Punjab News - Quami Ekta Punjabi Newspaper (ਕੌਮੀ ਏਕਤਾ) » ਪਸ਼ੌਰਾ ਸਿੰਘ ਢਿਲੋਂ

ਨਾਲ ਸਲੂਕ ਦੇ ਬੋਲ
ਨਾਲ ਸਲੂਕ ਦੇ ਬੋਲ ਵੇ ਮਾਹੀ, ਬੋਲ ਨਾ ਫਿੱਕੜੇ ਬੋਲ।

ਨੈਣ ਨੈਣਾਂ ਦੀ ਕਰਨ ਮਜੂਰੀ , ਪਰ ਨਾ ਸਹਿਣ ਕੁਬੋਲ।

ਨਾਲ ਸਲੂਕ ਦੇ ਬੋਲ…………

ਉਹ ਮੇਲੇ ਹਰ ਰੋਜ਼ ਮਨਾਈਏ, ਇਹ ਮੇਲਾ ਇਕ ਵਾਰੀ।

ਵੇਖੀਂ ਇਸ ਵਿਚ ਖੋਅ ਨਾ ਬੲ੍ਹੀਏ,ਇਕੋ ਵਸਤ ਪਿਆਰੀ।

ਫੜ੍ਹ ਲੈ ਜਾਂ ਫੜਾ ਦੇ ਉਂਗਲੀ, ਰਹੀਏ ਕੋਲੋ ਕੋਲ।

ਨਾਲ ਸਲੂਕ ਦੇ ਬੋਲ…………

ਤੂੰ ਸਾਡੇ ਅੰਗ ਸੰਗ ਰਹੇਂ, ਨਾ ਦੁਨੀਆਂ ਰਹੇ ਪਰਾਈ।

ਤੂੰ ਰੁਸ ਜਾਵੇਂ ਤਾਂ ਫਿਰ ਸਾਡੀ, ਹੋਣੀ ਨਹੀਂ ਰਸਾਈ।

ਬਿਨ ਤੇਰੇ ਇਹ ਮੇਲਾ ਸੱਖਣਾ, ਖਾਲੀ ਢੋਲ ਮਢੋਲ।

ਨਾਲ ਸਲੂਕ ਦੇ ਬੋਲ…………

ਇਕ ਤੇਰੀ ਤੱਕਣੀ ਵਿਚ ਸਾਡੇ, ਲਿਸ਼ਕਣ ਚੰਨ ਹਜ਼ਾਰਾਂ।

ਚਾਨਣੀਆਂ ਖੁਸ਼ਬੋਆਂ ਸਾਨੂੰ,  ਤੇਰੇ ਨਾਲ ਬਹਾਰਾਂ।

ਤੇਰੇ ਬਾਝੋਂ ਚਪਟੀ ਧਰਤੀ, ਕੌਣ ਕਹੇਗਾ ਗੋਲ।

ਨਾਲ ਸਲੂਕ ਦੇ ਬੋਲ…………

ਦੂਰ ਸੁਰਗ ਤੋਂ ਅਸਾਂ ਕੀ ਲੈਣਾਂ, ਸਾਥ ਨਿਭੇ ਜੇ ਤੇਰਾ।

ਓਸ ਸੁਰਗ ਵਿਚ ਜਦ ਨਾ ਮਿਲਿਆ, ਤੇਰਾ ਮੋਹਰਾ ਚੇਹਰਾ।

ਏਸੇ ਧਰਤ ਸਮਾਏ  ਉਹ ਵੀ, ਚਾਰੇ ਤੱਬਕ ਫਰੋਲ।

ਨਾਲ ਸਲੂਕ ਦੇ ਬੋਲ…………

ਨਾਲ ਸਲੂਕ ਦੇ ਬੋਲ ਵੇ ਮਾਹੀ, ਬੋਲ ਨਾ ਫਿੱਕੜੇ  ਬੋਲ।

ਨੈਣ ਨੈਣਾਂ ਦੀ ਕਰਨ ਮਜੂਰੀ , ਪਰ ਨਾ ਸਹਿਣ ਕੁਬੋਲ।

ਨਾਲ ਸਲੂਕ ਦੇ ਬੋਲ…………

ਪੰਜਾਬੀ ਬੋਲੀ ਦਾ ਸਫ਼ਰ
ਅੰਗ੍ਰੇਜ਼ੀ ਦੀ ਇਕ ਕਹਾਵਤ ਹੈ ‘ਕਈ ਵੇਰ ਭਲਾ ਕਰਨ ਲਈ ਬੁਰਾ ਬਨਣਾ ਪੈਂਦਾ ਹੈ’। ਬਾਬੇ ਨਾਨਕ ਨੇ ਜਦੋਂ ਪੈਰੋਕਾਰਾਂ ਨੂੰ ਮੌਜ ਵਿਚ ਆ ਕੇ ਇਹ ਆਖਿਆ ਹੋਵੇਗਾ ‘ਉੱਜੜ ਜਾਓ’ ਤਾਂ ਸ਼ਾਇਦ ਇਹੀ ਭਾਵਨਾ ਕੰਮ ਕਰ ਰਹੀ ਹੋਵੇਗੀ।

ਅਜ ਪੰਜਾਬੀਆਂ ਦੇ ਅੰਗ ਸੰਗ ਪੰਜਾਬੀ ਬੋਲੀ ਸੱਤ ਸਮੁੰਦਰ ਪਾਰ ਦੁਨੀਆ ਦੇ ਹਰ ਕੋਨੇ ਵਿਚ ਪਹੁੰਚੀ ਹੋਈ ਹੈ। ਹੁਣ ਸਵਾਲ ਇਹ ਉਠਦਾ ਹੈ, ਕੀ ਇਹ ਹਵਾ ਦੇ ਨਾਲ ਅਗੇ ਹੀ ਅਗੇ ਉਡਦੀ ਚਲੀ ਜਾਵੇਗੀ ਜਾਂ ਕਿਧਰੇ ਸਾਖ਼ ਵੀ ਜਮਾ ਸਕੇਗੀ? ਜ਼ਾਹਿਰ ਹੈ ਇਸਦਾ  ਹੱਲ ਹੁਣ ਬਾਬੇ ਨਾਨਕ ਦੇ ਪੈਰੋਕਾਰਾਂ ਨੂੰ ਆਪ ਹੀ ਲਭਣਾ ਪਵੇਗਾ ਤੇ ਉਹ ਲੱਭ ਵੀ ਰਹੇ ਹਨ।

ਸਿੰਗਾਪੁਰ ਵਿਚ ਪੰਜਾਬੀ ਨੂੰ ਜੋ ਸਥਾਨ ਚਿਰਾਂ ਤੋਂ ਪ੍ਰਾਪਤ ਹੈ ਉਹ ਅਜੇ ਪੰਜਾਬ ਵਿਚ ਵੀ ਨਹੀਂ। ਸਿੰਗਾਪੁਰ ਵਿਚ ਪੰਜਾਬੀ ਮੂਲ ਦਾ ਕੋਈ ਵੀ ਵਿਦਿਆਰਥੀ ਪੰਜਾਬੀ ਪੜ੍ਹੇ ਬਿਨਾ ਹਾਈ ਸਕੂਲ ਸਰਟੀਫ਼ਿਕੇਟ ਹਾਸਲ ਨਹੀਂ ਕਰ ਸਕਦਾ । ਕਿਸੇ ਵੀ ਪੰਜਾਬੀ ਮੂਲ ਦੇ ਵਿਦਿਆਰਥੀ ਨੂੰ ਪੰਜਾਬੀ ਪੜ੍ਹੇ ਬਿਨਾਂ ਸਰਕਾਰੀ ਨੌਕਰੀ ਨਹੀਂ ਮਿਲ ਸਕਦੀ।ਕੈਨੇਡਾ ਵਿਚ ਪੰਜਾਬੀ ਚੌਥੀ ਵੱਡੀ ਬੋਲੀ ਬਣ ਚੁਕੀ ਹੈ ਤੇ ਸਕੂਲਾਂ ਵਿਚ ਪੜ੍ਹਾਈ ਜਾਂਦੀ ਹੈ।ੰਿੲੰਗਲੈਂਡ ਵਿਚੋਂ ਵੀ ਪੰਜਾਬੀ ਬੋਲੀ ਦੀ ਬੜ੍ਹੌਤਰੀ ਲਈ ਚੰਗੀਆਂ ਖਬਰਾਂ ਹਨ।

