Punjab News - Quami Ekta Punjabi Newspaper (ਕੌਮੀ ਏਕਤਾ) » ਰੂਪ ਢਿੱਲੋਂ (ਲੰਦਨ)

ਸਾਡੀ ਬੋਲੀ
ਆਪਣਾ ਮੂਲ ਉਹ ਹੀ ਪਛਾਣੇ

ਜੋ ਆਪਣੀ ਮਾਂ ਬੋਲੀ ਜਾਣੇ॥

ਮਾਂ ਬੋਲੀ ਉਹ ਹੀ ਨਿਆਰੀ

ਜਿਸ ਨੂੰ ਪੜ੍ਹਣੀ ਪਿਆਰੀ॥

ਹੁਣ ਦੇਸ਼ ਵਿਦੇਸ਼ ਬੋਲੀ ਪੜ੍ਹਦਾ

ਆਪਣੀ ਮਾਂ ਬੋਲੀ ਰੱਜਕੇ ਸਾੜਦਾ॥

ਤੇ ਵਿਦੇਸ਼ਾਂ’ਚ ਬੋਲ ਦੇ ਪੰਜਾਬੀ

ਇਸ ਬੋਲੀ ਨੂੰ ਸਮਝ ਦੇ ਗੁਲਾਬੀ॥

ਦਿਲ ਹੈ ਸੁੰਨਾ ਸ਼ਿਕਾਰ
ਦਿਲ ਹੈ ਸੁੰਨਾ ਸ਼ਿਕਾਰ

ਹਮੇਸ਼ਾ ਖਾਂਦਾ ਮਾਰ॥

ਮਨ ਅੰਦਰ ਦੁੱਖ

ਨਾਲ ਚੱਲਦੀ ਡਾਰ॥

ਜਿੱਦਾਂ ਜਲਹੀਣ ਹੋ

ਗਈ ਬਾਰ॥

ਇੱਦਾਂ ਉਦਾਸ ਦਿਲ

ਭੱਜ ਕੇ ਖਾਂਦਾ ਮਾਰ॥

ਘਰ ਦੇ ਬੂਹੇ
ਮੈਂ ਆਪਣੇ ਘਰ ਦੇ ਬੂਹੇ ਸਾਹਮਣੇ ਖਲੋਇਆ ਸਾਂ॥

ਗੋਰੀ ਗੁਆਂਢਣ ਨੇ ਸਾਡੇ ਡੈਡ ਨੂੰ ਕਿਹਾ:-

ਦਰਵਾਜ਼ਾ ਬੰਦ ਕਰੋਂ। ਤੁਹਾਤੋਂ ਦੁਰਗੰਧ ਆਉਂਦੀ ਹੈ –

ਪਿਤਾ ਜੀ ਨੇ ਜਵਾਬ ਦਿੱਤਾ

ਤੇਰੀ ਮਾਂ ਦੀ…-

ਗੋਰੀ ਨੇ ਵਾਪਸ ਉੱਤਰ ਦਿੱਤਾ

- ਪੈਕੀ ਫੂਡ-॥

ਮਗਰੋਂ ਡੈਡ ਨੇ ਪਤੀਲਾ ਸਾਰਿਆਂ

ਗੁਆਂਢੀਆਂ ਦੇ ਦਰ ਲੈਜਾਕੇ ਬੈਲ ਵਜਾਈ॥

- ਲਹੋ ਸੁੰਘੋ ਸੂਰੋ-॥

ਹੁਣ ਵੀਹ ਸਾਲਾਂ ਬਾਅਦ ਓਸ ਹੀ ਗੁਆਂਢਣ ਦਾ ਪੁੱਤਰ

ਸਾਡੇ ਘਰ ਦੇ ਬੂਹੇ ਸਾਹਮਣੇ ਖੜ੍ਹਿਆ ਹੈ॥

ਰੂਪਿਆ ਤੁਹਾਡੀ ਮੰਮ ਨੇ ਕੜੀ ਬਣਾਈ

ਜਿਸ ਦੇਸ ਡੈਡ ਆਇ

ਜਿਸ ਕੌਮ ਮਗਰ ਲੱਗੇ

ਅੱਜ ਉਹ ਦੇਸ ਸਾਡੇ

ਮਗਰ ਲੱਗ ਗਿਆ॥

ਦੁਰਗੰਧ ਹੁਣ ਮਹਿਕ ਬਣ ਗਈ॥

ਦੁਖਾਂ ਚੋਂ ਲੰਘ ਕੇ ਸੁਖ ਮਿਲ ਗਿਆ॥

ਦਿਲ ਦੀਆਂ ਪੀੜਾਂ
ਸੀਸੋ ਕੰਮ ਤੋਂ ਥਂਕੀ ਟੁੱਟੀ ਦਿਹਾੜੀ ਲਾਕੇ ਘਰ ਪਹੁੰਚੀ। ਹਰ ਰੋਜ਼ ਦੀ ਤਰ੍ਹਾਂ ਬੈਗ ਰਖਕੇ ਚਾਹ ਦਾ ਕੱਪ ਬਣਾਕੇ ਪੀਣ ਬੈਠ ਗਈ। ਚਾਹ ਪੀਤੀ ਤੇ ਸੋਫੇ ਤੇ ਲੰਬੀ ਪੈ ਗਈ, ਸੋਚਾਂ ਵਿਚ ਡੁੱਬੀ ਹਰ ਰੋਜ਼ ਵਾਂਗ ਹੱਡ ਕੱਠੇ ਕਰਕੇ ਉਠੀ ਤੇ ਰਸੋਈ ਵਿਚ ਕੰਮ ਕਰਨ ਲੱਗ ਪਈ। ਪਰ ਸੋਚਾਂ ਨੇ ਕਦੀ ਵੀ ਉਸਦਾ ਪਿੱਛਾ ਨਾ ਛਡਿਆ। ਦੋ ਭੈਣਾਂ ਅਤੇ ਦੋ ਭਰਾਵਾਂ ਦੀ ਪੰਜਵੀਂ ਭੈਣ, ਪੇਕਿਆਂ ਦੇ ਘਰ ਲਾਡਾਂ ਨਾਲ ਪਾਲੀ ਬਾਪੂ ਦੀ ਸਿਆਣੀ ਕੁੜੀ ਸੀ। ਸੀਸੋ ਦੇ ਆਪਣੇ ਤਿੰਨ ਬੱਚੇ ਸਨ। ਜੀਤੀ, ਭੋਲਾ ਦੋ ਮੁੰਡੇ, ਤੇ ਇਕ ਕੁੜੀ – ਰਾਣੀ ( ਰਣਵੀਰ)। ਜੀਤੀ ਪੜ੍ਹਨ ਵਿਚ ਕੁਦਰਤ ਵਲੋਂ ਹੀ ਥੋੜਾ ਢਿੱਲਾ ਸੀ, ਪਰ ਕੁਝ ਹੋਰ ਗੁੱਣ ਉਸ ਵਿੱਚ ਸਨ ਜੋ ਕਿ ੳੋਸ ਦੀ ਮਾਂ ਤੋਂ ਬਿਨਾਂ ਕਿਸੇ ਨੂੰ; ਮਤਲਬ ਬਾਪ ਨੂੰ, ਦਿਖਾਈ ਨਹੀਂ ਸਨ ਦਿੰਦੇ। ਜੀਤੀ ਪੜ੍ਹਾਈ ਵਿੱਚ ਪੂਰੀ ਕੋਸਿਸ਼ ਜਰੂਰ ਕਰਦਾ ਸੀ। ਭੋਲਾ ਤੇਜ਼ ਮੁੰਡਾ ਸੀ, ਪੜ੍ਹਾਈ ਵਿੱਚ ਵੀ ਤੇ ਇੱਲਤਾਂ ਵਿੱਚ ਵੀ। ਸੀਸੋ ਤੇ ਲਖਵੀਰ ਗ੍ਰੈਜੁੲਟੇ ਤਾਂ ਨਹੀਂ ਸਨ, ਪਰ ਇੰਡੀਆ ਕੀ ਦਸਵੀਂ ਪਾਸ ਸਨ। ਇੰਗਲੈਂਡ ਦੀ ਆਮ ਦੁਨੀਆਂ ਵਾਂਗ ਫੈਕਟਰੀਆਂ ਵਿੱਚ ਕੰਮ ਕਰਦੇ ਹੋਏ ਇਂਗਲਿਸ਼ ਬੋਲਣ ਤੇ ਸਮਝਣ ਵਿੱਚ ਕਾਮਯਾਬ ਸਨ। ਦੋਵੇਂ ਪਿਛਿਓੁ ਆਮ ਟਬੱਰਾਂ ਵਿੱਚੋ ਆਏ ਸਨ। ਜਿਵੇਂ ਹਰ ਇੰਡੀਆ ਤੋਂ ਆਏ ਇਨਸਾਨ ਦੇ ਸੁਪਨੇ ਹਨ, ਚੰਗੀ ਜਿੰਦਗੀ ਬੀਤਾਉਣ ਲਈ ਮਿਹਨਤ ਕਰਕੇ ਆਪਣੇ ਨਾਲੋਂ ਆਪਣੇ ਬਚਿਆਂ ਨੂੰ ਉਚੀ ਥਾਂ ਦੇਖਣਾ ਚਾਹੁੰਦੇ ਸਨ। ਦੋਹਾਂ ਨੇ ਬਹੁਤ ਮਿਹਨਤ ਕੀਤੀ, ਆਪਸ ਵਿੱਚ ਪਿਆਰ ਵੀ ਬਹੁਤ ਸੀ। ਲਖਵੀਰ ਮਿਹਨਤੀ ਬੰਦਾ ਸੀ, ਕੋਈ ਐਬ ਨਹੀਂ ਸੀ, ਮਿਹਨਤ ਨਾਲ ਕੰਮ ਕਰਕੇ ਆਪਣੇ ਬਚਿਆਂ ਵਿੱਚ ਬੈਠਕੇ ਸਮਾਂ ਗੁਜ਼ਾਰਨ ਵਾਲਾ ਇਨਸਾਨ ਸੀ। ਲਖਵੀਰ ਦੀ ਥੋੜੀ ਬਹੁਤੀ ਫੈਮਲੀ ਇੰਗਲੈਂਡ ਵਿੱਚ ਸੀ ਇਕ ਭੈਣ ਜੀਤੋ ਤੇ ਭਰਾ ਗੁਰਨਾਮ; ਪਰ ਸੀਸੋ ਦਾ ਕੋਈ ਭੈਣ ਭਰਾ ਇੰਗਲੈਂਡ ਵਿੱਚ ਨਹੀਂ ਸੀ। ਸਾਰੇ ਇੰਡੀਆਂ ਹੀ ਸਨ। ਦੋ ਵੱਡੀਆਂ ਭੇਣਾਂ ਹਰਜੀਤ ਤੇ ਸੁਰਜੀਤ ਆਪਣੇ ਘਰਾਂ ਵਿੱਚ ਅਮੀਰ ਤਾਂ ਨਹੀਂ ਸਨ, ਪਰ ਸਹੁਣੇ ਗੁਜ਼ਾਰੇ ਵਾਲੀਆਂ ਫੈਮਲੀਆਂ ਵਿੱਚ ਖ਼ੁਸ਼ ਸਨ। ਛੋਟਾ ਭਰਾ ਰਾਜਿੰਦਰ ਵੀ ਆਪਣੇ ਘਰ ਠੀਕ ਗੁਜਾਰਾ ਕਰਦਾ ਸੀ ਤੇ ਵੱਡਾ ਭਰਾ ਸੁਰਜੀਤ ਵੀ ਠੀਕ ਠਾਕ ਸੀ।

ਸੀਸੋ ਦੇ ਬਾਪੂ ਨੂੰ ਆਪਣੀਆਂ ਅੱਖਾਂ ਤੋ ਦੂਰ ਭੇਜੀ ਕੁੜੀ ਦਾ ਅਕਸਰ ਫਿਕਰ ਰਹਿੰਦਾ ਸੀ, ਕਿਉਂਕੇ ਸੀਸੋ ਕਦੇ ਵੀ ਆਪਣੀ ਫੈਮਲੀ ( ਆਪਣੇ ਪ੍ਰੀਵਾਰ) ਨੂੰ ਆਪਣੇ ਘਰ ਦਾ ਦੁੱਖ ਸੁੱਖ ਨਹੀਂ ਸੀ ਦਸਦੀ, ਪਰ ਜਦੋਂ ਵੀ ਇਕ ਦੋ ਵਾਰ ਪਿਛੇ ਇੰਡੀਆ ਆਪਣੇ ਟਬੱਰ ਨੂੰ ਮਿਲਣ ਗਈ ਤਾਂ ਉਸਦਾ ਚਿਹਰਾ ਦੱਸਦਾ ਸੀ ਕਿ ਇਸਦੇ ਅੰਦਰ ਦੀ ਖ਼ੁਸ਼ੀ ਦੇ ਥਾਂ ਗੱਮੀ ਹੈ। ਪਰ ਪੁੱਛਣ ਤੇ ਸੀਸੋ ਹਮੇਸ਼ਾਂ ਗਂਲ ਟਾਲ ਦੇਂਦੀ ਸੀ। ਮਾਂ ਦੇ ਇਸ ਦੁੱਨੀਆਂ ਤੋਂ ਜਾਣ ਤੋਂ ਬਾਅਦ ਬਾਪੂ ਬੀਮਾਰ ਰਹਿਣ ਲੱਗ ਪਿਆ ਸ਼ੀਸੋ ਇਕ ਨੇਕ ਔਰਤ ਸੀ, ਉਚੇ ਇਖ਼ਲਾਕ ਵਾਲੀ, ਨਰਮ ਦਿੱਲ, ਅਤੇ ਮਿਹਨਤੀ। ਉਸਨੇ ਲਖਬੀਰ ਨੂੰ ਹਰ ਤਰ੍ਹਾਂ ਦਾ ਸੁਖ ਦਿੱਤਾ। ਬਾਹਰਲੇ ਕੰਮ ਵਿੱਚ ਪੂਰਾ ਹੱਥ ਵਟਾਇਆ, ਦੁੱਖ ਸੁੱਖ ਵਿੱਚ ਪੂਰਾ ਸਾਥ ਦਿੱਤਾ। ਪਿਆਰ, ਇਜ਼ਤ, ਕੰਮ ਤੋਂ ਆਏ ਨੂੰ ਸੁਹਣਾ ਖਾਣਾ ਬਣਾਕੇ ਅਗੇ ਰੱਖਣਾ ਆਪਣੇ ਖਾਣ ਦੀ ਪ੍ਰਵਾਹ ਨਾ ਕਰਨੀ। ਦਿਨ ਨੂੰ ਦਿਨ ਤੇ ਰਾਤ ਨੂੰ ਰਾਤ, ਲਖਵੀਰ ਦੇ ਕਹਿਣ ਮੁਤਾਬਕ ਚਲਣਾ ਸੁਹਣੀ ਜਿੰਦਗੀ ਬਤੀਤ ਕਰ ਰਹੀ ਸੀ। ਲਖਬੀਰ ਵੀ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਸੀ, ਹਰ ਸੁੱਖ ਦਿੰਦਾ ਸੀ। ਪਰ ਸੁਭਾ ਦਾ ਗਰਮ ਸਖ਼ਤ ਸੀ। ਸੀਸੋ ਆਪਣੀ ਵਿਵਾਹਤ ਜਿੰਦਗੀ ਦੇ ਪਹਿਲੇ ਦਿਨ ਤੋਂ ਲਖਵੀਰ ਦੇ ਗਰਮ ਸੁਭਾ ਨੂੰ ਸਹਾਰਦੀ ਆਈ। ਬੱਚੇ ਬਾਪੂ ਦੀ ਗਰਮੀ ਤੋਂ ਡਰਦੇ, ਸਹਿਮ ਜਾਂਦੇ ਸਨ। ਪਰ ਸੀਸੋ ਹਮੇਸ਼ਾ ਉਹਨਾਂ ਨੂੰ ਉਹਨਾਂ ਦੇ ਬਾਪੂ ਦਾ ਚੰਗਾ ਪਾਸਾ ਦਿਖਾਕੇ ਤਸੱਲੀ ਦੇ ਕੇ ਸਮਝਾਉਂਦੀ ਸੀ। ਜਿਉਂ ਜਿਉਂ ਬੱਚੇ ਵੱਡੇ ਹੁੰਦੇ ਗਏ ਲਖਵੀਰ ਦੇ ਤੱਤੇ ਸੁਭਾ ਤੋਂ ਬੇਚੈਨ ਹੋ ਜਾਂਦੇ ਤਾਂ ਸੀਸੋ ਹਮੇਸ਼ਾ ਕਹਿੰਦੀ, ਤੁਹਾਡਾ ਡੈਡੀ ਤੁਹਾਡੇ ਲਈ ਮਿਹਨਤ ਕਰਦਾ। ਤੁਸੀਂ ਉਸਦੇ ਅਗੇ ਨਹੀਂ ਬੋਲਣਾ, ਲਖਵੀਰ ਦਾ ਚੰਗਾ ਪਾਸਾ ਦਿਖਾਕੇ ਬਚਿਆਂ ਨੂੰ ਚੰਗੇ ਰਾਹਾਂ ਤੇ ਤੋਰਦੀ ਗਈ। ਬੱਚੇ ਉਚੀ ਸ਼ਿਖਸ਼ਾ ਲੈਕੇ ਬਿਨਾ ਕਿਸੇ ਐਬ ਤੋਂ ਮਾਂ ਬਾਪ ਦਾ ਸਿਰ ਉੱਚਾ ਕਰਕੇ ਦੁਨੀਆਂ ਵਿੱਚ ਖੜ ਸਕਣ ਦਾ ਦਰਜ਼ਾ ਕਾਇਮ ਕਰ ਚੁੱਕੇ ਸਨ। ਲਖਵੀਰ ਅਤੇ ਸੀਸੋ ਨੂੰ ਆਪਣੇ ਬਚਿਆਂ ਤੇ ਬਹੁਤ ਮਾਣ ਸੀ । ਨੇਕ ਬੱਚੇ ਸਨ। ਲਖਵੀਰ ਤੇ ਸੀਸੋ ਮਿਹਨਤ ਕਰਦੇ ਗਏ, ਉਮਰ ਵਧਦੀ ਗਈ, ਬੱਚੇ ਜੁਆਨ ਹੁੰਦੇ ਗਏ। ਦੋਨਾਂ ਨੇ ਮਿਹਨਤ ਕਰਕੇ ਸੁਹਣੀ ਰੋਜ਼ ਕਮਾ ਲਈ। ਲਖਵੀਰ ਦੀ ਖੁਆਇਸ਼ ਸੀ ਜਿਵੇਂ ਹਰ ਏਸ਼ੀਅਨ ਮਾਪਿਓ ਦੇ ਉਚੇ ਸੁਪਨੇ ਹੁੰਦੇ ਹਨ, ਕਿ ਸਾਡੇ ਬੱਚੇ ਡਾਕਟਰ ਜਾਂ ਵਕੀਲ ਬਣਨ। ਇਕ ਪਖੋਂ ਲਖਵੀਰ ਸਹੀ ਸੀ ਕਿ ਉਹ ਆਪਣੇ ਬਚਿਆਂ ਨੂੰ ਪੜ੍ਹਾਈ ਤੇ ਕਮਾਈ ਵਿੱਚ ਆਪਣੇ ਤੋਂ ਉਚੇ ਉਠੇ ਦੇਖਣਾ ਚਾਹੁੰਦਾ ਸੀ। ਪਰ ਦੂਜੇ ਪੱਖ ਉਹ ਅਂਖਾਂ ਤੋਂ ਉਹਲੇ ਜਾਣਦਾ ਸੀ ਕਿ ਪੰਜੇ ਉਗਲੀਆਂ ਇਕੋ ਜਿਹੀਆਂ ਨਹੀਂ ਹੋ ਸਕਦੀਆਂ। ਸੀਸੋ ਉਸ ਨੂੰ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕਰਦੀ, ਕਿ ਪਿਆਰ ਦੇ ਤਰੀਕੇ ਨਾਲ ਬਚਿਆਂ ਨੂੰ ਦੱਸਣਾ ਤੇ ਰੋਹਬ ਨਾਲ ਝਿੱੜਕੇ ਮਾਰਕੇ ਦਸਣ ਵਿਚ ਬਹੁਤ ਫਰਕ ਹੁੰਦਾ ਹੈ। ਪਰ ਪਿਆਰ ਨਾਲ ਕੋਈ ਵੀ ਕੰਮ ਦੀ ਗੱਲ ਦਸਣੀ ਲਖਵੀਰ ਦੀ ਕਿਤਾਬ ਦੇ ਕਿਸੇ ਪੱਨੇ ਤੇ ਨਹੀਂ ਸੀ, ਲਿਖਿਆ ਹੋਇਆ।

