Punjab News - Quami Ekta Punjabi Newspaper (ਕੌਮੀ ਏਕਤਾ) » ਪਰਮਜੀਤ ਸਿੰਘ “ਸੁਚਿੰਤਨ”

ਵਿਸਾਖੀ : ਖਾਲਸਾ ਸਾਜਨਾ ਦਿਵਸ
ਵਿਸਾਖੀ ਦਾ ਪਿਛੋਕੜ:

‘ਵਿਸਾਖੀ’ ਸ਼ਬਦ ਦਾ ਮੂਲ ਸੰਸਕ੍ਰਿਤ ਦੇ ‘ਵੈਸਾਖ’ ਮਹੀਨੇ ਨਾਲ ਜੁੜਿਆ ਹੋਇਆ ਹੈ। ਭਾਰਤੀ ਸੂਰਜੀ ਕੈਲੰਡਰ ਅਨੁਸਾਰ, ‘ਵੈਸਾਖ’ ਨਵੇਂ ਸਾਲ ਦੀ ਸ਼ੁਰੂਆਤ ਮੰਨੀ ਜਾਂਦੀ ਹੈ। ਕੈਲੰਡਰ ਵਿੱਚ ਇਹ ਦਿਨ ਅਪ੍ਰੈਲ ਮਹੀਨੇ ਦੇ ਮੱਧ ਵਿੱਚ ਆਉਂਦਾ ਹੈ, ਜਦੋਂ ਰਬੀ ਦੀ ਫਸਲ, ਖ਼ਾਸ ਕਰਕੇ ਕਣਕ, ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ।

ਸੰਨ ੧੬੯੯ ਈ. ਤੋਂ ਪਹਿਲਾਂ ਵੀ, ਵਿਸਾਖੀ ਆਮ ਪੰਜਾਬੀ ਲੋਕਾਂ ਲਈ ਇੱਕ ਮਹੱਤਵਪੂਰਨ ਤਿਉਹਾਰ ਸੀ। ਪਿੰਡਾਂ ਵਿੱਚ ਮੇਲੇ ਲੱਗਦੇ ਸਨ, ਲੋਕ ਗੀਤ ਗਾਏ ਜਾਂਦੇ ਸਨ ਅਤੇ ਭੰਗੜਾ-ਗਿੱਧਾ ਪਾਇਆ ਜਾਂਦਾ ਸੀ। ਇਹ ਤਿਉਹਾਰ ਸਮੂਹਕ ਜੀਵਨ, ਸਾਂਝੀ ਖੁਸ਼ੀ ਅਤੇ ਆਪਸੀ ਭਰੋਸੇ ਨੂੰ ਮਜ਼ਬੂਤ ਕਰਦਾ ਸੀ। ਵਿਸਾਖੀ ਦੇ ਮੇਲੇ ਸਿਰਫ਼ ਮਨੋਰੰਜਨ ਤੱਕ ਸੀਮਿਤ ਨਹੀਂ ਹੁੰਦੇ ਸਨ, ਸਗੋਂ ਇਹ ਪਿੰਡ ਦੀ ਆਰਥਿਕ ਅਤੇ ਸਮਾਜਿਕ ਜ਼ਿੰਦਗੀ ਦਾ ਕੇਂਦਰ ਹੁੰਦੇ ਸਨ। ਵਪਾਰ, ਵਿਆਹ-ਸਬੰਧ ਅਤੇ ਸਮਾਜਿਕ ਫੈਸਲੇ, ਅਕਸਰ ਇਨ੍ਹਾਂ ਮੇਲਿਆਂ ਨਾਲ ਜੁੜੇ ਹੁੰਦੇ ਸਨ।

ਅੱਜ ਵੀ ਅਰਥਵਿਵਸਥਾ ਅਤੇ ਸੱਭਿਆਚਾਰਕ ਪੱਖੋਂ ਵਿਸਾਖੀ ਦੀ ਆਪਣੀ ਇੱਕ ਅਹਿਮੀਅਤ ਹੈ। ਵਿਸਾਖੀ ਕਿਸਾਨੀ ਜੀਵਨ ਦਾ ਕੇਂਦਰ ਹੈ। ਇਹ ਮਨੁੱਖ ਅਤੇ ਕੁਦਰਤ ਦੇ ਸਾਂਝੇ ਰਿਸ਼ਤੇ ਨੂੰ ਉਜਾਗਰ ਕਰਦੀ ਹੈ। ਪੰਜਾਬ ਦੀ ਖੇਤੀਬਾੜੀ ਆਧਾਰਿਤ ਜੀਵਨ-ਪ੍ਰਣਾਲੀ ਵਿੱਚ ਵਿਸਾਖੀ ਖੁਸ਼ਹਾਲੀ, ਸੰਤੋਖ ਅਤੇ ਸ਼ੁਕਰਾਨੇ ਦਾ ਪ੍ਰਤੀਕ ਹੈ। ਖੇਤਾਂ ਵਿੱਚ ਲਹਿਰਾਂ ਮਾਰਦੀ ਸੋਨੇ ਵਰਗੀ ਕਣਕ ਕਿਸਾਨ ਦੀ ਸਾਲ ਭਰ ਦੀ ਮਿਹਨਤ, ਆਸ ਅਤੇ ਧੀਰਜ ਦਾ ਫਲ ਹੁੰਦੀ ਹੈ। ਇਸ ਦਿਨ ਕਿਸਾਨ ਕੁਦਰਤ ਅਤੇ ਅਕਾਲਪੁਰਖ ਦਾ ਧੰਨਵਾਦ ਕਰਦਾ ਹੈ। ਸੱਭਿਆਚਾਰਕ ਤੌਰ ‘ ਤੇ, ਪੰਜਾਬੀ ਪਹਿਰਾਵਾ, ਲੋਕਨਾਚ, ਲੋਕਗੀਤ ਅਤੇ ਮੇਲੇ ਵਿਸਾਖੀ ਨੂੰ ਰੰਗੀਨ ਅਤੇ ਜੀਵੰਤ ਬਣਾਉਂਦੇ ਹਨ। ਇਹ ਤਿਉਹਾਰ ਪੀੜ੍ਹੀ-ਦਰ-ਪੀੜ੍ਹੀ ਸੱਭਿਆਚਾਰਕ ਵਿਰਾਸਤ ਨੂੰ ਸਾਂਭ ਕੇ ਰੱਖਦਾ ਹੈ।

