Punjab News - Quami Ekta Punjabi Newspaper (ਕੌਮੀ ਏਕਤਾ) » ਚਰਨਜੀਤ ਸਿੰਘ ਕਪੂਰ

ਆਈ ਬਸੰਤ ਪਾਲਾ ਉਡੰਤ
ਭਾਰਤ ਰੁੱਤਾਂ ਦਾ ਦੇਸ਼ ਹੈ। ਵੈਸੇ ਤਾਂ ਭਾਰਤ ਵਿੱਚ ਛੇ ਰੁੱਤਾਂ ਆਉਂਦੀਆਂ ਹਨ ਪਰ ਬਸੰਤ ਰੁੱਤ ਨੂੰ ਸਭ ਤੋਂ ਪਿਆਰੀ ਰੁੱਤ ਮੰਨਿਆ ਜਾਂਦਾ ਹੈ ਕਿਉਂਕਿ ਇਹ ਪੱਤਝੱੜ ਤੋਂ ਬਾਅਦ ਆਉਂਦੀ ਹੈ। ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਇਸ ਰੁੱਤ ਤੇ ਚਾਰੇ ਪਾਸੇ ਬਹਾਰ ਹੀ ਬਹਾਰ ਹੁੰਦੀ ਹੈ। ਫੱਲ ਅਤੇ ਪੌਦੇ ਖਿੜਖਿੜਾ ਰਹੇ ਹੁੰਦੇ ਹਨ ਅਤੇ ਪੰਛੀ ਗੀਤ ਗਾ ਰਹੇ ਹੁੰਦੇ ਹਨ। ਇਸ ਰੁੱਤ ਤੇ ਨਾਂ ਗਰਮੀਂ ਹੁੰਦੀ ਹੈ ਅਤੇ ਨਾਂ ਹੀ ਸਰਦੀ। ਬਸੰਤ ਰੁੱਤ ਦੇ ਸਮੇਂ ਤੇ ਠੰਡ ਘਟਣਾਂ ਸ਼ੁਰੂ ਹੋ ਜਾਂਦੀ ਹੈ ਇਸ ਲਈ ਇਹ ਕਹਾਵਤ ਵੀ ਪ੍ਰਸਿੱਧ ਹੈ ਕਿ ਆਈ ਬਸੰਤ ਪਾਲਾ ਉਡੰਤ। ਬਸੰਤ ਵਾਲੇ ਦਿਨ ਪੂਰੇ ਪੰਜਾਬ ਵਿੱਚ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਪਤੰਗ ਉਡਾਏ ਜਾਂਦੇ ਹਨ।ਇਸ ਦਿਨ ਅਸਮਾਨ ਰੰਗ ਬਰੰਗੀਆਂ ਪਤੰਗਾਂ ਨਾਲ ਭਰ ਜਾਂਦਾ ਹੈ। ਬੱਚੇ ਅਤੇ ਜਵਾਨ ਇੱਕ ਦੂਜੇ ਦਾ ਪਤੰਗ ਕੱਟਕੇ ਖੁਸ਼ੀ ਮਹਿਸੂਸ ਕਰਦੇ ਹਨ। ਪੰਜਾਬ ਵਿੱਚ ਖਾਸ ਤੌਰ ਤੇ ਮਾਲਵੇ ਵਿੱਚ ਇਸ ਦਿਨ ਘਰਾਂ ਦੀਆਂ ਛੱਤਾਂ ਉੱਤੇ ਡੀਜੇ ਸਪੀਕਰ ਆਮ ਲੱਗੇ ਦੇਖੇ ਜਾ ਸਕਦੇ ਹਨ।