9/11 ਦੀ ਦੁਖਦਾਈ ਘਟਨਾ ਤੋਂ ਪਿਛੋਂ, ਸਮੇਂ ਦੀ ਲੋੜ ਨੁੰ ਵੇਖਦਿਆਂ President ਵਲੋਂ ਜਨਵਰੀ 2006, ਵਿਚ  National  Security Language Initiative (NSLI) ਜਾਰੀ ਕੀਤਾ ਗਿਆ ਸੀ। ਜਿਸ ਦਵਾਰਾ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਛੋਟੇ ਬੱਚਿਆਂ ਦੇ ਸਕੂਲਾਂ ਤੋਂ ਲੈ ਕੇ ਯੂਨੀਵਰਸਟੀਆਂ ਤਕ ਦੂਜੀਆਂ ਜ਼ਰੂਰੀ ਜ਼ਬਾਨਾਂ ਪੜ੍ਹਨ / ਪੜ੍ਹੌਣ ਦੀ ਯੋਜਨਾ ਹੈ। ਕੈਲੇਫ਼ੋਰਨੀਆਂ ਵਿਚ ਸਾਡੇ ਲਈ ਸਭ ਤੋਂ ਮਹਤਵ ਪੂਰਨ ਗਲ ਇਹ ਹੈ ਕਿ ਪੰਜਾਬੀ ਏਥੇ ਸਟੇਟ ਲੈਵਲ ਤਕ ਕੁਝ ਸਮੇਂ ਤੋਂ ਪਰਵਾਨਿਤ ਹੈ। ਜਿਸ ਦਾ ਭਾਵ ਹੈ ਕਿ ਹਾਈ ਸਕੂਲ ਵਿਚ ਪਰਾਪਤ ਕ੍ਰੈਡਿਟ ਯੂਨੀਵਰਸਟੀ ਦਾਖਲੇ ਲਈ ਸਹਾਈ ਹਨ। ਅਤੇ ਸਰਕਾਰੀ ਨੌਕਰੀ ਮਿਲਣ ਤੇ ਦੋ- ਭਾਸ਼ਾ ਹੋਣ ਨਾਤੇ ਤਨਖਾਹ ਵਿਚ ਵੀ ਵਾਧਾ ਹੋ ਸਕਦਾ ਹੈ। ਇਸ ਦੇ ਬਾਵਜੂਦ ਅਸੀਂ ਬਹੁਤਾ ਕਰਕੇ ਇਸ ਸੁਵਧਾ ਤੋਂ ਜਾਂ ਤਾਂ ਬੇਖਬਰ ਹਾਂ ਤੇ ਜਾਂ ਬੇਪ੍ਰਵਾਹ। ਗਿਣਤੀ ਦੇ ਹਿੰਮਤੀ ਭਾਈਚਾਰਿਆਂ ਨੂੰ ਛਡਕੇ ਜਿਵੇਂ ਪਹਿਲਾਂ ਤੋਂ ਬਰਕਲੇ ਯੂਨੀਵਰਸਟੀ, ਯੂਬਾ ਸਿਟੀ ਹਾਈ ਸਕੂਲ, ਸਨ ਹੋਜ਼ੇ ਯੂਨੀਵਰਸਟੀ, ਫਿਰ ਕਰਮਨ ਸਿਟੀ ਤੇ ਹੁਣੇ ਹੁਣੇ ਲਾਈਵ ਓਕ ਦੇ ਹਾਈ ਸਕੂਲਾਂ ਵਿਚ ਪੰਜਾਬੀ ਪੜ੍ਹਾਈ ਜਾ ਰਹੀ ਹੈ, ਬਾਕੀ ਦੇ ਪੰਜਾਬੀ ਵਸੋਂ ਵਾਲੇ ਹੋਰ ਅਨੇਕਾਂ ਸਕੂਲਾਂ ਵਿਚ ਇਹ ਕਾਰਜ ਆਪਣੀ ਹਿੰਮਤ ਹਥੋਂ ਅਜੇ ਅਧੂਰਾ ਪਿਆ ਹੈ।

ਸੈਂਟਰਲ ਵੈਲੀ ਵਿਚ ਇਹ ਬੀੜਾ ਸਿੱਖ ਕੌਂਸਲ ਆਫ਼ ਸੈਂਟਰਲ ਕੈਲੇਫ਼ੋਰਨੀਆਂ ਨੇ ਪਿਛਲੇ ਕੁਝ ਸਮੇਂ ਤੋਂ ਚੁਕ ਰੱਖਿਆ ਹੈ। ਫ਼ਰੈਜ਼ਨੋਂ ਇਲਾਕੇ ਦੇ ਹਾਈ ਸਕੂਲਾਂ ਲਈ ਪਟੀਸ਼ਨਾਂ ਅਤੇ ਫ਼ਰੈਜ਼ਨੋਂ ਸਟੇਟ ਯੂਨੀਵਰਸਟੀ ਦੇ ਸੰਬੰਧਤ ਅਧਿਕਾਰੀਆਂ ਨਾਲ ਇਸ ਬਾਰੇ ਵਾਰਤਾਲਾਪ ਦੀ ਗਲ ਚਲ ਰਹੀ ਹੈ।ਪਰ ਇਸ ਤੋਂ ਪੂਰਾ ਲਾਭ ਉਠੌਣ ਲਈ ਸਾਰੇ ਪੰਜਾਬੀ ਮੂਲ ਦੇ ਸ਼ਹਿਰੀਆਂ, ਬੁਧੀਜੀਵਿਆਂ, ਪੰਜਾਬੀ ਲੇਖਕਾਂ, ਪੱਤ੍ਰਕਾਰਾਂ, ਸਾਹਿਤ ਸਭਾਵਾਂ, ਸਭਿਆਚਾਰ ਸੁਸਾਇਟੀਆਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਸਮੁਚੇ ਤੌਰ ਤੇ ਜਾਗਰੂਕ ਹੋਕੇ ਆਪਣੇ ਆਪਣੇ ਇਲਾਕਿਆਂ ਵਿਚ ਜਾਗ੍ਰਤ ਪੈਦਾ ਕਰਨ ਦੀ ਲੋੜ ਹੈ। ਇਹ ਦਸਣ ਦੀ ਲੋੜ ਹੈ ਕਿ ਨਾਰਮਲ ਟੀਚਿੰਗ ਕਰੀਡੈਂਸ਼ਲਜ਼ ਦੇ ਨਾਲ ਪੰਜਾਬੀ ਪੜ੍ਹੌਣ ਲਈ ਕਰੀਡੈਂਸ਼ਲਜ਼ ਲੈਣੇ ਮੁਸ਼ਕਲ ਗਲ ਨਹੀਂ ਹੈ ਤੇ ਜਿਥੇ 15 ਜਾਂ ਵਧ ਬੱਚੇ ਪੰਜਾਬੀ ਪੜ੍ਹਨਾ ਚਾਹੁਣ ਉਸ ਸਕੂਲ ਵਿਚ ਪੰਜਾਬੀ ਦੀ ਮੁਢਲੀ ਕਲਾਸ, ਸੰਬੰਧਤ ਸਕੂਲ ਬੋਰਡ ਦੇ ਸਹਿਯੋਗ ਨਾਲ ਸ਼ੁਰੂ ਕਰਵਾਈ ਜਾ ਸਕਦੀ ਹੈ। ਇਸ ਤਰਾਂ ਚੰਗੇ ਸ਼ਹਿਰੀ ਬਨਣ ਦੇ ਨਾਲ ਨਾਲ ਅਸੀਂ ਆਪਣੇ ਬੱਚਿਆਂ ਤੇ ਔਣ ਵਾਲੀਆਂ ਪੀੜ੍ਹੀਆਂ ਨੁੰ ਆਪਣੇ ਸ਼ਾਨਾਂਮੱਤੇ ਇਤਿਹਾਸ ਅਤੇ ਗੌਰਵਮਈ ਵਿਰਸੇ ਨਾਲ ਵੀ ਜੋੜੀ ਰੱਖ ਸਕਾਂਗੇ।

ਪ੍ਰਦੇਸ ਹੋਵੇ ਜਾਂ ਦੇਸ, ਆਪਣੀ ਬੋਲੀ ਦੇ ਖਤਮ ਹੋ ਜਾਣ ਨਾਲ ਉਸਦੇ ਸੀਭਆਚਾਰ ਦਾ ਖਤਮ ਹੋ ਜਾਣਾ ਇਕ ਇਤਿਹਾਸਕ ਸੱਚਾਈ ਹੈ। ਇਕ ਸੱਚਾਈ ਹੋਰ ਵੀ ਹੈ ਕਿ ਪੰਜਾਬੀ ਜ਼ੁਬਾਨ ਬੇਸ਼ਕ ਕਿਸੇ ਇਕ ਕੌਮ ਦੀ ਮਲਕੀਅਤ ਨਹੀਂ ਪਰ ਇਹ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਬਣ ਚੁਕੀ ਹੈ। ਪੰਜਾਬੀ ਜ਼ੁਬਾਨ ਦਾ ਖਤਮ ਹੋ ਜਾਣਾ ਸਿੱਖ ਧਰਮ ਨੂੰ ਵੀ ਖਤਰੇ ਵਿਚ ਪਾ ਸਕਦਾ ਹੈ। ਇਕ ਸੱਚ ਇਹ ਵੀ ਹੈ ਕਿ ਲੰਮੇ ਸਮੇਂ ਲਈ ਕੋਈ ਜ਼ੁਬਾਨ ਕੇਵਲ ਬੋਲਿਆਂ ਹੀ ਜੀਵਤ ਨਹੀਂ ਰਹਿ ਸਕਦੀ ਜਦ ਤਕ ਉਸ ਵਿਚ ਯੋਜਨਾਬੱਧ ਢੰਗ ਨਾਲ ਪੜ੍ਹਨਾ ਲਿਖਣਾ ਸ਼ਾਮਿਲ ਨਾ ਕੀਤਾ ਜਾਵੇ।

ਅਖੀਰ ਵਿਚ ਏਥੋਂ ਦੇ ਇਕ ਨੈਸ਼ਨਲ ਪਬਲਿਕ ਰੇਡੀਓ ਦੇ ਹੋਸਟ ਦੇ ਕਥਨ ਨਾਲ ਇਸ ਵਿਸ਼ੇ ਨੂੰ ਅਗੇ ਤੋਰਦਿਆਂ ਇਸ ਲੇਖ ਨੂੰ ਸਮਾਪਤ ਕਰਦਾ ਹਾਂ, ‘English  is important, no doubt, but your mother tongue is the language of love.”

