Punjab News - Quami Ekta Punjabi Newspaper (ਕੌਮੀ ਏਕਤਾ) » ਕਹਾਣੀਆਂ

ਕੂੰਜਾਂ ਦਾ ਕਾਫ਼ਲਾ (ਯਾਦਾਂ ਦੀ ਪੀਂਘ)
ਰੇਡੀਓ ‘ਤੇ ਚੱਲ ਰਹੇ ਇੱਕ ਗੀਤ ਦੇ ਬੋਲਾਂ ਨੇ ਮੇਰੀਆਂ ਪੁਰਾਣੀਆਂ ਯਾਦਾਂ ਦੇ ਖੰਭਾਂ ਨੂੰ ਬਲ ਦਿੱਤਾ ਅਤੇ ਮੈਂ ਦੂਰ ਅਸਮਾਨ ਦੇ ਖਲਾਅ ਵਿੱਚ ਪ੍ਰਵਾਜ਼ ਭਰਦੀ ਪਿੱਛੇ ਕਾਲਜ ਦੀਆਂ ਸਹੇਲੀਆਂ ਦੀਆਂ ਯਾਦਾਂ ਦੇ ਅਤੀਤ ਨਾਲ਼ ਜਾ ਜੁੜੀ। ਯਾਦਾਂ ਪੀਡੀਆਂ ਦਰ ਪੀਡੀਆਂ ਹੁੰਦੀਆਂ ਗਈਆਂ ਅਤੇ ਮੇਰੇ ਜ਼ਿਹਨ ਵਿੱਚ ਇੱਕ ਘੜ੍ਹੀ ਚੱਲ ਪਈ। “ਟਿੱਕ-ਟਿੱਕ” ਘੜ੍ਹੀ ਦੀ ਅਵਾਜ਼ “ਸਮੇਂ” ਦੇ ਅੱਗੇ ਵਧਣ ਦਾ ਅਤੇ ਪਿੱਛੇ ਛੁੱਟਣ ਦਾ ਪ੍ਰਮਾਣ ਦੇ ਰਹੀ ਸੀ। ਰਾਤ ਦੇ ਬਾਰ੍ਹਾਂ ਵੱਜ ਰਹੇ ਸੀ। ਲੱਗਭਗ ਅਗਲਾ ਦਿਨ ਲੱਗ ਹੀ ਰਿਹਾ ਸੀ, ਪਰ ਮੇਰੀ ਅਤੇ ਮੇਰੀ ਬਹੁਤ ਨਜ਼ਦੀਕੀ ਸਹੇਲੀ ਵੰਦਨਾ ਦੀਆਂ ਅੱਖਾਂ ਵਿੱਚ ਨੀਂਦ ਦਾ ਨਾਮੋਂ-ਨਿਸ਼ਾਨ ਨਹੀਂ ਸੀ। ਸਾਰਾ ਦਿਨ ਦੋਹਾਂ ਨੇ ਖੂਬ ਗੱਲਾਂ ਕੀਤੀਆਂ। ਸਕੂਲ, ਕਾਲਜ ਅਤੇ ਬਚਪਨ ਦੀਆਂ ਗੱਲਾਂ…। ਹਾਲਾਂ ਕਿ ਕਈ ਸਾਲ ਬਾਅਦ ਜਦ ਵੀ ਮੈਨੂੰ ਭਾਰਤ ਜਾਣ ਦਾ ਮੌਕਾ ਮਿਲਦਾ ਤਾਂ ਵੰਦਨਾ ਨਾਲ ਮੁਲਾਕਾਤ ਹੋ ਹੀ ਜਾਂਦੀ ਸੀ। ਬੱਸ ਫ਼ੇਰ ਸਿਲਸਿਲਾ ਸ਼ੁਰੂ ਹੋ ਜਾਂਦਾ ਸੀ ਪੁਰਾਣੀਆਂ ਯਾਦਾਂ ਅਤੇ ਨਵੇਂ ਸਵਾਲਾਂ ਦਾ…! ਮੇਰੇ ਭਾਰਤ ਛੱਡਣ ਤੋਂ ਲੈ ਕੇ ਲੰਡਨ ਵਿੱਚ ਵਸਣ ਤੱਕ ਦੇ ਸਫ਼ਰ ਦੀ ਇੱਕ-ਇੱਕ ਗੱਲ ਉਹ ਬਹੁਤ ਚਾਅ ਨਾਲ ਸੁਣ ਰਹੀ ਸੀ। ਮੇਰੀ ਜ਼ਿੰਦਗੀ ਦੇ ਉਤਰਾ-ਚੜ੍ਹਾਅ ਦੇ ਸਫ਼ਰ ਦੀ ਉਹ ਪੂਰੀ ਜਾਣਕਾਰ ਹੈ। ਗਿਆਰਵੀਂ ਕਲਾਸ ਵਿੱਚ ਮੇਰੇ ਨਾਲ ਦੋਸਤੀ ਹੋਈ ਅਤੇ ਅੱਜ ਤੱਕ ਨਿਭ ਰਹੀ ਹੈ। ਵੰਦਨਾ ਸੁਰੂ ਤੋਂ ਹੀ ਥੋੜ੍ਹੀ ਮੋਟੀ ਸੀ। ਇਸ ਕਰਕੇ ਦੂਜੀਆਂ ਕੁੜੀਆਂ ਇਸ ਦਾ ਮਜ਼ਾਕ ਬਣਾਉਂਦੀਆਂ ਸਨ। ਇਸ ਲਈ ਉਹ ਚੁੱਪ-ਚਾਪ ਕਲਾਸ ਵਿੱਚ ਪਿਛਲੀ ਸੀਟ ‘ਤੇ ਬੈਠ ਜਾਂਦੀ ਸੀ। ਮੈਂ ਕਲਾਸ ਦੀ “ਮੌਨੀਟਰ” ਹੋਣ ਕਰਕੇ ਉਸ ਨੂੰ ਪੂਰੀ ਤਵੱਜੋਂ ਦਿੰਦੀ ਸੀ। ਇਸ ਲਈ ਉਸ ਦੇ ਮਨ ਵਿੱਚ ਮੇਰੇ ਲਈ ਇੱਕ ਖ਼ਾਸ ਜਗਾਹ ਬਣ ਗਈ ਸੀ।

