Punjab News - Quami Ekta Punjabi Newspaper (ਕੌਮੀ ਏਕਤਾ) » ਸਭਿਆਚਾਰ

ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਵੱਲੋਂ ਪ੍ਰੇਰੀਵਿੰਡ ਪਾਰਕ ਵਿਖੇ ਤੀਆਂ ਦੀਆਂ ਧਮਾਲਾਂ*
ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਨੇ ਪ੍ਰੇਰੀਵਿੰਡ ਪਾਰਕ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਤੇ 15 ਅਗਸਤ 1947 ਨੂੰ ਪੰਜਾਬ ਦੇ ਹੋਏ ਦੋ ਟੋਟਿਆਂ ਬਾਰੇ ਗੱਲ ਕੀਤੀ। ਸਭਾ ਦੇ ਸਕੱਤਰ ਗੁਰਨਾਮ ਕੌਰ ਨੇ ਮੀਟਿੰਗ ਦਾ ਆਗਾਜ਼ ਕਰਦਿਆਂ ਭੈਣਾਂ ਨੂੰ ਜੀ ਆਇਆਂ ਆਖਿਆ। ਇਸ ਤੋਂ ਬਾਅਦ ਦੋ ਵਿਛੜੀਆਂ ਰੂਹਾਂ,(ਸਭਾ ਦੇ ਪ੍ਰਧਾਨ ਮੈਡਮ ਬਲਵਿੰਦਰ ਕੌਰ ਜੀ ਦੇ ਛੋਟੇ ਭੈਣ ਜੀ ਅਤੇ ਸਭਾ ਦੇ ਮੈਂਬਰ ਹਰਬੰਸ ਕੌਰ ਪੇਲੀਆ ਜੀ ਦੇ ਹਮਸਫ਼ਰ) ਨੂੰ ਸ਼ਰਧਾਂਜਲੀ ਭੇਂਟ ਕੀਤੀ। ਗੁਰਨਾਮ ਕੌਰ ਨੇ 15 ਅਗਸਤ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਲਈ ਭਾਵੇਂ ਅਜ਼ਾਦੀ ਸੀ ਪਰ ਪੰਜਾਬ ਲਈ ਬਰਬਾਦੀ ਸੀ। ਪੰਜਾਬੀਆਂ ਦੇ ਲਹੂ ਸਿੰਮਦੇ ਜ਼ਖ਼ਮ ਅਜੇ ਵੀ ਅੱਲੇ ਹਨ।

ਇਸ ਤੋਂ ਬਾਅਦ ਤੀਆਂ ਦੇ ਗੀਤ, ਸੰਗੀਤ ਦਾ ਦੌਰ ਸ਼ੁਰੂ ਹੋ ਗਿਆ । ਗੁਰਦੀਸ਼ ਕੌਰ ਗਰੇਵਾਲ ਜੀ ਨੇ “ਮੈਨੂੰ ਲੈਣ ਆਇਆ ਮੇਰਾ ਨੀ ਭਰਾ ਕੁੜੀਓ” ਤਰੰਨਮ ਨਾਲ ਗਾਇਆ। ਇਸ ਤੋਂ ਬਾਅਦ ਪ੍ਰਿੰਸੀਪਲ ਚਰਨਦੀਪ ਕੌਰ ਜੀ ਨੇ ਅਜ਼ਾਦੀ ਦਾ ਗੀਤ ‘ ਮਿੱਤਰੋ ਘੋਲ ਅਜ਼ਾਦੀ ਵਾਲਾ, ਮੁੜ ਕੇ ਲੜਨਾ ਪੈਣਾ ਏ ‘ ਸੁਣਾ ਕੇ ਫਿਜ਼ਾ ਵਿਚ ਜੋਸ਼ ਭਰ ਦਿੱਤਾ। ਸੁਰਿੰਦਰ ਕੌਰ ਸੰਧੂ, ਜਸਮਿੰਦਰ ਕੌਰ ਬਰਾੜ, ਅਮਰਜੀਤ ਕੌਰ ਮਾਮੀ ਅਤੇ ਸਾਥਣਾਂ ਨੇ ਲੰਮੀ ਹੇਕ ਦੇ ਗੀਤ ਗਾਏ। ਸਰਬਜੀਤ ਕੌਰ ਨੇ ‘ ਕੱਚਿਆਂ ਤੇ ਇਤਬਾਰ ਨਾ ਕਰਿਓ’ ਗੀਤ ਸੁਣਾਇਆ।

ਨਿਊ ਹੋਰਾਇਜਨਸ ਦੇ ਸੰਸਥਾਪਕ ਅਵਨੀਤ ਗਰੇਵਾਲ, ਬਲਬੀਰ ਗਰੇਵਾਲ ਅਤੇ ਸੁਰਿੰਦਰ ਕੈਂਥ ਨੇ ਵੀ ਲੋਕ ਗੀਤਾਂ ਨਾਲ ਹਾਜ਼ਰੀ ਲਗਵਾਈ। ਸੀਨੀਅਰ ਭੈਣਾਂ ਨੇ ਗਿੱਧੇ ਦੇ ਪਿੜ ਵਿੱਚ ਖੂਬ ਧੂੜਾਂ ਪੱਟੀਆਂ।

ਖੀਰ ਪੂੜਿਆਂ ਦਾ ਆਨੰਦ ਮਾਣਦੀਆਂ ਭੈਣਾਂ ਇੱਕ ਦੂਸਰੇ ਦੇ ਦੁੱਖ ਸੁੱਖ ਵਿੱਚ ਸਾਂਝ ਪਾਉਂਦੀਆਂ ਗਮਾਂ ਤੋਂ ਕਿਧਰੇ ਦੂਰ ਹੋ ਗਈਆਂ ਜਾਪਦੀਆਂ ਸਨ। ਨਿਊ ਹੋਰਾਇਜਨਸ ਤੋਂ ਅਲਵੀਨ ਗਰੇਵਾਲ ਜੀ ਨੇ ਭੈਣਾਂ ਨੂੰ ਸਰਕਾਰ ਵੱਲੋਂ ਚਲਾਏ ਜਾ ਰਹੇ ਬਜ਼ੁਰਗਾਂ ਦੀ ਮਦਦ ਲਈ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਅਤੇ ਉਹਨਾਂ ਦਾ ਲਾਭ ਉਠਾਉਣ ਦੀ ਪ੍ਰੇਰਿਤ ਕੀਤਾ। ਅੰਤ ਵਿੱਚ ਸਭਾ ਦੇ ਕੋਆਰਡੀਨੇਟਰ ਗੁਰਚਰਨ ਕੌਰ ਥਿੰਦ ਨੇ ਆਈਆਂ ਭੈਣਾਂ ਦਾ ਧੰਨਵਾਦ ਕਰਦਿਆਂ ‘ ਚਰਖਾ ਚੰਨਣ ਦਾ ‘ ਗੀਤ ਗਾਇਆ । ਅੰਤ ਵਿੱਚ ” ਸਾਉਣ ਵੀਰ ਕਠੀਆਂ ਕਰੇ , ਭਾਦੋਂ ਚੰਦਰੀ ਵਿਛੋੜੇ ਪਾਵੇ’ ਗੀਤ ਗਾਉਂਦੀਆਂ ਭੈਣਾਂ ਨੇ ਵਿਦਾਇਗੀ ਲਈ।

ਬਲਵਿੰਦਰ ਕੌਰ ਬਰਾੜ ਪ੍ਰਧਾਨ 403 590 9629 ਗੁਰਚਰਨ ਕੌਰ ਥਿੰਦ, ਕੋਆਰਡੀਨੇਟਰ 403-402-9635

ਮਨੋਰਥਮੁਖੀ ਰਚਨਾਕਾਰੀ ਦਾ ਪੁਖ਼ਤਾ ਪ੍ਰਵਚਨ ‘ਯੁੱਧਵੀਰ’ : ਡਾ. ਪ੍ਰਿਤਪਾਲ ਸਿੰਘ ਮਹਿਰੋਕ
ਕਹਾਣੀਕਾਰ ਲਾਲ ਸਿੰਘ ਦਸੂਹਾ ਸਮਕਾਲ ਦੇ ਪ੍ਰਮੁੱਖ ਕਹਾਣੀਕਾਰਾਂ ਵਿੱਚ ਗਿਣਿਆ ਜਾਣ ਵਾਲਾ ਮਾਣਮੱਤਾ ਹਸਤਾਖਰ ਹੈ।ਉਸਨੇ ਪੰਜਾਬੀ ਸਾਹਿਤ ਨੂੰ 9 ਮੁੱਲਵਾਨ ਤੇ ਮਿਆਰੀ ਕਹਾਣੀ ਸੰਗ੍ਰਹਿ ਭੇਂਟ ਕੀਤੇ ਹਨ ਜਿਨ੍ਹਾਂ ਵਿੱਚ ‘ਮਾਰਖੋਰੇ’,'ਬਲੌਰ’, ‘ਧੁੱਪ ਛਾਂ’,'ਕਾਲੀ ਮਿੱਟੀ’,'ਅੱਧੇ ਅਧੂਰੇ’,'ਗੜ੍ਹੀ ਬਖ਼ਸ਼ਾ ਸਿੰਘ’,'ਸੰਸਾਰ’,'ਯੁੱਧਵੀਰ’ ਅਤੇ ‘ਬੇਸਮਝੀਆਂ’ (ਸਵੈ ਜੀਵਨਕ ਕਹਾਣੀਆਂ)ਸ਼ਾਮਲ ਹਨ। ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਇਨ੍ਹਾਂ ਉੱਚ-ਪੱਧਰੀ ਕਹਾਣੀ ਸੰਗ੍ਰਹਿਆਂ ਦੀ ਵਡਮੁੱਲੀ ਦੇਣ ਨਾਲ ਪੰਜਾਬੀ ਕਹਾਣੀ ਸਾਹਿਤ ਨੂੰ ਅਮੀਰ ਵੀ ਬਣਾਇਆ ਹੈ ਤੇ ਸਾਹਿਤ ਦੇ ਇਸ ਰੂਪ ਨੂੰ ਮਾਣ ਮਹਿਸੂਸ ਕਰਨ ਵਾਲੇ ਮੁਕਾਮ ਤੱਕ ਵੀ ਪਹੁੰਚਾਇਆ ਹੈ। ਲਾਲ ਸਿੰਘ ਇਕ ਚੇਤੰਨ ਤੇ ਯੁੱਗਾਨਕੂਲ ਕਹਾਣੀਕਾਰ ਹੈ।ਪੇਂਡੂ ਸਮਾਜਚਾਰੇ ਤੇ ਅਰਥਚਾਰੇ ਨਾਲ ਜੁੜਦੀਆਂ ਬਹੁ-ਪਰਤੀ ਸਮੱਸਿਆਵਾਂ ਦੇ ਧਰਾਤਲ ‘ਤੇ ਉਸਰਦੀਆਂ ਉਸਦੀਆਂ ਕਹਾਣੀਆਂ ਵਿੱਚ ਮਾਨਵੀ ਪੱਖ ਪ੍ਰਮੁੱਖ ਸੁਰ ਵਿੱਚ ਉਘੜਦਾ ਹੈ ਤੇ ਉਹ ਭਾਵੀ ਮਨੁੱਖ ਦੇ ਜੀਵਨ ਨੂੰ ਸੁਹਣੇਰਾ ਬਣਾਉਣ ਦੀਆਂ ਜ਼ਾਮਨ ਹੋਣ ਦਾ ਦਮ ਭਰਦੀਆਂ ਹਨ। ਉਹ ਮਾਨਵਤਾ ਦੇ ਨਿਰੰਤਰ ਵਿਕਾਸ ਤੇ ਮਨੁੱਖ ਲਈ ਬਿਹਤਰ ਜੀਵਨ ਹਾਲਤਾਂ ਵਾਲੇ ਜੀਵਨ ਵਿੱਚ ਵਿਸ਼ਵਾਸ ਰੱਖਦਾ ਹੈ।

‘ਯੁੱਧਵੀਰ’ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ ‘ਮਹਾਂਮਾਰੀ’ ਸਾਧਾਰਨ ਲੋਕਾਂ ਦੀ ਧਾਰਮਿਕ ਆਸਥਾ ਦਾ ਫਾਇਦਾ ਉਠਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਕੇ, ਉਨ੍ਹਾਂ ਨੂੰ ਮੌਕਾ ਪ੍ਰਸਤ ਰਾਜਨੀਤੀ ਦੀ ਗੰਦਲੀ ਖੇਡ ਵਿੱਚ ਧਕੇਲਣ ਦੀਆਂ ਕੋਝੀਆਂ ਕੁਚਾਲਾਂ ਨਾਲ ਜਾ ਜੁੜਦੀ ਹੈ। ਇਹ ਕਹਾਣੀ ਪੇਂਡੂ ਸਮਾਜਚਾਰੇ ਨੂੰ ਸੁਚੇਤ ਕਰਦੀ ਹੈ ਕਿ ਜੇ ਸਮਾਂ ਰਹਿੰਦਿਆਂ ਰਾਜਸੀ ਸ਼ਤਰੰਜ ਦੀਆਂ ਚਾਲਾਂ ਖੇਡਣ ਵਾਲਿਆਂ ਨੂੰ ਪਛਾਣਿਆ ਨਾ ਗਿਆ ਤੇ ਉਨ੍ਹਾਂ ਨੂੰ ਕੋਰਾ ਜਵਾਬ ਨਾ ਦਿੱਤਾ ਗਿਆ ਤਾਂ ਖੇਡ ਵਿਗੜ ਜਾਵੇਗੀ ਤੇ ਲੋਕ ਕਿਸੇ ਅਣਕਿਆਸੀ ਅਣਹੋਣੀ ਦੀ ਭੇਂਟ ਚੜ੍ਹ ਜਾਣਗੇ।ਰਾਜਸੀ ਲੋਕਾਂ ਵੱਲੋਂ ਸਮੇਂ ਸਮੇਂ, ਮੌਕੇ ਮੁਤਾਬਕ ਲੋਕਾਂ ਨੂੰ ਵਰਤਣ ਦੀਆਂ ਕੋਝੀਆਂ ਕੁਚਾਲਾਂ ਨੇ ਇਸ ਦੇਸ਼ ਦੇ ਰਾਜਸੀ ਚਰਿੱਤਰ ਨੂੰ ਬਹੁਤ ਹੱਦ ਤੱਕ ਬੇਨਕਾਬ ਤਾਂ ਕੀਤਾ ਹੈ ਪਰ ਉਨ੍ਹਾਂ ਦੀ ਢੀਠਤਾਈ ਵੀ ਸਿਰ ਚੜ੍ਹ ਬੋਲਦੀ ਹੈ।ਵੇਖਣ ਵਿੱਚ ਆਉਂਦਾ ਹੈ ਕਿ ਸਿਆਸਤ ਵਿੱਚ ਧਰਮ ਦੀ ਦਖ਼ਲਅੰਦਾਜ਼ੀ ਦਾ ਚਲਨ ਵਧਦਾ ਜਾ ਰਿਹਾ ਹੈ।ਧਰਮ ਦੇ ਨਾਮ ਉਪਰ ਸਿਆਸਤ ਕੀਤੀ ਜਾਂਦੀ ਹੈ। ਕੁਝ ਅਗਾਂਹਵਧੂ ਲੋਕ ਵੀ ਹਨ ਜੋ ਜਾਤ/ਧਰਮ ਤੋਂ ਉਪਰ ਉੱਠ ਕੇ ਰਾਜਨੀਤੀ ਵਿੱਚ ਕੁੱਦਦੇ ਹਨ, ਲੋਕਾਂ ਵਾਸਤੇ ਮਿਸਾਲ ਬਣਦੇ ਹਨ ਤੇ ਆਪਣੀ ਜ਼ਿੰਮੇਵਾਰੀ ਵੀ ਨਿਭਾਉਂਦੇ ਹਨ।ਬਹੁਤੀਆਂ ਹਾਲਤਾਂ ਵਿੱਚ ਸਾਧਾਰਨ ਮਨੁੱਖ ਬੇਵੱਸ ਹੈ।ਸਮਾਜਿਕ/ ਸੱਭਿਆਚਾਰਕ ਇਕਸੁਰਤਾ, ਭਾਈਚਾਰਕ ਸਾਂਝ ਤੇ ਧਾਰਮਿਕ ਸਦਭਾਵਨਾ ਬਣਾਈ ਰੱਖਣ ਦੀ ਲੋੜ ‘ਤੇ ਬਲ ਦਿੰਦੀ ਇਹ ਕਹਾਣੀ ਸਮਾਜਿਕ ਜਾਗਰੂਕਤਾ ਲਿਆਉਣ ਦਾ ਮਹੱਤਵਪੂਰਨ ਸੁਨੇਹਾ ਦਿੰਦੀ ਹੈ।ਲਾਲ ਸਿੰਘ ਦਸੂਹਾ ਦੀਆਂ ਕਹਾਣੀਆਂ ਲੁੱਟੇ-ਥੁੜ੍ਹੇ ਲੋਕਾਂ ਦੇ ਹੱਕ ਵਿੱਚ ਭੁਗਤਣ ਤੇ ਉਨ੍ਹਾਂ ਦੀ ਤਰਫ਼ਦਾਰੀ ਕਰਨ ਦੇ ਸੂਤਰ ਨਾਲ ਜੁੜਦੀਆਂ ਹਨ। ਉਸਦੀਆਂ ਕਹਾਣੀਆਂ ਵਿਚਲਾ ਸੰਘਰਸ਼ਸ਼ੀਲ ਵਿਅਕਤੀ ਬਹੁਤੀਆਂ ਹਾਲਤਾਂ ਵਿੱਚ ਜੇਤੂ ਬਣ ਕੇ ਨਿਕਲਦਾ ਹੈ।

‘ਯੁੱਧਵੀਰ’ ਕਹਾਣੀ ਪ੍ਰਾਰੰਭ ਹੁੰਦੀ ਹੈ ਤਾਂ ਨੀਂਦ ਦੀ ਝਪਕੀ ਲੈਂਦਾ,ਸੋਚਾਂ ਦੀ ਧਾਰਾ ਵਿੱਚ ਵਹਿ ਰਿਹਾ ਗੁਰਮੀਤ ਅੱਬੜਵਾਹੇ ਉੱਠਦਿਆਂ ਜਾਗੋ-ਮੀਟੀ ਵਿੱਚ ਹੀ ਸੋਚਾਂ ਦੀ ਲੜੀ ਜੋੜਦਿਆਂ ਆਪਣੀ ਪਤਨੀ ਰਤਨੀ ਵੱਲੋਂ ਲਿਖੇ ਤੇ ਪਹਿਲਾਂ ਪੜ੍ਹੇ ਖ਼ੁਦਕੁਸ਼ੀ ਨੋਟ ਨੂੰ ਮੁੜ ਦੁਹਰਾਅ ਰਿਹਾ ਹੈ। ਗੁਰਮੀਤ ਦੇ ਬਾਪ ਦੇ ਅਵੈੜੇ,ਅੜੀਅਲ ਤੇ ਹੈਂਕੜ ਵਾਲੇ ਸੁਭਾਅ ਕਾਰਨ ਘਰ ਵਿੱਚ ਤਣਾਓ ਵਾਲਾ ਮਾਹੌਲ ਬਣਿਆ ਰਹਿੰਦਾ ਹੈ। ਘਰ ਅਤੇ ਵੈਲਡਿੰਗ ਵਾਲੀ ਦੁਕਾਨ ‘ਤੇ ਉਹ ਕਾਮਿਆਂ ਦੀ ਤੇ ਹਰ ਕਿਸੇ ਦੀ ਝਾੜ-ਝੰਭ ਕਰਦਾ ਰਹਿੰਦਾ ਹੈ।ਗੁਰਮੀਤ ਦਾ ਬਾਪ ਉਸਨੂੰ ਅੱਠਵੀਂ ਜਮਾਤ ਪਾਸ ਕਰਨ ਪਿੱਛੋਂ ਨੌਂਵੀਂ ਜਮਾਤ ਵਿੱਚੋਂ ਹੀ ਪੜ੍ਹਨੋਂ ਹਟਾ ਲੈਂਦਾ ਹੈ ਤੇ ਆਪਣੇ ਨਾਲ ਵੈਲਡਿੰਗ ਦੇ ਕੰਮ ਵਿੱਚ ਲਗਾ ਲੈਂਦਾ ਹੈ।ਕੁਝ ਸਮੇਂ ਬਾਅਦ ਉਹ ਉਸਦਾ ਵਿਆਹ ਕਰ ਦਿੰਦਾ ਹੈ।ਘਰ ਵਿੱਚ ਝੰਜਟ-ਝਮੇਲਾ ਹੋਰ ਵਧਦਾ ਜਾਂਦਾ ਹੈ।ਘਰ ਦੇ ਅਸਹਿਜ ਮਾਹੌਲ ਕਾਰਨ ਹੀ ਗੁਰਮੀਤ ਨੂੰ ਡੁਬੱਈ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ।ਘਰ ਵਿਚਲੇ ਕਲਾ-ਕਲੇਸ਼ ਕਾਰਨ ਹੀ ਗੁਰਮੀਤ ਦੀ ਪਤਨੀ ਰਤਨੀ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੁੰਦੀ ਹੈ।ਪਿਤਾ ਤੇ ਪੁੱਤਰ ਦਾ ਅਤੇ ਨੂੰਹ ਤੇ ਸਹੁਰੇ ਦਾ ਦਵੰਦਾਤਮਕ ਰਿਸ਼ਤਾ, ਘਰੇਲੂ ਕਲੇਸ਼ ਅਤੇ ਘਰ ਦਾ ਸਾਹ-ਘੁੱਟਵਾਂ ਮਾਹੌਲ ਰਤਨੀ ਦੀ ਮੌਤ ਦਾ ਕਾਰਨ ਬਣਨ ਵਾਲੇ ਪਹਿਲੂ ਹਨ।ਗੁਰਮੀਤ ਦੇ ਸਹੁਰੇ ਪਿੰਡੋਂ ਆਏ ਕੁਝ ਮੋਹਤਬਰ ਬੰਦਿਆਂ ਵਿੱਚੋਂ ਇਕ ‘ਰਸਦੇ ਵਸਦੇ ਘਰਾਂ ਨੂੰ ਉਜਾੜਨ ਵਾਲੇ ਲੋਕਾਂ’ ਖ਼ਿਲਾਫ਼ ‘ਕੁਝ ਕਰਨ’ ਲਈ ਕਹਿੰਦਾ ਹੈ ਤਾਂ ਉਹ ਅਵਾਕ ਰਹਿ ਜਾਂਦਾ ਹੈ। ਰੋ ਰਹੇ ਬਾਲਾਂ (ਯੁੱਧਵੀਰਾਂ) ਦੀਆਂ ਅੱਖਾਂ ਵਿੱਚੋਂ ਡਿੱਗਦੇ ਅੱਥਰੂਆਂ ਵਿਚਲੀ ਰੋਸ ਦੀ ਨਮੀ ਵੀ ਬਹੁਤ ਕੁਝ ਕਹਿ ਰਹੀ ਹੈ।ਸਮਾਜ ਦੇ ਨਿਮਨ ਵਰਗ ਨੂੰ ਜਾਗਰੂਕ ਕਰਦੀ ਇਹ ਕਹਾਣੀ ਬਹੁਤ ਕੁਝ ਕਹਿੰਦੀ ਹੈ,ਕਈ ਪ੍ਰਸ਼ਨ ਉਠਾਉਂਦੀ ਹੈ।ਆਪਣੀ ਹੋਂਦ-ਹਸਤੀ ਨੂੰ ਬਚਾਈ ਰੱਖਣ ਦਾ ਸਵਾਲ ਸਭ ਤੋਂ ਵੱਧ ਕਠਿਨ ਵੀ ਹੈ ਤੇ ਮਹੱਤਵਪੂਰਨ ਵੀ! ਮਨੁੱਖ ਨੂੰ ਉਸਦੀ ਜੀਵਨ ਦੀਆਂ ਵਿਸੰਗਤੀਆਂ ਚੈਨ ਨਹੀਂ ਲੈਣ ਦਿੰਦੀਆਂ।ਮਨੁੱਖੀ ਜੀਵਨ ਦੇ ਹੋ ਰਹੇ ਵਿਗਠਨ ਦਾ ਸੰਕਟ ਉਸਨੂੰ ਬਹੁਤ ਪ੍ਰੇਸ਼ਾਨ ਕਰਦਾ ਹੈ।ਇਹ ਕਹਾਣੀ ਮਨੁੱਖ ਨੂੰ ਆਤਮ ਚਿੰਤਨ ਕਰਨ ਲਈ ਪ੍ਰੇਰਦੀ ਹੈ। ਕਹਾਣੀਕਾਰ ਲਾਲ ਸਿੰਘ ਨੇ ਮਨੁੱਖ ਦੀ ਮਾਨਸਿਕਤਾ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ,ਸਗੋਂ ਸਮਕਾਲੀ ਸਮਾਜ ਵਿੱਚ ਵਿਆਪਕ ਮਾਨਸਿਕਤਾ ਦੀਆਂ ਤਹਿਆਂ ਨੂੰ ਫਰੋਲਣ ਤੇ ਉਨ੍ਹਾਂ ਨੂੰ ਪੇਸ਼ ਕਰਨ ਦਾ ਯਤਨ ਵੀ ਕੀਤਾ ਹੈ।

‘ਕਾਲੀ-ਕਿਤਾਬ’ ਕਹਾਣੀ ਦੇਸ਼ ਦੇ ਭ੍ਰਿਸ਼ਟ ਪ੍ਰਬੰਧਕੀ ਢਾਂਚੇ ਅਤੇ ਉਸਤੋਂ ਵੀ ਬਦਤਰ ਸਿਸਟਮ ‘ਤੇ ਪ੍ਰਸ਼ਨ ਉਠਾਉਂਦੀ ਹੈ।ਇਮਾਨਦਾਰ ਤੇ ਸੂਖਮਭਾਵੀ ਵਿਅਕਤੀ ਇਸ ਵਿਵਸਥਾ ਤੰਤਰ/ਭ੍ਰਿਸ਼ਟ ਤੰਤਰ ਸਾਹਵੇਂ ਲਾਚਾਰ ਹੋ ਜਾਂਦਾ ਹੈ। ਉਸਦੀ ਕੋਈ ਪੇਸ਼ ਨਹੀਂ ਚੱਲਦੀ।ਫਿਰ ਵੀ ਉਹ ਲੜਾਈ ਲੜ ਰਿਹਾ ਹੈ।’ਡਾਹਢੇ ਦਾ ਸੱਤੀਂ ਵੀਹੀਂ ਸੌ’ ਅਨੁਸਾਰ ਜ਼ੋਰਾਵਰ ਲੋਕ ਸਾਧਾਰਨ ਲੋਕਾਂ ਦੇ ਕੰਮ ਦੀ ਕੋਈ ਕਦਰ ਨਹੀਂ ਕਰਦੇ,ਸਗੋਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਘਾਣ ਕਰਦੇ ਹਨ।ਕਈ ਵਾਰ ਬੇਕਦਰੀ ਵਾਲਾ ਦਫਤਰੀ ਮਾਹੌਲ ਤੇ ਨਿਰਮੋਹਿਆ ਸਮਾਜਿਕ ਮਾਹੌਲ ਮਨੁੱਖ ਨੂੰ ਕੱਖੋਂ ਹੌਲ਼ਿਆਂ ਕਰ ਦਿੰਦੇ ਹਨ।ਇਥੇ ਵੀ ਜਦੋਂ ਮਨੁੱਖ ਦੀ ਦੂਜਿਆਂ ਦੇ ਕੰਮ ਆਉਣ ਦੀ ਭਾਵਨਾ ਅਸਰਅੰੰਦਾਜ਼ ਹੁੰਦੀ ਹੈ ਤਾਂ ਜ਼ਿੰਦਗੀ ਦਾ ਸੁਖਾਵਾਂ ਪਹਿਲੂ ਉਜਾਗਰ ਹੁੰਦਾ ਹੈ।

‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-1(ਮੈਂ)’ ਕਹਾਣੀ ਪੂੰਜੀਵਾਦ ਦੇ ਪਾਸਾਰੇ ਨਾਲ ਮਨੁੱਖੀ ਵਿਵਹਾਰ ਵਿੱਚ ਵਾਪਰਦੇ ਅਣਕਿਆਸੇ ਪਰਿਵਰਤਨ ਦੀ ਚੀਸ ਵਿੱਚੋਂ ਉਪਜਦੀ ਹੈ।ਸਮੇਂ ਦੇ ਫੇਰ-ਬਦਲ ਨਾਲ ਪਰਿਵਰਤਨ ਵਾਪਰਨਾ ਹੀ ਹੁੰਦਾ ਹੈ। ਸਮੇਂ ਨਾਲ ਰਿਸ਼ਤੇ ਬਦਲ ਜਾਂਦੇ ਹਨ।ਮਨੁੱਖ ਵਿਯੋਗਿਆ ਜਾਂਦਾ ਹੈ।ਮਨੁੱਖ ਲਈ ਆਪਣੇ ਅੰਦਰਲੇ ਮਨੁੱਖ ਨੂੰ ਜੀਵਤ ਰੱਖ ਸਕਣਾ ਵੀ ਇਕ ਚੁਣੌਤੀ ਬਣ ਜਾਂਦੀ ਹੈ।ਵਿਸ਼ਵੀਕਰਨ ਦੇ ਇਸ ਦੌਰ ਵਿੱਚ ਲੇਖਕ ਜੇ ਆਪਣੀ ਜ਼ਮੀਰ ਦੀ ਆਵਾਜ਼ ਅਨੁਸਾਰ ਰਚਨਾ ਕਰਦਾ ਹੈ ਤਾਂ ਉਹ ਆਪਣਾ ਅਸਲ ਫ਼ਰਜ਼ ਨਿਭਾ ਰਿਹਾ ਹੋਵੇਗਾ।ਵਿਕਾਊ ਤੇ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲੇ ਲੇਖਕ ਕਹਾਣੀਕਾਰ ਲਾਲ ਸਿੰਘ ਦੀ ਰਚਨਾ ਦ੍ਰਿਸ਼ਟੀ ਦੇ ਚੌਖਟੇ ਵਿੱਚ ਫਿਟ ਨਹੀਂ ਬੈਠਦੇ।ਹਾਲਤਾਂ ਅਕਸਰ ਮਨੁੱਖ ਦਾ ਮੋਹ ਭੰਗ ਕਰ ਦਿੰਦੀਆਂ ਹਨ।ਪੁਰਾਣਾ ਪੇਂਡੂ ਸੱਭਿਆਚਾਰ ਮਾਣ ਮਹਿਸੂਸ ਕਰਨ ਵਾਲੀਆਂ ਸਮਾਜਿਕ/ਸਦਾਚਾਰਕ ਕੀਮਤਾਂ ਅਤੇ ਆਪਣੇਪਨ ਦੀਆਂ ਭਾਵਨਾਵਾਂ ਨਾਲ ਜੁੜਿਆ ਰਿਹਾ ਹੈ,ਜਦ ਕਿ ਹੁਣਵਾਂ ਮਨੁੱਖ ਬੇਗਾਨਗੀ,ਇਕੱਲਤਾ ਤੇ ਕੋਰੇ-ਕਰਾਰੇਪਨ ਜਿਹੀਆਂ ਅਲਾਮਤਾਂ ਦਾ ਸ਼ਿਕਾਰ ਹੋ ਰਿਹਾ ਹੈ। ਭਾਈਚਾਰਕ ਸਾਂਝਾਂ ਟੁੱਟ ਰਹੀਆਂ ਹਨ।ਕਹਾਣੀ ਦੇ ਦੂਜੇ ਭਾਗ ‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-2(ਤਾਰੀ)’ ਵਿੱਚ ਤਾਰੀ ਅਠਾਰਾਂ ਸਾਲਾਂ ਬਾਅਦ ਆਪਣੇ ਪਿੰਡ ਪਰਤਦਾ ਹੈ।ਤਾਰੀ ਜਿਨ੍ਹਾਂ ਚੁਣੌਤੀਆਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਦਾ ਹੈ,ਕਹਾਣੀਕਾਰ ਉਨ੍ਹਾਂ ਦਾ ਬਿਰਤਾਂਤ ਸਿਰਜਦਾ ਹੈ।ਕਹਾਣੀ ਦੇ ਪਹਿਲੇ ਭਾਗ ਵਿੱਚ ਉਸਦਾ ਦੋਸਤ ਅਰਜਨ ਉਸਨੂੰ ਉਸਦੇ ਮਨੋ-ਸੰਕਟ ਵਿੱਚੋਂ ਕੱਢਣ ਦਾ ਯਤਨ ਕਰਦਾ ਹੈ ਤਾਂ ਇਥੇ ਪੂੰਜੀ ਆਧਾਰਿਤ ਤਰੱਕੀ ਮਾਡਲ ਦਾ ਹਿੱਸਾ ਬਣ ਚੁੱਕਿਆ ਉਸਦਾ ਜਮਾਤੀ ਪੰਡਤ ਰਾਮ ਰਤਨ ਉਸਨੂੰ, ਉਸ ਵਾਂਗ,ਉਸ ਵੱਲੋਂ ਅਪਣਾਏ ਮਾਡਲ ਦਾ ਹਿੱਸਾ ਬਣਨ ਲਈ ਕਹਿੰਦਾ ਹੈ ਪਰ ਉਹ ਸ਼ਹਿਰ ਜਾ ਕੇ ਕਿਸੇ ਕਾਰਖਾਨੇ ਵਿੱਚ ਨੌਕਰੀ ਕਰਨ ਦੇ ਆਪਣੇ ਇਰਾਦੇ ਨੂੰ ਤਰਜੀਹ ਦਿੰਦਾ ਹੈ। ਕਹਾਣੀਕਾਰ ਨੌਜਵਾਨ ਵਰਗ ਨੂੰ ਸੱਦਾ ਦਿੰਦਾ ਹੈ ਕਿ ਉਹ ਨਿਹਾਲਪੁਰ ਵਰਗੇ ਸਿਹਤਮੰਦ ਮਾਨਵੀ ਕਦਰਾਂ ਕੀਮਤਾਂ ਨੂੰ ਪ੍ਰਣਾਏ ਪਿੰਡ ਦੀਆਂ ਰਵਾਇਤਾਂ ਤੇ ਭਾਈਚਾਰਕ ਸਾਂਝ ਨੂੰ ਜੀਉਂਦਿਆਂ ਰੱਖਣ ! ਮਨੁੱਖੀ ਕਿਰਦਾਰ ਤੇ ਵਿਵਹਾਰ ਵਿੱਚ ਵਾਪਰਦਾ ਪਰਿਵਰਤਨ ਬਹੁਤੀ ਵਾਰ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ,ਜਿਸਨੂੰ ਚੇਤੰਨ ਤੇ ਸਮੇਂ ਦੀ ਨਬਜ਼ ਪਛਾਣਨ ਵਾਲਾ ਕਹਾਣੀਕਾਰ ਲਾਲ ਸਿੰਘ ਬੜੀ ਸ਼ਿੱਦਤ ਨਾਲ ਪੇਸ਼ ਕਰਦਾ ਹੈ।

‘ਰੂ-ਬ-ਰੂ’ ਕਹਾਣੀ ਖਰਾ ਸੱਚ ਕਹਿਣ ਦੀ ਜੁਰਅਤ ਕਰਦੀ ਹੈ।ਇਕ ਰੂ-ਬਰੂ ਸਮਾਗਮ ਵਿੱਚ ਕਾਲਜ ਦੇ ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦਿਆਂ ਕਹਾਣੀਕਾਰ ਲੇਖਕਾਂ ਨੂੰ ਲੱਚਰਤਾ ਤੋਂ ਬਚਣ ਲਈ ਕਹਿੰਦਾ ਹੈ।ਸਸਤੀ ਪ੍ਰਸਿੱਧੀ ਤੇ ਸ਼ੁਹਰਤ ਹਾਸਲ ਕਰਨ ਲਈ ਇਸਨੂੰ ‘ਸ਼ੌਰਟ ਕੱਟ ਰਸਤਾ’ ਨਹੀਂ ਬਣਾਇਆ ਜਾਣਾ ਚਾਹੀਦਾ। ਲੇਖਕ ਲੋਕ ਹਿਤੂ ਹੋਣਾ ਚਾਹੀਦਾ ਹੈ।ਸਰਕਾਰੀ ਸਰਪ੍ਰਸਤੀ ਹਾਸਲ ਕਰਕੇ ਵਕਤੀ ‘ਵਾਹ ਵਾਹ’ ਤਾਂ ਖੱਟੀ ਜਾ ਸਕਦੀ ਹੈ ਪਰ ਲੋਕ ਮਕਬੂਲੀਅਤ ਪ੍ਰਾਪਤ ਲੇਖਕ ਨਹੀਂ ਬਣਿਆ ਜਾ ਸਕਦਾ। ਲੇਖਕ ਦੀ ਪ੍ਰਤੀਬੱਧਤਾ ਸਮਾਜ ਪ੍ਰਤੀ ਹੋਣੀ ਚਾਹੀਦੀ ਹੈ ਨਾ ਕਿ ਸੱਤਾ ਪ੍ਰਤੀ !

‘ਸੱਥ’ ਕਹਾਣੀ ਵੀ ਇਕ ਤੀਬਰ ਸਮਾਜਿਕ ਸਮੱਸਿਆ ਵਿੱਚੋਂ ਪ੍ਰਗਟ ਹੁੰਦੀ ਚਿੰਤਾ ਵਿੱਚੋਂ ਉਪਜਦੀ ਹੈ। ਗ਼ੈਰ-ਮਨੁੱੱਖੀ ਸਮਾਜਿਕ ਚਲਨ ਜਿੰਦਰ ਵਰਗੀਆਂ ਔਰਤਾਂ ਦੀ ਜਾਨ ਲੈਣ ਦਾ ਕਾਰਨ ਬਣਦਾ ਹੈ।ਕਿਸੇ ਵੀ ਸਮਾਜ ਵਾਸਤੇ ਇਹ ਚਿੰਤਾ ਦਾ ਵਿਸ਼ਾ ਤਾਂ ਹੈ ਹੀ,ਚਿੰਤਨ ਕਰਨ ਦਾ ਵਿਸ਼ਾ ਵੀ ਹੈ। ਪਿੰਡਾਂ ਦੀਆਂ ਸੱਥਾਂ ਵਿੱਚ ਅਜਿਹੀਆਂ ਅਣਹੋਣੀਆਂ ਦੇ ਕਾਰਨ,ਉਪਾਅ ਅਤੇ ਹੱਲ ਲੱਭਣ ਉਪਰ ਵਿਚਾਰ ਚਰਚਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ ਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਵਾਪਰਨੋ ਘਟ ਸਕਣ।ਸਾਧਾਰਨ ਸੋਚ ਵਾਲੇ ਵਿਅਕਤੀ ਨੂੰ ਵੀ ਇਹ ਕਹਾਣੀ ਹੋਰ ਗਹਿਰਾਈ ਨਾਲ ਕੁਝ ਸੋਚਣ ਲਈ ਪ੍ਰੇਰਿਤ ਵੀ ਕਰਦੀ ਹੈ ਤੇ ਸੇਧ ਵੀ ਪ੍ਰਦਾਨ ਕਰਦੀ ਹੈ।

ਇਹ ਲਾਲ ਸਿੰਘ ਦਸੂਹਾ ਦੀ ਕਹਾਣੀ ਕਲਾ ਦਾ ਕਮਾਲ ਹੈ ਕਿ ਉਹ ਜ਼ਿੰਦਗੀ ਦੇ ਸੱਚ ਤੋਂ ਗਲਪ ਦਾ ਸੱਚ ਬਣ ਕੇ ਪ੍ਰਗਟ ਹੁੰਦੀਆਂ ਆਪਣੀਆਂ ਕਹਾਣੀਆਂ ਦੀ ਤਸਵੀਰਕਸ਼ੀ ਕਰਦਿਆਂ ਕਿਸੇ ਉਚੇਚ ਤੋਂ ਕੰਮ ਨਹੀਂ ਲੈਂਦਾ।ਉਸਦੀਆਂ ਕਹਾਣੀਆਂ ਜਦੋਂ ਜੀਵਨ ਦੇ ਸੱਚ ਤੋਂ ਗਲਪ ਦਾ ਸੱਚ ਬਣਦੀਆਂ ਹਨ ਤਾਂ ਉਸਦੀ ਯਥਾਰਥ ਨੂੰ ਚਿਤਰਣ ਦੀ ਦ੍ਰਿਸ਼ਟੀ ਤੇ ਸਮਰੱਥਾ ਦਾ ਹੁਨਰ ਵੇਖਣ ਵਾਲਾ ਹੁੰਦਾ ਹੈ। ਦੁਨਿਆਵੀ ਸੱਚ ਨੂੰ ਗਲਪ ਦੇ ਵਿੱਚ ਉਹ ਬੜੀ ਸਫਲਤਾ ਨਾਲ ਢਾਲ ਸਕਿਆ ਹੈ।ਆਪਣੀਆਂ ਕਹਾਣੀਆਂ ਵਿੱਚ ਉਹ ਇਸ ਦਿਸਦੀ ਦੁਨੀਆ ਦੇ ਸਮਾਨਾਂਤਰ ਇਕ ਵੱਖਰਾ ਕਹਾਣੀ ਜਗਤ ਵਸਾ ਲੈਂਦਾ ਹੈ।ਇਹ ਉਸਦੀ ਕਹਾਣੀ ਕਲਾ ਦਾ ਵਿਸ਼ੇਸ਼ ਤੇ ਵਿਲੱਖਣ ਪਹਿਲੂ ਹੋ ਨਿਬੜਦਾ ਹੈ। ਕਹਾਣੀਕਾਰ ਲਾਲ ਸਿੰਘ ਪੰਜਾਬ ਦੇ ਲੋਕ ਜੀਵਨ ਦਾ ਨਿਕਟ ਅਨੁਭਵ ਰੱਖਦਾ ਹੈ।ਉਹ ਸਮਝਦਾ ਹੈ ਕਿ ਉੱਤਮ ਸਮਾਜ ਦੀ ਸਿਰਜਣਾ ਮਨੁੱਖ ਦੇ ਸਿਧਾਂਤਾਂ ਉਪਰ ਟਿਕੇ ਹੋਣ,ਇਮਾਨਦਾਰੀ ਉਪਰ ਪਹਿਰਾ ਦੇਣ,ਮਿਹਨਤ/ਸੰਘਰਸ਼ ਕਰਨ ਅਤੇ ਆਪਣੇ ਕਾਰਜ ਪ੍ਰਤੀ ਪ੍ਰਤੀਬੱਧ ਹੋਣ ਉਪਰ ਨਿਰਭਰ ਕਰਦੀ ਹੈ। ਆਪਣੇ ਵਿਚਾਰਾਂ ਦੀ ਅਭਿਵਿਅਕਤੀ ਲਈ ਲੇਖਕ ਆਪਣੇ ਪਾਤਰਾਂ ਨੂੰ ਮਾਧਿਅਮ ਬਣਾਉਂਦਾ ਹੈ।ਅਜਿਹੇ ਮੌਕਿਆਂ ‘ਤੇ ਵੀ ਲੇਖਕ ਆਪਣੀ ਸਿਰਜਣਾਤਮਿਕ ਸਮਰੱਥਾ ਤੇ ਗਲਪ ਕਲਾ ਦਾ ਲੋਹਾ ਮੰਨਵਾਉਂਦਾ ਨਜ਼ਰ ਆਉਂਦਾ ਹੈ। ਸਮਾਜਿਕ ਸਿਸਟਮ ਦੀ ਮਿਸ਼ਰਤ ਅਰਥ ਵਿਵਸਥਾ ਦੇ ਸੰਦਰਭ ਵਿੱਚ ਸਮਾਜ ਵਿੱਚ ਔਰਤ ਦੀ ਸਥਿਤੀ,ਘਰੇਲੂ ਕਲੇਸ਼, ਨੌਕਰੀ ਪੇਸ਼ਾ ਲੋਕਾਂ ਦੀਆਂ ਸਮੱਸਿਆਵਾਂ ਤੇ ਸੀਮਾਵਾਂ,ਜੀਵਨ ਦੀਆਂ ਛੋਟੀਆਂ-ਵੱਡੀਆਂ ਸਮੱਸਿਆਵਾਂ,ਘਰਾਂ ਦੀ ਆਰਥਕ ਮੰਦਹਾਲੀ, ਸ਼ੋਸ਼ਣ, ਮਾਨਵੀ ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਉਨ੍ਹਾਂ ਦੇ ਰੂਪਾਂਤਰਣ ਆਦਿ ਨੂੰ ਕਹਾਣੀਕਾਰ ਲਾਲ ਸਿੰਘ ਬੜੀ ਸ਼ਿੱਦਤ ਨਾਲ ਪੇਸ਼ ਕਰਦਾ ਹੈ। ਉਹ(ਅਤੇ ਉਸਦੇ ਪਾਤਰ ਵੀ) ਕਠੋਰ ਅਤੇ ਗ਼ੈਰ-ਮੁਆਫ਼ਿਕ ਹਾਲਤਾਂ ਵਿੱਚ ਵੀ ਜ਼ਿੰਦਗੀ ਜਿਉਣ ਅਤੇ ਮਾਣਨ ਵਿੱਚ ਵਿਸ਼ਵਾਸ ਰੱਖਦਾ ਹੈ(ਰੱਖਦੇ ਹਨ)। ਕਹਾਣੀਕਾਰ ਭ੍ਰਿਸ਼ਟ ਸਮਾਜਿਕ/ਆਰਥਿਕ ਵਿਵਸਥਾ ਦਾ ਗਹਿਰਾ ਵਿਸ਼ਲੇਸ਼ਣ ਕਰਕੇ ਉਸਦੇ ਦੂਰ ਰਸ ਭਵਿੱਖੀ ਪ੍ਰਭਾਵਾਂ ਵੱਲ ਵੀ ਸੰਕੇਤ ਕਰਦਾ ਹੈ।ਜ਼ਿੰਦਗੀ ਪ੍ਰਤੀ ਗਹਿਰੀ ਅਤੇ ਵਿਆਪਕ ਸੂਝ ਦੇ ਝਲਕਾਰੇ ਉਸਦੀਆਂ ਕਹਾਣੀਆਂ ਵਿੱਚੋਂ ਸਹਿਜੇ ਹੀ ਮਿਲ ਜਾਂਦੇ ਹਨ। ਲਾਲ ਸਿੰਘ ਜਜ਼ਬਾਤੀ ਘਟਨਾਵਾਂ ਨੂੰ ਜੋੜ ਕੇ ਕਹਾਣੀ ਨਹੀਂ ਘੜਦਾ,ਸਗੋਂ ਬੁੱਧੀ ਤੇ ਵਿਵੇਕ ਨੂੰ ਟੁੰਬਣ ਵਾਲੀਆਂ ਘਟਨਾਵਾਂ,ਵਿਚਾਰਾਂ ਨੂੰ ਕਹਾਣੀ ਦੀ ਸਮੱਗਰੀ ਬਣਾਉਂਦਾ ਹੈ ਤੇ ਉਨ੍ਹਾਂ ਨੂੰ ਕਹਾਣੀ ਦੇ ਕਰਾਫ਼ਟ ਵਿੱਚ ਢਾਲਦਾ ਹੈ। ਉਹ ਪੁਰਾਣੇ ਪੇਂਡੂ ਭਾਈਚਾਰੇ ਵਿਚਲੇ ਮਾਨਵੀ ਨਿੱਘ ਅਤੇ ਪਿਆਰ ਨੂੰ ਅਤੇ ਪਦਾਰਥਕ ਹਾਲਤਾਂ ਵਿੱਚ ਬਦਲ ਰਹੇ ਪੇਂਡੂ ਭਾਈਚਾਰੇ ਦੀ ਤਸਵੀਰ ਨੂੰ ਵੀ ਬਾਖੂਬੀ ਉਲੀਕਦਾ ਹੈ।ਕਹਾਣੀਕਾਰ ਲਾਲ ਸਿੰਘ ਘਟਨਾਵਾਂ ਦੀ ਚੋਣ ਆਪਣੇ ਅਨੁਭਵ ਵਿੱਚੋਂ ਕਰਦਾ ਹੈ ਜਾਂ ਆਪਣੀ ਚਿੰਤਨ ਸਮਰੱਥਾ ਦੁਆਰਾ ਅਜਿਹੀਆਂ ਘਟਨਾਵਾਂ ਦੀ ਸਿਰਜਣਾ ਕਰ ਲੈਂਦਾ ਹੈ,ਜਿਹੜੀਆਂ ਉਸਦੇ ਗਲਪ ਤੱਥ ਨੂੰ ਉਜਾਗਰ ਕਰਨ ਵਾਲੀਆਂ ਹੁੰਦੀਆਂ ਹਨ।ਇੰਜ, ਉਹ ਕਹਾਣੀ ਦੇ ਤੀਬਰ, ਪ੍ਰਭਾਵਸ਼ਾਲੀ ਤੇ ਤੀਖਣ ਪ੍ਰਭਾਵ ਦੀ ਸਿਰਜਣਾ ਕਰਨ ਵਿੱਚ ਕਾਮਯਾਬ ਹੁੰਦਾ ਹੈ। ਲਾਲ ਸਿੰਘ ਦਸੂਹਾ ਸਾਹਿਤ ਤੇ ਸਮਾਜ ਪ੍ਰਤੀ ਆਪਣੀ ਸੁਹਿਰਦ ਜ਼ਿੰਮੇਵਾਰੀ ਨੂੰ ਸਮਝਦਾ ਹੈ।ਮਕਸਦ ਨੂੰ ਮੁੱਖ ਰੱਖ ਕੇ ਮਨੋਰਥਮੁਖੀ ਕਹਾਣੀ ਦੀ ਰਚਨਾ ਕਰਨ ਵਜੋਂ ਜਾਣੇ ਜਾਂਦੇ ਕਹਾਣੀਕਾਰ ਲਾਲ ਸਿੰਘ ਦਾ ਸਮਾਜ ਦੀਆਂ ਸਿਰਜਣਾਤਮਿਕ ਸ਼ਕਤੀਆਂ ਉਪਰ ਦਿੜ੍ਹ ਵਿਸ਼ਵਾਸ ਹੈ।ਉਸਦੀਆਂ ਕਹਾਣੀਆਂ ਲੋਕ-ਹਿਤੂ ਕੀਮਤਾਂ ਨੂੰ ਉਸਾਰਨ ਲਈ ਉਤਸ਼ਾਹ, ਹੱਲਾਸ਼ੇਰੀ,ਪ੍ਰੇਰਨਾ ਤੇ ਸਾਹਿਸ ਪ੍ਰਦਾਨ ਕਰਦੀਆਂ ਹਨ। ਇਹ ਕਹਾਣੀਆਂ ਪਾਠਕ ਦੇ ਮਨ ਨੂੰ ਛੂੰਹਦੀਆਂ ਹਨ ਤੇ ਸੋਚ ਨੂੰ ਜਗਾਉਂਦੀਆਂ ਹਨ।ਇਸੇ ਲਈ ‘ਯੁੱਧਵੀਰ’ ਪੁਸਤਕ ਨੂੰ ਮੈਂ ਮਨੋਰਥਮੁਖੀ ਰਚਨਾਕਾਰੀ ਦਾ ਪੁਖ਼ਤਾ ਪ੍ਰਵਚਨ ਕਹਿੰਦਾ ਹਾਂ।ਇਨ੍ਹਾਂ ਕਹਾਣੀਆਂ ਦਾ ਇਹ ਹਾਂਦਰੂ ਪੱਖ ਵੀ ਉਘੜ ਕੇ ਸਾਹਮਣੇ ਆਉਂਦਾ ਹੈ ਕਿ ਉਹ ਜ਼ਿੰਦਗੀ ਦੇ ਰਹੱਸ ਨੂੰ ਸਮਝਣ ਅਤੇ ਇਸਦੇ ਡੂੰਘੇ ਅਰਥਾਂ ਦਾ ਬੋਧ ਕਰਾਉਣ ਵਿੱਚ ਸਹਾਈ ਹੁੰਦੀਆਂ ਹਨ।

ਕਹਾਣੀਕਾਰ ਲਾਲ ਸਿੰਘ ਦਸੂਹਾ ਬਿਨਾਂ ਕਿਸੇ ਪ੍ਰਚਾਰ ਦੇ ਮੱਧਮ ਸੁਰ ਵਾਲੀ ਸਰਲ ਤੇ ਲੋਕ ਭਾਸ਼ਾ ਦੀ ਵਰਤੋਂ ਕਰਕੇ ਪਾਠਕ ਨਾਲ ਸਿੱਧਾ ਰਾਫ਼ਤਾ ਸਥਾਪਤ ਕਰ ਲੈਂਦਾ ਹੈ।ਸਹਿਜ,ਸਰਲ ਤੇ ਸੂਤਰਕ ਸ਼ੈਲੀ ਦੀ ਵਰਤੋਂ ਰਾਹੀਂ ਲੇਖਕ ਸਹਿਜ-ਸੁਭਾਵਿਕ ਲਹਿਜੇ ਰਾਹੀਂ ਆਪਣੀ ਗੱਲ ਕਹਿ ਜਾਂਦਾ ਹੈ।ਸੰਕੁਚਿਤ ਸ਼ੈਲੀ,ਤੀਬਰ ਚਰਿੱਤਰ ਵਿਕਾਸ,ਅਰਥ ਭਰਪੂਰ ਤੇ ਪ੍ਰਭਾਵਸ਼ਾਲੀ ਸੰਵਾਦ ਅਤੇ ਢੁੱਕਵੇਂ ਪ੍ਰਤੀਕ ਇਨ੍ਹਾਂ ਕਹਾਣੀਆਂ ਦੇ ਸਾਹਿਤਕ ਮੁੱਲ ਵਿੱਚ ਵਾਧਾ ਕਰਦੇ ਹਨ। ਇਨ੍ਹਾਂ ਕਹਾਣੀਆਂ ਵਿੱਚ ਪ੍ਰਸਤੁਤ ਵਸਤੂ ਅਨੁਭਵ ਪ੍ਰਬੁੱਧ ਸਿਰਜਕ ਲਾਲ ਸਿੰਘ ਦਸੂਹਾ ਦੀ ਰਚਨਾਤਮਿਕ ਸਮਰੱਥਾ ਦਾ ਪ੍ਰਮਾਣ ਬਣਦਾ ਹੈ।

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਗੁਰਬਾਜ਼ ਸਿੰਘ ਦੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ* ਦਾ ਲੋਕ-ਅਰਪਣ
ਗੁਰਬਾਜ਼ ਸਿੰਘ ਦੀ ਵਾਰਤਕ ਪੁਸਤਕ ‘ਹੁਣ ਉਹ ਕਿੱਥੇ ਗੱਲਾਂ* ਦਾ ਲੋਕ ਅਰਪਣ ਕਰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ*,ਪ੍ਰੋ. ਯੋਗ ਰਾਜ, ਡਾ. ਹਰਜਿੰਦਰ ਪਾਲ ਸਿੰਘ ਵਾਲੀਆ, ਡਾ. ਮਦਨ ਲਾਲ ਹਸੀਜਾ, ਗੁਰਪ੍ਰੀਤ ਕੌਰ,ਦਵਿੰਦਰ ਪਟਿਆਲਵੀ,ਬਲਬੀਰ ਸਿੰਘ ਦਿਲਦਾਰ ਅਤੇ ਨਵਦੀਪ ਸਿੰਘ ਮੁੰਡੀ ਆਦਿ।