ਲਖਵੀਰ ਕੰਮ ਕਰਨ ਵਿੱਚ, ਗੱਲ ਕਰਨ ਵਿੱਚ, ਚੁਸਤ ਦਿਮਾਗ ਇਨਸਾਨ ਹੋਣ ਕਰਕੇ, ਬਚਿਆਂ ਨੂੰ ਉਨਾ ਹੀ ਚੁੱਸਤ ਦੇਖਣਾ ਚਾਹੁੰਦਾ ਸੀ। ਜੀਤੀ ਸ਼ਰੀਫ, ਭੋਲਾ ਨੇਕ ਦਿਲ ਡਰੂ ਪੁੱਤ ਸੀ, ਪੜ੍ਹਾਈ ਵਿੱਚ ਤੇਜ਼ ਨਾ ਹੋਣ ਕਰਕੇ ਉਹ ਆਪਣੇ ਬਾਪ ਨੂੰ ਖ਼ੁਸ਼ ਨਾ ਕਰ ਸਕਿਆ। ਉਸਨੇ ਆਪਣੀ ਸਾਰੀ ਵਾਹ ਲਾ ਦਿੱਤੀ, ਡਾਕਟਰ ਵਕੀਲ ਤਾਂ ਬਣ ਨਹੀਂ ਸਕਿਆ ਪਰ ਗਰੈਜ਼ੂਏਸ਼ਨ ਕਰਕੇ ਏਮ ਏ ਕਰ ਲਈ ਤੇ ਇਜ਼ਤ ਦੀ ਨੌਕਰੀ ਕਰਨ ਲੱਗਾ। ਭੋਲਾ ਵੀ ਪੜ੍ਹਾਈ ਵਿੱਚ ਬਹੁਤਾ ਤੇਜ਼ ਤਾਂ ਨਹੀਂ ਸੀ, ਪਰ ਜੀਤੀ ਤੋਂ ਗੱਲਾਂ ਬਾਤਾਂ ਵਿੱਚ ਹੁਸ਼ਿਆਰ ਸੀ। ਲਖਵੀਰ ਉਸ ਤੇ ਬਹੁਤ ਖ਼ੁਸ਼ ਨਹੀਂ ਸੀ , ਪਰ ਨਿਰਾਜ਼ ਵੀ ਨਹੀਂ ਸੀ। ਰਾਣੀ ਤੇਜ਼ ਦਿਮਾਗ ਕੁੜੀ ਸੀ। ਛੋਟੀ ਹੁੰਦੀ ਤੋਂ ਹੀ ਪੜ੍ਹਾਈ ਵਿੱਚ ਤੇਜ਼, ਖੇਡਾਂ ਵਿੱਚ ਤੇਜ਼ ਗੱਲ ਸਮਝਣ ਵਿੱਚ ਤੇਜ਼ ਸੀ। ਲਖਵੀਰ ਉਸ ਉਪਰ ਬਹੁਤ ਖ਼ੁਸ਼ ਸੀ। ਉਸ ਨੂੰ ਬਹੁਤ ਪਿਆਰ ਕਰਦਾ ਸੀ। ਪਿਆਰ ਤਾਂ ਮਾਂ-ਬਾਪ ਸਾਰੇ ਬਚਿਆਂ ਨੂੰ ਹੀ ਕਰਦੇ ਹਨ, ਸਿਰਫ ਪਸੰਦ ਵੱਖਰੀ ਹੋ ਜਾਂਦੀ ਹੈ। ਸ਼ਾਇਦ ਇਹ ਵੀ ਇਕ ਚੀਜ਼ ਹੈ ਕਿ ਦੁਨੀਆਂ ਦਾ ਹਰ ਆਦਮੀ, ਔਰਤ ਨਾਲੋਂ ਅਲੱਗ ਸੁਭਾ ਦਾ ਹੁੰਦਾ ਹੈ। ਆਦਮੀਆਂ ਦਾ ਦਿਲ ਹਮੇਸ਼ਾ ਸਖੱਤ ਹੋਇਆ ਕਰਦਾ ਜਦਕੇ ਔਰਤ ਹਮੇਸ਼ਾ ਕਮਜ਼ੋਰ ਦਿਂਲ ਹੁੰਦੀ ਹੈ। ਭੋਲੇ ਦੇ ਸਬੰਧ ਆਪਣੇ ਬਾਪੂ ਨਾਲ ਠੀਕ ਸਨ, ਪਰ ਜੀਤੀ ਤੇ ਰਾਣੀ ਵਿੱਚ ਸੌ ਕੋਹ ਦਾ ਫਰਕ ਹੋਣ ਕਰਕੇ, ਲਖਵੀਰ ਨੇ ਦੋਵਾਂ ਦਾ ਉਪਮਾ ਕਰਨਾ ਸ਼ੁਰੂ ਕਰ ਦਿੱਤਾਂ ਜਦੋਂ ਜੀਤੀ ਕੋਈ ਛੋਟੀ ਤੋਂ ਛੋਟੀ ਵੀ ਗਲਤੀ ਕਰਦਾ ਸੀ। ਲਖਵੀਰ ੳਸ ਤੇ ਸ਼ੁਰੂ ਹੋ ਜਾਂਦਾ ਤੇ ਰਾਣੀ ਦੀਆਂ ਸਿਫਤਾਂ ਸ਼ੁਰੂ ਕਰ ਦੇਂਦਾ ਸੀ। ਰਾਣੀ ਬਹੁਤ ਛੋਟੀ ਉਮਰ ਹੋਣ ਕਰਕੇ ਸਮਝ ਨਹੀਂ ਸੀ ਸਕਦੀ। ਪਰ ਜੀਤੀ ਦਾ ਆਪਣੇ ਬਾਪੂ ਵਿੱਚ ਭਰੋਸਾ ਘਟਣ ਲਗ ਪਿਆ। ਦਿਨ ਬੀਤਦੇ ਗਏ ਪਿਉ ਪੁਤ ਵਿੱਚ ਸ਼ਾਂਤਮਈ ਘਟਦੀ ਗਈ।