ਪਗੜੀ ਸੰਭਾਲ ਸਿੱਖਾ
ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅੰਗ੍ਰੇਜ਼ ਸਰਕਾਰ ਵੇਲੇ ‘ਪਗੜੀ ਸੰਭਾਲ ਜੱਟਾ’ ਦੇ ਨਾਂ ਹੇਠ ਪੰਜਾਬ ਵਿਚ ਮੋਰਚਾ ਲੱਗਾ ਸੀ।ਪਗੜੀ ਦਾ ਬਿੰਬ ਉਸ ਵੇਲੇ ਪੰਜਾਬੀਆਂ ਦੀ ਰੀੜ੍ਹ ਦੀ ਹੱਡੀ ਸਮਝੀ ਜਾਂਦੀ ਕਿਸਾਨੀ, ਦੇ ਪ੍ਰਤੀਕ ਵਜੋਂ ਵਰਤਿਆ ਗਿਆ ਸੀ। ਜਿਸ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਸ੍ਰਦਾਰ ਅਜੀਤ ਸਿੰਘ ਦੀ ਅਗਵਾਈ ਹੇਠ ਕਿਸਾਨ ਨਿਕਲੇ। ਉਨ੍ਹਾਂ ਵਿਚ ਜੋਸ਼ ਭਰਨ ਲਈ ਲਾਲਾ ਬਾਂਕੇ ਦਿਆਲ ਨੇ ‘ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ’ ਦਾ ਉਹ ਗੀਤ ਲਿਖਿਆ ਸੀ। ਜੋ ਅਜ ਵੀ ਹਰ ਪੰਜਾਬੀ ਦੀ ਜ਼ਬਾਨ ਤੇ ਹੈ। ਪਰ ਉਸ ਦਾ ਸਿੱਖੀ ਦੀ ਪਛਾਣ ਚਿੰਨ੍ਹ ਪਗੜੀ ਨਾਲ ਸਿਧੇ ਤੌਰ ਤੇ ਕੋਈ ਸੰਬੰਧ ਨਹੀਂ ਸੀ।

ਅਜ ਇਤਫਾਕ ਪਰ ਇਹ ਬਣਿਆਂ ਹੈ ਕਿ ਫਰਾਂਸ ਅਤੇ ਬੈਲਜੀਅਮ ਆਦਿ ਦੇਸਾਂ ਵਿਚ 9/11 ਤੋਂ ਬਾਅਦ ਫਰਾਂਸ ਵਿਚ ਬਣੇ ਕਾਨੂੰਨ ਕਾਰਣ ਪੈਦਾ ਹੋਈ ਸਥਿਤੀ ਨੇ, ਸਿੱਖੀ ਦੀ ਪਛਾਣ ਚਿਨ੍ਹ ਪਗੜੀ ਤੇ ਹੀ ਪ੍ਰਸ਼ਨ ਚਿੰਨ੍ਹ ਲਗਾ ਦਿਤਾ ਹੈ। ਜਿਸ ਸਦਕਾ ਇਹ ਦਸ਼ਾ ਅਜ ‘ਪਗੜੀ ਸੰਭਾਲ ਸਿੱਖਾ’ ਵਾਲੀ ਹੀ ਬਣ ਗਈ ਹੈ। ਕੌਣ ਜਾਣਦਾ ਸੀ ਕਿ 21ਵੀਂ ਸਦੀ ਵਿਚ ਸਿੱਖ ਪੱਗ ਬਨ੍ਹ ਸਕਦੇ ਹਨ ਜਾਂ ਨਹੀਂ, ਇਸਦਾ ਫੈਸਲਾ ਕਿਸੇ ਯੁੂਰਪੀਅਨ ਕੋਰਟ ਵਿਚ ਹੋਵੇਗਾ। ਅਜ ਇਹ ਕੇਸ ਉਨ੍ਹਾਂ ਦੀਆਂ ਬੂੁਹਾਂ ਤੇ ਹੀ ਤਾਂ ਖੜ੍ਹਾ ਹੈ।

ਪੁਰਾਣੇ ਸਮੇਂ ਭਾਰਤ ਵਿਚ ਮੁਸਲਮਾਨ ਵੀਰ ਤੇ ਖਾਸ ਕਰ ਬਜ਼ੁਰਗ ਹਿੰਦੂ ਵੀ ਪਗੜੀ ਬਨ੍ਹਦੇ ਸਨ।ਪਰ ਸਿਖਾਂ ਲਈ ਪਗੜੀ, ਗੁਰੂੁ ਨਾਨਕ ਦੇ ਸਮੇਂ ਤੋਂ ਹੀ ਬਨ੍ਹਣੀ ਸ਼ੁਰੂ ਹੋਈ ਸੀ, ਤੇ ਦਸਵੇਂ ਗੁਰੂ ਸਾਹਿਬ ਦੇ ਨਾਲ ਇਕ ਅਨਿੱਖੜਵਾਂ ਅੰਗ ਬਣ ਗਈ ਸੀ। ਜ਼ਾਹਿਰ ਹੈ ਕਿ ਪਗੜੀ ਸਿੱਖਾਂ ਲਈ ਗੁਰੂ ਸਾਹਿਬਾਨ ਵਲੋਂ ਵਰੋਸਾਈ ਹੋਈ ਸਿੱਖੀ ਦੀ ਪਛਾਣ ਚਿਨ੍ਹ ਤਾਂ ਹੈ ਹੀ, ਪਰ ਇਸ ਦੇ ਨਾਲ ਸਮਾਜਿਕ, ਆਰਥਕ, ਸਦਾਚਾਰਕ, ਸਭਿਆਚਾਰਕ, ਇਜ਼ਤ, ਮਾਣ, ਗੌਰਵ, ਹੱਕਾਂ ਦੀ ਰਾਖੀ, ਦੇਸ਼ਭਗਤੀ, ਆਜ਼ਾਦੀ, ਪਵਿਤਰਤਾ, ਇਨਸਾਫ, ਸਰਬੱਤ ਦਾ ਭਲਾ, ਤੇ ਹੋਰ ਬਹੁਤ ਕੁਝ ਜੁੜਿਆ ਹੋਇਆ ਹੈ।‘ਪਗੜੀ ਸੰਭਾਲ ਜੱਟਾ’ਦੇ ਉਸ ਮੋਰਚੇ ਤੋਂ ਪਹਿਲਾਂ ਤੇ ਪਿਛੋਂ, ਦਸਤਾਰ ਧਾਰੀ ਸਿਖਾਂ ਨੇ ਦੋ ਵਡੀਆਂ ਵਿਸ਼ਵ ਜੰਗਾਂ ਵਿਚ ਯੂਰਪ ਦੀ ਆਜ਼ਾਦੀ ਲਈ ਫੌਜੀ ਸਿਪਾਹੀਆਂ ਵਜੋਂ, ਤੇ ਫਿਰ ਆਪਣੀ ਮਾਤਭੂਮੀ ਭਾਰਤ ਦੀ ਆਜ਼ਾਦੀ ਲਈ ਜੋ ਭੂਮਿਕਾ ਨਿਭਾਈ ਹੈ ਉਹ ਹੁਣ ਇਤਿਹਾਸ ਹੈ।

ਸਿੱਖ ਧਰਮ ਇਕ ਬਾਲੜੀ ਅਵੱਸਥਾ ਵਿਚ ਹੋਣ ਦੇ ਬਾਵਜੂਦ ਦੁਨੀਆਂ ਦੇ ਪੰਜ ਵਡੇ ਧਰਮਾਂ ਦੀ ਕਤਾਰ ਵਿਚ ਖਲੋਤਾ ਹੋਇਆ ਹੈ। ਪਿਛਲੇ ਸੌ ਵਰ੍ਹਿਆਂ ਤੋਂ ਵੀ ਵਧ ਸਮੇਂ ਤੋਂ ਸਿੱਖ ਵਡੀ ਗਿਣਤੀ ਵਿਚ ਯੂਰਪ ਅਤੇ ਹੋਰ ਪਛਮੀ ਦੇਸਾਂ ਵਿਚ ਆਬਾਦ ਹਨ, ਸਤਿਕਾਰ ਯੋਗ ਸ਼ਹਿਰੀ ਹਨ, ਵਡੇ ਵਡੇ ਅਹੁਦਿਆਂ ਤੇ ਵੀ ਹਨ। ਪੰਜਾਬ ਵਿਚ ਸਿੱਖਾਂ ਦੀ ਆਪਣੀ ਸਰਕਾਰ ਦਾ ਬੋਲ ਬਾਲਾ ਹੈ। ਅਜ ਭਾਰਤ ਦੇ ਪ੍ਰਧਾਨ ਮੰਤਰੀ ਜੀ ਵੀ ਇਕ ਦਸਤਾਰ ਧਾਰੀ ਸਿੱਖ ਹਨ। ਇਸ ਪਖੋਂ ਸਿੱਖ ਇਤਿਹਾਸ ਵਿਚ ਇਹ ਇਕ ਸੁਨਹਿਰੀ ਸਮਾਂ ਆਖਿਆ ਜਾ ਸਕਦਾ ਹੈ।