ਪਹਿਲਾਂ-ਪਹਿਲ ਲੋਕ ਰੀਲ ਵਾਲੇ ਧਾਗੇ ਨਾਲ ਪਤੰਗ ਉਡਾਉਂਦੇ ਸਨ। ਫਿਰ ਇਸ ਧਾਗੇ ਨੂੰ ਕੱਚ ਅਤੇ ਰੰਗ ਲਗਾਕੇ ਮਜਬੂਤ ਅਤੇ ਆਕਰਸ਼ਕ ਬਣਾਇਆ ਜਾਣ ਲੱਗਾ। ਇਸਨੂੰ ਮਾਂਝਾ ਡੋਰ ਕਿਹਾ ਜਾਂਦਾ ਸੀ। ਬਹੁਤ ਸਮਾਂ ਇਸ ਡੋਰ ਦੀ ਵਰਤੋਂ ਹੁੰਦੀ ਰਹੀ। ਫਿਰ ਬਣੀ-ਬਣਾਈ ਡੋਰ ਮਿਲਣ ਲੱਗੀ ਜਿਸਨੂੰ ਬਰੇਲੀ ਕਿਹਾ ਜਾਂਦਾ ਸੀ। ਬਰੇਲੀ ਮਾਂਝੇ ਤੋਂ ਮਜਬੂਤ ਅਤੇ ਮਹਿੰਗੀ ਪੈਂਦੀ ਸੀ। ਬਰੇਲੀ ਤੋਂ ਬਾਅਦ ਪਾਂਡਾ ਡੋਰ ਹੋਂਦ ਵਿੱਚ ਆਈ। ਇਹ ਮਾਂਝੇ ਅਤੇ ਬਰੇਲੀ ਦੋਨਾਂ ਤੋਂ ਮੋਟੀ ਅਤੇ ਮਜਬੂਤ ਸੀ ਅਤੇ ਦੋਨਾਂ ਨੂੰ ਆਸਾਨੀ ਨਾਲ ਕੱਟ ਸਕਦੀ ਸੀ। ਅੱਜ ਦੇ ਸਮੇਂ ਵਿੱਚ ਪਲਾਸਟਿਕ ਡੋਰ ਚੱਲ ਰਹੀ ਹੈ।ਇਹ ਬਹੁਤ ਹੀ ਮੁਲਾਇਮ ਅਤੇ ਮਜਬੂਤ ਹੁੰਦੀ ਹੈ। ਇਸਨੁੰ ਚਾਈਨਾਂ ਡੋਰ ਵੀ ਕਿਹਾ ਜਾਂਦਾ ਹੈ। ਇਹ ਆਮ ਤੌਰ ਤੇ ਹੱਥ ਨਾਲ ਨਹੀਂ ਟੁੱਟਦੀ। ਬਾਕੀ ਡੋਰ ਦੀ ਤਰਾਂ ਜੇਕਰ ਇਹ ਪਾਣੀ ਵਿੱਚ ਗਿੱਲੀ ਵੀ ਹੋ ਜਾਵੇ ਤਾਂ ਇਹ ਛੇਤੀ ਖਰਾਬ ਨਹੀਂ ਹੁੰਦੀ। ਗਿੱਲੀ ਹੋਣ ਤੇ ਇਸਦਾ ਕੇਵਲ ਰੰਗ ਹੀ ਉਤਰਦਾ ਹੈ। ਇਹ ਡੋਰ ਸਰੀਰ ਦੇ ਜਿਸ ਕਿਸੇ ਹਿੱਸੇ ਤੇ ਵੀ ਲੱਗਦੀ ਹੈ ਉੱਥੇ ਜਖਮ ਕਰ ਦਿੰਦੀ ਹੈ। ਇਸ ਡੋਰ ਕਾਰਨ ਆਏ ਦਿਨ ਬਹੁਤ ਸਾਰੇ ਪੰਛੀ ਅਤੇ ਮਨੁੱਖ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਭਾਵੇਂ ਹੀ ਸਰਕਾਰ ਨੇ ਇਸ ਡੋਰ ਉੱਪਰ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਇਹ ਡੋਰ ਪੰਜਾਬ ਵਿੱਚ ਧੜਾਧੜ ਵਿਕ ਰਹੀ ਹੈ।ਇਸ ਡੋਰ ਤੇ ਪਾਬੰਦੀ ਲਗਾਉਣ ਲਈ ਸਾਨੂੰ ਸਾਰਿਆਂ ਨੂੰ ਜੁੰਮੇਵਾਰ ਨਾਗਰਿਕ ਬਣਕੇ ਸਰਕਾਰ ਅਤੇ ਸਮਾਜ ਦੀ ਮਦਦ ਕਰਨ ਚਾਹੀਦੀ ਹੈ। ਚਾਈਨਾਂ ਡੋਰ ਨੂੰ ਨਾਂ ਹੀ ਵੇਚਿਆ ਜਾਵੇ ਅਤੇ ਨਾਂ ਹੀ ਖਰੀਦਿਆ ਜਾਵੇ।

ਪਤੰਗ ਕੱਟਣ ਦੀ ਕਲ੍ਹਾ : ਇੱਕੋ ਤਰਾਂ ਦੀ ਡੋਰ ਹੋਣ ਦੇ ਬਾਵਜੂਦ ਵੀ ਇੱਕ ਪਤੰਗ ਦੂਜੇ ਪਤੰਗ ਨਾਲ ਕੱਟੀ ਜਾਂਦੀ ਹੈ। ਇਸਦੇ ਪਿੱਛੇ ਵਿਗਿਆਨਕ ਕਾਰਨ ਹੈ ਅਜਿਹਾਂ ਰਗੜ ਅਤੇ ਤਣਾਅ ਦੇ ਸਿਧਾਂਤ ਕਾਰਨ ਹੁੰਦਾ ਹੈ।

