Punjab News - Quami Ekta Punjabi Newspaper (ਕੌਮੀ ਏਕਤਾ) » ਗੁਰਮੇਲ ਸਿੰਘ ਬਦੇਸ਼ਾ

ਬਾਬੇ ਬਖਤੌਰੇ ਦਾ ਨਿਹਾਲੋ ਡਾਰਲਿੰਗ ਦੇ ਨਾਂ ਇੱਕ ਪ੍ਰੇਮ -ਖੁਲਾਸਾ !
ਲਿਖਤੁਮ ਬਖਤਾਵਰ ਸਿੰਘ , ਅੱਗੇ ਮਿਲੇ ਨਿਹਾਲੋ !

ਪੇਂਦੂ ਬੇਰ ਵਰਗੀਏ ! ਨਿਆਈਂ ਆਲੇ ਖੱਤਿਆਂ ‘ਚ ਆਖਰੀ ਵਾਰ ਛੱਡ ਕੇ ਕਨੇਡਾ ਜਾਣ ਵਾਲੀਏ !!……ਤੈਨੂੰ ਸਾਸਰੀ ‘ਕਾਲ ਬੁਲਾਵਾਂ , ਕਿ ਆਹ ! ਤੇਰੇ ਮੁਲਖ ਆਲਾ ਲਵ ਜੂ -ਲੱਭ ਜੂ ਕਰਾਂ ?

ਪਰ , ਡੰਗੋਰੀ ਨਾਲ ਢੂਈ ਖੁਰਕਦਾ ਮੈਂ ਕਈ ਵਾਰ ਸੋਚਦਾਂ , ਕਿ ਮਨਾ ! ਹੌਂਸਲਾ ਰੱਖ !! ਇੱਕ ਦਿਨ ਤੇਰੀ ਨਿਹਾਲੋ ਤੈਨੂੰ ਲੱਭ ਜੂ -ਲੱਭ ਜੂ ……….!!!

ਨਿਹਾਲੋ ਝੱਲੀਏ ! ਕਦੇ ਆ ਜਾ ਕਿਤੋਂ ਪੁਰ੍ਹੇ ਦੀ ਵ੍ਹਾ ਬਣ ਕੇ ! ਐਥੇ ਤਾਂ ਬਿਜਲੀ ਦੇ ਕੱਟ ਈ ਬੜੇ ਲੱਗਦੇ ਆ , ਸਾਡੇ ਨਾਲੋਂ ਤਾਂ ਬਠਿੰਡੇ ਆਲੇ ਹੀ ਚੰਗੇ ! ਮਾਹਾਰਾਜਾ ਰਣਜੀਤ ਸਿਹੁੰ  ਬਾਦਲ ਦਾ ‘ਲਾਕਾ ਜੁ ਹੋਇਆ ।

ਪਰ ਦੇਖ ‘ਲਾ ਨਿਹਾਲੋ ! ਮਾਂ ਦਾ ਪੁੱਤ ਸਾਰੇ ਵਾਦ੍ਹਿਆਂ ਨੂੰ ਗੇੜਾ ਚਾੜੀ ਜਾਂਦੈ ! ਅਖੇ ,  ਰਣਜੀਤ ਸਿਹੁੰ ਆਲਾ ਰਾਜ ਦੇਊਂਗਾ । ਬਈ , ਬੰਦਾ ਪੁੱਛਣ ਵਾਲਾ ਹੋਵੇ ; ਪਹਿਲਾਂ ਮਾਹਾਰਾਜੇ ਆਲੇ ਕੰਮ ਤਾਂ ਕਰ ਕੇ ਦਿਖਾ ! ਓਹਦੇ ਸਤਾਰਾਂ ‘ਠਾਰਾਂ ਰਾਣੀਆਂ ਸੀ , ਇਹਦੇ ਕੋਲ ਇੱਕ ਸੀ -ਓਹ ਵੀ ਵਿਚਾਰੀ ਰੱਬ ਨੂੰ ਪਿਆਰੀ ਹੋ ‘ਗੀ । ਹੁਣ ਹੱਥ ਮਲਦਾ ਫਿਰਦੈ ! ਤੀਜੇ ਦਿਨ ‘ਮਰੀਕਾ ਲਈ ਫਿਰਦਾ ਸੀ , ਚੰਗਾ ਭਲਾ ਪਤਾ ਸੀ ..ਬਈ , ਰਾਣੋ ਹੱਥਾਂ ‘ਚੋਂ ਤਿਲਕਦੀ ਜਾਂਦੀ ਐ , ਰੋਟੀ -ਟੁੱਕ ਲਈ ਕੋਈ ਮੇਮ -ਸ਼ੇਮ ਈ ਐਧਰੋਂ ਵਰਗਲਾਅ ਲਿਆਉਂਦਾ , ਪਰ ਕਿੱਥੇ ! ਹੁਣ ਸੰਗਤ-ਦਰਸ਼ਨਾਂ ਦੇ ਬਹਾਨੇ ਕਹਿੰਦੇ ਆ ……………………!! ਚੱਲ ਛੱਡ !

ਪਰ ਪੱਖੇ ਪੱਖੀਆਂ ਵੰਡਣ ਨਾਲ ਆਵਦੀ ਗਰਮੀ ਤਾਂ ਨਹੀਂ ਨਿਕਲਣ ਲੱਗੀ , ਏ ‘ਸੀਆਂ ਮੂਹਰੇ ਬੈਠ ਕੇ ਕਿੰਨਾ ਕੁ ਚਿਰ ਪਰਜਾ ਦੇ ‘ਤੱਤੇ ਹੌਂਕਿਆਂ ਤੋਂ ਬਚ ਕੇ ਰਹੋਗੇ ? ਜਾਂ ਸ਼ੌਲ-ਕੰਬਲ ਦੇ ਕੇ ਥੋਡੀ ਠੁੱਰ- ਠੁੱਰ ਨਿੱਘ ‘ਚ ਤਾਂ ਨਹੀਂ ਬਦਲਣ ਲੱਗੀ !

ਓ-ਹੋ ! ਮੈਂ ਕਿੱਧਰ ਨੂੰ ਤੁਰ ਪਿਆਂ  !?! ਪਰ ਜਦੋਂ ਦੀ ਤੂੰ ਛੱਡ ਕੇ ਗਈ ਏਂ , ਮੇਰੇ ਕੋਲੋਂ ਵੀ ਹੁਣ ਜ਼ਨਾਨੀ ਚਾਰ ਕਨਾਲਾਂ ਦੂਰ ਦੀ ਲੰਘਦੀ ਆ !