ਗੁਰਦਵਾਰਿਆਂ ਦੀਆਂ ਸਟੇਜਾਂ ਤੇ ਸਾਡੇ ਪ੍ਰਚਾਰਿਕ ਸਾਡੀ ਖੁਸ਼ੀ ਹਾਸਲ ਕਰਨ ਲਈ ਤਲ੍ਹੀ ਤੇ ਸਰ੍ਹੋਂ ਜਮਾਂ ਦੇਂਦੇ ਹਨ। ਆਪਣਾ ਪਿਛੋਕੜ ਤੇ ਵੀਰਤਾ ਦੇ ਇਤਿਹਾਸ ਦੇ ਸਾਕੇ ਸੁਣ ਕੇ ਅਸੀਂ ਇਹ ਭਰਮ ਪਾਲਣ ਲਗਦੇ ਹਾਂ ਜਿਵੇਂ ਅਸੀਂ ਹੀ ਇਸ ਜੰਗਲ ਦੇ ਸ਼ੇਰ ਹੋਈਏ। ਜਦੋਂ ਕੋਈ ਸਰਕਾਰੀ ਜਾਂ ਗੈਰਸਰਕਾਰੀ ਵਿਅਕਤੀ ਜਾਂ ਬਾ-ਰਸੂਖ ਬਾਬੇ, ਪੰਜਾਬ ਤੋਂ ਏਧਰ ਸੈਰ ਲਈ ਨਿਕਲਦੇ ਹਨ ਤਾਂ ਏਥੇ ਵਸਦੇ ਸਾਡੇ  ਨੰਬਰਦਾਰ, ਉਨ੍ਹਾਂ ਨੂੰ ਇਸ ਕਦਰ ਸਿਰਾਂ ਤੇ ਚੁਕ ਲੈਂਦੇ ਹਨ ਕਿ ਉਨ੍ਹਾਂ ਨੂੰ ਇਸ ਧਰਤੀ ਦੀ ਚਰਨ ਛੋਹ ਵੀ ਮੁਸ਼ਕਲ ਨਾਲ ਪਰਾਪਤ ਹੁੰਦੀ ਹੈ। ਉਹ ਵਾਪਸੀ ਦੌਰਾਨ ਇਹੀ ਸੋਚਦੇ ਹੋਣਗੇ, ‘ਇਸ ਨਗਰੀ ਵਿਚ ਮੌਜਾਂ ਹੀ ਮੌਜਾਂ’।

ਦੂਜੇ ਪਾਸੇ ਸੱਚਾਈ ਕੁਝ ਹੋਰ ਹੈ। 9/11 ਦੀ ਦੁਖਦਾਈ ਘਟਨਾਂ ਤੋਂ ਪਿਛੋਂ, ਏਥੇ ਸਿਖਾਂ ਦੀ ਪਛਾਣ ਵਿਚ ਹੀ ਜੋ ਵੱਡਾ ਭੁਲੇਖਾ ਲਗਾ ਹੈ। ਜਿਵੇਂ ਸਿੱਖਾਂ ਨੂੰ ਅਲ- ਕਾਇਦਾ ਤੇ ਬਿਨ ਲਾਦਨ ਦੇ ਅਤੰਕਵਾਦ ਨਾਲ ਰਲਗੱਡ ਕੀਤਾ ਗਿਆ ਹੈ। ਦਸਤਾਰ ਧਾਰੀ ਹੋਣ ਕਰਕੇ ਅਮ੍ਰੀਕਾ ਵਿਚ ਸਿਖਾਂ ਦੇ ਕਤਲਾਂ ਤਕ ਨੌਬਤ ਪਹੁੰਚ ਗਈ। ਫਰਾਂਸ ਜਿਹੇ ਉੱਨਤ ਦੇਸਾਂ ਵਿਚ ਵੀ ਅਜੇਹੇ ਕਾਨੂੰਨ ਪਾਸ ਕੀਤੇ ਗਏ ਹਨ ਜਿਨ੍ਹਾਂ ਦੇ ਅਧੀਨ ਸਿੱਖ ਬਚਿੱਆਂ ਨੂੰ ਸਕੂਲਾਂ ਵਿਚ ਧਾਰਮਿਕ ਨਿਸ਼ਾਨ ਚਿਨ੍ਹ ਪਹਿਨਣ ਤੇ ਪਾਬੰਦੀ ਲਗਾ ਦਿਤੀ ਗਈ ਹੈ। ਏਥੋਂ ਤਕ ਕਿ ਦਸਤਾਰ ਧਾਰੀ ਸਿੱਖਾਂ ਨੂੰ ਲੋੜੀਂਦੇ ਸਰਕਾਰੀ ਕਾਗਜ਼ਾਂ ਪੱਤਰਾਂ ਤੇ ਪਗੜੀ ਉਤਾਰ ਕੇ ਫੋਟੋ ਖਿਚਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਪਗੜੀ ਨਾ ਉਤਾਰਨ ਦੀ ਸੂਰਤ ਵਿਚ ਉਹ ਡਰਾਈਵਿੰਗ ਲਾਈਸੈਂਸ ਤੇ ਪਾਸਪੋਰਟ ਵਰਗੇ ਅਤੀ ਜ਼ਰੂਰੀ ਦਸਤਾਵੇਜ਼ ਵੀ ਨਹੀਂ ਲੈ ਸਕਦੇ। ਇਸ ਸਭ ਕੁਝ ਤੋਂ ਏਹੀ ਸਪਸ਼ਟ ਹੁੰਦਾ ਹੈ ਕਿ ਏਨ੍ਹਾਂ ਬਹੁਤ ਸਾਰੇ ਲੋਕਾਂ ਤੇ ਦੇਸਾਂ ਦੀਆਂ ਸਰਕਾਰਾਂ ਨੂੰ ਜਿਥੇ ਅਸੀਂ ਸਾਲਾਂ ਤੋਂ ਰਹਿ ਰਹੇ ਹਾਂ, ਆਪਣੀ ਸਿੱਖੀ ਬਾਰੇ ਅਜੇ ਅਸੀਂੇ ਮੁਢਲੀ ਜਾਣਕਾਰੀ ਵੀ ਨਹੀਂ ਦੇ ਸਕੇ।

ਇਹ ਵੀ ਸੱਚ ਹੈ ਕਿ ਇਹ ਲੋਕ ਜਾਂ ਸਰਕਾਰਾਂ, ਸਿੱਖਾਂ ਜਾਂ ਸਿੱਖੀ ਦੇ ਖਿਲਾਫ ਨਹੀਂ ਹਨ। ਬਿਨ ਲਾਦੇਨ ਦੇ ਮੀਡੀਆਂ ਵਿਚ ਉਭਾਰੇ ਉਸ ਪਗੜੀ ਵਾਲੇ ਕੱਟੜਵਾਦੀ ਅਕਸ, ਅਤੇ ਅਤੰਕਵਾਦੀ ਕਾਰਨਾਮਿਆਂ ਦੇ ਨਾਲ ਸਿਖਾਂ ਦੀ ਦਸਤਾਰ ਰਲਗੱਡ ਹੋਣ ਸਦਕਾ ਕਣਕ ਨਾਲ ਘੁਣ ਪੀਸਣ ਵਾਲੀ ਸਥਿਤੀ ਹੈ। ਸਵਾਲ ਇਸੇ ਉਲਝਣ ਨੂੰ ਸਮਝਣ ਅਤੇ ਸਮਝੌਣ ਦਾ ਹੈ।

ਏਸ ਵਿਚਾਰ ਨੂੰ ਅੱਗੇ ਤੋਰਨ ਲਈ ਕੁਝ ਨੁਕਤੇ ਹੇਠ ਲਿਖੇ ਅਨੁਸਾਰ ਉਲੀਕੇ ਗਏ ਹਨ। ਕਿਨਾਂ ਚੰਗਾ ਹੋਵੇ ਜੇ ਸੂਝਵਾਨ ਪਾਠਕ ਆਪਣੇ ਕੀਮਤੀ ਸੁਝਾਅ ਏਨ੍ਹਾਂ ਹਰਮਨ ਪਿਆਰੇ ਪੰਜਾਬੀ ਅਖਬਾਰਾਂ ਰਾਹੀਂ ਸਭ ਨਾਲ ਸਾਂਝੇ ਕਰਨ ਦਾ ਉਪਰਾਲਾ ਕਰਨ।

ਚਰਚਾ ਲਈ ਕੁਝ ਸਵਾਲ:

ਇਸ ਬਾਲੜੀ ਅਵੱਸਥਾ ਵਿਚ ਸਿੱਖ ਧਰਮ ਦਾ ਦੁਨੀਆਂ ਦੇ ਪੰਜ ਵੱਡੇ ਧਰਮਾਂ ਵਿਚ ਸ਼ੁਮਾਰ ਹੋ ਜਾਣਾ ਕੋਈ ਛੋਟੀ ਪਰਾਪਤੀ ਤਾਂ ਨਹੀਂ ਆਖੀ ਜਾ ਸਕਦੀ। ਪਰ ਵਿਸ਼ਵ ਪੱਧਰ ਤੇ ਸਿੱਖੀ ਸੰਬੰਧੀ ਯੋਜਨਾਂਬੱਧ ਲੋੜੀਂਦੀ ਜਾਣਕਾਰੀ ਜਾਂ ਪਰਚਾਰ ਲੋਕਾਂ ਤਕ ਪਹੁੰਚਣ ਦੀ ਘਾਟ ਕਾਰਣ ਇਸ ਪਛੜੀੇ ਤੇ ਔਖੀ ਘੜੀ ਨੂੰ ਹਗਿਹ ਟੲਚਹ  ਦਵਾਰਾ ਚੰਗੇ ਅਵਸਰ ਵਿਚ ਕਿਵੇਂ ਬਦਲਿਆ ਜਾ ਸਕਦਾ ਹੈ?

ਪਗੜੀ ਦੇ ਮਾਮਲੇ ਵਿਚ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪੰਜਾਬ ਸ੍ਰਕਾਰ ਅਤੇ ਭਾਰਤ ਸ੍ਰਕਾਰ ਬਾਹਰਲੇ ਦੇਸਾਂ ਵਿਚ ਬਣੀਆਂ ਸਿਖ ਸੰਸਥਾਵਾਂ ਦੇ ਬਾਰ ਬਾਰ ਜ਼ੋਰ ਦੇਣ ਤੇ ਹੀ ਹੌਲੀ ਹੌਲੀ ਹਰਕਤ ਵਿਚ ਆਈਆਂ। ਵੋਟ ਬੈਂਕ ਤੋਂ ਬਾਹਰ ਹੋਣ ਕਰਕੇ ਕੀ ਇਹ ਬਾਹਰ ਵਸਦੇ ਆਪਣੇ ਭੈਣਾਂ ਭਰਾਵਾਂ ਨਾਲ ਮਤ੍ਰੇਈ ਮਾਂ ਵਾਲਾ ਰਵੱਈਆ ਹੀ ਰਖਦੇ ਹਨ?

