ਲੱਗਪਗ ਹਰੇਕ ਵਿਅਕਤੀ ਦੀ ਗੱਲ ਤੋਂ ਚਿੜਚਿੜਾਪਣ ਹੋਣਾ ਜਾਂ ਕਿਸੇ ਵਿਅਕਤੀ ਦੀ ਗੱਲ ਦਾ ਜਵਾਬ ਦੇਣ ਵਿਚ ਤੁਸੀਂ ਆਪਣੇ ਆਪ ਨੂੰ ਗ਼ੁੱਸੇ ਨਾਲ ਭਰਿਆ ਪਾਉਂਦੇ ਹੋ ਜਾਂ ਭਾਰ ਮਹਿਸੂਸ ਕਰਦੇ ਹੋ ਤਾਂ ਇਹ ਵੀ ਡਿਪਰੈਸ਼ਨ ਦਾ ਲੱਛਣ ਹੈ। ਜੇਕਰ ਤੁਸੀਂ ਕਈ ਘੰਟਿਆਂ ਤੱਕ ਸੌਂ ਨਹੀਂ ਪਾ ਰਹੇ ਜਾਂ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਤੁਹਾਡੀ ਅੱਖ ਖੁੱਲ ਜਾਂਦੀ ਹੈ। ਜੇਕਰ ਤੁਸੀਂ ਥੋੜ੍ਹਾ ਜਿਹਾ ਕੰਮ ਕਰਕੇ ਆਪਣੇ ਆਪ ਨੂੰ ਬਹੁਤ ਥੱਕਿਆ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਖ਼ਤਰੇ ਦੀ ਘੰਟੀ ਹੈ। ਤੁਸੀਂ ਇਸ ਦੀ ਤੁਲਨਾ ਆਪਣੇ ਬੀਤੇ ਦਿਨਾਂ ਨਾਲ ਆਸਾਨੀ ਨਾਲ ਕਰ ਸਕਦੇ ਹੋ। ਛੋਟੇ ਤੋਂ ਛੋਟੇ ਕੰਮ ਨੂੰ ਪੂਰਾ ਕਰਨ ਵਿਚ ਤੁਸੀਂ ਜੇਕਰ ਬਹੁਤ ਜ਼ਿਆਦਾ ਸਮਾਂ ਲੈ ਰਹੇ ਹੋ ਜਾਂ ਉਸ ਨੂੰ ਕਰਨ ਵਿਚ ਤੁਸੀਂ ਆਪਣੇ ਆਪ ਨੂੰ ਡਰਿਆ ਮਹਿਸੂਸ ਕਰਦੇ ਹੋ, ਉਦਾਹਰਣ ਦੇ ਤੌਰ ਤੇ ਕਾਰ ਨੂੰ ਹੌਲੀ ਚਲਾਉਣਾ ਜਾਂ ਛੋਟੀ-ਛੋਟੀ ਗੱਲ ਨੂੰ ਲੈ ਕੇ ਗ਼ੱਲਤ ਖ਼ਿਆਲ ਆਉਣਾ ਜਾਂ ਡਰਦੇ ਰਹਿਣਾ ਡਿਪਰੈਸ਼ਨ ਦਾ ਲੱਛਣ ਹੋ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਲੱਛਣਾਂ ਨੂੰ ਕੁਝ ਸਮੇਂ ਤੋਂ ਮਹਿਸੂਸ ਕਰ ਰਹੇ ਹੋ ਤਾਂ ਇਹ ਥੋੜ੍ਹੇ ਬਹੁਤ ਤਣਾਅ ਕਰਕੇ ਹੋ ਸਕਦਾ ਹੈ ਪਰੰਤੂ ਜੇਕਰ ਤੁਸੀਂ ਕਾਫ਼ੀ ਲੰਬੇ ਸਮੇਂ ਤੋਂ ਇਹ ਸੱਭ ਕੁਝ ਝੱਲ ਰਹੇ ਹੋ ਤਾਂ ਤੁਹਾਨੂੰ ਤੁਰੰਤ ਇਕ ਚੰਗੇ ਕਾਉਂਸਲਰ ਦੀ ਲੋੜ ਹੈ।

