Punjab News - Quami Ekta Punjabi Newspaper (ਕੌਮੀ ਏਕਤਾ) » ਸ਼ਿਨਾਗ ਸਿੰਘ ਸੰਧੂ

ਯਾਰ ਫਲੂਸਾਂ ਵਰਗੇ
ਭੁੱਲ ਜਾਣ ਸੱਜਣ ਦੁੱਖਾਂ ਵੇਲੇ,ਏਹੋ ਜਿਹੇ ਨਹੀਂ ਭਾਲ਼ੀ ਦੇ।

ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ।

ਘੇਰਾ ਬੰਨ੍ਹਣ ਸੁੱਖਾਂ ਵੇਲੇ,ਫਾਇਦਾ ਕੀ ਏ ਝੁੰਡਾਂ ਦਾ।

ਹੋਵੇ ਨਾਂ ਜਿੱਥੇ ਕੰਮ ਦੀ ਚਰਚਾ,ਕੀ ਫਾਇਦਾ ਏ ਖੁੰਢਾ ਦਾ।

ਛਿਲਕਾਂ ਵਾਲਾ ਪਾ ਗਲ਼ ਜੂਲ਼ਾ,ਮੋਢੇ ਨਹੀਂ ਗੇ ਗਾਲ਼ੀਦੇ।

ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ।

ਅੱਖ ਦੱਬਕੇ ਟਿੱਚਰ ਕਰਨੀ, ਕੰਮ ਲਾਹਨਤੀ ਲੋਕਾਂ ਦਾ।

ਵਾਧੂ ਭਾਰ ਜੋ ਪਿਆ ਗਧੇੜੇ,ਸੰਗ ਛੱਡ ਦਿਉ ਜੋਕਾਂ ਦਾ।

ਪਵੇ ਮੁਸੀਬਤ ਢਾਲ ਨਹੀਂ ਬਣਦੇ,ਪਰਦੇ ਮਾੜੀ ਜਾਲ਼ੀ ਦੇ।

ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ।

ਕੱਢ ਕੇ ਰੱਖੋ ਮੱਖੀ ਵਾਂਗੂੰ,ਦਵੇ ਜੋ ਮਾੜੀਆਂ ਮੱਤਾਂ ਨੂੰ।

ਕੀ ਕਰਨਾ ਜੇ ਕੰਬੀ ਜਾਵਣ, ਬੁਗਦਰ ਵਰਗੀਆਂ ਲੱਤਾਂ ਨੂੰ।

ਮਾਰ ਦਿੰਦੀਆਂ ਥੋਕ ਸਲਾਹਾਂ,ਸੌਦੇ ਕਰਕੇ ਕਾਹਲੀ ਦੇ।

ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ।

ਕਰਦਾ ਕਦੇ ਲਿਹਾਜ ਨਹੀਂ ਹੁੰਦਾ,ਹੱਥ ਵਿੱਚ ਗੁੱਛਾ ਸੂਲ਼ਾਂ ਦਾ।

ਮੌਕੇ ‘ਤੇ ਇਤਬਾਰ ਨਹੀਂ ਹੁੰਦਾ,ਬੇਲੋੜੀਆਂ ਚੂਲ਼ਾਂ ਦਾ।

ਮਾੜੇ ਰਹਿਣ ਨਤੀਜੇ ਯਾਰੀ,ਛੋਲਿਆਂ ਦੇ ਵੱਢ ਵਾਲੀ ਦੇ।

ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ।