ਪਟਿਆਲਾ – ਅੱਜ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਉਘੇ ਪੰਜਾਬੀ ਲੇਖਕ ਗੁਰਬਾਜ਼ ਸਿੰਘ ਦੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ* ਦਾ ਲੋਕ ਅਰਪਣ ਭਾਸ਼ਾ ਵਿਭਾਗ,ਪੰਜਾਬ, ਸ਼ੇਰਾਂ ਵਾਲਾ ਗੇਟ,ਪਟਿਆਲਾ ਦੇ ਲੈਕਚਰ ਹਾਲ ਵਿਖੇ ਕੀਤਾ ਗਿਆ। ਇਸ ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ 1957 ਵਿਚ ਹੋਂਦ ਵਿਚ ਆਈ ਪੰਜਾਬੀ ਸਾਹਿਤ ਸਭਾ ਪਟਿਆਲਾ ਲਗਭਗ ਇਕ ਸਦੀ ਦੀ ਆਪਣੀ ਮੁੱਲਵਾਨ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦੀ ਹੋਈ ਮਾਤ—ਭਾਸ਼ਾ ਦੇ ਖ਼ਜਾਨੇ ਨੂੰ ਅਨਮੋਲ ਸਾਹਿਤਕ ਹੀਰਿਆਂ ਨਾਲ ਅਮੀਰ ਬਣਾ ਰਹੀ ਹੈ। ਦੇਸ—ਵਿਦੇਸ ਵਿਚ ਇਸ ਸਭਾ ਦੀ ਇਤਿਹਾਸਕ ਦੇਣ ਦੀ ਚਰਚਾ ਹੁੰਦੇ ਰਹਿਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਜਿਸ ਉਪਰ ਇਸ ਦੇ ਸਮੂਹ ਮੈਂਬਰਾਂ ਨੂੰ ਫ਼ਖ਼ਰ ਹੈ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ *ਤੇ ਪੁੱਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫੈਸਰ ਅਤੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਉਪ ਚੇਅਰਮੈਨ ਡਾ. ਯੋਗ ਰਾਜ ਨੇ ਗੁਰਬਾਜ਼ ਸਿੰਘ ਦੀ ਪੁਸਤਕ ਦੇ ਹਵਾਲੇ ਨਾਲ ਵਰਤਮਾਨ ਪੰਜਾਬੀ ਕਵਿਤਾ ਅਤੇ ਸਾਹਿਤ ਦੇ ਪ੍ਰਯੋਜਨ ਤੇ ਤਨਕੀਦੀ ਪੱਖਾਂ ਤੋਂ ਗੰਭੀਰ ਚਰਚਾ ਨੂੰ ਛੋਹਿਆ ਤੇ ਕਿਹਾ ਕਿ ਲੇਖਕ ਦਾ ਸਮਾਜ ਪ੍ਰਤੀ ਉਸਾਰੂ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ।ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੋਮਣੀ ਸਾਹਿਤਕ ਪੱਤਰਕਾਰ ਅਤੇ ਪ੍ਰੋਫ਼ੈਸਰ ਆਫ਼ ਜਰਨਲਿਜ਼ਮ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਕਿਹਾ ਕਿ ਪੁਸਤਕ ਬਾਰੇ ਡੂੰਘੀ ਚਰਚਾ ਕਰਦਿਆਂ ਕਿਹਾ ਕਿ ਅਜੋਕੇ ਪਦਾਰਥਵਾਦੀ ਅਤੇ ਧਨ ਕਮਾਉਣ ਦੀ ਲਾਲਸਾ ਨੇ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ ਹੈ ਅਤੇ ਅਜੋਕਾ ਮਨੁੱਖ ਆਪਣੀ ਪਿਛਲੀ ਅਮੀਰ ਵਿਰਾਸਤ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਤਰਸ ਰਿਹਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ,ਡਾ. ਮਦਨ ਲਾਲ ਹਸੀਜਾ ਨੇ ਕਿਹਾ ਕਿ ਗੁਰਬਾਜ਼ ਸਿੰਘ ਦੀ ਅਜਿਹੀ ਪੁਸਤਕ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਸਾਂਝੀ ਰਵਾਇਤ ਅਤੇ ਵਿਰਾਸਤ ਬਾਰੇ ਸਮਾਜ ਅੱਗੇ ਗੰਭੀਰ ਸੁਆਲ ਛੱਡਦੀ ਹੈ।ਪ੍ਰਸਿੱਧ ਕਹਾਣੀਕਾਰ ਮੁਖਤਿਆਰ ਸਿੰਘ (ਖੰਨਾ) ਦੀ ਧਾਰਣਾ ਸੀ ਕਿ ਸਾਹਿਤ ਅਤੇ ਸਮਾਜ ਇਕ ਦੂਜੇ ਦੇ ਪੂਰਕ ਹਨ ਜਦੋਂ ਕਿਕ ਸ਼ੁਭ ਕਰਮਨ ਫਾਊਂਂਡੇਸ਼ਨ, ਪਟਿਆਲਾ ਦੇ ਪ੍ਰਧਾਨ ਅਤੇ ਅਧਿਆਪਕਾ ਗੁਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਅਜਿਹੇ ਸਾਰਥਿਕ ਸਮਾਗਮ ਨਵੀਂ ਪੀੜ੍ਹੀ ਦੇ ਮਨ ਵਿਚ ਮਾਂ ਬੋਲੀ ਅਤੇ ਸਾਹਿਤਕ ਰੁਚੀਆਂ ਪ੍ਰਤੀ ਚੇਤਨਾ ਜਗਾਉਂਦੇ ਹਨ। ਇਸ ਪੜਾਅ ਦੌਰਾਨ ਲੇਖਕ ਗੁਰਬਾਜ਼ ਸਿੰਘ ਨੇ ਆਪਣੀ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਰੌਸ਼ਨੀ ਪਾਈ ਅਤੇ ਇਸ ਦੇ ਲਿਖੇ ਜਾਣ ਦੇ ਕਾਰਨਾਂ ਬਾਰੇ ਦਿਲਚਸਪ ਢੰਗ ਨਾਲ ਚਰਚਾ ਕੀਤੀ।ਪੁਸਤਕ ਬਾਰੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਤੋਂ ਇਲਾਵਾ ਸੀਨੀਅਰ ਲੇਖਕ ਡਾ. ਜੀ.ਐਸ.ਆਨੰਦ,ਬਲਬੀਰ ਸਿੰਘ ਦਿਲਦਾਰ, ਨਵਦੀਪ ਸਿੰਘ ਮੁੰਡੀ,ਸਮਰਜੀਤ ਸਿੰਘ ਮਾਨ (ਸਿਰਸਾ) ਅਤੇ ਗੁਰਪ੍ਰੀਤ ਸਿੰਘ ਸਿੱਧੂ (ਸਿਰਸਾ) ਨੇ ਪੁਸਤਕ—ਚਰਚਾ ਵਿਚ ਭਾਗ ਲਿਆ।

ਸਮਾਗਮ ਦੇ ਦੂਜੇ ਹਿੱਸੇ ਵਿਚ ਸੰਗਰੂਰ ਤੋਂ ਉਚੇਚੇ ਤੌਰ ਤੇ ਪੁੱਜੇ ਪ੍ਰਸਿੱਧ ਸ਼ਾਇਰਾਂ ਕਰਮ ਸਿੰਘ ਜ਼ਖ਼ਮੀ, ਰਾਜਿੰਦਰ ਸਿੰਘ ਰਾਜਨ, ਬਹਾਦਰ ਸਿੰਘ ਧੌਲਾ ਅਤੇ ਸੁਰਜੀਤ ਸਿੰਘ ਮੌਜੀ ਤੋਂ ਇਲਾਵਾ, ਖ਼ੁਸ਼ਵੀਰ ਸਿੰਘ ਤੂਰ, ਡਾ. ਅਸ਼ੋਕ ਕੁਮਾਰ ਖੁਰਾਣਾ, ਜਰਨੈਲ ਸਿੰਘ, ਜੋਗਾ ਸਿੰਘ ਧਨੌਲਾ,ਮਨਸੀਰਤ ਕੌਰ, ਸਾਗਰ ਸੂਦ ਸੰਜੇ,ਵਰਿੰਦਰ ਸਿੰਘ, ਹਰਦੀਪ ਸੱਭਰਵਾਲ,ਤ੍ਰਿਲੋਕ ਸਿੰਘ ਢਿੱਲੋਂ, ਨਾਇਬ ਸਿੰਘ ਬਦੇਸ਼ਾ, ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ,ਅਮਰ ਗਰਗ ਕਲਮਦਾਨ (ਧੂਰੀ), ਗੁਰਪ੍ਰੀਤ ਸਿੰਘ,ਜਸਪਾਲ,ਤ੍ਰਿਲੋਕ ਢਿੱਲੋਂ,ਸੁਰਿੰਦਰ ਕੌਰ ਬਾੜਾ,ਸਤੀਸ਼ ਵਿਦਰੋਹੀ, ਬਚਨ ਸਿੰਘ ਗੁਰਮ,ਗੁਰਦੀਪ ਮਹੌਣ,ਪਰਮਜੀਤ ਸੱਭਰਵਾਲ,ਕ੍ਰਿਪਾਲ ਸਿੰਘ ਮੂਣਕ,ਵਿਜੇ ਕੁਮਾਰ,ਪਵਨ ਕੁਮਾਰ ਹੋਸ਼ੀ,ਗੁਰਪ੍ਰੀਤ ਸਿੰਘ ਢਿੱਲੋਂ,ਰਾਜੇਸ਼ਵਰ ਕੁਮਾਰ,ਹਰਵਿੰਦਰ ਸਿੰਘ ,ਜਗਸੀਰ ਸਿਘ ਕਲਾਲਾ ਆਦਿ ਨੇ ਵੀ ਬਹੁਭਾਂਤੀ ਲਿਖਤਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਉਪਰ ਚਰਚਾ ਵੀ ਹੁੰਦੀ ਰਹੀ।

ਇਸ ਸਮਾਗਮ ਵਿਚ ਪ੍ਰਸਿੱਧ ਕਵੀਆਂ,ਵਿਦਵਾਨਾਂ ਵਿਚੋਂ ਪ੍ਰੋ. ਜੇ.ਕੇ.ਮਿਗਲਾਨੀ, ਡਾ. ਹਰਨੇਕ ਸਿੰਘ ਢੋਟ,ਸਾਬਕਾ ਡੀ.ਡੀ.ਪੀ.ਓ. ਸੁਖਪਾਲ ਸਿੰਘ, ਕੁਲਵਿੰਦਰ ਸਿੰਘ ਮਾਨੂੰਪੁਰੀ,ਗੁਰਮੁਖ ਸਿੰਘ ਜਾਗੀ,ਜਸਬੀਰ ਸਿੰਘ, ਕੁਲਦੀਪ ਪਟਿਆਲਵੀ, ਐਸ.ਐਨ. ਚੌਧਰੀ, ਜੱਗਾ ਰੰਗੂਵਾਲ, ਰਾਜੇਸ਼ ਕੋਟੀਆ,ਮੁਕੇਸ਼ ਅਤੇ ਓਮ ਆਦਿ ਵੀ ਸ਼ਾਮਿਲ ਸਨ।

ਅੰਤ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਪਟਿਆਲਵੀ ਨੇ ਬਾਖ਼ੂਬੀ ਨਿਭਾਈ।ਇਸ ਦੌਰਾਨ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਕੁਲਦੀਪ ਕੌਰ ਧੰਜੂ ਦਾ ਕਾਵਿ-ਸੰਗ੍ਰਹਿ ‘ਇਜ਼ਹਾਰ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ : ਉਜਾਗਰ ਸਿੰਘ
ਕੁਲਦੀਪ ਕੌਰ ਸੰਧੂ ਲੋਕ ਹਿਤਾਂ ‘ਤੇ ਪਹਿਰਾ ਦੇਣ ਵਾਲੀਆਂ ਕਵਿਤਾਵਾਂ ਲਿਖਣ ਵਾਲੀ ਸ਼ਾਇਰਾ ਹੈ। ਉਹ ਬਹੁਤ ਹੀ ਸੰਵੇਦਨਸ਼ੀਲ ਕਵਿਤਰੀ ਹੈ। ਕਵਿਤਰੀ ਨੇ ਵੱਡੀ ਉਮਰ ਵਿੱਚ ਜਾ ਕੇ ਲਿਖਣਾ ਸ਼ੁਰੂ ਕੀਤਾ ਹੈ, ਇਸ ਲਈ ਉਸਦਾ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੈ। ਇਸ ਤਜ਼ਰਬੇ ਦੇ ਆਧਾਰ ‘ਤੇ ਜੋ ਉਸਨੇ ਸੰਸਾਰ ਵਿੱਚ ਆਪਣੇ ਆਲੇ ਦੁਆਲੇ ਵਾਪਰਦਾ ਵੇਖਿਆ ਹੈ, ਉਸਨੂੰ ਆਪਣੀਆਂ ਕਵਿਤਾਵਾਂ ਵਿੱਚ ਦ੍ਰਿਸ਼ਟਾਂਤਿਕ ਢੰਗ ਨਾਲ ਲਿਖਿਆ ਹੈ। ਭਾਵ ਉਸਦੇ ਨਿੱਜੀ ਤਜ਼ਰਬੇ ਨੇ ਕਵਿਤਾਵਾਂ ਵਿੱਚ ਇਨਸਾਨੀ ਜ਼ਿੰਦਗੀ ਦਾ ਪ੍ਰਤੀਬਿੰਬ ਦੇ ਤੌਰ ‘ਤੇ ਲਿਖ ਦਿੱਤਾ ਹੈ। ਇਸ ਕਰਕੇ ਹੀ ਉਸਦੀਆਂ ਕਵਿਤਾਵਾਂ ਸਚਾਈ ਦੇ ਨੇੜੇ ਅਤੇ ਸਮਾਜਿਕ ਸਰੋਕਾਰਾਂ ਨਾਲ ਗੜੁਚ ਹਨ। ਆਮ ਤੌਰ ‘ਤੇ ਕਵਿਤਰੀਆਂ ਰੁਮਾਂਸਵਾਦੀ ਕਵਿਤਾਵਾਂ ਲਿਖਦੀਆਂ ਹੋਈਆਂ ਔਰਤਾਂ ਦੇ ਦਰਦਾਂ ਦੀ ਦਾਸਤਾਂ ਕਹਿੰਦੀਆਂ ਹਨ, ਪ੍ਰੰਤੂ ਕੁਲਦੀਪ ਕੌਰ ਸੰਧੂ ਦੇ ਪਲੇਠੇ ਕਾਵਿ-ਸੰਗ੍ਰਹਿ ‘ਇਜ਼ਹਾਰ’ ਵਿਚਲੀਆਂ ਬਹੁਤੀਆਂ ਕਵਿਤਾਵਾਂ ਸਮਾਜਿਕ ਹਿੱਤਾਂ ‘ਤੇ ਪਹਿਰਾ ਦੇਣ ਵਾਲੀਆਂ ਹਨ। ਇਸ ਤੋਂ ਪਹਿਲਾਂ ਕਵਿਤਰੀ ਦੀਆਂ ਕਵਿਤਾਵਾਂ 6 ਪੰਜਾਬੀ ਅਤੇ 6 ਹਿੰਦੀ ਦੇ ਕਾਵਿ-ਸੰਗ੍ਰਹਿਾਂ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ, ਪ੍ਰੰਤੂ ਨਿਰੋਲ ਉਸਦੀਆਂ ਆਪਣੀਆਂ ਕਵਿਤਾਵਾਂ ਵਾਲਾ ਇਹ ਪਹਿਲਾ ਕਾਵਿ-ਸੰਗ੍ਰਹਿ ਹੈ। ਉਸਦੀਆਂ ਕਵਿਤਾਵਾਂ ਦੇ ਵਿਸ਼ੇ ਸਮਾਜ ਵਿੱਚ ਫ਼ੈਲੀਆਂ ਸਮਾਜਿਕ ਕੁਰੀਤੀਆਂ ਦੀ ਗੱਲ ਕਰਦੇ ਹਨ। ਇਸ ਕਾਵਿ-ਸੰਗ੍ਰਹਿ ਵਿੱਚ 62 ਕਵਿਤਾਵਾਂ ਹਨ, ਜਿਹੜੀਆਂ ਸਾਰੀਆਂ ਹੀ ਲੋਕਾਈ ਦੇ ਦਰਦ ਦਾ ਪ੍ਰਗਟਾਵਾ ਕਰਦੀਆਂ ਹਨ। ਉਨ੍ਹਾਂ ਵਿੱਚੋਂ ਪਹਿਲੀ ਹੀ ਕਵਿਤਾ ‘ਅਰਦਾਸ’ ਵਿੱਚ ਕਵਿਤਰੀ ਨੇ ਕਈ ਵਿਸ਼ੇ ਛੋਹੇ ਹਨ, ਜਿਨ੍ਹਾਂ ਵਿੱਚ ਗ਼ਰੀਬਾਂ ਮਜ਼ਲੂਮਾਂ ਤੇ ਜ਼ੁਲਮ, ਬੇਰੋਜ਼ਗਾਰੀ, ਨਸ਼ਿਆਂ, ਅਮਨ ਕਾਨੂੰਨ ਦੀ ਮਾੜੀ ਸਥਿਤੀ ਕਰਕੇ ਸਮਾਜ ਵਿੱਚ ਡਰ ਦਾ ਮਾਹੌਲ ਬਣਿਆਂ ਹੋਇਆ ਹੈ, ਸ਼ਾਮਲ ਹਨ। ਲੋਕਾਂ ‘ਤੇ ਜ਼ੁਲਮ ਹੋ ਰਹੇ ਹਨ, ਲੋਕ ਬੇਬਸ ਹੋਏ ਪਏ ਹਨ, ਲੁੱਟਾਂ ਖੋਹਾਂ ਹੋ ਰਹੀਆਂ ਹਨ, ਸਾਧੂਆਂ ਦੇ ਭੇਸ ਵਿੱਚ ਮਲਕ ਭਾਗੋ ਫਿਰ ਰਹੇ ਹਨ। ਕਾਵਿ-ਸੰਗ੍ਰਹਿ ਵਿੱਚ ਔਰਤਾਂ ਸੰਬੰਧੀ 18 ਕਵਿਤਾਵਾਂ ਹਨ, ਜਿਨ੍ਹਾਂ ਵਿੱਚ ‘ਜੀਵਨ ਦਾ ਚੱਪੂ’, ‘ਅਣਜੰਮੀ ਧੀ ਦੀ ਅਰਜੋਈ’, ‘ਔਰਤ ਇੱਕ ਅਜ਼ੀਮ ਸ਼ਕਤੀ’, ‘ਅਧੂਰੀ ਖ਼ੁਸ਼ੀ’, ‘ਕਵਿੱਤਰੀ’, ‘ਤ੍ਰਿਸ਼ਨਾ’, ‘ਨਾਰੀ ਦੀ ਵੇਦਨਾ’, ‘ਸਮਝੌਤੇ’, ‘ਰਿਸ਼ਤੇ’, ‘ਇਹਸਾਸ’, ਜ਼ਿੰਦਗੀ’, ‘ਕੀ ਮੇਰਾ ਹੈ ਕਸੂਰ’, ‘ਬੇਪਨਾਹ ਪਿਆਰ’, ‘ਉਹ ਮਜ਼ਬੂਰ ਯਾਦਾਂ’, ‘ਔਰਤ’, ‘ਖੁਦ ਦੀ ਤਲਾਸ਼’, ‘ਅਕਸ’ ਅਤੇ ‘ਮੈਂ ਅਜੇ ਥੱਕੀ ਨਹੀਂ’ ਕਵਿਤਾਵਾਂ ਹਨ, ਜਿਹੜੀਆਂ ਔਰਤ ਦੀ ਜ਼ਿੰਦਗੀ ਦੀ ਜਦੋਜਹਿਦ ਦੀ ਬਾਤ ਤਾਂ ਪਾ ਰਹੀਆਂ ਹਨ, ਪ੍ਰੰਤੂ ਇਨ੍ਹਾਂ ਕਵਿਤਾਵਾਂ ਵਿੱਚ ਇਸਤਰੀਆਂ ਨਾਲ ਹੋ ਰਹੀਆਂ ਜ਼ੋਰ ਜ਼ਬਰਦਸਤੀਆਂ ਦੇ ਸੰਤਾਪ ਦਾ ਵਿਵਰਣ ਦਿੰਦੀ ਹੋਈ ਕਵਿਤਰੀ ਇਸਤਰੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਹੀ ਹੈ, ਭਾਵ ਔਰਤਾਂ ਦੇ ਮਨ ਦੀ ਵੇਦਨਾ ਨੂੰ ਕਵਿਤਾਵਾਂ ਵਿੱਚ ਦਰਸਾਇਆ ਗਿਆ ਹੈ। ਇਹ ਕਵਿਤਾਵਾਂ ਔਰਤਾਂ ਨੂੰ ਕਮਜ਼ੋਰ ਸਾਬਤ ਨਹੀਂ ਕਰਦੀਆਂ, ਸਗੋਂ ਔਰਤਾਂ ਨੂੰ ਸਮਾਜ ਵਿੱਚ ਬਰਾਬਰ ਦੇ ਰੁਤਬੇ ਅਤੇ ਹੱਕਾਂ ਦੀ ਵਕਾਲਤ ਕਰ ਰਹੀਆਂ ਹਨ। ਔਰਤਾਂ ‘ਤੇ ਜ਼ੁਲਮ ਹੋ ਰਹੇ ਹਨ। ਉਸ ਦੀਆਂ ਕਵਿਤਾਵਾਂ ਅਨੁਸਾਰ ਔਰਤਾਂ ਇਨ੍ਹਾਂ ਜ਼ੰਜ਼ੀਰਾਂ ਨੂੰ ਤੋੜ ਸੁੱਟਣਗੀਆਂ। ਕਵਿਤਰੀ ‘ਪੰਛੀ’ ਸਿਰਲੇਖ ਵਾਲੀ ਕਵਿਤਾ ਵਿੱਚ ਪਰਵਾਸ ਦੀ ਸਮੱਸਿਆ ਦਾ ਜ਼ਿਕਰ ਕਰਦੀ ਲਿਖਦੀ ਹੈ ਕਿ ਪਰਵਾਸ ਵਿੱਚ ਰੋਜ਼ੀ ਰੋਟੀ ਲਈ ਜਾਣਾ ਕੋਈ ਗ਼ਲਤ ਨਹੀਂ ਕਿਹਾ ਜਾ ਸਕਦਾ ਹੈ, ਪ੍ਰੰਤੂ ਪਰਵਾਸ

ਵਿੱਚ ਜਾ ਕੇ ਉਥੇ ਜੋਗੇ ਹੀ ਹੋ ਜਾਣਾ ਬਹੁਤ ਵੱਡਾ ਸੰਤਾਪ ਹੈ। ਪੰਜਾਬੀਆਂ ਦਾ ਉਥੇ ਜਾ ਕੇ ਵਸ ਜਾਣਾ ਜ਼ਾਇਜ ਨਹੀਂ। ਪੰਛੀ ਵੀ ਸਾਰੀ ਦਿਹਾੜੀ ਚੋਗਾ ਚੁਗਣ ਤੋਂ ਬਾਅਦ ਸ਼ਾਮ ਨੂੰ ਆਪਣੇ ਆਲ੍ਹਣੇ ਵਿੱਚ ਆ ਜਾਂਦੇ ਹਨ, ਪ੍ਰੰਤੂ ਸਾਡੇ ਪਰਵਾਸੀ ਵਾਪਸ ਆਉਣ ਨੂੰ ਤਿਆਰ ਹੀ ਨਹੀਂ। ਮਾਪੇ ਪਿਛੇ ਤੜਪਦੇ ਸਵਾਸ ਤਿਆਗ ਜਾਂਦੇ ਹਨ। ਕਵਿਤਰੀ ਸਮਾਜਿਕ ਤਾਣੇ-ਬਾਣੇ ‘ਤੇ ਕਿੰਤੂ-ਪ੍ਰੰਤੂ ਕਰਦੀ ਕਹਿੰਦੀ ਹੈ ਕਿ ਖ਼ੁਦਗਰਜ਼ ਲੋਕ ਸਮਾਜ ‘ਤੇ ਕਲੰਕ ਹਨ, ਜਿਨ੍ਹਾਂ ਦੇ ਕਿਰਦਾਰ ਸਮਾਜਕ ਭਾਈਚਾਰੇ ਦਾ ਨੁਕਸਾਨ ਕਰ ਰਹੇ ਹਨ। ਇਨ੍ਹਾਂ ਸਮਾਜਿਕ ਵਿਸੰਗਤੀਆਂ ਲਈ ਸਾਡੀ ਪ੍ਰਸ਼ਾਸ਼ਨਿਕ ਪ੍ਰਣਾਲੀ ਨੂੰ ਬਰਾਬਰ ਜ਼ਿੰਮੇਵਾਰ ਠਹਿਰਾਉਂਦੀ ਹੈ। ਸਿਆਸਤਦਾਨ ਮਨਮਰਜ਼ੀਆਂ ਕਰ ਰਹੇ ਹਨ, ਚੋਰ ਤੇ ਕੁੱਤੀ ਰਲੇ ਹੋਏ ਹਨ, ਸਿਆਸਤਦਾਨ ਜ਼ਾਲਮ ਬਣ ਗਏ ਹਨ, ਉਨ੍ਹਾਂ ਵੱਲੋਂ ਨਫ਼ਰਤਾਂ ਦੇ ਬੀਜ ਬੀਜੇ ਜਾ ਰਹੇ ਹਨ, ਰਿਸ਼ਵਤਾਂ ਦਾ ਬੋਲਬਾਲਾ ਹੈ। ਮਨੁੱਖਤਾ ਲਾਲਚ ਵਿੱਚ ਗ੍ਰਸਤ ਹੋ ਗਈ ਹੈ, ਸਾਂਝੇ ਪਰਿਵਾਰ ਖ਼ਤਮ ਹੋ ਗਏ, ਬਜ਼ੁਰਗ ਬ੍ਰਿਧ ਆਸ਼ਰਮਾ ਵਿੱਚ ਰੁਲ ਰਹੇ ਹਨ, ਬੱਚੇ ਪਰਵਾਸ ਵਿੱਚ ਮੌਜ ਮਸਤੀਆਂ ਕਰ ਰਹੇ ਹਨ, ਵਿਖਾਵੇ ਦਾ ਜ਼ਮਾਨਾ ਹੈ। ‘ਵੇਖ ਲਓ’ ਸਿਰਲੇਖ ਵਾਲੀ ਕਵਿਤਾ ਵਿੱਚ ਕਵਿਤਰੀ ਲੋਕਾਈ ਨੂੰ ਗ਼ਰੀਬਾਂ ਦਾ ਸਹਾਰਾ ਬਣਨ ਦੀ ਗੱਲ ਕਰਦੀ ਲਿਖਦੀ ਹੈ:

