Punjab News - Quami Ekta Punjabi Newspaper (ਕੌਮੀ ਏਕਤਾ) » ਜਨਮੇਜਾ ਸਿੰਘ ਜੌਹਲ

ਯਾਰਾਂ ਨੇ
ਸਾਡੇ ਗੀਤ ਅਸਾਥੋਂ ਯਾਰੋ

ਖੋਹ ਲਏ ਸਾਡੇ ਯਾਰਾਂ ਨੇ

ਸਾਡੇ ਮੀਤ ਅਸਾਥੋਂ ਯਾਰੋ

ਮੋਹ ਲਏ ਸਾਡੇ ਯਾਰਾਂ ਨੇ

ਇਕ ਉਹਨਾ ਨੂੰ ਵਹਿਮ ਜੁ ਹੋਇਆ

ਟੁੱਟੇ ਦਿਲ ਦੇ ਚੂਰੇ ਤੋਂ

ਸਾਡੇ ਦਿਲ ਦੇ ਟੁਕੜੇ ਯਾਰੋ

ਛੋਹ ਲਏ ਸਾਡੇ ਯਾਰਾਂ ਨੇ

ਆਈਆਂ ਫੁੱਟ ਬਿਆਈਆਂ ਪੈਰੀਂ

ਸ਼ਹਿਰ ਉਨ੍ਹਾਂ ਦੇ ਨੱਚਦੇ ਨੂੰ

ਸਾਡੇ ਸਾਰੇ ਛਾਲੇ ਯਾਰੋ

ਧੋ ਲਏ ਸਾਡੇ ਯਾਰਾਂ ਨੇ

ਪਤਝੜ ਰੁੱਤੇ ਆਖਰੀ ਪੱਤਾ

ਰੰਗ ਸੁਨਹਿਰੀ, ਨੇੜੇ ਮੌਤ

ਸਾਡੇ ਸੋਹਣੇ ਮੁੱਖੜੇ ਯਾਰੋ

ਕੋਹ ਲਏ ਸਾਡੇ ਯਾਰਾਂ ਨੇ

ਕੌਡੀ, ਕੌਡੀ ਹੋਗੀ ਮਿੱਤਰੋ!
ਕਿਸੇ ਸੱਜਣ ਦੇ  ਸੱਦੇ ਤੇ ਉਹਦੇ ਪਿੰਡ ਜਾਣ ਦਾ ਸਬੱਬ  ਬਣਿਆ, ਉਸਨੇ ਰਾਹ ‘ਚ ਦੱਸਿਆ ਕਿ, ਉਸਨੇ  ਤਾਂ ਪਿੰਡ ਹੋ ਰਹੇ ਕਬੱਡੀ ਟੂਰਨਾਮੈਂਟ  ਦੀ ਪ੍ਰਧਾਨਗੀ ਕਰਨੀ ਹੈ। ਮਨ ਬੜਾ ਖੁਸ਼ ਹੋਇਆ  ਕਿ ਮੂਹਰਲੀ ਕਤਾਰ ‘ਚ ਬੈਠ ਕਿ ਕੌਡੀ  ਦੇਖਣ ਦਾ ਮੌਕਾ ਮਿਲੇਗਾ। ਕਈ ਸਾਲਾਂ ਤੋਂ ਕੰਨਾਂ  ਨੇ ਕੌਡੀਕੌਡੀ ਦੀ ਮਿੱਠੀ ਅਵਾਜ਼  ਨਹੀਂ ਸੀ ਸੁਣੀ। ਹੋਰ ਖੁਸ਼ੀ ਦੀ ਗੱਲ  ਇਹ ਸੀ ਕਿ ਅੱਜ ਕਲ ਕੈਮਰੇ ਅਵਾਜ਼ ਵੀ  ਰਿਕਾਰਡ ਕਰ ਲੈਂਦੇ ਹਨ। ਸੋਚਿਆ ਇੰਜ  ਇਹ  ਮਿਠਾਸ ਵਾਲੀ ਤੇ ਤੇਜ਼ ਸਾਹਾਂ ਵਾਲੀ  ਦਮਦਾਰ ਅਵਾਜ਼ ਵੀ ਸਾਂਭਣ ਦਾ ਮੌਕਾ  ਮਿਲ ਜਾਵੇਗਾ। ਜਾਗਦੇ ਹੋਏ ਵੀ ਹਾਲਾਤ  ਸੁਫਨਮਈ ਹੋ ਗਏ। ਯਾਦ ਆ ਗਏ ਪਿੰਡ  ਦੇ ਰੜ੍ਹੇ ਵਿਚ ਕੱਛੇ ਪਾ ਕੇ ਲੈਨ  ਮਾਰਕੇ ਕੌਡੀ ਪਾਉਂਦੇ ਮੁੰਡੇ। ਸਭ ਦਾ ਧਿਆਨ ਇਸ ਵਲ ਹੁੰਦਾ ਕਿ ਪੁਆਇੰਟ  ਲੈਣ ਤੋਂ ਪਹਿਲੋਂ ਕਿਤੇ ਦਮ ਤਾਂ  ਨਹੀਂ ਟੁੱਟ ਗਿਆ ਜਾਂ ਫੇਰ ਦੁਬਾਰਾ  ਕੌਡੀਕੌਡੀ ਕਹਿਣਾ ਸ਼ੁਰੂ ਤਾਂ ਨਹੀਂ  ਕਰ ਦਿੱਤਾ। ਦਮਦਾਰ ਮੁੰਡੇ ਦੀ  ਪੈਂਠ ਇਸ ਕਰਕੇ ਹੀ ਬੱਝਦੀ ਸੀ । ਲੰਮਾਂ ਸਾਹ ਤੇ ਤਾਕਤ ਪੰਜਾਬੀ ਜੁੱਸੇ  ਦੀ ਅਸਲੀ ਪਛਾਣ ਸਨ।