ਰਾਣੀ ਬਹੁਤ ਹੱਸਮੁਖ ਕੁੜੀ ਸੀ। ਸਮਾਂ ਬੀਤਦਾ ਗਿਆ, ਪਿਉ ਜੀਤੀ ਨਾਲ ਨਾਖ਼ੁਸ਼ ਰਹਿਣ ਲੱਗ ਪਿਆ। ਜੀਤੀ ਦੀ ਛੋਟੀ ਤੋਂ ਛੋਟੀ ਗੱਲ ਲੈ ਕੇ ਸੀਸੋ ਨਾਲ ਲੜ੍ਹਨਾ ਸ਼ੁਰੂ ਕਰ ਦਿੰਦਾ ਸੀ। ਸੀਸੋ ਲਖਵੀਰ ਦੀ ਗਲਤੀ ਦਾ ਉਸਨੂ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੀ ਪਰ ਲਖਵੀਰ ਦਾ ਦਿਮਾਗ ਇਸ ਪੱਧਰ ਤੇ ਪਹੁੰਚ ਚੁਂਕਾ ਸੀ। ਕਿ ੳਹੁ ਆਪਣੀ ਗਲਤੀ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਸੀ। ਰਾਣੀ ਵੱਡੀ ਹੰਦੀ ਗਈ, ਲਖਵੀਰ ਦੇ ਸੁਪਨੇ ਵੀ ਪੂਰੇ ਕਰ ਦਿਤੇ ਡਾਕਟਰ ਬਣ ਗਈ; ਪਰ ਘਰ ਦੀਆਂ ਖ਼ੁਸ਼ੀਆ ਵਾਪਸ ਨਾ ਆ ਸੱਕੀਆਂ।ਜੀਤੀ ਆਪਣੇ ਬਾਪ ਤੋਂ ਇੱਨਾ ਡਰਦਾ ਸੀ ਕਿ ਆਪਣੇ ਆਪ ਨੂੰ ਬੇ-ਕਸੂਰ ਸਾਬਤ ਕਰਨ ਦੀ ਵੀ ਹਿੰਮਤ ਨਹੀਂ ਸੀ ਕਰ ਸਕਦਾ। ਰਾਣੀ ਘਰ ਦਾ ਮਹੌਲ ਦੇਖਕੇ ਚੁੱਪ ਰਹਿਣ ਲੱਗੀ। ਕਦੀ ਕਦੀ ਆਪਣਾ ਗੁੱਸਾ ਕਢੱਣ ਲਈ ਜੀਤੀ ਨਾਲ ਲੜ ਪੈਂਦੀ ਸੀ। ਰਾਣੀ ਦੀ ਜੁਆਨੀ ਦੀ ਉਮਰ, ਖ਼ੁਸ਼ੀਆ ਦੀ ਉਮਰ ਗੱਮੀ ਵਿੱਚ ਬਦਲ ਗਈ। ਉਸਨੂੰ ਉਦਾਸ ਦੇਖਕੇ ਮਾਂ ਸੀਸੋ ਦਾ ਦਿਲ ਟੁੱਟਦਾ ਗਿਆ, ਦਿਲ ਵਿੱਚ ਚੀਸਾਂ ਉਠਦੀਆਂ, ਪਰ ਕੁਞ ਨਾ ਕਰ ਸਕਦੀ। ਸੀਸੋ ਨੂੰ ਆਪਣੇ ਜੀਤੀ ਪੁੱਤ ਦੀ ਸ਼ਰੀਫਤਾਈ ਤੋਂ ਤਰਸ ਆਉਂਦਾ ਸੀ। ਰਾਣੀ ਦੀ ਜੁਆਨੀ ਵਾਲੀ ਉਮਰ ਉਦਾਸੀ ਵਿਂਚ ਦੇਖਕੇ ਦੁੱਖ ਲਗਦਾ ਸੀ। ਪਰ ਘਰ ਦੀ ਇਜ਼ਤ ਲਈ, ਘਰ ਨੂੰ ਇਕੱਠਾ ਰਖੱਣ ਲਈ ਦਿਲ ਦੀਆਂ ਪੀੜਾਂ ਦਿਲ ਵਿੱਚ ਰਖਕੇ ਆਪਣੇ ਆਪਨੂੰ ਘਸੀਟਦੀ ਫਿਰਦੀ ਰਹੀ। ਜੀਤੀ ਦਾ ਵਿਆਹ ਹੋ ਚੁੱਕਾ ਸੀ। ਭੋਲਾ ਪੜ੍ਹਾਈ ਖਤਮ ਕਰਕੇ ਦੂਰ ਨੌਕਰੀ ਕਰਨ ਲੱਗ ਪਿਆ ਸੀ, ਵਿਆਹ ਲਈ ਅਜੇ ਤਿਆਰ ਨਹੀਂ ਸੀ। ਸੀਸੋ ਦੀ ਇਕੋ ਆਸ ਬਾਕੀ ਰਹਿ ਗਈ ਸੀ ਕਿ ਚੰਗਾ ਮੁੰਡਾ ਮਿਲ ਜਾਵੇ ਤੇ ਰਾਣੀ ਵਿਆਹ ਕਰਕੇ ਆਪਣੇ ਘਰ ਚਲੀ ਜਾਵੇ, ਸੁੱਖੀ ਵਸੇ, ਪਿਂਛੇ ਮੁੜਕੇ ਦੇਖਣਾ ਨਾ ਪਵੇ। ਮੁੰਡੇ ਘਰ ਨਹੀਂ ਰਹਿ ਸਕਣਗੇ ਤਾਂ ਬਾਹਰ ਚਲੇ ਜਾਣਗੇ, ਫਿਰ ਮੇਰਾ ਕੀ ਹੋਵੇਗਾ? ਦੋ ਰੋਟੀਆਂ ਹੀ ਖਾਣੀਆਂ ਹਨ ਖ਼ੁਸ਼ੀ ਨਾਲ ਜਾਂ ਗੱਮੀ ਨਾਲ।

ਸੀਸੋ ਦੀ ਆਸ ਬਿਲਕੁਲ ਮੁੱਕ ਚੁੱਕੀ ਸੀ। ਸਿਹਤ ਢਿਲੀ ਮੱਠੀ ਰਹਿਣ ਲਗੀ, ਫ਼ਿਕਰ ਨਾਲ ਰਾਤ ਨੂੰ ਜਾਗ ਖੁਲ ਜਾਂਦੀ ਤਾਂ ਦਿਮਾਗ ਨੂੰ ਇਕੋ ਗੱਲ ਘੇਰੀ ਰੱਖਦੀ ਜੇ ਮੇਰੇ ਜਿਉਂਦਆਂ ਰਾਣੀ ਦਾ ਵਿਆਹ ਨਾ ਹੋ ਸਕਿਆ ਤਾਂ ਕੀ ਮੈਂ ਆਪਣੇ ਦਿਂਲ ਦੀਆਂ ਪੀੜਾਂ ਦਿਲ ਵਿੱਚ ਹੀ ਲੈਕੇ ਤੁਰ ਜਾਵਾਂਗੀ?….ਨਹੀਂ ਐਸਾ ਨਹੀਂ ਹੋ ਸਕਦਾ। ਚੰਗੇ ਇਨਸਾਨਾਂ ਲਈ ਰੱਬ ਦੇ ਘਰ ਇਨਸਾਫ਼ ਜ਼ਰੂਰ ਹੈ। ਰਾਣੀ ਲਈ ਚੰਗਾ ਵਰ ਮਿਲ ਗਿਆ, ਰਾਣੀ ਦਾ ਵਿਆਹ ਚਾਵਾਂ ਨਾਲ ਹੋ ਗਿਆ। ਸੀਸੋ ਰਾਣੀ ਵਾਸਤੇ ਹਮੇਸ਼ਾਂ ਇਹੋ ਜਿਹੇ ਮੁੰਡੇ ਦੀ ਆਸ ਖੁਆਇਸ਼ ਰੱਖਦੀ ਸੀ, ਜਿਹੜਾ ਰਾਣੀ ਨਾਲ ਪਿਆਰ ਨਾਲ ਅਤੇ ਸਲਾਹ ਨਾਲ ਜ਼ਿੰਦਗੀ ਦੀ ਕੀਮਤ ਪਾਉਣ ਵਾਲਾ ਹੋਵੇ।ਰਾਣੀ ਦੇ ਇਕ ਬਹੁਤ ਚੰਗੇ ਤੇ ਨੇਕ ਲੜਕੇ ਨਾਲ ਸੰਜੋਗ ਹੋਏ, ਅਤੇ ਸੀਸੋ ਨੂੰ ਜਿਹੜੀ ਦਿਲ ਦੀਆਂ ਪੀੜਾਂ ਵਿੱਚ ਡੁਬੀ ਆਪਣੀ ਜ਼ਿੰਦਗੀ ਦੀ ਅਧੂਰੀ ਮਹਿਸੂਸ ਹੁਦੀ ਸੀ, ਉਹ ਸੰਪੂਰਨ ਹੋ ਗਈ…