ਪਤੰਗ ਕੱਟਣ ਲਈ ਦੋ-ਤਿੰਨ ਤਰਾਂ ਦੇ ਤਰੀਕੇ ਅਪਣਾਏ ਜਾ ਸਕਦੇ ਹਨ। ਪਹਿਲੇ ਤਰੀਕੇ ਜਿਸਨੂੰ ਪੰਜਾਬੀ ਵਿੱਚ ਖਿੱਚਾ ਮਾਰਨਾਂ ਵੀ ਕਹਿੰਦੇ ਹਨ ਇਸ ਵਿੱਚ ਅਸੀ ਆਪਣੇ ਪਤੰਗ ਡੀ ਡੋਰ ਨੂੰ ਦੂਜੇ ਪਤੰਗ ਦੀ ਡੋਰ ਦੇ ਥੱਲਿਓਂ ਦੀ ਬਹੁਤ ਹੀ ਤੇਜੀ ਨਾਲ ਲਿਆਉਂਦੇ ਹਾਂ। ਹਵਾ ਜੇਕਰ ਘੱਟ ਹੋਵੇ ਤਾਂ ਇਹ ਤਰੀਕਾ ਬਹੁਤ ਕਾਮਯਾਬ ਹੁੰਦਾ ਹੈ। ਖਿੱਚਾ ਮਾਰਨ ਲੱਗੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਪਤੰਗ ਨੂੰ ਖਿੱਚਾ ਮਾਰਿਆ ਜਾ ਰਿਹਾ ਹੈ ਉਸਦੀ ਡੋਰ ਤੁਹਾਡੀ ਡੋਰ ਉਪੱਰ ਤੇਜੀ ਨਾਲ ਢਿੱਲ ਨਾਂ ਖਾਵੇ। ਅਰਥਾਤ ਦੂਜੇ ਵਿਅਕਤੀ ਨੂੰ ਬਿਨਾਂ ਕੋਈ ਸਮਾਂ ਦਿੱਤੇ ਬਹੁਤ ਤੇਜੀ ਨਾਲ ਖਿੱਚਾ ਮਾਰਨਾਂ ਚਾਹੀਦਾ ਹੈ। ਦੂਜੇ ਤਰੀਕੇ ਨੂੰ ਢਿੱਲ ਦੇਣਾ ਕਹਿੰਦੇ ਹਨ। ਜਦੋਂ ਹਵਾ ਦਾ ਵਹਾਅ ਬਹੁਤ ਜਿਆਦਾ ਹੋਵੇ ਤਾਂ ਇਹ ਤਰੀਕਾ ਵਰਤਣਾ ਚਾਹੀਦਾ ਹੈ। ਹਵਾ ਤੇਜ਼ ਹੋਣ ਕਾਰਨ ਪਤੰਗ ਨੂੰ ਤੇਜੀ ਨਾਲ ਧੱਕਾ ਵੱਜਦਾ ਹੈ ਜਿਸਦੇ ਕਾਰਨ ਡੋਰ ਤੇਜੀ ਨਾਲ ਫਿਰਦੀ ਹੈ। ਢਿੱਲ ਦਾ ਤਰੀਕਾ ਵਰਤਣ ਲਈ ਜਾਂ ਤਾਂ ਪਤੰਗ ਬਹੁਤ ਉੱਪਰ ਉਡਾਇਆ ਜਾਵੇ ਜਾਂ ਹਵਾ ਬਹੁਤ ਜਿਆਦਾ ਤੇਜ ਹੋਵੇ। ਇਹਨਾਂ ਦੋਨਾਂ ਤਰੀਕਿਆਂ ਤੋਂ ਇਲਾਵਾ ਦੂਜੇ ਪਤੰਗ ਦੀ ਡੋਰ ਨੂੰ ਆਪਣੇ ਪਤੰਗ ਦੀ ਡੋਰ ਨਾਲ ਦੂਹਰਾ ਪੇਚਾ ਪਾਕੇ ਵੀ ਅਗਲੇ ਦੀ ਪਤੰਗ ਕੱਟੀ ਜਾ ਸਕਦੀ ਹੈ।