ਕੀ ਬਾਹਰ ਵਸਦੇ ਭਾਰਤੀਆਂ,(ਇਸ ਖਾਸ ਸਥਿਤੀ ਵਿਚ ਸਿਖਾਂ) ਦੀਆਂ ਧਾਰਮਿਕ ਤੇ ਹੋਰ ਸਮੱਸਿਆਵਾਂ ਦੇ ਫੌਰੀ ਹਲ ਲਈ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਪੰਜਾਬ ਸ੍ਰਕਾਰ ਅਤੇ ਭਾਰਤ ਸ੍ਰਕਾਰ ਨੂੰ ਏਨ੍ਹਾਂ ਦੇਸਾਂ ਨਾਲ ਗੱਲ ਕਰਦਿਆਂ ਇਕ ਜੁਟ, ਇਕ ਮੁਠ ਹੋ ਕੇ ਯਾਨੀ ਇਕ ਪ੍ਰਨਾਲੀ ਰਾਹੀਂ ਨਹੀਂ ਸਿੱਝਣਾ ਚਾਹੀਦਾ?

ਖੁਸ਼ੀ ਦੀ ਗਲ ਹੈ ਜੋ ਇਸ ਸਮੱਸਿਆ ਦੇ ਕਾਨੂੰਨੀ ਹਲ ਵਾਸਤੇ ਏਨ੍ਹਾਂ ਦੇਸਾਂ ਵਿਚ ਕੁਝ ਸ੍ਰਗਰਮ ਸਿੱਖ ਸੰਸਥਾਵਾਂ ਹੋਂਦ ਵਿਚ ਆਈਆਂ ਹਨ। ਪਰ ਉਹ ਵੱਖ ਵੱਖ ਕੰਮ ਕਰ ਰਹੀਆਂ ਪ੍ਰਤੀਤ ਹੁੰਦੀਆਂ ਹਨ, ਜਿਵੇਂ  ਸ਼ਅਲ਼ਧਓਢ.ਚੋਮ ਹੈ, ੂਨਟਿੲਦ ਸ਼ਕਿਹਸ.ਚੋਮ ਹੈ ਆਦਿ। ਪਤਾ ਨਹੀ ਇਨ੍ਹਾਂ ਵਿਚਕਾਰ ਕਿਨਾਂ ਕੁ ਸਹਿਯੋਗ ਹੈ। ਦਸੋਗੇ?

ਇਤਿਹਾਸ ਦਸਦਾ ਹੈ ਕਿ ਪੁਰਾਣੇ ਸਮਿਆਂ ਵਿਚ ਭੳਬੇਲੋਨੳਿਨਸ ਤੋਂ ਲੈ ਕੇ ਪੱਛਮ ਤਕ, ਝੁਦੳਿਸਿਮ, ਛਹਰਸਿਟੳਿਨਟਿੇ, ੀਸਲੳਮ ਤੇ ਪੂਰਬੀ ਸਭਿਅਤਾ ਵਿਚ ਵੀ ਸਭ ਧਰਮਾਂ ਵਿਚ ਪੱਗ ਬਨ੍ਹਦੇ ਸਨ। ਮੁਹੰਮਦ ਸਾਹਿਬ ਤਾਂ ਮੁਸਲਮਾਨ ਨੂੰ ਚੰਗਾ ਮੁਸਲਮਾਨ ਦੀ ਪਛਾਣ ਵਜੋਂ ਪਗੜੀ ਬਨ੍ਹਣ ਦੀ ਹਦਾਇਤ ਵੀ ਕਰਦੇ ਲਿਖਿਆ ਹੈ। ਪਰ ਕਟੜਪੰਥੀਆਂ ਤੋਂ ਬਿਨਾਂ ਉਹ ਹੁਣ ਹੌਲੀ ਹੌਲੀ ਖਤਮ ਹੀ ਹੋ ਗਿਆ ਹੈ। ਕੀ ਸਿੱਖੀ ਨਾਲ ਵੀ ਕੁਝ ਇਸਤਰਾਂ ਦਾ ਵਾਪਰ ਰਿਹਾ ਹੈ ਜਾਂ ਵਾਪਰ ਸਕਦਾ ਹੈ?

ਗੁਰੂ ਸਾਹਿਬਾਨਾਂ ਵਲੋਂ ਵਰੋਸਾਈ ਸਿੱਖੀ ਦੀ ਪਛਾਣ ਚਿੰਨ੍ਹ ਪਗੜੀ ਅਤੇ ਕਾਕਾਰਾਂ ਵਾਲੀ ਇਸ ਦਿੱਖ ਨੂੰ ਜੋ ਭਾਰਤ ਦੇ ਗੌਰਵਮਈ ਇਤਿਹਾਸ ਦੀ ਪ੍ਰਤੀਕ ਤੇ ਭਾਈਵਾਲ ਹੈ, ਅਗਲੀਆਂ ਪੀੜ੍ਹੀਆਂ ਤਕ ਪੱਕੇ ਤੌਰ ਤੇ ਖਾਸ ਕਰ ਏਨ੍ਹਾਂ ਦੇਸਾਂ ਵਿਚ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ?

ਨਵਾਂ ਸਾਲ ਮੁਬਾਰਿਕ, ਨਵੀਂ ਸਰਕਾਰ ਮੁਬਾਰਿਕ!
ਉਹ ਕਰਮ ਕਰੇ,

ਤੇ ਵੇਹੜੇ ਸਭ ਦੇ,

ਖੁਸ਼ੀਆਂ ਦੇ ਸੰਗ ਰਹਿਣ ਭਰੇ।

ਚੜਦ੍ਹੀ ਕਲਾ ਤੇ ਸੁਖ-ਸ਼ਾਂਤੀ ਲਈ ਸਭਸ ਨੂੰ ਨਵਾਂ ਸਾਲ ਮੁਬਾਰਿਕ!

ਸਾਲ ਤੇ ਉਂਜ ਸਾਰੇ ਹੀ ਨਵੇਂ ਹੁੰਦੇ ਨੇ। ਲੰਘ ਗਿਆ ਸਾਲ ਕੋਈ ਵੀ ਤੇ ਕਦੇ ਦੁਬਾਰਾ ਨਹੀਂ ਪਰਤਿਆ।

ਪਾਣੀ ਦਰਿਆਵਾਂ ਦੇ ਇਕ ਵੇਰਾਂ ਵਹਿ ਗਏ ਨੇ,

ਪਰਤੇ ਨਾ ਪੱਤਣਾਂ ਤੇ, ਦਾਨੇ ਇਹ ਕਹਿ ਗਏ ਨੇ।

ਹਰ ਨਵੇਂ ਸਾਲ ਲੋਕ ਇਕ ਦੂਸਰੇ ਲਈ ਸੁਖ ਸ਼ਾਂਤੀ ਲਈ ਅਰਦਾਸ ਵੀ ਕਰਦੇ ਆਏ ਨੇ। ਪਰ ਇਸ ਵੇਰ ਇਹ ਨਵਾਂ ਸਾਲ ਇਸ ਕਦਰ 2008 ਦੀਆਂ ਅਮਰੀਕੀ ਚੋਣਾਂ ਨਾਲ ਜਰੁੱਟ ਹੋਇਆ ਹੈ, ਕਿ ਲੋਕ ਇਸ ਸਾਲ ਦੇ ਬਦਲਣ ਨਾਲ ਇਕ ‘ਜੁਗ ਬਦਲੀ’ ਦੀ ਤਵੱਕੋ ਕਰ ਬੈਠੇ ਹਨ।

President elect ਬਰਾਕ ਓਬਾਮਾ ਨੇ ਚੋਣਾਂ ਦੌਰਾਨ “Change we can believe in” ਤੇ “Yes we can” ਵਾਲਾ ਜੋ ਨਾਹਰਾ ਦਿਤਾ ਸੀ, ਹਰ ਵਰਗ ਦੇ ਲੋਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ ਏਸੇ ‘ਜੁਗ ਬਦਲੀ’ ਦਾ ਹੀ ਪ੍ਰਤੀਕ ਹੈ। ਅਮਰੀਕਾ ਨਿਵਾਸੀਆ ਨੇ ਇਹ ਹੁੰਗਾਰਾ ਪਿਛਲੇ 8 ਸਾਲਾਂ ਦੇ ਮਾੜੇ ਰਾਜ ਪ੍ਰਬੰਧ ਤੇ “Trickle down economics” ਦੇ ਨਿਰਾਸ਼ਾਜਨਕ ਸਿੱਟਿਆਂ ਦੇ ਵਿਰੋਧ ਵਿਚ ਸੋਚ ਵਿਚਾਰ ਕੇ ਦਿਤਾ ਹੈ। ਜਿਨ੍ਹਾਂ ਕਰਕੇ ਇਕ ਸ਼ਕਤੀਸ਼ਾਲੀ, ਦੁਨੀਆਂ ਦਾ ਸਿਰਕੱਢ ਉੱਨਤ ਦੇਸ, ਆਰਥਕ ਸੰਕਟ ਅਤੇ ਰਾਜਨੀਤਕ ਡੂੰਘੀ  ਖੱਡ ਵਿਚ ਜਾ ਡਿਗਿਆ ਹੈ।