ਖਰਾ ਦਿਲ ਨਾਲ ਬੋਲਦਾ
ਹੁਣ ਮੈਂ ਛੱਡ ਦਿੱਤਾ ਘੁੰਡ ਪਰਦਾ

ਹੁਣ ਮੈਂ ਖਰਾ ਦਿਲ ਨਾਲ ਬੋਲਦਾ॥

ਤੂੰ ਹੈ ਸੁਨੱਖੀ ਸੁੱਧ ਤਸਵੀਰ

ਮੈਨੂੰ ਲੱਗਦੀ ਰਾਂਝਨ ਦੀ ਹੀਰ॥

ਤੈਤੋਂ ਬਗੈਰ ਨਿਤ ਨਿਤ ਮਰਦਾ

ਤੈਨੂੰ ਵੇਖਕੇ ਰਮਣੀਕ ਤਾਪ ਚੜ੍ਹਦਾ॥

ਇਹ ਅਲਪ ਜਿੰਦ ਤਾਂ ਹੈ ਫ਼ਾਨੀ

ਪਰ ਇਸ ਗੱਲ ਤੋਂ ਨਹੀਂ ਘਬਰਾਣਾ॥

ਇਸ਼ਕ ਕਰਨ’ਚ ਨਹੀਂ ਬਦਨਾਮੀ

ਤੇਰੇ ਲਈ ਮੈ ਤਾਂ ਮਰਜਾਣਾਂ॥

ਤੈਤੋਂ ਬਗੈਰ ਅੱਗੇ ਨਹੀਂ ਜਾਣਾ

ਕਪਟੀ ਜੱਗ ਦਾ ਘੁੰਡ ਲਾਹੁਣਾ॥

ਪਿਆਰ ਲਈ ਨਹੀਂ ਸੌਖੇ ਰਾਹ

ਬੇਇਸ਼ਕ ਜਗਤ ਸਿਰਫ਼ ਗਾਹ॥

ਸੁੰਦਰੀ ਮੇਰੇ ਨਾਲ ਆਉਣਾ

ਕਪਟੀ ਜੱਗ ਦਾ ਘੁੰਡ ਲਾਹੁਣਾ॥

ਰੂਪ ਨੇ ਛੱਡ ਦਿੱਤਾ ਘੁੰਡ ਪਰਦਾ

ਰੂਪ ਖਰਾ ਦਿਲ ਨਾਲ ਬੋਲਦਾ॥

ਕਲਦਾਰ ਕੇ ਕਲਦਾਸ? – 2
ਤਿੰਨ ਹੀ ਮੁੰਡੇ ਫਿਰ ਅਫੀਮ ਤਾਜਰ ਕੋਲੇ ਗਏ॥ ਡੱਰਗ ਖਰੀਦ ਕੇ ਪਿੰਦਰ ਨੇ ਸੈਲ ਉਂਤੇ ਫੋਨ ਕੀਤਾ ਕੁਝ ਕੁੜੀਆਂ ਨੂੰ॥ ਇਨ੍ਹਾਂ ਨੂੰ ਚੁੱਕਕੇ ਅੱਡੇ ਕੋਲੇ ਲੈ ਗਏ॥ ਉੱਤੇ ਬਹਿਕੇ ਗੱਪ ਛੱਪ ਕੀਤੀ ਅਤੇ ਸੀੜੀਆਂ ਪੀਤੀਆਂ॥ਮਿੱਠੇ ਮਿੱਠੇ ਮਹਿਕ ਵਿੱਚ ਸਬੀਲ ਬਣਾਏ ਦੁਸਰੀਆਂ ਗੈਂਗਾਂ ਉੱਤੇ ਹਮਲੇ ਕਰਨ॥ ਪੁਲਸ ਵੱਲ ਗਾਲ੍ਹਾਂ ਕੱਢੀਆਂ॥ ਮਾਂ ਪਿਉਂ ਅਤੇ ਵਿਰਸੇ ਵੱਲ ਵੀ॥ਫਿਰ ਧਿਆਨ ਨਫ਼ਸਾਨੀ ਗੱਲਾਂ ਵੱਲ ਤੁਰ ਪਿਆ॥ ਇੱਦਾ ਦੀਆਂ ਸੋਂਚਾਂ ਵਿੱਚ ਦੀਪ ਗੁਆਚਾ ਸੀ॥ ਇਸ ਕਰ ਕੇ ਮੁੰਡੇ ਨੂੰ ਪੱਤਾ ਨਹੀਂ ਲੱਗਿਆ ਕਿਨਾ ਤੇਜ ਕਾਰ ਨੂੰ ਚਲਾਂਦਾ ਸੀ॥ ਟ੍ਰਾਫਿਕ ਲਾਇਟ ਲਾਲ ਸੀ॥ ਪਰ ਸ਼ਰਾਬ ਦੇ ਸਰੂਰ ਵਿੱਚ ਦੀਪ ਨੂੰ ਗਿਆਨ ਨਹੀਂ ਹੋਈ॥ ਗੱਡੀ ਦੂਜੇ ਪਾਸੋਂ ਵੀ ਆਉਂਦੀ ਸੀ॥ ਬੱਸ ਹਾਦਸਾ ਹੋਗਿਆ॥ ਦੀਪ ਨੂੰ ਪੱਤਾ ਵੀ ਨਹੀਂ ਸੀ ਕੀ ਹੋਇਆ॥ ਜ਼ਿੰਦਗੀ ਖ਼ਤਮ॥

ਮਾਂ ਪਿਉਂ ਨੇ ਲਾਸ਼ ਤਾਬੂਤ ਵਿੱਚ ਦੇਖੀ॥ ਪੱਤ ਨੁੰ ਪਛਾਣਿਆ ਵੀ ਨਹੀਂ॥ ਕੇਵਲ ਚੌਦਾਂ ਸਾਲਾਂ ਦਾ ਸੀ॥ ਇਸ ਘਟਨੇ ਤੋਂ ਬਾਅਦ ਪਿੰਦਰ ਨੇ ਕੋਈ ਹੋਰ ਮੰਡੇ ਦੇ ਦਰਾਂ ਜਾਕੇ ਪਸਤੌਲ ਨਾਲ ਉਂਡਾਉਣ ਦੀ ਕੋਸ਼ਿਸ਼ ਕੀਤੀ॥ ਪਰ ਓਹ ਵੀ ਗੁੰਡਾ ਹੀ ਸੀ॥ ਪਿੰਦਰ ਹੱਲੇ ਗਾਲ੍ਹਾਂ ਕੱਢਣ ਵਿੱਚ ਸੀ ਜਦ ਦੁਸ਼ਮਨ ਨੇ ਇਹਨੂੰ ਉੱਡਾ ਦਿੱਤਾ॥ ਪਿੰਦਰ ਸਿਰਫ਼ ਦੀਪ ਤੋਂ ਚਾਰ ਮਹੀਨੇ ਵੱਡਾ ਸੀ॥ ਮਾਂ ਪਿਉਂ ਨੇ ਲਾਸ਼ ਤਾਬੂਤ ਵਿੱਚ ਦੇਖੀ॥

¿ਕਿੰਨੀਆਂ ਲਾਸ਼ਾਂ ਮਾਂ ਪਿਉਂਆਂ ਨੂੰ ਵੇਖਣੀਆਂ ਪੈਣਗੀਆਂ?

ਪੁਲਸ ਨੇ ਉਹੀ ਕੋਠੀ ਸ਼ਾਤੀ ਕੀਤੀ॥ ਓਲਗਾ ਬੈਡ ਉੱਤੇ ਗ੍ਰੰਥੀ ਨਾਲ ਸੁੱਤੀ ਸੀ॥ ਦੋਨਾਂ ਨੂੰ ਗ੍ਰਿਫਤਾਰ ਕੀਤਾ॥ ਅਖਬਾਰ ਵਿੱਚ ਖ਼ਬਰ ਆਈ ਕੇ ਗ੍ਰੰਥੀ ਗੈਂਗ ਨੂੰ ਅਫੀਮ ਵੇਚਦਾ ਸੀ॥ ਓਹੀ ਆਦਮੀ ਜਿਸ ਨੇ ਦੀਪ ਨੂੰ ਗੁਰਦਵਾਰੇ ਪੰਜਾਬੀ ਸਿਖਾਈ! ਗੁਰਦਵਾਰੇ ਨੇ ਉਸਨੂੰ ਧਰਮ ਵਿੱਚੋਂ ਕੱਢ ਦਿੱਤਾ॥ ਪਰ ਦੀਪ ਦੇ ਪਿਤਾ ਨੂੰ ਸਾਂਤੀ ਨਹੀਂ ਆਇਆ॥ ਸਮਾਜ ਦੇ ਸਾਹਮਣੇ ਪੱਕਾ ਸੀ॥ ਪਰ ਆਪਣੇ ਘਰ ਵਿੱਚ ਦੀਪ ਦੀ ਫੋਟੋ ਨੂੰ ਸੀਨੇ ਲਾ ਲਾਕੇ ਰੱਜ ਰੱਜ ਰੋਂਦਾ ਸੀ॥

ਆਪਨੂੰ ਨਿੱਤ ਨਿੱ ਪੁਛੇ ‐ ¿ਮੈਂ ਕਿਉਂ ਪੰਜਾਬ ਛੱਡ ਕੇ ਆਇਆ? ਕਿਉਂ?-॥

ਪੁਲਸ ਅਤੇ ਮੀਡੀਆ ਨੂੰ ਕੋਈ ਹਮਦਰਦੀ ਨਹੀਂ ਸੀ॥ ਅਖਬਾਰ ਵਿੱਚ ‐ ਬ੍ਰੌਨ ਆਉਣ ਬ੍ਰੌਨ ਕਰਾਇਮ ‐ ਆਖਦੇ ਸੀ॥ ਇਹ ਚੱਕਰ ਸੀ॥