ਸਮਾਂ ਬੀਤਣ ਦੇ ਨਾਲ-ਨਾਲ ਹੋਰਨਾਂ ਤਿਉਹਾਰਾਂ ਦੀ ਤਰ੍ਹਾਂ ਬਸੰਤ ਤੇ ਵੀ ਆਧੁਨਿਕਤਾ ਦਾ ਪ੍ਰਭਾਵ ਪਿਆ ਹੈ। ਅੱਜ ਕੱਲ੍ਹ ਇਹ ਤਿਉਹਾਰ ਜਾਨਲੇਵਾ ਅਤੇ ਸ਼ੋਰ-ਸ਼ਰਾਬੇ ਵਾਲਾ ਬਣਦਾ ਜਾ ਰਿਹਾ ਹੈ।  ਤਿਉਹਾਰ ਖੁਸ਼ੀਆਂ ਮਨਾਉਣ ਲਈ ਹੁੰਦੇ ਹਨ ਇਸ ਲਈ ਇਸ ਨੂੰ ਇਸ ਤਰੀਕੇ ਨਾਲ ਮਨਾਈਏ ਕਿ ਖੁਸ਼ੀ ਮਨਾਈਏ ਅਤੇ ਖੁਸ਼ੀਆਂ ਵੰਡੀਏ। ਚਾਈਨਾ ਡੋਰ ਦੀ ਵਰਤੋਂ ਬੰਦ ਕਰੀਏ। ਬਸੰਤ ਨੂੰ ਆਵਾਜ ਪ੍ਰਦੂਸ਼ਨ ਮੁਕਤ ਬਣਾਈਏ। ਜੇਕਰ ਸਪੀਕਰ ਚਲਾਉੇਣੇ ਵੀ ਹਨ ਤਾਂ ਹੌਲੀ ਆਵਾਜ ਵਿੱਚ ਚਲਾਈਏ। ਪਤੰਗ ਲੁੱਟਣ ਲਈ ਆਪਣੀ ਜਾਨ ਨੂੰ ਖਤਰੇ ਵਿੱਚ ਨਾਂ ਪਾਈਏ। ਛੋਟੇ ਬੱਚਿਆਂ ਅਤੇ ਭੈਣ-ਭਰਾਵਾਂ ਦਾ ਧਿਆਨ ਰੱਖੀਏ ਕਿਉਂ ਕਿ ਪਤੰਗ ਉਡਾਉਂਦੇ ਜਾਂ ਲੁੱਟਦੇ ਕੋਠੇ ਤੋਂ ਡਿੱਗਣ ਜਾਂ ਕਿਸੇ ਵਾਹਨ ਵਿੱਚ ਵੱਜਣ ਦੀਆਂ ਘਟਨਾਵਾਂ ਆਏ ਸਾਲ ਵਾਪਰਦੀਆਂ ਹਨ।

ਸਫਲ ਬਣਾਈਏ ਵਿਆਹ ਤੋਂ ਬਾਅਦ ਆਪਸੀ ਰਿਸ਼ਤਿਆਂ ਨੂੰ
ਮਾਂ ਆਪਣੇ ਪੁੱਤਰ ਦਾ ਵਿਆਹ ਬਹੁਤ ਹੀ ਸ਼ਗਨਾਂ ਅਤੇ ਚਾਅਵਾਂ ਨਾਲ ਕਰਦੀ ਹੈ। ਵਿਆਹ ਵਾਲੇ ਮੁੰਡੇ ਅਤੇ ਕੁੜੀ ਦੇ ਦਿਲ ਵਿੱਚ ਵੀ ਕਈ ਤਰਾਂ ਦੇ ਅਰਮਾਨ ਹੁੰਦੇ ਹਨ। ਪਰ ਵਿਆਹ ਤੋਂ ਬਾਅਦ ਇਹ ਸਾਰੇ ਅਰਮਾਨ ਅਤੇ ਚਾਅ ਖਤਮ ਹੁੰਦੇ ਜਾਪਦੇ ਹਨ ਅਤੇ ਘਰ ਵਿੱਚ ਕਲੇਸ਼ ਰਹਿਣ ਲੱਗਦਾ ਹੈ ਅਤੇ ਰਿਸ਼ਤਿਆਂ ਦੇ ਵਿੱਚ ਤਰੇੜ ਪੈ ਜਾਂਦੀ ਹੈ। ਜੇਕਰ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਰਿਸ਼ਤਿਆਂ ਦੇ ਟੁੱਟਣ ਨੂੰ ਬਚਾਇਆ ਜਾ ਸਕਦਾ ਹੈ।

ਹਰ ਇੱਕ ਘਰ ਦਾ ਆਪਣਾ ਵੱਖਰਾ ਮਾਹੌਲ ਹੁੰਦਾ ਹੈ।ਵਿਆਹ ਤੋਂ ਬਾਅਦ ਲੜਕੀ ਇਕਦਮ ਅਲੱਗ ਮਾਹੌਲ ਵਿੱਚ ਆਈ ਹੁੰਦੀ ਹੈ ਅਤੇ ਉਹ ਆਪਣੇ ਪੁਰਾਣੇ ਘਰਦੇ ਮਾਹੌਲ ਅਨੁਸਾਰ ਢਲੀ ਹੁੰਦੀ ਹੈ। ਨਵੇਂ ਮਾਹੌਲ ਅਨੁਸਾਰ ਢਲਣ ਲਈ ਉਸਨੂੰ ਥੋੜਾ ਸਮਾਂ ਦੇਣਾ ਚਾਹੀਦਾ ਅਤੇ ਉਸ ਉਪਰ ਕਿਸੇ ਕਿਸਮ ਦਾ ਦਬਾਅ ਨਹੀਂ ਬਨਾਉਣਾ ਚਾਹੀਦਾ।

