Punjab News - Quami Ekta Punjabi Newspaper (ਕੌਮੀ ਏਕਤਾ) » ਸੰਜੀਵ ਸ਼ਰਮਾ (ਫਿਰੋਜਪੁਰ)

‘ਵਿਹਲ’
ਡੇਢ ਵਰ੍ਹਾ ਹੋ ਗਿਆ, ਹੋਲੀ ਤੋਂ ਬਾਅਦ ਕੁੱਝ ਨਹੀਂ ਲਿਖ ਸਕਿਆ। ਬਹੁਤ ਵੇਰ ਦਿਲ ਕੀਤਾ, ਪਰ ਲਿਖਾਂ ਤੇ ਕੀ? ਮੇਰੇ ਕੌਲ ਲਿਖਣ ਲਈ ਮੇਰੀ ਹੱਡਬੀਤੀ ਤੋਂ ਬਿਨਾਂ ਕੁੱਝ ਨਹੀਂ…। ਮੇਰੀ ਕਲਮ ਵੀ ਸੋਚਣ ਲੱਗ ਪਈ ਹੋਣੀ ਏ ਕਿ ਕੀ ਕਿਆ ਹੋ ਗਿਆ ਏ ਮੇਰੇ ਹੱਥ ਨੂੰ?

ਪਰ ਅੱਜ ਮੈਂ ਆਪਣੇ ਮੇਜ ਦੀ ਦਰਾਜ ਖੋਲੀ ਤੇ ਕਲਮ ਤੇ ਜੰਮ ਗਈ ਧੂੜ ਨੂੰ ਝਾੜਦਿਆਂ ਹੱਥ ਵਿੱਚ ਫੜ ਹੀ ਲਿਆ ਹੈ। ਪਰ ਸੋਚ ਰਿਹਾਂ ਹਾਂ ਕਿ ਲਿਖਾਂ ਤੇ ਲਿਖਾਂ ਕੀ? ਸਵੇਰ ਤੋਂ ਕਦੋਂ ਸ਼ਾਮ ਤੇ ਫਿਰ ਰਾਤ ਤੇ ਫਿਰ ਸਵੇਰ ਕੱਦ ਹੋ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ। ਸਾਨੂੰ ਸਭ ਨੂੰ ਰੂਟੀਨ ਦੀ ਆਦਤ ਪੈ ਗਈ ਹੈ। ਬੱਚੇ ਤੀਕ ਟਾਈਮ ਵੇਖ ਕੇ ਕੰਮ ਕਰਨ ਦੇ ਆਦਿ ਹੋ ਗਏ ਹਨ।

ਸੁਣਿਆ ਸੀ ਪਰ ਚੌਰਾਸੀ ਦੇ ਗੇੜ ਤਾਂ ਹੁਣ ਵੇਖ ਕੀ ਭੁਗਤ ਹੀ ਰਿਹਾਂ ਹਾਂ। ਅੱਜ ਇੱਕ ਹਾਦਸੇ ਨੇ ਮੇਰੇ ਹੱਥ ਵਿੱਚ ਕਲਮ ਫੜਾ ਹੀ ਦਿੱਤੀ ਹੈ।

11 ਕੁ ਵਜੇ ਰਾਤੀਂ ਮੈਂ ਘਰ ਨੂੰ ਪਰਤ ਰਿਹਾ ਸੀ, ਰਾਹ ਵਿੱਚ ਇੱਕ ਥਾਂ ਤੇ ਜਾਮ ਲੱਗਾ ਹੋਇਆ ਸੀ। ਜੱਦ ਪੰਦਰਾਂ ਕੁ ਮਿੰਟ ਕੁੱਝ ਵੀ ਹਿਲ-ਜੁੱਲ ਨਾ ਹੋਈ ਤਾਂ ਮੈਂ ਵੀ ਕਾਰ ਵਿੱਚੋਂ ਉਤਰ ਕੇ ਅਗਾਂਹ ਜਾਮ ਦਾ ਕਾਰਨ ਵੇਖਣ ਲਈ ਤੁਰ ਪਿਆ।

ਬਹੁਤ ਹੀ ਭੀੜ ਇਕੱਠੀ ਹੋਈ ਹੋਈ ਸੀ, ਭੀੜ ਦੇ ਘੇਰੇ ਵਿੱਚ ਦੀ ਰਾਹ ਬਣਾਉਂਦਾ ਹੋਇਆ ਮੈਂ ਕਾਰਨ ਜਾਨਣ ਦੀ ਚਾਹ ਵਿੱਚ ਅਗਾਂਹ ਤੀਕ ਪੁੱਜ ਗਿਆ।

ਇੱਕ ਲਾਸ਼ ਸੜਕ ਦੇ ਵਿੱਚੋ-ਵਿੱਚ ਪਈ ਸੀ, ਤੇ ਕੋਲ ਹੀ ਇੱਕ ਚੂਰੋ-ਚੂਰ ਹੋਇਆ ਸਾਇਕਲ। ਪਤਾ ਨਹੀਂ ਕਿੰਨੀਆਂ ਕੁ ਗੱਡੀਆਂ ਉਸ ਲਾਸ਼ ਨੂੰ ਮਿੱਧਦੇ ਹੋਏ ਨਿਕਲ ਚੁੱਕਿਆ ਸਨ। ਸਿਰ-ਮੂੰਹ ਬੁਰੀ ਤਰਹ ਫਿਸ ਚੁੱਕੇ ਸਨ। ਦੋ ਕੁ ਪੁਲਿਸ ਵਾਲੇ ਖੜੇ ਸਨ, ਉਡੀਕ ਹੋ ਰਹੀ ਸੀ ਕਿ ਕੱਦ ਕੁ ਐਂਬੂਲੈਂਸ ਆਵੇਗੀ?

ਏਨੇ ਵਿੱਚ ਹੀ ਦੂਰੋਂ ਐਂਬੂਲੈਂਸ ਦੇ ਸਾਇਰਨ ਦੀ ਆਵਾਜ ਕੰਨੀ ਪਈ, ਪਰ ਇਹ ਕੀ? ਕੁੱਝ ਪੁਲਿਸ ਵਾਲੇ ਪੈਦਲ ਰਾਹ ਬਣਾ ਰਹੇ ਸਨ। ਫਿਰ ਇੱਕ ਜਿਪਸੀ ਵਿਖੀ, ਫਿਰ ਦੂਜੀ, ਫਿਰ ਮੰਤਰੀ ਜੀ ਦੀ ਕਾਰ, ਤੇ ਉਸ ਪਿੱਛੇ ਲੰਮਾ ਜਿਹਾ ਗੱਡੀਆਂ ਦਾ ਕਾਫਿਲਾ ਤੇ ਪਿੱਛੇ ਫਾਇਰ-ਬ੍ਰਿਗੇਡ ਅਤੇ ਐਂਬੂਲੈਂਸ ਬਿਨਾ ਰੁਕੇ ਹੀ ਲੰਘ ਗਏ।

ਇੱਕ ਪਲ ਵੀ ਮੰਤਰੀ ਜੀ ਨੇ ਰੁੱਕਣ ਜਾਂ ਜਾਨਣ ਦੀ ਕੋਸ਼ਟ ਵੀ ਨਹੀਂ ਸੀ ਕੀਤੀ। ਕਾਫਿਲਾਂ ਗੁਜਰਿਆਂ ਇੱਕ ਘੰਟਾ ਬੀਤਣ ਤੋਂ ਬਾਅਦ ਵੀ ਕਿਧਰੇ ਐਂਬੂਲੈਂਸ ਦਾ ਨਾਮੋ-ਨਿਸ਼ਾਨ ਨਹੀਂ ਸੀ। ਜਿੰਦਗੀ ਦੀ ਬਹੁਤ ਵੱਡੀ ਹਕੀਕਤ ਸਾਹਮਣੇ ਸੀ।

ਹੌਲੀ-ਹੌਲੀ ਟ੍ਰੈਫਿਕ ਚੱਲਣਾ ਸ਼ੁਰੂ ਹੋ ਗਿਆ, ਪਰ ਮੈਂ ਉੱਥੇ ਹੀ ਰੁੱਕ ਗਿਆ। ਮੈਂ ਪੁਲਿਸ ਮੁਲਾਜਮਾਂ ਨੂੰ ਕਿਹਾ ਕਿ ਚਲੋ ਇਸ ਨੂੰ ਮੇਰੀ ਕਾਰ ਵਿੱਚ ਹੀ ਲੈ ਚੱਲਦੇ ਹਾਂ, ਪਰ ਉਹ ਵੀ ਨਿਯਮਾਂ ਦੇ ਬਣੇ ਮਜਬੂਰ ਖੜੇ ਸਨ।

ਲੋਕ ਆਪਣੇ-ਆਪਣੇ ਰਾਹ ਚੱਲ ਰਹੇ ਸਨ, ਕੁੱਝ ਕੁ ਪੱਲ ਰੁੱਕ ਕੇ ਵੇਖਦੇ, ਫਿਰ ਅਗਾਂਹ ਨੂੰ ਵੱਧ ਜਾਂਦੇ, ਲਾਸ਼ ਉਸੇ ਤਰ੍ਹਾਂ ਆਪਣੇ ਹਸ਼ਰ ਨੂੰ ਉਡੀਕ ਰਹੀ ਸੀ। ਸਵੇਰ ਦੇ ਚਾਰ ਵੱਜ ਗਏ, ਰਾਹ ਚੱਲਦੇ ਰਾਹੀਆਂ ਤੋ ਬਿਨਾਂ ਕੁੱਝ ਨਹੀਂ ਬਦਲਿਆ ਸੀ।

ਇਸ ਦਰਮਿਆਨ ਮੈਂ ਆਪਣੇ ਕੁੱਝ ਅਫਸਰ ਮਿੱਤਰਾਂ ਨੂੰ ਫੋਨ ਕੀਤੇ, ਕੋਈ ਪਹੁੰਚ ਤੋ ਬਾਹਰ ਤੇ ਕੋਈ ਸਵਿੱਚ-ਆੱਫ ਦੱਸ ਰਿਹਾ ਸੀ। ਇੱਕ ਮੁਲਾਜਿਮ ਨੇ ਮੈਨੂੰ ਅਰਜ ਕਰਦਿਆਂ ਕਿਹਾ ਕਿ ਜਨਾਬ ਤੁਸੀਂ ਵੀ ਆਪਣੇ ਰਾਹ ਚਲੇ ਜਾਓ, ਰੂਟੀਨ ਨਾਲ ਸਭ ਹੋ ਜਾਵੇਗਾ। ਮੈਂ ਵੀ ਆਪਣਾ ਮਨ ਮਸੋਸਦੇ ਹੋਏ ਆਪਣੇ ਘਰ ਨੂੰ ਤੁਰ ਪਿਆ………।

ਘਰੇ ਪਰਤਨ ਤੇ ਸ਼੍ਰੀਮਤੀ ਜੀ ਮੇਰੇ ਤੇ ਵਰ੍ਹ ਗਏ, ਕਹਿੰਦੀ ਕਿ ਇਲੈਕਸ਼ਨ ਲੜ ਲਵੋ ਤੁਸੀਂ ਤੇ ਬਣ ਜਾਵੋ ਮੰਤਰੀ, ਸਮਾਜ-ਸੇਵਾ ਦਾ ਬਹੁਤ ਚਾਅ ਹੈ ਨਾ ਤੁਹਾਨੂੰ। ਉਸ ਕਮਲੀ ਨੂੰ ਕੋਣ ਸਮਝਾਵੇ ਕਿ ਮੰਤਰੀ ਬਨਣ ਤੋਂ ਬਾਅਦ ਕਿਸ ਦਾ ਦਿੱਲ ਕਰਦਾ ਹੈ ਆਮ ਜਨਤਾ ਵਾਂਗੂ ਜੀਣ ਦਾ?

ਆਮ ਬੰਦੇ ਦਾ ਹਾਲ ਤਾਂ ਜਾਨਵਰਾਂ ਨਾਲੋਂ ਵੀ ਮਾੜਾ ਹੋ ਗਿਆ ਹੈ, ਮੋਤੀ ਪੁੰਨ ਕਰਨੇ ਪੈਂਦੇ ਨੇ ਮੰਤਰੀ ਬਨਣ ਲਈ। ਅੱਜ ਦੇ ਸਮੇਂ ਬਿਜਲੀ, ਡਾਕਟਰ, ਫਾਇਰ-ਬ੍ਰਿਗੇਡ ਕਿਸੇ ਦੇ ਘਰ ਪਹੁੰਚੇ ਨ ਪਹੁੰਚੇ ਮੰਤਰੀ ਜੀ ਦੇ ਨਾਲ ਤਾਂ ਪੱਕੇ ਹੀ ਹਨ। ਆਮ ਜਨਤਾ ਦੇ ਚੁੱਲੇ ਵਿੱਚ ਗੈਸ ਬਲੇ ਨ ਬਲੇ ਮੰਤਰੀ ਜੀ ਨੂੰ ਬੁਕਿੰਗ ਕਰਾਉਣ ਦੀ ਲੋੜ ਹੀ ਨਹੀਂ ਪੈਂਦੀ। ਟਰੱਕਾਂ ਦੇ ਪਿੱਛੇ ਸਹੀ ਲਿਖਿਆ ਹੁੰਦਾ ਹੈਂ ਵੇਟ ਪਲੀਜ, ਆਮ ਜਨਤਾ ਕੌਲ ਇੰਤਜਾਰ ਤੇ ਸਬਰ ਤੋਂ ਬਿਨਾਂ ਕੀ ਹੈ? ਵਾਰੀ ਆਉਣ ਤੀਕ ਸਮਾਂ ਮੁੱਕ ਜਾਂਦਾ ਹੈ।

ਏਨੇ ਵਿੱਚ ਹੀ ਸਵੇਰ ਹੋ ਗਈ ਤੇ ਅੱਜ ਕੀ-ਕੀ ਕਰਨਾ ਹੈ ਦੀ ਲਿਸਟ ਮੇਰੇ ਹੱਥ ਵਿੱਚ ਸੀ, ਸ਼੍ਰੀਮਤੀ ਜੀ ਨੇ ਉੱਚੀ ਸਾਰੀ ਬੋਲਦੀਆਂ ਕਿਹਾ ਕਿ ਸ਼ਰਮਾ ਜੀ ਸ਼ਨਾਨ ਕਰ ਲਵੋ ਅੱਜ ਬਿਜਲੀ ਦਾ ਬਿੱਲ ਜਮਾਂ ਕਰਾਉਣ ਦੀ ਆਖਰੀ ਤਾਰੀਖ ਹੈ, ਉੱਧਰੋਂ ਤੁਸੀਂ ਕਾਕੇ ਦੀ ਫੀਸ ਭਰਨ ਵੀ ਜਾਨਾ ਹੈ ਬੈਂਕ, ਵੇਲੇ ਨਾਲ ਚਲੇ ਜਾਵੋ ਨਹੀਂ ਤਾਂ ਵਾਰੀ ਨਹੀਂ ਆਉਣੀ। ਤੇ ਅੱਜ ਹੈ ਵੀ ਸ਼ਨੀਵਾਰ ਅੱਧਾ ਦਿਨ……।

ਅਖਬਾਰ ਵਿੱਚ ਕਿੱਧਰੇ ਵੀ ਰਾਤੀ ਹੋਏ ਹਾਦਸੇ ਦੀ ਖਬਰ ਨਹੀਂ ਸੀ। ਮੈਂ ਬੁੜਬੁੜ ਕਰਦਿਆਂ ਸ਼ਨਾਨ ਕਰਨ ਲਈ ਤੁਰ ਪਿਆ। ਸੱਚ ਹੈ  ਅੱਜ ਦੇ ਸਮੇਂ ਕਿਸ ਕੌਲ ਹੈ ‘ਵਿਹਲ’? ਸਭ ਮਸ਼ੀਨ ਕੀਕਰ ਘੜੀ ਦੀਆਂ ਸੂਈਆਂ ਵਾਂਗੂ ਦੌੜ ਰਹੇ ਹਨ ਤਾਕਿ ਸਮਾਂ ਹੱਥੋਂ ਨਾ ਖੁੰਜ ਜਾਵੇ ਪਰ ਅੱਹ ਸਾਡੇ ਕੌਲ ਲੋਕ ਵਿਖਾਵੇ ਤੋਂ ਬਿਨਾਂ ਹੈ ਵੀ ਤਾਂ ਕੀ?

ਅਸੀਂ ਆਪਣੀ ਨਵੀਂ ਗੱਡੀ ਵਿਖਾਉਣ ਲਈ ਤਾਂ ਸਮਾਂ ਬਰਬਾਦ ਕਰ ਸਕਦੇ ਹਾਂ, ਪਰ ਕਿਸੇ ਦੀ ਮਦਦ ਕਰਨ ਦੀ ਵਿਹਲ ਸਾਡੇ ਕੌਲ ਨਹੀਂ ਹੈ। ਚੰਗੇ ਰੇਸਟਰਾਂ ਵਿੱਚ ਬਹਿ ਕੇ ਖਾਣੇ ਦੀ ਉਡੀਕ ਕਰਨੀ ਬਿਲਕੁਲ ਵੀ ਔਖੀ ਨਹੀਂ ਜਾਪਦੀ ਪਰ ਵਿਹਲ…………ਕਿਸੇ ਪਾਸ ਨਹੀਂ। ਸਿਨੇਮਾ ਦੀ ਬੁਕਿੰਗ ਕਈ ਦਿਨ ਪਹਿਲਾਂ ਕਰਾ ਲਈ ਜਾਂਦੀ ਹੈ, ਪਰ ਅੱਜ ਕੱਲ ਤਾਂ ਮਰਗ ਦੇ ਭੋਗ ਤੇ ਜਾਣ ਦੀ ਵੀ ਵਿਹਲ ਕਿਸੇ ਪਾਸ ਨਹੀਂ, ਸਾਰੇ ਆਪੋ-ਆਪਣੀ ਰੂਟੀਨ ਫਟਾ-ਫੱਟ ਸੁਣਾ ਦਿੰਦੇ ਹਨ। ਸਤਾਰੀਆ ਸੂੰਗੜ ਕੇ ਚੌਥੇ ਨੂੰ ਹੀ ਮੁੱਕ ਜਾਂਦਾ ਹੈ ਅੱਜ ਕੱਲ। ਸਭ ਕੁੱਝ ਹੈ ਸਾਰਿਆਂ ਕੌਲ ਪਰ ਨਹੀਂ ਹੈ ਤਾਂ ਵਿਹਲ। ਮੇਰੀ ਕਲਮ ਵੀ ਖਿੜ ਕੇ ਹੱਸ ਪਈ, ਸ਼ੁਕਰ ਹੈ ਅੱਜ ਮੈਂਨੂੰ ਤਾਂ ਮਿਲੀ ਵਿਹਲ………………।

ਹੋਲੀ ਤੇ ਵਿਸ਼ੇਸ਼ ਸੇਲ
ਡਾਕੀਆ ਚਿੱਠੀ ਸੁੱਟ ਕੇ ਪਰਤ ਗਿਐ, ਮੈਂ ਉਸ ਨੂੰ ਚੁੱਕਿਆ,ਇਹ ਮੇਰਾ ਹੀ ਪੱਤਰ ਸੀ, ਜੋ ਮੈਂ ਅਖਬਾਰ ਨੂੰ ਭੇਜਿਆ ਸੀ, ਇਸ਼ਤਹਾਰ ਦੇਣ ਲਈ, ਜਿਸਦਾ ਮਜਮੂਨ ਸੀ- ‘ਮੈਂ ਆਪਣਾ ਦਿਲ ਵੇਚਣੈ, ਕੀ ਤੁਸੀਂ ਖਰੀਦੋਗੇ?’

ਅਖਬਾਰ ਨੇ ਵੀ ਮਜਾਕ ਸਮਝ ਕੇ ਮੇਰੇ ਇਸ ਇਸ਼ਤਹਾਰ ਅਤੇ ਨਾਲ ਭੇਜੇ ਪੈਸਿਆਂ ਦੇ ਬੈਂਕ ਡਰਾਫਟ ਨੂੰ ਵਾਪਸ ਭੇਜ ਦਿੱਤਾ ਹੈ।

ਮੈਂ ਕਿੱਦਾਂ ਆਪਣੀ ਕਹਾਣੀ ਸ਼ੁਰੂ ਕਰਾਂ ਸਮਝ ਨਹੀਂ ਆ ਰਿਹਾ। ਤੁਸੀਂ ਵੀ ਸੋਚੋਗੇ ਕਿ ਸੰਜੀਵ ਆਪਣਾ ਦਿਲ ਕਿਉਂ ਵੇਚਣ ਲੱਗਾ ਹੈ।

ਜੇਕਰ ਤੁਹਾਨੂੰ ਲੋੜ ਹੈ ਤਾਂ ਮੈਂ ਤਿਆਰ ਹਾਂ ਇਸ ਨੂੰ ਵੇਚਣ ਲਈ, ਵੇਖਿਓ ਅੱਗੇ ਹੀ ਥੋੜਾ ਤਿੜਕਿਆ ਹੋਇਆ ਹੈ।

ਰੋਜ ਦੀ ਤਰ੍ਹਾਂ ਅੱਜ ਵੀ ਮੈਂ ਸਫੈਦ ਕੁੜਤਾ ਪਾ ਕੇ ਤਿਆਰ ਹੋ ਘਰੋਂ ਨਿਕਲ ਪਿਆ ਹਾਂ, ਬਾਹਰ ਬੱਚੇ ਹੋਲੀ ਖੇਡ ਰਹੇ ਹਨ। ਅੱਜ ਮਹਿਸੂਸ ਹੋ ਰਿਹਾ ਹੈ ਕਿ ਕਿਉਂ ਬਚਪਨ ਦੀ ਇਹ ਉਮਰ ਚੰਗੀ ਹੁੰਦੀ ਹੈ, ਆਪਸ ਵਿੱਚ ਖੇਡਦੇ ਹੋਏ ਲੜ ਪੈਣਾ, ਫਿਰ ਥੋੜੇ ਸਮੇਂ ਬਾਦ ਇੱਕੋ-ਮਿੱਕੋ ਹੋ ਜਾਣਾ। ਜੋ ਮੂੰਹ ਵਿੱਚ ਆਇਆ, ਇੱਕ ਦੂਜੇ ਨੂੰ ਕਹਿ ਲੈਣਾ, ਕੋਈ ਵੀ ਗੱਲ ਦਾ ਮਤਲਬ ਲੱਭਣ ਦੀ ਕੋਸ਼ਿਸ਼ ਨਹੀਂ ਕਰਦੈ, ਬਚਪਨ ਉਹ ਸ਼ੈ ਜੋ ਕਦੇ ਮੁੜ ਕੇ ਨਹੀਂ ਆ ਸਕਦੀ ਹੈ।

ਵੱਧਦੀ ਉਮਰ ਦੇ ਨਾਲ ਬਚਪਨ ਦੀਆਂ ਕਿਲਕਾਰੀਆਂ, ਖੇੜੇ ਪਤਾ ਨਹੀਂ ਕਿੱਥੇ ਗੁਆਚ ਜਾਂਦੇ ਹਨ, ਅਤੇ ਉਹ ਦੋਸਤ ਜੋ ਇੱਕ ਪਲ ਵੀ ਇੱਕ ਦੂਜੇ ਤੋਂ ਦੂਰ ਨਹੀਂ ਰਹਿ ਸਕਦੇ। ਕਿਉਂ ਵੱਧਦੀ ਉਮਰ ਏਨੀਆਂ ਵਿੱਥਾਂ ਪਾ ਦਿੰਦੀ ਹੈ।

ਮੁਨੱਖ ਸਭ ਕੁੱਝ ਸਮਝ ਸਕਦਾ ਹੈ, ਸਭ ਕੁੱਝ ਜਿੱਤ ਸਕਦਾ ਹੈ, ਪਰ ਇੱਕ ਮਨੁੱਖ ਨੂੰ ਨਹੀਂ, ਇੱਕ ਦਿਲ ਨੂੰ ਨਹੀਂ। ਕਿਉਂ ਹਾਲਾਤ ਇਨਸਾਨ ਨੂੰ ਬਦਲ ਦਿੰਦੇ ਹਨ, ਕਿਉਂ ਹੌਂਸਲਾ ਹਾਰ ਜਾਂਦਾ ਹੈ ਮਨੁੱਖ? ਕਿਉਂ? ਕਿੰਝ ਪੱਥਰ ਰੱਖ ਲਿਆ ਜਾਂਦਾ ਹੈ।

ਦੋਸਤੀ ਦੇ ਕਿੱਸੇ ਹੁਣ ਤਾਂ ਕਿਤਾਬੀ ਗੱਲਾਂ ਹੀ ਜਾਪਦੇ ਹਨ। ਜਿਵੇਂ ਪਿਆਰ-ਮੋਹਬੱਤ ਕਿੱਸਿਆਂ ਵਿੱਚ ਹੀ ਸੁਨਣ ਨੂੰ ਮਿੱਲਦਾ ਹੈ।

ਮੈਂ ਆਪਣੀ ਸੋਚ ਵਿੱਚ ਤੁਰਿਆ ਜਾ ਰਿਹਾ ਹਾਂ, ਪੈਦਲ ਹੀ।

ਬੱਚੇ ਬਹੁਤ ਚੰਗੇ ਲੱਗ ਰਹੇ ਹਨ, ਹੋਲੀ ਖੇਡਦੇ ਹੋਏ, ਰੰਗਾਂ ਨਾਲ ਭਰੇ ਹੋਏ। ਪਰ ਮੇਰੀ ਜਿੰਦਗੀ ਤਾਂ ਮੇਰੇ ਇਸ ਸਫੈਦ ਕੁੜਤੇ ਦੀ ਤਰ੍ਹਾਂ ਕੋਰੀ ਹੀ ਹੈ, ਇੱਕ ਦੋਸਤ ਸੀ, ਜਿਸ ਦੇ ਨਾਲ ਦਿਲ ਸਾਂਝਾ ਕਰਨ ਦੀ ਸਦਾ ਉਡੀਕ ਹੁੰਦੀ ਸੀ, ਕਲ ਰਾਤੀਂ ਉਸ ਨੇ ਵੀ ਫੋਨ ਤੇ ਮੈਸੇਜ ਭੇਜ ਕੇ ਕਹਿ ਦਿੱਤਾ ਸੀ – ਸੰਜੀਵ ਅੱਜ ਤੋਂ ਮੈਨੂੰ ਫੋਨ ਨਾ ਕਰੀਂ।

ਅੱਜ ਸਵੇਰ ਤੋਂ ਮੈਂ ਉਡੀਕ ਕਰ ਰਿਹਾ ਸੀ, ਕਿ ਸ਼ਾਇਦ ਉਹ ਹੋਲੀ ਮੁਬਾਰਕ ਕਹਿਣ ਲਈ ਫੋਨ ਕਰੇਗਾ।

ਬਹੁਤ ਵਧੀਆ ਬੋਲ ਲਿਖੇ ਸਨ ਉਸ- ਸੰਜੀਵ ਤੂੰ ਮੈਨੂੰ ਨਹੀਂ ਸਮਝ ਸਕਦਾ, ਮੇਰੀ ਕੁੱਝ ਮਜਬੂਰੀ ਹੈ।

ਮੈਂਨੂੰ ਏਹੀ ਸਮਝ ਨਹੀਂ ਆ ਰਿਹਾ ਕਿ ਮੈਂ ਕਿਉਂ ਨਹੀਂ ਸਮਝ ਸਕਦਾ? ਕੀ ਉਸ ਇੱਕ ਵਾਰ ਵੀ ਆਪਣਾ ਮਨ ਹਲਕਾ ਕਰਨ ਦੀ ਕੋਸ਼ਿਸ਼ ਕੀਤੀ, ਨਹੀਂ।

ਕਿਤੇ ਕੁੱਝ ਨਹੀਂ ਸੀ ਮੰਗਿਆ ਉਸ ਤੋਂ, ਬਸ ਰਾਤ ਨੂੰ ਉਸ ਨਾਲ ਫੋਨ ਤੇ ਗੱਲ ਕਰ ਆਪਣਾ ਮਨ ਹੋਲਾ ਕਰ ਲਿਆ ਕਰਦਾ ਸਾਂ, ਹੁਣ ਉਸ ਕੋਲ ਮੇਰੀ ਗੱਲ ਸੁਨਣ ਦੀ ਵੀ ਵਿਹਲ ਨਹੀਂ ਰਹੀ ਸੀ। ਉਸ ਦਾ ਫੋਨ ਬੰਦ ਆ ਰਿਹਾ ਹੈ।

ਕੱਲ ਸ਼ਾਮ ਤੀਕ ਚੰਗਾ ਭਲਾ ਸੀ, ਅਸੀਂ ਇੱਕਠਿਆਂ ਦਿਨ ਗੁਜਾਰਿਆ ਸੀ। ਜਾਣ ਲੱਗਿਆਂ ਵੀ ਉਹ ਬਹੁਤ ਖੁਸ਼ ਸੀ, ਬਸ ਉਸ ਤੋਂ ਬਾਦ ਉਸ ਦਾ ਫੋਨ ਬੰਦ ਹੋ ਗਿਆ, ਰਾਤ ਉਸ ਇੱਕ ਮੈਸੇਜ ਛੱਡਿਆ ਸੀ- ਕਿ ਅੱਜ ਤੋਂ ਮੈਂ ਉਸ ਨੂੰ ਫੋਨ ਨਾ ਕਰਾਂ।

ਅਜਿਹੀ ਕੀ ਗੱਲ ਸੀ, ਜੋ ਮੈਂ ਨਹੀਂ ਸਮਝ ਸਕਦਾ ਸੀ। ਸਾਰੀ ਰਾਤ ਮੈਂ ਸੋਚਦਾ ਰਿਹਾ ਰਿਹਾਂ, ਕਿ ਸ਼ਾਇਦ ਉਸ ਮਜਾਕ ਕੀਤੈ ਹੋਣਾ। 11 ਵਜ ਚੱਲੇ ਹਨ, ਉਸ ਦਾ ਫੋਨ ਹਾਲੇ ਵੀ ਬੰਦ ਆ ਰਿਹੈ।