ਤਿੱਖੜ ਦੁਪਿਹਰ ਵਰਗੀਏ ! ਤੂੰ ਓਹ ਵੇਲਾ ਯਾਦ ਕਰ , ਜਦੋਂ ਪਾਥੀਆਂ ਆਲਾ ਟੋਕਰਾ ਝਾੜ ਕੇ ਗੀਰਿਆਂ ਦੇ ਸੰਨ੍ਹਾਂ ‘ਚੋਂ ਬਿੜਕਾਂ ਲੈਂਦੀ ਹੁੰਦੀ ਸੀ ..! ਲੈ , ਔਹ ਆ ਗਿਆ ! ਲੈ ਅਜੇ ਵੀ ਨਹੀਂ ਆਇਆ !! ਹੈਂ ….!?! ਅਜੇ ਵੀ ਨਈਂ ਆਇਆ ? ‘ਚੰਦਰਾ ਕਿੱਥੇ ਮਰ ਗਿਆ ਨੀ …! ਬਾਬਾ ਬਖਤੌਰਾ , ਗੋਲ ਮਸ਼ਕਰੀ ਕਰ ਗਿਆ ਨੀ …..!! ਬਾਬਾ ਬਖਤੌਰਾ । ‘

………………’ਤੇ ਮੈਂ , ਸੁੱਕੀ ਪਾਥੀ ਗੋਡੇ ‘ਤੇ ਭੰਨ੍ਹ ਕੇ ਜਦੋਂ ਤੇਰੀ ਵੱਖੀ ਤੋਂ ਡੂਢ ਕੁ ਗਿੱਠ ਉੱਤੇ ਚੜਦੇ ਪਾਸੇ ਰੈਣਿਆਂ ਵਾਂਗੂੰ ਚੋਰੀ – ਚੋਰੀ ਚਲਾਉਂਦਾ ਹੁੰਦਾ ਸੀ ਤਾਂ ਤੂੰ ਸਾਇਰਾ ਬਾਨੋ ਆਂਗੂੰ ਜਕਦੀ – ਜਕਦੀ ਆਂਦਰਾਂ ਅੰਦਰ ਸੂਤ ਕੇ ਕਸੂਤਾ ਜਿਹਾ ਹੌਂਕਾ ਲੈਂਦੀ ਹੁੰਦੀ ਸੀ , ‘ਤੇ ਤੇਰੇ ਹੌਂਕਿਆਂ ਵਿਚਲਾ ਵਰਲਾਪ ਤੂਤਕ-ਤੂਤਕ ਤੂਤੀਆਂ ਬਣ ਕੇ ਆਪ ਮੁਹਾਰੇ ਫੁੱਟ ਪੈਂਦਾ ਸੀ ; ਔੜਾਂ ਮਾਰੀ ਬੰਜਰ ਧਰਤੀ ‘ਤੇ ਵਰ੍ਹ ਗਿਆ ਨੀ .! ਬਾਬਾ ਬਖਤੌਰਾ , ਪਾਥੀਆਂ ਦਾ ਟੋਕਰਾ ਫੁੱਲਾਂ ਬਰੋਬਰ ਕਰ ਗਿਆ ਨੀ ……..ਬਾਬਾ ਬਖਤੌਰਾ ……………..!!

ਪਰ ਹੁਣ ? ਹੁਣ ਤਾਂ ਨਿਹਾਲੋ ! ਕੋਈ ਦੌਣ ਵਟਾਉਣ ਬਹਾਨੇ ਵੀ ਕੋਲ ਨਹੀਂ ਆਉਂਦੀ , ਪਤਾ ਨਹੀਂ ਹੁਣ ਮੈਥੋਂ ਈ ਪੂਰਾ ਵਟ ਨਹੀਂ ਚੜਦਾ..? ……ਕਹਿੰਦੀਆਂ ; ‘ਬੁੜ੍ਹੇ ਦੀ ਤਾਂ ਆਵਦੀ ਮੰਜੀ ਦੀ ਝੋਲੀ ਬਣੀ ਪਈ ਆ …, ਦੌਣ ਕਿੱਥੋਂ ਕੱਸੀ ਜਾਣੀ ਐ ! ਫੇਰ ਕਹਿੰਦੀਆਂ ;  ਮੰਜੇ ‘ਤੇ ਪਿਆ ਆਏਂ ਲੱਗਦੈ ; ਜਿਵੇਂ : ਕਿਸੇ ਦਾ ਜੁਆਕ ਪੰਘੂੜੇ ‘ਚ ਪਾਇਆ ਹੋਵੇ …..!!’ ਪੁੱਛਣ ਆਲਾ ਹੋਵੇ -ਬਈ , ਮੈਂ ਕਿਹੜਾ ਹੋਰ ਹੁਣ ਥੋਥੋਂ ਪੋਤੜੇ ਬਦਲਾਉਣੇ ਨੇ ! ਚਲੋ , ਪੰਘੂੜਾ ਸਮਝ ਕੇ ਈ ਮਾੜੇ – ਮੋਟੇ ਹੂਟੇ -ਮਾਟੇ ਕਰ’ਕੇ ਲੋਰੀਆਂ ਦੇ ਕੇ ਸੁਆ ਜਾਇਆ ਕਰੋ ,……………..; ਸ਼ੈਦ .., ਨਿਹਾਲੋ ਮੇਰੇ ਸੁਪਨੇ ‘ਚ ਆ ਜਾਵੇ !?!

ਪਰ ਚੰਦਰੀਏ ! ਹੁਣ ਤਾਂ ਤੂੰ ਵੀ ਜਹਾਜਾਂ ਦੇ ਝੂਟੇ ਲੈਣ ਗਿੱਝ ਗਈਂ ਏ ……………….., ਮੇਰੇ ਹੁੱਲੇ -ਹੁਲਾਰੇ ਹੁਣ ਤੈਨੂੰ ਕਿੱਥੇ ਯਾਦ ਹੋਣਗੇ’ …!?!

ਪਰ ਦੇਖ ਲੈ ..! ਲੋਹਗੜ ਆਲੇ ਨਲਿਆਂ ‘ਚੋਂ ਜਦੋਂ ਤੂੰ ਭੱਤਾ ਦੇ ਕੇ ਲੰਘਦੀ ਹੁੰਦੀ ਸੀ , ….’ਤੇ ਮੈਂ ਜੋਤਾ ਲਾ ਕੇ ਤੂਤ ਹੇਠਾਂ ਪਾਣੀ ਛਿੜਕ ਕੇ ਮੰਜੇ ‘ਤੇ ਖੜ ਖੜ ਕੇ ਤੈਨੂੰ ਦੇਖਦਾ ਹੁੰਦਾ ਸੀ ,

‘ਤੇ ਤੂੰ ਬੂਝਿਆਂ ਥਾਣੀ ਦਬਵੇਂ ਪੈਰੀਂ ਪਿੱਛੋਂ ਦੀ ਆ ਕੇ ਠਾਹ ਕਰਕੇ ਮੇਰੀ ਜਾਨ ਕੱਢ ਲੈਂਦੀ ਹੁੰਦੀ ਸੀ । ‘ਤੇ ਫਿਰ ਮੈਂ ਤੈਨੂੰ ਔਲੂ ‘ਤੇ ਬਿਠਾ ਕੇ ਤੇਰੇ ਵਾਲਾਂ ‘ਚੋਂ ਚੀਚੁਕ ਵਾਹੁਟੀਆਂ ਚੁਗਦਾ -ਚੁਗਦਾ ਤੇਰੇ ਪਿੰਡੇ ‘ਤੇ ਆਏ ਸਲਵਾੜ ਦੇ ਚੀਰਾਂ ‘ਤੇ ਸਾਫੇ ਦੀ ਕੰਨੀ ਪਾੜ ਕੇ ਪੱਟੀਆਂ ਬੰਨਦਾ ਹੁੰਦਾ ਸੀ ।…….ਤੇ ਤੂੰ ਕਹਿੰਦੀ.., ਤੇ….ਤੂੰ ਕਹਿੰਦੀ ਹੁੰਦੀ ਸੀ ; ਵੇ ਬਖਤੌਰਿਆ ! ਘੱਗਰੇ ਦੀ ਲੌਣ ਚੱਕ ਕੇ ਦੇਖ ! ਲੱਤਾਂ ਚੋਂ ਮੈਲਾ ਕਿਵੇਂ ਸਿੰਮੀ ਜਾਂਦੈ ..!?!

