Punjab News - Quami Ekta Punjabi Newspaper (ਕੌਮੀ ਏਕਤਾ) » ਮਨਮੋਹਨ ਸਿੰਘ

ਸਮਾਜ ਦੇ ਸੁਨਹਿਰੀ ਭਵਿੱਖ ਦੇ ਨਿਰਮਾਤਾ ਇੰਜੀਨੀਅਰ
ਭਾਰਤ ਭਰ ਵਿੱਚ ਹਰ ਸਾਲ 15 ਸਤੰਬਰ, ਨੂੰ ਇੰਜੀਨੀਅਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਿਸ਼ੇਸ਼ ਦਿਨ ਭਾਰਤ ਭਰ ਵਿੱਚ ਇੰਜੀਨੀਅਰਿੰਗ ਖੇਤਰ ਵਿੱਚ ਇੰਜੀਨੀਅਰਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਅਤੇ ਹੋਰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ।

ਇਥੇ ਇਹ ਦੱਸਿਆ ਜਾਂਦਾ ਹੈ ਕਿ ਇਹ ਦਿਨ ਸਾਡੇ ਭਾਰਤ  ਦੇਸ਼ ਦੇ ਮਹਾਨ ਇੰਜੀਨੀਅਰ ਅਤੇ ਭਾਰਤ ਰਤਨ ਪੁਰਸਕਾਰ ਜੇਤੂ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਨੇ ਭਾਰਤ ਦੇ ਵਿਕਾਸ ਸਦਕਾ ਖੁਸ਼ਹਾਲੀ ਵਿੱਚ ਬਹੁਤ ਵਡਮੁੱਲਾ ਯੋਗਦਾਨ ਪਾਇਆ। ਡਾਕਟਰ ਐਮ ਵਿਸ਼ਵੇਸ਼ਵਰਿਆ ਨੇ ਭਾਰਤ ਵਿੱਚ ਕਈ ਡੈਮ ਬਣਾਏ ਸਨ। ਇਨ੍ਹਾਂ ਵਿੱਚ ਕ੍ਰਿਸ਼ਨਰਾਜ ਸਾਗਰ ਡੈਮ, ਪੁਣੇ ਦੇ ਖੜਕਵਾਸਲਾ ਰਿਜ਼ਰਵਾਇਰ ਵਿੱਚ ਡੈਮ ਅਤੇ ਗਵਾਲੀਅਰ ਵਿੱਚ ਟਿਗਰਾ ਡੈਮ ਸ਼ਾਮਲ ਹਨ। ਇਸਦੀ ਯੋਜਨਾ ਸਾਲ 1909 ਵਿੱਚ ਬਣੀ ਸੀ ਅਤੇ ਇਹ ਸਾਲ 1932 ਵਿੱਚ ਪੂਰੀ ਹੋਈ ਸੀ। ਉਨ੍ਹਾਂ ਨੇ ਮੈਸੂਰ ਸਰਕਾਰ ਦੇ ਸਹਿਯੋਗ ਨਾਲ ਕਈ ਕਾਰਖਾਨੇ ਅਤੇ ਵਿਦਿਅਕ ਅਦਾਰੇ ਸਥਾਪਿਤ ਕੀਤੇ ਸਨ। ਡਾਕਟਰ ਵਿਸ਼ਵੇਸ਼ਵਰਯਾ ਦੇ ਇਨ੍ਹਾਂ ਯੋਗਦਾਨਾਂ ਤੋਂ ਬਾਅਦ, ਉਨ੍ਹਾਂ ਨੂੰ ਦੇਸ਼ ਭਰ ਵਿੱਚ ਮਾਨਤਾ ਮਿਲੀ।

ਭਾਰਤ ਵਿੱਚ ਸਿਵਲ ਇੰਜੀਨੀਅਰ ਦੇ ਮਹਾਂ ਨਾਇਕ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ 15 ਸਤੰਬਰ ਨੂੰ ਕੌਮੀ ਇੰਜੀਨੀਅਰ ਦਿਵਸ ਮਨਾਇਆ ਜਾਂਦਾ ਹੈ। ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਭਾਰਤ ਦੇ ਪਹਿਲੇ ਸਿਵਲ ਇੰਜਨੀਅਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ 1955 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।