ਅਚਾਨਕ ਸੁਫਨਾ  ਟੁੱਟਾ ਤੇ ਅਸੀਂ ਮੈਦਾਨ ਦੇ ਵਿਚ  ਸਾਂ। ਰਸਮੀ ਆਓ ਭਗਤ ਤੋਂ  ਬਾਅਦ ਬੜੀ ਅੱਛੀ ਥਾਂ ਬੈਠਣ ਨੂੰ  ਮਿਲੀ। ਕਬੱਡੀ ਦੀ ਸ਼ੁਰੂਆਤ  ਹੋ ਚੁੱਕੀ ਸੀ। ਮੁੰਡੇ ਨੱਠ ਨੱਠ  ਕਿ ਪੁਆਇੰਟ ਲਈ ਜਾਂਦੇ। ਪਰ ਕੌਡੀਕੌਡੀ ਅਵਾਜ਼  ਸੁਣਾਈ ਨਹੀਂ ਸੀ ਦੇ ਰਹੀ। ਸੋਚਿਆ ਉਮਰ ਨਾਲ  ਕੰਨ ਕੰਮ ਕਰਨੋਂ ਘਟ ਗਏ ਹਨ। ਆਪਣੀ ਥਾਂ ਤੋਂ ਉਠਿਆ ਤੇ ਕੈਮਰੇ  ਦੇ ਬਹਾਨੇ ਮੈਦਾਨ ਵਿਚ ਜਾ ਪਹੁੰਚਿਆ। ਬਿਲਕੁਲ ਲਾਗੇ ਹੋਕੇ ਸੁਨਣ ਦੀ ਤਮੰਨਾ  ਨਾਲ ਗੋਲ ਚੱਕਰ ਦੀਆਂ ਬਰੂਹਾਂ ਤੇ  ਖੜ੍ਹ ਗਿਆ। ਪਰ ਇਹ ਮਿੱਠੀ ਅਵਾਜ਼  ਮੈਨੂੰ ਸੁਣਾਈ ਤਾਂ ਨਾ ਦਿੱਤੀ , ਸਗੋਂ,  ਫੜ੍ਹਲੋ, ਪਰ੍ਹੇ ਹੋ ਜਾ, ਉਤੋਂ ਦੀ,  ਹੇਠਾਂ ਕੰਨੀ, ਦੀਆਂ ਤਲਖੀ ਭਰੀਆਂ  ਅਵਾਜ਼ਾਂ ਹੀ ਸੁਣੀਆਂ। ਇੰਝ ਲੱਗ ਰਿਹਾ ਸੀ,  ਜਾਤੀ ਦੁਸ਼ਮਣ ਲੜਾਈ ਲਈ ਤਿਆਰ ਹੋ  ਰਹੇ ਹੋਣ। ਕਿਸੇ ਦੇ ਚਿਹਰੇ  ਤੇ ਖੇਡ ਦਾ ਜਲੌਾਅ ਨਹੀਂ ਸੀ। ਬੁੱਝੇ ਤੇ ਤਣਾਅ ਭਰੇ ਚਿਹਰੇ। ਮੈਂ ਨਿਰਾਸ਼ ਹੋ ਕੇ ਵਾਪਸ ਆ ਗਿਆ। ਮੇਰੇ ਮਗਰ ਹੀ ਮੈਚ ਖਤਮ ਹੋ ਗਿਆ। ਮੇਰੀ ਪ੍ਰੇਸ਼ਾਨੀ ਹੋਰ ਵਧ ਗਈ, ਪਰ  ਚੁੱਪ ਰਿਹਾ। ਵਾਪਸੀ ਰਸਤੇ ਤੇ  ਮੈਂ ਆਪਣੀ ਪ੍ਰੇਸ਼ਾਨੀ ਦੀ ਪ੍ਰਧਾਨ  ਜੀ ਨਾਲ ਗੱਲਬਾਤ ਕੀਤੀ। ਜੋ ਉਨ੍ਹਾਂ ਦੱਸਿਆ  ਕਿ ਉਹ ਬਿਲਕੁਲ ਕੌਡੀ ਨਹੀਂ ਸੀ। ਉਨ੍ਹਾਂ ਅਨੁਸਾਰ ਬਹੁਤੇ ਮੈਚ 1010  ਪੁਆਇੰਟਾਂ ਦੇ ਜਾਂ 1010 ਮਿੰਟ ਦੇ ਹੀ  ਖੇਡੇ ਜਾਂਦੇ ਹਨ, ਕਿਉਂਕਿ ਇਸ ਤਰ੍ਹਾਂ  ਵੱਧ ਟੀਮਾਂ ਨੂੰ ਸ਼ਾਮਲ ਕੀਤਾ ਜਾ  ਸਕਦਾ ਹੈ ਅਤੇ ਖਬਰ ਵੀ ਵਧੀਆ ਬਣਦੀ  ਹੈ ਤੇ ਟੀਮਾਂ ਨੇ ਵੀ ਹੋਰ ਥਾਵਾਂ  ਤੇ ਵੀ ਸਮੂਲੀਅਤ ਕਰਨੀ ਹੁੰਦੀ ਹੈ। ਜਿੱਥੋਂ ਤੱਕ ਕੌਡੀਕੌਡੀ ਦਮ ਦਾ  ਸੁਆਲ ਸੀ, ਉਨ੍ਹਾਂ ਅਨੁਸਾਰ ਇਹ ਵੀ  ਟਾਇਮ ‘ਚ ਬਦਲ ਗਈ ਹੈ। ਮੇਰਾ ਮਨ ਹੁਣ ਸ਼ਾਂਤ  ਹੋ ਚੁੱਕਾ ਸੀ। ਮੇਰੇ ਲਈ ਕੌਡੀ ਦੀ  ਹੁਣ ਕੌਡੀ ਪੈ ਚੁੱਕੀ ਸੀ। ਜੇਕਰ ਹੁਣ ਮੈਨੂੰ  ਕੋਈ ਇਹ ਵੀ ਦਸ ਦੇਵੇ ਕਿ ਇਹ ਰਲ ਕਿ  ਖੇਡਦੇ ਹਨ ਤਾਂ ਹੈਰਾਨੀ ਨਹੀਂ ਹੋਵੇਗੀ। ਉਂਜ ਇਹ ਬਦਲਾਵ ਸਮਾਜ ਵਿਚ ਨਿੱਤ  ਆ ਰਹੇ ਬਦਲਾਅ ਦਾ ਹੀ ਨਤੀਜਾ ਹੈ। ਕੋਈ ਆਲੋਕਾਰੀ ਘਟਨਾ ਨਹੀਂ। ਵਿਚਾਰੇ ਖਿਡਾਰੀਆਂ ਦਾ ਕੀ ਕਸੂਰ,  ਸਮੇਂ ਦੀ ਮੰਗ ਤੇ ਪ੍ਰਬੰਧਕੀ ਲੋਕਾਂ  ਦੀ ਮਜ਼ਬੂਰੀ ਹੀ ਅਸਲੀ ਕਾਰਣ ਹਨ। ਪਰ ਫੇਰ ਵੀ ਮੈਨੂੰ ਉਮੀਂਦ ਹੈ ਕਿਤੇ  ਨਾ ਕਿਤੇ, ਕਿਸੇ ਨਾਲ ਕਿਸੇ ਪੰਜਾਬ  ਦੇ ਰੜ੍ਹੇ ਮੈਦਾਨ ਵਿਚ ਕੌਡੀਕੌਡੀ  ਜ਼ਰੂਰ ਸੁਣਾਈ ਦੇਂਦੀ ਹੋਵੇਗੀ ਤੇ  ਮੈਂ ਇੱਕ ਦਿਨ ਇਹ ਜ਼ਰੂਰ ਸੁਨਣ ਪਹੁੰਚਾਂਗਾ।

