Punjab News - Quami Ekta Punjabi Newspaper (ਕੌਮੀ ਏਕਤਾ) » ਵਿਨੋਦ ਗਰਗ

ਤਕਲੀਫ
ਮੁਲਕ ਮੇਰੇ ਵਿੱਚ ਨਰਕ ਬੜਾ ਏ

ਅਮੀਰ ਗਰੀਬ ਦੀ ਇੱਜ਼ਤ ਵਿੱਚ ਫਰਕ ਬੜਾ ਏ.

ਮਾੜੇ ਦੀ ਚੰਗੀ ਗੱਲ ਨੂੰ ਕੋਈ ਸੁਣਦਾ ਨੀ…

ਤਕੜੇ ਦੀ ਮਾੜੀ ਗੱਲ ਚ ਕਹਿੰਦੇ ਤਰਕ ਬੜਾ ਏ

ਮਾੜਾ ਬੰਦਾ ਤਕੜੇ ਦੀ ਕਿੰਝ ਹੁੰਦੀ ਤਰੀਫ਼ ਕੀ ਜਾਣੇ…

ਜਿਸ ਤਨ ਲੱਗੇ ਸੋ ਤਨ ਜਾਣੇ

ਦੂਜਾ ਕਿਸੇ ਦੀ ਤਕਲੀਫ ਕੀ ਜਾਣੇ..

ਨੋਟ ਬੈਂਕ ਜਾਂ ਵੋਟ ਬੈਂਕ ਜੇ ਹੋਵੇ ਤਕੜਾ

ਕੰਮ ਸੌਖਾ ਹੀ ਸਿਰੇ ਚੜ ਜਾਂਦਾ..

ਰਿਸ਼ਵਤ ਰਸੂਖ ਰਾਜਨੀਤੀ ਦੀ ਤਾਕਤ ਬਿਨ

ਬੰਦਾ ਰਾਜ ਦਰਵਾਰੇ ਚੱਕਰ ਲਾਉਂਦਾ ਮਰ ਜਾਂਦਾ..

ਬਿਨਾਂ ਚਾਹ ਪਾਂਣੀ ਕਿੰਝ ਹੁੰਦੇ ਕੰਮ ਲੇਟ ਲਤੀਫ ਕੀ ਜਾਂਣੇ

ਜਿਸ ਤਨ ਲੱਗੇ ਸੋ ਤਨ ਜਾਣੇ

ਦੂਜਾ ਕਿਸੇ ਦੀ ਤਕਲੀਫ ਕੀ ਜਾਣੇ.

ਬੰਦੇ ਦੀ ਕੋਈ ਨਾਂ ਪੁੱਛ ਇੱਥੇ

ਹੁੰਦੀ ਕੁਰਸੀ ਨੂੰ ਸਲਾਮ

ਕੀ ਜਿਸਮ, ਕੀ ਜ਼ਮੀਰ

ਸਭ ਵਿਕਦੇ ਨੇ ਸਰੇਆਮ

ਕੀ ਕੀ ਦੁੱਖ ਸਹਿੰਦੀ ਪਰਜਾ

ਉੱਚੇ ਤਖਤ ਤੇ ਬੈਠਾ ਖਲੀਫ਼ ਕੀ ਜਾਣੇ

ਜਿਸ ਤਨ ਲੱਗੇ ਸੋ ਤਨ ਜਾਣੇ

ਦੂਜਾ ਕਿਸੇ ਦੀ ਤਕਲੀਫ ਕੀ ਜਾਣੇ

ਅਹੁਦਾ ਜਾਂ ਪੈਸਾ ਕੋਲ ਹੋਣ ਤੇ

ਹਰ ਕੋਈ ਜੀ ਆਇਆ ਨੂੰ ਕਹਿੰਦਾ ਏ..

ਔਖੇ ਵੇਲੇ ਆਪਣਾ ਹੋਵੇ ਜਾਂ ਬੇਗਾਨਾਂ

ਹਰ ਕੋਈ ਪਾਸਾ ਵੱਟ ਲੈਂਦਾ ਏ..

ਦਰਦ ਗਰੀਬੀ ਦਾ ਹੰਡਾਉਣ ਵਾਲਾ..