ਉਮਰ ਭਰ ਦੇਣਗੇ ਦੁਆਵਾਂ, ਉਹ ਗ਼ਰੀਬ ਤੇ ਮਜ਼ਬੂਰ।

ਉਹਨਾਂ ਦੀਆਂ ਮਜ਼ਬੂਰੀਆਂ ਕੁਝ, ਵੰਡ-ਵੰਡਾ ਕੇ ਵੇਖ ਲਓ।

ਕੁਲਦੀਪ ਕੌਰ ਧੰਜੂ ਸਮਾਜ ਨੂੰ ਇਸਤਰੀਆਂ ਦਾ ਪੱਖ ਪੂਰਨ ਦੀ ਤਾਕੀਦ ਕਰਦੀ ਹੈ। ਔਰਤ ਤੇ ਮਰਦ ਇੱਕ ਦੂਜੇ ਦੇ ਪੂਰਕ ਹਨ, ਔਰਤ ਸਮਾਜ ਦੀ ਸਿਰਜਣਾ ਕਰਦੀ ਹੈ, ਇਸ ਲਈ ਇਸਦਾ ਸਤਿਕਾਰ ਤੇ ਸਨਮਾਨ ਜ਼ਰੂਰੀ ਹੈ। ਰਿਸ਼ਤਿਆਂ ਵਿੱਚ ਆਈ ਗਿਰਾਵਟ ਕਰਕੇ ਬਜ਼ੁਰਗਾਂ ਦੀ ਬੇਕਦਰੀ ਹੋ ਰਹੀ ਹੈ। ਨੌਜਵਾਨ ਆਪ ਤਾਂ ਐਸ਼ ਆਰਾਮ ਦੀ ਜ਼ਿੰਦਗੀ ਜਿਉਂਦੇ ਹਨ, ਪ੍ਰੰਤੂ ਮਾਪਿਆਂ ਨੂੰ ਅਣਡਿਠ ਕਰਦੇ ਹਨ। ਕਵਿਤਰੀ ‘ਮਜ਼ਬੂਰਨ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੀ ਹੈ:

ਰਿਸ਼ਤਿਆਂ ਦੇ ਬੋਝ ਨੂੰ ਝਟਕ ਕੇ, ਸਾਂਝੇ ਫ਼ਿਕਰਾਂ ਤੋਂ ਥੋੜ੍ਹਾ ਪਾਸੇ ਸਰਕ ਕੇ।

ਛੱਡ ਕੇ ਬਜ਼ੁਰਗਾਂ ਨੂੰ ਬਿਰਧ ਆਸ਼ਰਮਾਂ ‘ਚ, ਕਰਨਾ ਚਾਹੁੰਦੇ ਨੇ ਬਸ ਮੌਜਾਂ ਰੱਜ ਰੱਜ ਕੇ।

ਕੁਲਦੀਪ ਕੌਰ ਧੰਜੂ ਆਸ਼ਾਵਾਦੀ ਹੋਣ ਕਰਕੇ ਹਿੰਮਤ ਨਾਲ ਬੁਲੰਦੀਆਂ ‘ਤੇ ਪਹੁੰਚਣ ਦੀ ਤਾਕੀਦ ਕਰਦੀ ਹੋਈ ਲਿਖਦੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹਨ, ਇਨ੍ਹਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਕਵਿਤਰੀ ਦੀਆਂ 6 ਕਵਿਤਾਵਾਂ ਵਿੱਚੋਂ ਆਸ਼ਾਵਾਦੀ ਹੋਣ ਦੀ ਝਲਕ ਆਉਂਦੀ ਹੈ। ਮਿਹਨਤ ਕਰਦੇ ਰਹੋ ਇੱਕ ਨਾ ਇੱਕ ਦਿਨ ਜ਼ਰੂਰ ਸਫ਼ਲਤਾ ਤੁਹਾਡੇ ਪੈਰ ਚੁੰਮੇਗੀ। ‘ਜਿੱਤ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦੀ ਹੈ:

ਬਾਮਸ਼ੱਕਤ ਮਿਹਨਤ ਤੇਰੀ ਇੱਕ ਦਿਨ ਰੰਗ ਲਿਆਏਗੀ,

ਕੇਵਲ ਤੇਰੀ ਮਿਹਨਤ ਹੀ ਤੈਨੂੰ ਤੇਰੀ ਮੰਜ਼ਲ ਤੱਕ ਪਹੁੰਚਾਏਗੀ।

ਲੋਕਾਈ ਵੱਲੋਂ ਪਾਣੀ, ਹਵਾ ਤੇ ਧਰਤੀ ਨੂੰ ਪਲੀਤ ਕਰਕੇ ਵਾਤਾਵਰਨ ਨੂੰ ਦੂਸ਼ਤ ਕਰਨ ‘ਤੇ ਕਵਿਤਰੀ ਚਿੰਤਾ ਪ੍ਰਗਟ ਕਰਦੀ ਹੋਈ ਕਹਿੰਦੀ ਹੈ ਕਿ ਰਹਿੰਦੀ ਖੂੰਹਦੀ ਕਸਰ ਰੁੱਖਾਂ ਨੂੰ ਕੱਟਕੇ ਲੋਕਾਈ ਆਪਣੇ ਪੈਰੀਂ ਆਪ ਕੁਹਾੜੀ ਮਾਰ ਰਹੀ ਹੈ। ਪਾਣੀ ਤਾਂ ਵਿਕਣ ਲੱਗ ਗਿਆ ਹੈ, ਪ੍ਰੰਤੂ ਜਿਹੋ ਜਹੇ ਹਾਲਾਤ ਬਣ ਰਹੇ ਹਨ, ਕਿਤੇ ਹਵਾ ਵੀ ਮੁੱਲ ਵਿਕਣ ਲੱਗ ਸਕਦੀ ਹੈ। ‘ਦੁਚਿੱਤੀ ਦਾ ਮਾਹੌਲ’ ਕਵਿਤਾ ਵਿੱਚ ਕੁਲਦੀਪ ਕੌਰ ਧੰਜੂ ਲਿਖਦੀ ਹੈ:

ਪਾਣੀ ਤਾਂ ਧਰਤੀ ਉੱਤੇ ਪਹਿਲਾਂ ਹੀ ਵਿਕਦਾ ਸੀ, ਡਰ ਹੈ ਕਿਤੇ ਹਵਾ ਵੀ ਨਾ ਵਿਕ ਜਾਵੇ।

ਜ਼ਮੀਨ ਤਾਂ ਪਹਿਲਾਂ ਹੀ ਵਿਕਦੀ ਸੀ, ਡਰ ਹੈ ਕਿਤੇ ਅਸਮਾਨ ਵੀ ਨਾ ਵਿਕ ਜਾਵੇ।

ਕੁਲਦੀਪ ਕੌਰ ਧੰਜੂ ਜ਼ਿੰਦਗੀ ਦੇ ਵਿੱਚ ਇਸ਼ਕ, ਮੁਹੱਬਤ ਅਤੇ ਪਿਆਰ ਦਾ ਸਥਾਨ ਵੀ ਮਹੱਤਵਪੂਰਨ ਸਮਝਦੀ ਹੈ। ਮੁਹੱਬਤ ਨਾਲ ਜੀਵਨ ਸੁਹਾਵਣਾ ਹੋ ਜਾਂਦਾ ਹੈ, ਪ੍ਰੰਤੂ ਮੁਹੱਬਤ ਦੀ ਪਾਕੀਜਗੀ ਜ਼ਰੂਰੀ ਹੈ। ਉਹ ਇਹ ਵੀ ਕਹਿੰਦੀ ਹੈ ਕਿ ਪਿਆਰ ਕਰਨ ਵਾਲਿਆਂ ਲਈ ਮੁਹੱਬਤ ਤੋਂ ਵੱਡੀ ਕੋਈ ਸ਼ਾਹੂਕਾਰੀ ਨਹੀਂ। ਉਸਨੇ ਕੁਝ ਕਵਿਤਾਵਾਂ ਰੁਮਾਂਟਿਕ ਵੀ ਲਿਖੀਆਂ ਹਨ, ਜਿਨ੍ਹਾਂ ਵਿੱਚ ‘ਬੇਪਨਾਹ ਪਿਆਰ’, ‘ਉਹ ਮਜ਼ਬੂਰ ਯਾਦਾਂ’, ‘ਪਿਆਰ ਨਾ ਮੰਗੋ’, ‘ਤਾਂ ਹੀ ਪਿਆਰ ਕਰਨ’, ‘ਮੁਲਾਕਾਤ’, ‘ਪੱਥਰ ਦਿਲ’ ਅਤੇ ‘ਇਸ਼ਕ’ ਸ਼ਾਮਲ ਹਨ। ‘ਪੱਥਰ ਦਿਲ’ ਕਵਿਤਾ ਵਿੱਚ ਕਵਿਤਰੀ ਲਿਖਦੀ ਹੈ:

ਜ਼ਾਲਮ ਨੇ ਸੱਟ ਬੇਵਫ਼ਾਈ ਦੀ ਬੜੀ ਹੀ ਮਾਰੀ ਗੁੱਝੀ,

ਆਪਣੇ ਹੱਥੀਂ ਹੀ ਲਕੀਰ ਕਿਸਮਤ ਦੀ ਮਿਟਾ ਬੈਠੇ।

ਭਵਿਖ ਵਿੱਚ ਕੁਲਦੀਪ ਕੌਰ ਧੰਜੂ ਤੋਂ ਹੋਰ ਬਿਹਤਰੀਨ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।

123 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਜ਼ੋਹਰਾ ਪਬਲੀਕੇਸ਼ਨ, ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

ਸੰਪਰਕ ਕੁਲਦੀਪ ਕੌਰ ਧੰਜੂ : 9463369202

ਹਰਪ੍ਰੀਤ ਕੌਰ ਸੰਧੂ ਦਾ ਮਿੰਨੀ-ਕਹਾਣੀ ਸੰਗ੍ਰਹਿ ‘ਨਾਨੀ ਦੀਆਂ ਬਾਤਾਂ’ ਗੁਣਾਂ ਦੀ ਗੁੱਥਲੀ : ਉਜਾਗਰ ਸਿੰਘ
ਹਰਪ੍ਰੀਤ ਕੌਰ ਸੰਧੂ ਕਵਿਤਾ ਅਤੇ ਵਾਰਤਕ ਲਿਖਦੀ ਹੈ। ਉਸਦੀਆਂ ਹੁਣ ਤੱਕ ਤਿੰਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਾਵਿ-ਸੰਗ੍ਰਹਿ ਅਤੇ ਇੱਕ ਨਿਬੰਧ-ਸੰਗ੍ਰਹਿ ਸ਼ਾਮਲ ਹਨ। ਪੜਚੋਲ ਅਧੀਨ ‘ਨਾਨੀ ਦੀਆਂ ਬਾਤਾਂ’ ਮਿੰਨੀ-ਕਹਾਣੀ ਸੰਗ੍ਰਹਿ ਚੌਥੀ ਪੁਸਤਕ ਹੈ। ਉਸਦੀ ਵਾਰਤਕ ਬਹੁਤ ਹੀ ਸੰਵੇਦਨਸ਼ੀਲ ਤੇ ਕਵਿਤਰੀ ਹੋਣ ਕਰਕੇ ਕਾਵਿਮਈ ਹੁੰਦੀ ਹੈ। ਇਸ ਪੁਸਤਕ ਵਿੱਚ ਉਸਦੀਆਂ 31 ਮਿੰਨੀ ਕਹਾਣੀਆਂ ਹਨ, ਜੋ ਬਹੁਤ ਹੀ ਪ੍ਰੇਰਨਾਦਾਇਕ ਹਨ ਅਤੇ ਦਿਲਚਸਪ ਹਨ। ਪਾਠ ਇੱਕ ਬੈਠਕ ਵਿੱਚ ਹੀ ਸਾਰੀਆਂ ਮਿੰਨੀ ਕਹਾਣੀਆਂ ਪੜ੍ਹਕੇ ਛੱਡਦਾ ਹੈ, ਕਿਉਂਕਿ ਵਿਚਾਕਾਰ ਛੱਡੀ ਹੀ ਨਹੀਂ ਜਾ ਸਕਦੀ। ਭਾਵੇਂ ਕਹਾਣੀਆਂ ਨਿੱਕੀਆਂ-ਨਿੱਕੀਆਂ ਹਨ, ਪ੍ਰੰਤੂ ਉਨ੍ਹਾਂ ਦੀਆਂ ਗੱਲਾਂ ਵੱਡੇ ਸੰਦੇਸ਼ ਦਿੰਦੀਆਂ ਹੋਈਆਂ ਜ਼ਿੰਦਗੀ ਜਿਉਣ ਲਈ ਸਾਰਥਿਕ ਨੁਕਤੇ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਵਰਤਮਾਨ ਅਧੁਨਿਕਤਾ ਅਤੇ ਨੈਟ ਦੇ ਜ਼ਮਾਨੇ ਵਿੱਚ ਸਾਂਝੇ ਪਰਿਵਾਰਾਂ ਦਾ ਸੰਕਲਪ ਖ਼ਤਮ ਹੋ ਗਿਆ ਹੈ। ਇਸ ਸਮੇਂ ਬੱਚੇ ਵੈਸੇ ਤਾਂ ਨਾਨਕੇ ਤੇ ਦਾਦਕੇ ਜਾਂਦੇ ਹੀ ਨਹੀਂ। ਨਾਨੀ ਦੀਆਂ ਬਾਤਾਂ ਤਾਂ ਇੱਕ ਸਪਨਾ ਹੋ ਗਿਆ ਹੈ, ਬੱਚੇ ਤਾਂ ਮਾਂ ਬਾਪ ਕੋਲ ਨਹੀਂ ਬੈਠਦੇ। ਬੱਚੇ ਤਾਂ ਪੜ੍ਹਾਈ ਦੇ ਬੋਝ ਥੱਲੇ ਦੱਬੇ ਰਹਿੰਦੇ ਹਨ। ਬਾਕੀ ਰਹਿੰਦਾ ਸਮਾਂ ਮੋਬਾਈਲਾਂ ਨੇ ਖਾ ਲਿਆ ਹੈ। ਜੇਕਰ ਇਹ ਪੁਸਤਕ ਪਾਠਕਰਮ ਵਿੱਚ ਸ਼ਾਮਲ ਕਰਕੇ ਬੱਚਿਆਂ ਨੂੰ ਪੜ੍ਹਾਈ ਜਾਵੇ ਤਾਂ ਹੋ ਸਕਦਾ ਪਰਿਵਰਾਂ ਵਿੱਚ ਆਪਸੀ ਪਿਆਰ ਅਤੇ ਮਿਲਵਰਤਨ ਦੁਬਾਰਾ ਕਾਇਮ ਹੋ ਸਕੇ। ਇਹ ਨਿੱਕੀਆਂ ਕਹਾਣੀਆਂ ਭਾਵੇਂ ਸਾਰੀਆਂ ਕਾਲਪਨਿਕ ਹੁੰਦੀਆਂ ਹਨ, ਪ੍ਰੰਤੂ ਇਨ੍ਹਾਂ ਨੂੰ ਸੁਣਨ ਤੇ ਸੁਣਾਉਣ ਨਾਲ ਪਰਿਵਾਰਾਂ ਦੇ ਮੁੜ ਜੁੜਨ ਦੀ ਸੰਭਾਵਨਾ ਹੋ ਸਕਦੀ ਹੈ। ਇਨ੍ਹਾਂ ਮਿੰਨੀ ਕਹਾਣੀਆਂ ਨੂੰ ਪੜ੍ਹਕੇ ਜਿਹੜੇ ਨੁਕਤੇ ਗ੍ਰਹਿਣ ਕਰਨ ਦੇ ਯੋਗ ਹਨ, ਉਹ ਇਸ ਪ੍ਰਕਾਰ ਹਨ : ਸਫ਼ਲ ਵਿਆਹੁਤਾ ਜੀਵਨ ਲਈ ਪਤੀ ਪਤਨੀ ਨੂੰ ਇੱਕਮਤ ਹੋ ਕੇ ਰਹਿਣਾ, ਸੁਣਕੇ ਗੱਲ ਨੂੰ ਹਜ਼ਮ ਕਰਨਾ ਜ਼ਰੂਰੀ, ਰਿਸ਼ਤਿਆਂ ਵਿੱਚ ਇਮਾਨਦਾਰੀ ਰੱਖਣੀ ਚਾਹੀਦੀ ਹੈ, ਆਪਣੀ ਕਮਾਈ ਤੋਂ ਬਾਅਦ ਕਮਾਈ ਦੀ ਕੀਮਤ ਦਾ ਅਹਿਸਾਸ ਹੁੰਦਾ ਹੈ, ਬਜ਼ੁਰਗਾਂ ਦੀ ਕਮਾਈ ਨੂੰ ਉਜਾੜੋ ਨਾ, ਭਵਿਖ ਦੀ ਥਾਂ ਵਰਤਮਾਨ ਬਾਰੇ ਸੋਚੋ, ਜ਼ੁਬਾਨ ਦਾ ਰਸ ਕੀਮਤੀ ਹੁੰਦਾ, ਪਰਵਰਿਸ਼ ਨਾਲ ਜਨਮ ਜਾਤ ਗੁਣ ਸੁਧਾਰੇ ਜਾ ਸਕਦੇ ਹਨ, ਪ੍ਰੰਤੂ ਬਦਲੇ ਨਹੀਂ ਜਾ ਸਕਦੇ, ਸੁਹੱਪਣ ਅੰਦਰ ਹੁੰਦੈ ਬਾਹਰੀ ਨਹੀਂ, ਦੋਸਤ ਉਹੀ ਜੋ ਮੁਸੀਬਤ ਵਿੱਚ ਕੰਮ ਆਵੇ, ਸੁਚੇਤ ਹੋ ਕੇ ਕੀਤਾ ਕੰਮ ਪਰਮਾਤਮਾ ਦੀ ਭਗਤੀ ਦੇ ਬਰਾਬਰ ਹੁੰਦੈ, ਲੋੜ ਕਿੱਤੇ ਮੁਤਾਬਕ ਹੁੰਦੀ ਹੈ, ਕਿਸੇ ਨਾਲ ਈਰਖਾ ਨਾ ਕਰੋ, ਇੱਕ ਮੰਜ਼ਿਲ ਨਿਸਚਤ ਕਰਕੇ ਮਿਹਨਤ ਕਰੋ, ਬਹੁਤੇ ਪਾਸੇ ਹੱਥ ਨਾ ਮਾਰੋ, ਕੁਦਰਤ ‘ਤੇ ਭਰੋਸਾ ਕਰੋ, ਹਰ ਇੱਕ ਦੀ ਇੱਜ਼ਤ ਕਰੋ, ਵਿਰਾਸਤ ਵਿੱਚ ਮਿਲਿਆ ਸੁਭਾਅ ਬਦਲਣਾ ਅਸੰਭਵ, ਜੋ ਕਰੋਗੇ ਉਹੀ ਭਰੋਗੇ, ਭਾਵ ਕਰਮਾ ਦਾ ਫਲ ਭੁਗਤਣਾ ਪੈਂਦਾ, ਆਪਣੀ ਹੀ ਚੀਜ਼ ਖਾਣੀ ਹੋਵੇ ਪਰਦੇ ਵਿੱਚ ਖਾਓ, ਕਿਸੇ ਦੀ ਉਮੀਦ ਨਹੀਂ ਤੋੜਨੀ ਚਾਹੀਦੀ, ਮਾਪਿਆਂ ਦਾ ਸਤਿਕਾਰ ਕਰੋ, ਕਿਸੇ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ, ਮੁਸੀਬਤ ਦਾ ਸਾਹਮਣਾ ਸਿਆਣਪ ਨਾਲ ਕੀਤਾ ਜਾ ਸਕਦਾ, ਮਿਹਨਤ ਨਾਲ ਕਿਸਮਤ ਚਮਕਾਈ ਜਾ ਸਕਦੀ ਹੈ, ਉਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ, ਇਹ ਜ਼ਿੰਦਗੀ ਦਾ ਮੰਤਰ ਹੋਣਾ ਚਾਹੀਦਾ ਹੈ, ਰਾਜ ਰਾਜ ਹੀ ਰਹਿਣਾ ਚਾਹੀਦਾ, ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣਾ ਚਾਹਦਾ, ਰੁੱਤਬੇ ਤਾਂ ਆਉਂਦੇ ਜਾਂਦੇ ਰਹਿੰਦੇ ਹਨ, ਸਬਰ ਸੰਤੋਖ਼ ਗਹਿਣਾ ਹੈ, ਕੋਈ ਚੀਜ਼ ਚੰਗੀ ਜਾਂ ਮਾੜੀ ਕਦੀਂ ਵੀ ਕੰਮ ਆ ਸਕਦੀ ਹੈ, ਮਿਹਨਤ ਸਚਾਈ ਤੇ ਤਨਦੇਹੀ ਨਾਲ ਕਰੋ, ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖੋ ਅਤੇ ਸੂਝ ਬੂਝ ਨਾਲ ਹਰ ਮੁਸੀਬਤ ਦਾ ਹੱਲ ਨਿਕਲ ਆੳਂਦਾ ਹੈ।

79 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਮਿੰਨੀ ਕਹਾਣੀ ਸੰਗ੍ਰਹਿ ਪ੍ਰਤੀਕ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

ਦੇਸ਼ ਭਗਤਾਂ ਦੀ ਯੂਨੀਵਰਸਿਟੀ ਸਨ, ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ : ਉਜਾਗਰ ਸਿੰਘ
ਸੰਸਾਰ ਵਿੱਚ ਰੰਗ ਬਿਰੰਗੇ ਲੋਕ ਰਹਿੰਦੇ ਹਨ। ਉਹ ਅਨੇਕ ਧਰਮਾ, ਜਾਤਾਂ, ਵਰਗਾਂ ਅਤੇ ਫਿਰਕਿਆਂ ਨੂੰ ਸਮਰਪਤ ਹੁੰਦੇ ਹਨ। ਸਾਰੇ ਲੋਕਾਂ ਦੇ ਸੁਭਾਅ ਅਤੇ ਸੋਚ ਵੱਖੋ-ਵੱਖਰੇ ਹੁੰਦੇ ਹਨ। ਆਮ ਤੌਰ ‘ਤੇ ਦੋ ਤਰ੍ਹਾਂ ਦੇ ਲੋਕਾਂ ਦੀ ਭਰਮਾਰ ਹੁੰਦੀ ਹੈ। ਬਹੁਤੇ  ਲੋਕ ਤਾਂ ਸੰਸਾਰ ਵਿੱਚ ਆਉਂਦੇ ਹਨ ਅਤੇ ਰੋਜ ਮਰਰ੍ਹਾ ਦਾ ਜੀਵਨ ਬਤੀਤ ਕਰਕੇ,  ਇਸ ਸੰਸਾਰ ਤੋਂ ਰੁਖਸਤ ਹੋ ਜਾਂਦੇ ਹਨ। ਦੂਜੀ ਕਿਸਮ ਦੇ ਲੋਕ ਵਿਲੱਖਣ ਤੇ ਵੱਖਰੀ ਕਿਸਮ ਦੇ ਹੁੰਦੇ ਹਨ, ਉਹ ਦੁਨੀਆਂ ਵਿੱਚ ਅਜਿਹੇ ਕੰਮ ਕਰਦੇ ਹਨ, ਜਿਹੜੇ ਇਤਿਹਾਸ ਦਾ ਹਿੱਸਾ ਬਣਦੇ ਹੋਏ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਕ ਬਣਦੇ ਹਨ। ਉਨ੍ਹਾਂ ਵਿੱਚ ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਦਾ ਨਾਮ ਵਿਸ਼ੇਸ਼ ਤੌਰ ‘ਤੇ ਵਰਣਨਯੋਗ ਹੈ। ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਉਨ੍ਹਾਂ ਦੂਜੀ ਕਿਸਮ ਦੇ ਲੋਕਾਂ ਵਿੱਚੋਂ ਸਨ, ਜਿਨ੍ਹਾਂ ਨੇ ਭਾਰਤ ਦੀਆਂ ਆਜ਼ਾਦੀ ਦੀਆਂ ਲਹਿਰਾਂ ਵਿੱਚ ਹਿੱਸਾ ਲੈਣ ਵਾਲੇ ਦੇਸ਼ ਭਗਤਾਂ ਦੀ ਜ਼ਿੰਦਗੀ ਦੀ ਜਦੋਜਹਿਦ ਕਰਦੇ ਹੋਏ ਦਿੱਤੀਆਂ ਕੁਰਬਾਨੀਆਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਦਸਤਾਵੇਜਾਂ ਦੇ ਰੂਪ ਵਿੱਚ ਪੇਸ਼ ਕੀਤਾ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਤੋਂ ਅਗਵਾਈ ਲੈ ਸਕਣ। ਇਸ ਕਰਕੇ ਉਨ੍ਹਾਂ ਨੂੰ ਦੇਸ਼ ਭਗਤ ਲਹਿਰਾਂ ਦੇ ਇਤਿਹਾਸਕਾਰ ਦਾ ਦਰਜਾ ਦਿੱਤਾ ਗਿਆ ਹੈ। ਉਹ ਨਿਮਰ ਸੁਭਾਆ ਦੇ  ਹਓਮੈ ਤੋਂ ਕੋਹਾਂ ਦੂਰ  ਰਹਿਣ ਵਾਲੇ  ਜ਼ਮੀਨ ਨਾਲ ਜੁੜੇ ਹੋਏ ਇਨਸਾਨ ਸਨ। ਕੁਝ ਦੇਸ਼ ਭਗਤ ਲਹਿਰਾਂ ਖਾਸ ਕਰਕੇ ਗ਼ਦਰੀਆਂ ਨੂੰ ਭਾਰਤ ਸਰਕਾਰ ਨੇ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਸੀ, ਸਗੋਂ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਗਿਆ ਸੀ। ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਨੇ ਉਨ੍ਹਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਬਾਰੇ ਇੰਜਿਨੀਰਿੰਗ ਕਾਲਜ  ਲੁਧਿਆਣਾ ਵਿੱਚ ਪ੍ਰੋਫੈਸਰ ਦੇ ਅਹੁਦੇ ‘ਤੇ ਹੁੰਦੇ ਹੋਇਆ ਸਾਈਕਲ ‘ਤੇ ਪਿੰਡ, ਪਿੰਡ, ਲਾਇਬਰੇਰੀਆਂ ਅਤੇ ਪੰਜਾਬ ਤੇ ਕੇਂਦਰ ਸਰਕਾਰ ਦੇ ਪੁਰਾਤੱਤਵ ਵਿਭਾਗਾਂ ਦੇ ਦਫ਼ਤਰਾਂ ਵਿੱਚ ਜਾ ਕੇ ਉਨ੍ਹਾਂ ਦੇ ਦਸਤਾਵੇਜ ਇਕੱਤਰ ਕੀਤੇ ਅਤੇ ਮਗਰੋਂ ਉਨ੍ਹਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ। ਭਾਰਤ ਦੀ ਆਜ਼ਾਦੀ ਦੀ ਲਹਿਰ ਵਿੱਚ ਹਿੱਸਾ ਲੈਣ ਵਾਲੇ ਦੇਸ਼ ਭਗਤਾਂ ਖਾਸ ਤੌਰ ‘ਤੇ ਗ਼ਦਰੀਆਂ ਨੂੰ ਅੰਗਰੇਜ਼ਾਂ ਨੇ ਕਮਾਗਾਟਾ ਮਾਰੂ (ਗੁਰੂ ਨਾਨਕ ਜਹਾਜ)ਦੇ ਵਿੱਚ ਵਿਦੇਸ਼ ਤੋਂ ਵਾਪਸ ਭੇਜੇ ਅਤੇ ਫਾਂਸੀ ਤੇ ਚੜ੍ਹਾਏ ਗਏ ਦੇਸ਼ ਭਗਤਾਂ ਦੇ ਦਸਤਾਵੇਜ ਲੱਭ ਕੇ ਉਨ੍ਹਾਂ ਨੂੰ ਕੋਰਟ ਕਚਹਿਰੀ ਰਾਹੀਂ ਆਜ਼ਾਦੀ ਘੁਲਾਟੀਆਂ ਦੀ ਸੂਚੀ ਵਿੱਚ ਦਰਜ ਕਰਵਾਇਆ। ਦੇਸ ਭਗਤਾਂ ਦੀ ਜਾਣਕਾਰੀ ਅਤੇ ਦਸਤਾਵੇਜ ਇਕੱਤਰ ਕਰਨ ਲਈ ਉਹ ਦੂਰ ਦੁਰਾਡੇ ਇਲਾਕਿਆਂ ਵਿੱਚ ਜਿਨ੍ਹਾਂ ਵਿਅਕਤੀਆਂ ਕੋਲੋਂ ਕੋਈ ਵੀ ਜਾਣਕਾਰੀ ਮਿਲ ਸਕਦੀ ਸੀ, ਲੈਣ ਲਈ ਚਲੇ ਜਾਂਦੇ ਸਨ। ਉਹ ਖੱਬੇ ਪੱਖੀ ਸੋਚ ਨੂੰ ਪ੍ਰਣਾਏ ਹੋਏ ਸਨ। ਆਪਣੇ ਮੰਤਵ ਦੀ ਪੂਰਤੀ ਲਈ ਉਹ ਹਰ ਦੇਸ਼ ਭਗਤ ਦਾ ਖੁਰਾ ਖੋਜ ਲੱਭ ਲੈਂਦੇ ਸਨ, ਭਾਵੇਂ ਉਨ੍ਹਾਂ ਨੂੰ ਕਈ ਵਾਰ ਵਿਰੋਧ ਦਾ  ਸ਼ਿਕਾਰ  ਹੋਣਾ ਪਿਆ ਸੀ।

ਪ੍ਰੋ ਸਾਹਿਬ ਮਲਵਿੰਦਰ ਜੀਤ ਸਿੰਘ ਸ਼ਹੀਦ ਭਗਤ ਸਿੰਘ ਦੀ ਮਾਤਾ ਸ੍ਰੀਮਤੀ ਵਿਦਿਆ ਵਤੀ ਜੀ ਦੇ ਨਾਲ ਬੈਠੇ ਹਨ।

ਉਨ੍ਹਾਂ ਨੇ ਜਲ੍ਹਿਆਂ ਵਾਲੇ ਬਾਗ ਦੇ ਗੋਲੀ ਕਾਂਡ ਵਿੱਚ ਅੰਗਰੇਜ਼ਾਂ ਵੱਲੋਂ ਸ਼ਹੀਦ ਕੀਤੇ ਗਏ ਆਜ਼ਾਦੀ ਸੰਗਰਾਮੀਆਂ ਅਤੇ ਕੂਕਾ ਲਹਿਰ ਨੂੰ ਵੀ ਕਾਨੂੰਨੀ ਲੜਾਈ ਲੜਕੇ ਮਾਣਤਾ ਦਿਵਾਈ ਸੀ। ਇਸ ਲਈ ਪੰਜਾਬ ਦੇ ਇਤਿਹਾਸ ਖਾਸ ਕਰਕੇ ਗ਼ਦਰ ਪਾਰਟੀ ਅਤੇ ਗ਼ਦਰੀ ਬਾਬਿਆਂ ਦੇ ਸੰਘਰਸ਼ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਮਹੱਤਵਪੂਰਨ ਇਤਿਹਾਸਕਾਰ ਅਤੇ ਲੇਖਕ ਵਜੋਂ ਜਾਣੇ ਜਾਂਦੇ ਹਨ। ਕਾਨੂੰਨੀ ਲੜਾਈ ਲੜਨ ਲਈ ਉਨ੍ਹਾਂ ਨੇ ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਵਡੇਰੀ ਉਮਰ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ ਸੀ ਤਾਂ ਜੋ ਗ਼ਦਰੀਆਂ ਦੇ ਕੇਸ ਸੁਚੱਜੇ ਢੰਗ ਨਾਲ ਲੜੇ ਜਾ ਸਕਣ ਅਤੇ ਕਾਨੂੰਨੀ ਕੇਸਾਂ ਦੀ ਪੈਰਵਾਈ ਕਰਨ ਵਿੱਚ ਕਿਸੇ ਕਿਸਮ ਦੀ ਕੋਈ ਕਸਰ ਬਾਕੀ ਨਾ ਰਹਿ ਸਕੇ। ਉਨ੍ਹਾਂ ਪੰਜਾਬੀਆਂ ਨੂੰ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਲੈਣ ਵਾਲੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਕਰਾਂਤੀਕਾਰੀ ਲਹਿਰ ਅਤੇ ਗ਼ਦਰ ਅੰਦੋਲਨ ਬਾਰੇ ਡੂੰਘੀ ਖੋਜ ਕਰਕੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਗ਼ਦਰੀ ਬਾਬਿਆਂ ਦੇ ਜੀਵਨ, ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਦੇਸ ਪ੍ਰੇਮ ਨੂੰ ਲਿਖਤੀ ਰੂਪ ਵਿੱਚ ਸੰਭਾਲਣ ਦਾ ਵਿਲੱਖਣ ਕਾਰਜ ਕੀਤਾ। ਉਨ੍ਹਾਂ ਨੇ ਲੇਖਾਂ, ਭਾਸਣਾਂ ਅਤੇ ਪੁਸਤਕਾਂ ਰਾਹੀਂ ਨਵੀਂ ਪੀੜ੍ਹੀ ਨੂੰ ਦੱਸਣ ਦੀ ਕੋਸਿਸ਼ ਕੀਤੀ ਕਿ ਕਿਵੇ ਵਿਦੇਸਾਂ ਵਿੱਚ ਰਹਿੰਦੇ ਪੰਜਾਬੀਆਂ ਨੇ ਭਾਰਤ ਦੀ ਆਜ਼ਾਦੀ ਦੀ ਜੰਗ ਲੜੀ ਸੀ। ਉਨ੍ਹਾਂ ਨੇ ਕਈ ਅਜਿਹੇ ਭੁੱਲੇ ਵਿਸਰੇ ਗ਼ਦਰੀ ਸੂਰਮਿਆਂ ਤੇ  ਨਾਇਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ, ਜਿਨ੍ਹਾਂ ਦਾ ਨਾਮ ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ,  ਹਾਲਾਂ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਕਿਸੇ ਨਾਲੋਂ ਘੱਟ ਨਹੀਂ ਸਨ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਆਪਣੇ ਇਤਿਹਾਸ ਨਾਲ ਜੁੜਨ ਦਾ ਮੌਕਾ ਮਿਲ ਗਿਆ। ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਦੀ ਖਾਸ ਗੱਲ ਇਹ ਸੀ ਕਿ ਉਸਨੇ ਪੰਜਾਬੀ ਭਾਸ਼ਾ ਵਿੱਚ ਦੇਸ ਭਗਤੀ ਦੀਆਂ ਲਹਿਰਾਂ ਨੂੰ ਲੋਕਾਂ ਤੱਕ ਪਹੁੰਚਾਇਆ ਹੈ। ਇਸ ਨਾਲ ਗ਼ਦਰ ਲਹਿਰ ਸਿਰਫ ਵਿਦਵਾਨਾ ਤੱਕ ਸੀਮਤ ਨਹੀਂ ਰਹੀ,  ਸਗੋਂ ਪਿੰਡਾਂ ਦੇ ਆਮ ਲੋਕਾਂ ਅਤੇ ਨੌਜਵਾਨਾ ਦੀ ਪਹੁੰਚ ਵਿੱਚ ਹੋ ਗਈ। ਉਹ ਸੈਮੀਨਾਰਾਂ, ਯਾਦਗਾਰੀ ਸਮਾਗਮਾਂ ਅਤੇ ਵਿਦਿਅਕ ਮੰਚਾਂ ‘ਤੇ ਗ਼ਦਰ ਅੰਦੋਲਨ ਬਾਰੇ ਵਿਖਿਆਨ ਦਿੰਦੇ ਰਹੇ ਹਨ।  ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਦਾ ਯਤਨ ਰਿਹਾ ਹੈ ਕਿ ਗ਼ਦਰੀ ਬਾਬਿਆਂ ਦੀ ਸੋਚ ਆਜ਼ਾਦੀ, ਬਰਾਬਰੀ ਅਤੇ ਕੌਮੀ ਏਕਤਾ ਵਰਗੀਆਂ ਪ੍ਰਵਿਰਤੀਆਂ ਨੂੰ ਨੌਜਵਾਨ ਪੀੜ੍ਹੀ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਦਾ ਮਕਸਦ ਗ਼ਦਰ ਲਹਿਰ ਅਤੇ ਦੇਸ ਭਗਤੀ ਲਹਿਰਾਂ ਦੀ ਵਿਰਾਸਤ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਸੀ, ਜਿਸ ਵਿੱਚ ਉਹ ਸਫਲ ਹੋਏ ਸਨ।

ਪ੍ਰੋ. ਮਲਵਿੰਦਰ ਜੀਤ ਸਿੰਘ ਵੜੈਚ ਦੀ ਲਗਨ, ਪ੍ਰਤੀਬੱਧਤਾ, ਬਚਨਵੱਧਤਾ, ਦਿ੍ਰੜ੍ਹਤਾ ਅਤੇ ਸਿਰੜ੍ਹ ਨੂੰ ਸਲਾਮ ਕਰਨਾ ਬਣਦਾ ਹੈ, ਜਿਨ੍ਹਾਂ ਨੇ ਅਜਿਹਾ ਕੰਮ ਕੀਤਾ, ਜਿਹੜਾ ਕੋਈ ਸਰਕਾਰ ਤੇ ਸੰਸਥਾ ਵੀ ਨਹੀਂ ਕਰਵਾ ਸਕੀ। ਉਹ ਭਾਵੇਂ ਇਤਿਹਾਸਕਾਰ ਨਹੀਂ ਸਨ, ਪ੍ਰੰਤੂ ਉਨ੍ਹਾਂ ਨੇ ਜਿਹੜਾ ਕਾਰਜ ਕੀਤਾ ਉਹ ਕਿਸੇ ਇਤਿਹਾਸਕਾਰ ਨੇ ਕਰਨ ਦੀ  ਕੋਸਿਸ਼ ਹੀ ਨਹੀਂ ਕੀਤੀ।  ਕਈ ਇਤਿਹਾਸਕਾਰ ਵੀ ਮਲਵਿੰਦਰ ਜੀਤ ਸਿੰਘ ਵੜੈਚ ਤੋਂ ਅਗਵਾਈ ਲੈਂਦੇ ਰਹੇ। ਪ੍ਰੋ ਮਲਵਿੰਦਰ ਜੀਤ ਸਿੰਘ ਵੜੈਚ ਨੇ 62 ਪੁਸਤਕਾਂ ਖੋਜ, ਅਨੁਵਾਦ ਅਤੇ ਸੰਪਾਦਿਤ ਕਰਕੇ ਪ੍ਰਕਾਸ਼ਤ ਕਰਵਾਈਆਂ ਸਨ। ਉਨ੍ਹਾਂ ਹਿਊਮੈਨਟੀਜ ਦੇ ਪ੍ਰੋਫੈਸਰ ਹੁੰਦੇ ਹੋਏ ਇਤਿਹਾਸ ਦੇ ਖੇਤਰ ਵਿੱਚ ਅਜਿਹੇ ਮਾਹਰਕੇ ਮਾਰੇ, ਜਿਨ੍ਹਾਂ ਕਰਕੇ ਅੱਜ ਸਮੁੱਚਾ ਪੰਜਾਬੀ ਜਗਤ ਉਨ੍ਹਾਂ ਨੂੰ ਨਿਵੇਕਲੇ ਅੰਦਾਜ਼ ਵਿੱਚ ਯਾਦ ਕਰ ਰਿਹਾ ਹੈ। ਉਨ੍ਹਾਂ ਇਤਿਹਾਸਕ ਕਾਰਜ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਪ੍ਰੋ ਮਲਵਿੰਦਰ ਜੀਤ ਸਿੰਘ ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ, ਸਮਾਜ ਵਿਗਿਆਨ ਅਤੇ ਅੰਗਰੇਜ਼ੀ ਸਮੇਤ ਪੰਜ ਵਿਸ਼ਿਆਂ ਵਿੱਚ ਐਮ ਏ ਸਨ। ਹੈਰਾਨੀ ਇਸ ਗੱਲ ਦੀ ਹੈ ਕਿ ਉਹ ਇਤਨੇ ਮਹੱਤਵਪੂਰਨ ਵਿਸ਼ਿਆਂ ਦੇ  ਮਾਹਿਰ ਹੁੰਦੇ ਹੋਏ ਇਤਿਹਾਸ ਦੇ ਖੇਤਰ ਵਿੱਚ ਏਨਾ ਕੰਮ ਕਿਵੇਂ ਕਰ ਗਏ, ਜਿਸ ਕਾਰਨ ਸਮਾਜ ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕਰਦਾ ਰਹੇਗਾ। ਆਜ਼ਾਦੀ ਸੰਗਰਾਮੀਆਂ ਅਤੇ ਖਾਸ ਤੌਰ ‘ਤੇ ਗ਼ਦਰੀ ਬਾਬਿਆਂ ਦੀ ਜਦੋਜਹਿਦ ਅਤੇ ਕੁਰਬਾਨੀਆਂ ਬਾਰੇ ਸੁਚੇਤ ਤੌਰ ‘ਤੇ ਜਾਣਕਾਰੀ ਰੱਖਣਾ ਅੱਗੇ ਭਵਿਖ  ਪੀੜ੍ਹੀਆਂ ਨੂੰ ਸੌਂਪਣਾ ਮਹਾਨ ਸੇਵਾ ਹੈ।

ਪ੍ਰੋ. ਮਲਵਿੰਦਰਜੀਤ ਸਿੰਘ ਵਰਗੇ ਸੁਘੜ ਸਿਆਣੇ ਤੇ ਉਸਾਰੂ ਸੋਚ ਵਾਲੇ ਸਿਰੜ੍ਹੀ ਇਨਸਾਨ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ, ਜਿਹੜੇ ਇਤਨੀ ਜ਼ਿੰਮੇਵਾਰੀ, ਤਨਦੇਹੀ ਅਤੇ ਦਿਆਨਤਦਾਰੀ ਨਾਲ ਲਾਮਿਸਾਲ ਕੰਮ ਕਰਦੇ ਹੋਣ। ਆਧੁਨਿਕ ਪੀੜ੍ਹੀ ਦੇ ਨੌਜਵਾਨ ਇਤਿਹਾਸਕਾਰਾਂ ਅਤੇ ਹਰ ਵਰਗ ਦੇ ਵਿਦਿਆਰਥੀਆਂ ਲਈ ਉਹ ਮਾਰਗ ਦਰਸ਼ਕ ਬਣੇ ਰਹਿਣਗੇ। ਉਨ੍ਹਾਂ ਦੀ ਯਾਦ ਵਿੱਚ ਸਮਾਗਮ 23 ਮਈ 2026 ਦਿਨ ਸਨਿਚਰਵਾਰ ਨੂੰ 3-30 ਵਜੇ ਪੀਪਲ ਕਨਵੈਨਸ਼ਨ ਹਾਲ 36 ਸੈਕਟਰ ਚੰਡੀਗੜ ਵਿੱਚ ਹੋਵੇਗਾ।

ਕੌਣ ਕਹੇ ਮਾਂ ਮਰ ਜਾਂਦੀ ਏ….. *ਮਾਵਾਂ ਨੇ ਮਾਂ ਦਿਵਸ ਤੇ ਆਪਣੇ ਦਸਵੰਧ ਬੱਚੇ ਗੁਲਮੋਹਰ ਦੇ ਇਲਾਜ ਲਈ ਭੇਟ ਕੀਤੇ*
ਕੈਲਗਰੀ: ਕੈਲਗਰੀ ਵੋਮੈਨ ਕਲਚਰਲ ਐਸੋਸੀਏਸ਼ਨ ਦੀ ਮਈ ਮਹੀਨੇ ਦੀ ਮੀਟਿੰਗ, 17 ਮਈ 2026 ਨੂੰ ਜੈਨਸਸ ਸੈਂਟਰ ਵਿਖੇ, ਬੜੀ ਭਰਵੀਂ ਹਾਜਰੀ ਨਾਲ ਸੰਪੰਨ ਹੋਈ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਸ੍ਰੀਮਤੀ ਬਲਵਿੰਦਰ ਕੌਰ ਬਰਾੜ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਮਾਂ ਦਿਵਸ ਦੀ ਵਧਾਈ ਦਿੱਤੀ।  ਉਨ੍ਹਾਂ ਕਿਹਾ ਕਿ ‘ਮਾਂ ਸਾਡੇ ਜੀਵਨ ਦਾ ਆਧਾਰ ਹੈ!’ ਉਹਨਾਂ ਨੇ ਆਪਣੀ ਮਾਂ ਨਾਲ ਮੋਹ ਦੇ ਸਬੰਧ ਅਤੇ ਉਸੇ ਤਰ੍ਹਾਂ ਸੱਸ ਨਾਲ ਵੀ ਪਿਆਰ ਦੀਆਂ ਤੰਦਾਂ ਦੇ ਬਖਿਆਨ ਬੜੇ ਹੀ ਭਾਵੁਕ ਸ਼ਬਦਾਂ ਵਿੱਚ ਕੀਤੇ। ਸਭਾ ਦੀਆਂ ਮੈਂਬਰਾਂ ਨੂੰ ਉਨ੍ਹਾਂ ਨੇ, ਤਿੰਨ ਸਾਲ ਦੇ ਬੱਚੇ ਗੁਲਮੋਹਰ ਦੀ ਭਿਆਨਕ ਬਿਮਾਰੀ ਦੇ ਇਲਾਜ ਵਿੱਚ, ਤਿਲ ਫੁੱਲ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ।

ਸਭਾ ਦੀ ਉਪ ਪ੍ਰਧਾਨ ਗੁਰਦੀਸ਼ ਕੌਰ ਗਰੇਵਾਲ ਨੇ ਮੰਚ ਸੰਚਾਲਨ ਦੀ ਸੇਵਾ ਨਿਭਾਉਂਦਿਆਂ ਹੋਇਆਂ, ਸਾਰੀਆਂ ਭੈਣਾਂ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਅਸੀਂ ਜੋ ਕੁਝ ਵੀ ਹਾਂ ਆਪਣੀਆਂ ਮਾਵਾਂ ਦੀ ਬਦੌਲਤ ਹੀ ਹਾਂ। ਉਨਾਂ ਨੇ ਮਾਂ ਤੇ ਲਿਖਿਆ ਆਪਣਾ ਇੱਕ ਸ਼ਿਅਰ ‘ਕੌਣ ਕਹੇ ਮਾਂ ਮਰ ਜਾਂਦੀ ਏ। ਆਪਣਾ ਆਪਾ ਅਰਪਣ ਕਰਕੇ, ਉਹ ਤਾਂ ਆਪਣੇ ਬੱਚਿਆਂ ਅੰਦਰ, ਸਭ ਕੁਝ ਆਪਣਾ ਧਰ ਜਾਂਦੀ ਏ!” ਸੁਣਾ ਕੇ ਸਭ ਨੂੰ ਵਾਰੀ ਵਾਰੀ ਮੰਚ ਤੇ ਸੱਦਾ ਦਿੱਤਾ।

ਹਰ ਵਾਰ ਦੀ ਤਰ੍ਹਾਂ ਸਭ ਤੋਂ ਪਹਿਲਾਂ ਨਵੇਂ ਆਏ ਪੰਜ ਮੈਂਬਰਾਂ ਨਾਲ ਜਾਣ ਪਛਾਣ ਕਰਾਈ ਗਈ। ਇਸ ਮਹੀਨੇ – ਰਿਟਾਇਰਡ ਸਟਾਫ ਨਰਸ ਕਰਮਜੀਤ ਕੌਰ ਮੰਡੇਰ, ਕ੍ਰਿਸ਼ਨਾ ਬਾਵਾ, ਸਰਬਜੀਤ ਕੌਰ, ਬਲਵਿੰਦਰ ਕੌਰ ਜੱਸਲ ਅਤੇ ਉਨਾਂ ਦੀ ਬੇਟੀ ਸ਼ਲਿੰਦਰ ਕੌਰ (ਸ਼ਾਲਿਨੀ ) ਸ਼ਾਮਲ ਹੋਏ। ਸਭ ਨੇ ਆਪਣੀ ਸੰਖੇਪ ਜਾਣਕਾਰੀ ਦਿੰਦੇ ਹੋਏ, ਆਪੋ ਆਪਣੀਆਂ ਮਾਵਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ।

ਰਚਨਾਵਾਂ ਦੇ ਦੌਰ ਵਿੱਚ- ਕੁਲਵੰਤ ਕੌਰ ਗਿੱਲ ਨੇ ਆਪਣੀ ਮਾਂ ਨੂੰ ਸ਼ਰਧਾਂਜਲੀ ਦਿੰਦਿਆਂ ਕੁੱਝ ਬੋਲ ਸਾਂਝੇ ਕੀਤੇ। ਇੰਦੂ ਸ਼ਰਮਾ ਨੇ ਮਾਂ ਤੇ ਲਿਖਿਆ ਇੱਕ ਲੋਕ ਗੀਤ ਗਾ ਕੇ, ਮਾਹੌਲ ਸੁਰਮਈ ਬਣਾ ਦਿੱਤਾ। ਸੁਰਿੰਦਰ ਕੌਰ ਸੰਧੂ ਨੇ ਲੋਕ ਗੀਤ “ਨਿੰਮੜੀ ਤੇ ਚਿੜੀਆਂ ਰਹਿੰਦੀਆਂ”  ਖੂਬਸੂਰਤ ਅੰਦਾਜ਼ ਵਿੱਚ ਗਾਇਆ।  ਗੁਰਜੀਤ ਵੈਦਵਾਨ ਨੇ ਮਿੱਠੀ ਪਿਆਰੀ ਆਵਾਜ਼ ਵਿੱਚ “ਬਿਨ ਮਾਵਾਂ ਦੇ ਕਾਂ ਵੀ ਟੁੱਕੜ ਖੋਹ ਲੈਂਦੇ” ਗਾ ਕੇ ਮਾਂਵਾ ਨੂੰ ਯਾਦ ਕੀਤਾ। ਅਮਰਜੀਤ ਕੌਰ ਸੱਗੂ, ਜੋਗਿੰਦਰ ਕੌਰ ਪੁਰਬਾ, ਅਮਰਜੀਤ ਕੌਰ ਗਰੇਵਾਲ, ਜਸਮਿੰਦਰ ਕੌਰ ਬਰਾੜ, ਅਵਤਾਰ ਕੌਰ, ਲਖਵਿੰਦਰ ਕੌਰ ਸਚਦੇਵਾ,  ਸੁਰਿੰਦਰ ਪਾਲ ਕੈਂਥ ਅਤੇ ਸੁਰਜੀਤ ਢਿੱਲੋਂ ਨੇ ਵੀ ਬੋਲੀਆਂ ਅਤੇ ਲੋਕ ਗੀਤਾਂ ਰਾਹੀਂ ਮਾਵਾਂ ਨੂੰ ਸਿਜਦਾ ਕੀਤਾ। ਹਰਦੇਵ ਕੌਰ ਮਾਟਾ ਨੇ ਇੱਕ ਚੀਨੀ ਕਹਾਣੀ ਸੁਣਾ ਦਰਸਾਇਆ ਕਿ ਮਾਂ ਦੀ ਮਮਤਾ ਕੇਵਲ ਇਨਸਾਨਾਂ ਵਿੱਚ ਹੀ ਨਹੀਂ, ਸਗੋਂ ਜਾਨਵਰਾਂ ਵਿੱਚ ਵੀ ਮੌਜੂਦ ਹੈ। ਰਜਿੰਦਰ ਕੌਰ ਚੋਹਕਾ ਨੇ ਮਈ ਮਹੀਨੇ  ਵਿੱਚ ਹੋਰ ਮਹੱਤਵਪੂਰਨ ਦਿਹਾੜੇ ਜਿਵੇਂ ਮਜ਼ਦੂਰ ਦਿਵਸ,  ਜੱਸਾ ਸਿੰਘ ਰਾਮਗੜੀਆ ਅਤੇ ਪੱਤਰਕਾਰਤਾ ਦਿਵਸ  ਬਾਰੇ ਵਿਸਥਾਰਤ ਜਾਣਕਾਰੀ ਦਿੱਤੀ। ਸਭਾ ਦੀ ਖਜ਼ਾਨਚੀ ਕਿਰਨ ਕਲਸੀ ਨੇ ਮਾਂ ਬਾਰੇ ਕਵਿਤਾ, “ਮਾਂ ਜਾਗਦੀ ਹੈ ਤਾਂ ਘਰ ਜਾਗਦਾ ਹੈ” ਸਾਂਝੀ ਕੀਤੀ। ਆਪਣੀ ਮਾਂ ਨਾਲ ਆਈ ਨੌਜਵਾਨ ਬੇਟੀ ਸ਼ਾਲਿਨੀ ਜੋ ਕਿ ਅਜੇ ਇੱਕ ਮਹੀਨਾ ਪਹਿਲਾਂ ਹੀ ਇੱਕ ਪਿਆਰੀ ਜਿਹੀ ਬੱਚੀ ਰਬਾਬ ਕੌਰ ਦੀ ਮਾਂ ਬਣੀ ਹੈ, ਉਸਨੇ ਆਪਣੀ ਬੱਚੀ ਬਾਰੇ ਬਹੁਤ ਹੀ ਕੋਮਲ ਭਾਵਾਂ ਵਾਲੀ ਕਵਿਤਾ ਸੁਣਾ ਕੇ ਮਾਂ-ਧੀ ਦੇ ਪਿਆਰ ਦਾ ਇਜ਼ਹਾਰ ਕੀਤਾ । ਪ੍ਰਿੰ. ਚਰਨਦੀਪ ਕੌਰ ਨੇ ਮਾਂ ਤੇ ਲਿਖੀ ਆਪਣੀ ਭਾਵਪੂਰਤ ਕਵਿਤਾ, “ਅਗਲੀ ਵਾਰ ਤੂੰ ਧੀ ਤੇ ਮੈਂ ਤੇਰੀ ਮਾਂ ਬਣ ਜਾਵਾਂ” ਅਤੇ ਗੁਰਦੀਸ਼ ਕੌਰ ਗਰੇਵਾਲ ਨੇ “ਮਾਂ ਹੁੰਦੀ ਮਮਤਾ ਦੀ ਮੂਰਤ” ਕਵਿਤਾ ਨਾਲ ਹਾਜ਼ਰੀ ਲਗਵਾਈ।

ਡਾਕਟਰ ਅਮਨਦੀਪ ਕੌਰ ਜੋ ਕਿ ਇੱਕ ਹੋਮ ਕੇਅਰ ਕੰਪਨੀ ਵੀ ਚਲਾਉਂਦੇ ਹਨ, ਉਚੇਚੇ ਤੌਰ ਤੇ ਇਸ ਮੀਟਿੰਗ ਵਿੱਚ ਹਾਜ਼ਰ ਹੋਏ। ਜਿੱਥੇ ਉਨ੍ਹਾਂ ਨੇ ਭਾਵੁਕ ਹੁੰਦਿਆਂ, ਆਪਣੀ ਵਿੱਛੜੀ ਮਾਂ ਨੂੰ ਯਾਦ ਕੀਤਾ, ਉਥੇ ਉਨ੍ਹਾਂ ਨੇ ਸਾਰੀਆਂ ਔਰਤਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਪ੍ਰੇਰਿਆ ਅਤੇ ਉਸਾਰੂ ਸੁਝਾਅ ਵੀ ਦਿੱਤੇ। ਉਨ੍ਹਾਂ ਦੱਸਿਆ ਕਿ- ਕਿਵੇਂ ਸਕਾਰਾਤਮਕ ਸੋਚ ਨਾਲ, ਤਨਾਓ ਤੋਂ ਬਚਿਆ ਜਾ ਸਕਦਾ ਹੈ ਜਦ ਕਿ ਵਾਧੂ ਦੀਆਂ ਚਿੰਤਾਵਾਂ ਸਾਡੀ ਉਮਰ ਘਟਾ ਦਿੰਦੀਆਂ ਹਨ।

