Punjab News - Quami Ekta Punjabi Newspaper (ਕੌਮੀ ਏਕਤਾ) » ਮਾਸਟਰ ਹਰੇਸ਼ ਕੁਮਾਰ

ਖੇਤੀਬਾੜੀ ਜਮੀਨਾਂ ਦੇ ਡਿਸਪਿਊਟ
ਖੇਤੀਬਾੜੀ ਜਮੀਨਾਂ ਦੇ ਡਿਸਪਿਊਟ ਦੇ ਨਿਪਟਾਰੇ ਨਾਲ ਸਬੰਧਤ ਕੋਰਟ ਕੇਸ ਫਾਇਲਾਂ ਲਈ ਅਤੇ ਕਾਨੂੰਨੀ ਪ੍ਰਕਿਰੀਆ ਲਈ ਡਰਾਫਟਮੈਨ ਨਕਸ਼ੇ ਨਹੀ ਬਣਾ ਸਕਦਾ ਹੈ।ਜਿਹੜੇ ਖੇਤੀਬਾੜੀ ਜਮੀਨ ਦੇ ਸਿਵਲ ਕੋਰਟ ਕੇਸ ਫਾਇਲਾਂ ਵਿੱਚ ਸਿਕਾਇਤ ਕਰਤਾ/ਕੇਸ ਕਰਤਾ ਨੇ ਡਰਾਫਟਮੈਨ ਤੋਂ ਨਕਸ਼ਾ ਬਣਾ ਕੇ ਫਾਇਲ ਵਿੱਚ ਲਗਾਇਆ ਹੈ ਉਹ ਸਾਰੀਆਂ ਫਾਇਲਾਂ ਲੋਅਰ ਸਿਵਲ ਕੋਰਟਾਂ/ਜਿਲਾ ਕੋਰਟਾਂ ਦੁਆਰਾ ਡਿਸਮਿਸ/ਖਾਰਜ ਕੀਤੀਆਂ ਜਾਣ।ਕਿਉਂਕਿ ਇਹ ਮਾਨਯੋਗ ਕੋਰਟ ਨੂੰ ਗਾਲ ਕੱਢਣ ਦੇ ਬਰਾਬਰ ਹੈ।ਇਹ ਧੋਖਾ/ਫਰਾਡ ਹੈ।ਇਹਨਾਂ ਦੀ ਪ੍ਰੋਸੀਡੀਂਗ ਬੰਦ ਕੀਤੀ ਜਾਵੇ।

ਖੇਤੀਬਾੜੀ ਜਮੀਨਾਂ ਦੇ ਸਿਵਲ ਕੋਰਟ ਕੇਸ ਸੂਰੂ ਕਰਨ ਤੋਂ ਪਹਿਲਾਂ ਡਰਾਫਟਮੈਨ ਤੋਂ ਨਕਸਾ ਬਣਾਉਣਾ ਅਤੇ ਕਾਨੂੰਨੀ ਮਾਮਲੇ ਦੀ ਇਸ ਫਾਇਲ ਵਿੱਚ ਇਹ ਨਕਸ਼ਾ ਲਗਾਉਣਾ ਧੋਖਾ/ਫਰਾਡ/420/ ਅਤੇ ਨਿਯਮਾਂ ਅਨੁਸਾਰ ਕੋਰਟ ਨੂੰ ਗਾਲ ਕੱਢਣ ਦੇ ਬਰਾਬਰ ਹੈ।ਫੇਕ ਡਾਕੂਮੈਂਟ ਹੈ। ਨਿਯਮਾਂ ਅਨੁਸਾਰ ਖੇਤੀਬਾੜੀ ਜਮੀਨ ਦਾ ਨਕਸ਼ਾ ਡਰਾਫਟਮੈਨ ਨਹੀ ਬਣਾ ਸਕਦਾ ਹੈ।ਕਿਉਂਕਿ ਡਰਾਫਟਮੈਨ ਦੇ ਕੋਰਸ/ਡਿਪਲੋਮਾਂ ਆਦਿ ਵਿੱਚ ਖੇਤੀਬਾੜੀ ਜਮੀਨਾਂ ਦੇ ਮਾਮਲੇ/ਪਮਾਇਸ/ਸਿਧਾਂਤ ਦਾ ਵਰਨਣ ਨਹੀ ਹੁੰਦਾ ਹੈ। ਡਰਾਫਟਮੈਨ ਕੋਲ ਕੋਈ ਰੈਵਿਨੀਊ ਰਿਕਾਰਡ ਨਹੀ ਹੁੰਦਾ ਹੈ। ਡਰਾਫਟਮੈਨ ਰੈਵਿਨੀਊ ਦੀ ਤਕਨੀਕੀ ਜਾਣਕਾਰੀ/ਰਿਕਾਰਡ ਦਾ ਮਾਹਿਰ ਨਹੀ ਹੁੰਦਾ ਹੈ।ਡਰਾਫਟਮੈਨ ਕੋਲ ਸਿਸਰਾ/ਅਕਸ/ਫੀਲਡ ਬੁੱਕ/ ਅਤੇ ਮਾਲ ਵਿਭਾਗ ਦਾ ਰਿਕਾਰਡ ਨਹੀ ਹੁੰਦਾ ਹੈ।ਡਰਾਫਟਮੈਨ ਸਿਰਫ ਮਕਾਨ/ਘਰ/ਪੁਲ ਆਦਿ ਦਾ ਨਕਸ਼ਾ ਬਣਾ ਸਕਦਾ ਹੈ।ਡਰਾਫਟਮੈਨ ਸਿਰਫ ਅਸਟੀਮੇਟ ਬਣਾ ਸਕਦਾ ਹੈ।ਖੇਤੀਬਾੜੀ ਜਮੀਨਾਂ ਦਾ ਨਕਸ਼ਾ ਸਿਰਫ ਪਟਵਾਰੀ/ਗਰਦੋਰ/ਕਾਨੂੰਨਗੋ/ਤਹਿਸੀਲਦਾਰ/ ਜਾਂ ਮਾਲ ਵਿਭਾਗ ਦੇ ਨੁਮਾਇੰਦੇ ਹੀ ਬਣਾ ਸਕਦੇ ਹਨ।ਕਿਉਂਕਿ ਉਹਨਾਂ ਕੋਲ ਖੇਤੀਬਾੜੀ ਜਮੀਨਾਂ ਦਾ ਰੈਵਿਨਿਊ ਰਿਕਾਰਡ ਹੁੰਦਾ ਹੈ ਅਤੇ ਉਹ ਤਕਨੀਕੀ ਤੌਰ ਉੱਤੇ ਮਾਹਿਰ ਹੁੰਦੇ ਹਨ।ਉਹਨਾਂ ਕੋਲ ਸਿਸਰਾ/ਅਕਸ/ਫੀਲਡ ਬੁੱਕ/ਰੈਵਿਨਿਊ ਰਜਿਸਟਰ ਆਦਿ ਹੁੰਦੇ ਹਨ।ਉਹਨਾਂ ਦੀ ਨਿੱਯੁਕਤੀ ਅਤੇ ਸਿਖਲਾਈ ਇਸੇ ਕੰਮ ਲਈ ਹੁੰਦੀ ਹੈ।ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈਕੋਰਟ ਦੀਆਂ ਬਹੁਤ ਸਾਰੀਆਂ ਜੱਜਮੈਂਟ ਹਨ। ਇਹਨਾਂ ਜੱਜਮੈਂਟ ਵਿੱਚ ਮਾਨਯੋਗ ਕੋਰਟਾਂ ਦਾ ਮੰਨਣਾ ਹੈ ਕਿ ਡਰਾਫਟਮੈਨ ਖੇਤੀਬਾੜੀ ਜਮੀਨਾਂ ਦਾ ਨਕਸ਼ਾ ਕੋਰਟ ਕੇਸ/ਕਾਨੂੰਨੀ ਕੇਸਾਂ ਲਈ ਨਹੀ ਬਣਾ ਸਕਦਾ ਹੈ।