ਖ਼ਾਲਸਾ ਸਾਜਨਾ ਦਿਵਸ:

ਸੰਨ ੧੬੯੯ ਈ. ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕਰਕੇ, ਨਾ ਸਿਰਫ਼ ਸਿੱਖ ਕੌਮ ਨੂੰ ਨਵਾਂ ਸਰੂਪ ਬਖ਼ਸ਼ਿਸ਼ ਕੀਤਾ ਸਗੋਂ ਸਮੁੱਚੀ ਮਨੁੱਖਤਾ ਨੂੰ ਇੱਕ ਨਵੀਂ ਦਿਸ਼ਾ ਦਿੱਤੀ। “ਖ਼ਾਲਸਾ ਸਾਜਨਾ ਦਿਵਸ” ਮਨੁੱਖੀ ਇਤਿਹਾਸ ਦੀ ਇੱਕ ਅਤਿ ਮਹੱਤਵਪੂਰਨ ਘਟਨਾ ਹੋ ਨਿਬੜੀ ਹੈ। ਇਸ ਇਤਿਹਾਸਕ ਘਟਨਾ ਨੂੰ ਸਮਝਣ ਲਈ, ਉਸ ਸਮੇਂ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਆਰਥਿਕ ਹਾਲਾਤਾਂ ਦਾ ਅਧਿਐਨ ਕਰਨਾ ਜ਼ਰੂਰੀ ਹੈ। ਉਸ ਸਮੇਂ ਦੇ ਹਾਲਾਤ ਹੇਠ ਲਿੱਖੇ ਅਨੁਸਾਰ ਸਨ -

ਸਮਕਾਲੀ ਹਾਲਾਤ :

੧੭ਵੀਂ ਸਦੀ ਦੇ ਅੰਤਲੇ ਦੌਰ ਵਿੱਚ ਭਾਰਤ ‘ਤੇ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ। ਉਸ ਦੀ ਧਾਰਮਿਕ ਨੀਤੀ ਬਹੁਤ ਕਠੋਰ ਅਤੇ ਅਸਹਿਣਸ਼ੀਲ ਮੰਨੀ ਜਾਂਦੀ ਹੈ। ਜ਼ਜ਼ੀਆ ਟੈਕਸ ਦੀ ਮੁੜ ਸ਼ੁਰੂਆਤ (ਸੰਨ ੧੬੭੯ ਈ.), ਜ਼ਮੀਂਦਾਰੀ ਪ੍ਰਣਾਲੀ ਅਤੇ ਕਈ ਹਿੰਦੂ ਧਾਰਮਿਕ ਕੇਂਦਰਾਂ ਦੀ ਤਬਾਹੀ ਨੇ ਸਮਾਜ ਵਿੱਚ ਅਸੰਤੋਸ਼ ਵਧਾਇਆ।

ਇਸ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਦੀ ਧਾਰਮਿਕ ਆਜ਼ਾਦੀ ਲਈ, ਸੰਨ ੧੬੭੫ ਈ. ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਦਿੱਤੀ ਸੀ। ਗੁਰੂ ਸਾਹਿਬ ਜੀ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਵਿੱਚ ਵੱਡਾ ਮੋੜ ਲਿਆਂਦਾ ਸੀ। ਇਸ ਘਟਨਾ ਨੇ ਸਿੱਖ ਕੌਮ ਵਿੱਚ ਨਿਆਂ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਜਾਗਰੂਕਤਾ ਅਤੇ ਜੁਝਾਰੂ ਭਾਵਨਾ ਨੂੰ ਮਜ਼ਬੂਤ ਕੀਤਾ ਸੀ।