ਲੜਕੀ ਨੂੰ ਆਪਣੇ ਸਹੁਰੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ।ਮੋਬਾਇਲ ਦੀ ਵਰਤੋ ਜਿੰਨੀ ਹੋ ਸਕੇ ਘੱਟ ਕਰਨੀਂ ਚਾਹੀਦੀ ਹੈ।

ਲੜਕੀ ਆਪਣੇ ਸੱਸ-ਸਹੁਰੇ ਨੂੰ ਆਪਣੇ ਮਾਂ-ਪਿਉ ਅਤੇ ਸੱਸ-ਸਹੁਰਾ ਆਪਣੀ ਨ੍ਹੂੰਹ ਨੂੰ ਆਪਣੀ ਧੀ ਬਣਾਕੇ ਰੱਖਣ।

ਲੜਕੀ ਨੂੰ ਸਹੁਰੇ ਘਰ ਦੀਆਂ ਗੱਲਾਂ ਨੂੰ ਪੇਕੇ ਘਰ ਵਿੱਚ ਨਹੀਂ ਦੱਸਣਾ ਚਾਹੀਦਾ। ਹਰ ਇੱਕ ਛੋਟੀ-ਛੋਟੀ ਗੱਲ ਨੂੰ ਪੇਕੇ ਘਰ ਜਾਂ ਮਾਂ ਨੂੰ ਦੱਸਣਾ ਵੀ ਕਈ ਵਾਰ ਰਿਸ਼ਤਿਆਂ ਦੇ ਟੁੱਟਣ ਦਾ ਕਾਰਨ ਬਣਦਾ ਹੈ। ਸੱਸ ਨੂੰ ਵੀ ਚਾਹੀਦਾ ਹੈ ਕਿ ੳਹ ਆਪਣੀ ਨ੍ਹੂੰਹ ਨਾਲ ਸਬੰਧਤ ਗੱਲਾਂ ਗਲੀ-ਗੁਆਂਢ ਵਿੱਚ ਨਾਂ ਕਰਨ।

ਲੜਕੀ ਦੇ ਬਣਾਏ ਖਾਣੇ ਦੀ ਸਭ ਨੂੰ ਤਾਰੀਫ ਕਰਨੀ ਚਾਹੀਦੀ ਹੈ। ਲੜਕੀ ਨੂੰ ਆਪਣੇ ਪਤੀ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਦੀ ਪਸੰਦ ਨੂੰ ਹੌਲੀ-ਹੌਲੀ ਜਾਨਣਾ ਚਾਹੀਦਾ ਹੈ। ਸੱਸ ਨੂੰ ਚਾਹੀਦਾ ਹੈ ਕਿ ਉਹ ਆਪਣੀ ਨ੍ਹੂੰਹ ਨੂੰ ਇਸ ਸਬੰਧੀ ਦੱਸੇ ਅਤੇ ਨੂੰਹ ਨੂੰ ਵੀ ਜੇਕਰ ਕੋਈ ਪਕਵਾਨ ਬਨਾਉਣਾ ਨਹੀ ਆਉਂਦਾ ਤਾਂ ਆਪਣੀ ਸੱਸ ਤੋਂ ਪੁੱਛਣ ਲੱਗਿਆਂ ਝਿਜਕਣਾਂ ਨਹੀਂ ਚਾਹੀਦਾ।ਜੇਕਰ ਲੜਕੀ ਕੋਈ ਅਜਿਹਾ ਪਕਵਾਨ ਬਣਾਉਂਦੀ ਹੈ ਜੋ ਉਸਦੇ ਪੇਕੇ ਘਰ ਬਣਾਇਆ ਜਾਂਦਾ ਹੈ ਪਰ ਸਹੁਰੇ ਘਰ ਨਹੀਂ ਤਾਂ ਸਹੁਰੇ ਘਰ ਨੂੰ ਇਸਦਾ ਮਜਾਕ ਨਹੀਂ ਉਡਾਉਣਾ ਚਾਹੀਦਾ। ਨ੍ਹੂੰਹ ਦੀ ਪਸੰਦ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।