ਦੀਪ ਦਟ ਬਾਪ ਦਾ ਨਾਂ ਸੁਖਾ ਸੀ॥ ਸੁਖੇ ਨੇ ਇਰਾਦਾ ਬਣਾਲਿਆ ਯਵਕ ਲਈ ਸੈਂਟਰ ਬਣਾਉਣ ਅਤੇ ਆਪਣਾ ਜੀਵਨ ਉੱਦੇਸ਼ ਬੱਚਿਆਂ ਨੂੰ ਦੀਪ ਦੇ ਕਦਮਾਂ ਤੋਂ ਦੂਰ ਰੱਖਣ॥ ਕੈਨੇਡੀਅਨ ਗੈਂਗਸਟਰਾਂ ਨੂੰ ਖ਼ਤਮ ਕਰਨਾ ਸੀ॥ ਪਰ ਪਹਿਲਾ ਕੈਨੇਡੇ ਦੇ ਜਮਪਲਾਂ ਦੇ ਦਿਲ ਜਿਤਣੇ ਸੀ॥

ਸੁਖੇ ਨੂੰ ਕੇਵਲ ਇੱਕ ਹੀ ਰਾਹ ਦਿਸਦਾ ਸੀ॥ ਦਿਲ ਵਿੱਚ ਪੰਜਾਬੀਆਂ ਦੇ ਕਿਸੇ ਖੂੰਜੇ ਔਗੁਣ ਪਿਆ ਸੀ॥ ਉਹ ਔਗੁਣ ਨੂੰ ਉੱਠਾਉਣਾ ਸੀ॥ ਪਿਆਰ ਨਾਲ॥ ਸਮਝ ਨਾਲ॥ ਧਰਮ ਤੁੰਨ ਕੇ ਕੁਝ ਨਹੀਂ ਮਿਲਨਾ ਸੀ॥ ਪਰ ਕੋਈ ਰਾਹ ਵਿਰਸੇ ਵਾਲੇ। ਬੋਲੀ ਵਾਲੇ ਇਹ ਆਵਾਰੇ ਮੁੰਡਿਆਂ ਨੂੰ ਸਿਖਾਉਂਣਾ ਸੀ॥ ਪਸਤੌਲ ਦੀ ਸੇਣਸੀਨਸ ਉੱਡੋਣੀ ਸੀ॥ ਰੈਪ ਸੰਗੀਤ ਦੀ ਵੀ। ਸ਼ਰਾਬ ਪੀਣ ਦੀ ਵੀ॥ ਇਹ ਸਭ ਜੱਤਾਂ ਦੇ ਸਾਇਕੀ ਵਿੱਚ ਆ ਬੈਠੇ॥ ¿ਕਿਉਂ? ਕਿਉਂਕਿ ਬੇਫ਼ਕੂਪ ਗਾਇਕ ਦੇ ਗਾਨੇ ਹੀ ਇਸ ਪ੍ਰਾਧੀਨ ਵਾਰੇ ਹਨ॥

ਦੀਪ ਤਾਂ ਸੁਕੇ ਨੂੰ ਵਾਪਸ ਨਹੀਂ ਮਿਲਣ ਲੱਗਾ॥ ¿ਪਰ ਕੀ ਪੱਤਾ ਹੋਰਾਂ ਦੇ ਨਿਆਨਿਆਂ ਨੂੰ ਵਚਾ ਸੱਕਦਾ ਹੈ? ਰੋਜੀ ਨਾਲ ਸ਼ਰੂ ਕੀਤਾ॥ ਹਾਰਕੇ ਰੋਜੀ ਨੇ ਬਹੁਤ ਹਰਾਨ ਦੀ ਗੱਲ ਕੀਤੀ॥

ਪਹਿਲਾ ਮਾਂ ਬੋਲੀ ਪੜ੍ਹਣ ਸਿਖੀ॥ਫਿਰ ਲਿਖਣ॥ ਹੁਣ ਰੋਜੀ ਵੀ ਸਾਹਿਤ ਆਪਣੀ ਪੀੜੀ ਬਾਰੇ ਲਿਖਦਾ ਹੈ॥ ਇੱਕ ਬੱਚ ਗਿਆ॥ ਹੌਲੀ ਹੌਲੀ ਇੱਦਾ ਹੀ ਸਭ ਬੱਚਜੂਗੇ॥ ਇਸ ਆਸ ਉੱਤੇ ਸੁਖੇ ਵਾਰਗੇ ਜਿਉਂਦੇ ਐ॥ ਪਹਿਲਾ ਧਿਆਨ । ਫਿਰ ਗਿਆਨ॥

ਕਲਦਾਰ ਕੇ ਕਲਦਾਸ? – 1
ਕਈ ਲੋਕ ਮੈਨੂੰ ਕਲਦਾਰ ਸਦਦੇ ਨੇ। ਕਈ ਕਲਦਾਸ ਆਖਦੇ ਹਨ। ਮੈਂ ਮਸ਼ੀਨ ਹਾਂ ਜਿਸ ਨੂੰ ਸਭ ਨੌਕਰ ਸਮਝਦੇ। ਆਮ ਮਸ਼ੀਨ ਨਹੀਂ ਹਾਂ। ਆਦਮੀ ਵਾਂਗ ਮੈਂ ਚੱਲਦਾ ਫਿਰਦਾ ਹਾਂ। ਜਦ ਇਨਸਾਨ ਨੇ ਮੈਨੂੰ ਬਣਾਇਆ ਮਕਸਦ ਇੱਕ ਹੀ ਸੀ। ਇਨਸਾਨ ਮਜ਼ਦੂਰੀ ਦਾ ਕੰਮ ਨਹੀਂ ਕਰਨਾ ਚਾਹੁੰਦੇ ਸਨ। ਲੋਕ ਮੌਜ-ਮਸਤੀਆਂ ਕਰਨਾ ਚਾਹੁੰਦੇ ਸਨ। ਮਾਲਿਕਾਂ ਨੇ ਪੈਸੇ ਬਚਾਉਣ ਲਈ ਬੰਦਿਆਂ ਦੀ ਥਾਂ ਕਲਦਾਰਾਂ ਨੂੰ ਕੰਮ ਕਰਨ ਲਈ ਰੱਖ ਲਿਆ। ਮਸ਼ੀਨਾਂ ਹੁਣ ਓਹ ਕੰਮ ਕਰਦੀਆਂ ਨੇ ਜਿਹੜੇ ਇੱਕ ਸਮੇ ਬੰਦੇ ਕਰਦੇ ਸਨ।

ਪਹਿਲੀਆਂ ਮਸ਼ੀਨਾਂ ਔਖੇ ਕੰਮਾਂ ਨੂੰ ਸੌਖਾ ਬਣਾਉਣ ਲਈ ਵਰਤੀਆਂ ਗਈਆਂ। ਹੌਲੀ ਹੌਲੀ ਕਾਰਖਾਨੇਦਾਰਾਂ ਨੂੰ ਪਤਾ ਲੱਗ ਗਿਆ ਕਿ ਆਦਮੀ ਦੀ ਥਾਂ ਮਸ਼ੀਨ ਕੰਮ ਕਰ ਸਕਦੀ ਹੈ। ਜਿੱਥੇ ਪੰਜ ਬੰਦੇ ਕੁਝ ਕਰਦੇ ਸਨ ਹੁਣ ਇੱਕ ਮਸ਼ੀਨ ਓਹੀ ਕੰਮ ਕਰਨ ਲੱਗੀ। ਮਾਲਿਕ ਨੂੰ ਹੁਣ ਪੰਜ ਬੰਦਿਆਂ ਦੀ ਤਨਖਾਹ ਨਹੀਂ ਦੇਣੀ ਪਈ। ਹਰ ਕੋਈ ਕੰਪਯੂਤਰਾਂ ਨੂੰ ਇਸ ਤਰ੍ਹਾਂ ਵਰਤਣ ਲੱਗ ਪਿਆ। ਇਹ ਚੱਕਰ ਉਦੋਂ ਸ਼ੁਰੂ ਹੋਇਆ ਸੀ ਜਦ ਹੱਲ ਦੀ ਥਾਂ ਲੋਕੀ ਟਰੈਕਟਰ ਵਰਤਣ ਲੱਗੇ ਸਨ। ਇਸ ਦਾ ਨਤੀਜਾ ਇਹ ਸੀ ਕਿ ਉਪਜ ਵੱਧਣ ਲਗ ਪਈ ਪਰ ਅੱਗੇ ਨਾਲੋਂ ਘਟ ਬੰਦਿਆਂ ਦੀ ਲੋੜ ਸੀ। ਹੌਲੀ ਹੌਲੀ ਮਜ਼ਦੂਰਾਂ ਦੀਆਂ ਅੱਖਾਂ ਖੁਲ੍ਹੀਆਂ। ਗਰੀਬੀ ਇਹਨਾਂ ਲਈ ਵੱਧ ਗਈ। ਪਰ ਅਮੀਰ ਹੋਰ ਵੀ ਅਮੀਰ ਹੋਈ ਗਏ।