ਮੁਗਲ ਸੱਤਾ ਨਾਲ ਸਿੱਖਾਂ ਦੇ ਟਕਰਾਅ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਹੀ “ਮੀਰੀ-ਪੀਰੀ” ਦਾ ਸਿਧਾਂਤ ਮੁਖਰ ਰੂਪ ‘ ਚ ਸਥਾਪਿਤ ਹੋ ਗਿਆ ਸੀ, ਜਿਸ ਅਨੁਸਾਰ ਆਤਮਿਕ ਅਤੇ ਸੰਸਾਰੀ ਸ਼ਕਤੀ ਦਾ ਸੁਮੇਲ ਤੇ ਸੰਤੁਲਨ ਜ਼ਰੂਰੀ ਕਰ ਦਿੱਤਾ ਗਿਆ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਰੰਪਰਾ ਨੂੰ ਹੋਰ ਪਕੇਰਾ ਤੇ ਮਜ਼ਬੂਤ ਕੀਤਾ।

ਸ੍ਰੀ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਪਹਾੜੀ ਰਾਜਿਆਂ ਦੀਆਂ ਰਿਆਸਤਾਂ ਸਨ। ਇਹ ਰਾਜੇ ਸਿੱਖਾਂ ਦੀ ਵਧਦੀ ਤਾਕਤ ਤੋਂ ਚਿੰਤਤ ਸਨ। ਕਈ ਵਾਰ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਮਿਲ ਕੇ ਗੁਰੂ ਜੀ ਦੇ ਖ਼ਿਲਾਫ਼ ਜੰਗਾਂ ਲੜੀਆਂ। ਇਸ ਕਰਕੇ ਸਿੱਖ ਕੌਮ ਨੂੰ ਸੰਗਠਿਤ ਕਰਕੇ, ਜੰਗਾਂ ਲਈ ਹੋਰ ਮਜ਼ਬੂਤ ਬਣਾਉਣ ਦੀ ਲੋੜ ਮਹਿਸੂਸ ਹੋਈ। ਖ਼ਾਲਸੇ ਦੀ ਸਾਜਨਾ ਨਾਲ ਸਿੱਖਾਂ ਨੂੰ ਇੱਕ ਵਿਲੱਖਣ ਤੇ ਨਿਵੇਕਲੀ ਪਛਾਣ ਮਿਲੀ, ਜਿਸ ਨਾਲ ਉਹ ਕਿਸੇ ਵੀ ਜ਼ੁਲਮ ਦੇ ਖ਼ਿਲਾਫ਼, ਇਕੱਠੇ ਖੜ੍ਹੇ ਹੋ ਕੇ ਟਾਕਰਾ ਕਰਨ ਦੇ ਸਮਰੱਥ ਹੋ ਗਏ ਸਨ।

ਭਾਰਤੀ ਸਮਾਜ ਜਾਤ-ਪਾਤ, ਉੱਚ-ਨੀਚ ਅਤੇ ਛੂਆਛੂਤ ਵਰਗੀਆਂ ਬੁਰਾਈਆਂ ਨਾਲ ਪੀੜਤ ਸੀ। ਧਾਰਮਿਕ ਰਸਮਾਂ ਅਤੇ ਪਖੰਡ ਦਾ ਬੋਲਬਾਲਾ ਸੀ। ਸਮਾਜ ਵਿੱਚ ਨੈਤਿਕ ਕਮਜ਼ੋਰੀ ਅਤੇ ਡਰ ਦਾ ਮਾਹੌਲ ਸੀ। ਖ਼ਾਲਸੇ ਦੀ ਸਾਜਨਾ ਨਾਲ ਗੁਰੂ ਸਾਹਿਬ ਜੀ ਨੇ ਜਾਤੀ-ਭੇਦ ਨੂੰ ਨਕਾਰ ਦਿੱਤਾ। ਗੁਰੂ ਸਾਹਿਬ ਜੀ ਵੱਲੋਂ ਸਾਜੇ ਗਏ ਪੰਜ ਪਿਆਰੇ ਵੱਖ-ਵੱਖ ਜਾਤਾਂ ਅਤੇ ਖੇਤਰਾਂ ਨਾਲ ਸੰਬੰਧਤ ਸਨ। ਇਹ ਸਮਾਜਿਕ ਕ੍ਰਾਂਤੀ ਦਾ ਪ੍ਰਤੀਕ ਸੀ। ਗੁਰੂ ਸਾਹਿਬ ਜੀ ਨੇ “ਸਿੰਘ” ਅਤੇ “ਕੌਰ” ਨਾਮ ਦੀ ਬਖ਼ਸ਼ਿਸ਼ ਕਰਕੇ, ਸਭ ਨੂੰ ਸਮਾਨਤਾ ਦੀ ਪਛਾਣ ਦਿੱਤੀ।

ਧਾਰਮਿਕ ਪੱਧਰ ‘ਤੇ ਵੀ ਵੱਡੇ ਬਦਲਾਅ ਦੀ ਲੋੜ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਨੂੰ ਸਿਰਫ਼ ਸਿਪਾਹੀ ਹੀ ਨਹੀਂ, ਸਗੋਂ ਆਤਮਿਕ ਰੂਪ ਵਿੱਚ ਵੀ ਮਜ਼ਬੂਤ ਬਣਾਇਆ। “ਸੰਤ-ਸਿਪਾਹੀ” ਦਾ ਆਦਰਸ਼ ਇੱਕ ਅਜਿਹਾ ਮਾਡਲ ਸੀ, ਜਿਸ ਵਿੱਚ ਭਗਤੀ ਅਤੇ ਸ਼ਕਤੀ ਦੋਹਾਂ ਦਾ ਸੁਮੇਲ ਸੀ। ਖ਼ਾਲਸਾ ਸਾਜਨਾ ਦਿਵਸ ਸਮੇਂ ਕੀਤੇ ਗਏ ਅੰਮ੍ਰਿਤ ਸੰਚਾਰ ਨੇ, ਸਿੱਖਾਂ ਨੂੰ ਇੱਕ ਅਨੁਸ਼ਾਸਿਤ ਜੀਵਨ ਜੀਣ ਲਈ ਪ੍ਰੇਰਿਤ ਕੀਤਾ। ਪੰਜ ਕਕਾਰਾਂ ਨੇ, ਸਿੱਖਾਂ ਨੂੰ ਹਮੇਸ਼ਾਂ ਆਪਣੇ ਆਦਰਸ਼ਾਂ ਦੀ ਯਾਦ ਦਿਵਾਈ।

ਸੰਨ ੧੬੯੯ ਈ. ਦੀ ਵਿਸਾਖੀ ਤੋਂ ਬਾਅਦ, ਸਿੱਖ ਕੌਮ ਦੀ ਪਛਾਣ ਵਿਲੱਖਣ ਹੋ ਗਈ ਸੀ। ਇਸ ਨਾਲ ਸਿੱਖਾਂ ਵਿੱਚ ਆਤਮ-ਵਿਸ਼ਵਾਸ ਵਧਿਆ ਅਤੇ ਉਹ ਜ਼ੁਲਮ ਦੇ ਵਿਰੁੱਧ ਡਟ ਕੇ ਖੜ੍ਹੇ ਹੋਏ। ਅਗਲੇ ਸਮਿਆਂ ਵਿੱਚ ਇਹੀ ਖ਼ਾਲਸਾ ਪੰਥ, ਸਿੱਖ ਮਿਸਲਾਂ ਅਤੇ ਆਖ਼ਿਰਕਾਰ ਸਿੱਖ ਰਾਜ ਦੀ ਸਥਾਪਨਾ ਦਾ ਅਧਾਰ ਬਣਿਆ।

ਖ਼ਾਲਸਾ ਸਾਜਨਾ ਦਿਵਸ ਦੇ ਸਮਕਾਲੀ ਹਾਲਾਤ ਰਾਜਨੀਤਿਕ ਅਸਥਿਰਤਾ, ਧਾਰਮਿਕ ਦਬਾਅ ਅਤੇ ਸਮਾਜਿਕ ਅਸਮਾਨਤਾ ਨਾਲ ਭਰੇ ਹੋਏ ਸਨ। ਇਸ ਪ੍ਰਸੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖ਼ਾਲਸੇ ਦੀ ਸਾਜਨਾ ਇੱਕ ਆਤਮਿਕ ਅਤੇ ਸਮਾਜਿਕ ਕ੍ਰਾਂਤੀ ਸੀ। ਇਹ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਸਮਾਨਤਾ ਦੀ ਰੱਖਿਆ ਲਈ ਇਕ ਇਤਿਹਾਸਕ ਕਦਮ ਸੀ, ਜਿਸ ਨੇ ਸਿੱਖ ਕੌਮ ਨੂੰ ਨਵੀਂ ਤੇ ਵਿਲੱਖਣ ਪਛਾਣ ਦਿੱਤੀ।

ਸੰਨ ੧੬੯੯ ਈ. ਦੀ ਵਿਸਾਖੀ, ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਦਿਨ ਵਜੋਂ ਦਰਜ ਹੈ। ਇਸ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ। ਇਹ ਘਟਨਾ ਕੇਵਲ ਧਾਰਮਿਕ ਨਹੀਂ, ਸਗੋਂ ਸਮਾਜਿਕ, ਰਾਜਨੀਤਕ ਅਤੇ ਨੈਤਿਕ ਕ੍ਰਾਂਤੀ ਸੀ। ਉਸ ਸਮੇਂ ਭਾਰਤ ਵਿੱਚ ਜਾਤ-ਪਾਤ, ਉੱਚ-ਨੀਚ ਅਤੇ ਧਾਰਮਿਕ ਅੰਧਵਿਸ਼ਵਾਸ ਵਿਆਪਕ ਸਨ। ਜ਼ੁਲਮੀ ਸ਼ਾਸਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਆਮ ਗੱਲ ਸੀ। ਕਲਗੀਧਰ ਪਾਤਸ਼ਾਹ ਨੇ ਵਿਸਾਖੀ ਦੇ ਦਿਨ, ਮਨੁੱਖੀ ਗੌਰਵ ਅਤੇ ਆਜ਼ਾਦੀ ਲਈ ਇੱਕ ਨਵਾਂ ਮਾਰਗ ਦਰਸਾਇਆ ਸੀ।