ਮੈਂ ਮੁੜ-ਮੁੜ ਕੱਲ ਉਸ ਨਾਲ ਹੋਈ ਗੱਲਬਾਤ ਨੂੰ ਵਿਚਾਰ ਰਿਹਾਂ ਹਾਂ, ਕੋਈ ਗੱਲ ਵੀ ਤਾਂ ਨਹੀਂ ਸੀ ਹੋਈ ਅਜੋਕੀ ਜਿਸ ਨਾਲ ਉਹ ਨਾਰਾਜ ਹੋ ਜਾਂਦਾ। ਕਿਉਂ ਉਹ ਮੈਨੂੰ ਏਦਾਂ ਤੜਫਨ ਲਈ ਛੱਡ ਗਿਆ ਹੈ। ਉਸ ਮੈਸੇਜ ਵਿੱਚ ਇਹ ਵੀ ਲਿੱਖ ਦਿੱਤਾ ਸੀ ਕਿ ਮੇਰੇ ਘਰ ਆਉਣ ਦੀ ਵੀ ਕੋਸ਼ਿਸ਼ ਨਾ ਕਰੀਂ। ਕਿੱਦਾਂ ਰੋਕਾਂ ਮੈਂ ਆਪਣੇ ਆਪ ਨੂੰ? ਮੈਂ ਇੱਕ ਸਵਾਲ ਬਣ ਗਿਆ ਹਾਂ, ਮੇਰੇ ਖੁਦ ਕੋਲ ਇਸ ਦਾ ਕੋਈ ਉੱਤਰ ਨਹੀਂ। ਕਿੱਦਾਂ ਉਹ ਏਨਾ ਨਿਰਮੋਹੀ ਹੋ ਗਿਆ ਸੀ? ਕਿਹੜਾ ਮਸਲਾ ਸੁਲਝਾਇਆ ਨਹੀਂ ਜਾ ਸਕਦਾ ਸੀ।

ਜੇਕਰ ਮੈਥੋਂ ਨਾਰਾਜ ਸੀ ਤਾਂ ਮੈਨੂੰ ਦਸ ਸਕਦਾ ਸੀ, ਪਰ ਨਹੀਂ ਏਦਾਂ ਕੁੱਝ ਵੀ ਨਹੀਂ ਹੋਇਆ। ਜੇ ਉਸ ਨੂੰ ਕੋਈ ਲੋੜ ਸੀ ਤਾਂ ਬੇਝਿੱਝਕ ਆਖਦਾ, ਮੈਂ ਕੋਈ ਨਾਂਹ ਵੀ ਤਾਂ ਨਹੀਂ ਕੀਤੀ ਸੀ, ਇੱਕ ਵਾਰ ਕਹਿ ਕੇ ਤਾਂ ਵੇਖਦਾ, ਕਿਉਂ ਉਸ ਮੈਂ ਉਸ ਨੂੰ ਇਸ ਲਾਇਕ ਪ੍ਰਤੀਤ ਨਹੀਂ ਸੀ ਹੋਇਆ, ਪਤਾ ਨਹੀਂ ਕਿਉਂ ਮੈਨੂੰ ਤੜਫਣ ਲਈ ਜਿਉਂਦਾ ਛੱਡ ਗਿਐ ਉਹ, ਕਿੰਨੇ ਹੀ ਸਵਾਲਾਂ ਦੇ ਜਵਾਬ ਦਿੱਤੇ ਬਗੈਰ।

ਸ਼ਾਇਦ ਮੈਥੋਂ ਵਧੀਆ ਕੋਈ ਮਿੱਲ ਗਿਆ ਉਸ ਨੂੰ, ਮੈਂ ਮੰਗਾਂ ਵੀ ਤਾਂ ਰੱਬ ਤੋਂ ਕੀ? ਬਸ ਆਪਣੇ ਦੋਸਤ ਦੀ ਖੁਸ਼ੀ ਹੀ ਮੰਗ ਸਕਦਾ ਹਾਂ। ਰੱਬਾ ਉਸ ਨੂੰ ਅਜਿਹਾ ਦੋਸਤ ਦੇਵੀਂ ਜਿਸ ਨੂੰ ਉਹ ਕਦੇ ਨਾ ਛੱਡ ਸਕੇ, ਉਸ ਦੀ ਭਾਲ ਖਤਮ ਕਰ ਦੇ ਰੱਬਾ, ਤਾਂਕਿ ਉਹ ਕਿਸੇ ਹੋਰ ਦਾ ਦਿਲ ਨਾ ਤੋੜ ਸਕੇ…ਮੇਰੀ ਕਿਸਮਤ ਵਿੱਚ ਤਾਂ ਬਸ ਇੰਤਜਾਰ ਹੈ ਉਸਦਾ, ਉਡੀਕ ਹੈ ਉਸ ਦੇ ਮੁੜ ਪਰਤ ਕੇ ਆਉਣ ਦੀ………ਉਸ ਹਾਸੇ ਦੀ ਜੋ ਉਹ ਆਪਣੇ ਨਾਲ ਲੈ ਗਿਐ……ਨਿਰਮੋਹੀ।

ਰੱਬਾ ਅੱਜ ਸਭ ਕੁੱਝ ਮਿਲਦੈ ਤੇਰੀ ਦੁਨਿਆ ਵਿੱਚ,

ਬਸ ਪਿਆਰ ਨਹੀਂ ਹੈ ਵੇਖਣ ਨੂੰ,

ਮੁੱਲ ਵਿਕਦੈ ਇਨਸਾਨ ਇੱਥੇ,

ਪਰ ਨਹੀਂ ਹੈ ਮੇਰਾ ਦਿਲ

ਖਰੀਦਣ ਨੂੰ ਤਿਆਰ ਕੋਈ ਏਥੇ ।

ਕਾਸ਼ ਦਿਲਾਂ ਦੀ ਮੰਡੀ ਵੀ,

ਇਸ ਜੱਗ ਵਿੱਚ ਲੱਗਦੀ,

ਮੈਂ ਤਿਆਰ ਹਾਂ ਇਸ ਆਪਣੇ ਦਿਲ ਨੂੰ

ਵੇਚਣ ਲਈ,

ਅਫਸੋਸ,

ਨਹੀਂ ਹੈ ਇਸ ਨੂੰ ਖਰੀਦਣ ਦਾ,

ਤਲਬਗਾਰ ਕੋਈ ਏਥੇ………।

ਆਤਮ-ਬੋਧ
ਸੰਜੀਵ ਸ਼ਰਮਾ,

ਸਵੇਰ ਹੋਣ ਵਾਲੀ ਸੀ, ਅੱਖ ਲੱਗਣ ਦਾ ਨਾਂ ਨਹੀਂ ਲੈ ਰਹੀ ਸੀ। ਮੇਰੀ ਪਤਨੀ ਦੇ ਬੋਲ – “ਤੁਸੀਂ ਕੀ ਸਮਝੋ ਭੈਣ ਭਰਾ ਕੀ ਹੁੰਦੇ ਹਨ? ਜੇਕਰ ਤੁਹਾਡਾ ਕੋਈ ਭੈਣ ਜਾਂ ਭਰਾ ਹੁੰਦਾ ਤਾਂ ਪਤਾ ਨਹੀਂ ਤੁਸੀਂ ਤਾਂ ਉਹਨਾਂ ਦੀ ਕੀ ਗੱਤ ਬਣਾਨੀ ਕਰਨੀ ਸੀ? ਚੰਗਾ ਹੈ ਤੁਹਾਨੂੰ ਰੱਬ ਨੇ ਕੋਈ ਦਿੱਤਾ ਨਹੀਂ, ਬੱਚ ਗਏ ਨੇ ਵਿਚਾਰੇ। ਸਾਰਾ ਦਿਨ ਮੇਰਿਆਂ ਨੂੰ ਵੇਖ ਕੇ ਮੱਚਦੇ ਰਹਿੰਦੇ ਹੋ।” – ਮੇਰੇ ਕੰਨਾਂ ਵਿੱਚ ਅਜੇ ਵੀ ਗੂੰਜ ਰਹੇ ਸਨ।

ਸੋਚ ਰਿਹਾ ਸਾਂ ਕਿ ਸਹੀ ਤਾਂ ਕਹਿ ਰਹੀ ਸੀ ਉਹ ਕਿ- ਬੰਦਰ ਕੀ ਜਾਣੈ ਅਦਰਕ ਦਾ ਸੁਆਦ। ਤਿੰਨ ਦਿਨ ਪਹਿਲਾਂ ਹੀਂ ਤਾਂ ਮੈਂ ਆਪਣੇ ਜਿੰਦਗੀ ਦੇ ਸੈਂਤੀ ਸਾਲ ਪੂਰੇ ਕੀਤੇ ਸਨ। ਅੱਜ ਤੀਕ ਮੈਂ ਇਹਨਾਂ ਰਿਸ਼ਤਿਆਂ ਦੀ ਨਿੱਘ ਨੂੰ ਲੋਚਦਾ ਹਾਂ, ਸ਼੍ਰੀਮਤੀ ਜੀ ਦੇ ਸ਼ਬਦਾਂ ਨੇ ਬਹੁਤ ਡੂੰਘੀ ਚੋਟ ਦਿੱਤੀ ਸੀ।

ਜੇਕਰ ਮੇਰਾ ਕੋਈ ਭੈਣ-ਭਰਾ ਨਹੀਂ ਸੀ ਤਾਂ ਇਸ ਵਿੱਚ ਮੇਰਾ ਕੀ ਦੋਸ਼? ਮੈਂ ਤਾਂ ਕਿਤੇ ਨਹੀਂ ਸੀ ਕਿਹਾ ਕਿ ਮੇਰਾ ਕੋਈ ਨ ਹੋਵੇ। ਮੈਂਨੂੰ ਤਾਂ ਇੱਕਲਾਪਣ ਹਮੇਸ਼ਾ ਖੱਲਦਾ ਹੈ। ਆਪਣਿਆਂ ਦੀ ਲੋੜ ਸਦਾ ਮਹਿਸੂਸ ਹੁੰਦੀ ਹੈ।

ਆਪਣੀ ਕਿਸਮਤ ਤੇ ਬਹੁਤ ਅਫਸੋਸ ਹੋ ਰਿਹਾ ਹੈ, ਕੀ ਵਿਗੜਦਾ ਰੱਬ ਦਾ, ਜੇ ਉਹ ਮੈਨੂੰ ਵੀ ਭੈਣ-ਭਰਾ ਦੇ ਦਿੰਦਾ? ਕੀ-ਕੀ ਸੁਨਣ ਨੂੰ ਨਹੀਂ ਮਿੱਲਦਾ ਸੀ? ਜਿਸਨੂੰ ਕੋਈ ਗੱਲ ਕਰਨ ਨਹੀਂ ਲੱਭਦੀ ਸੀ ਉਹ ਮੈਨੂੰ ਏਹੀ ਟਕੋਰ ਕਰ ਜਾਂਦਾ ਸੀ।

ਮੈਂ ਤਾਂ ਹਰ ਕਿਸੇ ਨੂੰ ਆਪਣਾ ਬਨਾਉਣ ਦੀ ਕੋਸ਼ਿਸ਼ ਕੀਤੀ ਸੀ, ਹਰ ਤਰ੍ਹਾਂ ਨਾਲ ਸਭ ਨੂੰ ਖੁਸ਼ ਰੱਖਣ ਦਾ ਉਪਰਾਲਾ ਮੈਂ ਹਮੇਸ਼ਾ ਕਰਦਾ ਰਹਿੰਦਾ ਸਾਂ। ਕਿਤੇ ਪੈਸਿਆਂ ਨੂੰ ਮੈਂ ਮਹੱਤਾ ਨਹੀਂ ਸੀ ਦਿੱਤੀ। ਕਿਤੇ ਕਿਤੇ ਤਾਂ ਮੈਂਨੂੰ ਇੰਞ ਜਾਪਦਾ ਹੈ ਜਿਵੇਂ ਮੈਂ ਕਿਸੇ ਰਾਹ ਵਿੱਚ ਲੱਗਿਆ ਫੱਲਦਾਰ ਬੂਟਾ ਹਾਂ ਜਿਸਤੋਂ ਫੱਲ ਤਾਂ ਸਾਰੇ ਚਾਹੁੰਦੇ ਹਨ ਪਰ ਉਸਨੂੰ ਸਿੰਝਣਾ ਕੋਈ ਨਹੀਂ ਲੋਚਦਾ, ਜਾਂ ਫਿਰ ਸੜਕ ਦੇ ਕਿਨਾਰੇ ਲੱਗਿਆ ਕੋਈ ਬੈਂਚ ਜੋ ਬੈਠਣ ਦੇ ਕੰਮ ਤਾਂ ਆਉਂਦਾ ਹੈ ਪਰ ਉਸ ਦੀ ਸਾਰ ਕੋਈ ਨਹੀਂ ਲੈਣਾ ਚਾਹੁੰਦਾ।

ਜਿਸ ਵੀਰ ਦੇ ਕਾਰਨ ਉਸ ਮੈਨੂੰ ਆਖ ਸੁਣਾਇਆ ਸੀ, ਉਹ ਉਸ ਦਾ ਸਭ ਤੋਂ ਛੋਟਾ ਭਰਾ ਸੀ, ਆਪਣੀ ਗੋਦੀ ਵਿੱਚ ਉਸਨੂੰ ਖਿਡਾਇਆ ਸੀ ਸ਼੍ਰੀਮਤੀ ਜੀ ਨੇ, ਬਹੁਤ ਲਾਡਲਾ ਸੀ, ਉਹ ਉਸਦੀ ਹਰ ਮੰਗ ਪੂਰੀ ਕਰਦੀ ਸੀ। ਕਿਤੇ ਵੀ ਕਿਸੇ ਚੀਜ ਦੀ ਲੋੜ ਹੁੰਦੀ ਹੁਣ ਤਾਂ ਉਹ ਪੁੱਛੇ ਬਿਨਾ ਹੀ ਲੈ ਜਾਂਦਾ। ਜੇਕਰ ਉਸ ਨੂੰ ਕੋਈ ਸਵਾਲ ਕਰ ਲੈਂਦਾ ਤਾਂ ਉਹ ਜਵਾਬ ਦੇਣਾ ਤਾਂ ਦੂਰ ਇਸ ਨੂੰ ਆਪਣੀ ਹੱਤਕ ਮੰਨਦਾ ਸੀ। ਕੋਈ ਗੱਲ ਨਹੀਂ ਸਹਾਰਦਾ ਸੀ।

ਪਤਾ ਨਹੀਂ ਕਿਉਂ ਉਹ ਮੇਰੇ ਤੋਂ ਥੌੜਾ ਕੱਟਿਆ-ਕੱਟਿਆ ਰਹਿੰਦਾ ਸੀ। ਮੈਂ ਇਸ ਨੂੰ ੳਮਰ ਦਾ ਫਾਸਲਾ ਮੰਨਦਾ ਸੀ। ਉਸ ਤੋਂ ਇਲਾਵਾ ਮੇਰੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਹਿੰਮਤ ਕਿਸੇ ਵਿੱਚ ਨਹੀਂ ਸੀ।

ਕੱਲ ਜੱਦ ਉਹ ਆਇਆ ਤਾਂ ਉਸ ਨੇ ਮੈਨੂੰ ਸਤ ਸ਼੍ਰੀ ਅਕਾਲ ਬੁਲਾਣੀ ਵੀ ਜਰੂਰੀ ਨਹੀਂ ਸਮਝੀ ਸੀ, ਮੈਂ ਬੱਸ ਸ਼੍ਰੀਮਤੀ ਜੀ ਨੂੰ ਏਹੀ ਕਿਹਾ ਸੀ ਕਿ ਉਹ ਮੇਰੇ ਤੇ ਏਦਾਂ ਵਰ੍ਹ ਗਈ ਜਿਵੇਂ ਪਤਾ ਨਹੀਂ ਮੈਥੋਂ ਕੋਈ ਬਹੁਤ ਵੱਡਾ ਗੁਨਾਹ ਹੋ ਗਿਆ ਸੀ।

ਅੱਜ ਮੈਨੂੰ ਇਹ ਬੋਧ ਹੋ ਰਿਹਾ ਸੀ ਕਿ ਅਜੇ ਤੀਕ ਮੈਂ ਸਮਝ ਤੋਂ ਵਾਂਝਾ ਹੀ ਹਾਂ। ਸ਼੍ਰੀਮਤੀ ਜੀ ਨੂੰ ਕੌਣ ਸਮਝਾਵੇ ਕਿ ਭੈੱਣ-ਭਰਾ ਦੇ ਪਿਆਰ ਦਾ ਮਤਲਬ ਛੋਟੇ ਨੂੰ ਛੋਟਾ ਆਖ ਕੇ ਸਿਰੇ ਚੜਾਉਣਾ ਨਹੀਂ ਹੈ, ਉਹ ਰਿਸ਼ਤਾ ਬੇਮਾਨੀ ਹੋ ਜਾਂਦਾ ਹੈ ਜਿਸ ਵਿੱਚ ਛੋਟੇ ਤੁਹਾਡੇ ਨਾਲ ਹਰ ਤਰ੍ਹਾਂ ਵਧੀਕੀ ਕੀਤੀ ਜਾਣ ਤੇ ਤੁਸੀਂ ਮੂਕ ਰਹਿ ਕੇ ਉਹਨੂੰ ਪਿਆਰ-ਪਿਆਰ ਕਹਿ ਕੇ ਉਸ ਤੇ ਪੜਦਾ ਪਾ ਦਿਓ, ਉਹ ਪਿਆਰ ਹੀ ਕੀ ਜੋ ਕਦਰ ਹੀ ਭੁੱਲ ਜਾਵੇ।

ਸ਼ਾਇਦ ਮੇਰਾ ਤਜੁਰਬਾ ਅਤੇ ਸਭ ਨੂੰ ਮਤ ਦੇਣ ਦੀ ਮੇਰੀ ਆਦਤ ਹੀ ਸਾਰਿਆਂ ਨੂੰ ਮੇਰੇ ਤੋਂ ਦੂਰ ਲੈ ਜਾਂਦੀ ਹੈ। ਕੋਈ ਵੀ ਆਪਣੇ ਝੂਠੇ ਸੁਫਨਿਆਂ ‘ਚੋਂ ਬਾਹਰ ਆ ਹਕੀਕਤ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ। ਰਿਸ਼ਤੇ ਇੱਕੋ ਮਾਂ ਦੀ ਕੁੱਖੋਂ ਜੰਮਣ ਤੋਂ ਨਹੀਂ ਬੰਨਦੇ। ਰਿਸ਼ਤੇ ਦਿਲੋਂ ਮੰਨਣ ਅਤੇ ਸਮਝਣ ਦਾ ਨਾਂ ਹੈ।

ਪੈਸੇ ਦੀ ਦੌੜ ਨੇ ਆਪਣੇ-ਪਰਾਏ ਵਿੱਚ ਫਰਕ ਨੂੰ ਖਤਮ ਕਰ ਦਿੱਤਾ ਹੈ, ਜਰੂਰਤਾਂ ਏਨੀਆਂ ਕੁ ਵੱਧ ਗਈਆਂ ਹਨ ਕਿ ਹਰ ਕੋਈ ਇੱਕ ਦੂਜੇ ਦਾ ਗਲਾ ਵੱਡਣ ਦਾ ਮੌਕਾ ਲੱਭ ਰਿਹਾ ਹੈ, ਜਿਸ ਅੱਗੇ ਰਿਸ਼ਤੇ ਦੀ ਹੋਂਦ ਫਿੱਕੀ ਹੋ ਗਈ ਜਾਪਦੀ ਹੈ।

ਫਿਰ ਅਸੀਂ ਕਿਸ ਰਿਸ਼ਤੇ ਦੀ ਦੁਹਾਈ ਦਿੰਦੇ ਹਾਂ। ਹਸਪਤਾਲ ਆਪਣੇ ਸਕੇ ਨੂੰ ਖੁੂਨ ਦੇਣਾ ਹੋਵੇ ਤਾਂ ਅਸੀਂ ਲੋਕਾਂ ਨੂੰ ਵੰਗਾਰਦੇ ਫਿਰਦੇ ਹਾਂ। ਜੇਕਰ ਮੰਦੀ ‘ਚੋਂ ਗੁਜਰ ਰਿਹਾ ਕੋਈ ਭੈਣ ਜਾਂ ਭਰਾ ਸਾਡੇ ਘਰ ਭੁੱਲੇ ਭਟਕੇ ਆ ਜਾਵੇ ਤਾਂ ਅਸੀਂ ਤਾਲੇ ਮਾਰ ਕੇ ਬਾਹਰ ਜਾਣ ਦਾ ਡਰਾਮਾ ਚਾਲੂ ਕਰ ਦਿੰਦੇ ਹਾਂ। ਅਸਲੀ ਨਾਟਕ ਤਾਂ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਸਾਡੇ ਸਗੇ ਪੈਸਿਆਂ ਦੀ ਲੋੜ ਮੂਹਰੇ ਰੱਖ ਦੇਵੇ।

ਕਿੱਥੇ ਰਹਿ ਗਏ ਨੇ ਸਾਂਝੇ ਘਰ? ਜਿਨੇ ਜੀਅ ਉਹਨਿਆਂ ਕੰਧਾਂ।

ਐਂਬੁਲੈਂਸ ਦੀ ਉਡੀਕ ਵਿੱਚ ਮਰੀਜ ਟੱਪ ਜਾਂਦਾ ਹੈ। ਫਾਇਰ ਬ੍ਰਿਗੇਡ ਨੂੰ ਕੋਈ ਰਾਹ ਨਹੀਂ ਦਿੰਦਾ। ਹਸਪਤਾਲ ਵਿੱਚ ਵੀ ਹੁਣ ਪੈਕੇਜ ਮਿੱਲਦੇ ਹਨ। ਕਿੱਥੇ ਹੈ ਪਿਆਰ ਅਤੇ ਰਿਸ਼ਤੇ।

ਰਿਸ਼ਤੇ ਦੀ ਕਦਰ ਉਹੀ ਇਨਸਾਨ ਹੀ ਕਰ ਸਕਦਾ ਹੈ ਜੋਂ ਇਹਨਾਂ ਨੂੰ ਮਾਨ ਨਹੀਂ ਸੱਕਿਆ। ਪਰ ਮੈਂ ਕਿਵੇਂ ਦੱਸ ਸਕਦਾ ਹਾਂ ਕਿ ਕੀ ਹੁੰਦੇ ਹਨ ਰਿਸ਼ਤੇ ਜਿਸ ਆਪਣੇ ਸੈਂਤੀ ਵਰ੍ਹੇ ਬਿਨਾ ਇਹਨਾਂ ਤੋਂ ਹੀ ਗੁਜਾਰ ਦਿੱਤੇ- ਵਿਅਰਥ…..। ਮੈਂ ਆਪਣੇ ਆਤਮ-ਬੋਧ ਥੱਲੇ ਹੀ ਦੱਬਿਆ ਜਾ ਰਿਹਾ ਹਾਂ।

ਰਾਮਰਾਜ
“ਆ ਕੀ, ਮਨਜੀਤ ਸਿਆਂ ਕੀ ਲਿਜਾ ਰਿਹਾ ਐਂ?” ਮੈਂ ਪੁੱਛਿਆ।

ਮੱਥੇ ਤੋਂ ਪਸੀਨਾ ਪੂੰਝਦਿਆਂ ਮਨਜੀਤ ਨੇ ਜਵਾਬ ਦਿੱਤਾ-“ਕੁੱਝ ਨਹੀਂ ਬਾਈ ਜੀ, ਬਸ ਦੋ ਕੁ ਬੂਟੇ ਹਨ।”

“ਕਾਹਦੇ?”

“ਛਾਂ ਵਾਲੇ ਰੁੱਖਾਂ ਦੇ”

“ਪਰ ਤੈਨੂੰ ਕੀ ਲੋੜ ਪੈ ਗਈ?”

“ਪਿਛਲੇ ਸਾਲ ਬਿਜਲੀ ਦੇ ਕੱਟਾਂ ਤੋਂ ਤੰਗ ਆਕੇ ਇਨਵਰਟਰ ਲਵਾਇਆ ਸੀ, ਪਰ ਬੱਤੀ ਤਾਂ ਐਮ.ਐਲ.ਏ. ਦੇ ਘਰ ਪਰਤਣ ਵਾਂਗੂ ਹੋ ਗਈ ਹੈ। ਇਨਵਰਟਰ ਵੀ ਚਾਰਜ਼ ਕਿੱਥੋਂ ਹੋਣੇ ਹਨ।”

“ਮਨਜੀਤ ਸਿਆਂ, ਇਹੀ ਤਾਂ ਹੈ ਰਾਮਰਾਜ” ਮੈਂ ਕਿਹਾ, “ਸਾਡੀ ਸਰਕਾਰ ਦਾ ਨਾਰ੍ਹਾ।”

“ਰਾਮਰਾਜ” ਚੌਂਕਦਿਆਂ ਹੋਇਆਂ ਮਨਜੀਤ ਨੇ ਕਿਹਾ, “ਉਹ ਕਿਵੇਂ”

“ਬਾਈ, ਤ੍ਰੇਤਾ ਯੁੱਗ ਵਿੱਚ ਨਾ ਤਾਂ ਮੋਟਰ-ਕਾਰਾਂ ਸਨ ਤੇ ਨਾ ਹੀ ਪੱਖੇ, ਨਾਲੇ ਜੀਵਨ ਵੀ ਸਾਧਾਰਣ ਸੀ। ਊਠਾਂ-ਬੈਲਾਂ ਦੀ ਸਵਾਰੀ, ਨਾ ਬਿਜਲੀ ਦੀ ਚਿੰਤਾ। ਇਸੇ ਫਾਰਮੂਲੇ ਤੇ ਤਾਂ ਅਮਲ ਕੀਤਾ ਜਾ ਰਿਹੈ,” ਮੈਂ ਜੁਆਬ ਦਿੰਦੇ ਕਿਹਾ।

“ਉਹ ਕਿਵੇਂ?”

“ਬਾਈ, ਜੇ ਬੱਤੀ ਆਊ ਤਾਂ ਕਾਰਖਾਣੇ ਚੱਲਣਗੇ, ਮਾਲ ਵਿਕੂਗਾ ਤਾਂ ਖਜਾਨੇ ਵਿੱਚ ਪੈਸੇ ਆਉਣਗੇ। ਪਰ ਜੇ ਅਸੀਂ ਤਰੱਕੀ ਕਰ ਗਏ ਤਾਂ ਰਾਮਰਾਜ ਕਿਵੇਂ ਆਊ? ਮੈਂ ਕਿਹਾ।

“ਪਰ, ਕੀ ਮੰਤਰੀ ਜੀ ਦੀ ਬੱਤੀ ਵੀ ਜਾਂਦੀ ਹੈ? ਉਹਨਾਂ ਦੇ ਜਨਰੇਟਰ ਵਿੱਚ ਵੀ ਤੇਲ ਖਤਮ ਹੋ ਜਾਂਦਾ ਹੈ?” ਮਨਜੀਤ ਨੇ ਪੁੱਛਿਆ।

“ਨਹੀਂ ਜੀ, ਜੇ ਮੰਤਰੀ ਜੀ ਦੇ ਮੱਥੇ ਤੇ ਪਸੀਨਾ ਆ ਗਿਆ ਤਾਂ ਆਪਣੇ ਬਾਰੇ ਕੌਣ ਸੋਚੇਗਾ? ਤਰੱਕੀ ਦੇ ਕਾਗਜ਼ਾਂ ਤੇ ਦਸਤਖਤ ਕਰਨ ਲਈ ਸਾਹਿਬ ਦਾ ਏ.ਸੀ. ਬੰਦ ਨਹੀਂ ਹੋਣਾ ਚਾਹੀਦਾ। ਅੱਡੇ ਤੇ ਖੜੀ ਬੱਸ ਉਡੀਕਦੀ ਸਵਾਰੀ ਨੂੰ ਭਾਵੇਂ ਸਵੇਰ ਤੋਂ ਸ਼ਾਮ ਹੋ ਜਾਵੇ ਪਰ ਮੰਤਰੀ ਜੀ ਲਈ ਤਾਂ ਕੈਮਰੀ ਕਾਰ ਹਰ ਵੇਲੇ ਤਿਆਰ ਚਾਹੀਦੀ ਹੈ। ਆਪਾਂ ਘਰੋਂ ਬਾਹਰ ਨਿਕਲਣਾ ਹੈ ਤਾਂ ਦੇਵੋ ਟੋਲ-ਟੈਕਸ।” ਮੈਂ ਹੱਸਦਿਆਂ ਕਿਹਾ, “ਜਿਹੜੇ ਪੈਸੇ ਭਰਦੇ ਹਨ, ਉਹਨਾਂ ਨੂੰ ਤਾਂ ਵੇਖਣ ਨੂੰ ਨਹੀਂ ਮਿਲਦੀ ਬਿਜਲੀ ਅਤੇ ਜਿਹੜੇ ਮੁਫਤ ਬਾਲਦੇ ਹਨ, ਉੁਹਨਾਂ ਨੂੰ ਪੂਰਾ ਸਮਾ।”

“ਹੁਣ ਤਾਂ ਆਟੇ-ਦਾਲ ਦੀ ਸਕੀਮ ਦੇ ਨਾਲ ਦੋ-ਦੋ ਛਾਂ ਵਾਲੇ ਬੂਟੇ ਵੀ ਸਰਕਾਰ ਨੂੰ ਮੁਫਤ ਵੰਡਣੇ ਚਾਹੀਦੇ ਹਨ। ਪਰ ਜੇ ਸਰਕਾਰ ਨੇ ਜਨਤਾ ਬਾਰੇ ਸੋਚ ਲਿਆ ਤਾਂ ਇਹ ਰਾਮਰਾਜ ਕਿੱਦਾਂ ਆਊ?”