ਕੌਮੀ ਇੰਜੀਨੀਅਰ ਦਿਵਸ,ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਦੇ ਕੰਮ ਦੇ ਸਨਮਾਨ ਕਰਨ ਦੇ ਨਾਲ ਨਾਲ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਹੋਰ ਇੰਜੀਨੀਅਰਾਂ ਨੂੰ ਵੀ ਯਾਦ ਕਰਨ ਦਾ ਦਿਨ ਹੈ,ਜਿੰਨਾਂ ਦੀ ਸਖ਼ਤ ਮਿਹਨਤ ਨੇ ਭਾਰਤ ਦੇ ਵੱਖ-ਵੱਖ ਖੇਤਰਾਂ ਦੇ  ਵਿਕਾਸ ਲਈ ਵਡਮੁੱਲਾ ਯੋਗਦਾਨ ਪਾਇਆ ਹੈ।

ਸੰਸਾਰ ਭਰ ਵਿੱਚ ਵੱਖ-ਵੱਖ ਇੰਜੀਨੀਅਰਿੰਗ ਖੇਤਰਾਂ ਜਿਨ੍ਹਾਂ ਵਿੱਚ ਵਿਸ਼ੇਸ਼ ਕਰਕੇ ਮਕੈਨੀਕਲ,ਟੈਲੀਕਮਿਊਨੀਕੇਸ਼ਨਜ ,ਸਿਵਲ, ਇਲੈਕਟ੍ਰਿਕਲ,ਮੈਡੀਕਲ ਅਤੇ ਕੈਮੀਕਲ ਇੰਜੀਨੀਅਰਿੰਗ ਆਦਿ ਦੇ ਪ੍ਰਸਾਰ ਤੇ ਵਿਕਾਸ ਨਾਲ ਮਨੁੱਖੀ ਜੀਵਨ ਨੂੰ ਸੁਖਮਈ ਬਣਾਉਣ ਦੇ ਨਾਲ-ਨਾਲ ਇੰਜੀਨੀਅਰਾਂ ਨੇ ਉਦਯੋਗਿਕ ਤੇ ਖੇਤੀਬਾੜੀ ਖੇਤਰਾਂ ਵਿੱਚ ਇਨਕਲਾਬੀ ਸੁਧਾਰ ਲਿਆ ਕੇ ਵੱਧਦੀ ਅਬਾਦੀ ਦੇ ਚੈਲੰਜ ਨੂੰ ਕਬੂਲ ਕਰਦਿਆਂ ਸਮਾਜ ਦੇ ਹਰ ਖੇਤਰ ਦੇ ਪ੍ਰਸਾਰ ਅਗਾਂਹਵਧੂ ਵਿਕਾਸ ਵਿੱਚ ਵਡਮੁੱਲਾ ਅਤੇ ਅਹਿਮ ਯੋਗਦਾਨ ਪਾਇਆ ਹੈ।