ਡਰਾਫਟਮੈਨ ਖੇਤੀਬਾੜੀ ਜਮੀਨਾ ਦਾ ਨਕਸ਼ਾ ਬਣਾਉਣ ਲਈ ਅਧਿਕਾਰਿਤ ਅਥਾਰਟੀ ਨਹੀ ਹੈ।ਡਰਾਫਟਮੈਨ ਸਿਰਫ ਮੈਟ੍ਰਿਕ ਪਾਸ ਜਾਂ ਬਾਹਰਵੀਂ ਪਾਸ ਹੁੰਦਾ ਹੈ। ਵੈਸੈ ਵੀ ਨਕਸ਼ਾ ਬਣਾਉਣਾ ਅਤੇ ਪਾਸ ਕਰਨਾ

ਡਿਗਰੀਹੋਲਡਰ ਆਰਕੀਟਕਚਰ ਦਾ ਕੰਮ ਹੈ। ਜਿੱਥੋ ਤੱਕ ਖੇਤੀਬਾੜੀ ਜਮੀਨਾ ਦਾ ਮਸਲਾ ਹੈ ਸਿਰਫ ਰੈਵਿਨਿਊ ਡਿਪਾਰਟਮੈਂਟ ਹੀ ਨਕਸ਼ਾ ਬਣਾਉਣ ਦੀ ਅਧਿਕਾਰਿਤ ਅਥਾਰਟੀ ਹੈ। ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਮੇਘਮਾਲਾ-ਵੀਐਸ ਨਰਸੀਮਹਾਂ ਰੈਡੀ ਸਾਲ 2010 ਅਤੇ ਦਇਆ ਚੰਦ-ਵੀਐਸ ਤਰੁਨ ਵਰਮਾ ਆਦਿ ਅਤੇ ਹੋਰ ਬਹੁਤ ਸਾਰੀਆਂ ਜੱਜਮੈਂਟ ਪਹਿਲਾਂ ਹੀ ਹੋ ਚੁੱਕੀਆਂ ਹਨ।ਫਿਰ ਵੀ ਲੋਅਰ ਕੋਰਟਾਂ ਵਿੱਚ ਖੇਤੀਬਾੜੀ ਜਮੀਨਾਂ ਦੇ ਕੋਰਟ ਕੇਸਾਂ ਵਿੱਚ ਜੱਜ ਡਰਾਫਟਮੈਨਾ ਦੇ ਬਣਾਏ ਨਕਸ਼ੇ ਵਾਲੀਆਂ ਫਾਇਲਾਂ ਨੂੰ ਐਡਮਿਟ ਕਰਦੇ ਆ ਰਹੇ ਹਨ। ਸਿਕਾਇਤਕਰਤਾ ਕੇਸ ਜਿੱਤ ਲੈਣ ਦੀ ਮੰਸ਼ਾ ਨਾਲ ਪਾ੍ਰਇਵੇਟ ਅਣਅਧਿਕਾਰਿਤ ਡਰਾਫਟਮੈਨ ਤੋਂ ਨਕਸ਼ਾ ਬਣਾ ਕੇ ਲੋਕਾਂ ਨੂੰ ਤੰਗ-ਪੇ੍ਰਸ਼ਾਨ ਕਰਨ ਅਤੇ ਬਲੈਕਮੇਲ ਕਰਨ ਦੀ ਨੀਤ ਨਾਲ ਕੋਰਟ ਕੇਸ ਖੇਤੀਬਾੜੀ ਜਮੀਨਾਂ ਦਾ ਕਰ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਜੱਜ ਵੀ ਖੇਤੀਬਾੜੀ ਜਮੀਨਾਂ ਨਾਲ ਸਬੰਧਤ ਕੋਰਟ ਕੇਸ ਦੀਆਂ ਨਵੀਆਂ ਫਾਇਲਾਂ ਧੜਾ੍ਹਧੜ ਲੋਅਰ ਸਿਵਲ ਕੋਰਟਾਂ /ਸੀਨੀਅਰ ਡਵੀਜਨ ਸਿਵਲ ਕੋਰਟਾਂ ਵਿੱਚ ਐਡਮਿਟ ਕਰਕੇ ਸੰਮਨ ਕਰਦੇ ਜਾ ਰਹੇ ਹਨ।ਇਹ ਨਿਆਂ ਦੇ ਸਿਸਟਮ ਉੱਤੇ ਸਵਾਲ ਖੜਾ੍ਹ ਕਰਦਾ ਜਾ ਰਿਹਾ ਹੈ।ਇਸ ਹਾਲਾਤ ਨੂੰ ਵੇਖ ਇੰਜ ਲੱਗਦਾ ਹੈ ਜਿਵੇਂ ਜੱਜ ਕੋਰਟ ਕੇਸ ਫਾਇਲਾਂ ਨੂੰ ਸਹੀ ਢੰਗ ਨਾਲ ਨਹੀ ਪੜ੍ਹਦੇ ਹਨ। ਜੱਜਾਂ ਦੀ ਸਿਖਲਾਈ ਸਹੀ ਨਹੀ ਹੈ। ਜੱਜਾਂ ਨੂੰ ਆਪਣੇ ਸਿਵਲ ਕੋਰਟ ਕੇਸਾਂ ਦੀ ਵਿਧੀ ਦਾ ਗਿਆਨ ਨਹੀ ਹੈ। ਜੱਜ ਅਤੇ ਵਕੀਲ ਰਲੇ ਹੋਏ ਹਨ।ਜੱਜ ਦਾ ਗਿਆਨ ਅਧੁਰਾ ਹੈ। ਜੱਜ ਪੈਸੈ ਲੈ ਕੇ ਕਰਪਸਨ ਰਾਹੀ ਕੇਸ ਐਡਮਿਟ ਕਰ ਰਹੇ ਹਨ ਅਤੇ ਸੰਮਨ ਜਾਰੀ ਕਰ ਰਹੇ ਹਨ।ਇਸ ਤਰਾਂ ਲੱਗਦਾ ਹੈ ਕਿ ਜੱਜ ਪੀਪੀਐਸਸੀ ਦੇ ਸਾਬਕਾ ਚੇਅਰਮੈਨ ਰਵੀ ਸਿੱਧੂ ਦੇ ਸਮੇਂ ਪੈਸੈ ਦੇ ਕੇ ਨਿੱਯੁਕਤ ਹੋਏ ਹਨ।