ਬੇਘਰ
ਜਦੋਂ ਮੈਨੂੰ ਹੋਸ਼ ਆਈ, ਨਰਸ ਦੇ ਇਹ ਬੋਲ ਮੇਰੇ ਕੰਨੀਂੰ ਪਏ, “ਮਾਤਾ ਜੀ, ਆਪਣਾ ਨਾਂ ਪਤਾ ਦੱਸੋ, ਤੁਹਾਡੇ ਘਰੇ ਇਤਲਾਹ ਦੇਣੀ ਹੈ।”

ਮੇਰੀ ਜੁਬਾਨ ਨੂੰ ਤਾਂ ਜਿਵੇਂ ਤਾਲਾ ਜੜਿਆ ਗਿਆ ਹੋਵੇ। ਮੇਰੇ ਕੋਲ ਘਰ ਨਾਂ ਦੀ ਕੋਈ ਸ਼ੈ ਹੈ ਹੀ ਨਹੀਂ ਸੀ। ਆਪਣੇ ਕਹਿਣ ਨੂੰ ਮੇਰੇ ਕੋਲ ਸੀ ਕੌਣ? ਮੈਂ ਕਿਸ ਦਾ ਪਤਾ ਦੇਵਾਂ? ਮੇਰੀ ਬੀਤੀ ਜਿੰਦਗੀ ਫਿਲਮ ਵਾਂਗ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗ ਪਈ।

ਮੈਂ ਪੜ੍ਹ ਲਿਖ ਕੇ ਲੈਕਚਰਾਰ ਲੱਗ ਗਈ ਸਾਂ। ਘਰ ਦੇ ਹਾਲਾਤ ਵੇਖਦਿਆਂ ਵਿਆਹ ਨਾ ਕਰਾਉਣ ਦਾ ਫੈਸਲਾ ਮੇਰਾ ਹੀ ਸੀ। ਮੈਂ ਆਪਣੇ ਛੋਟੇ ਵੀਰ ਨੂੰ ਪੁੱਤਰ ਮੰਨ ਲਿਆ ਅਤੇ ਉਸਦੀ ਜਿੰਦਗੀ ਸੁਆਰਨ ਲਈ ਮਾਪਿਆਂ ਨੂੰ ਸਹਾਰਾ ਦੇਣਾ ਹੀ ਉਚਿਤ ਸਮਝਿਆ। ਮੈਂ ਆਪਣੇ ਆਪ ਨੂੰ ਧੀ ਨਹੀਂ, ਸਗੋਂ ਪੁੱਤਰ ਦਾ ਦਰਜਾ ਦਿੰਦੀ ਸਾਂ। ਸਮੇਂ ਦੀ ਚਾਲ ਦੇ ਨਾਲ ਮੇਰੇ ਬੀਜੀ ਤੇ ਬਾਊਜੀ ਮੇਰਾ ਸਾਥ ਛੱਡ ਪਰਮਾਤਮਾ ਨੂੰ ਪਿਆਰੇ ਹੋ ਗਏ। ਮੈਂ ਉਹਨਾਂ ਦੀ ਜਿੰਮੇਦਾਰੀ ਨੂੰ ਆਪਣੇ ਮੋਢਿਆਂ ਉੱਤੇ ਲੈਂਦਿਆਂ ਆਪਣੇ ਛੋਟੇ ਵੀਰ ਨੂੰ ਇੰਜੀਨੀਅਰ ਬਨਾਇਆ ਅਤੇ ਚੰਗਾ ਜਿਹਾ ਘਰ ਵੇਖ ਕੇ ਉਸਦਾ ਵਿਆਹ ਕਰ ਦਿੱਤਾ।

ਵਾਹਿਗੁਰੂ ਨੇ ਮੇਰੀਆਂ ਖੁਸ਼ੀਆਂ ਵਿੱਚ ਵਾਧਾ ਕੀਤਾ ਅਤੇ ਮੇਰਾ ਨਿੱਕਾ ਵੀਰ ਸੋਹਣੇ-ਸੋਹਣੇ ਦੋ ਬੱਚਿਆਂ ਦਾ ਪਿਤਾ ਬਣ ਗਿਆ। ਜਦੋਂ ਉਸ ਦੇ ਬੱਚੇ ਮੈਨੂੰ ‘ਬੜੇ ਮੰਮੀ’ ‘ਬੜੇ ਮੰਮੀ’ ਕਹਿਕੇ ਪੁਕਾਰਦੇ ਤਾਂ ਅਸੀਮ ਖੁਸ਼ੀ ਪ੍ਰਤੀਤ ਹੁੰਦੀ। ਇਕੱਲੇਪਨ ਦਾ ਕਦੇ ਅਹਿਸਾਸ ਹੀ ਨਹੀਂ ਹੋਇਆ।

ਦਿਨ ਕਿੱਦਾਂ ਬੀਤ ਗਏ, ਪਤਾ ਹੀ ਨਹੀਂ ਲੱਗਿਆ। ਮੈਂ ਵੀਰ ਦੇ ਬੱਚਿਆਂ ਵਿੱਚ ਰੁੱਝ ਗਈ। ਉਹਨਾਂ ਦੇ ਨਾਂ ਰੱਖਣ ਤੋਂ ਲੈਕੇ ਸਕੂਲ ਦੀ ਚੋਣ ਤੱਕ ਮੈਂ ਕੀਤੀ। ਸਕੂਲ ਟੀਚਰ ਨੂੰ ਮਿਲਣ ਜਾਣਾ ਤਾਂ ਮੈਂ, ਕਪੜੇ ਖਰੀਦ ਕੇ ਲਿਆਉਣੇ ਤਾਂ ਮੈਂ। ਕਦੀ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਮੈਂ ਉਹਨਾਂ ਦੀ ਮਾਂ ਨਹੀਂ, ਭੂਆ ਸੀ, ਉਹਨਾਂ ਦੇ ਪਿਉ ਦੀ ਭੈਣ। ਸਕੂਲਾਂ ਦੀਆਂ ਫੀਸਾਂ, ਕਾਲਜਾਂ ਦੇ ਦਾਖਲੇ, ਕੋਰਸਾਂ ਤੱਕ ਮੈਂ ਆਪਣੇ ਭਰਾ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਇਹ ਸਭ ਕਿਸ ਦੀ ਜਿੰਮੇਵਾਰੀ ਸੀ। ਪਰ ਵੇਲਾ ਇੱਦਾਂ ਬਦਲ ਜਾਵੇਗਾ, ਮੈਂ ਸੋਚਿਆ ਹੀ ਨਹੀਂ ਸੀ। ਇਕ ਦਿਨ ਅਚਾਨਕ ਮੇਰੇ ਸੀਨੇ ਵਿੱਚ ਦਰਦ ਉੱਠਿਆ। ਮੈਨੂੰ ਡਾਕਟਰ ਪਾਸ ਲਿਜਾਇਆ ਗਿਆ। ਡਾਕਟਰੀ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਮੇਰੇ ਦਿਲ ਦੇ ਵਾਲ ਵਿੱਚ ਨੁਕਸ ਪੈ ਗਿਆ ਹੈ। ਇਸ ਲਈ ਦਿੱਲੀ ਜਾ ਕੇ ਇਲਾਜ ਕਰਾਉਣਾ ਪਵੇਗਾ। ਭੱਣ, ਇਹ ਸੁਣਦੀਆਂ ਜਿਵੇਂ ਮੇਰੇ ਭਰਾ-ਭਰਜਾਈ ਨੂੰ ਦੌਰਾ ਪੈ ਗਿਆ ਹੋਵੇ। ਡਾਕਟਰ ਨੇ ਢਾਈ ਕੁ ਲੱਖ ਦਾ ਖਰਚਾ ਦੱਸਿਆ, ਪਰ ਮੇਰੇ ਕੋਲ ਤਾਂ ਜਮ੍ਹਾਂ ਰਾਸ਼ੀ ਦੇ ਨਾਂ ਤੇ ਬੱਸ ਮੇਰਾ ਪਰਿਵਾਰ ਹੀ ਸੀ।

ਮੇਰੇ ਵੀਰ ਨੇ ਮੇਰੇ ਨਾਲ ਦਿਲ ਸਾਂਝਿਆਂ ਕਰਦਿਆਂ ਕਿਹਾ, “ਭੈਣ ਜੀ, ਇਸ ਸਾਲ ਚੰਡੀਗੜ੍ਹ ਕੋਠੀ ਲੈਣ ‘ਚ ਮੇਰੇ ਸਾਰੇ ਪੈਸੇ ਖਰਚ ਹੋ ਗਏ ਹਨ। ਕਿਉਂ ਨਾ ਆਪਾਂ ਤੁਹਾਡੇ ਪ੍ਰੌਵੀਡੈਂਟ ਫੰਡ ਵਿੱਚੋਂ ਲੋਨ ਲਈ ਅਰਜੀ ਦੇ ਦੇਈਏ?”

ਮੇਰੇ ਕੋਲ ਉਸਦੀ ਜਿੰਮੇਵਾਰੀ ਨਿਭਾਉਣ ਤੋਂ ਬਾਅਦ ਬੱਚਿਆ ਹੀ ਕੀ ਸੀ? ਮੇਰੇ ਖਾਤੇ ਵਿੱਚ ਸਨ ਬਸ ਕੁੱਲ ਮਿਲਾ ਕੇ ਪੰਦਰਾਂ ਕੁ ਸੌ ਰੁਪਏ। ਮੈਂ ਉਸਨੂੰ ‘ਚੰਗਾ’ ਕਹਿ ਕੇ ਟਾਲ ਦਿੱਤਾ।

ਚਾਰ ਕੁ ਦਿਨਾਂ ਪਿੱਛੋਂ ਮੈਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ।

ਮੇਰੀ ਬੀਮਾਰੀ ਦੀ ਗੱਲ ਤਾਂ ਜਿਵੇਂ ਸੁਫਨਾ ਜਿਹਾ ਹੀ ਹੋ ਗਈ। ਲੱਗਦਾ ਹੀ ਨਹੀਂ ਸੀ ਕਿ ਡਾਕਟਰ ਨੇ ਕਿਸੇ ਨੂੰ ਕਿਹਾ ਹੋਵੇ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਇਲਾਜ ਲਈ ਦਿੱਲੀ ਲੈ ਜਾਵੋ। ਮੇਰੀ ਤਕਲੀਫ ਵਧਦੀ ਜਾ ਰਹੀ ਸੀ। ਹੁਣ ਤਾਂ ਵੀਰ ਦੀ ਸ਼ਕਲ ਨੂੰ ਵੇਖਿਆਂ ਪੂਰਾ ਹਫਤਾ ਬੀਤ ਗਿਆ ਸੀ। ਮੇਰਾ ਖਾਣਾ ਮੇਰੇ ਕਮਰੇ ਵਿੱਚ ਨੌਕਰ ਦੇ ਜਾਂਦਾ। ਮੈਂ ਬਿਸਤਰੇ ਉੱਤੇ ਪਈ ਕੰਧਾਂ ਵੱਲ ਝਾਕਦੀ ਰਹਿੰਦੀ। ਇਕਲਾਪੇ ਤੋਂ ਉਕਤਾ ਕੇ ਮੈਂ  ਕਦੋਂ ਕਮਰੇ ਵਿੱਚੋਂ  ਬਾਹਰ ਨਿੱਕਲ ਤੁਰੀ, ਮੈਨੂੰ ਕੁਝ ਪਤਾ ਨਹੀਂ ਲੱਗਿਆ। ਮੈਨੂੰ ਤਾਂ ਇਹ ਪਤਾ ਨਹੀਂ ਲੱਗਿਆ ਕਿੱਥੇ ਅਤੇ ਕਿਵੇਂ ਬੇਹੋਸ਼ ਹੋ ਕੇ ਡਿੱਗ ਪਈ ਅਤੇ ਮੈਨੂੰ ਹਸਪਤਾਲ ਕਿਸ ਨੇ ਪਹੁੰਚਾਇਆ।

ਨਰਸ ਨੇ ਫਿਰ ਉੱਚੀ ਆਵਾਜ ਵਿੱਚ ਪੁੱਛਿਆ, “ਮਾਤਾ ਜੀ, ਆਪਣੇ ਘਰ ਦਾ ਪਤਾ ਦੱਸੋ।”