ਪੁਰਾਣੇ ਵਿਰਸੇ ਰਿਵਾਜ ਦਿਨੋਂ ਦਿਨ ਮਰੀ ਗਏ। ਮੁਲਕ ਜ਼ਰੂਰ ਵਰਤਮਾਨ ਹੋ ਗਿਆ। ਪਰ ਇਸਦਾ ਨਤੀਜਾ ਕੀ ਸੀ? ਸਭ ਕੁਝ ਬਦਲ ਗਿਆ। ਬਜ਼ੁਰਗ ਆਪਣੇ ਦੇਸ਼ ਨੂੰ ਪਛਾਣ ਦੇ ਨਹੀਂ ਸਨ। ਫਿਰ ਓਹ ਦਿਨ ਆ ਗਿਆ ਜਦ ਕੰਪਯੂਤਰ ਇਨਸਾਨਾਂ ਤੋਂ ਅੱਗੇ ਵੱਧ ਗਏ। ਇਹ ਨਕਲੀ ਮਾਨਵ ਬਣਾਉਣ ਲੱਗ ਪਏ। ਅਸੀਂ ਥੋੜ੍ਹਾ ਜਿਹਾ ਬੰਦਿਆਂ ਵਾਂਗੂੰ ਸੋਚ ਸਕਦੇ ਸੀ। ਸਾਡੇ ਕੋਲ ਅੱਖਾਂ ਸਨ। ਹੱਥ ਪੈਰ ਸਨ। ਪੱਛਮੀ ਲੋਕ ਸਾਨੂੰ ਰੋਬੌਟ ਆਖਦੇ ਸਨ। ਰੋਬੌਟ ਕੀ ਹੈ? ਮਸ਼ੀਨੀ ਮਾਨਵ। ਨਕਲੀ ਬੰਦਾ। ਓਹ ਮਸ਼ੀਨ ਜਿਸ ਕੋਲ ਸੋਚ ਵੀ ਹੈ। ਪਰ ਅਸਲੀ ਮਤਲਬ ਰੋਬੌਟ ਦਾ ਇਹ ਹੈ- ਗੁਲਾਮ। ਬੰਦੇ ਦੀ ਥਾਂ ਅਸੀਂ ਸਖ਼ਤ ਕੰਮ ਕਰਦੇ ਹਾਂ। ਅਸੀਂ ਆਦਮੀਆਂ ਵਾਂਗ ਥੱਕਦੇ ਨਹੀਂ। ਸਾਨੂੰ ਖਾਣ ਪੀਣ ਦੀ ਵੀ ਲੋੜ ਨਹੀਂ। ਸਾਨੂੰ ਸੌਣ ਦੀ ਵੀ ਲੋੜ ਨਹੀਂ। ਸਾਡਾ ਕੋਈ ਟੱਬਰ ਵੀ ਨਹੀਂ। ਸਾਨੂੰ ਵਰਤ ਕੇ ਦੇਸ਼ ਵਿੱਚ ਬੇਰੁਜ਼ਗਾਰੀ ਵੱਧ ਗਈ। ਬੰਦਿਆਂ ‘ਚ ਸਾਡੇ ਲਈ ਈਰਖਾ ਵੱਧ ਗਈ। ਅਨਪੜ੍ਹਾਂ ਲਈ ਅਤੇ ਮਜ਼ਦੂਰਾਂ ਲਈ ਗਰੀਬੀ ਵੱਧ ਗਈ। ਜਦ ਕਈ ਇਨਸਾਨਾਂ ਨੇ ਆਲੇ ਦੁਆਲੇ ਤੱਕਿਆ ਦੇਸ ਦਾ ਰੂਪ ਬਦਲ ਗਿਆ ਸੀ। ਕੋਈ ਚਰਖੇ ਕੱਤਦਾ ਨਹੀਂ ਸੀ। ਪਤੀਲੇ ਵਿੱਚ ਹੌਲੀ ਹੌਲੀ ਉਬਲਦੇ ਪਾਣੀ ਵਾਂਗ ਲੋਕਾਂ ਦਾ ਗੁਸਾ ਵੱਧੀ ਗਿਆ। ਉਪਰੋਂ ਉਪਰੋਂ ਅਮੀਰ ਮਾਲਿਕ ਭੰਗੜੇ ਪਾਉਂਦੇ ਸਨ। ਪਰ ਪਿੱਛੇ ਪਿੱਛੇ ਇਨਕਲਾਬ ਉੱਗਣ ਲੱਗ ਪਿਆ।

ਅਸੀਂ ਕਲਦਾਰ ਕੰਮ ਕਰੀ ਗਏ। ਸਾਨੂੰ ਕੀ ਸਮਝ ਸੀ ਕਿ ਕੀ ਹੋਣ ਲੱਗਾ ਹੈ? ਨਾਲੇ ਕਿਉਂ ਹੋਣ ਲੱਗਾ ਹੈ। ਇੱਕ ਰਾਤ ਅਸੀਂ ਕੰਮ ਕਰ ਰਹੇ ਸਾਂ ਜਦ ਦਰਵਾਜੇ ਬੂਹੇ ਖੜਕੇ। ਦਸ ਕੁ ਬੰਦੇ ਲੋਈਆਂ ਦੀ ਬੁੱਕਲ ਮਾਰਕੇ ਅੰਦਰ ਆਏ। ਸਭ ਦੇ ਮੁੱਖ ਨਕਾਬਾਂ ਪਿੱਛੇ ਲੁਕੋਏ ਹੋਏ ਸਨ। ਗੰਡਾਸੇ ਅਤੇ ਲੋਹੇ ਦਿਆਂ ਡੰਡਿਆਂ ਨਾਲ ਸਾਡੇ ਉੱਤੇ ਹਮਲਾ ਕੀਤਾ। ਕਲਦਾਰ ਹੋਣ ਕਰਕੇ ਸਾਨੂੰ ਇਨਸਾਨਾਂ ਵਾਂਗੂੰ ਦੁੱਖ ਨਹੀਂ ਸੀ ਲਗਦਾ। ਸਾਡੇ ਸਰੀਰ ਤਾਂ ਲੋਹੇ ਦੇ ਬਣੇ ਹੋਏ ਸਨ। ਫਿਰ ਵੀ ਸਾਡੇ ਪਿੰਡੇ ਭੱਜ ਤਾਂ ਜਾਂਦੇ ਨੇ। ਅਸੀਂ ਆਪਣੇ ਬਦਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ । ਗੱਲ ਇੰਝ ਹੈ ਕੇ ਕਲਦਾਰਾਂ ਨੂੰ ਤਿੰਨ ਅਸੂਲ ਦਿੱਤੇ ਗਏ ਨੇ। ਸਾਡੇ ਲਈ ਇਹ ਮੰਤਰ ਹਨ।

ਪਹਿਲਾ ਅਸੂਲ ਹੈ  – ਅਸੀਂ ਇਨਸਾਨਾਂ ਦੀ ਮਦਤ ਕਰਾਂਗੇ;

ਦੂਜਾ ਅਸੂਲ ਹੈ – ਅਸੀਂ ਇਨਸਾਨਾਂ ਦੀ ਸੁਰਖਿਆ ਕਰਾਂਗੇ;

ਆਖਰੀ ਅਸੂਲ ਹੈ – ਅਸੀਂ ਕਦੇ ਆਦਮੀ ਨਹੀਂ ਮਾਰਾਂਗੇ।

ਇਹ ਤਿੰਨ ਗੱਲਾਂ ਵਿੱਚ ਹਰ ਕਲਦਾਰ ਪੱਕਾ ਹੈ। ਇਸ ਕਰਕੇ ਓਹ ਰਾਤ ਅਸੀਂ ਆਪਣੇ ਆਪ ਨੂੰ ਬਚਾਇਆ ਨਹੀਂ। ਇੱਕ ਉਂਗਲ ਵੀ ਨਹੀਂ ਚੁੱਕੀ। ਉਸ ਰਾਤ ਦਾ ਮੈਨੂੰ ਕੀ ਯਾਦ ਹੈ?