Ronald Regan ਦੀ ਅਸੱਫਲ “Trickle down economics” ਦੀ ਥਾਂ President elect ਬਰਾਕ ਓਬਾਮਾ ਵਲੋਂ ਅਪਨਾਈ  ‘From bottom up’ ਪਹੁੰਚ ਨੂੰ ਹਰ ਵਰਗ ਦੀ ਬਹੁਸੰਮਤੀ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਚੋਣਾਂ ਦੀ ਨਜ਼ਾਕਤ ਨੂੰ ਸਮਝਦਿਆਂ ਓਬਾਮਾ ਦੀ ਮੁਹਿੰਮ ਨੇ ਬੇਸ਼ਕ ‘change’ ਦਾ ਸ਼ਬਦ ਚੁਣਿਆਂ ਸੀ ਪਰ ਇਹ ‘change’ ਕਿਸੇ ਇਨਕਲਾਬ ਤੋਂ ਘਟ ਨਹੀਂ ਜਾਪਦੀ। ਸਮੱਸਿਆਵਾਂ ਦੀ ਗੰਭੀਰਤਾ ਨੂੰ ਮੁਖ ਰਖਦਿਆਂ ਇਸ ਦੀ ਪੂਰਨ ਰੂਪ-ਰੇਖਾ ਅਜੇ ਉਜਾਗਰ ਹੋਣੀ ਬਾਕੀ ਹੈ, ਪਰ ਹੋ ਸਕਦੈ ਜਨ-ਸਧਾਰਨ ਦੇ ਕਾਇਆਂ ਕਲਪ ਲਈ ਇਕੀਵੀਂ ਸਦੀ ਦਾ ਇਹ ਇਕ ਸ਼ਾਂਤ-ਮਈ ਇਨਕਲਾਬ ਹੋ ਨਿੱਬੜੇ।

ਇਕ ਅਮਰੀਕਨ ਮੈਗਜ਼ੀਨ ਨੇ ਇਸ ਨੂੰ ‘ਗੁਰੀਲਾ ਵਿਚਾਰਾਂ ਦੀ ਚੌਥੀ ਵਿਸ਼ਵ-ਜੰਗ’ ਸ਼ਾਇਦ ਇਸ ਲਈ ਲਿਖਿਆ ਹੈ ਕਿ ਜ਼ਮਾਨਾ, ਅਫਗਾਨਿਸਤਾਨ, ਮਿਡਲ ਈਸਟ, ਈਰਾਕ ਆਦਿ ਥਾਵਾਂ ਤੇ ਅੱਤਿਵਾਦ ਵਰੁਧ ਵਿੱਢੀ ਗਈ ਤੀਸਰੀ ਅਖੌਤੀ ਵਿਸ਼ਵ-ਜੰਗ ਲਗ ਭਗ ਹਾਰ ਚੁਕਾ ਹੈ। ਹੁਣ ਠਾਣੇਦਾਰੀ ਦੀ ਥਾਂ ਜੁਗਤ ਅਤੇ ਸੁਹਿਰਦ ਰਾਜਨੀਤੀ ਹੀ ਸ਼ਾਇਦ ਮਨੁੱਖਤਾ ਲਈ ਆਖਰੀ ਆਸ ਉਮੀਦ ਬਾਕੀ ਰਹਿ ਗਈ ਹੈ।ਇਸ ਵਿਸ਼ਵ-ਮੁਹਿੰਮ ਵਿਚ ਇਕ ਦੇਸ, ਕੌਮ ਜਾਂ ਸਭਿਅਤਾ ਦੀ ਦੂਜੇ ਦੇਸ, ਕੌਮ ਜਾਂ ਸਭਿਅਤਾ ਨਾਲ ਲੜਾਈ ਨਹੀਂ ਸਗੋਂ ਹਰ ਦੇਸ, ਕੌਮ ਤੇ ਸਭਿਅਤਾ ਵਿਚ ਆਪਸੀ ਅੰਦਰੂਨੀ ਟੱਕਰ ਹੈ। ਅੰਦਰੂਨੀ ਮਤਿਭੇਦ, ਅਗਿਆਨਤਾ ਅਤੇ ਹਨ੍ਹੇਰਾ ਹੈ। ਜਿਸ ਸਦਕਾ ਉਨ੍ਹਾਂ ਵਿਚਲੀ ਵਿਚਾਰ ਵਟਾਂਦਰੇ ਦੀ ਔਖ, ਪ੍ਰਚੱਲਤ ਆਰਥਕ, ਸਮਾਜਿਕ ਅਤੇ ਰਾਜਨੀਤਕ ਢਾਂਚਿਆਂ ਵਿਚ ਬੇ-ਭਰੋਸਗੀ, ਧਾਰਮਿਕ ਅਕੀਦਿਆਂ ਅਤੇ ਧਾਰਨਾਵਾਂ ਵਿਚਲੇ ਕਰਮ-ਕਾਂਡ, ਕਟੜਪੁਣਾਂ, ਸਹਿਨਸ਼ੀਲਤਾ ਅਤੇ ਕਹਿਣ-ਸੁਨਣ ਦੀ ਥਾਂ ਨਫਰਤ ਭਰਿਆ ਪਰਚਾਰ ਹਾਵੀ ਹੋਇਆ ਪਿਆ ਹੈ। ਜਿਸ ਦੇ ਫਲਸਰੂਪ ਹਰ ਸ਼ਹਿਰੀ ਅਵਾਜ਼ਾਰ, ਅਸੁਰੱਖਿਅਤ ਅਤੇ ਇਕ ਦੂਜੇ ਤੋਂ ਭੈ ਭੀਤ ਹੋਇਆ ਫਿਰਦਾ ਹੈ।

ਸਮੇਂ ਦੇ ਇਸ ਨਵੇਂ ਗੇੜ ਵਿਚ ਅਜ ਇੰਜ ਜਾਪਦਾ ਹੈ ਜਿਵੇਂ ਕੁਲ ਦੁਨੀਆਂ ਦੇ ਲੋਕ ਮਿਲਕੇ ਕਹਿ ਰਹੇ ਹੋਣ, ਬੱਸ ਬਹੁਤ ਹੋ ਗਿਆ। ਇਸ ਤੋਂ ਪਰੇ ਹਟ ਕੇ ਚਲੋ ਮਿਲਕੇ ਕਿਸੇ ਚੰਗੇ ਭਲਕ ਦੀ ਤਲਾਸ਼ ਕਰੀਏ।ਤੇ ਉਹ ਓਬਾਮਾ ਦੀ ਅਗਵਾਈ ਹੇਠ ਨਿਕਲ ਤੁਰੇ ਹੋਣ। ਬਿਗਲ ਵੱਜ ਚੁਕਾ ਹੋਵੇ। ਅਮਰੀਕਾ ਦੇ ਇਸ President elect, ਨੂੰ ਜੋ ਅਜੇ ਪ੍ਰਧਾਨ ਦੀ ਕੁਰਸੀ ਤੇ ਵੀ ਨਹੀਂ ਬੈਠੇ, ਅਮਰੀਕਾ ਨਿਵਾਸੀ ਹੀ ਨਹੀਂ, ਸਾਰੀ ਦੁਨੀਆਂ ਦੇ ਲੋਕ ਅੱਡੀਆਂ ਚੁੱਕ ਚੁੱਕ ਉਡੀਕ ਰਹੇ ਹਨ। ਉਨ੍ਹਾਂ ਦਾ ਬੋਲਿਆ ਹਰ ਸ਼ਬਦ ਦੁਨੀਆਂ ਦੇ ਹਰ ਦੇਸ ਦੇ ਕੋਨੇ ਵਿਚ ਬੜੇ ਧਿਆਨ ਨਾਲ ਸੁਣਿਆਂ ਜਾ ਰਿਹਾ ਹੈ ਜਿਵੇਂ ਉਹ ਕੋਈ ਮਸੀਹਾ ਹੋਣ ਜਾਂ ਸਾਰੀ ਦੁਨੀਆਂ ਦੇ ਹੀ ਪ੍ਰਧਾਨ ਹੋਣ।

ਇਕ ਅਮਰੀਕਨ Presidential Historian , ਦਾ ਕਹਿਣਾ ਹੈ ਕਿ ਵਿਸ਼ਵਪੱਧਰ ਤੇ ਇਸ ਤਰਾਂ ਦਾ ਕ੍ਰਿੱਸ਼ਮਾਂ ਇਕ ਵੇਰ ਪਹਿਲਾਂ ਵੀ ਵੇਖਣ ਵਿਚ ਆਇਆ ਸੀ। ਜਦੋਂ ਜੌਹਨ ਕੈਨੇਡੀ ਅਮ੍ਰੀਕਾ ਦੇ ਪ੍ਰਧਾਨ ਬਣੇ ਸਨ। ਇਸ ਧਰਤ ਨੂੰ ਸੋਧਣ ਲਈ ਉਨ੍ਹਾਂ ਦਾ ਇਹ ਫੁਰਮਾਨ ‘Ask not what country can do for you, ask what you can do for the country’ ਹਰ ਦੇਸ ਤੇ ਹਰ ਮਨੁੱਖ ਨੂੰ ਆਪਣੇ ਤੇ ਢੁਕਦਾ ਲਗਿਆ ਸੀ। ਓਬਾਮਾ ਨੇ ਸਮੇਂ ਮੁਤਾਬਿਕ ਥੋੜੀ ਤਰਮੀਮ ਕਰਕੇ ਓਸੇ ਹੀ ਸ਼ਿੱਦਤ ਅਤੇ ਸੁਹਿਰਦਗੀ ਨਾਲ ਇਹ ਆਖਿਆ ‘Ask not what is good for you, ask what is good for your country.” ਓਬਾਮਾ ਦਾ ਇਹ ਪੈਗਾਮ ਵੀ ਲੋਕ ਓਸੇ ਹੀ ਸ਼ਿੱਦਤ ਅਤੇ ਸੁਹਿਰਦਗੀ ਨਾਲ ਸੁਣ ਰਹੇ ਹਨ।