ਇਸ ਤਰਾਂ ਲੱਗਦਾ ਹੈ ਕਿ ਜੱਜ ਅਤੇ ਵਕੀਲ ਰਲਮਿਲ ਕੇ ਆਮ ਭੋਲੇਭਾਲੇ ਕਿਸਾਨਾਂ/ਪੇਂਡੂ ਜਨਤਾ/ ਅਤੇ ਆਮ ਜਨਤਾਂ ਨੂੰ ਬਲੈਕਮੇਲ ਕਰ ਰਹੇ ਹਨ। ਨਿਯਮਾਂ ਅਨੁਸਾਰ ਖੇਤੀਬਾੜੀ ਜਮੀਨਾਂ ਦੀ ਕਾਨੂੰਨੀ ਪ੍ਰਕਿਰੀਆ ਵਿੱਚ ਕੇਸ ਕਰਨ ਵਾਲੇ ਨੇ ਜੇਕਰ ਡਰਾਫਟਮੈਨ ਤੋਂ ਨਕਸ਼ਾ ਬਣਾ ਕੇ ਕੋਰਟ ਕੇਸ ਫਾਇਲ ਵਿੱਚ ਲਗਾਇਆ ਹੈ ਤਾਂ ਅਜਿਹੇ ਕੇਸ ਪਹਿਲੀ ਪੇਸ਼ੀ ਵਿੱਚ ਡਿਸਮਿਸ/ਖਾਰਜ ਹੋਣੇ ਬਣਦੇ ਸਨ।ਉਹਨਾਂ ਨੂੰ ਐਡਮਿਟ ਕਰਨਾ ਨਹੀ ਬਣਦਾ ਹੈ। ਅਜਿਹੀਆਂ ਕੋਰਟ ਕੇਸ ਫਾਇਲਾਂ ਉੱਤੇ ਐਡਮਿਟ ਕਰਦੇ ਸਮੇਂ ਜੱਜਾਂ ਨੂੰ ਇਤਰਾਜ ਲਗਾਉੁਣਾ ਬਣਦਾ ਸੀ।ਅਜਿਹੇ ਕੇਸ ਐਡਮਿਟ ਕਰਦੇ ਸਮੇਂ ਜੱਜਾਂ ਵੱਲੋਂ ਖਾਰਜ ਕਰਨਾ ਬਣਦੇ ਸਨ।ਕਿਉਂਕਿ ਲੋਅਰ ਕੋਰਟਾਂ ਸੁਪਰੀਮ ਕੋਰਟ ਤੋਂ ਉੱਪਰ ਨਹੀ ਹਨ।ਲੋਅਰ ਕੋਰਟਾਂ ਕਾਨੂੰਨ ਤੋਂ ਉੱਪਰ ਨਹੀ ਹਨ। ਪਰ ਜੱਜ ਲੋਅਰ ਕੋਰਟਾਂ ਵਿੱਚ ਲਗਾਤਾਰ ਲੋਕਾਂ ਦਾ ਸੋਸ਼ਣ ਕਰ ਰਹੇ ਹਨ।ਇਸ ਸਥਿਤੀ ਨੂੰ ਵੇਖਦੇ ਹੋਏ ਲੋਅਰ/ਜਿਲਾ ਸਿਵਲ ਕੋਰਟ ਵਿੱਚ ਚਲ ਰਹੇ ਖੇਤੀਬਾੜੀ ਜਮੀਨਾਂ ਦੇ ਕੇਸ ਜਿਹਨਾਂ ਦੀਆਂ ਫਾਇਲਾਂ ਵਿੱਚ ਡਰਾਫਟਮੈਨਾਂ ਦੇ ਬਣਾਏ ਨਕਸ਼ੇ ਲੱਗੇ ਹਨ ਉਹ ਕੋਟ ਕੇਸ ਫਾਇਲਾਂ ਵੱਖਰੀਆਂ ਕੀਤੀਆਂ ਜਾਣ।ਉਹਨਾਂ ਸਾਰੀਆਂ ਕੋਟ ਫਾਇਲਾਂ ਨੂੰ ਡਿਸਮਿਸ ਕੀਤਾ ਜਾਵੇ।ਉਹ ਸਾਰੇ ਕੇਸ ਖਾਰਜ ਕੀਤੇ ਜਾਣ।ਉਹਨਾਂ ਕੋਰਟ ਕੇਸ ਫਾਇਲਾਂ ਦੀ ਅਗਲੀ ਪ੍ਰੋਸੀਡੀਂਗ ਬੰਦ ਕੀਤੀ ਜਾਵੇ।ਤਰੀਖ ਦੇ ਨਾਮ ਉੱਤੇ ਡਿਫੈਡੈਂਟ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਆਮ ਜਨਤਾ ਦਾ ਸੋਸ਼ਣ ਬੰਦ ਕੀਤਾ ਜਾਵੇ। ਅਜਿਹੇ ਝੂਠੇ ਸਬੂਤਾਂ/ਨਕਸ਼ੇਆਂ ਵਾਲੀਆਂ ਫਾਇਲਾਂ ਨੂੰ ਅਧਾਰ ਬਣਾ ਕਿ ਨੋਟਿਸ ਜਾਰੀ ਕਰਨ ਅਤੇ ਸੰਨਨ ਕਰਨ ਵਾਲੇ ਜੱਜਾਂ ਦੀ ਜਾਂਚ ਕੀਤੀ ਜਾਵੇ ਉਹਨਾਂ ਦੀਆਂ ਤਨਖਾਹਾਂ ਰੋਕੀਆਂ ਜਾਣ। ਉਹਨਾਂ ਦੀਆਂ ਇੰਨਕਰੀਜਮੈਂਟ ਬੰਦ ਕੀਤੀਆਂ ਜਾਣ। ਉਹਨਾਂ ਦੇ ਤਬਾਦਲੇ ਕੀਤੇ ਜਾਣ।ਜੇਕਰ ਹੋ ਸਕੇ

ਤਾਂ ਇਹ ਜਾਂਚ ਸੀਬੀਆਈ ਨੂੰ ਦਿੱਤੀ ਜਾਵੇ।ਇਸ ਤਰਾਂ ਦੇ ਭਰਿਸਟ ਜੱਜਾਂ ਨੂੰ ਮੁੱਅਤਲ ਕੀਤਾ ਜਾਵੇ।ਇਸ ਸਬੰਧੀ ਮਾਨਯੋਗ ਸੁਪਰੀਮ ਕੋਰਟ ਅਤੇ ਮਾਨਯੋਗ ਹਾਈ ਕੋਰਟ ਨੂੰ ਡਰਾਫਟਮੈਨ ਦੇ ਨਕਸ਼ੇ ਵਾਲੀਆਂ ਖੇਤੀਬਾੜੀ ਜਮੀਨਾ ਦੇ ਕੇਸਾਂ ਦੀਆਂ ਫਾਇਲਾਂ ਦੀ ਆਡਿਟ ਲੋਅਰ ਕੋਰਟ ਅਤੇ ਸੀਨੀਅਰ ਡਵੀਜਨ ਕੋਰਟਾਂ ਵਿੱਚ ਕਰਨੀ ਚਾਹੀਦੀ ਹੈ ਅਤੇ ਕੇਸਕਰਤਾ ਅਤੇ ਡਰਾਫਟਮੈਨਾ ਨੂੰ ਬਣਦੀ ਸਜਾ ਦੇਣੀ ਚਾਹੀਦੀ ਹੈ ਅਤੇ ਬਲੈਕਲਿਸਟ ਕਰਨਾ ਚਾਹੀਦਾ ਹੈ। ਜਾਂਚ ਹੋਣੀ ਚਾਹੀਦੀ ਹੈ।ਲੋਅਰ ਕੋਰਟਾਂ ਅਤੇ ਸੀਨੀਅਰ ਡਵੀਜਨ ਸਿਵਲ ਕੋਰਟਾਂ ਦਾ ਕਲੈਰੀਕਲ ਅਮਲਾ ਸੁਪਰਡੈਂਟ,ਸੀਨੀਅਰ ਅਸਿਸਟੈਂਟ,ਡੀਲੀਂਗਹੈਂਡ, ਨਵੇਂ ਕੇਸ ਐਡਮਿਟ ਡੀਲੀਗਹੈਂਡ, ਕਲਰਕ ਵੀ ਇਸ ਮਸਲੇ ਨੂੰ ਗਹਿਰਾਈ ਨਾਲ ਲੈਣ।