ਨਵੀਂ ਵਿਆਹੀ ਲੜਕੀਂ ਨੂੰ ਏਨੀਂ ਛੇਤੀ ਘਰ ਵਿੱਚ ਇਕੱਲੇ ਨਾਂ ਛੱਡੋ।ਕਿਉਂਕਿ ਉਸਨੂੰ ਨਵੇਂ ਰਿਸ਼ਤਿਆਂ ਨੂੰ ਪਛਾਨਣ ਵਿੱਚ ਸਮਾਂ ਲੱਗਣਾ ਹੈ। ਘਰ ਵਿੱਚ ਕਿਸੇ ਰਿਸ਼ਤੇਦਾਰ ਦਾ ਆਉਣ ਤੇ ਇਕੱਲੀ ਹੋਣਤੇ ਉਹ ਇਕਦਮ ਘਬਰਾ ਸਕਦੀ ਹੈ।

ਲੜਕੇ ਜਾਂ ਉਸਦੇ ਪਰਿਵਾਰਕਿ ਮੈਂਬਰਾਂ ਨੂੰ ਕਦੇ ਵੀ ਲੜਕੀ ਦੇ ਪੇਕਿਆਂ ਬਾਰੇ ਅਜਿਹੀ ਗੱਲ ਨਹੀਂ ਕਰਨੀਂ ਚਾਹੀਦੀ ਜੋ ਲੜਕੀ ਨੂੰ ਬੁਰਾ ਲੱਗੇ।

ਜੇਕਰ ਨਨਾਣਾਂ ਕੁਆਰੀਆਂ ਹਨ ਤਾਂ ਨਨਾਣ ਭਾਬੀ ਨੂੰ ਸਾਰੇ ਕੰਮ ਵੰਡ ਕੇ ਕਰਨੇ ਚਾਹੀਦੇ ਹਨ। ਸੱਸ ਨੂੰ ਚਾਹੀਦਾ ਹੈ ਕਿ ਉਹ ਹਰ ਇੱਕ ਦੇ ਕੰਮ ਦੀ ਜੁੰਮੇਵਾਰੀ ਫਿਕਸ ਕਰੇ। ਕਿਸੇ ਇੱਕ ਉੱਪਰ ਘਰਦੇ ਸਾਰੇ ਕੰਮਾਂ ਦੀ ਜੁੰਮੇਵਾਰੀ ਨਾਂ ਪਾਉ।

ਸੱਸ ਅਤੇ ਸਹੁਰੇ ਨੂੰ ਨ੍ਹੂੰਹ ਦੇ ਕੰਮਾਂ ਵਿੱਚ ਹਰ-ਵਕਤ ਨੁਕਸ ਜਾਂ ਨੁਕਤਾਚੀਨੀ ਨਹੀਂ ਕਰਨੀਂ ਚਾਹੀਦੀ। ਜੇਕਰ ਨ੍ਹੂੰਹ ਨੂੰ ਕੁਝ ਕਹਿਣਾ ਹੈ ਤਾਂ ਪਿਆਰ ਨਾਲ ਬੈਠਕੇ ਸਮਝਾਉਣਾ ਚਾਹੀਦਾ ਹੈ।

ਮਾਂ-ਪਿਓ ਨੂੰ ਸਾਰੇ ਲੜਕਿਆਂ ਅਤੇ ਉਹਨਾਂ ਦੀਆਂ ਪਤਨੀਆਂ ਨਾਲ ਬਰਾਬਰ ਦਾ ਵਿਵਹਾਰ ਕਰਨਾ ਚਾਹੀਦਾ ਹੈ। ਨਹੀਂ ਤਾਂ ਭਰਾਵਾਂ ਅਤੇ ਉਹਨਾਂ ਦੀਆਂ ਪਤਨੀਆਂ ਵਿੱਚ ਇਸ ਗੱਲ ਦੀ ਹੀਣ-ਭਾਵਨਾਂ ਆ ਸਕਦੀ ਹੈ ਜੋ ਬਾਅਦ ਵਿੱਚ ਲੜਾਈ ਦਾ ਕਾਰਨ ਬਣਦੀ ਹੈ।

ਨੌਕਰੀ ਕਰਨ ਵਾਲੀ ਨੂੰਹ ਦੇ ਆਰਾਮ ਦੇ ਸਮੇਂ ਦਾ ਧਿਆਨ ਵੀ ਸੱਸ ਨੂੰ ਰੱਖਣਾ ਚਾਹੀਦਾ ਹੈ। ਹਰ ਵੇਲੇ ਉਹਨਾਂ ਨੂੰ  ਘਰ ਦੇ ਕੰਮ ਬਾਰੇ ਸੁਨਾਉਣਾ ਚੰਗੀ ਗੱਲ ਨਹੀਂ ਤੇ ਨੂੰਹ ਨੂੰ ਵੀ ਚਾਹੀਦਾ ਹੈ ਕਿ ਨੌਕਰੀ ਦਾ ਬਹਾਨਾ ਲਗਾ ਕੇ ਹਰ ਵੇਲੇ ਕੰਮ ਤੋਂ ਪਾਸਾ ਨਾਂ ਵੱਟੇ।