ਬਿਨ੍ਹਾਂ ਕੰਮ ਤੋ ਰੌਲ਼ਾ ਰੱਪਾ,ਚੂਹੀਆਂ ਵਰਗੇ ਜ਼ੇਰੇ ਨੇ।

ਸੰਧੂ ਵੱਗ ਕੁਤੀੜਾਂ ਨਾਲੋਂ,ਦੋ ਚਾਰ ਯਾਰ ਬਥੇਰੇ ਨੇ।

ਅੱਤ ਚੁੱਕਣ ਤੋਂ ਜ਼ਿਆਦਾ ਚੰਗਾ,ਥੋੜੇ੍ਹ ਜਸ਼ਨ ਮਨ੍ਹਾਂ ਲਈਦੇ।

ਉੱਡ ਜਾਣ ਬੁੱਲਾ ਆਉਣ ਤੋਂ ਪਹਿਲਾਂ,ਫਲੂਸ ਜੋ ਸੜੀ ਪਰਾਲ਼ੀ ਦੇ।

ਠੋਡੀ ਉੱਤੇ ਮਾਸਕ
ਕਈ ਗਲ਼ ਵਿੱਚ ਰੱਖਦੇ ਪਰਨੇ ਨੂੰ ਕਦੀ ਪਾਉਂਦੇ ਨੇ ਕਦੀ ਲਾਹੁੰਦੇ ਨੇ।

ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।

ਠੋਡੀ ਤੋਂ ਕਰਦੇ ਬੁੱਲ੍ਹਾਂ ‘ਤੇ ਜਦੋਂ ਪੁਲਿਸ ਨੂੰ ਵੇਖਣ ਨਾਕੇ ‘ਤੇ।

ਇਹ ਚਲਾਣ ਤੋਂ ਡਰਦੇ ਪਾਉਂਦੇ ਨੇ ਕਰੋਨਾਂ ਦਾ ਡਰ ਭੁਲਾ ਕੇ ‘ਤੇ।

ਨਾਸਾਂ ਨੂੰ ਨੰਗੀਆਂ ਰੱਖਕੇ ਇਹ ਖੌਰੇ ਕੀ ਜਤਾਉਣਾ ਚਾਹੁੰਦੇ ਨੇ।

ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।

ਜਾਓ ਪੁੱਛ ਲਓ ਉਹਨਾਂ ਲੋਕਾਂ ਤੋਂ ਜਿੰਨ੍ਹੀ ਘਰੀਂ ਹੋ ਹਨੇਰ ਗਿਆ।

ਜਿਹੜਾ ਘੇਰਿਆ ਏਸ ਬੀਮਾਰੀ ਦਾ ਦੁਨੀਆਂ ਤੋਂ ਅੱਖਾਂ ਫੇਰ ਗਿਆ।

ਇੱਕ ਵਾਰ ਜੋ ਤੁਰਗੇ ਦੁਨੀਆਂ ਤੋਂ ਉਹ ਪਰਤਕੇ ਫੇਰ ਨਾਂ ਆਉਂਦੇ ਨੇ।

ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।

ਮਹਾਂਮਾਰੀ ਅੱਗੇ ਕੋਈ ਜ਼ੋਰ ਨਹੀਂ ਸਦਾਂ ਬਚਕੇ ਰਹਿਣਾ ਚਾਹੀਦਾ।

ਇਹ ਹੈ ਨਹੀਂ ਗੀ ਸਾਨੂੰ ਕੀ ਕਰੂ ਏਦਾਂ ਨਹੀਂ ਕਹਿਣਾ ਚਾਹੀਦਾ।

ਉਹ ਕਦੇ ਨਹੀਂ ਹੁੰਦੇ ਬੰਦਿਆਂ ‘ਚੋਂ ਜੋ ਮਜ਼ਾਕ ਦੂਜੇ ਉਡਾਉਂਦੇ ਨੇ।

ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।

ਇਸਦੇ ਅੱਗੇ ਕੋਈ ਸਿਆਣਪ ਨਹੀਂ ਅਤੇ ਨਾਂ ਹੀ ਕੋਈ ਚਲਾਕੀ ਏ।

ਇਹ ਭੱਜਣ ਨੂੰ ਨਾਂ ਰਾਹ ਦੇਵੇ ਨਾਂ ਬੂਹਾ ਦਿਸੇ ਨਾਂ ਤਾਕੀ ਏ।

ਜੋ ਮਖੌਲ ਉਡਾਉਣ ਸ਼ਿਨਾਗ ਸੰਧੂ ਉਹੀ ੜਾਂ-ੜਾਂ ਹੇਕਾਂ ਲਾਉਂਦੇ ਨੇ।

ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ।

ਦਿੱਲੀ ਦੀ ਆਕੜ
ਨਹੀਂ ਛੱਡੀਆਂ ਆਦਤਾਂ ਗੰਦੀਆਂ।

ਅੱਜ ਫੇਰ ਕਰੀਚੇਂ ਦੰਦੀਆਂ।

ਕਰ ਹਾਲਤਾਂ ਸਾਡੀਆਂ ਮੰਦੀਆਂ।

ਦਿੱਲੀਏ ਤੂੰ ਕਰੇਂ ਚਲਾਕੀਆਂ ਨੂੰ।

ਐਵੇਂ ਅੰਬਰੀਂ ਲਾਵੇਂ ਟਾਕੀਆਂ ਨੂੰ।

ਨਾਦਰ ਜਿਹਾ ਛੱਡ ਫੁਰਮਾਣ।

ਸਾਡੀ ਕਿਰਤ ਦਾ ਕੀਤਾ ਘਾਣ।

ਸਾਨੂੰ ਜੜ੍ਹਾਂ ਤੋਂ ਲੱਗੇ ਖਾਣ।

ਤੇਰੇ ਮੁੰਨੇਂ ਤੇਲ ਲਗਾਉਣ ਆਏ।

ਤੇਰੀ ਦਿੱਲੀਏ ਆਕੜ ਲਾਹੁਣ ਆਏ।

ਇਹ ਦੇਖ ਕਿੰਨੇ ਨੇ ਚੰਟ।

ਜਿੰਨੂ ਆਖਣ ਦੋ ਪ੍ਰਸੰਟ

ਦਿੱਤੇ ਪਲਾਂ ‘ਚ ਕੱਢ ਵਰੰਟ।

ਗੱਲਾਂ ਕਰੇਂ ਖੁਰਲੀਆਂ ਢਾਉਣ ਦੀਆਂ।

ਛੱਡ ਗੱਲਾਂ ਸਾਨੂੰ ਮੁਕਾਉਣ ਦੀਆਂ।

ਦਸਾਂ ਨਹੁੰਆਂ ਦੀ ਕਿਰਤ ਕਮਾਈ।

ਤੂੰ ਠੱਗਾਂ ਝੋਲ਼ੀ ਪਾਈ।

ਸਾਡੀ ਕੰਧ ਅਮਨ ਦੀ ਢਾਹੀ।

ਅੱਜ ਜ਼ੁਲਮ ਦਾ ਮੂੰਹ ਭਵਾਉਣ ਆਏ।

ਤੇਰੀ ਦਿੱਲੀਏ ਆਕੜ ਲਾਹੁਣ ਆਏ।

ਜੇ ਝੁਕ ਕੋਈ ਘਰ ਵਿੱਚ ਆਵੇ।

ਉਹਦੇ ਰਗਾਂ ਨੂੰ ਹੱਥ ਨਾਂ ਪਾਵੇ।

ਛੱਡ ਆਕੜ ਗਲ਼ ਨਾਲ ਲਾਵੇ।

ਸਾਨੂੰ ਦਰ ਆਇਆਂ ਨੂੰ ਮੋੜੀਂ ਨਾਂ।

ਸਾਡਾ ਬੰਨ੍ਹ ਸਬਰ ਦਾ ਤੋੜੀਂ ਨਾਂ।

ਸਭ ਸੁਆਦ ਜੀਭ ਦੇ ਤੇਰੇ।