ਇਸ ਤਰਾਂ ਦੀਆਂ ਸਾਰੀਆਂ ਫਾਇਲਾਂ ਡਿਸਮਿਸ ਕੀਤੀਆਂ ਜਾਣ ਅਤੇ ਉਹਨਾਂ ਨੂੰ ਬੰਦ ਕੀਤਾ ਜਾਵੇ ਤਾਂ ਜੋ ਡਿਫੈਂਡੈਂਟ ਬਲੈਕਮੇਲ ਨਾ ਹੋ ਸਕਣ।ਉਹਨਾਂ ਦਾ ਸੋਸਣ ਨਾ ਹੋ ਸਕੇ।ਅਸੀਂ ਮਾਨਯੋਗ ਕਾਨੂੰਨ ਅਤੇ ਮਾਨਯੋਗ ਕੋਰਟ ਨੂੰ ਸਰਵਉੱਚ ਮੰਨਦੇ ਹਾਂ।

ਡੈਮ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਆਏ ਸਨ ਹੜ੍ਹ
ਰਣਜੀਤ ਸਾਗਰ ਡੈਮ ਸਾਹਪੁਰਕੰਡੀ ਜੁਗਿਆਲ ਪਠਾਨਕੋਟ ਪੰਜਾਬ ਤੋਂ ਸਮੇਂ-ਸਮੇਂ ਉੱਤੇ ਵਾਧੂ ਪਾਣੀ ਅਗਸਤ ਮਹੀਨੇ ਸਾਲ 2025 ਵਿੱਚ ਨਿਯਮਾਂ ਦੇ ਅਨੁਸਾਰ ਰਾਵੀ ਨਦੀ ਵਿੱਚ ਨਹੀ ਛੱਡਿਆ ਗਿਆ ਸੀ।ਇਸ ਕਰਕੇ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ, ਰਾਵੀ ਨਦੀ ਦਾ ਪਾਣੀ,ਹਿਮਾਚਲ ਜੰਮੂ-ਕਸ਼ਮੀਰ ਅਤੇ ਪੰਜਾਬ ਵਿੱਚ ਹੋ ਰਹੀ ਬਰਸਾਤ ਦਾ ਪਾਣੀ ਜਦੋਂ ਇੱਕ ਹੀ ਥਾਂ ਡੈਮ ਨਜਦੀਕ ਇੱਕਠਾ ਹੁੰਦਾ ਰਿਹਾ ਤਾਂ ਉਸਨੂੰ ਕੰਟਰੋਲ ਕਰਨਾ ਔਖਾ ਹੋ ਗਿਆ।ਨਿਯਮ ਇਹ ਸੀ ਕਿ ਸਮੇਂ-ਸਮੇਂ ਉੱਤੇ ਬਰਸਾਤ ਦੇ ਦਿਨਾਂ ਵਿੱਚ ਪਾਣੀ ਆਏ ਦਿਨ ਥੋੜਾ-ਥੋੜਾ ਕਰਕੇ ਛੱਡਣਾ ਹੁੰਦਾ ਹੈ ਅਤੇ ਫਿਰ ਬੰਦ ਕਰਨਾ ਹੁੰਦਾ ਹੈ ਜੋ ਨਹੀ ਕੀਤਾ ਗਿਆ।ਇਸ ਸਬੰਧੀ ਡੈਮ ਪ੍ਰਬੰਧਨ ਦੇ ਜਲ ਸਰੋਤ ਵਿਭਾਗ ਨੇ ਹਾਲ ਹੀ ਵਿੱਚ ਇੱਕ ਐਕਸੀਅਨ,ਐਸਡੀਓ ਅਤੇ ਜੇਈ ਨੂੰ ਵੀ ਸੁਸਪੈਂਡ ਕਰ ਦਿੱਤਾ ਹੈ।ਜਿਹੜੇ ਵੀ ਸਟਾਫ ਦੀ ਡਿਊਟੀ ਬਰਸਾਤ ਦੇ ਇਹਨਾਂ ਦਿਨਾਂ ਵਿੱਚ ਪਾਣੀ ਛੱਡਣ ਉੱਤੇ ਲੱਗੀ ਹੋਈ ਸੀ ਅਤੇ ਪਾਣੀ ਉੱਤੇ ਕੰਟਰੋਲ ਕਰਨ ਨੂੰ ਲੱਗੀ ਹੋਈ ਸੀ ਉਹਨਾਂ ਅਜੀਹੀ ਅਣਗਹਿਲੀ ਕਿਊਂ ਕੀਤੀ ਇਹ ਬੜੀ ਹੀ ਹੈਰਾਨੀ ਦੀ ਗੱਲ ਹੈ। ਸਮੇਂ-ਸਮੇਂ ਪਾਣੀ ਨਾ ਛੱਡਣ ਕਰਕੇ ਅਤੇ ਜਿਆਦਾ ਪਾਣੀ ਇੱਕਠਾ ਹੋ ਜਾਣ ਕਰਕੇ ਪਾਣੀ ਦੀ ਤਾਕਤ ਵਿੱਚ ਵਾਧਾ ਹੋ ਗਿਆ ਅਤੇ ਵੱਡੇ ਹੜ੍ਹ ਦਾ ਰੂਪ ਧਾਰਨ ਕਰ ਲਿਆ।ਇਸ ਤਰਾਂ ਕਿਉਂ ਕੀਤਾ ਗਿਆ ਇਹ ਜਾਂਚ ਦਾ ਵਿਸ਼ਾ ਹੈ।ਇਸ ਅਣਗਹਿਲੀ/ਸ਼ਾਜਿਸ ਵਿੱਚ ਕੌਣ ਸ਼ਾਮਿਲ ਸੀ ਇਹ ਵੀ ਜਾਂਚ ਦਾ ਵਿਸ਼ਾ ਹੈ।ਜਦੋਂ ਪਾਣੀ ਬਹੁਤ ਜਿਆਦਾ ਇੱਕਠਾ ਹੋ ਗਿਆ ਅਤੇ ਨਿਯਮਾਂ ਅਨੁਸਾਰ ਪਹਿਲਾਂ ਨਹੀ ਛੱਡਿਆ ਗਿਆ ਤਾਂ ਪਾਣੀ ਦਾ ਦਬਾਅ ਵਧ ਗਿਆ।ਹੁਣ ਸਥਿਤੀ ਮਨੁੱਖ ਦੇ ਕੰਟਰੋਲ ਤੋਂ ਬਾਹਰ ਹੋਣ ਵਾਲੀ ਸੀ।ਵੱਡੀ ਮਾਤਰਾਂ ਵਿੱਚ ਡੱਕ ਲਿਆ ਪਾਣੀ ਫਿਰ ਜਦੋਂ ਖੋਲਿਆ ਤਾਂ ਉਹ ਆਪਣੇ ਰਸਤੇ ਵਿੱਚ ਆਉਂਦੀ ਹਰ ਚੀਜ ਨੂੰ ਤਬਾਹ ਕਰਦਾ ਗਿਆ।