ਜਿਥੇ ਸਾਇੰਸ ਨੇ ਵੱਖ-ਵੱਖ ਖੇਤਰਾਂ ਵਿੱਚ ਜੋ ਵੀ ਨਵੀਆਂ ਤਕਨੀਕਾਂ ਵਿਕਸਤ ਕੀਤੀਆਂ ਹਨ,ਇਹਨਾਂ ਸਾਰੀਆਂ  ਤਕਨੀਕਾਂ ਨੂੰ ਲੱਭਣ ਤੇ ਵਿਕਸਤ ਕਰਨ ਵਿੱਚ ਇੰਜੀਨੀਅਰਾਂ ਦੀ ਸੋਚ ਅਤੇ  ਅਣਥੱਕ ਮਿਹਨਤ ਹੀ ਇਸ ਦਾ ਮੁੱਖ ਅਧਾਰ ਹੈ ਜਿਸ ਤੋਂ ਬਿਨਾਂ ਅਜੋਕੇ ਯੁੱਗ ਵਿੱਚ ਸੁਖਮਈ ਮਨੁੱਖੀ ਜਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਕਿਸੇ ਨੇ ਇਕ ਇੰਜੀਨੀਅਰ ਨੂੰ ਪੁਛਿਆ  ਕਿ ਤੁਸੀਂ ਇੰਜੀਨੀਅਰ ਹੋਣ ਤੇ  ਆਪਣੇ ਆਪ ਤੇ ਮਾਣ ਕਿਉਂ ਮਹਿਸੂਸ ਕਰਦੇ ਹੋ ? ਉਸ ਇੰਜੀਨੀਅਰ ਨੇ ਬਹੁਤ ਭਾਵੁਕ ਲਹਿਜ਼ੇ ਵਿੱਚ  ਕਿਹਾ ਕਿ ਜਿਵੇਂ ਡਾਕਟਰ ਸਿਹਤ ਸੇਵਾਵਾਂ ਵਰਗੇ ਵਿਸ਼ਾਲ ਖੇਤਰ  ਨਾਲ ਜੁੜੇ  ਲੋਕਾਂ ਦਾ ਭਵਿੱਖ ਬਿਮਾਰੀਆਂ ਨੂੰ ਰੋਕਣ ਲਈ ਅਤੇ ਕਾਨੂੰਨੀ ਖੇਤਰ ਨਾਲ ਜੁੜੇ ਵੱਖ ਵੱਖ ਵਿੰਗਾਂ ਦੇ ਲੋਕਾਂ  ਨੂੰ ਕਾਨੂੰਨੀ ਪ੍ਰਣਾਲੀ ਰਾਹੀਂ ਇੰਨਸਾਫ  ਦਿਵਾਉਣ  ਤੇ  ਨਿਰਭਰ ਕਰਦੀ ਹੈ , ਪਰ  ਇੱਕ ਇੰਜੀਨੀਅਰ  ਹੀ ਹੈ ਜਿਸ ਦੀ ਖੁਸ਼ਹਾਲੀ, ਦੇਸ਼ ਅਤੇ ਸਮਾਜ ਦੀ ਖੁਸ਼ਹਾਲੀ ਦੇ ਵਾਧੇ ਤੇ  ਹੀ ਨਿਰਭਰ ਕਰਦੀ ਹੈ।ਇਸੇ ਕਰਕੇ ਮੈਨੂੰ ਮਾਣ ਹੈ ਕਿ ਮੈਂ ਵੀ ਉਨਾਂ ਵਿੱਚੋਂ ਇੱਕੋ ਇੰਜੀਨੀਅਰ ਹਾਂ।

ਇੰਜੀਨੀਅਰ ਵਰਗ ਨੂੰ ਸਮਾਜ   ਦੇ ਸੁਨਹਿਰੀ ਭਵਿੱਖ ਦਾ ਨਿਰਮਾਤਾ ਇਸ ਲਈ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਕਿ ਇੰਜੀਨੀਅਰ ਸਿਰਫ਼ ਤਕਨੀਕੀ ਮਾਹਿਰ ਨਹੀਂ, ਸਗੋਂ ਉਹ ਰਚਨਾਤਮਕ ਦ੍ਰਿਸ਼ਟੀ ਵਾਲੇ ਉਹ ਮਹਾਨ ਸ਼ਿਲਪਕਾਰ ਹਨ ਜਿਨ੍ਹਾਂ ਦੀ ਸੋਚ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਨਵੀਨਤਾ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਲੈ ਜਾਂਦੀ ਹੈ। ਇੰਜੀਨੀਅਰ ਖਾਮੋਸ਼ੀ ਨਾਲ ਉਹਨਾਂ ਬੁਨਿਆਦਾਂ ਨੂੰ ਮਜ਼ਬੂਤ ਕਰਦੇ ਹਨ ਜਿਨ੍ਹਾਂ ‘ਤੇ ਕੌਮ ਦਾ ਵਰਤਮਾਨ ਟਿਕਿਆ ਹੈ ਅਤੇ ਭਵਿੱਖ ਦੀਆਂ ਉੱਚੀਆਂ ਇਮਾਰਤਾਂ ਖੜ੍ਹਦੀਆਂ ਹਨ। ਇੰਜੀਨੀਅਰਾਂ ਦੀ ਸੋਚ ਨਾਲ ਬਣੇ ਬੁਨਿਆਦੀ ਢਾਂਚੇ ਨਾ ਸਿਰਫ਼ ਦੇਸ਼ ਦੇ ਨਾਗਰਿਕਾਂ ਦੀ ਜ਼ਿੰਦਗੀ ਆਸਾਨ ਬਣਾਉਂਦੇ ਹਨ, ਸਗੋਂ ਆਰਥਿਕਤਾ ਨੂੰ ਮਜ਼ਬੂਤ ਕਰਦੇ ਹਨ ਅਤੇ ਨਵੇਂ ਰੋਜ਼ਗਾਰ ਦੇ ਸਾਧਨ ਵੀ ਪੈਦਾ ਕਰਦੇ ਹਨ। ਖੁਸ਼ਹਾਲੀ, ਜੋ ਕਿਸੇ ਵੀ ਸਮਾਜ ਦਾ ਸੁਪਨਾ ਹੁੰਦਾ ਹੈ, ਉਹ ਇੰਜੀਨੀਅਰਾਂ ਦੀ ਸਿਰਜਣਾਤਮਕ ਯਤਨਾਂ ਤੋਂ ਹੀ ਸੰਭਵ ਹੁੰਦਾ ਹੈ।