ਉੱਗੇ ਪੈਲ਼ੀ ਸਾਡੀ ਵਿੱਚ ਕੇਰੇ।

ਤੂੰ ਖਾ ਗੋਗੜ ਹੱਥ ਫੇਰੇ।

ਤੈਨੂੰ ਹਕੀਕਤ ਯਾਦ ਕਰਾਉਣ ਆਏ।

ਤੇਰੀ ਦਿੱਲੀਏ ਆਕੜ ਲਾਹੁਣ ਆਏ।

ਹਿੰਮਤੇ ਮਰਦਾਂ ਤੇ ਮਦਦ ਖੁਦਾਏ।

ਆਸਾਂ ਮਨ ਵਿੱਚ ਲੈਕੇ ਆਏ।

ਜੇ ਜ਼ੁਲਮ ਫੇਰ ਵੀ ਢਾਏ।

ਤੇਰਾ ਕਲਪ ਬ੍ਰਿਛ ਫਿਰ ਢਾਹੁਣਾਂ ਪਊ।

ਸਾਨੂੰ ਸਬਰ ਦਾ ਨੇਜਾ ਵਾਹੁਣਾਂ ਪਊ।

ਅਸੀਂ ਵਾਰਸ ਭਾਈ ਘਨੱਈਏ।

ਹਰ ਇੱਕ ਨੂੰ ਪਾਣੀ ਦਈਏ।

ਸਭ ਵਾਰ ਪਿੱਠ ‘ਤੇ ਸਹੀਏ।

ਮੰਗਾਂ ‘ਤੇ ਹੱਕ ਜਮਾਉਂਣ ਆਏ।

ਤੇਰੀ ਦਿੱਲੀਏ ਆਕੜ ਲਾਹੁਣ ਆਏ।

ਬਾਬੇ ਨਾਨਕ ਜੋਤ ਜਗਾਈ।

ਗੁਰੂ ਅਰਜਨ ਸ਼ਹੀਦੀ ਪਾਈ।

ਦਸਵੇਂ ਗੁਰ ਤੇਗ ਚੁਕਾਈ।

ਸਾਨੂੰ ਸਾਰੇ ਆਉਂਦੇ ਸਲੀਕੇ ਈ।

ਹੱਕ ਲੈਣ ਦੇ ਬੜੇ ਤਰੀਕੇ ਈ।

ਸਾਡੀ ਸੋਚ ਨਾਮ ਨਾਲ ਕਾੜ੍ਹੀ।

ਉੱਤੋਂ ਪਾਨ ਗੁਰੂ ਨੇ ਚਾੜ੍ਹੀ।

ਤੂੰ ਯੁਕਤ ਬਣਾਵੇਂ ਮਾੜੀ।

ਤੈਨੂੰ ਮਨ ਕੀ ਬਾਤ ਬਤਾਉਣ ਆਏ।

ਤੇਰੀ ਦਿੱਲੀਏ ਆਕੜ ਲਾਹੁਣ ਆਏ।

ਬੜੇ ਜਫਰ ਪਹਿਲਾਂ ਹੀ ਜਾਲ਼ੇ।

ਸਾਡੇ ਮਿੱਟੀ ‘ਚ ਟੁੱਟ ਗਏ ਫਾਲ਼ੇ।

ਘਸੇ ਸਾਫੇ ਡੱਬੀਆਂ ਵਾਲੇ।

ਅਸੀਂ ਕਰਨੇਂ ਦੰਗੇ ਫਸਾਦ ਨਹੀਂ।

ਅਸੀਂ ਕਰਨਾਂ ਕੁਝ ਬਰਬਾਦ ਨਹੀਂ।

ਸਾਡਾ ਅੰਨ ਖਾ ਕਰੇਂ ਬਦਨਾਮੀ।

ਤੂੰ ਨਿਕਲਿਆ ਨਮਕ ਹਰਾਮੀਂ।

ਤੈਨੂੰ ਯਾਦ ਕਰਾਉਣੀਂ ਮਾਮੀ।

ਪਹਿਲਾਂ ਪਿਆਰ ਨਾਲ ਸਮਝਾਉਣ ਆਏ।

ਤੇਰੀ ਦਿੱਲੀਏ ਆਕੜ ਲਾਹੁਣ ਆਏ।

ਬੜਾ ਰਾਹ ਵਿੱਚ ਜੋਰ ਅਜ਼ਮਾਇਆ।

ਸਾਨੂੰ ਅਟਕਾਉਣਾਂ ਵੀ ਚਾਹਿਆ।

ਰਾਜ ਮਾਰਗ ਪੁੱਟ ਗਵਾਇਆ।