ਤੇ ਤੂੰ ਮੇਰਾ ਸਾਰਾ ਦੁਪਿਹਰਾ ਮਲ੍ਹਮ – ਪੱਟੀਆਂ ‘ਚ ਹੀ ਨਘ੍ਹਾ ਦਿੰਦੀ ਸੀ ।

ਭਲਾ, ਓਹ ਦਿਨ ਵੀ ਕਦੇ ਮੁੜ ਕੇ ਆਉਣਗੇ ?  ਮੈਨੂੰ ਯਾਦ ਐ , ਜਦੋਂ ਮੂੰਹ -ਨੇਰ੍ਹੇ , ਸਵੇਰੇ – ਸਵੇਰੇ ਬਾਹਰ – ਅੰਦਰ ਦੇ ਬਹਾਨੇ ਨਿੱਤ ਤੇਰੀ ਝਾਂਜਰ ਦੀ ਛਣਕਾਰ ਸੁਣਨ ਲਈ ਬਾਹਰਲੇ ਪਹੇ ‘ਤੇ ਬੈਠ ਕੇ ਮੈਂ ਸ਼ੈਦ ਐਹੋ ਜਿਹੇ ਗਾਣੇ ਗਾਉਂਦਾ ਹੁੰਦਾ ਸੀ ; ” ਨੇਰ੍ਹੇ ਦੇ ਵਿੱਚ ਤੇਰੀ ਏਦਾਂ ਰੁਸ਼ਨਾਈ ਹੁੰਦੀ ਆ …, : ਜਿਵੇਂ ਕਿਸੇ ਨੇ ਆਲੇ ਦੇ ਵਿੱਚ ਜੋਤ ਜਗਾਈ ਹੁੰਦੀ ਆ ।”

ਯਾਦਾਂ ਪੁਰਾਣੀਆਂ ਨੇਰ੍ਹੀ ਆਂਗੂੰ ਅੱਜ ਤਾਂ ਆ ‘ਗੀਆਂ ਨਿਹਾਲੋ ! ਤੇਰੀ ਸੁੱਖ ਸਾਂਦ ਬਾਦ ‘ਚ ਪੁੱਛਦਾਂ , ਪਹਿਲਾਂ ਮੈਨੂੰ ਢਿੱਡ ਹੌਲਾ ਕਰ ਲੈਣ ਦੇ ਅੱਜ ..!

……….ਤੈਨੂੰ ਯਾਦ ਐ ਨਾ , ਜਦੋਂ ਤੂੰ ਗੁਆਰੇ ਦੀਆਂ ਫਲੀਆਂ ਤੋੜਣ ਸਾਡੇ ਖੇਤਾਂ ਵੱਲ ਆਈ ਸੀ ਕੇਰਾਂ !?!….. ਤੇ ਤੂੰ ਫੇਰ ਡੁਸਕ -ਡੁਸਕ ਕੇ ਮੈਨੂੰ ਲਾਂਬ੍ਹਾ ਦਿੱਤਾ , “ਵੇ ਟੁੱਟ ਪੈਣਿਆ ! ਤੇਰੇ ਗੁਆਰੇ ਦੀ ਕੰਡ ਨੇ ਮੇਰਾ ਪਿੰਡਾ ਛਿੱਲਤਾ ।”

ਤੇ ਓਹਦਾ ‘ਲਾਜ ਵੀ ਮੈਥੋਂ ਈ ਕਰਾਇਆ ਸੀ , ਮੈਂ ਭੱਜ ਕੇ ਖਾਡੇ ‘ਚ ਪਏ ਲੱਸੀ ਆਲੇ ਡੋਲੂ ‘ਚੋਂ ਥੰਧਿਆਈ ਲਾਹ ਕੇ ਤੇਰੇ ਮਲੀ ਸੀ । …………’ਤੇ ਤੂੰ ਸੰਗਦੀ -ਸੰਗਦੀ ਨੇ ਪਹਿਲੀ ਵਾਰ ਸੰਗ ਤੋੜੀ ਸੀ , “ਬੱਸ , ਵੇ ਬਖਤੌਰਿਆ ! ਤੂੰ ਪਲੋਸ ਲਿਐ ਰਕਾਨ ਨੂੰ ..! ਅੱਜ ਤੋਂ ਮੈਂ ਤੇਰੀ ..!” ਜੇ ਮੈਨੂੰ ਪਤਾ ਹੁੰਦਾ ਕਿ ਭੋਰਾ ਥੰਦਿਆਈ ਨਾਲ ਅੱਜ ਤੂੰ ਮੇਰੀ ਹੋ ਜਾਣੈ ਤਾਂ ਮੈਂ ਪਿਛਲੀ ਭਾਦੋਂ ਦੀ ਦੁਪਿਹਰ ਨੂੰ ਹੀ ਭਾਵੇਂ ਘਿਓ ਆਲਾ ਤੌੜਾ ਮਲ ਦਿੰਦਾ ..!  ਪਰ , ਬੰਦਾ ਕਈ ਆਰੀ ਭੁਲੇਖੇ ‘ਚ ਹੀ ਤੁਰਿਆ ਫਿਰਦੈ !!

ਊਂ ਕਹਿਣ ਨੂੰ ਤੂੰ ਜੋ ਮਰਜੀ ਕਹੀ ਜਾਵੇਂ , ਪਰ ਮੈਂ ਵੀ ਅੱਜ ਤੱਕ ਜਤ -ਸਤ ‘ਤੇ ਕੈਮ ਆਂ , ਜੇ ਓਹੋ ਜਿਹਾ ਹੁੰਦਾ , ਹੁਣ ਨੂੰ ਮੇਰੇ ਵੀ ਸੰਤੇ ਬੰਤੇ ਪੋਤੇ – ਪੜੋਤੀਆਂ , ਦੋਹਤੇ – ਦੋਹਤੀਆਂ ਵਾਲੇ ਹੋਏ ਹੋਣੇ ਸੀ ।

ਖੈਰ , ਚੱਲ ਛੱਡ ! ਨਿਹਾਲੋ !! ਤੈਨੂੰ ਹੋਰ ਦੱਸਾਂ , ਕੇਰਾਂ ਖਾਲਾ ਛਾਂਗਦੇ ਨੂੰ ਮੈਨੂੰ ਤੇਰੀ ਇੱਕ ਝਾਂਜਰ ਲੱਭੀ ਸੀ , (ਹੁਣ ਤੂੰ ਸੋਚਦੀ ਹੋਵੇਂਗੀ ਕਿ ਵੇਚ ਕੇ ਭੁੱਕੀ ਲੈ ‘ਲੀ ਹੋਊਗੀ ) ..ਨਾ..ਨਾ ਨਾ , ਓਹ ਤਾਂ ਅਜੇ ਵੀ ਮੈਂ ‘ਫਾਂਟਾਂ ਆਲੀ ਨੀਕਰ ਦੇ ਨਾਲੇ ‘ ਨਾਲ ਬੰਨੀ ਫਿਰਦਾਂ -ਤੇਰੀ ਨਿਸ਼ਾਨੀ  !! ਹੁਣ ਤਾਂ ਮੈਨੂੰ ਜੁਆਕ ਵੀ ਟਿੱਚਰਾਂ ਕਰਦੇ ਆ , ਕਹਿੰਦੇ ,’ਬੁੜਾ ਧੁਰ- ਦਰਗਾਹ ਜਾਣ ਨੂੰ ਤਿਆਰ ਆ , ਪਰ ਤੜਾਗੀ ਅਜੇ ਵੀ ਨਹੀਂ ਟੁੱਟੀ !?!’