“ਤੈਨੂੰ ਕੁਝ ਵੀ ਮੱਦਦ ਦੀ ਲੋੜ ਹੋਵੇ ਤਾਂ ਮੈਨੂੰ ਪੁੱਛ ਲਿਆ ਕਰ…!” ਮੈਂ ਆਪਣੇ ਮੌਨੀਟਰ ਹੋਣ ਦਾ ਫ਼ਰਜ਼ ਨਿਭਾਇਆ। ਉਸ ਨੂੰ ਥੋੜ੍ਹੇ-ਬਹੁਤੇ ਅੰਗਰੇਜ਼ੀ ਗਾਣੇ ਆਉਂਦੇ ਸੀ ਅਤੇ ਮੈਂ ਕਦੇ-ਕਦੇ ਆਪਣੀ ਪੱਕੀਆਂ ਛੇ ਸਹੇਲੀਆਂ ਨੂੰ ਬੁਲਾ ਕੇ ਵੰਦਨਾਂ ਤੋਂ ਗਾਣੇ ਸੁਣਦੀ ਸੀ। ਗੱਲਾਂ-ਗੱਲਾਂ ‘ਚ ਪਤਾ ਲੱਗਿਆ ਕਿ ਵੰਦਨਾ ਮੇਰੇ ਮੁਹੱਲੇ ਵਿੱਚ ਹੀ ਰਹਿੰਦੀ ਹੈ। ਫੇਰ ਕੀ ਸੀ…? ਰੋਜ਼ ਦਾ ਸਾਥ ਬਣ ਗਿਆ। ਪੜ੍ਹਨਾ-ਲਿਖਣਾ, ਜਾਣਾ-ਆਉਣਾ, ਛੁੱਟੀ-ਸਕੂਲ, ਹਰ ਕੰਮ ਇਕੱਠੇ ਹੋਣ ਲੱਗ ਪਿਆ ਅਤੇ ਨਾਲ ਹੀ ਦੋਸਤੀ ਨੂੰ ਰੰਗ ਚੜ੍ਹਣ ਲੱਗ ਪਿਆ। ਵਿਆਹ ਤੋਂ ਬਾਅਦ ਮੈਂ ਵਿਦੇਸ਼ ਚਲੀ ਗਈ। ਪਰ ਦੂਰੀ ਸਾਡੇ ਪਿਆਰ ਨੂੰ ਘਟਾ ਨਹੀਂ ਸਕੀ। ਅੱਜ ਵੰਦਨਾ ਇੱਕ ਸਫ਼ਲ ਅੰਗਰੇਜ਼ੀ ਅਧਾਅਪਕਾ ਅਤੇ ਇੱਕ ਜਿੰਮੇਂਵਾਰ ਪਤਨੀ ਅਤੇ ਦੋ ਬੇਟਿਆਂ ਦੀ ਪਿਆਰੀ ਮਾਂ ਹੈ।