ਲੇਖਕ ਨਾਲ ਗਲਬਾਤ ਕਰਦਿਆਂ ਪਾਵਰਕਾਮ ਦੇ ਮੁੱਖ ਇੰਜੀਨੀਅਰ ਸੰਚਾਲਣ ਦੱਖਣ ਜੌਨ ਇੰਜ: ਰਤਨ ਮਿੱਤਲ ਨੇ ਇਕ ਸੰਦੇਸ਼ ਵਿੱਚ ਪੰਜਾਬ ਦੀ ਆਰਥਿਕ ਤਰੱਕੀ ਦੇ ਮੁੱਖ ਭਾਈਵਾਲ ਪਾਵਰਕਾਮ ਦੇ  ਖਪਤਕਾਰਾਂ ਨੂੰ ਬਿਜਲੀ ਸੇਵਾਵਾਂ ਦੇ ਰਹੇ ਇੰਜੀਨੀਅਰਾਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਪ੍ਰੇਰਿਆ।

ਜੇਕਰ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ  ਵਿੱਚ ਸਭ ਤੋਂ ਵੱਧ  ਕਿਸੇ ਵਿਭਾਗ ਨੇ ਕਿਸੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੈ ਦਾ ਨਾਮ ਸਭ ਤੋਂ ਪਹਿਲੀ ਕਤਾਰ ਵਿੱਚ ਆਉਂਦਾ ਹੈ ਜਿਸ ਨੇ ਪੰਜਾਬ ਸੂਬੇ  ਵਿੱਚ ਇਕ ਕਰੋੜ ਤੋਂ ਵੀ ਵੱਧ ਵੱਖ-ਵੱਖ ਵਰਗਾਂ ਦੇ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾ ਰਿਹਾ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦੀ ਵੱਖ-ਵੱਖ ਸਮਿਆਂ ਵਿੱਚ ਬਹੁਤ ਅਗਾਂਹ ਵਧੂ ਤੇ ਕਾਬਲ ਇੰਜੀਨੀਅਰਾਂ ਵੱਲੋਂ ਯੋਗ ਅਗਵਾਈ ਕੀਤੀ ਗਈ ਜਿਨ੍ਹਾਂ ਵਿੱਚ ਇੰਜ:ਐਚ.ਆਰ. ਭਾਟੀਆ, ਨਵਾਬ ਸਿੰਘ (ਆਈ.ਸੀ.ਐਸ) ਇੰਜ:ਆਰ.ਐਸ.ਗਿੱਲ,ਇੰਜ: ਹਰਬੰਸ ਸਿੰਘ, ਇੰਜ:ਵੀ.ਡੀ.ਸੂਦ, ਇੰਜ:ਐਨ.ਐਸ.ਵਸੰਤ,ਇੰਜ; ਕੇ.ਡੀ.ਚੋਧਰੀ ਅਤੇ ਇੰਜ: ਬਲਦੇਵ ਸਿੰਘ ਸਰਾਂ ਨੇ ਵੀ ਬਤੌਰ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਅਗਵਾਈ ਕਰਦਿਆਂ ਦਿਨ ਰਾਤ ਇਕ ਕਰਦੇ  ਹੋਏ ਪੰਜਾਬ ਦੀ ਸਰਵਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਲਗਾਤਾਰ ਯਤਨਸ਼ੀਲ ਰਿਹਾ ਜਿਸ ਸਦਕਾ ਬਿਜਲੀ ਖੇਤਰ ਵਿੱਚ ਕਈ ਨਵੇਂ ਮੀਲ ਪੱਥਰ ਸਥਾਪਤ ਕੀਤੇ ਹਨ।