ਪਾਣੀ ਮਾਪਦੰਡ ਤੋਂ ਵੱਧ ਡੈਮ ਦੇ ਉੱਪਰ ਵਾਲੇ ਪਾਸੇ ਇੱਕਠਾ ਹੋ ਜਾਣ ਨਾਲ ਉਸਦੀ ਤਾਕਤ ਵਧ ਚੁੱਕੀ ਸੀ ਅਤੇ ਰਫਤਾਰ ਵੀ ਜਿਆਦਾ ਹੋ ਚੁੱਕੀ ਸੀ ਅਤੇ ਦਬਾਅ ਵੀ ਵਧ ਚੁੱਕਾ ਸੀ।ਥੋੜੀ ਦੇਰ ਇਸ ਤਰਾਂ ਦੀ ਹੋਰ ਅਣਗਹਿਲੀ ਕਰਨ ਨਾਲ ਅਤੇ ਪਾਣੀ ਨਾ ਛੱਡਣ ਨਾਲ ਡੈਮ ਵੀ ਟੁੱਟ ਸਕਦਾ ਸੀ ਅਤੇ ਕੁਝ ਵੀ ਹੋ ਸਕਦਾ ਸੀ।ਜਦੋਂ ਡੈਮ ਤੋਂ ਦੇਰੀ ਨਾਲ ਇੱਕਠਾ ਕੀਤਾ ਪਾਣੀ ਅਚਾਨਕ ਛੱਡਿਆ ਗਿਆ ਤਾਂ ਉਹ ਬਹੁਤ ਜਿਆਦਾ ਰਫਤਾਰ ਅਤੇ ਦਬਾਅ ਨਾਲ ਹੇਠਾਂ ਵੱਲ ਗਤੀ ਕਰਨ ਲੱਗਾ।ਪਾਣੀ ਪੰਜਾਬ,ਜੰਮੂ-ਕਸ਼ਮੀਰ,ਹਿਮਾਚਲ ਦੇ ਇਲਾਕੇ ਵਿੱਚ ਵੀ ਤਬਾਹੀ ਮਚਾਉਣ ਲੱਗਾ।ਰਾਵੀ ਦੇ ਨਾਲ ਲੱਗਦੇ ਜਿਲ੍ਹੇ ਪਠਾਨਕੋਟ,ਗੁਰਦਾਸਪੁਰ ਦੇ ਪਿੰਡ ਵੱਡੇ ਹੜ੍ਹ ਦੀ ਮਾਰ ਹੇਠਾਂ ਆਉਣ ਲੱਗੇ।ਪਾਣੀ ਪੰਜਾਬ ਦੇ ਹੋਰ ਜਿਲੇਆਂ ਵੱਲ ਵੀ ਵਧ ਗਿਆ।ਹੜ੍ਹ ਦਾ ਪਾਣੀ ਨਹਿਰਾਂ ਦੇ ਕਿਨਾਰੇ ਟੱਪ ਕੇ ਰਿਹਾਇਸ਼ੀ ਇਲਾਕੇ ਵਿੱਚ ਜਾਣ ਲੱਗਾ।ਪਾਣੀ ਖੱਡਾਂ ਰਸਤੇ ਵੀ ਪਿੰਡਾਂ ਅਤੇ ਸ਼ਹਿਰਾਂ ਵੱਲ ਜਾਣ ਲੱਗਾ।ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਗਿਆ ਅਤੇ ਲੋਕਾਂ ਦੇ ਘਰ,ਸਮਾਨ ਸੱਭ ਰੁੜ ਗਏ ਜਾਂ ਨੁਕਸਾਨੇ ਗਏ।ਪਠਾਨਕੋਟ ਸ਼ਹਿਰ,ਸੁਜਾਨਪੁਰ,ਮਲਕਪੁਰ,ਸਰਨਾ ਆਦਿ ਅਤੇ ਨਾਲ ਲੱਗਦੇ ਪਿੰਡ ਅਤੇ ਕਲੌਨੀਆਂ ਹੜ੍ਹ ਦੇ ਪਾਣੀ ਦੀ ਮਾਰ ਹੇਠ ਆ ਗਏ।ਇਸੇ ਤਰਾਂ ਪਾਣੀ ਨਹਿਰਾਂ ਅਤੇ ਰਾਵੀ ਨਦੀ ਦੇ ਕਿਨਾਰੇ ਵੱਸੇ ਪਿੰਡਾਂ,ਖੇਤਾਂ, ਡੇਰੇਆਂ,ਘਰਾਂ ਵਿੱਚ ਚਲਾ ਗਿਆ ਅਤੇ ਨੁਕਸਾਨ ਕਰਦਾ ਗਿਆ।ਲੋਕਾਂ ਦੀਆਂ ਫਸਲਾਂ,ਦੁਧਾਰੂ ਪਸ਼ੂ,ਪਸ਼ੂ,ਮਾਲ-ਡੰਗਰ,ਸਮਾਨ,ਵਾਹਨ ਅਤੇ ਮਨੁੱਖ ਪਾਣੀ ਵਿੱਚ ਰੁੜ ਗਏ ਅਤੇ ਜਾਨ ਗੁਆ ਬੈਠੈ।ਇਹ ਸੱਭ ਕੁਝ ਰੁੜ ਕੇ ਪਾਕਿਸਤਾਨ ਦੀ ਸਰਹੱਦ ਅੰਦਰ ਚਲਾ ਗਿਆ।ਬਹੁਤ ਸਾਰੀਆਂ ਲਾਸ਼ਾਂ,ਪਸ਼ੂ,ਗਾਵਾਂ,ਮੱਝਾਂ,ਭੇਡ-ਬੱਕਰੀਆਂ ਕੀਮਤੀ ਸਮਾਨ ਪਾਣੀ ਆਪਣੇ ਨਾਲ ਬਹਾ ਕੇ ਪਾਕਿਸਤਾਨ ਨੂੰ ਲੈ ਗਿਆ।ਇਸ ਤਰਾਂ ਦੇਸ਼ ਦੀ ਸੀਮਾਂ ਸੁੱਰਖਿਆ ਪ੍ਰਬੰਧਾਂ ਨੂੰ ਵੀ ਖੋਰਾ ਲੱਗ ਗਿਆ।

ਰਣਜੀਤ ਸਾਗਰ ਡੈਮ ਸਾਹਪੁਰਕੰਡੀ ਉੱਚਾ ਥੜਾ੍ਹ/ਥੀਨ ਡੈਮ ਪ੍ਰਬੰਧਨ ਵੱਲੋਂ ਆਮ ਜਨਤਾ ਨੂੰ ਅਚਾਨਕ ਪਾਣੀ ਤੋਂ ਛੱਡਣ ਦਾ ਅਤੇ ਫਲੱਡਗੇਟ ਖੋਲਣ ਦਾ ਸੁਨੇਹਾ ਵੀ ਰਾਤ ਬਾਰਾਂ ਵੱਜੇ,ਇੱਕ ਵਜੇ ਦਿੱਤਾ ਗਿਆ ਜੋ ਬਹੁਤ ਹੀ ਮੰਦਭਾਗੀ ਘਟਨਾ ਹੈ।ਲੋਕਾਂ ਨੂੰ ਸੁਰੱਖਿਅਤ ਥਾਂ ਜਾਣ ਦਾ ਸਮਾਂ ਹੀ ਨਹੀ ਮਿਲਿਆ।ਲੋਕ ਆਪਣਾ ਆਰੋਚਾਰ ਸੰਭਾਲ ਹੀ ਨਹੀ ਸਕੇ ਕਿਉਕਿਂ ਲੋਕਾਂ ਨੂੰ ਪਾਣੀ ਰਾਵੀ ਨਦੀ ਵਿੱਚ ਛੱਡਣ ਦਾ ਮੈਸੈਂਜ ਰਾਤ ਨੂੰ ਦਿੱਤਾ ਗਿਆ।