ਖ਼ਾਲਸੇ ਦੀ ਸਾਜਨਾ :

ਕਲਗੀਧਰ ਪਾਤਸ਼ਾਹ ਨੇ ਸੰਨ ੧੬੯੯ ਈ. ਦੀ ਵਿਸਾਖੀ ਦੇ ਮੌਕੇ ‘ ਤੇ ਖ਼ਾਲਸੇ ਦੀ ਸਾਜਨਾ ਕੀਤੀ। ਇਸ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦਾ ਵੱਡਾ ਇਕੱਠ ਕੀਤਾ ਗਿਆ ਸੀ। ਗੁਰੂ ਸਾਹਿਬ ਜੀ ਨੇ ਇੱਕ ਕੌਤਕ ਵਰਤਾਇਆ। ਆਪ ਜੀ ਹੱਥ ‘ ਚ ਨੰਗੀ ਸ਼ਮਸ਼ੀਰ (ਕਿਰਪਾਨ) ਫੜ੍ਹ ਕੇ, ਭਰੇ ਦਰਬਾਰ ‘ ਚ ਆਏ ਅਤੇ ਸੀਸ ਦੀ ਮੰਗ ਕੀਤੀ। ਸਾਰੇ ਪਾਸੇ ਚੁੱਪ ਛਾ ਗਈ ਸੀ। ਅਖ਼ੀਰ, ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ ਜੀ ਉੱਠੇ ਅਤੇ ਗੁਰੂ ਸਾਹਿਬ ਜੀ ਕੋਲ ਪਹੁੰਚ ਕੇ ਆਪਣਾ ਸੀਸ ਝੁਕਾ ਕੇ ਕਹਿਣ ਲੱਗੇ ਕਿ ਸਤਿਗੁਰੂ ਜੀ ! ਮੇਰਾ ਸੀਸ ਹਾਜ਼ਰ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵਾਰੀ ਵਾਰੀ ਪੰਜ ਸਿੱਖਾਂ ਦੇ ਸੀਸ ਦੀ ਮੰਗ ਕੀਤੀ। ਗੁਰੂ ਸਾਹਿਬ ਵੱਲੋਂ ਸੰਗਤ ਅੱਗੇ ਸੀਸ ਦੀ ਮੰਗ ਕਰਨਾ ਕੋਈ ਆਮ ਘਟਨਾ ਨਹੀਂ ਸੀ। ਸਗੋਂ ਇਹ ਤਾਂ ਸਿੱਖਾਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਕਰਨ ਦੀ ਇੱਕ ਜੁਗਤਿ ਸੀ। ਭਾਈ ਦਇਆ ਰਾਮ ਜੀ ਤੋਂ ਬਾਅਦ, ਹਸਤਿਨਾਪੁਰ (ਉੱਤਰ ਪ੍ਰਦੇਸ਼) ਨਿਵਾਸੀ ਭਾਈ ਧਰਮ ਦਾਸ ਜੀ, ਜਗਨਨਾਥ ਪੁਰੀ (ਉੜੀਸਾ) ਨਿਵਾਸੀ ਭਾਈ ਹਿੰਮਤ ਰਾਇ ਜੀ, ਦੁਆਰਕਾ (ਗੁਜਰਾਤ) ਨਿਵਾਸੀ ਭਾਈ ਮੋਹਕਮ ਚੰਦ ਜੀ ਅਤੇ ਬਿਦਰ (ਕਰਨਾਟਕਾ) ਨਿਵਾਸੀ ਭਾਈ ਸਾਹਿਬ ਚੰਦ ਜੀ ਨੇ ਆ ਕੇ, ਗੁਰੂ ਸਾਹਿਬ ਜੀ ਦੇ ਚਰਨਾਂ ‘ ਚ ਆਪਣੇ ਸੀਸ ਭੇਟ ਕੀਤੇ।  ਇਹ ਮਨੁੱਖੀ ਮਨ ਦੀ ਕਸੌਟੀ ਸੀ। ਪੰਜ ਸਿੱਖਾਂ ਦਾ ਅੱਗੇ ਆਉਣਾ ਸ਼ਹਾਦਤ,  ਨਿਡਰਤਾ ਅਤੇ ਪੂਰਨ ਸਮਰਪਣ ਦਾ ਪ੍ਰਤੀਕ ਸੀ।

ਕਲਗੀਧਰ ਪਾਤਸ਼ਾਹ ਜੀ ਨੇ ਇਹਨਾਂ ਪੰਜ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਇਹਨਾਂ ਸਿੱਖਾਂ ਨੂੰ “ਪੰਜ ਪਿਆਰਿਆਂ” ਦਾ ਖ਼ਿਤਾਬ ਬਖ਼ਸ਼ਿਸ਼ ਕੀਤਾ। ਅੰਮ੍ਰਿਤ ਛਕਾਉਣ ਤੋਂ ਬਾਅਦ, ਗੁਰੂ ਸਾਹਿਬ ਜੀ ਨੇ ਜਾਤਾਂ-ਪਾਤਾਂ ਦਾ ਭੇਦ ਮਿਟਾ ਕੇ, ਇਹਨਾਂ ਪੰਜ ਪਿਆਰਿਆਂ ਦੇ ਨਾਵਾਂ ਨਾਲ “ਸਿੰਘ” ਲਾ ਦਿੱਤਾ ਅਤੇ ਇਹਨਾਂ ਨੂੰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਬਣਾ ਦਿੱਤਾ। ਇਹ ਪੰਜੇ ਸਿੱਖ ਵੱਖ-ਵੱਖ ਜਾਤਾਂ ਅਤੇ ਖੇਤਰਾਂ ਤੋਂ ਸਨ ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਖਾਲਸਾ ਪੰਥ ਜਾਤ-ਪ੍ਰਥਾ ਦੇ ਖ਼ਿਲਾਫ਼ ਇੱਕ ਮਜ਼ਬੂਤ ਐਲਾਨ ਸੀ।

ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ, ਗੁਰੂ ਸਾਹਿਬ ਜੀ ਨੇ ਇਹਨਾਂ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕਣ ਦੀ ਜਾਚਨਾ ਕੀਤੀ ਅਤੇ ਅੰਮ੍ਰਿਤ ਦੀ ਦਾਤ ਬਖ਼ਸ਼ਿਸ਼ ਕਰਨ ਲਈ ਬੇਨਤੀ ਕੀਤੀ। ਇੰਝ ਗੁਰੂ ਸਾਹਿਬ ਜੀ ਪੰਜ ਪਿਆਰਿਆਂ ਪਾਸੋਂ ਅੰਮ੍ਰਿਤਪਾਨ ਕਰਕੇ, ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣੇ। ਇਹ ਇੱਕ ਵਿਲੱਖਣ ਤੇ ਨਿਵੇਕਲੀ ਇਤਿਹਾਸਕ ਘਟਨਾ ਸੀ ਜਦੋਂ ਇੱਕ ਗੁਰੂ ਨੇ ਆਪਣੇ ਹੀ ਸਿੱਖਾਂ ਪਾਸੋਂ ਇੱਕ ਜਾਚਕ ਦੀ ਤਰ੍ਹਾਂ ਅੰਮ੍ਰਿਤ ਛਕਣ ਦੀ ਜਾਚਨਾ ਕੀਤੀ ਸੀ ਅਤੇ “ਗੁਰੂ – ਚੇਲੇ” ਦੀ ਪਰੰਪਰਾ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਸੀ।

‘ਖੰਡੇ ਦੀ ਪਾਹੁਲ’ ਰਾਹੀਂ ਅੰਮ੍ਰਿਤ ਸੰਸਕਾਰ ਦੀ ਸ਼ੁਰੂਆਤ, ਸਿੱਖ ਧਰਮ ਨੂੰ ਵਿਹਾਰਕ ਰੂਪ ਵਿੱਚ ਸੰਗਠਿਤ ਕਰਦੀ ਹੈ। ‘ਸਿੰਘ’ ਅਤੇ ‘ਕੌਰ’ ਦੀ ਉਪਾਧੀ ਰਾਹੀਂ ਗੁਰੂ ਸਾਹਿਬ ਨੇ ਨਾਰੀ-ਪੁਰਖ ਸਮਾਨਤਾ ਨੂੰ ਮਜ਼ਬੂਤ ਕੀਤਾ। ਪੰਜ ਕਕਾਰ ਸਿੱਖ ਜੀਵਨ ਦੇ ਆਤਮਿਕ ਅਤੇ ਨੈਤਿਕ ਅਨੁਸ਼ਾਸਨ ਦਾ ਪ੍ਰਤੀਕ ਹਨ। ਇਹ ਸਿਰਫ਼ ਨਿਸ਼ਾਨ ਨਹੀਂ, ਸਗੋਂ ਇੱਕ ਜੀਵਨ-ਦਰਸ਼ਨ ਹਨ।

ਇੰਝ ਵਿਸਾਖੀ ਸਿੱਖ ਧਰਮ, ਪੰਜਾਬੀ ਸਭਿਆਚਾਰ ਅਤੇ ਭਾਰਤੀ ਉਪ-ਮਹਾਂਦੀਪ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਅਤੇ ਮਹਾਨ ਤਿਉਹਾਰ ਬਣ ਗਿਆ ਹੈ। ਇਹ ਸਿਰਫ਼ ਇੱਕ ਮੌਸਮੀ ਜਾਂ ਖੇਤੀਬਾੜੀ ਦਾ ਤਿਉਹਾਰ ਨਹੀਂ ਸਗੋਂ ਆਤਮਿਕ ਜਾਗਰੂਕਤਾ, ਸਮਾਜਿਕ ਕ੍ਰਾਂਤੀ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦਾ ਪ੍ਰਤੀਕ ਹੈ। ਵਿਸਾਖੀ ਦਾ ਦਿਨ ਖ਼ਾਲਸਾ ਪੰਥ ਦੀ ਸਾਜਨਾ, ਸਿੱਖ ਦਰਸ਼ਨ ਦੀ ਵਿਹਾਰਕ ਅਭਿਵਿਅਕਤੀ ਅਤੇ ਸਰਬੱਤ ਦੇ ਭਲੇ ਦੇ ਸੰਕਲਪ ਨਾਲ ਗਹਿਰਾਈ ਨਾਲ ਜੁੜਿਆ ਹੋਇਆ ਹੈ।