ਲੜਕੀ ਨੂੰ ਜੇਕਰ ਘਰ ਵਿੱਚ ਮੁਸਕਿਲ ਆਉਂਦੀ ਹੈ ਤਾਂ ਉਸਨੂੰ ਸਭ ਤੋਂ ਪਹਿਲਾਂ ਆਪਣੇ ਪਤੀ ਨਾਲ ਗੱਲਬਾਤ ਕਰਨੀਂ ਚਾਹੀਦੀ ਹੈ। ਸੱਸ-ਸਹੁਰੇ ਨੂੰ ਵੀ ਚਾਹੀਦਾ ਹੈ ਕਿ ੳਹ ਨੂੰਹ ਦੇ ਪਰਿਵਾਰ ਜਾਂ ਵਿਚੌਲੇ ਨਾਲ ਗੱਲ ਕਰਨ ਦੀ ਬਜ਼ਾਏ ਆਪਸ ਵਿੱਚ ਗਲਬਾਤ ਕਰਕੇ ਹੀ ਮਸਲਾ ਹੱਲ ਕਰਨ।

ਲੜਕੀ ਨੂੰ ਆਪਣੇ ਲਈ ਵੱਖਰੇ ਹੋਣ ਜਾਂ ਵੱਖਰੇ ਘਰ ਦੀ ਮੰਗ ਨਹੀਂ ਕਰਨੀਂ ਚਾਹੀਦੀ। ਲੜਕੀ ਨੂੰ ਸਮਝਣਾ ਚਾਹੀਦਾ ਹੈ ਕਿ ਉਸਦਾ ਪਤੀ, ਪਤੀ ਹੋਣ ਤੋਂ ਇਲਾਵਾ ਇੱਕ ਪੁੱਤਰ ਵੀ ਹੈ। ਮਾਂ-ਪਿਓ ਨਾਲੋਂ ਅਲੱਗ ਹੋਣਤੇ ੳਹ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਰਹੇਗਾ।

ਲੜਕੇ ਨੂੰ ਆਪਣੀ ਮਾਂ ਅਤੇ ਪਤਨੀ ਦੋਨਾਂ ਨੂੰ ਸੁਨਣਾ ਚਾਹੀਦਾ ਹੈ ਅਤੇ ਦੋਨ੍ਹਾਂ ਨੂੰ ਉਹਨਾਂ ਦੇ ਬਣਦੇ ਹੱਕ ਅਤੇ ਸਤਿਕਾਰ ਦੇਣਾ ਚਾਹੀਦਾ ਹੈ।

ਪੁੱਤਰ ਦੇ ਵਿਆਹ ਤੋਂ ਬਾਅਦ ਮਾਂ ਨੂੰ ਇਹ ਮਹਿਸੂਸ ਹੋਣ ਲੱਗਣ ਲੱਗ ਪੈਂਦਾ ਹੈ ਕਿ ਉਸਦਾ ਪੁੱਤਰ ਉਸਨੂੰ ਘੱਟ ਅਤੇ ਆਪਣੀ ਪਤਨੀ ਨੂੰ ਜਿਆਦਾ ਪਿਆਰ ਅਤੇ ਸਮਾਂ ਦਿੰਦਾ ਹੈ। ਮਾਂ ਨੂੰ ਕਦੀ ਵੀ ਇਸ ਤਰਾਂ ਨਹੀਂ ਸੋਚਣਾ ਚਾਹੀਦਾ। ਉਸਨੂੰ ਸਮਝਣਾ ਚਾਹੀਦਾ ਹੈ ਕਿ ਇੱਕ ਲੜਕੀ ਆਪਣਾ ਘਰ ਪਰਿਵਾਰ ਛੱਡ ਕੇ ਉਹਨਾਂ ਘਰ ਆਈ ਹੈ ਅਤੇ ਉਹ ਉਸਦੀ ਨੂੰਹ ਹੈ। ਘਰ ਦੇ ਵਿੱਚ ਨਵਾਂ ਮੈਂਬਰ ਅਉਣ ਨਾਲ ਪਿਆਰ ਦਾ ਵੰਡਿਆ ਜਾਣਾ ਸੁਭਾਵਿਕ ਵੀ ਹੈ।