ਬੰਦ ਕਰਤਾ ਸਿੱਖਾਂ ਬੁਛਾੜਾਂ ਨੂੰ।

ਪਈ ਭਾਜੜ ਤੇਰੀਆਂ ਧਾੜਾਂ ਨੂੰ।

ਜਦ ਗਰਮ ਤੋਪ ਤੇਰੀ ਸੂਕੇ।

ਸਾਡੇ ਅੜ ਜਾਂਦੇ ਸਿੰਘ ਕੂਕੇ।

ਸਾਡੀ ਛਾਤੀ ਰੋਹ ਵਿੱਚ ਸੂਕੇ।

ਭੰਨ ਆਕੜ ਧੌਣ ਝੁਕਾਉਣ ਆਏ।

ਤੇਰੀ ਦਿੱਲੀਏ ਆਕੜ ਲਾਹੁਣ ਆਏ।

ਚਿੜੀ ਚੂਕੇ ਨਾਂ ਜਿਸ ਰਾਹ ‘ਤੇ।

ਸਿੰਘਾਂ ਸੁਕਣੇ ਕਛਹਿਰੇ ਪਾ ‘ਤੇ।

ਏਕੇ ਦੇ ਜੌਹਰ ਵਿਖਾ ਤੇ।

ਸਾਡੇ ਸਾਗਰਾਂ ਵਰਗੇ ਹਿਰਦੇ ਨੇ।

ਬਾਪੂ ਡੰਡ ਪੇਲਦੇ ਫਿਰਦੇ ਨੇ।

ਆਹ ਦੇਖ ਅਸੀਂ ਨਹੀਂ ਕੱਲ੍ਹੇ।

ਹਰ ਮਜ਼ਹਬ ਸਾਡੇ ਨਾਲ ਚੱਲੇ।

ਸਾਡੇ ਹੱਕ ਸੱਚ ਆ ਪੱਲੇ।

ਰਲ਼ ਦੈਂਗੜ ਦੈਂਗੜ ਕਰਾਉਂਣ ਆਏ।

ਤੇਰੀ ਦਿੱਲੀਏ ਆਕੜ ਲਾਹੁਣ ਆਏ।

ਸਾਡੇ ਖ਼ਪ ਕੇ ਮਰ ਗਏ ਢੱਗੇ।

ਤੈਨੂੰ ਸਮਝ ਮੂਲ ਨਾਂ ਲੱਗੇ।

ਸ਼ਾਹੂਕਾਰਾਂ ਨੂੰ ਕਰਕੇ ਅੱਗੇ।

ਕਿਓਂ ਹਯਾ ਲੰਘ ਗਈ ਡੇਲਿਆਂ ਤੋਂ।

ਕਾਲ਼ੇ ਕਨੂੰਨ ਘੜਾਵੇਂ ਵਿਹਲਿਆਂ ਤੋਂ।

ਖਾਹ ਨਾਂ ਅੰਨਦਾਤੇ ਦੇ ਭਾਗ।

ਗੂੜ੍ਹੀ ਨੀਂਦ ‘ਚੋਂ ਹੁਣ ਈ ਜਾਗ।

ਬੈਠੀਂ ਜਾਨੋਂ ਨਾਂ ਮਾਰ ਸ਼ਿਨਾਗ।

ਸੰਧੂ ਹਲੂਣਾਂ ਮਾਰ ਜਗਾਉਣ ਆਏ।

ਤੇਰੀ ਦਿੱਲੀਏ ਆਕੜ ਲਾਹੁਣ ਆਏ।

ਪਿੱਸੂ
ਹੁਣ ਸਿੱਧੀਆਂ ਕਰਕੇ ਛੱਡਾਂਗੇ ਪੂਛਾਂ ਨੂੰ ਰੱਸੀ ਪਾ ਲਈ ਏ।

ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।

ਸੀ ਵਹਿਮ ਵੈਰੀ ਦੀ ਬੁੱਕਲ ਦਾ ਕਿ ਕਿਹੜਾ ਸਾਨੂੰ ਹਰਾਊਗਾ।

ਇਹ ਮਾਲਕ ਜਾਣੇ ਸੱਜਣਾਂ ਓਏ ਉਹ ਕਿਹੜੀ ਘੜੀ ਦਿਖਾਊਗਾ।

ਜੋ ਘੜਾ ਪਾਪ ਦਾ ਤਿੜਕ ਗਿਆ ਹੋਣਾਂ ਹੌਲੀ ਹੌਲੀ ਖਾਲੀ ਏ।

ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।

ਇਹ ਮਹਿਮਾਂ ਕੁਦਰਤ ਕਾਦਰ ਦੀ ਉਹਨੇ ਬਖਸ਼ਿਆ ਕੋਈ ਸਿਕੰਦਰ ਨਹੀਂ।

ਮੂਸੇ ਵੀ ਧੂਹ ਕੇ ਢਾਹ ਲਏ ਨੇ ਉਹਨੇ ਵੜਨ ਦਿੱਤਾ ਕੋਈ ਅੰਦਰ ਨਹੀਂ।

ਅਸੀਂ ਰਹਿਣਾਂ ਯਾਰ ਗਰੀਬਾਂ ਦੇ ਅਸੀਂ ਮੁੱਛ ਅਣਖ ਨਾਲ ਪਾਲੀ ਏ।

ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।

ਜਿਹੜੀ ਵਰਤਣੀ ਤਾਕਤ ਵਰਤ ਲਈ ਸ਼ੁਰੂ ਹੋਇਆ ਦੌਰ ਕੜੱਲਾਂ ਦਾ।

ਹੁਣ ਖੱਗਾ ਹੋਇਆ ਪੈਣ ਵਾਲਾ ਖੇਲ਼ੀ ‘ਤੇ ਉੱਗੀਆਂ ਵੱਲਾਂ ਦਾ।

ਸੁੱਟ ਲਾਰ ਬਥੇਰੀ ਮੱਕੜੀ ਨੇ ਪਹਿਲਾਂ ਅੱਖਾਂ ਦੇ ਵਿੱਚ ਪਾ ਲਈ ਏ।

ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।

ਅਸਮਾਨੀ ਧੂੜਾਂ ਚੜ੍ਹ ਗਈਆਂ ਭੁੱਲ ਗਈਆਂ ਡਿੱਗਣ ਦੀਆਂ ਖਬਰਾਂ ਨੂੰ।

ਮੀਂਹ ਮੋਹਲੇਧਾਰ ਨੇ ਸੁੱਟ ਲਿਆ ਤੇ ਰੋਹੜ ਲੈ ਗਿਆ ਕਬਰਾਂ ਨੂੰ।

ਹੁਣ ਸੁਲਗ ਗਈ ਚੰਗਿਆੜੀ ਵੀ ਹਨੇਰੇ ਵਿੱਚ ਉਮਰ ਟਪਾ ਲਈ ਏ।

ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।

ਤੂੰ ਖੁਸ਼ੀਆਂ ਖੋਹਕੇ ਰੱਜਿਆ ਨਾਂ ਏਦਾਂ ਢਿੱਡ ਕਈਆਂ ਦੇ ਲੂਸੇ ਨੇ।

ਗਾਟੇ ਵਿੱਚ ਛੁਰਾ ਖੁਭੋ ਕੇ ਤੂੰ ਏਦਾਂ ਖੂਨ ਕਈਆਂ ਦੇ ਚੂਸੇ ਨੇ।

ਹੁਣ ਇਕੱਠੀ ਕਰਕੇ ਪਾਪਾਂ ਦੀ ਤੇਰੀ ਚਾਦਰ ਅਸਾਂ ਹੰਗਾਲੀ ਏ।

ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।

ਸ਼ਿਨਾਗ ਸੰਧੂ ਟੁੱਟੇ ਰਾਹਾਂ ਦੇ ਅਸਾਂ ਟੋਏ ਕਰਨੇ ਸਿੱਧੇ ਨੇ।