ਨਿਹਾਲੋ ! ਤੇਰੀ ਝਾਂਜਰ !!……ਕਦੇ – ਕਦੇ ਛਣਕ ਪੈਂਦੀ ਆ , ਤੇਰੀ ਯਾਦ ‘ਚ ਉੱਸਲ-ਵੱਟੇ ਲੈਣ ਲੱਗਿਆਂ ..!

ਜੀਣ -ਜੋਗੀਏ ! ਤੂੰ ਵੀ ਕੋਈ ਸਾਂਭੀ ਐ – ਮੇਰੇ ਪਰਨੇ ਦੀ ਕਤਰ , ਕਿ ਨਈਂ ? ਲੈ ਜਾਂਦੀ ਟੈਚੀ ਕੇਸ ਦੀ ਬੱਧਰ ਨਾਲ ਬੰਨ ਕੇ , ਨਿਸ਼ਾਨੀ ਵਜੋਂ ! ਨਾਲੇ ਏਰ-ਪੋਟ ‘ਤੇ ਖੱਜਲ ਹੋਣੋ ਬਚ ਜਾਂਦੀ ..!!

ਪਰ , ਮੈਂ ਤਾਂ ਤੇਰੀਆਂ ਕਿੰਨੀਆਂ ਹੀ ਯਾਦਾਂ ਬਾਹਰਲੀ ਬੈਠਕ ‘ਚ ਸਾਂਭੀ ਬੈਠਾਂ ! ਨਗੌਰੀ ਬੌਲਦ ਤਾਂ ਮਸ਼ੀਨਰੀ ਨੇ ਖਾ’ਲੇ , ਪਰ ਤੇਰੇ ਹੱਥਾਂ ਦਾ ਬਣਾਇਆ ਘੁੰਗਰੂੰਆਂ ਆਲਾ ਹਾਰ ਤੇ ਰੰਗਲਾ ਝੁੱਲ ਅੱਜ ਵੀ ਪੜਛੱਤੀ ‘ਤੇ ਸਜਾਇਆ ਪਿਐ !

ਘਰੋਂ ਬਲਦਾਂ ਦੀ ਜੋੜੀ ਜਾਣ ਮਗਰੋਂ ਅਸੀਂ ਪੈਂਤੀ ਦਾ ਖੱਟਾ ਟਰੈਕਟਰ ਲਿਆਂਦਾ ਸੀ , ਕੇਰਾਂ ਮੈਂ ਧਰਮਕੋਟ ਕੰਨੀਓਂ ਲਈ ਆਉਂਦਾ ਸੀ ;…ਰਾਹ ‘ਚ ਤੂੰ ਟੱਕਰ ‘ਗੀ । ਯਾਦ ਐ ਨਾ ਜਦੋਂ ਮੈਂ ਤੈਨੂੰ ਨਾਂਹ-ਨੁੱਕਰ ਜਿਹੀ ਕਰਦੀ ਨੂੰ ਮਡਗਾਡ ‘ਤੇ ਬਿਠਾ ਲਿਆ ਸੀ ..! ਤੇ ਤੂੰ ਕਿਹਾ , ‘ਹਾਏ ! ਵੇ ਬਖਤੌਰਿਆ !! ਹੌਲੀ ਤੋਰ । ਮੈਨੂੰ ਡਰ ਲਗਦੈ !’

ਅਚਨਚੇਤ ਟੈਰ ਉਖਲੀ ‘ਚ ਜਾ ਵੱਜਾ । ਤੇ ਤੂੰ ਬੁੜਕ ਕੇ ਮੇਰੇ ‘ਤੇ ਕਾਹਦਾ ਡਿੱਗੀ , ਸਾਰੇ ਪਿੰਡ ‘ਚ ਲਾਲਾ – ਲਾਲਾ  ਹੋ’ਗੀ ਸੀ ।

ਓ ਦਿਨ ਚੇਤੇ ਕਰ ਕੇ ਕਾਲਜਾ ਮੂੰਹ ਨੂੰ ਆਉਂਦੈ – ਤਾਂਬੇ ਰੰਗੀਏ ! ਚਲੋ , ਜੋ ਰੱਬ ਨੂੰ ਮਨਜੂਰ ! ਹੋਰ ਹੁਣ ਤੂੰ ਸੁਣਾ ! ਆਵਦੀ ਤੇ ਆਵਦੇ ਮੁਲਖ ਦੀ । ਚੰਦਰੀਏ ! ਕੇਹੜੇ ਤੈਨੂੰ ਬਲਖ-ਬੁਖਾਰੇ ਮਿਲ ‘ਗੇ ਕਨੇਡਾ ਜਾ ਕੇ !?! ….ਜਿਹਨਾਂ ਨੇ ਤੈਨੂੰ ਭੁਲਾ ਦਿੱਤੈ – ਤੇਰਾ ਬਖਤੌਰਾ ! ਜਿਹਨਾਂ ਨੇ ਤੈਨੂੰ ਭੁਲਾ ਦਿੱਤੇ ਨੇ – ਪਿੰਡ ਦੇ ਢਾਰੇ ! ਤੂੜੀ ਆਲੇ ਕੁੱਪ , ਨਿਆਈਂ ਆਲੇ ਖੱਤੇ , ਤਾਰੇ – ਮੀਰੇ ਆਲੇ ਖੇਤ !!

ਤੇਰੇ ਦਿੱਤੇ ਜਖਮਾਂ ਦੇ ਨਸੂਰ ਬਣ ਚੱਲੇ ਸੀ ,ਪਰ ਫਿਰ ਓਦੋਂ ਹਰੇ ਹੋ’ਗੇ , ਜਿੱਦਣ ਮੈਂ ਸਰੀ ਤੋਂ ਆਏ ਆਪਣੇ ਗੁਆਂਢੀਆਂ ਦੇ ਮੁੰਡੇ ਨੂੰ ਮਿਲਣ ਗਿਆ ਸੀ । ਗੱਲਾਂ -ਗੱਲਾਂ ‘ਚ ਮੈਂ ਓਹਤੋਂ ਪੁੱਛ ਬੈਠਾ , “ਬਈ ਮੁੰਡਿਆ ! ਆਪਣੇ ਪਿੰਡ ਦੀ ਇੱਕ ਨਿਹਾਲੋ ਹੁੰਦੀ ਸੀ , ਹੁਣ ਹੈ ‘ਗੀ ਆ ਕਿ ਨਹੀਂ ?”

ਉਹ ਕਹਿੰਦਾ , ” ਬਾਬਾ ! ਆਹ ਕੀ ਗੱਲ ਕਰਦੈਂ !?!….ਉੱਥੇ ਜਾ ਕੇ ਤਾਂ ਨਿਹਾਲੋ ‘ਤੇ ਜੁਆਨੀ ਚੜੀ ਪਈ ਆ !….ਹਰ ਮਹੀਨੇ ਸਿਨੀਅਰ ਸੈਂਟਰ ‘ਚ ਜਾ ਕੇ ਬੋਲੀਆਂ ਪਾ ਕੇ ਆਉਂਦੀ ਆ , ਕਾਰਾਂ ‘ਚ ਹੂਟੇ ਲੈਂਦੀ ਆ !”

ਗੱਲ ਸੁਣ ਕੇ ਮੈਂ ਤਾਂ ਹੱਕਾ – ਬੱਕਾ ਰਹਿ ਗਿਆ । ਕਿ ਮੇਰੀ ਨਿਹਾਲੋ ਇੱਥੇ ਤਾਂ ਗੱਡੇ ‘ਤੇ ਵੀ ਚਾਰ ਪੱਲੀਆਂ ਦੀ ਤੈਹ ਲਾ ਕੇ ਪਿੱਛੇ ਨੂੰ ਮੂੰਹ ਕਰ ਕੇ ਬਹਿੰਦੀ ਹੁੰਦੀ ਸੀ , ਹੁਣ ਕਾਰਾਂ ‘ਤੇ ?