ਰਾਤ ਦੇ ਕਾਰਨ ਲੋਕਾਂ ਵਿੱਚ ਥੱਥੋਵੱਥੀ ਪੈ ਗਈ।ਲੋਕ ਘਬਰਾ ਗਏ।ਉਹਨਾਂ ਨੂੰ ਸਮਝ ਨਹੀ ਆਇਆ ਕਿ ਹੁਣ ਕੀ ਕੀਤਾ ਜਾ ਸਕੇ।ਜੇਕਰ ਰਾਵੀ,ਡੈਮ,ਨਹਿਰਾਂ ਤੋਂ ਪਾਣੀ ਛੱਡਣ ਦਾ ਮੈਸੈਜ ਲੋਕਾਂ ਨੂੰ ਦਿਨ ਵਕਤ ਸਮੇਂ ਉੱਤੇ ਮਿਲਦਾ ਤਾਂ ਵੀ ਜਾਨੀ ਅਤੇ ਮਾਲੀ ਨੁਕਸਾਨ ਘੱਟ ਹੋਣਾ ਸੀ।ਪੰਜਾਬ, ਜਿਲਾਂ ਪਠਾਨਕੋਟ,ਜੰਮੂ-ਕਸ਼ਮੀਰ,ਹਿਮਾਚਲ ਪ੍ਰਦੇਸ਼ ਵਿੱਚ ਜਿੰਨੇ ਵੀ ਪੁਲ,ਸੜ੍ਹਕਾਂ,ਪੁਲੀਆਂ ਆਦਿ ਬਣੀਆਂ ਸਨ ਉਹ ਪਹਿਲਾਂ ਵਾਂਗ ਘੱਟ ਪਾਣੀ ਦੇ ਅਨੁਸਾਰ ਬਣੇ ਸਨ। ਮਾਧੋਪੁਰ,ਮਾਧੋਪੁਰ ਕੈਂਟ ਪਠਾਨਕੋਟ ਪੰਜਾਬ ਵਿੱਚ ਜੋ ਫਲੱਡਗੇਟ ਰਾਵੀ ਨਦੀ ਤੋਂ ਪਾਕਿਸਤਾਨ ਵੱਲ ਪਾਣੀ ਛੱਡਣ ਲਈ ਕਈ ਸਾਲ ਪਹਿਲਾਂ ਬਣਾਏ ਗਏ ਸਨ ਉਹ ਵੀ ਪਹਿਲਾਂ ਵਾਂਗ ਘੱਟ ਪਾਣੀ ਦੇ ਮਾਪਦੰਡ ਅਨੁਸਾਰ ਹੀ ਬਣਾਏ ਗਏ ਸਨ।ਉਹ ਵੱਧ ਪਾਣੀ ਦੀ ਤਾਕਤ ਨੂੰ ਨਹੀ ਰੋਕ ਸਕਦੇ ਸਨ।ਇਹੀ ਕਾਰਨ ਰਿਹਾ ਕਿ ਮਾਧੋਪੁਰ ਵਿਖੇ ਰਾਵੀ ਨਦੀ ਉੱਤੇ ਬਣੇ ਫੱਲਡਗੇਟ ਪਾਣੀ ਦੇ ਜੋਰਦਾਰ ਦਬਾਅ ਕਾਰਨ ਨਹੀ ਖੁੱਲ ਸਕੇ ਅਤੇ ਆਖਰ ਦਬਾਅ ਕਾਰਨ ਟੁੱਟ ਗਏ।ਗੇਟ ਟੁੱਟਣ ਕਰਕੇ ਜਲ ਸਰੋਤ ਵਿਭਾਗ ਦੇ ਇੱਕ ਕਰਮਚਾਰੀ ਵਿਨੋਦ ਕੁਮਾਰ ਦੀ ਮੌਤ ਹੋ ਗਈ ਉਹ ਟੁੱਟੇ ਗੇਟ ਵਿੱਚ ਪਾਣੀ ਵਿੱਚ ਫਸਿਆ ਰਿਹਾ।ਜਿਸ ਦੂਜੇ ਗੇਟ ਉੱਤੇ ਜਲ ਸਰੋਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਛੱਤੀ ਤੋਂ ਪੰਜਾਹ ਆਦਮੀ ਆਸਰਾ ਲਈ ਖੜ੍ਹੇ ਸੀ ਉਹ ਗੇਟ ਵੀ ਜਮੀਨ ਤੋਂ ਖਿਸਕ ਚੁੱਕਾ ਸੀ।ਸਮਾਂ ਰਹਿੰਦੇ ਉਹਨਾਂ ਮੁਲਾਜਮਾਂ ਨੂੰ ਹੈਲੀਕਾਪਟਰ ਨੇ ਰੈਸਕਿਊ ਕਰ ਲਿਆ ਨਹੀ ਤਾਂ ਉਹਨਾਂ ਦੀ ਜਾਨ ਵੀ ਜਾ ਸਕਦੀ ਸੀ।ਮਾਧੋਪੁਰ ਵਿਖੇ ਹੀ ਰਾਵੀ ਨਦੀ ਕਿਨਾਰੇ ਬਣੇ ਹੋਟਲ,ਇਮਾਰਤਾਂ ਨੂੰ ਪਾਣੀ ਨਾਲ ਕਾਫੀ ਨੁਕਸਾਨ ਹੋਇਆ।ਮਾਧੋਪੁਰ ਵਿਖੇ ਬਣੇ ਨਹਿਰਾਂ ਦੇ ਪੁਰਾਣੇ ਪੁਲ,ਪਾਰਕ,ਸੜਕਾਂ ਨੂੰ ਪਾਣੀ ਨੇ ਤਬਾਹ ਕਰ ਦਿੱਤਾ।ਮਾਧੋਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪਾ੍ਰਇਮਰੀ ਸਕੂਲ ਦੇ ਨਜਦੀਕ ਬਣ ਰਿਹਾ ਬਿਜਲੀ ਪੋ੍ਰਜੈਕਟ ਅਤੇ ਨਵੀ ਨਹਿਰ ਵੀ ਰੁੜ ਗਏ ਤਬਾਹ ਹੋ ਗਏ।ਕੀਮਤੀ ਮਸੀਨਾਂ ਅਤੇ ਸਮਾਨ ਵੀ ਰੁੜ ਗਿਆ।ਜਦੋਂ ਡੈਮ ਤੋਂ ਅਚਾਨਕ ਪਾਣੀ ਇੱਕਠਾ ਛੱਡਿਆ ਤਾਂ ਉਹ ਵੱਸੋ-ਬਾਹਰ ਹੋ ਗਿਆ।ਨਹਿਰਾਂ ਦੇ ਕਿਨਾਰੇਆਂ ਤੋਂ ਪਾਣੀ ਉਪਰ ਟੱਪ ਗਿਆ ਅਤੇ ਰਿਹਾਇਸ਼ੀ ਇਲਾਕੇ ਵਿੱਚ ਚਲਾ ਗਿਆ।