ਬਾਕੀ ਭੈਣਾਂ ਨੇ ਚੰਗੇ ਸਰੋਤੇ ਹੋਣ ਦਾ ਰੋਲ ਨਿਭਾਇਆ। ਬਰੇਕ ਵਿੱਚ ਸਭ ਨੇ ਚਾਹ ਨਾਲ ਸਮੋਸੇ ਲੱਡੂ ਅਤੇ ਜਲੇਬੀਆਂ ਦਾ ਆਨੰਦ ਮਾਣਿਆ । ਅੰਤ ਤੇ ਸਭ ਭੈਣਾਂ ਨੇ ਬੱਚੇ ਗੁਲਮੋਹਰ ਦੀ ਸਿਹਤਯਾਬੀ ਲਈ ਅਰਦਾਸਾਂ ਕੀਤੀਆਂ ਅਤੇ ਦਸਵੰਧ ਵੀ ਦਿੱਤੇ।

ਇਸ ਮੌਕੇ ਸ਼ਿਵਾਲਿਕ ਟੀ ਵੀ ਚੈਨਲ ਤੋਂ ਪਰਮਜੀਤ ਸਿੰਘ ਭੰਗੂ ਅਤੇ ‘ਬਾਤ ਪੰਜਾਬ ਦੀ’ ਤੋਂ ਸੁਭਾਸ਼ ਸ਼ਰਮਾ ਜੀ ਨੇ ਸਾਰੇ ਪ੍ਰੋਗਰਾਮ ਦੀ ਕਵਰੇਜ ਕੀਤੀ । ਸਮਾਪਤੀ ਤੇ  ਗੁਰਦੀਸ਼ ਕੌਰ ਗਰੇਵਾਲ ਨੇ ਸਭ ਦਾ ਧੰਨਵਾਦ ਕਰਦਿਆਂ, ਕੈਲਗਰੀ ਲੇਖਕ ਸਭਾ ਵੱਲੋਂ ਟੈਂਪਲ ਕਮਿਊਨਟੀ ਹਾਲ ਵਿੱਚ, 14 ਜੂਨ ਨੂੰ ਹੋਣ ਵਾਲੇ ਕਲਚਰਲ ਸਮਾਗਮ ਦੀ, ਅਤੇ ਪੰਜਾਬੀ ਲਿਖਾਰੀ ਸਭਾ ਵੱਲੋਂ 20 ਜੂਨ ਨੂੰ ਕਰਵਾਏ ਜਾ ਰਹੇ ਬੱਚਿਆਂ ਦੇ ਪੰਜਾਬੀ ਬੋਲਣ ਦੇ ਮੁਕਾਬਲੇ ਦੀ, ਸੂਚਨਾ ਸਾਂਝੀ ਕੀਤੀ।

ਵਧੇਰੇ ਜਾਣਕਾਰੀ ਲਈ- ਬਲਵਿੰਦਰ ਕੌਰ ਬਰਾੜ 403 590 9629 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।  *ਰਿਪੋਰਟ ਕਰਤਾ* *ਗੁਰਦੀਸ਼ ਕੌਰ ਗਰੇਵਾਲ 403 404 1450*

ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ ਪੁਸਤਕ ਇਤਿਹਾਸਕ ਦਸਤਾਵੇਜ਼: ਉਜਾਗਰ ਸਿੰਘ
ਸੰਸਾਰ ਦੇ ਲਗਪਗ 130 ਦੇਸ਼ਾਂ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਪ੍ਰੰਤੂ ਫਿਰ ਵੀ ਪੰਜਾਬੀ ਬੋਲੀ ਦੇ ਖ਼ਤਮ ਹੋਣ ਦੀਆਂ ਆ ਰਹੀਆਂ ਖ਼ਬਰਾਂ ਚਿੰਤਾਜਨਕ ਹਨ। ਪੰਜਾਬੀ ਬੋਲੀ ਨਾਲ ਸਾਡਾ ਸਭਿਆਚਾਰ, ਵਿਰਸਾ ਅਤੇ ਪਛਾਣ ਜੁੜੇ ਹੋਏ ਹਨ। ਇਸ ਕਰਕੇ ਪੰਜਾਬੀ ਬੋਲੀ ਦੀ ਹੋਂਦ ਨੂੰ ਬਚਾਉਣਾ ਅਤਿਅੰਤ ਜ਼ਰੂਰੀ ਹੈ। ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਵੱਖਰੇ ਕਰਕੇ ਨਹੀਂ ਵੇਖਿਆ ਜਾ ਸਕਦਾ। ਇੰਗਲੈਂਡ ਵਿੱਚ ਚੌਥੇ ਤੇ ਕੈਨੇਡਾ ਵਿੱਚ ਪੰਜਵੇਂ ਨੰਬਰ ਤੇ ਪੰਜਾਬੀ ਬੋਲੀ ਜਾਂਦੀ ਹੈ। ਵਿਸ਼ਵ ਪੰਜਾਬੀ ਕਾਨਫਰੰਸਾਂ 1980 ਤੋਂ ਸ਼ੁਰੂ ਹੋਈਆਂ ਤੇ ਲਗਾਤਾਰ ਹੋ ਰਹੀਆਂ ਹਨ, ਪ੍ਰੰਤੂ ਇਨ੍ਹਾਂ ਕਾਨਫ਼ਰੰਸਾਂ ਦੇ ਕੀਤੇ ਕੋਈ ਸਾਰਥਿਕ ਉਪਰਾਲੇ ਨਜ਼ਰ ਨਹੀਂ ਆਏ। ਇਹ ਸੰਤੁਸ਼ਟੀ ਦੀ ਗੱਲ ਹੈ ਕਿ ਵਿਸ਼ਵ ਪੰਜਾਬੀ ਸਭਾ ਬਰੈਂਮਟਨ ਕੈਨੇਡਾ ਦੇ ਰੂਹੇ ਰਵਾਂ ਡਾ.ਦਲਬੀਰ ਸਿੰਘ ਕਥੂਰੀਆ ਨੇ ਆਪਣੀ ਸੰਸਥਾ ਰਾਹੀਂ ‘ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ’ ਪੁਸਤਕ ਪ੍ਰਕਾਸ਼ਿਤ ਕਰਕੇ ਇਸ ਮੰਚ ਦਾ ਸਦਉਪਯੋਗ ਕੀਤਾ ਹੈ। ਪੰਜਾਬੀ ਦੇ ਸੁਪ੍ਰਸਿੱਧ ਵਿਦਵਾਨਾ ਆਤਮਜੀਤ ਅਤੇ ਗੁਰਭਜਨ ਗਿੱਲ ਨੇ ‘ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ’ ਪੁਸਤਕ ਦੀ ਸੰਪਾਦਨਾ ਕਰਕੇ ਪੰਜਾਬੀ ਬੋਲੀ ਨੂੰ ਪ੍ਰਫ਼ੁੱਲਤ ਕਰਨ ਲਈ ਸ਼ਲਾਘਾਯੋਗ ਉਦਮ ਕੀਤਾ ਹੈ। ਇਸ ਪੁਸਤਕ ਵਿੱਚ ਪੰਜਾਬੀ ਬੋਲੀ ਦੇ ਤਿੰਨ ਦਰਜਨ ਦੇਸ਼ ਵਿਦੇਸ਼ ਦੇ ਵਿਦਵਾਨਾ ਦੇ ਖੋਜ ਭਰਪੂਰ ਲੇਖ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਤੋਂ ਪੰਜਾਬੀ ਬੋਲੀ ਦੇ ਅਨੁਆਈ ਪ੍ਰੇਰਨਾ ਲੈ ਸਕਣਗੇ। ਇਸ ਪੁਸਤਕ ਵਿੱਚ ਪੰਜਾਬੀ ਭਾਸ਼ਾ ਦੇ ਗਲੋਬਲ ਸਰੋਕਾਰ, ਖੇਤਰੀ ਸਮੱਸਿਆਵਾਂ ਤੇ ਹੱਲ, ਵਿਰਸਾ ਤੇ ਵਰਤਮਾਨ ਤੋਂ ਅੱਗੇ ਭਵਿੱਖ ਮੁੱਖੀ ਨਿਸ਼ਾਨੇ ਵੀ ਹਨ। ਇਸ ਕਰਕੇ ਇਹ ਪੁਸਤਕ ਪੰਜਾਬੀ ਬੋਲੀ ਦੀ ਸਮੁੱਚੀ, ਸਥਿਤੀ, ਖ਼ਾਸੀਅਤਾਂ ਅਤੇ ਵਿਕਾਸ ਦੀਆਂ ਉਲਝਣਾ ਨੂੰ ਸਮਝਣ ਅਤੇ ਉਨ੍ਹਾਂ ਵਿੱਚੋਂ ਨਿਕਲਣ ਵਾਸਤੇ ਰਾਹ ਤਲਾਸ਼ਣ ਦਾ ਇੱਕ ਸਾਰਥਿਕ ਯਤਨ ਸਾਬਤ ਹੋਵੇਗੀ। ਇਸ ਪੁਸਤਕ ਨੂੰ ਪੰਜ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿੱਚ 16, ਦੂਜੇ ਵਿੱਚ 5, ਤੀਜੇ ਵਿੱਚ 5, ਚੌਥੇ ਵਿੱਚ 5 ਅਤੇ ਪੰਜਵੇਂ ਵਿੱਚ ਦੋ ਵਿਦਵਾਨਾਂ ਦੇ ਲੇਖ ਹਨ, ਜਿਨ੍ਹਾਂ ਵਿੱਚ ਪੰਜਾਬੀ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਵੱਖਰੇ ਦ੍ਰਿਸ਼ਟੀਕੋਣ ਤੋਂ ਅਧਿਐਨ ਕੀਤਾ ਗਿਆ ਹੈ। ਅਸਲ ਵਿੱਚ ਪੰਜਾਬੀ ਬੋਲੀ ਨੂੰ ਸਤਾ, ਰਾਜਨੀਤੀ, ਸਰਮਾਏਦਾਰੀ, ਵਿਸ਼ਵੀਕਰਨ, ਮੰਡੀਕਰਨ ਆਦਿ ਤਾਕਤਾਂ ਨੇ ਨੁਕਸਾਨ ਪਹੁੰਚਾਇਆ ਹੈ। ਬੋਲੀ ਨੂੰ ਧਰਮ ਨਾਲ ਜੋੜਨਾ ਵੀ ਗ਼ਲਤ ਹੈ, ਪ੍ਰੰਤੂ ਪੰਜਾਬੀਆਂ ਨੂੰ ਇਸ ਬਾਰੇ ਸਪਸ਼ਟ ਰੁੱਖ ਅਖਤਿਆਰ ਕਰਨਾ ਚਾਹੀਦਾ ਹੈ। ਸਿਰਫ ਸਿੱਖਾਂ ਨਾਲ ਜੋੜਨਾ ਗ਼ਲਤ ਹੈ, ਕਿਉਂਕਿ ਗ਼ੈਰ ਸਿੱਖ ਵੀ ਪੰਜਾਬੀ ਬੋਲਦੇ ਹਨ। ਅਜਿਹੀਆਂ ਕੁਝ ਬੇਸਮਝੀਆਂ ਅਤੇ ਗ਼ਲਤ ਧਾਰਨਾਵਾਂ ਤੋਂ ਮੁਕਤ ਹੋਣਾ ਪਵੇਗਾ। ਵਿਗਿਆਨਕ ਢੰਗ ਦੇ ਲੜ ਲੱਗਣਾ ਪਵੇਗਾ। ਪੰਜਾਬੀ ਰਾਜ ਭਾਸ਼ਾ ਐਕਟ ਨੂੰ ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ਵਿੱਚ ਲਾਗੂ ਨਹੀਂ ਕੀਤਾ ਜਾ ਰਿਹਾ। ਪੰਜਾਬੀ ਦੀਆਂ ਦੋ ਲਿਪੀਆਂ ਗੁਰਮੁੱਖੀ ਅਤੇ ਸ਼ਾਹਮੁਖੀ ਹਨ, ਜਿਨ੍ਹਾਂ ਦਾ ਇਕ ਦੂਜੇ ਨਾਲ ਮੇਲ ਨਹੀਂ ਹੈ। ਪਾਕਿਸਤਾਨ ਵਾਲੇ ਪੰਜਾਬ ਵਿੱਚ ਪੰਜਾਬੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਈ ਨਹੀਂ ਜਾਂਦੀ। ਹਾਇਰ ਕਲਾਸਾਂ ਵਿੱਚ ਆਪਸ਼ਨਲ ਵਿਸ਼ਾ ਹੈ। ਪੰਜਾਬੀ ਨੂੰ ਨੌਕਰਾਂ ਦੀ ਜ਼ੁਬਾਨ ਕਿਹਾ ਜਾਂਦਾ ਹੈ। ਗੁਰਮੁਖੀ ਪੁਰਾਣੀ ਸਿੰਧੂ, ਸ਼ਾਰਦਾ ਤੇ ਟਾਕਰੀ ਨਾਲ ਜਲਦੀ ਮਿਲਦੀ ਹੈ। ਇੱਕ ਹੋਰ ਵੱਡਾ ਨੁਕਸਾਨ ਵਿਦਵਾਨਾ ਅਤੇ ਆਮ ਲੋਕਾਂ ਦੀ ਬੋਲੀ ਦਾ ਜ਼ਮੀਨ ਅਸਮਾਨ ਦਾ ਅੰਤਰ ਹੋਣਾ ਹੈ। ਬੋਲੀ ਲਚਕਦਾਰ ਹੋਣੀ ਚਾਹੀਦੀ ਹੈ, ਤਾਂ ਹੀ ਬਚ ਸਕਦੀ ਹੈ। ਪੰਜਾਬੀਆਂ ਦਾ ਆਪਣਾ ਗਿਆਨ ਵੀ ਬਨਾਵਟੀ ਜਿਹਾ ਹੈ, ਜਿਸ ਕਰਕੇ ਬੋਲੀ ਦਾ ਸਭਿਆਚਾਰ ਅਤੇ ਅੰਤਰ-ਮਨ ਨਾਲੋਂ ਸਿੱਧਾ ਸੰਬੰਧ ਟੁੱਟ ਚੁੱਕਾ ਹੈ। ਇਸ ਸਮੇਂ ਪੰਜਾਬੀਆਂ ਦਾ ਰੁਝਾਨ ਸ਼ਹਿਰਾਂ ਵਿੱਚ ਵਸਣ ਦਾ ਹੈ, ਜਿਸ ਕਰਕੇ ਪੰਜਾਬੀ ‘ਤੇ ਹਿੰਦੀ ਦਾ ਪ੍ਰਭਾਵ ਪੈ ਰਿਹਾ ਹੈ। ਵਿਦਵਾਨਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬੀ ਬੋਲੀ ਬਾਰੇ ਬਹੁਤ ਸਾਰੇ ਡਰ ਅਗਿਆਨਤਾ ਅਤੇ ਅਵੇਸਲੇਪਣ ਕਰਕੇ ਹਨ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਹੈ ਕਿ ਆਰਫ਼ੀਸ਼ੀਅਲ ਇੰਟੈਲੀਜੈਂਸ ਦੇ ਯੁਗ ਵਿੱਚ ਪੰਜਾਬੀ ਨੂੰ ਇਸਦੇ ਹਾਣ ਦੀ ਬਣਾਉਣ ਦੀ ਲੋੜ ਵੀ ਹੈ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸਾਨੂੰ ਘੇਰੀ ਬੈਠੀ ਹੈ। ਬੋਲੀ ਦੇ ਵਿਕਾਸ ਦੇ ਰਾਹ ਵਿੱਚ ਜਿਥੇ ਸਰਕਾਰਾਂ ਨੇ ਵੀ ਰੁਕਾਵਟਾਂ ਪਾਈਆਂ ਹਨ, ਉਥੇ ਸਾਡੇ ਵਿਦਵਾਨ ਅਤੇ ਲੋਕ ਵੀ ਸ਼ਾਮਲ ਹਨ। ਪੰਜਾਬੀ ਬੋਲੀ ਕੋਲ ਵਿਚਾਰਾਂ, ਸੋਚਾਂ ਅਤੇ ਸਭਿਆਚਾਰਕ ਪ੍ਰਗਟਾਵਿਆਂ ਦਾ ਭੰਡਾਰ ਹੈ, ਪ੍ਰੰਤੂ ਬੋਲੀ ਦਾ ਮਰਨਾ  ਅੰਦਰਲੇ ਵੱਖਰੇਪਣ ਦੀ ਮੌਤ ਹੁੰਦੀ ਹੈ। ਬੋਲੀ ਨਾਲ ਜੁੜੇ ਹੋਏ ਗੰਭੀਰ ਮਸਲੇ ਹਨ, ਪ੍ਰੰਤੂ ਬੋਲੀ ਨੂੰ ਇਨ੍ਹਾਂ ਤੋਂ ਕੱਟਕੇ ਨਹੀਂ ਵੇਖਿਆ ਜਾ ਸਕਦਾ। ਵਿਦਵਾਨਾਂ ਨੇ ਪੰਜਾਬੀ ਬੋਲੀ ਦੀਆਂ ਸਾਰੀਆਂ ਰਮਜ਼ਾਂ ਨੂੰ ਪਛਾਣਿਆਂ ਹੈ, ਬਹੁਤ ਸਾਰੀਆਂ ਰੁਕਾਵਟਾਂ ਦੀ ਨਿਸ਼ਾਨਦੇਹੀ ਦੀ ਹੋਈ ਹੈ। ਜੇਕਰ ਪੰਜਾਬੀ ਕੰਪਿਊਟਰ, ਐਲ.ਐਲ.ਐਮ. ਡਿਜੀਟਲ ਪਲੇਟਫਾਰਮ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਆਪਣੀ ਪਹੁੰਚ ਦੇ ਰਾਹ ਵਿੱਚ ਆਉਣ ਵਾਲੀਆਂ ਮੁਸ਼ਕਲਾਂ  ਲੱਭ ਲੈਣ ਤਾਂ ਦੁਨੀਆਂ ਭਰ ਦੇ ਪੰਜਾਬੀ ਇਕ ਪਲੇਟਫਾਰਮ ‘ਤੇ ਇਕੱਠੇ ਕੀਤੇ ਜਾ ਸਕਦੇ ਹਨ। ਬੱਚਿਆਂ ਨੂੰ ਪੰਜਾਬੀ ਬੋਲਣਾ ਸਿਖਾਉਣਾ ਮਾਂ ਦੇ ਹੱਥ ਹੁੰਦਾ ਹੈ। ਉਸਤੋਂ ਬਾਅਦ ਮੁੱਢਲੀ ਸਿਖਿਆ ਮਾਂ ਬੋਲੀ ਪੰਜਾਬੀ ਵਿੱਚ ਹੋਣੀ ਚਾਹੀਦੀ ਹੈ। ਸਮਾਜ ਵਿਗਿਆਨ, ਮਨੋਵਿਗਿਆਨ ਭੌਤਿਕ ਤੇ ਰਸਾਇਣ ਵਿਗਿਆਨ ਦੇ ਵਿਸ਼ਿਆਂ ਨੂੰ ਪੰਜਾਬੀ ਵਿੱਚ ਪੜ੍ਹਾਉਣਾ ਜ਼ਰੂਰੀ ਹੈ। ਵਿਗਿਆਨ ਦੀ ਪੰਜਾਬੀ ਵਿੱਚ ਪੜ੍ਹਾਈ ਲਈ ਮਿਆਰੀਕਰਨ, ਸ਼ਬਦਾਵਲੀ, ਅਧਿਆਪਕਾਂ ਦੀ ਟ੍ਰੇਨਿੰਗ, ਪੁਸਤਕਾਂ, ਲੋੜੀਂਦੇ ਸ੍ਰੋਤਾਂ ਦੀ ਘਾਟ ਹੈ। ਵਿਸ਼ਵੀਕਰਨ ਨੇ ਪੰਜਾਬੀ ਬੋਲੀ ‘ਤੇ ਵੀ ਆਪਣਾ ਅਸਰ ਪਾਇਆ ਹੈ। ਵਿਸ਼ਵੀਕਰਨ ਦੇ ਪ੍ਰਭਾਵ ਹੇਠ ਪੰਜਾਬੀ ਮਨੁੱਖ ਗਿਆਨ-ਵਿਹੂਣੀ ਤੇ ਦੂਰ-ਦਰਸ਼ਿਤਾ ਵਿਹੂਣੇ ਗਿਆਨ ਦੇ ਰਸਤੇ ਉਪਰ ਚਲ ਰਿਹਾ ਹੈ। ਉਪਭੋਗਤਾਵਾਦ ਨੇ ਸੰਚਾਰ ਮਾਧਿਅਮਾ ਦੇ ਜ਼ਰੀਏ ਇੱਕ ਨਵੀਂ ਭਾਸ਼ਾ ਨੂੰ ਸਿਰਜਿਆ ਹੈ, ਜਿਸਨੇ ਸੱਚ ਜਾਂ ਯਥਾਰਥ ਨੂੰ ਧੁੰਦ, ਰਹੱਸ ਜਾਂ ਰੁਮਾਂਸ ਵਿੱਚ ਗਲੇਫ ਕੇ ਰੱਖ ਦਿੱਤਾ ਹੈ। ਇਹ ਖਾਸ ਤਰ੍ਹਾਂ ਦੀ ਸ਼ਬਦਾਵਲੀ ਤੇ ਗਿਆਨ ਤੋਂ ਸੱਖਣੀ ਹੈ। ਇਸ ਮੰਡੀ ਨੇ ਸਾਹਿਤ ਨੂੰ ਵਪਾਰੀ ਮਾਨਸਿਕਤਾ ਵਿੱਚ ਬਦਲ ਦਿੱਤਾ ਹੈ। ਪੰਜਾਬੀ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣ ਨਾਲ ਵਿਕਾਸ ਸੰਭਵ ਹੋ ਸਕਦਾ ਹੈ। ਪੰਜਾਬੀ ਦੀਆਂ ਦੋਵੇਂ ਲਿਪੀਆਂ ਗੁਰਮੁੱਖੀ ਅਤੇ ਸ਼ਾਹਮੁਖੀ ਸਿੱਖਣ ਨਾਲ ਵੀ ਲਾਭ ਹੋ ਸਕਦਾ ਹੈ। ਮੁਕਾਬਲੇ ਦੇ ਇਮਤਿਹਾਨਾ ਦਾ ਮਾਧਿਅਮ ਪੰਜਾਬੀ ਹੋਣੀ ਚਾਹੀਦੀ ਹੈ। ਪੰਜਾਬੀ ਸੰਸਾਰ ਵਿੱਚ ਵਸੇ ਹੋਣ ਕਰਕੇ ਆਪੋ ਆਪਣੀ ਵਿਲੱਖਣਤਾ  ‘ਤੇ ਜ਼ੋਰ ਦੇ ਰਹੇ ਹਨ, ਭਾਵ ਬਿਖਰਾਵ ਦਾ ਸ਼ਿਕਾਰ ਹਨ, ਜਿਸ ਨਾਲ ਪੰਜਾਬੀ ਦਾ ਨੁਕਸਾਨ ਹੋ ਰਿਹਾ ਹੈ, ਹਓਮੈ ਛੱਡਣੀ ਹੋਵੇਗੀ। ਇਸ ਲਈ ਵਰਗ-ਵਿਸ਼ੇਸ਼ ਤੋਂ ਉਪਰ ਉਠਣਾ ਹੋਵੇਗਾ। ਮਾਂ ਦੇ ਦੁੱਧ ਤੋਂ ਸਿੱਖੀ ਪੰਜਾਬੀ ਦਾ ਵਿਕਾਸ ਕਰਨਾ ਵੀ ਜ਼ਰੂਰੀ ਹੈ। ਗਿਆਨ ਸੰਚਾਰ ਅੰਦਰੂਨੀ ਤੇ ਬੈਰੂਨੀ ਦੋਹਾਂ ਪੱਖਾਂ ਦਾ ਹੋਵੇ। ਗੁਰੂ ਗ੍ਰੰਥ ਸਾਹਿਬ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਵਿਕਾਸ ਵਿੱਚ ਇੱਕ ਮੀਲ ਪੱਥਰ ਹੈ। ਪੰਜਾਬੀ ਸਿਆਸਤਦਾਨ ਸੱਤਾ ਪ੍ਰਾਪਤੀ ਦੀ ਥਾਂ ਪੰਜਾਬੀ ਦੇ ਵਿਕਾਸ ਵੱਲ ਧਿਆਨ ਦੇਣ। ਘਰਾਂ ਵਿੱਚ ਵੀ ਠੇਠ ਪੰਜਾਬੀ ਬੋਲਣੀ ਚਾਹੀਦੀ ਹੈ। ਪੰਜਾਬੀ ਦਾ ਸੰਬੰਧ ਸੰਸਕ੍ਰਿਤ ਤੇ ਅਰਬੀ ਫਾਰਸੀ ਨਾਲ ਵੀ ਜੁੜਦਾ ਹੈ। ਪੰਜਾਬੀ ਲਚਕਦਾਰ ਹੈ, ਜਿਸਨੇ ਅਨੇਕ ਭਾਸ਼ਾਵਾਂ ਦੇ ਸ਼ਬਦਾਂ ਨੂੰ ਹਜ਼ਮ ਕਰਕੇ ਆਪਣੇ ਬਣਾ ਲਿਆ ਹੈ। ਇਨ੍ਹਾਂ ਵਿੱਚ ਤੁਰਕੀ, ਪੁਰਤਗੇਜ਼ੀ, ਅੰਗਰੇਜ਼ੀ, ਹਿੰਦੀ, ਉਰਦੂ ਦੇ ਵੀ ਅਨੇਕ ਸ਼ਬਦ ਹਨ। ਇਸ ਕਰਕੇ ਪੰਜਾਬੀ ਦੀ ਐਟਮਾਲੌਜੀ ਇਨ੍ਹਾਂ ਭਾਸ਼ਾਵਾਂ ਨਾਲ ਮਿਲਦੀ ਜੁਲਦੀ ਹੈ। ਪੰਜਾਬੀ ਦੇ ਖ਼ਤਮ ਹੋਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਪੰਜਾਬੀ ਸੰਸਾਰ ਵਿੱਚ ਵਸਦੇ ਹਨ, ਇਸਦਾ ਪੀੜ੍ਹੀ ਦਰ ਪੀੜ੍ਹੀ ਸੰਚਾਰ ਨਿਰਵਿਘਨ ਹੋ ਰਿਹਾ ਹੈ। ਕਿਤਨੀਆਂ ਹੀ ਸੰਸਥਾਵਾਂ, ਅਦਾਰੇ, ਸਰਕਾਰ ਅਤੇ ਅਦੀਬ, ਅਦਬੀ ਮੇਲੇ ਕਰਵਾਕੇ ਯਤਨਸ਼ੀਲ ਹਨ। ਪੰਜਾਬੀ ਭਾਸ਼ਾ ਦਾ ਭਵਿਖ ਤਕਨੀਕੀ ਵਿਕਾਸ ਤੋਂ ਬਗ਼ੈਰ ਸੰਭਵ ਨਹੀਂ। ਇੱਕ ਲਿਪੀ, ਇੱਕ ਫੌਂਟ, ਇੱਕ ਕੀ-ਬੋਰਡ ਦੀ ਜ਼ਰੂਰਤ ਹੈ। ਸਾਨੂੰ ਯੂਨੀਕੋਡ ਨੂੰ ਅਪਨਾਉਣਾ ਚਾਹੀਦਾ ਹੈ। ਦੂਸਰੇ ਲੋਕਾਂ ਲਈ ਫੌਂਟ ਕਨਵਰਟਰ, ਕੀ-ਬੋਰਡ ਲੇਅ ਆਊਟ ਕਨਵਰਟਰ ਵੀ ਵਧੇਰੇ ਬਣਾਉਣੇ ਚਾਹੀਦੇ ਹਨ। ਜਿਸਨੂੰ ਅੰਗਰੇਜ਼ੀ ਆਉਂਦੀ ਹੈ, ਉਸ ਲਈ ਕੋਈ ਵੀ ਫ਼ੌਂਟ ਵਰਤਣ ਵਿੱਚ ਮੁਸ਼ਕਲ ਨਹੀਂ, ਪ੍ਰੰਤੂ ਵਿਸ਼ੇਸ਼ ਚਿੰਨਾ ਦੀ ਘਾਟ ਹੈ। ਲਿਪੀਆਂ ਦਾ ਰੇੜਕਾ ਦੋਹਾਂ ਦੇਸ਼ਾਂ ਦੀ ਧਾਰਮਿਕ ਤੰਗਦਿਲੀ ਦਾ ਨਤੀਜਾ ਹੈ। ਵਿਕੀਪੀਡੀਆ ਦੇ ਗੁਰਮੁਖੀ ਰੂਪ ਨੂੰ ਹੋਰ ਉਤਸ਼ਾਹਤ ਕਰਨਾ ਚਾਹੀਦਾ ਹੈ। ਚੈਟ ਜੀ ਪੀ ਟੀ ਜਾਂ ਕਿਸੇ ਹੋਰ ਪਲੇਟਫਾਰਮ ਕੋਲ ਪੰਜਾਬੀ ਦਾ ਗਿਆਨ ਸੀਮਤ ਹੈ। ਇਸ ਵਿੱਚ ਸਾਡਾ ਆਪਣਾ ਕਸੂਰ ਹੈ, ਕਿਉਂਕਿ ਪੰਜਾਬੀ ਅਵੇਸਲੇ ਹਨ। ਡਿਜਿਟਲ ਲਾਇਬ੍ਰੇਰੀਆਂ ਦੀ ਲੋੜ ਹੈ। ਗੁਰਭਜਨ ਗਿੱਲ ਅਨੁਸਾਰ ਪੰਜਾਬੀਆਂ ਨੂੰ ਪੰਜਾਬੀ  ਬੋਲਣ ਤੇ ਮਾਣ ਕਰਨ ਲਈ ਆਪਣੀ ਮਾਨਸਿਕਤਾ ਬਦਲਣੀ ਪਵੇਗੀ। ਹੀਣ ਭਾਵਨਾ ਨਹੀਂ ਰੱਖਣੀ ਚਾਹੀਦੀ। ਪੁਰਖਿਆਂ ਦੀ ਬੋਲੀ ਤੋਂ ਮੁੱਖ ਨਹੀਂ ਮੋੜਨਾ ਚਾਹੀਦਾ। ਕਚਹਿਰੀਆਂ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ ਉਥੋਂ ਦੀਆਂ ਮਾਤ ਭਾਸ਼ਾਵਾਂ ਵਿੱਚ ਕੰਮ ਹੋ ਰਿਹਾ ਹੈ, ਪ੍ਰੰਤ ਪੰਜਾਬ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ। ਪੰਜਾਬੀ ਸਾਹਿਤ, ਇਤਿਹਾਸਕ ਦਸਤਾਵੇਜ਼ ਅਤੇ ਸਭਿਆਚਾਰਕ ਵਿਰਸੇ ਨਾਲ ਸੰਬੰਧਤ ਸੰਭਾਲ ਅਤੇ ਪ੍ਰਚਾਰ ਹਿਤ ਏ ਆਈ ਡਿਜਟਿਲ ਰੂਪ ਵਿੱਚ ਬਦਲਕੇ ਚੰਗਾ ਕੰਮ ਕਰ ਰਹੀ ਹੈ, ਪ੍ਰੰਤੂ ਅਨੁਵਾਦ ਤਕਨਾਲੋਜੀ ਖਾਸ ਕਰਕੇ ਪ੍ਰਾਸੈਸਿੰਗ, ਅਵਾਜ਼ ਪਛਾਣ ਉਤਨੀ ਉਨਤ ਨਹੀਂ ਹੈ। ਇਸ ਲਈ ਸਾਡੇ ਵਿਰਸੇ ਨੂੰ ਖੋਰਾ ਲੱਗ ਰਿਹਾ ਹੈ। ਇਸਨੂੰ ਵਿਕਸਤ ਕਰਨ ਦੀ ਲੋੜ ਹੈ। ਏ ਆਈ ਅਧਾਰਤ ਭਾਸ਼ਾ ਸਿਖਲਾਈ ਤਕਨਾਲੋਜੀ ਨੂੰ ਪਾਠਕ੍ਰਮ ਦਾ ਹਿੱਸਾ ਬਣਾਕੇ ਭਾਸ਼ਾ ਸਿਖਲਾੲਂੀ ਕਾਰਜਾਂ ਦਾ ਸਹੀ ਇਸਤੇਮਾਲ ਕਰ ਸਕਦੇ ਹਾਂ। ਪੱਛਮ ਦੀ ਅੰਨ੍ਹੇਵਾਹ ਨਕਲ ਬੰਦ ਕਰਨ ਨਾਲ ਪੰਜਾਬੀ ਭਾਸ਼ਾ ਦਾ ਵਿਕਾਸ ਹੋ ਸਕਦਾ ਹੈ। ਪਰਵਾਸ ਵਿੱਚ ਪੰਜਾਬੀ ਸਾਹਿਤਕ ਸਮਾਗਮਾ ਅਤੇ ਗੁਰਦੁਆਰਿਆਂ ਤੱਕ ਹੀ ਸੀਮਤ ਹੈ। ਕੈਨੇਡਾ ਵਿੱਚ ਪੰਜਾਬੀ ਜ਼ਿਆਦਾ ਬੋਲੀ ਜਾਂਦੀ ਹੈ, ਪ੍ਰੰਤੂ ਬੱਚੇ ਮਿਲਗੋਭਾ ਹੀ ਬੋਲਦੇ ਹਨ। ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਰਾਹ ਦਸੇਰਾ ਬਣ ਸਕਦੀ ਹੈ, ਪ੍ਰੰਤੂ ਇਸ ਵਿੱਚ ਵੀ ਵਿਦਵਾਨਾ ਦੀ ਭਾਸ਼ਾ ਆਮ ਪਾਠਕਾਂ ਦੀ ਸਮਝ ਤੋਂ ਬਾਹਰ ਹੈ।