“ਵੰਦਨਾਂ, ਤੈਨੂੰ ਬਾਕੀ ਆਪਣੇ ਗਰੁਪ ਦੀਆਂ ਦੂਜੀਆਂ ਛੇ ਸਹੇਲਿਆਂ ਕਦੇ ਮਿਲ਼ੀਐਂ?” ਲੰਡਨ ਤੋਂ ਗਈ ਨੇ ਮੈਂ ਇੱਕ ਦਿਨ ਵੰਦਨਾਂ ਨੂੰ ਸੁਆਲ ਕੀਤਾ।

“ਨਹੀਂ…! ਵਿਆਹ ਤੋਂ ਬਾਅਦ ਕਿਸੇ ਨਾਲ ਮਿਲਣ ਦਾ ਮੌਕਾ ਹੀ ਨਹੀਂ ਬਣਿਆਂ!”

“ਕੋਈ ਅਤਾ-ਪਤਾ, ਜਾਂ ਖ਼ਬਰਸਾਰ ਹੈ ਕਿ ਓਹ ਸਭ ਕਿੱਥੇ ਨੇ?” ਮੇਰੇ ਅੰਦਰ ਜਿਵੇਂ ਪੁਰਾਣੀ ਬਚਪਨ ਦੀ ਸਕੂਲ ਵਾਲੀ ਕੁੜੀ, ਸਹੇਲੀਆਂ ਨੂੰ ਮਿਲਣ ਲਈ ਤੜਫ਼ ਗਈ ਸੀ।

“ਹਾਂ, ਐਨਾਂ ਤਾਂ ਪਤਾ ਹੈ ਕਿ ਤਿੰਨ ਤਾਂ ਆਗਰਾ ਸ਼ਹਿਰ ਵਿੱਚ ਹੀ ਵਿਆਹੀਆਂ ਨੇ!” ਕੁਝ ਕੱਚੀ-ਪੱਕੀ ਜਿਹੀ ਜਾਣਕਾਰੀ ਵੰਦਨਾ ਨੇ ਦਿੱਤੀ।

“ਸੱਚੀ…!!!” ਮੈਂ ਛਾਲ ਮਾਰ ਕੇ ਉਠ ਕੇ ਬੈਠ ਗਈ।

“ਤੂੰ ਕੋਈ ਕੋਸ਼ਿਸ਼ ਕੀਤੀ, ਕਦੀ ਰਾਬਤਾ ਕਰਨ ਦੀ…?”

“ਨਹੀਂ, ਮੈਂ ਆਪਣੇ ਸਹੁਰੇ ਪਰਿਵਾਰ ਵਿੱਚ, ਬੱਚਿਆਂ ਅਤੇ ਪਤੀ ਵਿੱਚ ਬਹੁਤ ਬਿਜ਼ੀ ਸੀ!” ਮੈਂ ਵੰਦਨਾ ਦੀ ਇਸ ਸਥਿਤੀ ਨੂੰ ਸਮਝ ਸਕਦੀ ਸੀ। ਮੇਰੇ ਤੋਂ ਅੱਠ ਸਾਲ ਬਾਦ ਉਸ ਦਾ ਵਿਆਹ ਹੋਇਆ ਸੀ। ਪਹਿਲੇ ਹੀ ਸਾਲ ਜੁੜਵਾਂ ਬੇਟਿਆਂ ਨੂੰ ਜਨਮ ਦਿੱਤਾ। ਜੌੜੇ ਬੱਚਿਆਂ ਨੂੰ ਪਾਲਣਾ ਵਾਕਈ ਮੁਸ਼ਕਿਲ ਰਿਹਾ ਹੋਵੇਗਾ।

“ਚੱਲ, ਕੋਸ਼ਿਸ਼ ਕਰਕੇ ਦੇਖੀਏ, ਸ਼ਾਇਦæ ਕੋਈ ਮਿਲ ਹੀ ਜਾਵੇ?”

“ਦੱਸ, ਕੀ ਕਰੀਏ?”