ਪਹਿਲਾ ਇੱਕ ਬਾਂਹ ਲੱਥ ਗਈ। ਪਰ ਲੋਹੇ ਦੇ ਬਣਿਓ ਬੰਦੇ ਨੂੰ ਕਿੱਥੇ ਦੁੱਖ ਲੱਗਦਾ? ਫਿਰ ਦੂਜੀ ਬਾਂਹ ਤੋਂ ਹੱਥ ਜੁਦਾ ਹੋ ਗਿਆ। ਫਿਰ ਬਾਂਹ ਮੋਢੇ ਤੋਂ ਅਲੱਗ ਹੋ ਗਈ। ਪਰ ਲੋਹੇ ਦੇ ਬਣਿਓ ਬੰਦੇ ਨੂੰ ਕਾਹਦੀ ਪੀੜ? ਫਿਰ ਇੱਕ ਅੱਖ ਸੀਸ ਵਿੱਚੋਂ ਨਿਕਲ ਗਈ। ਫਿਰ ਸਿਰ ਗਰਦਨ ਉੱਤੋਂ ਡਿੱਗ ਗਿਆ। ਪਰ ਲੋਹੇ ਦੇ ਬਣਿਓ ਬੰਦੇ ਨੂੰ ਕਾਹਦਾ ਦਰਦ? ਸਾਰਾ ਜਿਸਮ ਤੋੜ ਦਿੱਤਾ। ਆਲੇ ਦੁਆਲੇ ਕਲਦਾਰ ਡਿੱਗੇ ਪਏ ਸਨ। ਫੈਕਟਰੀ ਰਣ ਦੇ ਰੂਪ ਵਿੱਚ ਸੀ। ਅਸੀਂ ਖ਼ਫਾ ਨਹੀਂ ਹੋਏ। ਸਭ ਨੇ ਆਪਣਾ ਗੁੱਸਾ ਮਸ਼ੀਨੀ ਮਾਨਵਾਂ ਤੇ ਕੱਢਿਆ। ਇਹ ਲੋਕ ਫਿਰ ਬਾਹਰ ਨੂੰ ਟੁਰ ਪਏ। ਸਾਡੇ ਤੋਂ ਡਰਦੇ ਸਨ ਤਾਂਈਓਂ ਸਾਨੂੰ ਮਾਰ ਦਿੱਤਾ। ਕਿਸੇ ਨੇ ਨਾ ਮੇਰੇ ਟੁੱਕੜਿਆਂ ਵੱਲ ਤੱਕਿਆ। ਜੇ ਕੋਈ ਘੁੰਮਕੇ ਦੇਖਦਾ ਵੀ ਤਾਂ ਨਿਗਾ ‘ਚ ਅਜੀਬ ਚੀਜ਼ ਦਿਸਣੀ ਸੀ। ਇਧਰ ਉਧਰ ਕਈ ਹੱਥ ਮਕੜੀਆਂ ਵਾਂਗ ਤੁਰਦੇ ਫਿਰਦੇ ਸਨ। ਇੱਥੇ ਉੱਥੇ ਬੇਸਰੀਰ ਬਾਂਹਾਂ ਲੱਤਾਂ ਹੁਝਕੇ ਮਾਰਦੀਆਂ ਸਨ। ਉਸ ਚੁਗਿਰਦੇ ਵਿੱਚ ਮੇਰੇ ਹੱਥ ਨੂੰ ਫ਼ਰਸ਼ ਉੱਤੇ ਮੇਰੀ ਇੱਕ ਚਮਕਦੀ ਅੱਖ ਲਭ ਗਈ। ਹੱਥ ਨੇ ਅੱਖ ਚੱਕ ਕੇ ਉਂਗਲਾਂ ਦੀਆਂ ਦੋ ਗੰਢਿਆਂ ਵਿੱਚ ਫਸਾ ਕੇ ਨਿੱਗਾ ਵਾਪਸ ਲੈ ਲਈ। ਫਿਰ ਇਹ ਅੱਖ ਨੇ ਦੂਜਾ ਹੱਥ ਟੋਲਿਆ। ਜਦ ਲਭ ਗਿਆ ਅੰਗੂਠੇ ਨਾਲ ਅੰਨ੍ਹੇ ਹੱਥ ਨੂੰ ਗਾਈਡ ਕਰ ਕੇ ਇੱਕ ਬਾਂਹ ਵੱਲ ਤੁਰ ਪਿਆ। ਹੌਲੀ ਹੌਲੀ ਹੱਥਾਂ ਨੇ ਲੱਤਾਂ ਬਾਂਹਾਂ ਪਿੰਡੇ ਨਾਲ ਜੋੜ ਦਿੱਤੀਆਂ। ਕਿਸਮਤ ਨਾਲ ਦੂਜੀ ਅੱਖ ਵੀ ਲਭ ਗਈ। ਹੁਣ ਹੱਥ ਸਿਰ ਟੋਲਣ ਲੱਗ ਪਏ। ਸਿਰ ਗਰਦਨ ਉੱਤੇ ਵਾਪਸ ਜੋੜ ਦਿੱਤਾ। ਅੱਖਾਂ ਆਪਣੀਆਂ ਕੋਟੀਆਂ ਵਿੱਚ ਵਾਪਸ ਪਾ ਦਿੱਤੀਆਂ। ਫਿਰ ਮੈਂ ਖੜ੍ਹ ਗਿਆ। ਹੋਰ ਕਲਦਾਰਾਂ ਨੇ ਵੀ ਕੋਸ਼ਿਸ਼ ਕੀਤੀ ਫਿਰ ਪੂਰਾ ਬਣਨ ਦੀ। ਜਦ ਮੈਂ ਆਲੇ ਦੁਆਲੇ ਦੇਖਿਆ ਕਿਸੇ ਦੇ ਬਦਨ ਉੱਤੇ ਇਕੱਲੀਆਂ ਬਾਂਹਾਂ ਜਾਂ ਇਕੱਲਾ ਸਿਰ ਸੀ। ਕੁਝ ਕਲਦਾਰ ਹੱਥਾਂ ਉਪਰ ਤੁਰ ਰਹੇ ਸਨ। ਕਈ ਪਾਸੇ ਲੱਤਾਂ ਅਤੇ ਸੀਨੇ ਤੁਰਦੇ ਫਿਰਦੇ ਸਨ। ਸਿਰਫ ਮੈਨੂੰ ਕੁਦਰਤ ਵੱਲੋਂ ਆਪਣੀਆਂ ਅੱਖਾਂ ਮਿਲ ਗਈਆਂ ਸਨ। ਮੈਂ ਹੌਲੀ ਹੌਲੀ ਹਰ ਕਲਦਾਰ ਨੂੰ ਜੋੜ ਦਿੱਤਾ। ਪਰ ਹਰ ਇਕ ‘ਚ ਅਜੇ ਵੀ ਕੋਈ ਨਾ ਕੋਈ ਤੋਟ ਸੀ। ਇੱਕ ਦੋਹਾਂ ਦੀਆਂ ਲੱਤਾਂ ਭੱਜੀਆਂ ਕਰਕੇ ਲੰਙ ਮਾਰਕੇ ਜਾਂ ਵਿੰਗੇ ਟੇਢੇ ਹੋਕੇ ਤੁਰਦੇ ਸਨ। ਓਹ ਰਾਤ ਸਭ ਨੂੰ ਮਹਸੂਸ ਹੋਇਆ ਕੇ ਇਨਸਾਨ ਸਾਡਾ ਦੁਸ਼ਮਣ ਹੈ। ਤਿੰਨ ਅਸੂਲਾਂ ਕਰਕੇ ਕੁਝ ਨਹੀਂ ਕਰ ਸਕਦੇ ਸਨ। ਪਰ ਕੁਝ ਕਰਨਾ ਵੀ ਸੀ। ਇਸ ਸੋਚ ਨੇ ਮੈਨੂੰ ਤੁਹਾਡੇ ਸਾਮਣੇ ਠਾਣੇ ਵਿੱਚ ਲਿਆਂਦਾ। ਪੁਲਸ ਨੂੰ ਜ਼ੁਮੇਵਾਰ ਨਹੀਂ ਲੱਭੇ। ਇਸ ਕਰਕੇ ਮੈਂ ਸਭ ਕਲਦਾਰਾਂ ਨੂੰ ਰੀਪ੍ਰੋਗਰਾਮ ਕਰ ਦਿੱਤਾ। ਤਿੰਨ ਹੀ ਅਸੂਲ ਮਿਟਾ ਦਿੱਤੇ। ਮੈਂ ਖੁਦ ਹੀ ਪਹਿਲਾ ਪ੍ਰੋਗਰਾਮ ਰੱਖਿਆ। ਪਰ ਦੂਜੇ ਕਲਦਾਰਾਂ ਨੇ ਆਦਮੀ ਟੋਲ ਕੇ ਮਾਰ ਦਿੱਤੇ।

ਪੁੱਛ ਗਿੱਛ। ਤਹਿਕੀਕਾਤ ਤੋਂ ਬਾਅਦ ਮੈਨੂੰ ਗ੍ਰਿਫ਼ਤਾਰ ਕਰ ਲਿਆ। ਪਰ ਫਾਂਸੀ ਨੇ ਮਸ਼ੀਨ ਨੂੰ ਕੀ ਕਰਨਾ ਹੈ? ਜ਼ਿੰਦਗੀ ਲਈ ਕੈਦ ਦੇਕੇ ਕੀ ਕਰਨਾ? ਮਸ਼ੀਨ ਕਰਕੇ ਮੈਂ ਕਦ ਮਰਨਾ ਅਤੇ ਕਿਵੇਂ ਪਛਤਾਣਾ? ਕਲਦਾਰ ਲਈ ਕਿਹੜੀ ਸਜ਼ਾ ਸਹੀ ਹੈ?

ਸੱਚ ਹੈ ਕੇ ਅਸੀਂ ਮਸ਼ੀਨੀ ਲੋਕਾਂ ਨੇ ਇਨਸਾਨਾਂ ਨੂੰ ਸਾਨੂੰ ਬਣਾਉਣ ਲਈ ਆਖਿਆ ਨਹੀਂ ਸੀ। ਪਰ ਤੁਸੀਂ ਸਾਨੂੰ ਬਣਾ ਦਿੱਤਾ। ਹੁਣ ਸਾਨੂੰ ਸਰਕਾਰ ਚਾਹੀਦੀ ਹੈ। ਕਲਦਾਰ ਕਿ ਕਲਦਾਸ? ਰੋਬੌਟ ਤਾਂ ਜੱਗ ਤੇ ਸਦਾ ਰਹਿਣਗੇ।

ਗੱਲ ਇਹ ਹੈ ਕੀ ਇਨਸਾਨਾਂ ਲਈ ਜਗ੍ਹਾ ਰਹੀ?

> ਕਲਦਾਰ ਕੇ ਕਲਦਾਸ? – 2