ਜੇਕਰ ਘਰ ਵਿੱਚ ਕੋਈ ਨਵੀਂ ਚੀਜ ਆਉਂਦੀ ਹੈ ਤਾਂ ਉਸਦੀ ਖੁਸ਼ੀ ਸਭ ਨਾਲ ਸਾਂਝੀ ਕਰਨੀ ਚਾਹੀਦੀ ਹੈ। ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਨੂੰਹ-ਸੱਸ ਕਈ ਵਾਰ ਨਵੀਆਂ ਚੀਜਾਂ ਜਾਂ ਆਪਣੇ ਕੱਪੜੇ ਆਦਿ ਲਿਆਉਂਦੀਆਂ ਹਨ ਪੂਰ ਉਹ ਇੱਕ ਦੂਜੇ ਨੂੰ ਦਿਖਾਉਂਦੀਆਂ ਨਹੀਂ। ਇੱਕ ਦੂਜੇ ਤੋਂ ਪੁੱਛ-ਦੱਸ ਕੇ ਕੰਮ ਕਰਨ ਨਾਲ ਆਪਸੀ ਪਿਆਰ ਵਧਦਾ ਹੈ, ਘੱਟਦਾ ਨਹੀਂ।

ਜੇਕਰ ਸੱਸ ਬਿਮਾਰ ਹੈ ਤਾਂ ਨ੍ਹੂੰਹ ਨੂੰ ਚਾਹੀਦਾ ਹੈ ਕਿ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰੇ। ਉਸਦੀਆਂ ਦਵਾਈਆਂ ਲੈਣ ਦੇ ਸਮੇਂ ਦਾ ਖਿਆਲ ਰੱਖੇ। ਜੇਕਰ ਸੱਸ ਸਿਹਤਮੰਦ ਹੈ ਤਾਂ ਉਸਨੂੰ ਚਾਹੀਦਾ ਹੈ ਨੂੰਹ ਨਾਲ ਕੁਝ ਕੰਮ ਵਿੱਚ ਹੱਥ ਵਟਾ ਲਿਆ ਕਰੇ। ਕੰਮ ਕਰਦੇ ਨਾਲ ਬਿਮਾਰੀਆਂ ਘੱਟ ਲਗਦੀਆਂ ਹਨ ਅਤੇ ਸਰੀਰ ਚੁਸਤ ਫਰੁਸਤ ਰਹਿੰਦਾ ਹੈ।

ਨੌਕਰੀ ਪੇਸ਼ਾ ਪਤੀ ਪਤਨੀਆਂ ਨੇਂ ਕਈ ਤਰਾਂ ਦੇ ਲੋਕਾਂ ਨਾਲ ਮੇਲ-ਜੋਲ ਕਰਨਾਂ ਹੁੰਦਾ ਹੈ। ਸੋ ਕਦੀ ਵੀ ਇੱਕ ਦੂਜੇ ੳੇੱਤੇ ਸ਼ੱਕ ਨਾਂ ਕਰੋ। ਸ਼ੱਕ ਅਤੇ ਗਲਤਫਿਹਮੀਂ ਨਾਲ ਰਿਸ਼ਤੇ ਟੁੱਟਦਿਆਂ ਦੇਰ ਨਹੀਂ ਲਗਦੀ।

ਨੌਕਰੀ ਪੇਸ਼ਾ ਪਤੀ ਪਤਨੀ ਨੂੰ ਇਕ ਦੂਜੇ ਦੀ ਤਨਖਾਹ ਦਾ ਪਤਾ ਹੋਣਾ ਚਾਹੀਦਾ ਹੈ। ਪਤਨੀ ਨੂੰ ਪਤੀ ਦੀ ਸਹਿਮਤੀ ਤੋਂ ਬਿਨਾਂ ਆਪਣੀ ਤਨਖਾਹ ਆਪਣੇ ਪੇਕਿਆਂ ਨੂੰ ਨਹੀਂ ਦੇਣੀ ਚਾਹੀਦੀ।

ਬੱਚੇ ਪੈਦਾ ਕਰਨ ਸਬੰਧੀ ਯੋਜਨਾ ਪਤੀ-ਪਤਨੀ ਦੀ ਹੁੰਦੀ ਹੈ। ਬਾਕੀ ਪਰਿਵਾਰਿਕ ਮੈਂਬਰਾਂ ਨੂੰ ਇਸ ਵਿੱਚ ਜਿਆਦਾ ਦਖਲ ਨਹੀਂ ਦੇਣਾ ਚਾਹੀਦਾ।

ਪੋਤੇ-ਪੋਤਰੀਆਂ ਨਾਲ ਸਭ ਨੂੰ ਚਾਅ ਹੁੰਦਾ ਹੈ। ਕਦੇ ਵੀ ਬੱਚਿਆਂ ਨੂੰ ਉਹਨਾਂ ਦੇ ਦਾਦਾ-ਦਾਦੀ ਤੋਂ ਦੂਰ ਨਾਂ ਰੱਖੋ। ਇਸ ਨਾਲ ਬੁਢੇਪੇ ਦੀ ਉਮਰੇ ਉਹ ਇਕੱਲਾਪਣ ਵੀ ਮਹਿਸੂਸ ਨਹੀਂ ਕਰਨਗੇ।