ਨਿਹਾਲੀਏ ! ਸੱਚ ਦੱਸ , ਇਹ ਗੱਲ ਸੱਚੀ ਆ ? …ਪਰ ਸੱਚੀ ਹੋਣੀ ਆ , ਮੁੰਡਾ ਕਿਹੜਾ ਝੂਠ ਬੋਲਦੈ !?!…ਤਾਂਈਓਂ ਤਾਂ ਲੱਛੀਏ ! ਜੀਅ ਲਾਕੇ ਬਹਿ ਗਈਂ ਏਂ ! ਤੈਨੂੰ ਬਖਤੌਰੇ ਦੀ ਇੱਕ ਵਾਰ ਵੀ ਯਾਦ ਨਾ ਆਈ ?  ਮੈਂ ਤਾਂ ਆਹ ! ਚਾਰ ਅੱਖਰ ਲਿਖ ਕੇ ਮਨ ਦੀ ਭੜਾਸ ਕੱਢ ਲਈ , ਨਹੀਂ ਤਾਂ ਕਿੱਥੇ ਦੁੱਖ ਰੋਏ ਜਾਣੇ ਸੀ ! ਹੁਣ ਆਂਏਂ ਲਗਦੈ ; ਜਿਵੇਂ : ਜਿੰਦਗੀ ਦੇ ਚਾਰ ਦਿਨ ਹੋਰ ਵੱਧ ਗਏ ਹੋਣ !!

ਸੱਚ ! ਇੱਕ ਹੋਰ ਗੱਲ ਦੱਸਾਂ ,..ਆਹ , ਮੇਰਾ ਛੋਟਾ ਪੋਤਾ ! ( ਮਖ, ਗਲਤ ਨਾ ਸਮਝ ਜਾਂਈਂ , ਊਂ  ਮੇਰਾ ਵੀ ਪੋਤਾ ਈ ਲੱਗਿਆ )  ..ਇੱਕ ਦਿਨ ਮੈਨੂੰ ਕਹਿੰਦਾ , ‘ਬਾਪੂ ਤੈਨੂੰ ਮਬੈਲ ਫੋਨ ਨਾ ਲੈ ਦੇਈਏ !?! ‘

ਮੈਂ ਕਿਹਾ , ‘ਐਸ ਉਮਰੇ ਮੈਂ ਕਿਹੜਾ ਨਿਹਾਲੋ ਨੂੰ ਮਿੱਸ ਕਾਲਾਂ ਮਾਰਨੀਆਂ !?! ਪਰ ਨਿਹਾਲੋ ! ਹੁਣ ਤਾਂ ਲਗਦੈ , ਸਾਡੇ ਪਿੰਡ ਨਾਲ ਡਾਕੀਆ ਵੀ ਰੁੱਸ ਗਿਐ ! ਹੁਣ ਤਾਂ ਕੋਈ ਲਾਗੀ ਖੰਮਣੀ ਲੈ ਕੇ ਵੀ ਨਹੀਂ ਆਉਂਦਾ ! ਸਾਰੇ ਕਾਰ ਵਿਹਾਰ ਫੂਨਾਂ ਨੇ ਸਾਂਭ ਲਏ ।

ਪਰ , ਤੂੰ ਆਂਏਂ ਦੱਸ ! ਤੇਰੇ ਕੋਲ ਫੋਨ -ਫਾਨ ਹੈ ਕਿ ਨਹੀਂ ? ਜੇ ਹੈ ਤਾਂ ਮੈਂ ਵੀ ਲੈ ਲੈਨਾ , ਕਦੇ ਗੁਸਲਖਾਨੇ ‘ਚ ਖੜ ਕੇ ਦੁੱਖ -ਸੁੱਖ ਹੀ ਕਰ ਲਿਆ ਕਰਾਂਗੇ !

ਹੁਣ ਤਾਂ ਹੋਰ ਕੰਮ ਚੱਲ ਪਿਐ ਏਥੇ ! ਗੱਲਾਂ ਕਰਦਿਆਂ ਦੀ ਮੂਰਤ ਵੀ ਦਿਸ ਜਾਂਦੀ ਆ -ਕੰਪੂਟਰ ‘ਚ ! ਕਦੇ ਏਦਾਂ ਮੈਂ ਵੀ ਤੇਰੇ ਮਾਨ ਸਰੋਵਰ ਝੀਲ ਜਿਹੇ ਨੈਣਾਂ ਦੇ ਨਜਰੀਂ ਚੜ ਸਕਦਾਂ ਕਿ ਨਹੀਂ ?  ਆਹੋ ! ਆਹਮੋ-ਸਾਹਮਣੀ ਤਾਂ ਹੁਣ ਆਪਾਂ ਧਰਮਰਾਜ ਦੀ ਕਚਿਹਰੀ ਮੂਹਰੇ ਹੀ ਹੋਵਾਂਗੇ

ਚੱਲ ! ਬਾਕੀ ਫੇਰ ਸਹੀ , ਜੇ ਰੱਬ ਨੇ ਚਾਹਿਆ ਤਾਂ !  ਗੱਲਾਂ – ਗੱਲਾਂ ਚ’ ਮੈਂ ਤਾਂ ਦਵਾਈ ਖਾਣੀ ਵੀ ਭੁੱਲ ਗਿਆਂ !

ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ ਦੀ ਤਿੱਖੀ ਸੂਈ ਵਰਗੀ ਤੇਰੀ ਯਾਦ ਦੇ ਸਹਾਰੇ -ਤੇਰਾ ਬਖਤੌਰਾ ਬੇਲੀ  ।

ਦੂਜਾ ਖ਼ਤ – ਸੁਲਫੇ ਦੀ ਲਾਟ ਵਰਗੀ ਆਪਣੀ ਛਮਕ-ਛੱਲੋ ਦੇ ਨਾਂ !
ਭੱਠਲ ਦੇ ਭਾਸ਼ਣ ਵਰਗੀਏ , ਨੀ ! ਤੈਨੂੰ ਕੈਪਟਨ ਦੀ ਮੁੱਛ ਵਰਗਾ ਪਿਆਰ !!

ਪਰ ਮੈਨੂੰ ਪਤੈ , ਤੇਰੇ ਸੁਭਾਅ ਦਾ ! ਕਿਸੇ ਦਰਵੇਸ਼ ਦੀ ਪੂਛ ਵਰਗਾ ਤੇਰਾ ਇਨਕਾਰ ! ਬਾਰ੍ਹਾਂ ਸਾਲ ਤਾਂ ਕੀ , ਉਮਰਾਂ ਬੀਤ ਜਾਣਗੀਆਂ – ਤੈਨੂੰ ਲੀਹ ‘ਤੇ ਲਿਆਉਣ ਲਈ !  ਜਿੱਦਣ ਤੂੰ ਸਿੱਧੀ ਹੋ ਜਾਵੇਂਗੀ , ਬਾਦਲ ਵੀ ਠੋਕ ਕੇ ਪੱਗ ਬੰਨ੍ਹਣੀ ਸ਼ੁਰੂ ਕਰ ਦੇਊਗਾ । ਅਜੇ ਤਾਂ ਪਜਾਮੇ ਦਾ ਨਾਲਾ ਈ ਲੋਟ ਨਹੀਂ ਆਉਂਦਾ ।

ਬਾਦਲਾਂ ਤੋਂ ਗੱਲ਼ ਯਾਦ ਆਈ , ਮੈਂ ਵੀ ਤੈਨੂੰ ਮਨਪ੍ਰੀਤ ਵਾਂਗੂੰ ਸ਼ਿਅਰ ਸੁਣਾ ਕੇ ਆਪਣੇ  ਮਨ ਦੀ ਭੜਾਸ ਕੱਢਣਾ ਚਾਹੁੰਦਾ ਹਾਂ , ਸੁਣ ਜ਼ਰਾ,

‘ ਲਾਲ ਕਿਲੇ ਦੇ ਅੰਦਰ ਇੱਕ ਬਿਲਡਿੰਗ ਬਰਖੁਰਦਾਰ ਸਾਂਭ ਕੇ ਰੱਖੀ ਹੋਈ ਏ !