ਉਨ੍ਹਾਂ ਰਾਜਕੁਮਾਰਾਂ ਬਾਰੇ ਜੋ ਰਾਜ ਭਾਗ ਸੰਭਾਲਣ ਤੋਂ ਪਹਿਲਾਂ ਹੀ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਲਗ ਜਾਂਦੇ ਹਨ, Nancy Gibbs, Time ਮੈਗਜ਼ੀਨ ਵਿਚ ਲਿਖਦੀ ਹੈ: “ਕੁਝ ਰਾਜਕੁਮਾਰ ਮਹੱਲਾਂ ਵਿਚ ਪੈਦਾ ਹੁੰਦੇ ਹਨ, ਕੁਝ ਤੱਬੇਲਿਆਂ ਦੀਆਂ ਖੁਰਲੀਆਂ ਵਿਚ ਤੇ ਕੁਝ ਉਹ ਹਨ, ਜਿਨ੍ਹਾਂ ਦਾ ਜਨਮ ਇਤਿਹਾਸ ਦੀ ਰੱਦੀ ਦੀ ਟੋਕਰੀ ਵਿਚ ਦੱਬੀਆਂ ਕੁਚਲੀਆਂ ਆਸਾਂ, ਉਮੀਦਾਂ ਤੇ ਕਲਪਨਾਂ ਵਿਚੋਂ ਹੁੰਦਾ ਹੈ”।ਬਰਾਕ ਓਬਾਮਾ ਦੀ ਜਿੱਤ ਨਾਲ ਕੁਝ ਇਸਤਰਾਂ ਦਾ ਇਤਿਹਾਸ ਸਿਰਜਿਆ ਗਿਆ ਹੈ। ਇਸ ਦੇ ਬਾਵਜੂਦ  ਓਬਾਮਾ ਨੇ ਕਦੇ ਇਸ ਦਾ ਜ਼ਿਕਰ ਨਹੀਂ ਕੀਤਾ ਕਿ ਲੋਕ ਉਸ ਨੂੰ ਕਿਵੇਂ ਲੈ ਰਹੇ ਹਨ। ਹਰ ਮੌਕਾ ਮਿਲਣ ਤੇ ਉਹ ਇਹੀ ਕਹਿੰਦੇ ਹਨ, “ਇਤਿਹਾਸ ਮੈਂ ਨਹੀਂ, ਤੁਸੀਂ ਸਿਰਜ ਰਹੇ ਹੋ”।

Time ਮੈਗਜ਼ੀਨ ਦੇ ਉਘੇ ਕਾਲਮ ਨਵੀਸ, Jo Klein ਲਿਖਦੇ ਹਨ: “ 2008 ਵਾਲੀਆਂ ਚੋਣਾਂ ਮੁੱਦਿਆਂ ਤਕ ਹੀ ਸੀਮਤ ਨਹੀਂ ਸਨ। ਪਿਛਲੇ 8 ਸਾਲਾਂ ਦੇ ਹਰ ਪਖੌਂ ਮਾੜੇ, ਘੁਮੰਡੀ ਤੇ ਆਪ-ਹੁਦਰੀਆਂ ਕਰਨ ਵਾਲੇ ਰਾਜ ਪ੍ਰਬੰਧ, ਜਿਸ ਕਾਰਣ ਅਮਰੀਕਾ ਦੇ ਵਕਾਰ ਨੂੰ ਵਿਸ਼ਵ ਪੱਧਰ ਤੇ ਕਰਾਰੀ ਸੱਟ ਵੱਜੀ ਤੇ ਮਾਣ ਸਤਿਕਾਰ ਜਾਂਦਾ ਲਗਾ ਹੈ, ਲੋਕ ਸਹੀ ਅਰਥਾਂ ਵਿਚ ਇਸ ਫਲਾਸਫੀ ਤੋਂ ਛੁਟਕਾਰਾ ਪੌਣਾ ਅਤੇ ਉਸਦਾ ਬਦਲ ਚਾਹੁੰਦੇ ਸਨ”। ਉਨ੍ਹਾਂ ਦੀ ਸੰਭਾਲ ਵਿਚ ੳਹ ਲਿਖਦੇ ਹਨ, “ਦੋ ਵੇਰ ਪਹਿਲਾਂ ਵੀ ਇਸਤਰਾਂ ਹੋਇਆ ਸੀ। ਪਹਿਲੀ ਵਾਰ ਜਦੋਂ ਕੈਨੇਡੀ ਪ੍ਰਧਾਨ ਬਣੇ ਸਨ ਤੇ ਦੂਜੀ ਵਾਰ ਜਦੋਂ ਰੌਨਲਡ ਰੀਗਨ”।

ਕਨੇਡੀ ਦੇ ਰਾਜ ਪ੍ਰਬੰਧ ਵੇਲੇ ਲੋਕ ਖੁਸ਼ਹਾਲ ਹੋਏ। ਵਧ ਤੋਂ ਵਧ ਲੋਕ ਘਰਾਂ ਦੇ ਮਾਲਿਕ ਬਣੇ, ਕਾਲਜ ਗਏ। ਲੰਮੀ ਜੰਗ ਅਤੇ ਡੂੰਘੇ ਮੰਦਵਾੜੇ ਪਿਛੋਂ ਲੋਕਾਂ ਸੁਖ ਦਾ ਸਾਹ ਲਿਆ। ਨੌਜਵਾਨ ਪੀੜ੍ਹੀ ਬਾਗੀ ਹੋ ਜਾਣ ਦੀ ਹੱਦ ਤਕ ਆਦਰਸ਼ਵਾਦੀ ਬਣੀ। ਸੁਖ ਸ਼ਾਂਤੀ ਅਤੇ ਸੁਰੱਖਿਆ ਦਾ ਦੌਰ ਚਲ਼ਿਆ। ਪਰ ਹਨ੍ਹੇਰਿਆ ਨੂੰ ਜਿਵੇਂ ਇਹ ਕੁਝ ਰਾਸ ਨਾ ਸੀ। ਤੇ ਫਿਰ ਉਹ ਚਿਰਾਗ ਏਨੀ ਕੁ ਝਲਕ ਪਿਛੋਂ ਬੁਝਾ ਦਿਤਾ ਗਿਆ।

ਦੂਜੀ ਵੇਰ ਕੁਝ ਏਸੇ ਤਰਾਂ ਦਾ ਵੇਗ ਹੀ ਰੌਨਲਡ ਰੀਗਨ ਵੇਲੇ ਉਠਿਆ। Reganomics ਦੇ ਨਾਂ ਹੇਠ “Trickle down economics” ਵਾਲਾ ਸਿਧਾਂਤ ਲਾਗੂ ਹੋਇਆ। ਆਦਰਸ਼ਵਾਦ ਦੀ ਥਾਂ ਫਿਰ ਫੌਜੀ ਤਾਕਤ ਦੇ ਬੋਲ ਬਾਲੇ ਹੇਠ ਦੂਜੇ ਦੇਸਾਂ ਤੇ ਦਬ ਦਬਾ ਬਣਾਈ ਰਖਣ ਨੇ ਲੈ ਲਈ। ਬੇਰੋਕ ਨਿੱਜੀ ਤੇ ਕਾਰਪੋਰੇਟ ਆਰਥਕ ਖੁਲ੍ਹ ਨੇ ਸਾਂਝੇ ਹਿੱਤਾਂ ਵਾਲੀਆਂ ਭਾਈਚਾਰਿਕ ਸੰਸਥਾਵਾਂ ਨੂੰ ਨੁਕਰੇ ਲਾ ਦਿਤਾ।ਅਮ੍ਰੀਕਾ ਬੀਤ ਗਏ ਦੇ ਹੇਰਵੇ ਵਿਚ ਪਿਛਾਂਹ ਨੂੰ ਵੇਖਣ ਲਗਾ। ਜਦੋਂ ਛੋਟੇ ਛੋਟੇ ਸ਼ਹਿਰਾਂ ਵਿਚ ਹਮਜਿਨਸ ਚਿੱਟੇ ਲੋਕ ਘੁਗ ਵਸਦੇ ਸਨ। ਰੀਪਬਲੀਕਨਜ਼ ਦੀ ਨਜ਼ਰ ਵਿਚ ਉਹੀ ਅਸਲੀ ਅਮ੍ਰੀਕਾ ਸੀ ਜਿਸਨੂੰ ਹਮੇਸ਼ਾਂ ਕਾਇਮ ਰਹਿਣਾ ਚਾਹੀਦਾ ਸੀ। 2008 ਦੀਆਂ ਚੋਣਾਂ ਵਿਚ ਵੀ ਰੀਪਬਲੀਕਨ ਮਕੇਨ ਦੀ ਮੁਹਿੰਮ ਨੇ ਨਾ ਚਾਹੁੰਦੇ ਹੋਇਆਂ ਵੀ ਦੁਚਿੱਤੀ ਵਿਚ ਇਹ ਮੋੜ ਦੇਣਾ ਚਾਹਿਆ। ਵਕਤ ਬਦਲ ਚੁਕਾ ਸੀ । ਲੋਕਾਂ ਦੇ ਹਰ ਵਰਗ ਦੀ ਬਹੁਸੰਮਤੀ ਨੇ ਇਸ ਨੂੰ ਨਕਾਰ ਦਿਤਾ।