ਤਣਾਅ ਦਾ ਇਕ ਸਪੱਸ਼ਟ ਕਾਰਨ ਹੁੰਦਾ ਹੈ ਪਰੰਤੂ ਡਿਪਰੈਸ਼ਨ ਦੇ ਕਈ ਕਾਰਣ ਹੋ ਸਕਦੇ ਹਨ। ਡਿਪਰੈਸ਼ਨ ਦਾ ਸੱਭ ਤੋਂ ਅਹਿਮ ਲੱਛਣ ਹੈ ਖ਼ੁਦਕੁਸ਼ੀ ਬਾਰੇ ਵਿਚਾਰਨਾ। ਜੇਕਰ ਤੁਹਾਡਾ ਕੋਈ ਸਾਥੀ ਅਜਿਹੀ ਗੱਲ ਕਰਦਾ ਹੈ ਤਾਂ ਤੁਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰਕੇ ਉਸ ਨੂੰ ਚੰਗੇ ਮਾਹਿਰ ਕਾਉਂਸਲਰ ਕੋਲ ਲਿਜਾਣਾ ਚਾਹੀਦਾ ਹੈ। ਡਿਪਰੈਸ਼ਨ ਦੀ ਬਿਮਾਰੀ ਅੱਜ ਦੀ ਨਹੀਂ ਬਲਕਿ ਇਹ ਸਦੀਆਂ ਤੋਂ ਚੱਲਦੀ ਆ ਰਹੀ ਹੈ, ਜਿਸ ਦਾ ਪ੍ਰਭਾਵ ਅੱਜ 21ਵੀ ਸਦੀ ਵਿਚ 10 ਗੁਣਾ ਵੱਧ ਗਿਆ ਹੈ। ਸਿਆਣੇ ਕਹਿੰਦੇ ਹਨ ਕਿ ਉਨ੍ਹਾਂ ਦੇ ਸਮਿਆਂ ਦੌਰਾਨ ਬਲੱਡ ਪ੍ਰੈਸ਼ਰ ਦੀ ਬਿਮਾਰੀ ਦਾ ਨਾਂਅ ਤੱਕ ਨਹੀਂ ਸੀ, ਪਰੰਤੂ ਅੱਜ ਹਰ ਤੀਜੇ ਵਿਅਕਤੀ ਨੂੰ ਬਲੱਡ ਪ੍ਰੈਸ਼ਰ ਹੋਣਾ ਗੂੜ੍ਹੀ ਚਿੰਤਾ ਦਾ ਵਿਸ਼ਾ ਹੈ, ਜੋ ਡਿਪਰੈਸ਼ਨ ਦਾ ਹੀ ਇਕ ਹਿੱਸਾ ਮੰਨਿਆ ਜਾ ਸਕਦਾ ਹੈ। ਯਾਦ ਰੱਖੋ ਕਿ ਦੁਨੀਆਂ ਵਿਚ ਅਜਿਹੀ ਕੋਈ ਸਥਿਤੀ ਜਾਂ ਕਹਿ ਲਵੋ ਦਿੱਕਤ ਨਹੀਂ, ਜਿਸ ਦਾ ਹੱਲ ਨਾ ਹੋਵੇ। ਇਸ ਦੁਨੀਆਂ ਵਿਚ ਸਭ ਕੁਝ ਮੁਮਕਿਨ ਹੈ। ਆਪਣੇ ਆਪ ਨੂੰ ਲੰਬੇ ਸਮੇਂ ਤੱਕ ਨਿਰਾਸ਼ ਨਾ ਰਹਿਣ ਦਵੋਂ। ਡਿਪਰੈਸ਼ਨ ਦੀ ਅਗਲੀ ਸਟੇਜ ਵਿਚ ਪਹੁੰਚਣ ਤੋਂ ਪਹਿਲਾਂ ਹੀ ਤੁਸੀਂ ਚੰਗੇ ਕਾਉਂਸਲਰ ਤੋਂ ਮੈਡੀਕਲ ਸਹਾਇਤਾ ਲਵੋ ਤੇ ਆਪਣੇ ਆਪ ਨੂੰ ਜਿੰਨਾ ਹੋ ਸਕੇ ਕਿਸੇ ਨਾ ਕਿਸੇ ਕੰਮ ਵਿਚ ਰੁੱਝਿਆ ਹੋਇਆ ਰੱਖੋਂ। ਜੇਕਰ ਡਿਪਰੈਸ਼ਨ ਦੇ ਲੱਛਣਾਂ ਦੌਰਾਨ ਤੁਸੀਂ ਕਿਸੇ ਨਸ਼ੇ ਦਾ ਸੇਵਨ ਕਰਦੇ ਹੋ ਤਾਂ ਉਸ ਨੂੰ ਮੈਡੀਕਲ ਸਹਾਇਤਾ ਨਾਲ ਬੰਦ ਕਰਨ ਦੀ ਕੋਸ਼ਿਸ਼ ਕਰੋਂ। ਰੋਜ਼ ਸਵੇਰੇ ਉੱਠ ਕੇ ਸੈਰ ਕਰਨ ਦੀ ਕੋਸ਼ਿਸ਼ ਕਰੋ, ਜਿਸ ਨਾਲ ਤੁਹਾਡੇ ਫੇਫੜਿਆਂ ਵਿਚ ਤਾਜ਼ਾ ਹਵਾ ਜਾਵੇਗੀ ਤੇ ਯੋਗਾ ਜਾਂ ਕਸਰਤ ਕਰਨ ਨਾਲ ਤੁਹਾਡੇ ਸਰੀਰ ਵਿਚ ਮੈਟਾਬੋਲਿਜ਼ਮ ਵਧੇਗਾ। ਜਿਸ ਨਾਲ ਤੁਸੀਂ ਦਿਨ ਵਿਚ ਆਪਣੇ ਆਪ ਨੂੰ ਤਰੋਤਾਜ਼ਾ ਤੇ ਬਿਮਾਰੀਆਂ ਤੋਂ ਮੁਕਤ ਮਹਿਸੂਸ ਕਰੋਗੇ।

‘‘ਗਦਰ ਕਰਨਾ ਹੈ ਕਾਮ ਅਪਨਾ,,(ਕਰਤਾਰ ਸਿੰਘ ਸਰਾਭਾ)
ਪੰਜਾਬ ਦਾ ਵਾਤਾਵਰਣ ਸੁਖਾਵਾਂ ਹੈ ਤੇ ਲੋਕੀਂ ਮਿਹਨਤਕਸ਼ ਹਨ। ਮੁੱਢ ਕਦੀਮ ਤੋਂ ਹੀ ਮਾਵਾਂ ਆਪਣੇ ਪੁੱਤਰਾਂ ਨੂੰ ਦੁੱਧ ਦੇ ਗਿਲਾਸ ਦੇ ਨਾਲ-ਨਾਲ ਸਿੱਖਿਆਵਾਂ ਹੀ ਦਿੰਦੀਆਂ ਆਈਆਂ ਹਨ। ਇਹ ਹੀ ਪੰਜਾਬ ਦੀ ਅਮੀਰ ਸਭਿਆਚਾਰ ਦੀ ਵਿਰਾਸਤ ਦਾ ਹਿੱਸਾ ਹੈ। ਇਹ ਹੀ ਕਾਰਨ ਹੈ ਕਿ ਪੰਜਾਬੀ ਜ਼ਿਆਦਾਤਰ ਯੋਧੇ ਹੋਏ ਹਨ ਫ਼ਿਲਾਸਫ਼ਰ ਨਹੀਂ। ਅਸੀਂ ਸਿਰ ਦੇ ਕੇ ਸਰਦਾਰੀਆਂ ਲਈਆਂ ਹਨ। ਇਸ ਕਾਰਨਵਸ਼ ਹੀ ਮਹਾਨ ਸ਼ਹੀਦਾਂ ‘ਚੋਂ ਬਹੁਤਾਤ ਪੰਜਾਬੀਆਂ ਦੀ ਸੀ। ਇਨ੍ਹਾਂ ਮਹਾਨ ਆਜ਼ਾਦੀ ਘੁਲਾਟੀਆਂ ਵਿਚੋਂ ਕਰਤਾਰ ਸਿੰਘ ਸਰਾਭੇ ਦਾ ਨਾਮ ਮੁੱਢਲੀ ਕਤਾਰ ਵਿਚ ਆਉਦਾਂ ਹੈ ਜਦੋਂ ਗੱਲ ਸ਼ਹੀਦਾਂ ਦੀ ਚੱਲ ਪਵੇ ਤਾਂ ਅੱਖਾਂ ਸਾਹਵੇਂ ਉਹ ਸਾਰਾ ਦ੍ਰਿਸ਼ ਫ਼ਿਲਮ ਦੀ ਰੀਲ ਵਾਂਗੂ ਚੱਲਣ ਲੱਗ ਪੈਂਦਾ ਹੈ। ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਹਨ ਉਨ੍ਹਾਂ ਦੀਆਂ ਹੋਂਦ ਸਦਾ ਬਰਕਰਾਰ ਰਹਿੰਦੀਆਂ ਹੈ। ਜੋ ਭੁੱਲਾ ਦਿੰਦੀਆਂ ਹਨ ਤਾਂ ਇਤਿਹਾਸ ਹੀ ਉਨ੍ਹਾਂ ਦੇ ਨਕਸ਼ ਮਿਟਾ ਦਿੰਦਾ ਹੈ।

6 ਨਵੰਬਰ ਦੇ ਦਿਨ ਨੇੜੇ ਆਉਂਦਿਆਂ ਹੀ ਉਨ੍ਹਾਂ ਦੇ ਦਿਲ ਕੰਬਾਉਣ ਵਾਲੀ ਘਟਨਾ ਚੇਤੇ ਆਉਣ ਲੱਗ ਜਾਂਦੀ ਹੈ, ਜਿਸ ਦਿਨ ਸਮੇਂ ਦੀ ਜਾਬਰ ਅੰਗਰੇਜ਼ ਸਰਕਾਰ ਨੇ ਕਰਤਾਰ ਸਿੰਘ ਸਰਾਭੇ ਵਰਗੇ ਮਹਾਨ ਤੇ ਸਭ ਤੋਂ ਛੋਟੀ ਉਮਰ ਮਹਿਜ਼ 19 ਸਾਲਾਂ ਆਜ਼ਾਦੀ ਦੇ ਪਰਵਾਨੇ ਨੂੰ ਫਾਂਸੀ ਤੇ ਚੜ੍ਹਾ ਦਿੱਤਾ ਸੀ। ਅਸੀਂ ਉਸ ਮਹਾਨ ਰੂਹ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਓ ਜ਼ਰਾ ਉਨ੍ਹਾਂ ਦੇ ਜੀਵਨ ਤੇ ਇੱਕ ਨਜ਼ਰ ਮਾਰ ਲੈਂਦੇ ਹਾਂ। ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਵਿਚ ਸਰਦਾਰ ਮੰਗਲ ਸਿੰਘ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਪਿੰਡ ਸਰਾਭਾ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਬਚਪਨ ਤੋਂ ਹੀ ਸਿਰ ਤੋਂ ਮਾਪਿਆਂ ਦਾ ਸਾਇਆ ਉੱਠ ਜਾਣ ਕਰਕੇ ਇਨ੍ਹਾਂ ਨੂੰ  ਦਾਦਾ ਜੀ ਨੇ ਪਾਲਿਆ। ਉਨ੍ਹਾਂ ਨੇ ਕਰਤਾਰ ਨੂੰ ਇੱਕ ਵੱਡਾ ਅਫ਼ਸਰ ਬਣਾਉਣ ਦਾ ਸੁਪਨਾ ਦੇਖਿਆ ਸੀ। ਕਰਤਾਰ ਨੇ ਪਿੰਡਾਂ ਦੇ ਸਕੂਲ ਵਿਚੋਂ ਮੁੱਢਲੀ ਸਿੱਖਿਆ ਹਾਸਿਲ ਕਰਨ ਉਪਰੰਤ ਆਪਣੀ 12ਵੀਂ ਦੀ ਸਿੱਖਿਆ ਲਈ ਮਾਲਵਾ ਹਾਈ ਸਕੂਲ ਵਿਚ ਦਾਖਲਾ ਲਿਆ। ਫਿਰ ਉਹ ਕੁੱਝ ਸਮਾਂ ਆਪਣੇ ਚਾਚਾ ਕੋਲ ਉੜੀਸਾ ਵਿਚ ਰਿਹਾ ਅਤੇ ਉਚੇਰੀ ਵਿੱਦਿਆ ਪ੍ਰਾਪਤ ਕਰਨ ਦੇ ਉਦੇਸ਼ ਨਾਲ ਉਸਨੇ ਵਿਦੇਸ਼ ਵੱਲ ਰੁੱਖ ਕੀਤਾ। ਅਮਰੀਕਾ ਵਿਚ ਸਨਫ੍ਰਾਂਸਿਸਕੋ ਦੇ ਵਿਸ਼ਵ ਵਿਦਿਆਲੇ ਵਿਚ ਰਸਾਇਣਿਕ ਵਿੱਦਿਆ ਦੀ ਡਿਗਰੀ ਹਾਸਲ ਕੀਤੀ। ਕਰਤਾਰ ਸਿੰਘ ਸਰਾਭਾ ਬਹੁਤ ਹੀ ਕੋਮਲ ਹਿਰਦੇ ਵਾਲਾ ਸੀ। ਜਦੋਂ ਉਸਨੇ ਦੇਖਿਆ ਕਿ ਭਾਰਤੀਆਂ ਨੂੰ ਹਰੇਕ ਥਾਂ ਤੇ ਜ਼ਲੀਲ ਕੀਤਾ ਜਾਂਦਾ ਹੈ, ਇਸਦਾ ਉਸ ਦੇ ਮਨ ਤੇ ਬਹੁਤ ਗਹਿਰਾ ਅਸਰ ਪਿਆ। 1913 ਵਿਚ ਹੀ ਗਦਰ ਪਾਰਟੀ ਦਾ ਸੰਗਠਨ ਹੋਇਆ ਸੀ। ਉਸ ਪਾਰਟੀ ਦਾ ਮੁੱਖ ਮਹੱਤਵ ਨਕਾਬਪੋਸ਼ ਅੰਗਰੇਜ਼ ਸਰਕਾਰ ਦਾ ਪਰਦਾਫਾਸ਼ ਕਰਕੇ ਹਕੀਕਤ ਸਭ ਦੇ ਰੂਬਰੂ ਕਰਨਾ ਸੀ ਅਤੇ ਸਮੁੱਚੇ ਭਾਰਤ ਨੂੰ ਅੰਗਰੇਜ਼ਾਂ ਦੇ ਚੁੰਗਲ ‘ਚੋਂ ਮੁਕਤ ਕਰਵਾ ਕੇ ਲੋਕਤੰਤਰ ਦੀ ਸਥਾਪਨਾ ਕਰਨਾ ਸੀ। ਇਸ ਪਾਰਟੀ ਦਾ ਪ੍ਰਧਾਨ ਸੋਹਣ ਸਿੰਘ ਭਕਨਾ ਸੀ। ਪਿੰਡ ਭਕਨਾ, ਜ਼ਿਲ੍ਹਾ ਅੰਮ੍ਰਿਤਸਰ ਅਤੇ ਹਰਨਾਮ ਸਿੰਘ ਸਮੇਤ ਹੋਰ ਵੀ ਮੈਂਬਰ ਸਨ। ਇਤਫ਼ਾਕਨ ਕਰਤਾਰ ਸਿੰਘ, ਸੋਹਣ ਸਿੰਘ ਭਕਨਾ ਦੇ ਸੰਪਰਕ ਵਿਚ ਆ ਗਿਆ। ਇਹ ਗਦਰ ਅਖ਼ਬਾਰ ਕੱਢਦੇ ਸੀ ਤੇ ਕਰਤਾਰ ਸਿੰਘ ਇਨ੍ਹਾਂ ਨਾਲ ਮਿਲ ਗਿਆ। ਤੇ ਉਸਨੇ ਆਪਣੀ ਪੜਾਈ ਵੀ ਛੱਡ ਦਿੱਤੀ। ਕਰਤਾਰ ਸਿੰਘ ਸਰਾਭਾ ਸ਼ੁਰੂ ਤੋਂ ਹੀ ਬਹੁਤ ਫੁਰਤੀਲਾ ਸੀ। ਉਸ ਨੂੰ ਬਚਪਨ ਤੋਂ ਹੀ ਉੱਡਣਾ ਸੱਪ ਕਿਹਾ ਜਾਂਦਾ ਸੀ। ਗਦਰੀਆਂ ਨੇ ਕਰਤਾਰ ਸਿੰਘ ਦੀ ਕਾਬਲੀਅਤ ਦੇਖ ਕੇ ਉਸ ਨੂੰ ਗਦਰ ਦੀ ਗੂੰਜ ਨਾਮੀ ਅਖ਼ਬਾਰ ਦੀ ਸਾਰੀ ਜ਼ਿੰਮੇਵਾਰੀ ਸੌਂਪ ਦਿੱਤੀ। ਕਰਤਾਰ ਨੇ ਇਸ ਦੇ ਨਾਲ ਗੁਰਮੁੱਖੀ ਅੰਕ ਦੀ ਸਾਰੀ ਜ਼ਿੰਮੇਵਾਰੀ ਲੈ ਲਈ। ਉਹ ਇਸ ਵਿਚ ਕਵਿਤਾਵਾਂ ਤੇ ਲੇਖ ਲਿਖਦਾ ਸੀ। ਇਸ ਪਾਰਟੀ ਦੇ ਸਾਰੇ ਦੇਸ਼ ਭਗਤ ਸਿੱਖ ਕਾਮਿਆਂ ਕੋਲ ਜਾਂਦੇ ਅਤੇ ਮੀਟਿੰਗਾਂ ਉਲੀਕਦੇ। ਇਹ ਅੰਗਰੇਜ਼ਾਂ ਖ਼ਿਲਾਫ਼ ਭਾਸ਼ਣ ਦਿੰਦੇ। ਇੱਕ ਵੇਰ ਕਰਤਾਰ ਸਿੰਘ ਨੇ ਕੈਲੀਫੋਰਨੀਆਂ ਵਿਖੇ ਇੱਕ ਮੀਟਿੰਗ ਦੌਰਾਨ ਗੀਤ ਗਾਉਣਾ ਆਰੰਭ ਕਰ ਦਿੱਤਾ‘‘ ਚਲੋ ਚੱਲੀਏ ਦੇਸ਼ ਨੂੰ,, ਉਸ ਸਮੇਂ ਗਦਰ ਪਾਰਟੀ ਬਹੁਤ ਮਸ਼ਹੂਰ ਹੋ ਚੁੱਕੀ ਸੀ। ਕਿਉਂਕਿ ਗਦਰ ਅਖ਼ਬਾਰ ਪੰਜਾਬੀ, ਹਿੰਦੀ, ਉਰਦੂ, ਬੰਗਾਲੀ,ਗੁਜਰਾਤੀ ਤੇ ਪਸ਼ਤੋ ਵਰਗੀਆਂ ਭਾਸ਼ਾਵਾਂ ਵਿਚ ਛਾਪਿਆ ਜਾਂਦਾ ਸੀ। ਇਹ ਗਦਰ ਸਮਾਚਾਰ ਪੱਤਰ ਪੂਰੇ ਵਿਸ਼ਵ ਭਰ ਦੇ ਭਰਤੀਆਂ ਤੱਕ ਪਹੁੰਚਾਇਆ ਜਾਂਦਾ ਸੀ ਤੇ ਫਿਰ ਹੁਣ ਤੱਕ ਇਸਨੇ ਆਪਣੀ ਤਲਖ਼ ਸ਼ਬਦਾਂ ਵਿਚ ਹਕੀਕਤ ਬਿਆਨ ਕਰਕੇ ਲੋਕਾਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾ ਲਈ ਸੀ। ਕਰਤਾਰ ਸਿੰਘ ਸਰਾਭੇ ਦਾ ਨਾਮ ਵੀ ਗਦਰ ਨਾਲ ਜੁੜ ਗਿਆ ਸੀ। 1914 ਵਿਚ ਜਦੋਂ ਪਹਿਲਾਂ ਵਿਸ਼ਵ ਯੁੱਧ ਚੱਲ ਰਿਹਾ ਸੀ ਤਾਂ ਉਨ੍ਹਾਂ ਅਮਰੀਕਾ ਵਿਚ ਰਹਿੰਦੇ ਦੇਸ਼ ਭਗਤਾਂ ਨੇ ਮਹਿਸੂਸ ਕੀਤਾ ਕਿ ਇਸ ਸਮੇਂ ਜਦੋਂ ਅੰਗਰੇਜ਼ ਵਿਸ਼ਵ ਯੁੱਧ ਵਿਚ ਰੁੱਝੇ ਹੋਏ ਸਨ ਤਾਂ ਆਜ਼ਾਦੀ ਪ੍ਰਾਪਤੀ ਲਈ ਇਹ ਸੁਨਹਿਰੀ ਮੌਕਾ ਹੈ ਇਸ ਕਰਕੇ ਉਨ੍ਹਾਂ ਪੰਜਾਬ ਵੱਲ ਨੂੰ ਚਾਲੇ ਪਾ ਦਿੱਤੇ। ਕਰਤਾਰ ਸਿੰਘ ਕੋਲੰਬੋ ਦੀ ਬੰਦਰਗਾਹ ਰਾਹੀ ਪੰਜਾਬ ਆਉਣ ਵਿਚ ਸਫਲ ਹੋ ਗਿਆ, ਇੱਥੇ ਆ ਕੇ ਉਸਨੇ ਆਜ਼ਾਦੀ ਦੇ ਪਰਵਾਨਿਆ ਨਾਲ ਮਿਲ ਕੇ ਬਗ਼ਾਵਤ ਕਰਨ ਦੀ ਸੋਚੀ, ਇਸ ਉਦੇਸ਼ ਨੂੰ ਪੂਰਾ ਕਰਨ ਲਈ ਕਰਤਾਰ ਨੂੰ ਬਹੁਤ ਮਿਹਨਤ ਅਤੇ ਭੱਜ-ਦੌੜ ਕਰਨੀ ਪਈ ਪਰੰਤੂ ਉਨ੍ਹਾਂ ਦੀ ਆਸ ਤੇ ਪਾਣੀ ਉਸ ਵੇਲੇ ਫਿਰ ਗਿਆ ਜਦੋਂ ਪੁਲੀਸ ਦੇ ਸੂਹੀਏ ਦੇਸ਼ ਗ਼ੱਦਾਰ ਕਿਰਪਾਲ ਸਿੰਘ ਨੇ ਇਸਦੀ ਮੁਖ਼ਬਰੀ ਕਰ ਦਿੱਤੀ ਅਤੇ ਮਿਸ਼ਨ ਅਸਫਲ ਰਿਹਾ। ਇਹ ਮਿਤੀ ਬਦਲ ਕੇ 19 ਫਰਵਰੀ ਰੱਖ ਦਿੱਤੀ ਗਈ। ਇਸਦੀ ਸੂਹ ਵੀ ਸਰਕਾਰ ਨੂੰ ਮਿਲ ਗਈ। ਇਸ ਸੂਚਨਾ ਤਹਿਤ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਦੇਸ਼ ਦੀ ਆਜ਼ਾਦੀ ਲਈ ਜੰਗ ਅਜੇ ਜਾਰੀ ਸੀ ਕਿ ਗੰਡਾ ਸਿੰਘ ਵਰਗੇ ਮੱਕਾਰ  ਇਨਸਾਨ ਨੇ ਵਿਸ਼ਵਾਸਘਾਤ ਕਰਕੇ 2 ਮਾਰਚ 1915 ਨੂੰ ਉਸਦੇ ਸਾਥੀਆਂ ਨੂੰ ਸਰਗੋਧਾ ਵਿਖੇ ਆਪਣੇ ਫਾਰਮ ਤੇ ਬੁਲਾ ਕੇ ਗ੍ਰਿਫ਼ਤਾਰ ਕਰਵਾ ਦਿੱਤਾ। ਕੌਮ ਦੇ ਹੀਰੇ ਤੇ ਦੇਸ਼ ਭਗਤ ਕਰਤਾਰ ਸਿੰਘ ਸਰਾਭੇ ਤੇ ਦੇਸ਼ ਦਰੋਹ ਦਾ ਇਲਜ਼ਾਮ ਲਗਾ ਕੇ ਜੱਜ ਨੇ ਉਸਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਅਤੇ ਜਾਇਦਾਦ ਜ਼ਬਤੀ ਦੇ ਆਦੇਸ਼ ਦੇ ਦਿੱਤੇ। ਫਾਂਸੀ ਤੋਂ ਇੱਕ ਦਿਨ ਪਹਿਲਾਂ ਉਸਨੇ ਇਹ ਸਤਰਾਂ ਰਚੀਆਂ-

‘‘ਦੇਸ਼ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਮਨਾਂ ‘ਚੋ ਨਾ ਭੁਲਾ ਜਾਣਾ,

ਖ਼ਾਤਰ ਦੇਸ਼ ਦੇ ਹਾਂ ਚੜ੍ਹਨ ਲੱਗੇ ਫਾਂਸੀ, ਸਾਨੂੰ ਵੇਖ ਕੇ ਨਾ ਘਬਰਾ ਜਾਣਾ,

ਭਾਰਤ ਮਾਂ ਦਾ ਪੁੱਤਰ ਆਜ਼ਾਦੀ ਦਾ ਪਰਵਾਨਾ ਆਪਣੀ ਜਾਨ ਹਸੱਦੇ-ਹਸੱਦੇ ਵਾਰ ਗਿਆ। ਉਹ ਬਹੁਤ ਸੰਵੇਦਨਸ਼ੀਲ ਕਵੀ ਵੀ ਸੀ।

ਉਸਨੇ ਲਿਖਿਆ ਸੀ-

ਜੋ ਕੋਈ ਪੂਛੇ ਕੌਨ ਹੋ ਤੁਮ, ਤੋਂ ਕਹਿ ਦੇਨਾ ਬਾਗ਼ੀ ਹੈ ਨਾਮ ਅਪਨਾ,

ਜ਼ੁਲਮ ਮਿਟਾਨਾ ਹੈ ਹਮਾਰਾ ਪੇਸ਼ਾ, ਗਦਰ ਕਰਨਾ ਹੈ ਕਾਮ ਅਪਨਾ,

ਨਮਾਜ਼ ਸੰਧਿਆ ਭੀ ਯਹੀ ਹਮਾਰੀ, ਔਰ ਕਰਮ ਪੂਜਾ ਭੀ ਯਹੀ ਹੈ,

ਕਰਮ ਭੀ ਯਹੀ ਹੈ ਯਾਰੋ, ਯਹੀ ਹੈ ਖ਼ੁਦਾ ਓਰ ਰਾਮ ਅਪਨਾ,

ਗਦਰ ਕਰਨਾ ਹੈ ਕਾਮ ਅਪਨਾ।,,