ਕਿਸਾਨੀ ਤੇ ਨਵੇਂ ਹਮਲੇ ਦੀ ਤਿਆਰੀ
ਵਪਾਰਕ ਬੁੱਧੀ ਵਾਲੇ ਲੋਕ ਹਮੇਸ਼ਾ ਹੀ ਸੋਚਦੇ ਰਹਿੰਦੇ ਹਨ ਕਿ ਕਿਵੇਂ ਆਪਣੇ ਵਪਾਰ ਨੂੰ ਵਧਾ ਕਿ ਮੁਨਾਫਾ ਲਿਆ ਜਾਵੇ। ਵਪਾਰੀਆਂ ਦੀ ਪਸੰਦੀਦਾ ਸ਼ਿਕਾਰਗਾਹ ਹਮੇਸ਼ਾ ਕਿਸਾਨੀ ਰਹੀ ਹੈ। ਇਹ ਭਾਵੇਂ ਅਮਰੀਕਾ ਹੋਵੇ, ਅਫਰੀਕਾ ਹੋਵੇ, ਭਾਰਤ ਹੋਵੇ ਜਾਂ ਫੇਰ ਪੰਜਾਬ। ਦੇਸ਼ ਵਿਦੇਸ਼ ਵਿਚ ਕਿਸਾਨਾਂ ਦੀ ਨਵੇਂ ਬੀਜ ਖ੍ਰੀਦਣ ਦੀ ਲਾਲਸਾ ਨੇ ‘ਬਲਦੀ ਤੇ ਤੇਲ’ ਦਾ ਅਸਰ ਕੀਤਾ ਹੈ। ਜੀ·ਐਮ·ਬੀਜ ਜਾਣੀ ‘ਜੀਨ ਬਦਲੇ ਹੋਏ ਬੀਜ’ ਇਕ ਐਸੀ ਖੋਜ ਹੈ ਜੋ, ਬੀਜ ਦੇ ਸੁਭਾਅ ਨੂੰ ਬਦਲ ਦੇਂਦੀ ਹੈ। ਇਸ ਬੀਜ ਤੋਂ ਪੈਦਾ ਹੋਏ ਪੌਦੇ ਵਧ ਵਿਕਸਤ ਹੁੰਦੇ ਹਨ ਤੇ ਝਾੜ ਵੀ ਵੱਧ ਦੇਣ ਲੱਗ ਪੈਂਦੇ ਹਨ। ਇੱਥੇ ਤੱਕ ਤਾਂ ਸਭ ਠੀਕ ਹੈ। ਮਸਲਾ ਅੱਗੇ ਸ਼ੁਰੂ ਹੁੰਦਾ ਹੈ। ਇੰਜ ਪੈਦਾ ਹੋਈ ਫਸਲ ਦੇ ਖੁਰਾਕੀ ਤੱਤ ਤੇ ਸੁਆਦ ਵੀ ਬਦਲ ਜਾਂਦੇ ਹਨ। ਇਹਨਾਂ ਫਸਲਾਂ ਦੇ ਕੁਦਰਤੀ ਗੁਣ ਕਈ ਵਾਰੀ ਮਨੁੱਖੀ ਸਿਹਤ ਲਈ ਲਾਭਦਾਇਕ ਵੀ ਨਹੀਂ ਰਹਿੰਦੇ। ਚਲੋ ਇਹ ਵੀ ਮੰਨ ਲੈਂਦੇ ਹਾਂ ਕਿ ਇਸ ਤਰ੍ਹਾਂ ਦੁਨੀਆਂ ਦੀ ਭੁੱਖ ਨੂੰ ਕੁੱਝ ਠੱਲ੍ਹ ਪਵੇਗੀ, ਭਾਵੇਂ ਕਿ ਇਹ ਵੀ ਪੂਰਨ ਸੱਚ ਨਹੀਂ ਸਿੱਧ ਹੋ ਸਕੇਗਾ। ਪਰ ਇਸ ਸਭ ਕਾਸੇ ਤੋਂ ਵੱਡੀ ਗੱਲ ਹੈ ਕਿ ਇਹ ਸਾਰਾ ਵਰਤਾਰਾ ਕਿਸਾਨ ਨੂੰ ਇੱਕ ਨਵੀਂ ਗੁਲਾਮੀ ਵਿਚ ਜਕੜ ਦੇਵੇਗਾ। ਉਸਦੀ ਪੈਦਾ ਕੀਤੀ ਫਸਲ ਦੇ ਬੀਜ ਉੱਗਣ ਸ਼ਕਤੀ ਨਹੀਂ ਰੱਖਣਗੇ। ਉਹ ਆਪਣੀ ਅਗਲੀ ਫਸਲ ਦੇ ਬੀਜ ਖ੍ਰੀਦਣ ਲਈ ਮਜ਼ਬੂਰ ਹੋ ਜਾਵੇਗਾ ਅਤੇ ਇੱਥੋਂ ਹੀ ਸ਼ੁਰੂ ਹੋਵੇਗੀ ਅੰਤਰ–ਰਾਸ਼ਟਰੀ ਵਪਾਰੀਆਂ ਦੀ ਲੁੱਟ। ਸਾਡੀਆਂ ਸਮੇਂ ਦੀਆਂ ਸਰਕਾਰਾਂ ਨੂੰ ਆਉਣ ਵਾਲੇ ਖ਼ਤਰੇ ਤੋਂ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਇਹ ਬੀਜ ਦਾ ਹਥਿਆਰ ਵਰਤ ਕਿ ਸਾਡੀ ਕਿਸਾਨੀ ਤਬਾਹ ਕਰ ਸਕਦੇ ਹਨ। ਯਾਦ ਰੱਖਣਾ ਇੱਕ ਵਾਰੀ ਬੀਜ ਦੀ ਸਪਲਾਈ ਰੁਕ ਗਈ ਤਾਂ, ਖੇਤਾਂ ਦੇ ਖੇਤ ਖਾਲੀ ਰਹਿ ਜਾਣਗੇ ਤੇ ਜਿਸ ਭੁੱਖ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਹਾਂ, ਉਹ ਹੀ ਸਾਡੇ ਦੁੱਖਾਂ ਦਾ ਕਾਰਣ ਬਣ ਜਾਵੇਗੀ ਤੇ ਸਾਡੇ ਕੋਲ ਕੋਈ ਹੱਲ ਨਹੀਂ ਹੋਵੇਗਾ। ਅੱਜ ਹਾਲੇ ਇਸ ਸਾਰੇ ਕੁਝ ਨੂੰ ਨੱਥ ਪਾਉਣ ਦਾ ਸਮਾਂ ਹੈ, ਕੱਲ ਸਾਡਾ ਨਹੀਂ ਰਹੇਗਾ।