ਇਹਨਾਂ ਤੋਂ ਇਲਾਵਾ ਇੰਜੀ; ਪਦਮਜੀਤ ਸਿੰਘ, ਇੰਜ; ਪੀ.ਐਸ.  ਸਤਨਾਮ, ਇੰਜ ਰਵਿੰਦਰ ਸਿੰਘ ਸੈਣੀ ਆਦਿ ਦੇ ਨਾਮ ਵੀ ਵਿਸ਼ੇਸ਼ ਹਨ ਜਿਨ੍ਹਾਂ ਨੇ ਪੰਜਾਬ ਦੇ ਬਿਜਲੀ ਖੇਤਰ ਦੇ ਵਿਕਾਸ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।

ਇੰਜੀਨੀਅਰ ਵਰਗ ਨੂੰ ਸਮਾਜ ਦੇ ਸੁਨਹਿਰੀ ਭਵਿੱਖ ਦਾ ਨਿਰਮਾਤਾ ਇਸ ਲਈ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਕਿ ਇੰਜੀਨੀਅਰ ਸਿਰਫ਼ ਤਕਨੀਕੀ ਮਾਹਿਰ ਨਹੀਂ, ਸਗੋਂ ਉਹ ਰਚਨਾਤਮਕ ਦ੍ਰਿਸ਼ਟੀ ਵਾਲੇ ਉਹ ਮਹਾਨ ਸ਼ਿਲਪਕਾਰ ਹਨ ਜਿਨ੍ਹਾਂ ਦੀ ਸੋਚ, ਵਿਗਿਆਨਕ ਦ੍ਰਿਸ਼ਟੀਕੋਣ ਅਤੇ ਨਵੀਨਤਾ ਦੇਸ਼ ਨੂੰ ਤਰੱਕੀ ਦੇ ਰਾਹ ‘ਤੇ ਲੈ ਜਾਂਦੀ ਹੈ। ਇੰਜੀਨੀਅਰ ਖਾਮੋਸ਼ੀ ਨਾਲ ਉਹਨਾਂ ਬੁਨਿਆਦਾਂ ਨੂੰ ਮਜ਼ਬੂਤ ਕਰਦੇ ਹਨ ਜਿਨ੍ਹਾਂ ‘ਤੇ ਕੌਮ ਦਾ ਵਰਤਮਾਨ ਟਿਕਿਆ ਹੈ ਅਤੇ ਭਵਿੱਖ ਦੀਆਂ ਉੱਚੀਆਂ ਇਮਾਰਤਾਂ ਖੜ੍ਹਦੀਆਂ ਹਨ। ਇੰਜੀਨੀਅਰਾਂ ਦੀ ਸੋਚ ਨਾਲ ਬਣੇ ਬੁਨਿਆਦੀ ਢਾਂਚੇ ਨਾ ਸਿਰਫ਼ ਦੇਸ਼ ਦੇ ਨਾਗਰਿਕਾਂ ਦੀ ਜ਼ਿੰਦਗੀ ਆਸਾਨ ਬਣਾਉਂਦੇ ਹਨ, ਸਗੋਂ ਆਰਥਿਕਤਾ ਨੂੰ ਮਜ਼ਬੂਤ ਕਰਦੇ ਹਨ ਅਤੇ ਨਵੇਂ ਰੋਜ਼ਗਾਰ ਦੇ ਸਾਧਨ ਵੀ ਪੈਦਾ ਕਰਦੇ ਹਨ। ਖੁਸ਼ਹਾਲੀ, ਜੋ ਕਿਸੇ ਵੀ ਸਮਾਜ ਦਾ ਸੁਪਨਾ ਹੁੰਦਾ ਹੈ, ਉਹ ਇੰਜੀਨੀਅਰਾਂ ਦੀ ਸਿਰਜਣਾਤਮਕ ਯਤਨਾਂ ਤੋਂ ਹੀ ਸੰਭਵ ਹੁੰਦਾ ਹੈ।

ਲੇਖਕ ਨਾਲ ਗਲਬਾਤ ਕਰਦਿਆਂ ਪਾਵਰਕਾਮ ਦੇ ਮੁੱਖ ਇੰਜੀਨੀਅਰ ਸੰਚਾਲਣ ਦੱਖਣ ਜੌਨ ਇੰਜ: ਰਤਨ ਮਿੱਤਲ ਨੇ ਇਕ ਸੰਦੇਸ਼ ਵਿੱਚ ਪੰਜਾਬ ਦੀ ਆਰਥਿਕ ਤਰੱਕੀ ਦੇ ਮੁੱਖ ਭਾਈਵਾਲ ਪਾਵਰਕਾਮ ਦੇ  ਖਪਤਕਾਰਾਂ ਨੂੰ ਬਿਜਲੀ ਸੇਵਾਵਾਂ ਦੇ ਰਹੇ ਇੰਜੀਨੀਅਰਾਂ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਪ੍ਰੇਰਿਆ।