350 ਪੰਨਿਆਂ, 500 ਰੁਪਏ ਭਾਰਤੀ, ਕੈਨੇਡੀਅਨ 25 ਡਾਲਰ ਅਤੇ ਅਮਰੀਕਨ 20 ਡਾਲਰ ਕੀਮਤ ਵਾਲੀ ਇਹ ਪੁਸਤਕ ਵਿਸ਼ਵ ਪੰਜਾਬੀ ਸਭਾ ਬਰੈਂਮਪਟਨ, ਕੈਨੇਡਾ ਨੇ ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ ਮੋਹਾਲੀ ਤੋਂ ਪ੍ਰਕਾਸ਼ਤ ਕਰਵਾਈ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

*ਇਹ ਬਸਤਰ ਸਾਂਭ ਕੇ ਰੱਖਿਓ, ਇਹ ਸ਼ਸ਼ਤਰ ਸਾਂਭ ਕੇ ਰੱਖਿਓ*
ਕੈਲਗਰੀ : ਈ ਦੀਵਾਨ ਸੋਸਾਇਟੀ ਵੱਲੋਂ ਖ਼ਾਲਸਾ ਸਾਜਨਾ ਦਿਵਸ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਇੱਕ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਦੇਸ਼ਾਂ ਤੋਂ ਆਏ ਪੰਥਕ ਕਵੀਆਂ ਨੇ ਹਿੱਸਾ ਲਿਆ। ਇਹ ਸੋਸਾਇਟੀ ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਕਵੀ ਦਰਬਾਰਾਂ ਦੀ ਪਰੰਪਰਾ ਨੂੰ ਅੱਗੇ ਤੋਰਨ ਲਈ, ਆਪਣਾ ਅਹਿਮ ਯੋਗਦਾਨ ਪਾ ਰਹੀ ਹੈ।

ਸਭ ਤੋਂ ਪਹਿਲਾਂ  ਅਨੁਰੀਤ ਕੌਰ ਟੋਰੰਟੋ ਨੇ ਸ਼ਬਦ “ਅਬ ਹਮ ਚਲੀ ਠਾਕੁਰ ਪਹਿ ਹਾਰਿ।।” ਸਬਦ ਗਾਇਨ ਕਰਕੇ ਸਮਾਗਮ ਦੀ ਆਰੰਭਤਾ ਕੀਤੀ। ਜੈਪੁਰ ਤੋਂ ਬ੍ਰਿਜਮਿੰਦਰ ਕੌਰ ਨੇ “ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ..।।” ਸ਼ਬਦ ਨਾਲ ਹਾਜ਼ਰੀ ਲਵਾਈ। ਸੋਸਾਇਟੀ ਦੇ ਸੰਸਥਾਪਕ ਡਾਕਟਰ ਜਗਬੀਰ ਸਿੰਘ ਨੇ ਕਵੀ ਦਰਬਾਰ ਦਾ ਆਯੋਜਨ ਦੱਸਦੇ ਹੋਏ ਕਵੀਆਂ ਨੂੰ ‘ਜੀ ਆਇਆਂ’ ਕਿਹਾ। ਕੁੱਝ ਸਮਾਂ ਪਹਿਲਾਂ ਵਿੱਛੜੇ ਸੋਸਾਇਟੀ ਦੇ ਬਾਨੀ ਸੰਸਥਾਪਕ ਡਾਕਟਰ ਸੁਰਜੀਤ ਸਿੰਘ ਭੱਟੀ ਜੀ ਨੂੰ ਸ਼ਰਧਾਂਜਲੀ ਦਿੱਤੀ ਗਈ।

ਕਵੀ ਦਰਬਾਰ ਦੇ ਸ਼ੁਰੂ ਵਿੱਚ, ਪਰਨੀਤ ਕੌਰ, ਸਿਮਰਲੀਨ ਕੌਰ ਅਤੇ ਪਰਮਜੀਤ ਸਿੰਘ ਟੋਰਾਂਟੋ ਨੇ ਗੁਰਦੀਸ਼ ਕੌਰ ਗਰੇਵਾਲ ਦਾ ਲਿਖਿਆ ਗੀਤ “ਛੇੜ ਮਰਦਾਨਿਆ ਰਬਾਬ ਬਾਣੀ ਆਈ ਏ” ਸਾਜ਼ਾਂ ਨਾਲ ਸੁਣਾ ਕੇ ਸੁਰਮਈ ਵਾਤਾਵਰਣ ਸਿਰਜ ਦਿੱਤਾ। ਪਟਿਆਲੇ ਤੋਂ ਕੁਲਵੰਤ ਸਿੰਘ ਸੈਦੋਕੇ ਜੀ ਨੇ ਬੈਂਤ ਛੰਦ ਵਿਚ ਕਵਿਤਾ ਸੁਣਾ ਕੇ, ਖ਼ਾਲਸਾ ਸਾਜਨਾ ਦੇ ਬਿਰਤਾਂਤ ਨੂੰ ਅੱਖਾਂ ਅੱਗੇ ਰੂਪਮਾਨ ਕਰ ਦਿੱਤਾ। ਆਨੰਦਪੁਰ ਸਾਹਿਬ ਤੋਂ ਪੰਥਕ ਸ਼ਾਇਰ ਸ. ਨਿਰਵੈਰ ਸਿੰਘ ਅਰਸ਼ੀ ਨੇ ਆਪਣੀ ਭਾਵਪੂਰਤ ਕਵਿਤਾ “ਤੇਰਾ ਖ਼ਾਲਸਾ” ਸਟੇਜੀ ਅੰਦਾਜ਼ ਵਿੱਚ ਸੁਣਾਈ। ਸਿਆਟਲ ਤੋਂ ਆਏ ਸ. ਅਵਤਾਰ ਸਿੰਘ ਆਦਮਪੁਰੀ ਨੇ “ਪਾਹੁਲ ਖੰਡੇਧਾਰ ਦਾਤਾ ਕੈਸੀ ਤੂੰ ਪਿਲਾ ਗਿਆ” ਗੀਤ ਰਾਹੀਂ ਖ਼ਾਲਸੇ ਦੇ ਗੁਣਾਂ ਨੂੰ ਯਾਦ ਕੀਤਾ। ਗੁਰੂ ਨਾਨਕ ਜੀ ਦੇ ਚੋਜਾਂ ਨੂੰ “ਤੇਰੇ ਕਿਹੜੇ ਕਿਹੜੇ ਦੱਸਾਂ ਚੋਜ਼ ਕਈ ਦਾਤਿਆ” ਰਾਹੀਂ ਸ. ਬਲਕਾਰ ਸਿੰਘ ਬੱਲ ਇਟਲੀ ਨੇ ਆਪਣੀ ਸੁੰਦਰ ਅਵਾਜ਼ ਰਾਹੀਂ ਪ੍ਰਗਟ ਕੀਤਾ । ਲੁਧਿਆਣੇ ਤੋਂ ਸ. ਜਸਵਿੰਦਰ ਸਿੰਘ ਰੁਪਾਲ ਨੇ  “ਗੁਰੂ ਨਾਨਕ ਤੇਰੀ ਬਾਣੀ” ਰਦੀਫ਼ ਨਾਲ ਸੁਣਾਈ ਗ਼ਜ਼ਲ ਰਾਹੀਂ ਗੁਰੂ ਨਾਨਕ ਦੀ ਬਾਣੀ ਦੀ ਇਨਕਲਾਬੀ ਸ਼ਕਤੀ ਦੀ ਮਹਾਨਤਾ ਦਰਸਾਈ। ਪ੍ਰਿੰ. ਚਰਨਦੀਪ ਕੌਰ ਕੈਲਗਰੀ ਨੇ ਕਵਿਤਾ “ਦਿਨ ਵਿਸਾਖੀ ਸਤਿਗੁਰ ਮੇਰੇ ਖੜ੍ਹ ਗਏ ਤੇਗਾ ਫੜ ਕੇ” ਪੇਸ਼ ਕੀਤੀ ਅਤੇ ਇੱਕ ਕਵਿਤਾ ਗੁਰੂ ਨਾਨਕ ਜੀ ਤੇ ਵੀ ਸੰਗਤ ਨਾਲ ਸਾਂਝੀ ਕੀਤੀ। ਸ਼ਬਦਾਂ ਦੇ ਜਾਦੂਗਰ ਸ. ਮਨਜੀਤ ਸਿੰਘ ਚਾਤ੍ਰਿਕ ਜੀ ਨੇ ਅਨੁਪ੍ਰਾਸ ਛੰਦ ਦੀ ਬਹੁ ਵਰਤੋਂ ਕਰਦੇ ਹੋਏ ਤੇਜ਼ ਰਵਾਨੀ ਵਾਲੀ ਕਵਿਤਾ ਸੰਖ-ਨਾਦ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਛੋਟੀ ਬੱਚੀ ਨੂਰ ਕੌਰ ਗਰੇਵਾਲ ਨੇ ਕਵਿਤਾ “ਮੈ ਹਾਂ ਸਾਹਿਬ ਕੌਰ ਦੀ ਧੀ ” ਅਤੇ ਸਿਦਕ ਸਿੰਘ ਗਰੇਵਾਲ ਨੇ “ਅਸੀਂ ਸਰਦਾਰ ਹਾਂ ” ਕਵਿਤਾ ਸੁਣਾ ਕੇ ਸਿੱਖੀ ਦੇ ਸੋਹਣੇ ਭਵਿੱਖ ਨੂੰ ਪ੍ਰਗਟਾ ਦਿੱਤਾ। ਸੁਖਮਿੰਦਰ ਸਿੰਘ ਗਿੱਲ ਕੈਲਗਰੀ ਨੇ  ਸਾਜ਼ ਅਤੇ ਆਵਾਜ਼ ਦੇ ਸੁੰਦਰ ਸੁਮੇਲ  ਰਾਹੀਂ, “ਇਹ ਬਸਤਰ ਸਾਂਭ ਕੇ ਰੱਖਿਓ, ਇਹ ਸ਼ਸਤਰ ਸਾਂਭ ਕੇ ਰੱਖਿਓ” ਦਾ ਇੱਕ ਸਾਰਥਕ ਸੰਦੇਸ਼ ਦਿੱਤਾ। ਗੁਰਦੀਸ਼ ਕੌਰ ਗਰੇਵਾਲ ਨੇ ਆਪਣਾ ਗੀਤ “ਖਾਲਸੇ ਦਾ ਰੁਤਬਾ ਬੜਾ ਮਹਾਨ ਹੈ” ਤਰੰਨਮ ਵਿਚ ਪੇਸ਼ ਕੀਤਾ ਅਤੇ ਸ. ਸੁਜਾਨ ਸਿੰਘ ਸੁਜਾਨ ਨੇ ਗੀਤ “ਦਸਮੇ ਗੁਰਾਂ ਤੋਂ ਕਿਉ ਨਾ ਬਲਿਹਾਰੇ ਜਾਈਏ ” ਗਾ ਕੇ ਸੁਣਾਇਆ।

ਅੰਤ ਤੇ ‘ਸਾਂਝੀ ਵਿਰਾਸਤ’ ਮੈਗਜ਼ੀਨ ਦੇ ਸੰਪਾਦਕ ਡਾਕਟਰ ਕਾਬਲ ਸਿੰਘ ਨੇ, ਕਵੀਆਂ ਦਾ ਧੰਨਵਾਦ ਕਰਦੇ ਹੋਏ, ਕਵੀਆਂ ਨੂੰ ਮੈਗਜ਼ੀਨ ਲਈ ਕਵਿਤਾਵਾਂ ਭੇਜਣ ਦੀ ਬੇਨਤੀ ਕੀਤੀ।

ਕਵੀ ਦਰਬਾਰ ਦਾ ਸੰਚਾਲਨ ਸੁਜਾਨ ਸਿੰਘ ਸੁਜਾਨ ਅਤੇ ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਜੀ ਨੇ ਸਾਂਝੇ ਤੌਰ ਤੇ ਕੀਤਾ ।ਸੋਸਾਇਟੀ ਦੀ ਮਰਿਯਾਦਾ ਅਨੁਸਾਰ ਆਨੰਦ ਸਾਹਿਬ ਦਾ ਪਾਠ ਅਤੇ ਅਰਦਾਸ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ।

ਵਧੇਰੇ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ- ਸ੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਕੈਲਗਰੀ  +1(403) 404-1450