ਉਸ ਅੰਦਰ ਯਾਰੋ ! ਸ਼ਾਹ ਜਹਾਨ ਦੀ ਤਲਵਾਰ ਸਾਂਭ ਕੇ ਰੱਖੀ ਹੋਈ ਹੈ !!

ਰਾਣੀ ਝਾਂਸੀ ਦੀ ਜੰਗੀ ਪੁਸ਼ਾਕ ਹੈ ਖੁਰਦ –ਬੁਰਦ ਦਿਲਬਰਾ !

ਨੂਰ ਜਹਾਂ ਦੀ ਉਸ ਅੰਦਰ ਸਲਵਾਰ ਸਾਂਭ ਕੇ ਰੱਖੀ ਹੋਈ ਹੈ !!

ਸਰਦਾਰ ਦਿਲਬਰ ਦਾ  ਇਹ ਸ਼ੇਅਰ ਆਪਣੇ ਵਾਸ਼ਰੂਮ ਦੇ ਸਾਰੇ ਪਾਜ ਉਧੇੜ ਗਿਆ । ਕੀ ਦੱਸਾਂ ? ਅੰਬਿਕਾ ਸੋਨੀ ਦੇ ਬੁੱਲ ਤੋਂ ਸਦਕੇ ਹਾਸੇ ਵਰਗੀਏ ਕੁੜੀਏ ! ਨੂਰ ਜਹਾਂ ਦੇ ਉਪਾਸ਼ਕਾਂ ਨੇ ਤਾਂ ਉਸਦੀ ਸਲਵਾਰ ਹੀ ਸਾਂਭੀ ਸੀ , ਪਰ ਮੈਂ ਤਾਂ ਕੈਨੇਡਾ ਦੇ ਸਾਬਕਾ ਫੌਜੀ – ਚੱਡੀਆਂ ਦੇ ਸ਼ੌਕੀਨ, ਰਸਲ ਵਿਲੀਅਮਜ਼ ਵਾਂਗੂੰ  ਹੋਰ ਵੀ ਬੜਾ ਕੁਝ ਛੁਪਾ ਕੇ ਰੱਖਿਆ ਹੋਇਆ ਏ !

ਪਰ ਫਿਰ ਵੀ ਤੇਰਾ ਗੁਲਾਬੀ ਰੰਗ ਦਾ ਸੇਫਟੀ ਰੇਜ਼ਰ ; ਜਿਵੇਂ : ਮੈਂਥੋਂ ਭੰਡਾਰੀ ਮੰਗ ਕੇ ਲੈ ਗਿਆ ਹੋਵੇ ! ‘ਤੇ ਬਾਕੀ ਦਾ ਸਮਾਨ  ?  ਚੱਲ ਛੱਡ !!!! ਕਿਤੇ  ਜਗੀਰੋ ਗੁੱਸਾ ਹੀ ਨਾ ਕਰ ਜਾਵੇ !?! …..ਬੁੱਢੇ ਵਾਰੇ ਤੂੰ ਮਿਲਿਆ……ਵੇ ! ..ਹੱਥ ‘ਚ ਨੀਲੀਆਂ ਗੋਲੀਆਂ ਲੈ ਕੇ !! ਹੈਂ ! ਨੀਲੀਆਂ ਗੋਲੀਆਂ  !? ………

ਸ਼ੱਕ ਨਾ ਕਰਿਆ ਕਰ , ਜੀਣ ਜੋਗੀਏ ! ਮੈਨੂੰ ਮਨਪ੍ਰੀਤ ਬਾਦਲ ਦੀ ਦਾੜੀ ਵਿਚਲੇ ਧੌਲਿਆਂ ਦੀ ਸੌਂਹ ! ਜਦੋਂ ਤੂੰ ਸੁਖਬੀਰ ਬਾਦਲ ਵਾਂਗੂੰ ਖਚਰਾ ਜਿਹਾ ਹਾਸਾ ਹੱਸਦੀ ਏਂ , ਤਾਂ ਮੈਨੂੰ ਤੂੰ ਦਿਲ ਦੇ ਤਖਤ ਦੀ ਰਾਣੀ ਲੱਗਦੀ ਏਂ ! ਪਰ ਮੇਰੀ ਕਿਸਮਤ ਐਨੀ ਸੁਨਿਹਰੀ ਕਿੱਥੇ !?! ਮੈਂ ਤਾਂ ਆਪ ਮਾਨ ਵਾਂਗੂੰ ਡਾਵਾਂ ਡੋਲ ਹੋਇਆ ਫਿਰਦਾ ਹਾਂ । ਹੁਣ ਤਾਂ ਬੱਸ , ਰਾਮੂੰਵਾਲੀਏ ਵਾਂਗੂੰ ਮੈਂ ਵੀ ਕਵਿਸ਼ਰੀ ਟਾਈਪ ਟੋਟਕੇ ਸੁਣਾਉਣ ਜੋਗਾ ਹੀ ਰਹਿ ਗਿਆਂ , ਪਰ ਮੇਰੇ ਨਾਲੋਂ ਤਾਂ ਉਹ ਵੀ ਚੰਗਾ , ਜਿਹੜਾ ਵਿਦੇਸ਼ੀ ਲਾੜਿਆਂ ਹੱਥੋਂ ਠੱਗੀਆਂ ਕੁੜੀਆਂ ਦੇ ਸਿਰ ‘ਤੇ ਠੋਡੀ ਜਿਹੀ ਰੱਖ ਕੇ ‘ਧੀਏ !…. ਧੀਏ !! ਚੁੱਪ ਕਰ ! ਤੇਰਾ ਦੁੱਖ ਮੈਥੋਂ ਜਰਿਆ ਨਹੀਂ ਜਾਂਦਾ!’  ਕਹਿ ਕੇ ਜਣੀ-ਖਣੀ ਨੂੰ ਕਲਾਵੇ ‘ਚ ਘੁੱਟਕੇ ਤੱਤੇ ਠੰਡੇ ਹੌਂਕੇ ਭਰ ਕੇ ਦਿਲ ਤਾਂ ਹੌਲਾ ਕਰ ਲੈਂਦੈ  , ਪਰ ਸਾਡੀਆਂ ਗਲਵਕੜੀ ਤਾਂ ਹਵਾ ‘ਚ ਹੱਥ- ਪੱਲੇ ਮਾਰਨ ਜੋਗੀਆਂ ਈ ਰਹਿ ਗਈਆਂ ਨੇ । ਢਿੱਡ ‘ਚ ਮੁੱਕੀਆ ਲੈ ਕੇ ਤੁਰੇ ਫਿਰਦੇ ਜਵਾਈਆਂ ਦਾ ਕਿਸੇ ਨੂੰ ਫਿਕਰ ਈ ਨਹੀਂ । ਜਿਹੜੇ ਏਜੰਟਾਂ ਨੂੰ ਥਾਂ –ਥਾਂ ‘ਤੇ ਪਾਣੀ ਪੀ ਪੀ ਕੇ ਕੋਸਦੇ ਨੇ , ਬਾਹਰ ਆਕੇ ਉਨ੍ਹਾਂ ਦੇ ਘਰਾਂ ‘ਚ ਹੀ ਚਰਨ ਪਾ ਕੇ ਮਹਿਮਾਨ ਨਿਵਾਜੀਆਂ ਕਰਾਉਂਦੇ ਨਹੀਂ ਥੱਕਦੇ ! ਪਰ ਇੰਨ੍ਹਾਂ ਦੀਆਂ ਖੋਦੀਆਂ ਦਾੜੀਆਂ ‘ਚ ਕੌਣ ਖੁਰਕੇ ?