*ਪੰਜਾਬ ਵਿੱਚ 100% ਬਿਜਲੀਕਰਣ ਦਾ ਇਤਿਹਾਸ*
ਪੰਜਾਬ ਵਿੱਚ ਅੱਜ ਤੋਂ 109 ਸਾਲ 6 ਮਹੀਨੇ ਪਹਿਲਾਂ 8 ਫਰਵਰੀ, 1916 ਨੂੰ ਮਿਉਂਸਪਲ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸੀ.ਐਮ.ਕਿੰਗ ਦੇ ਨਾਮ ਤੇ ਪਹਿਲਾ ਬਿਜਲੀ ਕੁਨੈਕਸ਼ਨ  ਜਾਰੀ ਕੀਤਾ ਗਿਆ ਸੀ । ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਹਿਲਾਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਨੇ ਅੱਜ ਤੋਂ 49 ਸਾਲ 3 ਮਹੀਨੇ ਪਹਿਲਾਂ 26 ਮਈ, 1976 ਨੂੰ ਪੰਜਾਬ ਸੂਬੇ ਨੂੰ 100% ਬਿਜਲੀਕਰਣ ਦਾ ਟਿੱਚਾ ਪੂਰਾ ਕਰ ਲਿਆ ਸੀ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਦੱਖਣ ਜੌਨ ਦੇ ਮੁੱਖ ਇੰਜੀਨੀਅਰ ਇੰਜ. ਰਤਨ ਕੁਮਾਰ ਮਿੱਤਲ ਨੇ ਦੱਸਿਆ ਹੈ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ 100% ਬਿਜਲੀਕਰਨ ਕਰਕੇ ਹਰਿਆਣੇ ਦਾ ਨਾਮ ਬਿਜਲੀ ਖੇਤਰ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ਼ ਕਰਵਾ ਦਿੱਤਾ । ਉਨ੍ਹਾਂ ਦੱਸਿਆ ਹੈ ਕਿ 29 ਨਵੰਬਰ, 1970 ਨੂੰ ਉਸ ਸਮੇਂ ਦੇਸ਼  ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਪਿੰਡ ਉੱਚਾਣੀ ਵਿੱਚ ਬਿਜਲੀ ਸਪਲਾਈ ਦਾ ਉਦਘਾਟਨ ਕਰਕੇ ਹਰਿਆਣੇ ਨੂੰ ਪਹਿਲੇ ਨੰਬਰ ਤੇ ਦਰਜ਼ ਕਰਵਾਇਆ । ਇਸ ਸਮੇਂ ਸ੍ਰੀ ਬੰਸੀ ਲਾਲ ਹਰਿਆਣਾ ਦੇ ਮੁੱਖ ਮੰਤਰੀ ਸਨ ।

ਇਸ ਪਿੰਡ ਦੇ ਬਾਹਰ ਇਸ ਇਤਿਹਾਸਕ ਜਿੱਤ ਨੂੰ ਸਦੀਵੀ ਯਾਦਗਾਰ ਬਣਾਉਣ ਲਈ ਪਿੰਡ ਦੇ ਬਾਹਰ ਇੱਕ ਵਿਸ਼ਾਲ ਟਾਵਰ ਲਗਾਇਆ ਗਿਆ । ਹਰਿਆਣਾ ਇਸ ਸਮੇਂ ਵੱਖ ਵੱਖ ਸ਼੍ਰੇਣੀਆਂ ਦੇ ਲਗਭਗ 82 ਲੱਖ ਦੇ ਕਰੀਬ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੁਸ਼ਨਾਉਂਦੇ ਹੋਏ, ਹਰਿਆਣਾ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਇਸ ਤੋਂ ਇਲਾਵਾ ਹਰਿਆਣੇ ਰਾਜ ਦ ਦੀ ਤਰੱਕੀ ਵਿੱਚ ਮੁੱਖ ਭਾਈਵਾਲ ਹੈ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਦੱਖਣ ਦੇ ਮੁੱਖ ਇੰਜੀਨੀਅਰ ਇੰਜ. ਰਤਨ ਕੁਮਾਰ ਮਿੱਤਲ ਨੇ ਦੱਸਿਆ ਹੈ ਕਿ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਮਲੇਰਕੋਟਲਾ ਦੇ ਨੇੜੇ ਪਿੰਡ ਰਹਿਮਤਗੜ੍ਹ (ਜੋ ਕਿ ਪਹਿਲਾਂ ਸੰਗਰੂਰ ਜ਼ਿਲ੍ਹੇ ਵਿੱਚ ਸੀ, ਅੱਜ ਕਲ੍ਹ ਮਲੇਰਕੋਟਲਾ ਜ਼ਿਲ੍ਹੇ ਅਧੀਨ ਹੈ) ਵਿਖੇ ਸਵਿੱਚ ਦਬਾ ਕੇ ਬਿਜਲੀ ਸਪਲਾਈ ਦਾ ਉਦਘਾਟਨ ਕੀਤਾ। ਇਸ ਤਰ੍ਹਾਂ ਪੰਜਾਬ ਦੇ ਦੇਸ਼ ਦਾ ਦੂਜਾ ਸੂਬਾ ਬਣ ਗਿਆ ਜਿਸ ਨੇ 100% ਬਿਜਲੀਕਰਣ ਦਾ ਟਿੱਚਾ ਮਿੱਥੇ ਗਏ ਸਮੇਂ ਤੋਂ 12 ਸਾਲ ਪਹਿਲਾਂ ਪੂਰਾ ਕਰ ਲਿਆ ਸੀ। ।

ਮੁੱਖ ਇੰਜੀਨੀਅਰ ਇੰਜ਼: ਰਤਨ ਮਿਤਲ ਨੇ ਦਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਸ ਸਮੇਂ ਇਕ ਕਰੌੜ‌ 8 ਲੱਖ ਤੋਂ ਵੱਧ ਵੱਖ ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾਉਦਿਆਂ ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।

1970 ਵੇਂ ਦਹਾਕੇ ਵਿੱਚ ਕੇਂਦਰ ਸਰਕਾਰ ਦੇ 20 ਨੁਕਾਤੀ ਆਰਥਿਕ ਪ੍ਰੋਗਰਾਮ ਨੂੰ ਤੇਜ਼ੀ ਅਤੇ ਪ੍ਰਭਾਵਸ਼ਾਲੀ ਵਿਊਂਤਬੰਦੀ ਨਾਲ ਲਾਗੂ ਕਰਦਿਆਂ  ਪੰਜਾਬ ਸੂਬੇ ਵਿੱਚ 100% ਬਿਜਲੀਕਰਨ ਦਾ ਟਿੱਚਾ ਮਿੱਥੇ ਗਏ ਸਮੇਂ ਤੋਂ 12 ਸਾਲ ਪਹਿਲਾਂ ਪੂਰਾ ਕਰ ਲਿਆ ਸੀ। ਗਿਆਨੀ ਜ਼ੈਲ ਸਿੰਘ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਨ।

ਪੰਜਾਬ ਦੀ 80% ਆਬਾਦੀ ਪਿੰਡਾਂ ਵਿੱਚ ਵਸਦੀ ਹੈ ਅਤੇ ਦਿਹਾਤੀ ਇਲਾਕਿਆਂ ਵਿੱਚ ਵਸਦੇ  ਨਾਗਰਿਕਾਂ ਦੇ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਊਚਾ ਚੁੱਕਣ ਲਈ ਬਿਜਲੀ ਦਾ ਹੋਣਾ  ਅਤਿਅੰਤ ਜ਼ਰੂਰੀ ਸੀ। ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ ਨੇ ਦਿਹਾਤੀ ਖੇਤਰਾਂ ਵਿੱਚ ਬਿਜਲੀ ਅਤੇ ਟਿਊਬਵੈਲ ਕੁਨੈਕਸ਼ਨਾਂ  ਨੂੰ ਜਾਰੀ ਕਰਨ ਦਾ ਕੰਮ ਵਿਊਂਤਬੰਦੀ ਢੰਗ ਨਾਲ ਸ਼ੁਰੂ ਕੀਤਾ। ਇਸ ਦਾ ਮੁੱਖ ਮੰਤਵ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਅਤੇ ਦੇਸ਼ ਦੇ ਕੇਂਦਰੀ ਅੰਨ ਭੰਡਾਰ ਵਿੱਚ ਪੰਜਾਬ ਦਾ ਵੱਡਾ ਯੋਗਦਾਨ ਪਾਉਣਾ ਜਾਪਦਾ ਸੀ!