ਤਿਲਕਾ ਕੇ ਗਿੱਟੇ ਮਰੋੜ ਛੱਡੇ ਹੱਥ ਪੈਰ ਕਈਆਂ ਦੇ ਮਿੱਧੇ ਨੇ।

ਹੁਣ ਨੱਥ ਮੁੰਝ ਦੀ ਪਾ ਦਵਾਂਗੇ ਨਾਸਾਂ ਵਿੱਚ ਮੋਰੀ ਪਾ ਲਈ ਏ।

ਦੁਸ਼ਮਣ ਨੂੰ ਪਿੱਸੂ ਪੈ ਗਏ ਨੇ ਜਦੋਂ ਯਾਰਾਂ ਸੁਰਤ ਸੰਭਾਲੀ ਏ।

ਜ਼ਮਾਨੇ ਦੇ ਕੰਜਰਾਂ ਦੀ ਮੰਡੀ
ਸਹਿਕਦੇ ਅਰਮਾਨਾਂ ਗਲ਼ ਬੱਧੀ ਹੋਈ ਜੰਜ਼ੀਰ ਲੈ ਲੋ।

ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।

ਸੜੇ ਹੋਏ ਅਹਿਸਾਸ ਦੀ ਬਿਜਲੀ ਹੋਈ ਗੁੱਲ ਲੈ ਲੋ।

ਸੱਚ ਨੂੰ ਬੋਲਣ ਲੱਗਿਆਂ ਥਿਰਕਦੇ ਬੁੱਲ ਲੈ ਲੋ।

ਦਿਲਾਂ ਦੀਆਂ ਸੱਧਰਾਂ ਦੀ ਪਾਟੀ ਹੋਈ ਲੀਰ ਲੈ ਲੋ।

ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।

ਢਿੱਡ ਲੈ ਲੋ ਲੋਕਾਂ ਦੇ ਹੱਕਾਂ ਦਾ ਖੂਨ ਪੀਣ ਵਾਲਾ।

ਸੂਆ ਲੈ ਲੋ ਹਰਾਮ ਦੀ ਕਮਾਈ ਨੂੰ ਕੋਈ ਸੀਣ ਵਾਲਾ।

ਖਚਰੇ ਦੇ ਹਾਸਿਆਂ ਚੋਂ ਨਿਕਲਦਾ ਤੀਰ ਲੈ ਲੋ।

ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।

ਕੂੰਡਾ ਕਰ ਗਰੀਬ ਦਾ ਇਕੱਠੇ ਕੀਤੇ ਚਾਅ ਲੈ ਲੋ।

ਕੰਜ਼ਰਾਂ ਦੀ ਮੰਡੀ ‘ਚੋਂ ਲਗਾ ਕੋਈ ਭਾਅ ਲੈ ਲੋ।

ਮੋਛੇ ਵਰਗੀਆਂ ਲੱਤਾਂ ਤੇ ਦੈਂਤ ਜਿਹਾ ਸਰੀਰ ਲੈ ਲੋ।

ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।

ਗਰੀਬ ਨੂੰ ਦਬਾਉਣ ਵਾਲੀ ਬੇਗੈਰਤਾਂ ਦੀ ਸੋਚ ਲੈ ਲੋ।

ਖੂਨ ਪੀਣੀ ਜੋਕ ਜਿਹਾ ਬੇਸ਼ਰਮ ਜਿਹਾ ਕੋਚ ਲੈ ਲੋ।

ਲਹੂ ‘ਚ ਘੁਟਾਲੇ ਵਾਲੇ ਚੌਲ਼ ਰਿੰਨੀ ਖੀਰ ਲੈ ਲੋ।

ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।

ਹਰਾਮ ਦੀ ਕਮਾਈ ਜੇਬ ਪਾਉਣ ਲਈ ਫਤੂਹੀ ਲੈ ਲੋ।

ਨਫਰਤ ਦੇ ਖੂਨਾਂ ਦੀ ਟਿੰਡ ਭਰੀ ਖੂਹੀ ਲੈ ਲੋ।

ਲੋਕਾਂ ਨੂੰ ਦਿਖਾਉਣ ਵਾਲੇ ਕਾਨਿਆਂ ਦੇ ਤੀਰ ਲੈ ਲੋ।

ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।

ਬੁੜੀਮਾਰ ਬੰਦਿਆਂ ਦੀ ਸਕੈਨ ਵਾਲੀ ਅੱਖ ਲੈ ਲੋ।

ਕੰਨ ਰਸ,ਜੀਭ ਰਸ,ਚੀਜ਼ਾਂ ਵੱਖੋ ਵੱਖ ਲੈ ਲੋ।

ਲੱਚਰ ਜਿਹੇ ਗੁੱਟਾਂ ਉੱਤੇ ਬੰਨ੍ਹਣ ਲਈ ਕਲ੍ਹੀਰ ਲੈ ਲੋ।

ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।

ਦੂਜੇ ਦੀ ਤਰੱਕੀ ਦੇਖ ਸੜੇ ਹੋਏ ਮੱਥੇ ਲੈ ਲੋ।

ਅੰਨਿ੍ਹਆਂ ‘ਚੋਂ ਕਾਣੇ ਲੈ ਲੋ ਜਿੰਨ ਪਹਾੜੋਂ ਲੱਥੇ ਲੈ ਲੋ।

ਅੱਜ ਦੇ ਸਮਾਜ ਲਈ ਕੋਈ ਹਾਜ਼ਮਾਂ ਤਸੀਰ ਲੈ ਲੋ।

ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।

ਲੈ ਲੋ ਭਾਂਵੇ ਜ਼ੇਰੇ ਨਾਲ ਮਾਲ ਨਹੀਂ ਜੇ ਮੁੱਕਦਾ।

ਆਈ ਜਾਂਦਾ ਮੰਡੀ ‘ਚ ਵਪਾਰ ਨਹੀਂ ਜੇ ਰੁੱਕਦਾ।

ਅੱਜ ਲੈ ਲੋ, ਕੱਲ੍ਹ ਲੈ ਲੋ, ਚਾਹੇ ਪਰਸੋਂ ਅਖੀਰ ਲੈ ਲੋ।

ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।

ਸੱਚ ਦੀ ਏ ਮੰਡੀ ਸੁੰਨੀ ਕੁੱਝ ਵੀ ਨਹੀ ਵਿਕਦਾ।

ਸ਼ਿਨਾਗ ਸੰਧੂ ਇਕੱਲਾ ਖੜ੍ਹਾ ਕੋਈ ਵੀ ਨਹੀਂ ਦਿਸਦਾ।

ਉਹਦੀ ਗੱਲ ਛੱਡੋ ਇੱਥੋਂ ਚਾਹੇ ਤਾਂ ਵਜ਼ੀਰ ਲੈ ਲੋ।

ਤੁਰਨ ਵਾਲੀ ਲੋਥ ਨਾਲ ਮਰੀ ਹੋਈ ਜ਼ਮੀਰ ਲੈ ਲੋ।