ਚੋਣਵੀਆਂ ਪ੍ਰੇਰਨਾਵਾਂ:

ਸੰਨ ੧੬੯੯ ਈ. ਦੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਿਸ਼ਾਹ ਨੇ ਖ਼ਾਲਸੇ ਦੀ ਸਾਜਨਾ ਕੀਤੀ। ਇਸ ਸਮੁੱਚੇ ਬ੍ਰਿਤਾਂਤ ‘ ਚੋਂ ਸਾਨੂੰ ਬਹੁਤ ਸਾਰੀਆਂ ਪ੍ਰੇਰਨਾਵਾਂ ਮਿਲਦੀਆ ਹਨ। ਇਹਨਾਂ ਵਿੱਚੋਂ ਚੋਣਵੀਆਂ ਪ੍ਰੇਰਨਾਵਾਂ ਪਾਠਕਾਂ ਦੇ ਸਨਮੁੱਖ ਰੱਖਣ ਦਾ ਯਤਨ ਕਰ ਰਿਹਾ ਹਾਂ ਜੀ।

* ਜਦੋਂ ਕਲਗੀਧਰ ਪਾਤਿਸ਼ਾਹ ਨੇ ਹੱਥ ‘ ਚ ਨੰਗੀ ਸ਼ਮਸ਼ੀਰ ਫੜ ਕੇ, ਭਰੇ ਦਰਬਾਰ ‘ ਚ ਪਹਿਲੇ ਸੀਸ ਦੀ ਮੰਗ ਕੀਤੀ ਤਾਂ ਭਾਈ ਦਇਆ ਰਾਮ ਜੀ ਸੀਸ ਦੇਣ ਲਈ ਨਿੱਤਰੇ। ਭਾਈ ਦਇਆ ਰਾਮ ਜੀ ਦਾ ਕਿੰਨਾਂ ਵੱਡਾ ਜਿਗਰਾ ਹੋਵੇਗਾ ਜੋ ਕਿ ਸਾਹਮਣੇ ਮੌਤ ਦੇਖ ਕੇ ਵੀ ਆਪਣਾ ਸੀਸ ਭੇਟ ਕਰਨ ਲਈ ਨਿੱਤਰੇ। ਦੂਜਾ, ਭਾਈ ਦਇਆ ਰਾਮ ਜੀ ਦਾ ਕਲਗੀਧਰ ਪਾਤਿਸ਼ਾਹ ‘ ਤੇ ਕਿੰਨਾਂ ਭਰੋਸਾ ਹੋਵੇਗਾ, ਕਲਗੀਧਰ ਪਾਤਿਸ਼ਾਹ ਪ੍ਰਤੀ ਕਿੰਨਾਂ ਪਿਆਰ ਤੇ ਸਤਿਕਾਰ ਹੋਵੇਗਾ ਜੋ ਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ, ਸੀਸ ਭੇਟ ਕਰਨ ਲਈ ਤਿਆਰ ਹੋ ਗਏ। ਇਸੇ ਤਰ੍ਹਾਂ ਭਾਈ ਧਰਮ ਦਾਸ ਜੀ, ਹਿੰਮਤ ਰਾਇ ਜੀ, ਭਾਈ ਮੋਹਕਮ ਚੰਦ ਜੀ ਅਤੇ ਭਾਈ ਸਾਹਿਬ ਚੰਦ ਜੀ ਨੇ ਬਹਾਦਰੀ ਅਤੇ ਕਲਗੀਧਰ ਪਾਤਿਸ਼ਾਹ ‘ ਤੇ ਆਪਣੇ ਭਰੋਸੇ ਦਾ ਪ੍ਰਗਟਾਵਾ ਕਰਦੇ ਹੋਏ, ਆਪਣੇ ਸੀਸ ਗੁਰੂ ਸਾਹਿਬ ਜੀ ਨੂੰ ਭੇਟ ਕਰ ਦਿੱਤੇ।