ਬੇਸ਼ੱਕ ਅਮ੍ਰੀਕਾ ਪਹੁੰਚਕੇ ਕੁਲੰਬਸ ਨੇ ਵੀ ਇਸ ਨੂੰ “ਨਵੀਂ ਦੁਨੀਆਂ” ਦਾ ਨਾਂ ਦੇ ਰੱਖਿਆ ਹੈ। ਪਰ ਡੈਮੋਕਰੈਟ ਬਰਾਕ ਓਬਾਮਾ ਦੀ ਜਿੱਤ ਨਾਲ ਨਵੇਂ ਅਸਲੀ ਅਮ੍ਰੀਕਾ ਦਾ ਜਨਮ ਹੋਇਆ ਹੈ। ਓਬਾਮਾ ਟੀਮ ਨੇ “Trickle down economics” ਦੇ ਇਸ ਵਿਸ਼ਵ-ਪੱਧਰ ਤੇ ਨਿਰਾਸ਼ਾ ਜਨਕ ਤਜਰਬੇ ਨੂੰ ਜਿਸ ਕਾਰਣ ਦੁਨੀਆਂ ਦਾ ਸ਼ਕਤੀ ਸ਼ਾਲੀ ਤੇ ਉੱਨਤ ਸਿਰਕੱਢ ਦੇਸ ਅਮ੍ਰੀਕਾ ਹੀ ਅਰਬਾਂ, ਖਰਬਾਂ ਦਾ ਕਰਜ਼ਾਈ ਹੋ ਕੇ ਡੂੰਘੇ ਆਰਥਕ ਸੰਕਟ ਵਿਚ ਜਾ ਡਿਗਾ ਹੈ, ਵੰਗਾਰਿਆ ਹੈ। ਉਸਦੀ ਥਾਂ ‘From bottom up’ ਦੇ ਸੰਕਲਪ ਨੂੰ ਆਪਣੀ ਪਾਲਿਸੀ ਵਜੋਂ ਅਪਨਾਉਣ ਦਾ ਪ੍ਰਸਤਾਵ ਰੱਖਿਆ ਹੈ।

ਓਬਾਮਾ ਵਾਲੇ ਇਸ ਨਵੇਂ ਅਮ੍ਰੀਕਾ ਦੀ ਅਸਲ ਨੁਹਾਰ ਬਾਰੇ ਪੱਕੀ ਤਰਾਂ ਜਾਣ ਲੈਣਾ ਅਜੇ ਦੂਰ ਦੀ ਗਲ ਹੈ। ਪਰ ਇਹ ਗਲ ਸਾਫ ਹੋ ਗਈ ਹੈ ਕਿ ਬਹੁਗਿਣਤੀ ਬੇਸ਼ਕ ਅਜੇ ਵੀ ਚਿੱਟੇ ਲੋਕਾਂ ਦੀ ਹੀ ਹੈ, ਪਰ ਅਜ ਦਾ ਇਹ ਅਮ੍ਰੀਕਾ ਹੁਣ ਕੇਵਲ ਹਮਜਿਨਸ ਚਿਟੱ ਲੋਕਾਂ ਦੀ ਨਿਕੇ ਨਿਕੇ ਸ਼ਹਿਰਾਂ ਵਿਚ ਵਸੋਂ ਵਾਲਾ ਅਮ੍ਰੀਕਾ ਨਹੀਂ ਰਿਹਾ। Jo Klein ਮੁਤਾਬਿਕ ਅਸਲੀ ਅਮ੍ਰੀਕਾ ਹੁਣ ਉਸ ਮੁਕਾਮ ਤੇ ਆ ਪਹੁੰਚਾ ਹੈ, ਜਿਥੇ ਪ੍ਰਧਾਨ ਦਾ ਆਚਰਣ ਉਸਦੇ ਰੰਗ ਨਸਲ ਨਾਲੋਂ ਵਧੇਰੇ ਮਹੱਤਵ ਰਖਦਾ ਹੈ।

ਪਿਛਲੇ 8 ਸਾਲਾਂ ਦੇ ਮਾੜੇ ਰਾਜ-ਪ੍ਰਬੰਧ ਅਤੇ ਅਤਿ ਦਰਜੇ ਦੀਆਂ ਕੋਤਾਹੀਆਂ ਸਦਕਾ, ਅਮ੍ਰੀਕਾ ਹਾਲ ਦੀ ਘੜੀ ਬੇਸ਼ਕ ਮੂਧੇ ਮੂੰਹ ਡਿਗਾ ਹੋਇਆ ਹੈ। ਪਰ ਇਹ ਇਕ ਨਵਾਂ ਨਕੋਰ ਦੇਸ ਹੈ, ਜਵਾਨ ਉਮਰ ਹੈ। ਸਨਕੀ ਨਹੀਂ ਆਸ਼ਾਵਾਦੀ ਹੈ। ਨਮੂੁਨੇ ਦੇ ਲੋਕਰਾਜੀ ਵਿਧਾਨ ਅਤੇ ਕੌਮ ਦੀ ਆਜ਼ਾਦ ਰੂਹ ਸਦਕਾ ਅਮ੍ਰੀਕਾ, ਮਨੁਖਤਾ ਦੇ ਕਲਿਆਣ ਲਈ ਦੁਨੀਆਂ ਸਾਮ੍ਹਣੇ ਹੈਰਾਨਕੁਨ ਚਮਤਕਾਰਾਂ ਦੇ ਸਮ੍ਰੱਥ ਹੈ। ਤੇ ਇਹ ਬੀੜਾ ਜਿਸ ਹਾਲਾਤ ਵਿਚ ਓਬਾਮਾ ਨੇ ਚੁਕਿਆ ਹੈ, ਕਿਸੇ ਚਮਤਕਾਰ ਤੋਂ ਘਟ ਨਹੀਂ ਹੈ।

21ਵੀਂ ਸਦੀ ਨੂੰ ਸ਼ੁਰੂ ਹੋਇਆਂ ਬੇਸ਼ੱਕ ਨੌਵਾਂ ਸਾਲ ਚੜ੍ਹ ਪਿਆ ਹੈ ਪਰ ਇਸ ਸਦੀ ਦੇ ਹਾਣ ਦੀ ਵਿਸ਼ਵਸੋਚ ਤੇ ਲੋੜੀਂਦੇ ਵਾਰਤਾਲਾਪ ਦੀ ਅਸਲੀ ਸ਼ੁਰੂਆਤ ਹੁਣ ਹੀ ਹੋਈ ਹੈ। ਚਲੋ, ਦੇਰ ਆਏ, ਦਰੁਸਤ ਆਏ।

ਇਸ ਇਤਿਹਾਸਕ ਮੁਹਿੰਮ ਵਿਚ ਓਬਾਮਾ ਟੀਮ ਵਲੋਂ, ਡੈਮੋਕਰੈਟ, ਕੀ ਰੀਪਬਲੀਕਨ ਤੇ ਕੀ ਇੰਡੀਪੈਂਡੈਂਟ, ਸਭ ਪਾਰਟੀਆਂ ਤੇ ਵਿਚਾਰਾਂ ਨੂੰ ਭਾਈਵਾਲੀ ਦੇ ਤੌਰ ਸਫਾਂ ਤੇ ਬੈਠ ਕੇ ਫੈਸਲੇ ਲੈਣ ਵਾਲੀ ਪਹੁੰਚ ਅਪਨਾਈ ਹੋਈ ਹੈ। ਹਰ ਦੇਸ ਵਾਸੀ ਨੂੰ ਮੂਕਦਰਸ਼ਕ ਵਜੋਂ ਨਹੀਂ ਇਕ ਵਫਾਦਾਰ ਸਿਪਾਹੀ ਵਜੋਂ ਪਹਿਰਾ ਦੇਣ ਲਈ ਉਤਸ਼ਾਹਤ ਕੀਤਾ ਹੋਇਆ ਹੈ। ਜੋ ਹਰ ਵਰਗ ਦੇ ਲੋਕਾਂ ਵਲੋਂ ਬੇਝਿਜਕ ਸਲਾਹਿਆ ਜਾ ਰਿਹਾ ਹੈ।

ਅਮ੍ਰੀਕਾ ਦੀ ਧਰਤੀ ਤੇ ਇਹ ਚਮਤਕਾਰ ਵੀ ਪਹਿਲੀ ਵਾਰ ਹੋਇਆ ਹੈ ਜੋ ਉਸ ਚਿੱਟੇ ਮੱਹਲ ਦੇ ਵਡੇ ਦਰਵਾਜੇ ਕਿਸੇ ਰੰਗ ਵਾਲੇ ਪ੍ਰਧਾਨ ਲਈ ਚੁਪਾਟ ਖੁਲ੍ਹ ਰਹੇ ਹਨ। ਇਕੀਵੀਂ ਸਦੀ ਦੀ ਇਸ ਸ਼ੁਹਰਿਦ ਤੇ ਸਾਫ ਸੁਥਰੀ ਰਾਜਨੀਤੀ ਵਾਲੀ ਵਿਸ਼ਵ-ਮੁਹਿੰਮ ਰਾਹੀਂ, ਓਬਾਮਾ ਕੇਵਲ ਅਮ੍ਰੀਕਾ ਵਿਚ ਹੀ ਨਹੀਂ ਸਾਰੇ ਵਿਸ਼ਵ ਵਿਚ ਸੁਖ-ਸ਼ਾਂਤੀ, ਨਿਆਂਪੂਰਵਕ ਤੇ ਪ੍ਰਸਪਰ ਹੋਂਦ ਵਾਲੇ ਮਾਹੌਲ ਦੀ ਸਿਰਜਣਾ ਲਈ ਗਲਾਂ ਹੀ ਨਹੀਂੇ ਸਗੋਂ ਇਸ ਪਛੜੇ ਹੋਏ ਸੁਪਨੇ ਨੂੰ ਸਾਕਾਰ ਕਰਨ ਦਾ ਸੰਕਲਪ ਲੈ ਕੇ ਉਸ ਵਡੀ ਕੁਰਸੀ ਤੇ ਬੈਠਣ ਜਾ ਰਹੇ ਹਨ। ਆਮੀਨ!