‘ਬੁੱਢਾ ਦਲ ਦੇ ਮੁਖੀ ਜਥੇਦਾਰ ਸਾਹਿਬਾਨ’ ਪੁਸਤਕ ਇਤਿਹਾਸਕ ਦਸਤਾਵੇਜ਼ : ਉਜਾਗਰ ਸਿੰਘ
ਦਿਲਜੀਤ ਸਿੰਘ ਬੇਦੀ ਸਿੱਖ ਗੁਰਮਤਿ ਨੂੰ ਪ੍ਰਣਾਇਆ ਸਿੱਖ ਵਿਦਵਾਨ ਸੀ। ਉਸ ਦੀਆਂ ਸਿੱਖ ਵਿਰਾਸਤ ਅਤੇ ਸਿੱਖ ਵਿਚਾਰਧਾਰਾ ਨਾਲ ਸੰਬੰਧਤ ਅੱਠ ਮੌਲਿਕ ਅਤੇ ਦੋ ਦਰਜਨ ਤੋਂ ਵੱਧ ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਹ ਸਿੱਖ ਧਰਮ ਦਾ ਇਤਿਹਾਸਕ ਵਿਸ਼ਲੇਸਣਕਾਰ ਸੀ। ਚਰਚਾ ਅਧੀਨ ‘ਬੁੱਢਾ ਦਲ ਦੇ ਮੁਖੀ ਜਥੇਦਾਰ ਸਾਹਿਬਾਨ’ ਪੁਸਤਕ ਵਿੱਚ ਉਸਨੇ ਹੁਣ ਤੱਕ ਦੇ ਚੌਦਾਂ ਜਥੇਦਾਰ ਸਾਹਿਬਾਨ ਦੇ ਜੀਵਨ ਸੰਬੰਧੀ ਲੇਖ ਤੱਥਾਂ ਸਮੇਤ ਪ੍ਰਕਾਸ਼ਤ ਕੀਤੇ ਹਨ। ਇਸ ਪੁਸਤਕ ਦੀ ਸੰਪਾਦਨਾ ਦਿਲਜੀਤ ☬ਸੰਘ ਬੇਦੀ ਨੇ ਬੜੀ ਸਿਆਣਪ ਅਤੇ ਵਿਦਵਤਾ ਨਾਲ ਕੀਤੀ ਸੀ, ਕਿਉਂਕਿ ਇਸ ਪੁਸਤਕ ਵਿੱਚ ਸਿੱਖ ਇਤਿਹਾਸ ਦੇ ਖੋਜੀ ਵਿਦਵਾਨਾ ਦੇ ਲੇਖ ਸ਼ਾਮਲ ਕੀਤੇ ਗਏ ਹਨ। ਸੰਪਾਦਕ ਦੀ ਮਿਹਨਤ ਨਾਲ ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਬਣ ਗਈ ਹੈ। ਆਉਣ ਵਾਲੀ ਸਿੱਖ ਪਨੀਰੀ ਲਈ ਇਹ ਪੁਸਤਕ ਮਾਰਗ ਦਰਸ਼ਕ ਤੇ ਪ੍ਰੇਰਨਾ ਸਰੋਤ ਬਣੇਗੀ, ਕਿਉਂਕਿ ਬਹਾਦਰ ਜਥੇਦਾਰ ਸਾਹਿਬਾਨ ਦੇ ਸੰਘਰਸ਼ਮਈ ਜੀਵਨ ਅਤੇ ਸਿੱਖ ਸਿਧਾਂਤਾਂ ‘ਤੇ ਪਹਿਰਾ  ਦੇਣ ਵਾਲੇ  ਹੋਏ ਹਨ। ਨਿਹੰਗ ਸਿੰਘਾਂ ਨੂੰ ਗੁਰੂ ਸਾਹਿਬ ਦੀਆਂ ਲਾਡਲੀਆਂ ਫੌਜਾਂ ਕਿਹਾ ਜਾਂਦਾ ਹੈ, ਕਿਉਂਕਿ ਉਹ ਸਿੱਖ ਪਰੰਪਰਾਵਾਂ, ਸਿਧਾਂਤਾਂ ਤੋਂ ਇਲਾਵਾ ਜੰਗ ਦੇ ਮੈਦਾਨ ਵਿੱਚ ਵੀ ਆਪਣੇ ਕਰਤਵ ਵਿਖਾਉਣ ਲਈ ਬਹਾਦਰੀ ਨਾਲ ਮੁਕਾਬਲਾ ਹੀ ਨਹੀਂ ਕਰਦੇ,  ਸਗੋਂ ਜਿੱਤਾਂ ਪ੍ਰਾਪਤ ਕਰਦੇ ਰਹੇ ਹਨ। ਇਸ ਪੁਸਤਕ ਵਿਚਲੇ ਚੌਦਾਂ ਜਥੇਦਾਰ ਜੰਗਜੂ, ਬਹਾਦਰ,  ਕਮਾਂਡਰ, ਨਿਰਵੈਰ, ਨਿਰਪੱਖ, ਯੋਧੇ, ਯੁੱਧ ਰਣਨੀਤੀਕਾਰ, ਅਧਿਆਤਮਿਕ ਤੇ ਅਗਾਂਵਧੂ ਸਿੱਖ ਧਰਮ ਅਤੇ ਦੇਸ ਦੇ ਕੌਮੀ ਹਿੱਤਾਂ ਦੇ ਪਹਿਰੇਦਾਰ ਸਨ।  ਇਹ ਵੀ ਮਾਣ ਦੀ  ਗੱਲ ਹੈ ਕਿ ਨਿਹੰਗ ਸਿੰਘਾਂ ਦੀ ਜਥੇਬੰਦੀ ਦੇ ਪਹਿਲੇ ਜਥੇਦਾਰ ਬਾਬਾ ਬਿਨੋਦ ਸਿੰਘ ਜੀ ਨੇ ਆਪਣੇ ਪਿਤਾ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛਤਰ ਤਾਇਆ ਵਿੱਚ ਅੰਮਿ੍ਰਤ ਛੱਕ ਕੇ ਗੁਰੂ ਵਾਲੇ ਬਣੇ ਸਨ। ਇਥੇ ਹੀ ਬਸ ਨਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਪੰਜ ਸਿੰਘ ਬਾਬਾ  ਬਿਨੋਦ ਸਿੰਘ ਜੀ ਦੀ ਅਗਵਾਈ ਵਿੱਚ ਗੁਰਮਤਿ ਅਨੁਸਾਰ ਅਗਵਾਈ ਕਰਨ ਲਈ ਭੇਜਿਆ ਸੀ। ਬਾਬਾ ਬਿਨੋਦ ਸਿੰਘ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਵੰਸ਼ ਵਿੱਚੋਂ ਸਨ। ਉਹ ਸੁਰਮਈ ਬਾਣਾ, ਦਸਤਾਰ ‘ਤੇ ਚਕਰ, ਰਹਿਤ ਮਰਿਆਦਾ ਦੇ ਪੱਕੇ ਅਤੇ ਗੁਰੂ ਦੇ ਆਗਿਆਕਾਰੀ ਵਫ਼ਾਦਾਰ ਸਿੰਘ ਸਨ। ਬੰਦਾ ਸਿੰਘ ਬਹਾਦਰ ਨੂੰ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਉਹ ਇਨ੍ਹਾਂ ਪੰਜ ਸਿੰਘਾਂ ਦੀ ਅਗਵਾਈ ਅਨੁਸਾਰ ਕੰਮ ਕਰਨ। ਸੰਪਾਦਕ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਚਪੜ ਚਿੜੀ ਅਤੇ ਸਰਹੰਦ ਦੀ ਫਤਿਹ ਵਿੱਚ ਬਾਬਾ ਬਿਨੋਦ ਸਿੰਘ ਦੀ ਰਹਿਨੁਮਾਈ, ਯੋਜਨਾਬੰਦੀ ਅਤੇ ਯੁੱਧ ਦੇ ਨਿਯਮਾ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਹ ਫੌਜ ਦੇ ਬਿਹਤਰੀਨ ਕਮਾਂਡਰ ਦੇ ਫ਼ਰਜ਼ ਨਿਭਾਉਂਦੇ ਰਹੇ ਸਨ। ਮੁੱਖ ਤੌਰ ‘ਤੇ ਬੰਦਾ ਬਹਾਦਰ ਦੇ ਸਲਾਹਕਾਰ ਸਨ। ਸਰਹੰਦ ਫਤਿਹ ਕਰਨ ਤੋਂ ਬਾਅਦ ਜਿਹੜਾ ਸਿੱਕਾ ਚਲਾਇਆ, ਉਸ ਉਤੇ ਗੁਰੂ ਨਾਨਕ ਦੇਵ ਤੇ ਗੁਰੂ ਗੋਬਿੰਦ ਸਿੰਘ ਦੀ ਪ੍ਰਭੁਸੱਤਾ ਲਿਖਵਾਇਆ। ਗੁਰਦਾਸ ਨੰਗਲ ਪਿੰਡ ਦੀ ਗੜ੍ਹੀ ਵਿੱਚ ਮੁਗਲ  ਫੌਜਾਂ ਦੇ ਘੇਰੇ ਨੂੰ ਤੋੜਕੇ ਨਿਕਲਣ ਦੀ  ਬਾਬਾ ਬੰਦਾ ਸਿੰਘ ਨੇ ਬਾਬਾ ਬਿਨੋਦ ਸਿੰਘ ਦੀ ਸਲਾਹ ਨਹੀਂ ਮੰਨੀ, ਜਿਸ ਕਰਕੇ ਦੋਹਾਂ ਵਿੱਚ ਵਿਚਾਰਾਂ ਦਾ ਵਖਰੇਵਾਂ ਹੋ ਗਿਆ। ਅੰਮਿ੍ਰਤਸਰ ਰਹੇ ਜਿਥੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ ਅਤੇ ਬੰਦੀਆਂ ਦਾ  ਮੁੱਖੀ ਕਰਮ ਸਿੰਘ ਚੜ੍ਹਾਵਾ ਲੈਣ ਦੇ  ਝਗੜੇ ਵਿੱਚ ਮਾਰਿਆ ਗਿਆ। ਇਸ ਤੋਂ ਇਲਾਵਾ ਜਦੋਂ ਮਾਤਾ ਸੁੰਦਰੀ ਦੇ ਹੁਕਮ ਨੂੰ ਬੰਦਾ ਸਿੰਘ ਬਹਾਦਰ  ਨੇ ਅਪ੍ਰਵਾਨ ਕਰ ਦਿੱਤਾ ਤਾਂ ਫਿਰ  ਉਹ ਬੰਦਾ ਸਿੰਘ ਬਹਾਦਰ ਤੋਂ ਬਾਗੀ ਹੋ ਗਏ। ਉਨ੍ਹਾਂ ਦੇ  ਜਨਮ ਅਤੇ ਮਰਨ ਬਾਰੇ  ਪੱਕੀ ਜਾਣਕਾਰੀ ਉਪਲਭਧ ਨਹੀਂ ਹੈ। ਦੂਜੇ ਜਥੇਦਾਰ ਦੀਵਾਨ ਦਰਬਾਰਾ ਸਿੰਘ ਜੀ ਦੇ ਸਮੇਂ ਸਿੱਖ ਬਾਬਾ ਬੰਦਾ ਸਿੰਘ ਦੀ ਮੌਤ ਤੋਂ ਬਾਅਦ ਫੁੱਟ  ਦਾ ਸ਼ਿਕਾਰ ਸਨ। ਲਾਹੌਰ ਅਤੇ ਦਿੱਲੀ ਦਰਬਾਰ ਵੱਲੋਂ ਸਿੱਖਾਂ ‘ਤੇ  ਤਸ਼ੱਦਦ ਕੀਤਾ ਜਾ ਰਿਹਾ ਸੀ। ਸਿੱਖ ਜੰਗਲਾਂ ਵਿੱਚ ਜਾਣ ਲਈ ਮਜ਼ਬੂਰ ਸਨ। ਦੀਵਾਨ ਦਰਬਾਰਾ ਸਿੰਘ ਦਾ ਜਨਮ ਨਾਨੂੰ ਸਿੰਘ ਦਿਲਵਾਨੀ ਦੇ ਘਰ 1644 ਨੂੰ ਹੋਇਆ। ਦਰਬਾਰਾ ਸਿੰਘ ਬਾਰਾਂ ਸਾਲ ਦੀ ਉਮਰ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ ਜਾ ਕੇ ਗੁਰੂ ਗੋਬਿੰਦ ਸਿੰਘ ਦੇ ਲੜ  ਲੱਗ ਗਿਆ ਤੇ 16 ਸਾਲ ਦੀ ਉਮਰ ਵਿੱਚ ਦੀਵਾਨ ਦੀ  ਪਦਵੀ ਮਿਲ ਗਈ। ਉਨ੍ਹਾਂ ਦਾ ਪਰਿਵਾਰ ਸ੍ਰੀ ਗੁਰੂ ਹਰਿਗੋਬਿੰਦ ਦੇ ਮੌਕੇ ਪੰਥ ਨਾਲ ਜੁੜ ਗਿਆ  ਸੀ। ਦੀਵਾਨ ਦਰਬਾਰਾ ਸਿੰਘ 16 ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਗੜਵਈ ਰਿਹਾ ਸੀ। ਉਹ  1734 ਵਿੱਚ 90 ਸਾਲ ਦੀ ਉਮਰ ਭੋਗ ਕੇ ਸਵਰਗ ਸਿਧਾਰ ਗਏ ਸਨ। ਸਿੱਖ ਪੰਥ ਦਾ ਸ਼ੇਰਦਿਲ ਜਰਨੈਲ ਸਿੰਘ ਸਾਹਿਬ ਜਥੇਦਾਰ ਨਵਾਬ ਕਪੂਰ ਸਿੰਘ ਤੀਜੇ ਜਥੇਦਾਰ ਸਨ। ਉਹ ਵਿਰਕ ਗੋਤ ਦੇ ਸਨ। ਉਨ੍ਹਾਂ ਦਾ  ਜਨਮ ਪਿੰਡ ਮਾਲੋ ਕੀ ਟਿੱਬੀ ਸ਼ੇਖੂਪੁਰ ਵਿੱਚ ਚੌਧਰੀ ਦਲੀਪ ਸਿੰਘ ਦੇ ਘਰ 1697 ਨੂੰ ਹੋਇਆ। ਅੱਠ ਸਾਲ ਦੀ ਉਮਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਕੋਲ  ਦਮਦਮਾ ਸਾਹਿਬ ਪਿਤਾ ਨਾਲ ਪਹੁੰਚ ਗਿਆ। ਉਥੇ ਅੰਮਿ੍ਰਤ ਪਾਨ ਕੀਤਾ  ਤੇ ਬਾਬਾ ਦੀਪ ਸਿੰਘ ਦੀ ਰਹਿਨਮਾਈ ਵਿੱਚ ਰਹਿਣ ਲੱਗ ਪਿਆ। 1715 ਵਿੱਚ ਫੌਜ ਨਾਲ ਲੜਾਈ ਵਿੱਚ ਉਸਦਾ ਪਿਤਾ ਸ਼ਹੀਦ ਹੋ ਗਿਆ। ਉਹ ਪ੍ਰਤਾਪੀ, ਸੁੰਦਰ, ਸਡੌਲ ਸਰੀਰ,  ਚੌੜੀ ਛਾਤੀ, ਸ਼ਸਤਰ ਵਿਦਿਆ, ਤੇਗ, ਨੇਜ਼ੇ, ਢਾਲ ਦੀ ਵਰਤੋਂ ਕਰਨ  ਵਾਲਾ ਅਤੇ ਨਿਹਾਇਤ ਦਾਨੀ ਸੀ। ਸਰਕਾਰੀ ਖ਼ਜਾਨੇ ਲੁੱਟ ਕੇ ਪੰਜ ਲੱਖ ਹੱਥ ਲੱਗ ਗਿਆ ਅਤੇ ਫਿਰ ਮੁਰਤਜ਼ਾ ਖ਼ਾਨ ਦੇ ਘੋੜਿਆਂ ਦੇ ਕਾਫਲੇ ਨੂੰ ਸੋਧ ਕੇ ਕਬਜ਼ੇ ਵਿੱਚ ਕਰ ਲਿਆ। 1732 ਵਿੱਚ ਕਪੂਰ ਸਿੰਘ ਨੇ ਫ਼ੈਜ਼ੁਲਾਪੁਰ ‘ਤੇ ਕਬਜ਼ਾ ਕਰ ਲਿਆ। 1733 ਵਿੱਚ ਮੁਗਲ ਸਰਕਾਰ ਨੇ ਨਵਾਬੀ ਦਾ ਖ਼ਿਤਾਬ ਦੇ ਦਿੱਤਾ। ਦੀਵਾਨ ਦਰਬਾਰਾ ਸਿੰਘ ਦੀ ਮੌਤ ਤੋਂ ਬਾਅਦ ਨਵਾਬ ਕਪੂਰ ਸਿੰਘ ਨੇ ਜਥੇਦਾਰੀ ਦੀ ਜ਼ਿੰਮੇਵਾਰੀ ਸੰਭਾਲ ਲਈ। ਨਵਾਬ ਕਪੂਰ ਸਿੰਘ ਨੇ ਦਰਬਾਰ ਸਾਹਿਬ ਤੋਂ ਮੁਗਲਾਂ ਦਾ  ਕਬਜ਼ਾ ਛੁਡਾ ਲਿਆ। 29 ਅਪ੍ਰੈਲ 1748 ਨੂੰ ਸਿੱਖ ਸ਼ਕਤੀ ਨੂੰ ਬਾਰਾਂ ਮਿਸਲਾਂ ਵਿੱਚ ਜਥੇਬੰਦ ਕਰਨ ਦਾ ਗੁਰਮਤਾ ਪਾ ਦਿੱਤਾ। ਸਾਂਝੇ ਦਲ ਖਾਲਸਾ ਦਾ ਜਥੇਦਾਰ ਨਵਾਬ ਕਪੂਰ ਸਿੰਘ ਨੂੰ ਬਣਾ ਦਿੱਤਾ। 28 ਸਾਲ ਦੀ ਅਣਥੱਕ ਸੇਵਾ ਤੋਂ ਬਾਅਦ 7 ਅਕਤੂਬਰ 1753 ਨੂੰ ਸਵਰਗ ਸਿਧਾਰ ਗਏ। ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਚੌਥੇ ਮੁੱਖੀ ਸਨ, ਉਨ੍ਹਾਂ ਦਾ ਜਨਮ ਪਿਤਾ ਬਦਰ ਸਿੰਘ ਤੇ ਮਾਤਾ ਜੀਵਨ ਕੌਰ ਦੀ ਕੁੱਖੋਂ ਤਿੰਨ ਮਈ 1718 ਈ ਨੂੰ ਜ਼ਿਲ੍ਹਾ ਲਾਹੌਰ ਦੇ ਆਹਲੂ ਪਿੰਡ ਵਿੱਚ ਹੋਇਆ। ਉਸਦੀ ਛੋਟੀ  ਉਮਰ ਹੀ ਸੀ  ਕਿ ਪਿਤਾ ਦੀ ਮੌਤ ਹੋ ਗਈ। ਉਸਦੀ ਮਾਤਾ ਨਵਾਬ ਕਪੂਰ ਸਿੰਘ ਕੋਲ ਲੈ ਗਏ ਤੇ  ਕਪੂਰ ਸਿੰਘ ਨੇ ਆਪਣੇ ਕੋਲ ਰੱਖਕੇ ਪਾਲਣ ਪੋਸ਼ਣ ਕੀਤਾ, ਘੋੜ ਸਵਾਰੀ, ਤੇਗ, ਜੌਹਰ, ਨੇਜ਼ੇਬਾਜ਼ੀ ਤੇ ਤੀਰ ਕਮਾਨ ਦੀ ਬਾਰੀਕੀ ਨਾਲ ਸਿਖਿਆ ਦਿਵਾਈ। 1738 ਵਿੱਚ ਹੀ ਜੱਸਾ ਸਿੰਘ ਸਿੱਖ ਸਰਦਾਰਾਂ ਦੀ  ਪਹਿਲੀ ਕਤਾਰ ਵਿੱਚ ਸ਼ਾਮਲ ਹੋ ਗਿਆ। 1761 ਵਿੱਚ ਅਹਿਮਦ ਸ਼ਾਹ ਅਬਦਾਲੀ ਕੋਲੋਂ 2200 ਜਵਾਨ ਹਿੰਦੂ ਕੁੜੀਆਂ ਨੂੰ ਬਾਇਜ਼ਤ ਛੁਡਾਕੇ ਘਰੋ ਘਰੀ ਪਹੁੰਚਾਇਆ। ਲਾਹੌਰ ਫਤਿਹ ਕਰਨ ਕਰਕੇ ਜੱਸਾ ਸਿੰਘ ਨੂੰ ਸੁਲਤਾਨ-ਉਲ-ਕੌਮ ਦਾ ਖ਼ਿਤਾਬ ਦਿੱਤਾ ਗਿਆ ਤੇ ਬੁੱਢਾ ਦਲ ਦੇ ਚੌਥੇ ਜਥੇਦਾਰ ਤੇ ਅਕਾਲ ਤਖ਼ਤ ਦੇ ਜਥੇਦਾਰ ਬਣਾਇਆ ਗਿਆ। 11 ਮਾਰਚ 1783 ‘ਚ ਸਿੱਖ ਸਰਦਾਰਾਂ ਨਾਲ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਝੁਲਾਇਆ।  ਉਹ 20 ਅਕਤੂਬਰ  1783 ਨੂੰ ਸਵਰਗ ਸਿਧਾਰ ਗਏ। ਉਨ੍ਹਾਂ ਤੋਂ ਬਾਅਦ ਬਾਬਾ ਨੈਣਾ ਸਿੰਘ ਪੰਜਵੇਂ ਜਥੇਦਾਰ ਬਣੇ, ਜਿਨ੍ਹਾਂ ਦਾ ਜਨਮ 1736 ਵਿੱਚ ਹੋਇਆ। ਉਨ੍ਹਾਂ ਦੇ ਜਨਮ ਸਥਾਨ ਬਾਰੇ ਵੀ ਵੱਖਰੀਆਂ ਰਾਵਾਂ ਹਨ।  ਨਿਹੰਗ ਸਿੰਘ ਜੋ ਉਚਾ ਦੁਮਾਲਾ ਫ੍ਰਾ ਸਜਾਉਂਦੇ ਹਨ, ਬਾਬਾ ਨੈਣਾ ਸਿੰਘ ਨੇ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਅਗਵਾਈ ਵਿੱਚ ਦੋ ਹਜ਼ਾਰ ਘੋੜ ਸਵਾਰ ਸਿੰਘ, ਹਰਿਮੰਦਰ ਸਾਹਿਬ ਅਤੇ ਹੋਰ ਗੁਰੂ ਧਾਮਾਂ ਦੀ ਰਾਖੀ ਲਈ ਤਿਆਰ-ਬਰ-ਤਿਆਰ ਰਹਿੰਦੇ ਸਨ। ਅਕਾਲੀ ਫੂਲਾ ਸਿੰਘ ਛੇਵੇਂ ਮੁੱਖੀ ਸਨ, ਉਨ੍ਹਾਂ ਦਾ ਜਨਮ ਇੱਕ ਜਨਵਰੀ 1761 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੀਹਾਂ ਵਿੱਚ ਹੋਇਆ।  ਇੱਕ ਸਾਲ ਬਾਅਦ ਹੀ ਉਸਦੀ ਮਾਤਾ ਜੀ ਸਵਰਗਵਾਸ ਹੋ ਗਏ। ਫਿਰ ਉਸਦੀ ਪਾਲਣ ਪੋਸ਼ਣ ਨੈਣਾ ਸਿੰਘ ਨੇ ਕੀਤੀ। ਉਸਨੂੰ ਘੋੜ ਸਵਾਰੀ ਤੇ ਨਿਸ਼ਾਨੇਬਾਜ਼ੀ ਵਿੱਚ ਸਿਖਿਆ ਦਿੱਤੀ ਗਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਉਨ੍ਹਾਂ ਆਪਣੀ ਅਕਾਲ ਰਜਮੈਂਟ ਬਣਾ ਲਈ ਜਿਹੜੀ ਹਮੇਸ਼ਾ ਰਣਜੀਤ ਸਿੰਘ ਦੀ ਲੜਾਈ ਵਿੱਚ ਅੱਗੇ ਹੋ ਕੇ ਮਦਦ ਕਰਦੀ ਸੀ। ਉਹ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੀ ਰਹੇ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਕੋੜਿਆਂ ਦੀ ਸਜ਼ਾ ਵੀ ਲਗਾਈ ਸੀ। ਬਾਬਾ ਹਨੂੰਮਾਨ ਸਿੰਘ ਸੱਤਵੇਂ ਜਥੇਦਾਰ ਬਣੇ। ਉਨ੍ਹਾਂ ਦਾ  ਜਨਮ ਫਿਰੋਜ਼ਪੁਰ ਜਿਲ੍ਹੇ ਦੇ ਪਿੰਡ ਨੌਰੰਗਪੁਰ ਵਿੱਚ 18 ਮੱਗਰ 1813 ਨੂੰ ਪਿਤਾ ਗਰਜਾ ਸਿੰਘ ਬਾਠ ਤੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ। ਮੁਦਕੀ ਦੀ ਜੰਗ ਵਿੱਚ ਬਰਤਾਨਵੀ ਸੈਨਾ ਨੂੰ ਭਜਾਇਆ। ਮਹਾਰਾਜਾ ਕਰਮ ਸਿੰਘ ਦੀ ਫੌਜ ਨਾਲ ਪਟਿਆਲਾ ਅਤੇ ਘੁੜਾਮ ਲੜਦਿਆਂ ਜ਼ਖਮੀ ਹੋ ਗਏ ਤੇ ਫਿਰ 1846 ਕੁੰਬੜਾ ਸੋਹਾਣਾ ਵਿਖੇ ਲੜਾਈ ਵਿੱਚ ਸ਼ਹੀਦ ਹੋ ਗਏ। 1846 ਵਿੱਚ ਬਾਬਾ ਪ੍ਰਹਿਲਾਦਾ ਸਿੰਘ ਅੱਠਵੇਂ ਜਥੇਦਾਰ ਬਣੇ। ਇਹ ਸਮਾਂ ਵੀ ਸਿੱਖਾਂ ਲਈ ਬਹੁਤ ਹੀ ਮੁਸ਼ਕਲਾਂ ਵਾਲਾ ਸੀ। ਬਾਬਾ ਪ੍ਰਹਿਲਾਦਾ ਸਿੰਘ ਗੋਦਾਵਰੀ ਨਜ਼ਦੀਕ ਹੈਦਰਾਬਾਦ ਰਿਆਸਤ ਵਿੱਚ ਸ਼ਹੀਦ ਕਰ ਦਿੱਤੇ ਗਏ। ਬਾਬਾ ਗਿਆਨਾ ਸਿੰਘ ਨੌਵੇਂ ਜਥੇਦਾਰ ਬਣੇ। ਬਾਬਾ ਗਿਆਨਾ ਸਿੰਘ ਦਿਉਲ ਜਗਰਾਉਂ ਤਹਿਸੀਲ ਦੇ ਭਰੋਵਾਲ ਪਿੰਡ ਦੇ ਸਨ। ਉਨ੍ਹਾਂ ਬਾਰੇ ਬਹੁਤੀ ਜਾਣਕਾਰੀ ਪੁਸਤਕ ਵਿੱਚ ਨਹੀਂ ਹੈ। ਦਸਵੇਂ ਜਥੇਦਾਰ ਤੇਜਾ ਸਿੰਘ 96 ਕਰੋੜੀ ਦਾ ਜਨਮ ਪਿੰਡ ਸਿੱਖਾਂਵਾਲੀ ਜ਼ਿਲ੍ਹਾ ਰਾਵਲਪਿੰਡੀ ਵਿੱਚ ਖ਼ਜਾਨ ਸਿੰਘ ਵੱਡੇ ਸ਼ਾਹੂਕਾਰ ਦੇ ਘਰ ਮਾਤਾ ਸੁਗੋ ਦੀ ਕੁੱਖੋਂ 1839 ਈਸਵੀ ਨੂੰ ਹੋਇਆ। ਉਨ੍ਹਾਂ ਨੇ 1907 ਬੁੱਢਾ ਦਲ ਦੀ ਜਥੇਦਾਰੀ ਸੰਭਾਲੀ ਤੇ ਬਾਈ ਸਾਲ 1929 ਆਪਣੇ ਆਖਰੀ ਸਮੇਂ ਤੱਕ ਜਥੇਦਾਰ ਰਹੇ। ਗਿਆਰਵੇਂ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ ਦਾ ਜਨਮ 1876 ਵਿੱਚ ਖੰਨਾ ਨੇੜੇ ਭੜੀ ਪਿੰਡ ਵਿੱਚ ਹੋਇਆ। ਲਾਹੌਰ ਤੋਂ ਬੀ ਏ ਕਰਕੇ ਤਹਿਸੀਲਦਾਰ ਲੱਗ ਗਏ। ਫਿਰ ਅਸਤੀਫ਼ਾ ਦੇ ਕੇ ਨਿਹੰਗ ਸਿੰਘ  ਸਜ ਗਏ। ਬਾਰਾਂ ਸਾਲ ਕਠਨ ਘਾਲ ਕੀਤੀ, ਜਿਸ ਕਰਕੇ ਕਲਾਧਾਰੀ ਕਿਹਾ ਜਾਂਦਾ ਹੈ। 1942 ਵਿੱਚ ਸਵਰਗ ਸਿਧਾਰ ਗਏ। ਬਾਬਾ ਚੇਤ ਸਿੰਘ ਬਾਰਵੇਂ ਜਥੇਦਾਰ ਦਾ ਜਨਮ 1903 ਵਿੱਚ ਤਲਵੰਡੀ ਸਾਬੋਕੀ ਵਿੱਚ ਰਾਮ ਸਿੰਘ ਦੇ ਘਰ ਮਾਤਾ ਪ੍ਰਧਾਨ ਕੌਰ ਦੀ ਕੁੱਖੋਂ ਹੋਇਆ। 13 ਸਾਲ ਦੀ ਉਮਰ ਵਿੱਚ ਬੁੱਢਾ ਦਲ ਵਿੱਚ ਭਰਤੀ ਹੋ ਗਏ। 1942 ਵਿੱਚ ਜਥੇਦਾਰ ਬਣ ਗਏ ਤੇ 65 ਸਾਲ ਦਾ ਆਦਰਸ਼ ਜੀਵਨਬਿਤਾਕੇ  ਸਵਰਗ ਸਿਧਾਰ ਗਏ। ਤੇਰਵੇਂ ਮੁਖੀ  ਬਾਬਾ ਸੰਤਾ ਸਿੰਘ ਦਾ ਜਨਮ 1928 ਵਿੱਚ ਪਿਤਾ ਭਗਵਾਨ ਸਿੰਘ ਤੇ ਮਾਤਾ ਪਿ੍ਰਤਪਾਲ ਕੌਰ ਦੀ ਕੁੱਖੋਂ ਹੋਇਆ। ਦਸ ਸਾਲ ਦੀ ਉਮਰ ਵਿੱਚ ਅੰਮਿ੍ਰਤ ਛੱਕ ਲਿਆ। ਕੋਟਕਪੂਰਾ ਗੁਰੂ ਘਰ ਵਿੱਚ ਬਾਰਾਂ ਸਾਲ ਸੇਵਾ ਕੀਤੀ। ਚਾਲੀ ਸਾਲ ਦੀ ਉਮਰ ਵਿੱਚ 1968 ਵਿੱਚ ਜਥੇਦਾਰ ਬਣੇ। ਚਾਲੀ ਸਾਲ ਹੀ ਬੁੱਢਾ ਦਲ ਦੀ ਅਗਵਾਈ ਕਰਕੇ ਕਈ ਨਵੇਂ ਕੀਰਤੀਮਾਨ ਸਥਾਪਤ ਕੀਤੇ। ਅੱਠ ਮਈ 2008 ਨੂੰ ਗੁਰੂ ਨੂੰ ਪਿਆਰੇ ਹੋ ਗਏ। ਬਾਬਾ ਬਲਬੀਰ ਸਿੰਘ ਅੱਠ ਸਾਲ ਦੀ ਉਮਰ ਵਿੱਚ ਬੁੱਢਾ ਦਲ ਵਿੱਚ ਪਰਤੀ ਹੋ ਗਏ। ਉਹ ਬਾਬਾ ਸੰਤਾ ਸਿੰਘ ਦੇ ਗੜਵਈ ਅਤੇ ਹਜ਼ੂਰ ਸੇਵਕ ਲੰਬਾ ਸਮਾਂ ਰਹੇ। ਇੱਕ ਅਕਤੂਬਰ 2007 ਚੌਧਵੇਂ ਜਥੇਦਾਰ ਬਣੇ। ਉਨ੍ਹਾਂ ਦੇ ਸਮੇਂ ਬੁੱਢਾ ਦਲ ਨੇ ਅਨੇਕਾਂ ਬਾਕਮਾਲ ਕੰਮ ਕੀਤੇ ਵਿਦਿਅਕ ਖੇਤਰ ਵਿੱਚ ਪਬਲਿਕ ਸਕੂਲ ਸਥਾਪਤ ਕੀਤੇ। ਪਿ੍ਰੰਟਿੰਗ ਦੀ ਪ੍ਰੈਸ ਲਗਵਾਈ, ਬਹੁਤ ਸਾਰੀ ਪ੍ਰਚਾਰ ਸਮਗਰੀ ਪ੍ਰਕਾਸ਼ਤ ਕਰਵਾਈ, ਜਿਨ੍ਹਾਂ ਵਿੱਚ ਨਵੀਂਆਂ ਛਾਉਣੀਆਂ ਦੀ  ਉਸਾਰੀ, ਕੁਆਰਟਰ, ਸਰਾਵਾਂ, ਸਰਬਲੋਹ ਗ੍ਰੰਥ ਦੀਆਂ ਦੋਵਂੇ ਜਿਲਦਾਂ, ਨਿਹੰਗ ਸਿੰਘ ਸੰਦੇਸ਼ ਰਸਾਲਾ, ਸਾਰੇ ਜਥੇਦਾਰਾਂ ਦੇ ਜੀਵਨ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਬਾਰੇ ਪੁਸਤਕ ਆਦਿ ਵਰਣਨਯੋਗ ਹਨ, ☬ਜਸ ਕਰਕੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਸੇਵਾ ਰਤਨ ਦੀ ਉਪਾਧੀ ਦਿੱਤੀ ਗਈ। ਤਖ਼ਤ ਹਰਿਮੰਦਰ ਸਾਹਿਬ ਪਟਨਾ ਤੋਂ ਸ਼੍ਰੋਮਣੀ ਪੰਥ ਰਤਨ ਤੋਂ ਇਲਾਵਾ ਸੰਸਾਰ ਦੇ ਇੱਕ ਸੌ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ। ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਬੁੱਢਾ ਦਲ ਦੇ ਇਤਿਹਾਸ ਵਿੱਚ ਆਪਣੀ ਕਾਰਜ਼ਸੈਲੀ ਨਾਲ ਇਤਿਹਾਸ ਸਿਰਜ ਦਿੱਤਾ ਹੈ। ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਬਣ ਗਈ ਹੈ।

128 ਪੰਨਿਆਂ, 250 ਰੁਪਏ ਭੇਟਾ ਵਾਲੀ ਇਹ ਪੁਸਤਕ, ਬੁੱਢਾ ਦਲ ਨੇ ਪ੍ਰਕਾਸ਼ਤ ਕੀਤੀ ਹੈ ਤੇ  ਭਾ ਚਤਰ ਸਿੰਘ ਜੀਵਨ ਸਿੰਘ ਅੰਮਿ੍ਰਤਸਰ ਤੋਂ ਮਿਲਦੀ ਹੈ।