* ਕਲਗੀਧਰ ਪਾਤਿਸ਼ਾਹ ਨੇ ਤਾਂ ਫਿਰ ਕਮਾਲ ਹੀ ਕਰ ਦਿੱਤੀ। ਸਿੱਖਾਂ ਨੂੰ ਨਵਾਂ ਰੂਪ ਬਖ਼ਸ਼ ਕੇ, ਨਾ ਸਿਰਫ਼ ਖਾਲਸੇ ਦੀ ਸਾਜਨਾ ਹੀ ਕੀਤੀ ਸਗੋਂ ਆਪ ਓਹਨਾਂ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਮੰਗ ਕੇ, ਸਮੁੱਚੀ ਖ਼ਲਕਤ ਦੇ ਸਾਹਮਣੇ, ਅੰਮ੍ਰਿਤ ਦੀ ਮਹਾਨਤਾ ਅਤੇ ਪੰਜ ਪਿਆਰਿਆਂ ਦਾ ਰੁਤਬਾ, ਦੋਹਾਂ ਦਾ ਪ੍ਰਗਟਾਵਾ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਦੀ ਜਾਚਨਾ ਕਰਕੇ, ਗੁਰੂ – ਚੇਲੇ ਦੀ ਪਰੰਪਰਾ ਨੂੰ ਨਵਾਂ ਰੂਪ ਦੇ ਦਿੱਤਾ। ਇਸ ਦੀ ਮਿਸਾਲ ਦੁਨੀਆ ਦੇ ਇਤਿਹਾਸ ‘ ਚ ਕਿਤੇ ਹੋਰ ਨਹੀਂ ਮਿਲਦੀ। ਖ਼ਾਲਸੇ ਦੀ ਸਾਜਨਾ ਇੱਕ ਅਜਿਹੀ ਘਟਨਾ ਸੀ, ਜਿਸ ਨੇ ਸਮਾਜ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਇੱਕ ਐਸਾ ਕਰਿਸ਼ਮਾ ਹੋਇਆ ਕਿ ਸਮਾਜ ਅੰਦਰ ਅਣਖ ਜਾਗ ਗਈ। ਆਮ ਲੋਕਾਂ ਅੰਦਰ ਐਸੀ ਊਰਜਾ ਦਾ ਸੰਚਾਰ ਹੋਇਆ ਕਿ ਵੈਰੀ ਥਰ-ਥਰ ਕੰਬਣ ਲੱਗਾ। ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ।

ਸਾਰ :

ਵਿਸਾਖੀ ਸਿਰਫ਼ ਇੱਕ ਤਿਉਹਾਰ ਨਹੀਂ ਸਗੋਂ ਇੱਕ ਜੀਵਨ-ਦਰਸ਼ਨ ਹੈ। ਇਹ ਸਾਨੂੰ ਆਪਣੇ ਇਤਿਹਾਸ, ਧਰਮ ਅਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਜੋੜਦੀ ਹੈ। ਖਾਲਸਾ ਪੰਥ ਦੀ ਸਾਜਨਾ ਰਾਹੀਂ ਮਿਲਿਆ ਸੰਦੇਸ਼, ਅੱਜ ਵੀ ਉਤਨਾ ਹੀ ਪ੍ਰਾਸੰਗਿਕ ਹੈ, ਜਿੰਨਾ ਸੰਨ ੧੬੯੯ ਵਿੱਚ ਸੀ। ਖਾਲਸਾ ਸਾਜਨਾ ਦਿਵਸ, ਸਿੱਖ ਨੂੰ ਸੰਤ-ਸਿਪਾਹੀ ਬਣਨ ਦੀ ਪ੍ਰੇਰਣਾ ਕਰਦਾ ਹੈ। ਇਹ ਪਾਵਨ ਦਿਵਸ ਸਾਨੂੰ ਯਾਦ ਕਰਵਾਉਂਦਾ ਹੈ ਕਿ ਸੱਚ, ਨਿਆਂ ਅਤੇ ਸਰਬੱਤ ਦੇ ਭਲੇ ਲਈ ਖੜ੍ਹਾ ਹੋਣਾ ਹੀ ਮਨੁੱਖੀ ਜੀਵਨ ਦੀ ਸਾਰਥਕਤਾ ਹੈ। ਅੱਜ ਦੇ ਸਮੇਂ ਵਿੱਚ ‘ਖ਼ਾਲਸਾ ਸਾਜਨਾ ਦਿਵਸ’ ਸਾਨੂੰ ਮਨੁੱਖੀ ਅਧਿਕਾਰਾਂ, ਸਮਾਨਤਾ ਅਤੇ ਨਿਆਂ ਲਈ ਸਰਗਰਮ ਹੋਣ ਦੀ ਪ੍ਰੇਰਣਾ ਦਿੰਦਾ ਹੈ। ‘ਸਰਬੱਤ ਦਾ ਭਲਾ’ ਖ਼ਾਲਸਾ ਸਾਜਨਾ ਦਿਵਸ ਦਾ ਕੇਂਦਰੀ ਸੰਦੇਸ਼ ਹੈ। ਇਹ ਸੰਕਲਪ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਏਕਤਾ ਲਈ ਬਹੁਤ ਮਹੱਤਵਪੂਰਨ ਹੈ। ਇਹ ਦਿਵਸ ਸਾਨੂੰ ਨਿਡਰਤਾ, ਸੇਵਾ, ਤਿਆਗ ਅਤੇ ਸੱਚ ਦੇ ਮਾਰਗ ‘ ਤੇ ਚੱਲਣ ਦੀ ਸਿੱਖਿਆ ਦਿੰਦਾ ਹੈ। ਇਸ ਦਿਵਸ ਦੀ ਮਹਾਨਤਾ ਨੂੰ ਸੰਸਾਰ ਪੱਧਰ ‘ ਤੇ ਪ੍ਰਚਾਰਤ ਤੇ ਪ੍ਰਸਾਰਤ ਕਰਨਾ, ਸਾਡਾ ਸਭਨਾਂ ਦਾ ਮੁੱਢਲਾ ਫ਼ਰਜ਼ ਹੈ।