ਮੇਰਾ ਕੋਈ ਘਰ ਹੁੰਦਾ ਤਾਂ ਮੈਂ ਨਰਸ ਨੂੰ ਦੱਸਦੀ।

ਆਸ
ਕੋਈ ਗਿਲਾ ਨਹੀਂ

ਜੋ ਮੈਂ ਤੇਰੇ ਦਿਲ ਵਿੱਚ

ਨਹੀਂ ਬਣਾ ਪਾਇਆ

ਆਪਣੀ ਕੋਈ ਥਾਂ

ਪਰ ਮੇਰੇ ਜਤਨ

ਨਹੀਂ ਮੰਨਦੇ ਹਾਰ

ਅਜੇ ਵੀ ਇਕ ਆਸ

ਜਿੰਦਾ ਹੈ ਮੇਰੇ ਦਿਲ ਵਿੱਚ

ਨਹੀਂ ਹੈ ਤੇਰੇ ਪ੍ਰਤੀ ਕੋਈ ਮਲਾਲ

ਸ਼ਾਇਦ ਨਹੀਂ ਹੈ

ਮੇਰੇ ਕੌਲ ਸ਼ਬਦਾਂ ਦਾ

ਅਜਿਹਾ ਕੋਈ ਜਾਲ

ਜੋ ਨਹੀਂ ਲੁਭਾ ਸਕਿਆ

ਤੇਰੇ ਕੋਮਲ ਮਨ ਨੂੰ

ਪਰ ਮੈਨੂੰ ਹੈ ਇਤਬਾਰ

ਇਕ ਦਿਨ ਜਰੂਰ

ਕਰੂੰਗਾ ਹਾਸਿਲ ਉਹ ਮੁਕਾਮ

ਇਸ ਲਈ ਜਾਰੀ ਹੈ

ਸਫ਼ਰ ਮੇਰੀਆਂ ਕੋਸ਼ਿਸ਼ਾਂ ਦਾ

ਪਤਾ ਨਹੀਂ ਕਿਉਂ

ਮਿੱਠੇ ਜਾਪਦੇ ਹਨ

ਪੜਚੋਲ ਕਰਦੇ ਤੇਰੇ ਬੋਲ

ਪਤਾ ਨਹੀਂ ਕਿਉਂ

ਮੈਂ ਮੁੜ-ਮੁੜ ਲੋਚਦਾ ਹਾਂ

ਤੇਰੀ ਸ਼ਖਸ਼ੀਅਤ ਦੀ ਖਿੱਚ

ਮਜ਼ਬੂਰ ਕਰ ਦਿੰਦੀ ਹੈ

ਬਹਾਨੇ ਘੜ੍ਹਣ ਲਈ ਮੈਨੂੰ

ਸ਼ਾਇਦ ਕਿਤੇ ਤਾਂਘ ਇਕ

ਸਮਾਈ ਮੇਰੇ ਦਿਲ

ਤੈਨੂੰ ਪਾਉਣ ਦੀ

ਕਿਉਂ ਨਹੀਂ ਹੋ ਰਿਹਾ

ਮੇਰੀ ਮ੍ਰਿਗ-ਤ੍ਰਿਸ਼ਨਾ ਦਾ ਅੰਤ

ਦਿਨ ਬ ਦਿਨ ਵੱਧ ਰਹੀ ਹੈ

ਮੇਰੀ ਇਹ ਆਸ ਕਿ

ਉਹ ਦਿਨ ਦੂਰ ਨਹੀਂ

ਜੱਦ ਮੈਂ ਬਣ ਜਾਊਂਗਾ

ਤੇਰੀਆਂ ਅੱਖਿਆਂ ਦਾ ਤਾਰਾ

ਅੱਜ ਭਾਵੇਂ ਤੈਨੂੰ ਚਾਹ ਨਹੀਂ

ਮੇਰੀ ਲੈਣ ਦੀ ਸਾਰ

ਪਰ ਮੈਨੂੰ ਸਦਾ ਰਹੇਗਾ

ਮੇਰੀ ਸੱਧਰ ਪੂਰੀ ਹੋਣ

ਦਾ ਇੰਤਜ਼ਾਰ

ਖ਼ਤਮ ਹੋ ਜਾਊਗੀ

ਮੇਰੀ ਥਾਂ ਦੀ ਭਾਲ

ਹੋ ਜਾਊਗਾ ਮੇਰਾ

ਸੁਫਨਾ ਸਾਕਾਰ

ਚਲੋ ਇੱਕ ਤਾਂ ਸਾਂਝ

ਹੈ ਆਪਣੇ ਦੋਹਾਂ ਵਿੱਚ

ਜਿੰਨੀ ਤੁਹਾਨੂੰ ਨਫਰਤ ਹੈ ਮੇਰੇ ਤੋਂ

ਔਦੂੰ ਵੱਧ ਮੈਂ ਕਰਦਾ ਹਾਂ

ਤੁਹਾਡਾ ਸਤਿਕਾਰ

ਇੱਕ ਦਿਨ ਤਾਂ ਅਜਿਹਾ

ਆਵੇਗਾ

ਹਾਂ ਵਿੱਚ ਬਦਲ ਜਾਵੇਗੀ

ਤੁਹਾਡੀ ਇਨਕਾਰ

ਟੁੱਟ ਜਾਵੇਗੀ ਭਾਵੇਂ

ਮੇਰੇ ਸਾਹਾਂ ਦੀ ਡੋਰ

ਦੋ ਫੁੱਲ ਜੋ ਲੈ ਕੇ ਆਵੇਂ ਤੂੰ

ਮੇਰੀ ਕਬਰ ਨੂੰ ਰਹੇਗਾ

ਤੇਰਾ ਇੰਤਜ਼ਾਰ।

ਬੇਬਸ
ਕਈ ਦਿਨਾਂ ਤੋ ਤਿਆਰੀ ਚੱਲ ਰਹੀ ਸੀ। ਘਰ ਦੇ ਪਰਦੇ ਬਦਲੇ ਜਾ ਰਹੇ ਸਨ। ਕਰੋਕਰੀ (ਭਾਂਡੇ) ਨਵੀਂ ਲਿਆਂਦੀ ਜਾ ਰਹੀ ਸੀ। ਦੀਵਾਲੀ ਤਾਂ ਹਾਲੇ ਬਹੁਤ ਦੂਰ ਸੀ, ਪਰ ਫਿਰ ਵੀ ਸਾਰੇ ਘਰ ਨੂੰ ਨਵੇਂ ਸਿਰੇ ਤੋਂ ਰੰਗ ਰੋਗਣ ਕਰ ਸਜਾਇਆ  ਜਾ ਰਿਹਾ ਸੀ।

ਇਹ ਸਭ ਤਿਆਰੀਆਂ ਦੇ ਚਲਦੇ ਗਰਿਮਾ ਦੀ ਮਾਂ ਬੇਚੈਨ ਨਜ਼ਰ ਆ ਰਹੀ ਸੀ। ਪਤਾ ਨਹੀਂ ਉਹਨੂੰ ਕਿਹੜੀ ਖੂਹ-ਤੌੜੀ ਲੱਗੀ ਹੋਈ ਸੀ?

ਵਿਚੋਲੇ ਨੇ ਕਿਹਾ ਸੀ –“ਮੁੰਡੇ ਵਾਲਿਆਂ ਨੂੰ ਗਰਿਮਾ ਤਾਂ ਪਸੰਦ ਆ ਗਈ ਹੈ, ਪਰ ਉਹ ਘਰ ਵੇਖਣਾ ਚਾਹੁੰਦੇ ਹਨ, ਇਸ ਲਈ ਉਹ ਦਸਾਂ ਕੁ ਦਿਨਾਂ ਵਿੱਚ ਉਹਨਾਂ ਦੇ ਘਰ ਆ ਰਹੇ ਹਨ। ਮੁੰਡਾ ਚੰਗੇ ਅਹੁਦੇ ਤੇ ਲੱਗਾ ਹੋਇਆ ਹੈ, ਵੇਖਿਓ ਰਿਸ਼ਤਾ ਹੱਥੋਂ ਨਹੀਂ ਜਾਣਾ ਚਾਹੀਦਾ।”

ਵਿਚੋਲੇ ਦੀ ਗੱਲ ਨੇ ਇਕ ਮਿੱਠੀ ਜਿਹੀ ਆਸ ਸੱਭ ਦੇ ਮਨ ਵਿੱਚ ਜਗਾ ਦਿੱਤੀ ਸੀ। ਸਾਰਾ ਪਰਿਵਾਰ ਉਤਸਾਹ ਨਾਲ ਲੱਗਾ ਹੋਇਆ ਸੀ। ਪਰ ਜਿਵੇਂ-ਜਿਵੇਂ ਦਿਨ ਬੀਤ ਰਹੇ ਸਨ, ਗਰਿਮਾ ਦੀ ਮਾਂ ਦੀ ਬੇਚੈਨੀ ਵੱਧਦੀ ਜਾ ਰਹੀ ਸੀ।

ਹੋ ਰਹੇ ਖਰਚੇ ਦਾ ਧਿਆਨ ਕਰਦਿਆਂ ਸੋਚਦੀ ਹੋਈ ਆਪਣੇ-ਆਪ ਨੂੰ ਕਹਿ ਰਹੀ ਸੀ-“ਕਿੱਥੇ ਆਪਣੇ ਨਾਲ ਲੈ ਕੇ ਆਉਂਦੀਆਂ ਹਨ ਧੀਆਂ ਆਪਣਾ ਨਸੀਬ?” ਪਿਛਲੇ ਤਿਨਾਂ ਸਾਲਾਂ ਵਿੱਚ ਕਿੰਨੇ ਹੀ ਘਰ ਵੇਖੇ ਸਨ, ਹੁਣ ਤਾਂ ਜਿਵੇਂ ਥੱਕ ਹੀ ਗਈ ਸੀ।

ਕੋਈ ਘਰ ਉਸ ਦੇ ਨੱਕ ਤੇ ਚੜ੍ਹਦਾ ਹੀ ਨਹੀਂ ਸੀ।

ਗਰਿਮਾ ਦੀ ਫੱਬ ਵੇਖਣ ਵਾਲੀ ਸੀ। ਉੱਚਾ-ਲੰਬਾ ਕੱਦ, ਗੋਰਾ ਰੰਗ, ਲੱਕ ਤੋਂ ਲੰਬੇ ਵਾਲ ਅਤੇ ਪੜ੍ਹਾਈ ਵਿੱਚ ਵੀ ਘੱਟ ਨਹੀਂ ਸੀ, ਐਮ.ਏ. ਬੀ.ਐਡ. ਅਤੇ ਅੱਗਿਓਂ ਹਾਲੇ ਪੜ੍ਹ ਰਹੀ ਸੀ।

ਪੰਡਤਾਂ ਨੂੰ ਵੀ ਟੇਵਾ ਪੜ੍ਹਵਾ ਕਿ ਵੇਖ ਲਿਆ ਸੀ। ਬਹੁਤ ਔਖਾ ਹੋ ਗਿਆ ਸੀ ਮੁੰਡਾ ਲੱਭਣਾ। ਕਿਤੇ ਮੱਧਰਾ ਕੱਦ ਤਾਂ ਕਿਤੇ ਪੜ੍ਹਾਈ ਘੱਟ, ਕਿਤੇ ਟੇਵਾ ਨਹੀਂ ਮਿਲਿਆ ਤਾਂ ਕਿਤੇ ਮੁੰਡੇ ਵਾਲਿਆਂ ਦਾ ਆਪਣਾ ਮਕਾਨ ਨ ਹੋਣਾ।

ਹੁਣ ਤਾਂ ਹਾਰੇ ਹੋਏ ਜੁਆਰੀ ਵਾਂਗੂ ਹਾਲਤ ਹੋ ਗਈ ਸੀ। ਗਰਿਮਾ ਦੇ ਗੁਣ ਉਸਦੇ ਔਗੁਣ ਜਾਪਣ ਲੱਗ ਪਏ ਸਨ।

ਪਤਾ ਨਹੀਂ ਕਦੋਂ ਸੰਜੋਗ ਖੁੱਲਣਗੇ ਮੇਰੀ ਧੀ ਦੇ, ਸੋਚ ਰਹੀ ਸੀ ਉਸਦੀ ਮਾਂ। ਪਤਾ ਨਹੀਂ ਕਿੱਥੇ-ਕਿੱਥੇ ਸੁੱਖਣਾ ਸੁੱਖਿਆਂ ਸਨ, ਕੋਈ ਥਾਂ ਨਹੀਂ ਛੱਡੀ ਸੀ, ਬਸ ਇੱਕੋ ਖਵਾਹਿਸ਼ ਸੀ ਕਿ ਉਸਦੀ ਇਕਲੋਤੀ ਧੀ ਦਾ ਰਿਸ਼ਤਾ ਕਿਸੇ ਚੰਗੇ ਘਰ ਹੋ ਜਾਵੇ।

ਦਾਜ ਤਾਂ ਸਾਰਾ ਤਿਆਰ ਪਿਆ ਸੀ, ਹੁਣ ਤਾਂ ਦਾਜ ਵਿੱਚ ਕਾਰ ਦੇਣ ਦੀ ਵੀ ਹਾਮੀ ਭਰ ਦਿੱਤੀ ਸੀ।

ਗਰਿਮਾ ਦੀ ਨਾਨੀ ਨੇ ਉਸ ਦੀ ਮਾਂ ਨੂੰ ਅਕਸਰ ਕਹਿਣਾ- “ਧੀਏ, ਪਤਾ ਨਹੀਂ ਕਿਹੋ ਜਿਹੇ ਮੁੰਡੇ ਦੀ ਭਾਲ ਕਰ ਰਹੀਂ ਹੈਂ ਤੂੰ? ਸੁੱਖ-ਦੁੱਖ ਤਾਂ ਕਿਸਮਤ ਦੀਆਂ ਗੱਲਾਂ ਨੇ, ਬਹੁਤਿਆਂ ਨਕੋਚਾਂ ਨਹੀਂ ਕੱਢੀ ਦੀਆਂ, ਪਰਮਾਤਮਾ ਤੇ ਛੱਡ ਆਪੇ ਭਲੀ ਕਰੂਗਾ।”

ਪਰ ਮਾਂ ਦਾ ਦਿਲ ਸਮਝੋਤਾ ਕਰਨ ਨੂੰ ਤਿਆਰ ਨਹੀਂ ਹੋ ਰਿਹਾ ਸੀ। ਪਰ ਆਪਣੀ ਧੀ ਦੀ ਵੱਧਦੀ ਉਮਰ ਦੇ ਅੱਗੇ ਹੁਣ ਉਹ ਗੋਡੇ ਟੇਕ ਚੁੱਕੀ ਸੀ।

ਰਹਿ-ਰਹਿ ਕਿ ਉਸਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗ ਪਿਆ ਸੀ ਕਿ ਕੁੜੀ ਭਾਂਵੇ ਗੁਣਾਂ ਦੀ ਖਾਨ ਹੀ ਕਿਉਂ ਨਾ ਹੋਵੇ ਪਰ ਸਾਡੇ ਸਮਾਜ ਵਿੱਚ ਉਹ ਮੁੰਡੇ ਦਾ ਅਹੁਦਾ ਨਹੀਂ ਲੈ ਸਕਦੀ। ਸਾਡਾ ਸਮਾਜ ਮੁੰਡੇ ਨੂੰ ਨਜਰਅੰਦਾਜ ਕਰ ਕੁੜੀ ਅਤੇ ਉਸ ਦੇ ਮਾਪਿਆਂ ਵਿੱਚ ਪਤਾ ਨਹੀਂ ਕੀ ਕੀ ਭਾਲ ਕਰਦਾ ਹੈ।

ਵਿਚੋਲੇ ਮੁਤਾਬਕ ਮੁੰਡੇ ਦੀ ਭੈਣ ਨੇ ਕੁੜੀ ਨੂੰ ਨਹੀਂ ਵੇਖਿਆ ਸੀ, ਉਹ ਕੁੜੀ ਵੇਖਣਾ ਚਾਹੁੰਦੀ ਸੀ ਅਤੇ ਉਸ ਮੁਤਾਬਿਕ ਸਭ ਕੁੱਝ ਉਸਦੀ ਪਸੰਦ-ਨਾ ਪਸੰਦ ਤੇ ਟਿਕਿਆ ਹੋਇਆ ਸੀ।

ਪਰ ਜੋ ਚੀਜ਼ ਮਨ ਨੂੰ ਖਾ ਰਹੀ ਸੀ, ਉਹ ਇਹ ਕਿ ਮੁੰਡੇ ਦੀ ਭੈਣ ਉਸ ਤੋਂ ਕੋਈ 10 ਕੁ ਵਰ੍ਹੇ ਛੋਟੀ ਸੀ। ਭਲਾ ਉਸ ਨਿਆਣੀ ਦੀ ਪਸੰਦ ਦਾ ਕਿ ਮਹੱਤਵ?

ਪਰ ਕੀਤਾ ਵੀ ਕੀ ਜਾ ਸਕਦਾ ਸੀ, ਅਗਲਿਆਂ ਦੀ ਮਰਜੀ। ਗਰਿਮਾ ਦੀ ਮਾਂ ਉਸ ਬਕਰੀ ਵਾਂਗੂ ਮਹਿਸੂਸ ਕਰ ਰਹੀ ਸੀ ਜਿਸਦੇ ਸਾਹਮਣੇ ਉਸ ਦੇ ਮੇਮਣੇ ਦੀ ਕਿਸਮਤ ਦਾ ਫੈਸਲਾ ਮੂਹਰੇ ਖੜੇ ਕਸਾਈ ਨੇ ਕਰਨਾ ਸੀ, ਅਤੇ ਉਹ ਪਰਮਾਤਮਾ ਪਾਸੋਂ ਉਸ ਤੇ ਰਹਿਮ ਦੀ ਭਿੱਖ ਮੰਗ ਰਹੀ ਸੀ।

ਖੈਰ ਦਸੇ ਮੁਤਾਬਿਕ ਮੁੰਡੇ ਦੀ ਮਾਂ, ਪਿਉ, ਦੋ ਕੁ ਹੋਰ ਰਿਸ਼ਤੇਦਾਰ ਅਤੇ ਮੁੰਡੇ ਦੀ ਭੈਣ ਘਰ ਆ ਪਹੁੰਚੇ। ਤਿੰਨ ਕੁ ਘੰਟੇ ਵਿੱਚ ਚਾਹ ਤੋਂ ਲੈਕੇ ਖਾਣੇ ਦਰਮਿਆਨ ਕਈ ਵਿਚਾਰ ਸਾਂਝੇ ਹੋਏ।

ਅੱਛਾ ਜੀ, ਘਰੇ ਜਾਕੇ ਸਲਾਹ ਦੱਸਦੇ ਹਾਂ, ਇਸ ਦੇ ਦਾਦਾ ਜੀ ਦੀ ਰਾਏ ਲੈਣੀ ਵੀ ਜਰੂਰੀ ਹੈ ਕਹਿ ਕੇ ਉਹ ਤੁਰ ਪਏ। ਅਤੇ ਗਰਿਮਾ ਦੀ ਮਾਂ ਬੇਬਸ ਬੁੱਤ ਬਣੀ ਉਹਨਾਂ ਨੂੰ ਜਾਂਦਿਆਂ ਵੇਖ ਰਹੀ ਸੀ।