ਕੀ ਹੁੰਦੀ ਤਸ਼ਰੀਫ ਕੀ ਜਾਣੇ

ਜਿਸ ਤਨ ਲੱਗੇ ਸੋ ਤਨ ਜਾਣੇ

ਦੂਜਾ ਕਿਸੇ ਦੀ ਤਕਲੀਫ ਕੀ ਜਾਣੇ

ਗੁਰੂਆਂ ਪੀਰਾਂ ਦੀ ਧਰਤੀ ਤੇ

ਹੁਣ ਪਹਿਰਾ ਹੈ ਧਰਮ ਦੇ ਠੇਕੇਦਾਰਾਂ ਦਾ

ਰਾਜਨੀਤਿਕ ਗੁੰਡਿਆਂ ਦਾ

ਨਾਲੇ ਸਾਹੂਕਾਰਾਂ ਦਾ

ਬਦਮਾਸ਼ਾਂ ਦੀ ਦੁਨੀਆਂ ਚ

ਕਰਨਾਂ ਕਿੰਝ ਗੁਜਾਰਾ ਸਰੀਫ ਕੀ ਜਾਣੇ

ਜਿਸ ਤਨ ਲੱਗੇ ਸੋ ਤਨ ਜਾਣੇ

ਦੂਜਾ ਕਿਸੇ ਦੀ ਤਕਲੀਫ ਕੀ ਜਾਣੇ

ਵਿੱਦਿਆ ਵਿਚਾਰੀ ਤਾਂ…
ਪਹਿਲਾਂ ਕੱਖੋਂ ਹੌਲਾ ਕੀਤਾ ਮੈਨੂੰ ਸਰਕਾਰਾਂ ਨੇ

ਫਿਰ ਇੱਜ਼ਤ ਖਤਮ ਕੀਤੀ ਸਾਹੂਕਾਰਾਂ ਨੇ

ਕੀ-ਕੀ ਮੈਂ ਦੁੱਖ ਸੁਣਾਵਾਂ

ਮੈਨੂੰ ਚਾਰੇ ਪਾਸੇ ਮਾਰਾਂ ਨੇ

ਹੁਣ ਨਾਂ ਰਹੀ ਮੈਂ ਕਿਸੇ ਕੰਮ ਦੀ

ਹੋਵਾਂ ਨਿੱਜੀ ਜਾਂ ਸਰਕਾਰੀ…

ਮੈਂ ਵਿੱਦਿਆ ਵਿਚਾਰੀ……….

ਮੇਰੇ ਵੱਖ-ਵੱਖ ਰੂਲ ਬਣਾਏ

ਵੱਖ-ਵੱਖ ਜਾਤਾਂ ਨੂੰ

ਚਾਨਣ ਵੰਡਦੀ ਵੰਡਦੀ ਮੈਂ ਖੁਦ

ਹਨੇਰੇ ਵਿੱਚ ਖੋ ਗਈ

ਕੌਣ ਸਮਝੇ ਮੇਰੇ ਜ਼ਜਬਾਤਾਂ ਨੂੰ

ਹੁਣ ਵੇਚਦੇ ਮੈੱਨੂੰ ਵਪਾਰੀ..

ਮੈਂ ਵਿੱਦਿਆ ਵਿਚਾਰੀ…………..

ਹੁਣ ਮਾਪਿਆਂ ਨੇ ਹੀ ਮੈਨੂੰ

ਵਪਾਰ ਬਣਾਇਆ ਏ..

ਦਾਖਲੇ ਝੂਠੇ ਕਿਤੇ ਹੋਰ ਕਰ ਕੇ

ਬੱਚਿਆਂ ਨੂੰ ਕੋਟਾ ਜਾਂ

ਚੰਡੀਗੜ ਪੜਨੇ ਪਾਇਆ ਏ..

ਪ੍ਰੈਕਟੀਕਲ ਫਾਈਲਾਂ ਵਿਕਣ ਬਜਾਰੀ

ਨਾਲ ਸਿਫਾਰਿਸ਼ਾਂ ਲਗਦੇ ਨੰਬਰ

ਪ੍ਰੀਖਿਆ ਲਈ ਨਹੀ ਕੋਈ ਕਰਦਾ ਤਿਆਰੀ.

ਮੈਂ ਵਿੱਦਿਆ ਵਿਚਾਰੀ………..

ਮੈਂ ਮੰਡੀ ਦੀ ਵਸਤੂ ਬਣ ਗਈ

ਵਿਕਦੀ ਨਾਲ ਇਸ਼ਤਿਹਾਰਾਂ

ਸਿੱਖਿਆ ਪ੍ਰਨਾਲੀ ਨੂੰ ਨਰਕ ਬਣਾ ਦਿੱਤਾ..

ਰਿਸ਼ਵਤ, ਰਾਜਨੀਤੀ, ਰਾਖਵਾਂਕਰਨ ਰਸੂਖ ਨੇ

ਮੈਂ ਰੁਲ ਗਈ ਵਿੱਚ ਬਜਾਰਾਂ

ਝੂਠੀ ਇਸ ਕਚਹਿਰੀ ਵਿੱਚ ਮੈਂ ਹਾਰੀ

ਮੈਂ ਵਿੱਦਿਆ ਵਿਚਾਰੀ…………