ਉਂਝ ਸੱਪਣੀ ਦੀ ਕੁੰਜ ਵਰਗੀਏ ! ਆਪਾਂ ਤਾਂ ਆਪ ਆਪਣੀ ਖੱਲ ਬਚਾਉਂਦੇ ਫਿਰਦੇ ਆਂ , ਜਿਵੇਂ : ਲੰਬੀ ਇਲਾਕੇ ਦੇ ਬਾਜੀਗਰ ਗੁਰਦਾਸੇ ਤੋਂ ਬਚਾਉਂਦੇ ਨੇ ! ਲੰਡੀ ਜੀਪ ‘ਚ ਬਾਜੀਗਰਣਾਂ ਦੀਆਂ ਲਵਾਈਆਂ  ਕਲਾ-ਬਾਜੀਆਂ ਤੋਂ ਪ੍ਰੇਸ਼ਾਨ ਹੱਥ ਜੋੜ ਕੇ ਬਾਜੀਗਰ ਇੱਕੋ ਹੀ ਅਰਜੋਈ ਕਰਦੇ ਨੇ , ਕਿ ਅਸੀਂ ਵੋਟਾਂ ਪਾ ਦਿਆਂਗੇ , ਰੱਬ ਦਾ ਵਾਸਤੈ ! ਬੁੜੇ ਨੂੰ ਚੰਡੀਗੜ੍ਹ ਦੇ ਨਜਾਰਿਆਂ ਚ’ ਹੀ ਉਲਝਾਈ ਰੱਖੋ ! ਪਿੰਡ ਫੇਰਾ ਨਾ ਹੀ ਪਾਵੇ , ਤਾਂ ਈ ਚੰਗੈ !

ਮੈਂ ਝੂਠ ਨਹੀਂ ਬੋਲਦਾ । ਮੈਨੂੰ ਬਾਦਲ ਦੀ ਟੇਢੀ ਪੱਗ ਦੀ ਸੌਂਹ ! “ਮੈਂ ਵੀ ਮਨਪ੍ਰੀਤ ਵਾਂਗੂੰ ਕਰ ਨਾ ਦੇਵਾਂ ਕੋਈ ਕਾਰਾ ! ਟੇਢੀ ਪੱਗ ਵਾਲਿਆ ! ਟੇਢੀ ਪੱਗ ਵਾਲਿਆ !

ਹੁਣ ਮਾਰ ਬਾਦਲਾ ਲਲਕਾਰਾ !! ਟੇਢੀ ਪੱਗ ਵਾਲਿਆ !

ਜਿਹੜਾ ਤੇਰੀ ਜੁੰਡਲੀ ਛੱਡ ਕੇ ਜਾਵੇ , ਲੱਗਦੇ ਨਾ ਪੈਰ ਦੁਬਾਰਾ !…ਓ ਟੇਢੀ ਪੱਗ ਵਾਲਿਆ !! ਹੁਣ ਮਾਰ ਬਾਦਲਾ ਲਲਕਾਰਾ ..!!”

ਮੈਂ ਤਾਂ ਤੈਨੂੰ ਅਜੇ ਵੀ ਕਹਿੰਨਾਂ , ਮੁੜੇ-ਆ ! ਪਰ ਤੈਨੂੰ ਕੋਈ ਸਮਝਾਉਣ ਵਾਲਾ ਈ ਨਹੀਂ , ਜੋ ਕਹਿ ਦੇਵੇ…. ਜਾ ਮੁੜ ਜਾ ! ਅਜੇ ਵੀ ਗੁਰਮੇਲ ਕੋਲੇ ਮੁੜ ਜਾ ..! ਨੀ ਭਰਾਵਾਂ-ਭਰਜਾਈਆਂ ਵਿੱਚ ਕੀ ਰੱਖਿਐ ..?

ਪਰ ਹੀਰੀਏ ! ਕੈਦੋਂ ਹੋਣੀ ਬੇਸ਼ੱਕ ਹਵਾਰੇ ਵਾਂਗੂੰ ਤੈਨੂੰ ਵੀ ਸਰੀ ਚੋਂ ਮੂਵ ਕਰਾ ਕੇ ਤਿਹਾੜ ਜੇਲ ਵਿੱਚ ਤਬਦੀਲ ਕਰ ਦੇਣ , ਪਰ ਆਸ਼ਿਕ ਇਸ਼ਟ ਕਮਾਉਣ ਲਈ ਪਹਾੜ ਖੋਦ ਲੈਂਦੇ ਨੇ , ਸੁਰੰਗਾਂ ਵੀ ਪੁੱਟ ਲੈਂਦੇ ਨੇ !

ਮੈਨੂੰ ਪਤੈ , ਤੂੰ ਮੈਨੂੰ ਪਿਆਰ ਕਰਦੀ ਏਂ ! ਪਰ ਤੇਰਾ ਪਿਆਰ ਵੀ ਠੰਡੀਏ ! ਮਾਈਕ੍ਰੋ-ਵੇਵ ‘ਚ ਤੱਤੀ ਕੀਤੀ ਚਾਹ ਵਰਗੈ , ਪਹਿਲੀਆਂ ਦੋ ਘੁੱਟਾਂ ਬੁੱਲ ਸਾੜਦੀਆਂ ਨੇ ! ਬਾਕੀ ਰਹਿੰਦੀਆਂ ਬੰਦਾ ਠਾਰਦੀਆਂ ਨੇ !! ਨਿੱਘੇ-ਨਿੱਘੇ ਹਾਉਂਕੇ ਭਰ ਕੇ ਤੈਨੂੰ ਗਰਮ ਵੀ ਕੀਤਾ ਤਾਂ ਕੀ ਕੀਤਾ ?

ਚਿਰ ਹੋ ਗਿਐ , ਤੇਰੇ ਦਰਸ਼ਨ ਕੀਤਿਆਂ ਨੂੰ ! ਤੂੰ ਪਤਾ ਨਹੀਂ ਕਿੱਥੇ , ਕਿਹੜੀ ਸੰਗਤ ਦੇ ਦਰਸ਼ਨ ਕਰਦੀ ਫਿਰਦੀ ਏਂ ? ਕਿਤੇ ਸੁਰਿੰਦਰ ਕੌਰ ਵਾਂਗੂੰ ਪਾਰਟੀ ਵਰਕਰਾਂ ਨੂੰ ਹੁਕਮ ਚਾੜ੍ਹ ਕੇ ਧੱਕੇ ਨਾਲ ਰਸਦ ਇਕੱਠੀ ਕਰਵਾ ਕੇ ਲੰਗਰ ਲਵਾਉਣ ਵਿੱਚ ਤਾਂ ਨਹੀਂ ਰੁੱਝ ਗਈ ? ਤੇਰੀ ਸ਼ਰਧਾ ਤੋਂ ਬਲਿਹਾਰੇ ਜਾਵਾਂ ! ਨੰਨੀ ਛਾਂ ਵਰਗੀਏ ! ਨੀ ਸੁਹਾਗਣੇ !! ਕੁੱਖਾਂ ਬਣਾਉਣ ਵਾਲੇ ਤੋਂ ਦੂਰ ਰਹਿ ਕੇ ਪਤਾ ਨਹੀਂ ਤੂੰ ਕਿਹੜੀਆਂ ਕੁੱਖਾਂ ਨੂੰ ਬਚਾਉਣ ਦੀ ਗੱਲ ਕਰਨ ਲੱਗ ਪਈ ਏਂ ?