ਮਾਧੋਪੁਰ-ਲਖਨਪੁਰ ਸਰਹੱਦ ਉੱਤੇ ਬਣੀ ਸੀਆਰਪੀਐਫ ਦੀ ਯੂਨਿਟ ਦੀ ਇਮਾਰਤ ਵੀ ਤੇਜ ਪਾਣੀ ਦੀ ਚਪੇਟ ਵਿੱਚ ਆ ਗਈ ਅਤੇ ਡਿੱਗ ਪਈ।ਸੀਆਰਪੀਐਫ ਦੀ ਕਾਫੀ ਨਫਰੀ ਇਸ ਬਿੰਲਡਿੰਗ ਵਿੱਚ ਮੌਜੂਦ ਸੀ।ਇਸ ਇਮਾਰਤ ਨੂੰ ਵੀ ਪਾਣੀ ਨੇ ਘੇਰ ਲਿਆ।ਮੌਕੇ ਉੱਤੇ ਫੌਜ ਦਾ ਹੈਲੀਕਾਪਟਰ ਰੈਸਕਿਊ ਲਈ ਆ ਗਿਆ।ਹਾਲੇ ਰੈਸਕਿਊ ਚਲ ਹੀ ਰਿਹਾ ਸੀ ਕਿ ਸੀਆਰਪੀਐਫ ਦੀ ਇਮਾਰਤ ਰਾਵੀ ਨਦੀ ਤੋਂ ਆਏ ਪਾਣੀ ਵਿੱਚ ਡਿੱਗ ਗਈ। ਜਨਤਾਂ ਵਿੱਚ ਪਾਣੀ ਨੇ ਹਾਹਾਕਾਰ ਮਚਾ ਦਿੱਤੀ।ਇਸੇ ਤਰਾਂ ਪਾਣੀ ਰਾਵੀ ਨਦੀ ਵਿੱਚ ਲੱਗੀ ਕਰੈਸਰ ਇੰਨਡਸਟਰੀਜ ਨੂੰ ਵੀ ਰੋੜ ਕੇ ਲੈ ਗਿਆ।ਲੋਕਾਂ ਦੀ ਫਸਲ ਤਬਾਹ ਹੋ ਗਈ ਅਤੇ ਲੋਕਾਂ ਦੇ ਖੇਤ ਰੇਤ ਦੇ ਟਿੱਬੇਆਂ ਵਿੱਚ ਬਦਲ ਗਏ।ਗੁੱਜਰ-ਭਾਈਚਾਰੇ ਦੇ ਕੁੱਪ,ਮਕਾਨ,ਡੇਰੇ,ਬੱਚੇ,ਸਮਾਨ,ਮਨੁੱਖ ਪਾਣੀ ਵਿੱਚ ਰੁੜ ਗਏ ਅਤੇ ਪਾਕਿਸਤਾਨ ਵਿੱਚ ਚਲੇ ਗਏ।ਉਹਨਾਂ ਦੀਆਂ ਮੱਝਾਂ,ਗਾਵਾਂ,ਝੋਟੇ,ਮਾਲੀ,ਭੇਡਾਂ,ਬੱਕਰੀਆਂ,ਘੋੜੇ ਅਤੇ ਲੀੜਾਲੱਤਾ ਵੀ ਰੁੜ ਗਿਆ ਅਤੇ ਪਾਕਿਸਤਾਨ ਵੱਲ ਚਲਾ ਗਿਆ।ਸਰਨਾਰਥੀ ਕੈਂਪ ਤਾਰਾਗੜ੍ਹ ਵਿੱਚ ਇੱਕ ਪਰੀਵਾਰ ਨੇ ਦੱਸਿਆ ਕਿ ਅਚਾਨਕ ਪਾਣੀ ਉਹਨਾਂ ਦੇ ਘਰ ਵੱਲ ਆ ਗਿਆ।ਉਹ ਛੇ ਕੂ ਮਹੀਨੇ ਦਾ ਬਾਲਕ ਵਿਹੜੇ ਵਿੱਚ ਮੰਜੇ ਉੱਤੇ ਪਾ ਕੇ ਆਪਣੇ ਘਰ ਦੇ ਅੰਦਰੋਂ ਕੀਮਤੀ ਸਮਾਨ ਕੱਢਣ ਵਿੱਚ ਰੁੱਝ ਗਏ।ਪਾਣੀ ਦਾ ਪੱਧਰ ਵੱਧਦਾ ਗਿਆ ਉਹ ਅਚਾਨਕ ਵਿਹੜੇ ਵਿੱਚ ਮੰਜੇ ਉੱਤੇ ਪਾਏ ਛੇ ਮਹੀਨੇ ਦੇ ਬਾਲਕ ਨੂੰ ਭੁੱਲ ਗਏ।ਜਦੋਂ ਬਾਹਰ ਨਿੱਕਲ ਵੇਖਿਆ ਤਾਂ ਉਹ ਬੱਚਾ ਸਮੇਤ ਮੰਜੇ ਦੇ ਪਾਣੀ ਵਿੱਚ ਰੁੜ ਚੁੱਕਾ ਸੀ ਅਤੇ ਉਹਨਾਂ ਨੂੰ ਕਿੱਧਰੇ ਵੀ ਨਜਰ ਨਹੀ ਆਇਆ।ਉਹਨਾਂ ਵਧੇਰਾ ਪਾਣੀ ਵਿੱਚ ਲੱਭਣ ਦੀ ਕੋਸ਼ੀਸ ਕੀਤੀ।ਰਣਜੀਤ ਸਾਗਰ ਡੈਮ ਤੋਂ ਦੇਰੀ ਨਾਲ ਛੱਡਿਆ ਪਾਣੀ ਪੰਜਾਬ ਅਤੇ ਭਾਰਤ ਦੀ ਅਰਬਾਂ ਰੁਪਏ ਦੀ ਜਾਇਦਾਦ ਦਾ ਨੁਕਸਾਨ ਕਰ ਗਿਆ।ਖੇਤਾਂ ਦੀਆਂ ਫਸਲਾਂ,ਰੁੱਖ ਰੁੜ ਗਏ।ਸੁੱਕੀ ਕੀਮਤੀ ਲੱਕੜ ਰੁੜ ਗਈ।ਇਸੇ ਤਰਾਂ ਹੀ ਜਿਲਾਂ੍ਹ ਗੁਰਦਾਸਪੁਰ ਦੀ ਧਰਤੀ ਜੋ ਰਾਵੀ ਨਦੀ ਅਤੇ ਨਹਿਰਾਂ ਨਾਲ ਲੱਗਦੀ ਸੀ ਉੱਥੇ ਵੀ ਇਸੇ ਤਰਾਂ ਹੀ ਹੋਇਆ।ਜਿਲਾ੍ਹ ਪਠਾਨਕੋਟ ਦਾ ਨਰੋਟ-ਜੈਮਲ ਸਿੰਘ,ਪਿੰਡ ਕੋਲੀਆਂ,ਪਿੰਡ ਪੰਮਾਂ,ਸਾਹਨਪੁਰ,ਮਕੌੜਾ ਪੱਤਨ ਅਤੇ ਨਾਲ ਲੱਗਦੇ ਹੋਰ ਪਿੰਡ ਬੁਰੀ ਤਰਾਂ ਪਾਣੀ ਦੀ ਮਾਰ ਹੇਠ ਆ ਗਏ ਅਤੇ ਵੱਡਾਂ ਨੁਕਸਾਨ ਹੋਇਆ।ਇਸੇ ਤਰਾਂ ਹੀ ਸੀਮਾਂਵਰਤੀ ਕਸਬਾ ਬਮਿਆਲ ਅਤੇ ਉਸਦੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਨਾਲ ਨੁਕਸਾਨ ਹੋਇਆ।