ਨਿੱਘੇ ਸੋਲ੍ਹਾਂ ਵਰ੍ਹੇ
ਸ਼੍ਰੀ ਮਤੀ ਜੀ

ਨਹੀਂ ਹੈ ਅੱਜ ਮੇਰੇ ਕੌਲ

ਆਪ ਨੂੰ ਦੇਣ ਲਈ ਸੌਗਾਤ

ਬਸ ਦੋ ਬੋਲ ਹਨ

ਕਰਨ ਲਈ ਤੇਰਾ ਧੰਨਵਾਦ

ਅੱਜ ਸਵੇਰ ਤੇਰੇ ਕੋਮਲ

ਸ਼ਬਦਾਂ ਨੇ ਕਰਾਇਆ ਮੈਨੂੰ

ਇਹ ਨਿੱਘਾ ਜਿਹਾ ਅਹਿਸਾਸ

ਕਿ ਤੁਸੀਂ ਤੇ ਮੈਂ ਸੋਲਹਾਂ ਵਰ੍ਹੇ

ਤੁਰ ਆਏ ਹਾਂ ਸਾਥ-ਸਾਥ

ਅਜੇ ਵੀ ਮੈਨੂੰ ਹੈ ਯਾਦ

ਉਹ ਦਿਨ ਜੱਦ ਆਪਾਂ ਦੋਵੇਂ

ਗਏ ਸਾਂ ਪਰੋਏ

ਵਿੱਚ ਇੱਕ ਸੂਤਰ

ਅਤੇ ਇਹ 16 ਵਰ੍ਹੇ ਕਿੰਞ

ਗਏ ਬੀਤ ਇੱਕ ਸੋਹਣੇ ਸੁਫਨੇ ਦੀ ਤਰ੍ਹਾਂ

ਲੱਗਦਾ ਹੈ ਹੋਵੇ ਜਿਵੇਂ ਕੱਲ੍ਹ ਦੀ ਹੀ ਬਾਤ

ਇਸ ਤੋਂ ਉੱਤੇ ਕੀ ਹੋਵੇ ਕੋਈ ਸੌਗਾਤ

ਆਪਣੀ ਜਿੰਦ ਅਤੇ ਜਾਨ

ਮੈਂ ਤਾਂ ਪਹਿਲਾਂ ਹੀ ਕਰ ਚੁੱਕਾ ਹਾਂ

ਤੇਰੇ ਨਾਂ

ਇਸ ਮੁਕਾਮ ਤੱਕ ਪਹੁੰਚਣ

ਵਿੱਚ ਤੁਸੀਂ ਜੋ ਦਿੱਤਾ ਮੇਰਾ ਸਾਥ

ਪਤਾ ਹੈ ਮੈਨੂੰ ਕਿ ਮੇਰੇ ਇਹ ਲਫਜ਼

ਨਾ ਕਾਫੀ ਹਨ ਪਰ ਫਿਰ ਵੀ

ਕਬੂਲ ਕਰੀਂ ਮੇਰਾ ਇਹ ਧੰਨਵਾਦ।

ਨੈਤਿਕਤਾ ਨੂੰ ਲੋਚਦਾ ਸਮਾਂ
ਸਾਡੇ ਸਮਾਜ ਵਿੱਚ ਸਾਖਰਤਾ ਲਈ ਤੇ ਕਈ ਮੁਹਿੰਮਾ ਚਲਾਈਆਂ ਜਾ ਰਹੀਆਂ ਹਨ ਅਤੇ ਸਾਖਰਤਾ ਦੀ ਦਰ ਵੀ ਦਿਨੋ-ਦਿਨ ਉੱਚੀ ਹੁੰਦੀ ਜਾ ਰਹੀ ਹੈ ਪਰ ਨੈਤਿਕਤਾ ਆਪਣੇ ਹੇਠਲੇ ਪੱਧਰ ਨੂੰ ਛੂ ਰਹੀ ਹੈ। ਆਦਰ ਦੇਣ ਦੀ ਭਾਵਨਾ ਤਾਂ ਖਤਮ ਜਿਹੀ ਹੋ ਗਈ ਹੈ। ਪੱਛਮੀ ਆਚਾਰਾਂ ਤੇ ਵਿਚਾਰਾਂ ਨੇ ਬੱਚਿਆਂ ਨੂੰ ਪੈਰੀ ਪਉਣਾ ਕਰਨ ਲਈ ਨਿਉਣ ਦੀ ਆਦਤ ਹੀ ਛਡਾਈ ਨਹੀਂ ਸਗੋਂ ਛਾਤੀ ਤਾਨ ਕੇ ਮੁਕਾਬਲਾ ਕਰਨਾ ਸਿਖਾ ਦਿੱਤਾ ਹੈ। ਇਹ ਆਦਤ ਬੱਚਿਆਂ ਵਿੱਚ ਹੀ ਨਹੀਂ ਨੌਜਵਾਨ ਅਤੇ ਵਧੇਰੀ ਉਮਰ ਦੇ ਵਿਅਕਤੀਆਂ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ। ਕਿਸੇ ਵੀ ਕਿੱਤੇ ਵਿੱਚ ਕਦਰ ਤਾਂ ਜਿਵੇਂ ਮੁੱਕ ਹੀ ਗਈ ਹੈ। ਲੋਕ ਪੇਸ਼ੇਵਰ (ਪਰੋਫੈਸ਼ਨਲ) ਹੋ ਗਏ ਹਨ, ਰਿਸ਼ਤੇ ਪੈਸੇ ਦੇ ਹੋ ਗਏ ਹਨ।

ਮਿਸਾਲ ਦੇ ਤੌਰ ਤੇ………………ਅੱਜ ਤੋਂ 25 ਵਰ੍ਹੇ ਪੁਰਾਣਾ ਸਮਾਂ ਯਾਦ ਆਉਂਦਾ ਹੈ ਜਦੋਂ ਮਾਸਟਰ ਜੀ ਦੇ ਹੱਥ ਵਿੱਚ ‘ਪੜੋ, ਸਮਝੋ ਅਤੇ ਕਰੋ’ ਸਿਰਲੇਖ ਹੇਠ ਕਿਤਾਬ ਹੁੰਦੀ ਸੀ ਅਤੇ ਹਰ ਹਫਤੇ ਉਹ ਉਸ ਵਿੱਚੋਂ ਕੋਈ ਨ ਕੋਈ ਕਹਾਣੀ ਪੜ ਕੇ ਸੁਣਾਉਂਦੇ ਸਨ ਅਤੇ ਅਜੋਕਾ ਕਰਨ ਦੀ ਪ੍ਰੇਰਣਾ ਦਿੰਦੇ ਸਨ। ਹਰ ਕਹਾਣੀ ਦੀ ਸਿੱਖਿਆ ਤੇ ਜਿੰਦਗੀ ਵਿੱਚ ਅਮਲ ਕਰਨ ਨੂੰ ਕਹਿੰਦੇ ਸਨ। ਗਲੀ ਵਿੱਚੋਂ ਜੱਦ ਮਾਸਟਰ ਜੀ ਨੇ ਲੰਘਣਾ ਤਾਂ ਬੱਚਿਆਂ ਨੂੰ ਖੇਡ ਭੁੱਲ ਜਾਣੀ। ਮਾਪੇ ਵੀ ਅਧਿਆਪਕ ਦੀ ਕੱਦਰ ਬਹੁਤ ਕਰਦੇ ਸਨ ਪਰ ਹੁਣ ਤਾਂ ਸਭ ਕੁੱਝ ਹੀ ਬਦਲ ਗਿਆ ਹੈ। ਪੜ੍ਹਣਾ ਹੈ ਤਾਂ ਟਿਉਸ਼ਨ ਰੱਖਣੀ ਪਵੇਗੀ, ਜਦੋਂ ਦੀ ਪੜ੍ਹਾਈ ਦੁਕਾਨਾਂ ਤੇ ਪਈਆਂ ਹੋਰ ਵਸਤਾਂ ਵਾਂਗੂ ਮੁੱਲ ਦੀ ਹੋ ਗਈ ਹੈ, ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਦੀ ਨਿੱਘ ਗੁਆਚ ਗਈ ਹੈ। ਹੁਣ ਕਿੰਨੇ ਪੜ੍ਹਾਣੇ ਨੈਤਿਕਤਾ ਦੇ ਪਾਠ? ਜੋ ਲੋਭ ਦੀ ਭੇਟਾਂ ਚੜ ਗਏ।

ਅੰਕਲ ਤੇ ਆਂਟੀ ਲਫਜਾਂ ਦੇ ਇਸਤੇਮਾਲ ਨੇ ਭੂਆ-ਫੁੱਫੜ, ਮਾਸੀ-ਮਾਸੜ ਜਿਹੇ ਰਿਸ਼ਤਿਆਂ ਦੀ ਹੋਂਦ ਨੂੰ ਖਤਰਾ ਪੈਦਾ ਕਰ ਦਿੱਤਾ ਹੈ। ਕਿਤਾਬ ‘ਚੋਂ ਸਿਰ ਬਾਹਰ ਕੱਢਣਗੇ ਤਾਂ ਪਤਾ ਚੱਲੂ ਅੱਜ ਦੀ ਪਨੀਰੀ ਨੂੰ ਕਿ ਰਿਸ਼ਤੇ ਕੀ ਹੁੰਦੇ ਹਨ? ਕੌਣ ਖਾਂਦੈ ਦਾਦੀ-ਨਾਨੀ ਦੇ ਹੱਥੀਂ ਕੁੱਟੀ ਦੇਸੀ ਘਿਉ ਦੀ ਚੂਰੀ ਨੂੰ? ਮਾਡਰਨਿਜਮ ਦੀ ਭੇਟ ਚੜ ਰਿਹਾ ਹੈ ਸਾਡਾ ਵਿਰਸਾ। ਪਹਿਲਾਂ ਬੱਚੇ ਦਾਦਾ ਜੀ, ਬਾਪੂ ਜੀ, ਮਾਂਜੀ, ਬੀ ਜੀ ਕਹਿਕੇ ‘ਜੀ’ ਲਾਉਣਾ ਸਿੱਖਦੇ ਸੀ ਪਰ ਇਹਨਾ ਅੰਗ੍ਰੇਜੀ ਅੱਖਰਾਂ ਨੇ ‘ਜੀ’ ਸਾਡੇ ਜੀਵਨ ‘ਚੋਂ ਖਤਮ ਕਰ ਦਿੱਤਾ ਹੈ, ਹੁਣ ਅਸੀਂ ਸਭ ਨੂੰ ਨਾਂ ਤੋਂ ਪੁਕਾਰਦੇ ਹਾਂ ਭਾਂਵੇ ਭੂਆ ਹੋਵੇ ਜਾਂ ਮਾਸੜ ਜਾਂ ਫਿਰ ਕੋਈ ਅਜਨਬੀ ਬਸ ਆਂਟੀ ਜਾਂ ਅੰਕਲ। ਦਾਦੀ ਜੀ ਗਰੈਂਡ ਮਾਂ ਤੇ ਦਾਦਾ ਜੀ ਗਰੈਂਡ ਪਾ। ਮਿਠਾਸ ਤਾਂ ਜਿਵੇਂ ਮੁੱਕ ਹੀ ਗਈ ਹੈ।

ਅੱਗੇ ਕਿਤੇ ਆਂਢ-ਗੁਆਂਢ ਕਿਸੇ ਨੂੰ ਕੋਈ ਦੁਖ-ਤਕਲੀਫ ਹੋਣੀ ਸਾਰਿਆਂ ਨੇ ਇਕੱਠੇ ਹੋ ਜਾਣਾ ਅਤੇ ਹੁਣ ਕਿਤੇ ਗੁਆਂਢੀ ਦਾ ਨਾਂ ਤੇ ਪੁੱਛ ਕੇ ਵੇਖੋ ਪਤਾ ਨਹੀਂ। ਘੱਟਦੀ ਸਾਂਝ ਨੇ ਕੰਧਾਂ ਇਨਿਆਂ ਕੁ ਉੱਚੀਆਂ-ਉੱਚੀਆਂ ਕਰ ਦਿੱਤਿਆਂ ਹਨ ਕਿ ਕੌਣ ‘ਕੱਠੇ ਕਰੂ ਹੁਣ ਪਿੰਡ ‘ਚੋਂ ਵਿਆਹ ਲਈ ਮੰਜੇ ਤੇ ਬਿਸਤਰੇ? ਪੈਲਸਾਂ ਵਿੱਚ ਭੀੜ ਵਿਖਦੀ ਹੈ, ਨਹੀਂ ਨਜਰ ਆਉਂਦੇ ਬਸ ਆਪਣੇ। ਲੋਕ ਆਪਣੇ ਆਪ ਵਿੱਚ ਇੰਨੇ ਗੁਆਚ ਗਏ ਹਨ ਕਿ ਆਪਣਾ ਬਦਲਿਆ ਫੋਨ ਨੰਬਰ ਵੀ ਅਗਾਂਹ ਸਾਂਝਾ ਕਰਨ ਦਾ ਵੇਲਾ ਉਹਨਾ ਪਾਸ ਨਹੀਂ ਰਿਹਾ, ਚਿੱਠੀ ਕਿਸੇ ਕੀ ਪਾਉਣੀ ਹੈ? ਥਾਂ-ਥਾਂ ਲੱਗੇ ਟੋਲ-ਟੈਕਸਾਂ ਨੇ ਬਿਨਾ ਕਰਫਿਊ ਦੇ ਹੀ ਲੋਕਾਂ ਨੂੰ ਘਰਾਂ ਵਿੱਚ ਡੱਕ ਦਿੱਤਾ ਹੈ। ਪਿੰਡਾਂ ਦੀਆਂ ਸੱਥਾਂ ਨੂੰ ਸਮੇਂ ਨੇ ਖਾ ਲਿਐ। ਮੋਹ-ਪਿਆਰ ਕੀ ਮੁੱਕਿਆ ਸੇਹਤਾਂ ਵੀ ਹੋਲੀਆਂ ਹੋ ਗਈਆਂ ਹਨ। ਤਿੰਨ ਕੋਹ ਦੀ ਅੰਤਿਮ-ਯਾਤਰਾ ਲਈ ਹੁਣ ਚੰਹੁ ਮੋਢਿਆਂ ਦੀ ਥਾਂ ਲਾਰੀ ਦੀ ਉਡੀਕ ਕੀਤੀ ਜਾਂਦੀ ਹੈ। ਹੁਣ ਕਿੰਨੇ ਕਹਿਣਾ-‘ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ’।

ਹਣ ਵੀ ਵੇਲਾ ਹੈ ਜੇਕਰ ਅਸੀਂ ਆਪਣੇ ਵਿਰਸੇ ਨੂੰ ਸੰਭਾਲ ਲਈਏ, ਮੁੜ ਤੋਂ ਅਸੀਂ ਆਪਣੀ ਪੀੜੀ ਨੂੰ ਆਪਣੇ ਵਿਰਸੇ ਦੀ ਪਛਾਣ ਕਰਾਈਏ ਜਿਸਤੇ ਸਾਨੂੰ ਸਦਾ ਤੋਂ ਮਾਨ ਰਿਹਾ ਹੈ। ਰਿਸ਼ਤਿਆਂ ਦੀ ਨਿੱਘ ਨੂੰ ਲੱਭਿਏ ਤੇ ਮਿਠਾਸ ਨਾਲ ਭਰੀਏ। ਸਮਾਂ ਕੱਢ ਬੱਚਿਆਂ ਨੂੰ ਆਦਰਸ਼ ਜੀਵਨ ਜਿਉਣ ਦੇ ਲਈ ਪ੍ਰੇਰਣਾ ਦੇਈਏ।