ਕਈ ਦਿਨਾਂ ਤੋਂ ਤੂੰ ਐਵੇਂ ਹੀ ਮੇਰੇ ਮੂਹਰੇ ਬੋਲਣ ਲੱਗ ਪਈ ਸੀ । ਮੈਂ ਪਤਾ ਨਈਂ ਕੀ ਤੇਰੇ ਬਾਪੂ ਦੀਆਂ ਸਬਸਿਡੀਆਂ ਬੰਦ ਕਰਵਾ ਦਿੱਤੀਆਂ ਨੇ ? ਜਾਂ ਫਿਰ ਓਹਦੇ ਸਿਰ ਚੜੇ ਕਰਜੇ ਦਾ ਪਾਜ ਉਧੇੜ ਦਿੱਤੈ !?!

ਜੀਅ ਤਾਂ ਕਰਦੈ ਤੈਨੂੰ ਦਿਲ ਦੀ ਵਿਧਾਨ ਸਭਾ ਚੋਂ ਬਰਖਾਸਿਤ ਕਰ ਦੇਵਾਂ । ਫੇਰ ਸੋਚਦਾਂ , ਕਿਤੇ ਬਾਗੀਆਂ ਦੇ ਹੱਥਾਂ ‘ਚ ਹੀ ਨਾ ਖੇਡਣ ਲੱਗ ਪਵੇਂ !?!

ਕਦੇ ਕਦੇ ਮੇਰਾ ਚਿੱਤ ਕਰਦੈ , ਕੈਪਟਨ ਵਾਂਗੂੰ ਭੱਠਲ ਨੂੰ ਭੈਣ ਬਣਾ ਕੇ ਤੈਨੂੰ ਚਿੜ-ਚਿੜਾਉਣ ਲਈ ਕਿਸੇ ਸਟੇਜ ‘ਤੇ ਬਣ-ਠਣ ਕੇ ਬੈਠਾਂ । ਪਰ ਫਿਰ ਸੋਚਦਾਂ , ਕਿਤੇ ਲੋਕ ਗਲਤ ਅੰਦਾਜੇ ਹੀ ਨਾ ਲਾਉਣ ਲੱਗ ਪੈਣ ! ਕਿ ਦੇਖੋ ! ਆਸਾ ਸਿੰਘ ਮਸਤਾਨਾ ਦੁਗਾਣੇ ਗਾਉਣ ਲਈ ਕਾਂਗਰਸੀਆਂ ਦੀ ਸਟੇਜ ਆ ਗਿਐ  !!

ਪਰ ਸੱਚ ਕਰ ਕੇ ਜਾਣੀ ! ਮੇਰਾ ਵੀ ਹੁਣ ਜੀਅ ਕਰਦੈ , ਸਾਰਿਆਂ ਨੂੰ ਛੱਡ ਕੇ ਬੀਰ ਦਵਿੰਦਰ ਵਾਂਗੂੰ ਅਜਾਦ ਹੋ ਜਾਵਾਂ ! ਪਰ ਤੂੰ ਮੇਰਾ ਫਿਰ ਵੀ ਯਕੀਨ ਨਹੀਂ ਕਰਨਾ । ਭਲਾ ਤੈਨੂੰ ਕੋਈ ਪੁੱਛਣ ਵਾਲਾ ਹੋਵੇ ! ਮੈਂ ਕੇਹੜਾ ਅਜੀਤੇ ਸੰਤ ਦਾ ਜੂਠਾ ਖਾ ਲਿਐ ? ਇੱਕ ਤੂੰ ਹੀ ਏਂ , ਜਿਹੜੀ ਉੱਜਲ ਵਾਂਗੂੰ ਬਿਆਨ ਦੇ ਕੇ ਮੁੱਕਰ ਜਾਨੀ ਏਂ ! ਗੱਲ – ਗੱਲ ‘ਤੇ ਝੂਠ ਬੋਲਣਾ , ਬੀ.ਸੀ ਦੇ ਮੁੱਖ ਮੰਤਰੀ ਵਾਂਗੂੰ ਤੇਰੀ ਫਿਤਰਤ ਬਣ ਚੁੱਕੀ ਏ ! ਏਦੂੰ ਚੰਗੈ , ਜਾ ! ਤੂੰ ਵੀ ਹੁਣ ਮੇਰੀ ਜਿੰਦਗੀ ਵਿੱਚੋਂ ਸਟੈੱਪ-ਡਾਊਨ ਹੀ ਕਰਜਾ ! ਕੋਈ ਲੱਭ ਲਊਂਗਾ ਗੁੰਮ-ਨਾਮ ਕੁੜੀ ! ਜੋ ਬੈਠਿਆ ਕਰੂਗੀ ਦਿਲ ਦੀ ਵਿਧਾਨ ਸਭਾ ‘ਚ ਕਾਲਾ ਚਸ਼ਮਾ ਲਗਾ ਕੇ ! ਨਾਲੇ ਗੁਨਗਣਾਇਆ ਕਰੂਗੀ… ‘ਜਿਹੜੇ ਪਾਸੇ ਦੇਖਾਂ , ਵੇ ਕਾਲਿਆ ਜਿਹਾ ! ਮੈਨੂੰ ਤੂੰ ਦਿਸਦਾ …..!! ਕਾਲੀ ਐਨਕ ਨਾਲ ਕਾਲਾ ਈ ਦਿਸਣੈ ।‘ਤੇ ਅੱਗੋਂ ਮੈਂ ਕਿਹਾ ਕਰੂੰਗਾ … ‘ਸਾਡਾ ਦਿਲ ਨਾ ਗੋਰੀਏ ਕਾਲਾ ! ਮੋਗਿਓਂ ਕਲੀ ਕਰਵਾਈ ਹੋਈ ਏ !! ਰਹਿੰਦਾ ਚਮੜੀ ਨੂੰ ਪੇਂਟ ਕਰਵਾਉਣਾ , ਸਾਈ ਤਾਂ ਫੜਾਈ ਹੋਈ ਏ !!’

ਪਰ ਅਜੇ ਵੀ ਮੈਂ ਤਾਂ ਆਪਣਾ ਘਰ ਸੁਆਰ ਕੇ ਰੱਖਿਐ ! ਤੂੰ ਉਬਾਮੇ ਵਾਂਗੂੰ ਮੇਰੇ ਘਰ ਆਵੇਂ ਜਾਂ ਨਾ ਆਵੇਂ……. ਤੇਰੀ ਮਰਜੀ !

ਤੇਰੀ ਉਡੀਕ ਵਿੱਚ , ਮੱਕੜ ਦੇ ਦਫਤਰੀ ਭਮੱਕੜਾਂ ਵਰਗਾ-ਤੇਰਾ , ਗੁਰਮੇਲ ਬਦੇਸ਼ਾ , ਸਰੀ ਬੀ.ਸੀ । ਬਾਕੀ , ਜੀਅ ਕੀਤਾ ਤਾਂ ਕਰ’ਲੀਂ