ਜਿਲਾਂ ਗੁਰਦਾਸਪੁਰ ਦੇ ਦੀਨਾਨਗਰ ਇਲਾਕਾ,ਮਰਾੜਾ,ਝਬਕਰਾ, ਗਾਲਹੜ੍ਹੀ,ਦੋਰਾਂਗਲਾਂ,ਬਹਿਰਾਮਪੁਰ ਦਾ ਇਲਾਕਾ ਪਾਣੀ ਦੀ ਮਾਰ ਹੇਠ ਆ ਗਿਆ ਅਤੇ ਨੁਕਸਾਨ ਹੋਇਆ।ਇਸੇ ਤਰਾਂ ਡੇਰਾ ਬਾਬਾ ਨਾਨਕ ਦਾ ਇਲਾਕਾ ਅਤੇ ਉਸਦੇ ਨਾਲ ਲੱਗਦਾ ਦੂਰ ਤੱਕ ਦਾ ਇਲਾਕਾ ਪਾਣੀ ਦੀ ਮਾਰ ਹੇਠ ਬੂਰੀ ਤਰਾਂ ਆ ਗਿਆ।ਵੱਡੀ ਗੱਲ ਇਹ ਕਿ ਜਿਲ੍ਹਾ ਪਠਾਨਕੋਟ ਦੀ ਸਰੱਹਦ ਅੰਦਰ,ਜੰਮੂ-ਕਸ਼ਮੀਰ ਦੀ ਸਰਹੱਦ ਅੰਦਰ ਆਉਂਦੇ ਅਤੇ ਜਿਲ੍ਹਾ ਗੁਰਦਾਸਪੁਰ ਦੀ ਹਦੂਦ ਅੰਦਰ ਆਉਂਦੇ ਬਹੁਤ ਸਾਰੇ ਆਰਮੀ,ਬੀਐਸਐਫ ਦੇ ਮੋਰਚੇ ਪਾਣੀ ਨਾਲ ਤਬਾਹ ਹੋ ਗਏ।ਇਹਨਾਂ ਦੀਆਂ ਬਾਡਰ ਉੱਤੇ ਚੌਕੀਆਂ,ਮੋਰਚੇ/ਪੋਸਟਾਂ ਹੜ੍ਹ ਦੇ ਪਾਣੀ ਬੁਰੀ ਤਰਾਂ ਨਾਲ ਨੁਕਸਾਨੇ ਗਏ।ਇਹਨਾਂ ਦੀਆਂ ਅਤੇ ਪੰਜਾਬ ਪੁਲਿਸ ਦੀਆਂ ਸੀਮਾਂ ਉੱਤੇ ਇਸ ਇਲਾਕੇ ਵਿੱਚ ਬਣੀਆਂ ਆਰਜੀ ਪੋਸਟਾਂ/ਚੌਕੀਆਂ ਪਾਣੀ ਨਾਲ ਬੁਰੀ ਤਰਾਂ ਨੁਕਸਾਨੀਆਂ ਗਈਆਂ।ਰੱਖਿਆ ਅਤੇ ਸੁਰੱਖਿਆ ਬਲਾਂ ਦੇ ਮੈਂਬਰਾਂ ਨੂੰ ਵੀ ਦੂਜੀ ਥਾਂ ਸਰਨ ਲੈਣੀ ਪੈ ਗਈ।ਇਸ ਤਰਾਂ ਹੜ੍ਹ ਦੇ ਪਾਣੀ ਨੇ ਭਾਰਤ ਦੇ ਬਾਡਰ ਦੀ ਸੁੱਰਖਿਆ ਨੂੰ ਵੀ ਖੋਰਾ ਲਗਾ ਦਿੱਤਾ। ਰਣਜੀਤ ਸਾਗਰ ਡੈਮ ਤੋਂ ਸਮੇਂ-ਸਮੇਂ ਅਨੁਸਾਰ ਪਹਿਲਾਂ ਦੀ ਤਰਾਂ ਨਿਰਧਾਰਿਤ ਮਾਪਦੰਡ ਅਨੁਸਾਰ ਪਾਣੀ ਨਾ ਛੱਡਣ ਕਰਕੇ ਪਾਣੀ ਦਾ ਇਹ ਬਰਸਾਤੀ ਹੜ੍ਹ ਖਤਰਨਾਕ ਰੂਪ ਧਾਰਨ ਕਰ ਗਿਆ।ਇਹ ਹੜ੍ਹ ਆਮ ਜਨਤਾਂ ਜਿਹਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਸਦੀਆਂ ਦੀ ਗਰੀਬੀ ਦੇ ਕੇ ਚਲਾ ਗਿਆ।ਇਸ ਹੜ੍ਹ ਦੀ ਮਾਰ ਹੇਠ ਆਏ ਲੋਕ ਕਦੇ ਵੀ ਆਰਥਿਕ ਤੌਰ ਉੱਤੇ ਉੱਠ ਨਹੀ ਸਕਣਗੇ।

ਰਣਜੀਤ ਸਾਗਰ ਡੈਮ ਤੋਂ ਬਰਸਾਤ ਦੇ ਸਮੇਂ ਨਿਰਧਾਰਤ ਪਹਿਲੇ ਮਾਪਦੰਡ ਅਨੁਸਾਰ ਪਾਣੀ ਕਿਊਂ ਨਹੀ ਛੱਡਿਆ ਗਿਆ ਅਤੇ ਜਾਣਬੁੱਝ ਕੇ ਹੜ੍ਹ ਲਿਆਉਣ ਦਾ ਮਹੌਲ ਕਿਊਂ ਪੈਦਾ ਕੀਤਾ ਗਿਆ ਇਸਦੀ ਗਹਿਰਾਈ ਨਾਲ ਕਿਸੇ ਚੰਗੀ ਏਜੰਸੀ ਤੋਂ ਜਾਂਚ ਦੀ ਜਰੂਰਤ ਹੈ।ਭਵਿੱਖ ਵਿੱਚ ਰਣਜੀਤ ਸਾਗਰ ਡੈਮ ਜਾਂ ਪੰਜਾਬ ਦੇ ਹੋਰ ਡੈਮ ਇਸ ਤਰਾਂ ਦੀ ਗਲਤੀ ਨਾ ਕਰਨ ਇਹਨਾਂ ਡੈਮਾਂ ਦੇ ਪਾਣੀ ਦੇ ਰੱਖਰਖਾਵ ਦਾ ਪ੍ਰਬੰਧ ਭਾਰਤੀ ਫੌਜ ਜਾਂ ਪੈਰਾਮਿਲਟਰੀ ਫੌਰਸ ਦੀ ਛੋਟੀ ਜਿਹੀ ਸਿੱਖਿਅਤ ਟੁੱਕੜੀ ਨੂੰ ਸੌਪ ਦੇਣਾ ਚਾਹੀਦਾ ਹੈ।ਇਹ ਫੌਜ ਅਤੇ ਪੈਰਾਮਿਲਟਰੀ ਫੌਰਸ ਦੇ ਮੁਲਾਜਮ ਡੈਮਾਂ ਦੇ ਪਾਣੀ ਉੱਤੇ ਕੜੀ ਨਜਰ ਰੱਖਣ ਅਤੇ ਸਮੇਂ-ਸਮੇਂ ਉੱਤੇ ਪਾਣੀ ਦੀ ਰਿਪੋਰਟ ਆਪਣੇ ਉੱਚ ਅਧਿਕਾਰੀਆਂ ਨੂੰ ਅਤੇ ਸਰਕਾਰ ਨੁੰ ਭੇਜਦੇ ਰਹਿਣ ਤਾਂ ਜੋ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਨਾ ਹੋ ਸਕੇ।