*ਫਲੲੳਸੲ ਹਗਿਹਲਗਿਹਟ ਟਹੲ ਡੋਲਲੋਾਨਿਗਸ*

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਦੱਖਣ ਜੌਨ ਦੇ ਮੁੱਖ ਇੰਜੀਨੀਅਰ ਇੰਜ. ਰਤਨ ਕੁਮਾਰ ਮਿੱਤਲ ਨੇ ਦੱਸਿਆ ਹੈ ਕਿ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੇ 100% ਬਿਜਲੀਕਰਨ ਕਰਕੇ ਹਰਿਆਣੇ ਦਾ ਨਾਮ ਬਿਜਲੀ ਖੇਤਰ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ਼ ਕਰਵਾ ਦਿੱਤਾ ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਣ ਦੱਖਣ ਦੇ ਮੁੱਖ ਇੰਜੀਨੀਅਰ ਇੰਜ. ਰਤਨ ਕੁਮਾਰ ਮਿੱਤਲ ਨੇ ਦੱਸਿਆ ਹੈ ਕਿ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਮਲੇਰਕੋਟਲਾ ਦੇ ਨੇੜੇ ਪਿੰਡ ਰਹਿਮਤਗੜ੍ਹ (ਜੋ ਕਿ ਪਹਿਲਾਂ ਸੰਗਰੂਰ ਜ਼ਿਲ੍ਹੇ ਵਿੱਚ ਸੀ, ਅੱਜ ਕਲ੍ਹ ਮਲੇਰਕੋਟਲਾ ਜ਼ਿਲ੍ਹੇ ਅਧੀਨ ਹੈ) ਵਿਖੇ ਸਵਿੱਚ ਦਬਾ ਕੇ ਬਿਜਲੀ ਸਪਲਾਈ ਦਾ ਉਦਘਾਟਨ ਕੀਤਾ। ਇਸ ਤਰ੍ਹਾਂ ਪੰਜਾਬ ਦੇ ਦੇਸ਼ ਦਾ ਦੂਜਾ ਸੂਬਾ ਬਣ ਗਿਆ ਜਿਸ ਨੇ 100% ਬਿਜਲੀਕਰਣ ਦਾ ਟਿੱਚਾ ਮਿੱਥੇ ਗਏ ਸਮੇਂ ਤੋਂ 12 ਸਾਲ ਪਹਿਲਾਂ ਪੂਰਾ ਕਰ ਲਿਆ ਸੀ।

ਮੁੱਖ ਇੰਜੀਨੀਅਰ ਇੰਜ. ਰਤਨ ਕੁਮਾਰ ਮਿੱਤਲ ਨੇ ਦੱਸਿਆ ਹੈ ਕਿ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਮਲੇਰਕੋਟਲਾ ਦੇ ਨੇੜੇ ਪਿੰਡ ਰਹਿਮਤਗੜ੍ਹ (ਜੋ ਕਿ ਪਹਿਲਾਂ ਸੰਗਰੂਰ ਜ਼ਿਲ੍ਹੇ ਵਿੱਚ ਸੀ, ਅੱਜ ਕਲ੍ਹ ਮਲੇਰਕੋਟਲਾ ਜ਼ਿਲ੍ਹੇ ਅਧੀਨ ਹੈ) ਵਿਖੇ ਸਵਿੱਚ ਦਬਾ ਕੇ ਬਿਜਲੀ ਸਪਲਾਈ ਦਾ ਉਦਘਾਟਨ ਕੀਤਾ। ਇਸ ਤਰ੍ਹਾਂ ਪੰਜਾਬ ਦੇ ਦੇਸ਼ ਦਾ ਦੂਜਾ ਸੂਬਾ ਬਣ ਗਿਆ ਜਿਸ ਨੇ 100% ਬਿਜਲੀਕਰਣ ਦਾ ਟਿੱਚਾ ਮਿੱਥੇ ਗਏ ਸਮੇਂ ਤੋਂ 12 ਸਾਲ ਪਹਿਲਾਂ ਪੂਰਾ ਕਰ ਲਿਆ ਸੀ। ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਇਸ ਸਮੇਂ ਇਕ ਕਰੌੜ‌ 8 ਲੱਖ ਤੋਂ ਵੱਧ ਵੱਖ ਵੱਖ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਦੇ ਅਹਾਤਿਆਂ ਨੂੰ ਰੋਸ਼ਨਾਉਦਿਆਂ ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।