ਕਤਲ
ਅੰਤਿਮ ਸੰਸਕਾਰ ਦੀ ਸਾਰੀ ਤਿਆਰੀ ਪੂਰੀ ਹੋ ਚੁੱਕੀ ਸੀ, ਅਚਾਨਕ ਵਿਰਲਾਪ ਕਰਦੀ ਆਉਂਦੀ ਹੋਈ ਜੋਤੀ ਨੂੰ ਵੇਖ ਕੇ ਪੰਡਤ ਨੇ ਵੀ ਮੰਤਰ ਪੜਨਾ ਬੰਦ ਕਰ ਦਿੱਤਾ।

ਉਸਦੀ ਮਾਂ ਕਹਿ ਰਹੀ ਸੀ-‘ਹੁਣ ਕੀ ਕਰਨ ਆਈ ਹੈਂ, ਚਲੀ ਜਾ ਏਥੋਂ , ਆਪਣੇ ਡੈਡੀ ਨੂੰ ਖਾ ਕੇ ਵੀ ਤੇਰੀ ਭੁੱਖ ਨਹੀਂ ਮਿਟੀ ਅਜੇ।’

ਤਿੰਨ ਦਿਨ ਪਹਿਲਾਂ ਦੀ ਤਾਂ ਗੱਲ ਹੈ। ਮੈਂ ਰੋਜ ਦੇ ਵਾਂਗੂ ਅੱਜ ਵੀ ਦੇਰ ਰਾਤ ਘਰ ਪਰਤਿਆ ਸੀ, ਆਪਣੇ ਕਮਰੇ ਦੀ ਖਿੜਕੀ ਖੋਲ ਅਜੇ ਬਾਹਰ ਝਾਤੀ ਮਾਰੀ ਹੀ ਸੀ ਕਿ ਸਾਹਮਣੇ ਮਾਸਟਰ ਜੀ ਦੇ ਘਰ ਦੀ ਬੱਤੀ ਜੱਗ ਰਹੀ ਸੀ ਅਤੇ ਲੋਕ ਆ ਜਾ ਰਹੇ ਸਨ। ਮੈਂ ਸ਼੍ਰੀ ਮਤੀ ਜੀ ਨੂੰ ਪੁੱਛਿਆ-“ਮਾਸਟਰ ਹੋਰਾਂ ਦੇ ਅੱਜ ਕੋਈ ਫੰਕਸ਼ਨ ਹੈ ਕੀ?” ਸ਼੍ਰੀ ਮਤੀ ਜੀ ਨੇ ਜੁਆਬ ਦਿੱਤਾ-“ਮਾਸਟਰ ਜੀ ਹੋਰਾਂ ਦੀ ਜੋਤੀ ਸਵੇਰ ਦੀ ਕਾੱਲਜ ਗਈ ਘਰੇ ਨਹੀਂ ਪਰਤੀ।”

ਮੇਰੇ ਪੈਰਾਂ ਹੇਠੋਂ ਤਾਂ ਜਿਵੇਂ ਜਮੀਨ ਹੀ ਨਿਕਲ ਗਈ ਹੋਵੇ। ਮੈਂ ਜਿਵੇਂ ਸੀ ਉੱਦਾਂ ਹੀ ਮਾਸਟਰ ਜੀ ਦੇ ਘਰ ਨੂੰ ਦੋੜਿਆ।

ਮਾਸਟਰ ਜੀ ਦੀਆਂ ਅੱਖਾਂ ‘ਚੋਂ ਹੰਝੂ ਰੁੱਕਣ ਦਾ ਨਾਂ ਹੀ ਨਹੀਂ ਲੈ ਰਹੇ ਸਨ। ਬੱਚਿਆਂ ਦੇ ਨਾਂ ਤੇ ਬਸ ਇੱਕੋ-ਇਕ ਧੀ ‘ਜੋਤੀ’ ਹੀ ਤਾਂ ਸੀ ਮਾਸਟਰ ਜੀ ਕੋਲ।

ਸੋਹਣੀ ਸੁਣੱਖੀ ਜਿਵੇਂ ਕੋਈ ਮੋਮ ਦਾ ਪੁਤਲਾ। ਆਂਢ-ਗੁਆਂਢ ਮਾਪੇ ਉਦਾਹਰਣ ਵੀ ਦਿੰਦੇ ਤਾਂ ਜੋਤੀ ਦੀ। ਕਿਤੇ ਸਿਰ ਚੁੱਕ ਨਹੀਂ ਵੇਖਿਆ ਸੀ ਉਸ ਨੇ। ਸਕੂਲ ਤੋਂ ਕਾਲੱਜ ਅੱਪੜ ਗਈ ਸੀ ਪਰ ਅਜੇ ਤੀਕ ਕੋਈ ਸਹੇਲੀ ਵੀ ਨਹੀਂ ਬਣਾਈ ਸੀ ਉਸ। ਕਿਤਾਬਾਂ ਵਿੱਚ ਹੀ ਗੁੰਮ ਰਹਿੰਦੀ ਸੀ ਸਦਾ। ਆਵਾਜ ਤਾਂ ਜਿਵੇਂ ਉਸ ਦੇ ਮੂੰਹ ਵਿੱਚ ਹੈ ਹੀ ਨਹੀਂ ਸੀ। ਸਿਰ ਤੋਂ ਦੁਪੱਟਾ ਕਿਤੇ ਹੇਠਾਂ ਨਹੀਂ ਸੀ ਵੇਖਿਆ। ਬੜੀ ਹੀ ਨੇਕ, ਬੀਬੀ ਤੇ ਸੁੱਘੜ ਕੁੜੀ ਸੀ ‘ਜੋਤੀ’।

ਮਾਸਟਰ ਜੀ ਨੂੰ ਇਕੋ ਹੀ ‘ਸੱਧਰ’ ਸੀ ਜੋਤੀ ਨੂੰ ਆਈ.ਏ.ਐਸ. ਬਣਿਆ ਵੇਖਣ ਦੀ। ਜੋਤੀ ਮਾਸਟਰ ਹੋਰਾਂ ਦਾ ਹੀ ਨਹੀਂ ਸਾਰੇ ਆਂਢ-ਗੁਆਂਢ ਦੀਆਂ ਅੱਖਾਂ ਦਾ ਤਾਰਾ ਸੀ। ਹਮੇਸ਼ਾ ਅੱਵਲ ਰਹਿੰਦੀ ਸੀ।

ਮਾਸਟਰ ਜੀ ਦਾ ਜੀਵਨ ਵੀ ਸਰਲ ਅਤੇ ਆਦਰਸ਼ਾਂ ਨੂੰ ਸਮਰਪਿਤ ਸੀ। ਬਹੁਤ ਨਜਦੀਕੀ ਸਨ ਮੇਰੇ। ਕਹਿੰਦੇ ਸਨ-“ਮਾਸਟਰ ਹਾਂ, ਜੇ ਮੈਂ ਨਿਯਮਾਂ ਤੇ ਆਦਰਸ਼ਾਂ ਤੇ ਨਹੀਂ ਚਲਾਂਗਾ ਤਾਂ ਸਿਖਾਊਂਗਾ ਕੀ?” ਇੱਕ ਪੁਰਾਣੀ ਸਾਇਕਲ ਹੀ ਸੀ ਕੋਲ, ਕਿਤੇ ਸਕੂਟਰ-ਮੋਟਰਸਾਇਕਲ ਦੀ ਤਾਂਘ ਵੀ ਦਿੱਲ ‘ਚ ਨਹੀਂ ਸੀ।

ਆਂਢ-ਗੁਆਂਢ ਸਾਰਾ ਜੋਤੀ ਦੀ ਭਾਲ ਵਿੱਚ ਲੱਗਿਆ ਹੋਇਆ ਸੀ। ਮੈਂ ਵੀ ਆਪਣੇ ਇੱਕ ਡਿਪਟੀ ਮਿੱਤਰ ਨੂੰ ਮਦਦ ਲਈ ਫੋਨ ਕੀਤਾ। ਅਸੀਂ ਸਾਰੇ ਮਾਸਟਰ ਜੀ ਨੂੰ ਸਬਰ ਰੱਖਣ ਲਈ ਕਹਿ ਰਹੇ ਸਾਂ। ਅਚਾਨਕ ਫੋਨ ਦੀ ਘੰਟੀ ਨੇ ਸਭ ਦਾ ਧਿਆਨ ਖਿੱਚ ਲਿਆ।

ਜੋਤੀ ਦਾ ਹੀ ਫੋਨ ਸੀ। ਉਸ ਦੀ ਮੰਮੀ ਨੇ ਫੋਨ ਚੁੱਕਿਆ-“ਮੰਮੀ ਜੀ, ਮੈਨੂੰ ਮੁਆਫ ਕਰਨਾ, ਮੈਂ ਰਵੀ ਬਿਨਾ ਨਹੀਂ ਜੀ ਸਕਦੀ। ਜੇਕਰ ਪਾਪਾ ਨੂੰ ਕਹਿੰਦੀ ਤਾਂ ਉਹਨਾਂ ਰਾਜੀ ਨਹੀਂ ਹੋਣਾ ਸੀ। ਅਸੀਂ ਦੋਵੇਂ ਕੱਲ ਦਿੱਲੀ ਜਾ ਕੇ ਵਿਆਹ ਕਰ ਰਹੇ ਹਾਂ। ਮੈਨੂੰ ਲੱਭਣ ਦੀ ਖੇਚਲ ਨਾ ਕਰੋ। ਪਾਪਾ ਨੂੰ ਕਹਿਣਾ ਮੈਨੂੰ ਮੁਆਫ ਕਰ ਦੇਣ।” ਅਜੇ ਫੋਨ ਕੱਟਿਆ ਵੀ ਨਹੀਂ ਗਿਆ ਸੀ ਕਿ ਉਸਦੀ ਮਾਂ ਦੇ ਹੱਥੋਂ ਛੁੱਟ ਕੇ ਹੇਠਾਂ ਡਿੱਗ ਪਿਆ।

ਉਸ ਇੱਕ ਵਾਰ ਵੀ ਆਪਣੇ ਪਿਤਾ ਦਾ ਹਾਲ ਪੁੱਛਣ ਦੀ ਕੋਸ਼ਿਸ਼ ਨਹੀਂ ਸੀ ਕੀਤੀ।

ਸੁਣਦੇ ਸਾਰ ਮਾਸਟਰ ਜੀ ਦਿਲ ਤੇ ਹੱਥ ਰੱਖ ਤੜਫੇ। ਅਸੀਂ ਸਾਰੇ ਉਨ੍ਹਾਂ ਨੂੰ ਹਸਪਤਾਲ ਲੈ ਦੌੜੇ। ਦਿਲ ਦਾ ਦੌਰਾ ਸੀ।

ਮੈਂ ਮਾਸਟਰ ਜੀ ਦਾ ਹੱਥ ਆਪਣੇ ਹੱਥ ਵਿੱਚ ਲੈ ਉਹਨਾਂ ਨੂੰ ਧਰਵਾਸ ਦਿੰਦਿਆਂ ਕਿਹਾ-“ਵੀਰ ਜੀ, ਕੋਈ ਗੱਲ ਨਹੀਂ, ਸੱਭ ਠੀਕ ਹੋ ਜਾਊ। ਚੱਲੋ ਆਪਣੀ ਜੋਤੀ ਹੈ ਤਾਂ ਠੀਕ-ਠਾਕ। ਗਲਤੀ ਕਰ ਬੈਠੀ ਹੈ, ਨਿਆਣੀ ਤਾਂ ਹੈ ਅਜੇ। ਅਲ੍ਹੜਪੁਣੇ ਵਿੱਚ ਗਲਤੀ ਕਿਸ ਤੋਂ ਨਹੀਂ ਹੋ ਜਾਂਦੀ। ਤੁਸੀਂ ਦਿਲ ਤੇ ਨਾ ਲਾਓ। ਪਰਮਾਤਮਾ ਭਲੀ ਕਰੇਗਾ।”

ਮਾਸਟਰ ਜੀ ਨੇ ਵਹਿੰਦੇ ਹੰਝੂਆਂ ਨਾਲ ਕਿਹਾ-“ ਕੀ ਠੀਕ ਹੋ ਜਾਊ? ਇੱਕ ਵਾਰ ਉਹ ਮੈਨੂੰ ਪੁੱਛ ਤਾਂ ਲੈਂਦੀ। ਮੈਂ ਕਿੱਥੇ ਮਨ੍ਹਾ ਕਰਨਾ ਸੀ ਉਸ ਨੂੰ। ਮੇਰੀ ਤਾਂ ਜਿੰਦ-ਜਾਣ ਹੈ ਜੋਤੀ। ਪਤਾ ਨਹੀਂ ਕਿਉਂ ਉਸ ਵਿਸ਼ਵਾਸ ਨਹੀਂ ਕੀਤਾ ਆਪਣੇ ਡੈਡੀ ਤੇ, ਪਹਿਚਾਣ ਹੀ ਨ ਸਕੀ ਮੈਨੂੰ ਤੇ ਮੇਰੀਆਂ ਰੀਝਾਂ ਨੂੰ। ਉਹ ਤਾਂ ਪਰਤ ਆਉਗੀ, ਪਰ ਜੋ ਉਸ ਨਿਰਮੋਹੀ ਨੇ ਕਤਲ ਕਰ ਦਿੱਤੀਆਂ ਹਨ, ਕੀ ਪਰਤਣ ਗਿਆਂ ਮੇਰੀਆਂ ਸੱਧਰਾਂ  ਉਸ ਨੂੰ ਉੱਚੇ ਅਹੁਦੇ ਤੇ ਵੇਖਣ ਦੀਆਂ? ਕੀ ਹੁਣ ਉਸਦਾ ਪਿਉ ਸਿਰ ਚੁੱਕ ਕੇ ਤੁਰ ਸਕੇਗਾ ਸਮਾਜ ਵਿੱਚ। ਕਿੰਨੇ ਸਾਲਾਂ ਤੋਂ ਸੁਫਨਾ ਸੰਜੋਈ ਬੈਠਾਂ ਸੀ ਉਸ ਨੂੰ ਡਿਪਟੀ ਬਣਿਆ ਵੇਖਣ ਦਾ। ਉਸ ਇੱਕ ਵਾਰ ਵੀ ਨਹੀਂ ਸੋਚਿਆ ਆਪਣੀ ਸੱਧਰ ਪੂਰੀ ਕਰਨ ਪਿੱਛੇ ਆਪਣੇ ਬਾਪ ਦੀਆਂ ਸੱਧਰਾਂ ਦਾ …………।”

ਹੋਰ ਕੁੱਝ ਕਹਿਣ ਲਈ ਮਾਸਟਰ ਜੀ ਬਹੁਤ ਦੂਰ ਜਾ ਚੁੱਕੇ ਸਨ, ਆਪਣੇ ਮਨ ਵਿੱਚ ਸਮਾਈ ਆਪਣੀਆਂ ਕਤਲ ਹੋਈਆਂ ਸੱਧਰਾਂ ਨੂੰ।