“ਤੂੰ ਆਪਣਾ ਫ਼ੇਸਬੁੱਕ ਖੋਲ੍ਹ ਤੇ ਓਹਨਾਂ ਦੇ ਨਾਂਮ ਲਿਖ ਕੇ ਦੇਖਦੇ ਹਾਂ!”

“ਪਰ ਇਹਨਾਂ ਤੀਹ ਸਾਲਾਂ ਵਿੱਚ ਤੇ ਸ਼ਕਲਾਂ ਵੀ ਬਦਲ ਗਈਆਂ ਹੋਣਗੀਆਂ? ਸ਼ਕਲ ‘ਤੇ ਤਾਂ ਦਸ ਸਾਲ ਬਾਅਦ ਬਾਰ੍ਹਾਂ ਵੱਜ ਜਾਂਦੇ ਐ…!” ਉਹ ਹੱਸਦੀ ਬੋਲੀ। ਗੱਲ ਤਾਂ ਵੰਦਨਾ ਦੀ ਸੌ ਪ੍ਰਤੀਸ਼ਤ ਸਹੀ ਸੀ। ਅਸੀ ਵੀ ਦੇਖਣ ਵਿੱਚ ਕਿੰਨੀਆਂ ਬਦਲ ਗਈਆਂ ਸੀ। ਪਰ ਅੱਜ ਪੁਰਾਣੀਆਂ ਸਹੇਲੀਆਂ ਨੂੰ ਮਿਲਾਉਣ ਵਿਚ ਜਿਵੇਂ ਕੁਦਰਤ ਵੀ ਰਾਜ਼ੀ ਸੀ।

“ਦੇਖਦੇ ਹਾਂ, ਕੋਸ਼ਿਸ਼ ਤੇ ਕਰੀਏ!”

ਵੰਦਨਾਂ ਦੀ ਫ਼ੇਸਬੁੱਕ ‘ਤੇ ਮੈਂ ਹਰ ਸਹੇਲੀ ਦਾ ਨਾਮ ਲਿਖ-ਲਿਖ ਕੇ ਬੜੀ ਨੀਝ ਨਾਲ ਉਹਨਾਂ ਦੇ ਚਿਹਰਿਆਂ ਨੂੰ ਨਿਰਖਦੇ ਹੋਏ ਜਿਵੇਂ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਨਾਮ ਮੁਤਾਬਿਕ ਕੋਈ ਮਿਲੀ ਨਹੀਂ। ਫੇਰ ਅਚਾਨਕ ਇੱਕ ਚਿਹਰੇ ਨੂੰ ਵੇਖ ਕੇ ਮੈਂ ਖੁਸ਼ੀ ਨਾਲ ਉਛਲ਼ ਪਈ।

“ਅਰੇ, ਵੇਖ ਵੰਦਨਾ, ਆਹ ਅਪਰਨਾ ਦੇ ਨਾਮ ‘ਤੇ ਲੇਡੀ ਕੁਝ-ਕੁਝ ਓਸ ਦੇ ਵਰਗੀ ਹੀ ਲੱਗ ਰਰੀ ਹੈ?”

“ਹਾਂ ਸ਼ਾਇਦ, ਓਹੀ ਹੈ!! ਕਿੰਨੀ ਮੋਟੀ ਹੋ ਗਈ ਹੈ? ਪੂਰੀ ਘਰੇਲੂ ਔਰਤ ਲੱਗ ਰਹੀ ਹੈ!”

ਹੌਂਸਲਾ ਕਰ ਕੇ ‘ਹੈਲੋ” ਦਾ ਮੈਸਿਜ਼ ਲਿਖ ਦਿੱਤਾ ਅਤੇ ਨਾਲੋ ਨਾਲ ਹੀ ਸਾਡਾ ਸਾਰਾ ਵੇਰਵਾ ਲਿਖ ਦਿੱਤਾ। ਵਕਤ ਸਾਡੇ ਹੱਕ ਵਿੱਚ ਸੀ ਅਤੇ ਅਰਪਨਾ ਨੇ ਮੈਸਿਜ਼ ਵੇਖ ਕੇ ਦੇਰ ਰਾਤ ਹੀ ਸਹੀ, ਪਰ ਜਵਾਬ ਦੇ ਦਿੱਤਾ। ਉਸ ਨੇ ਨੰਬਰ ਭੇਜਿਆ ਅਤੇ ਮੈਂ ਨਾਲ ਹੀ ਵੀਡੀਓ ਕਾਲ ਕਰ ਲਿਆ।

“ਵੇਖਿਆ ਤੈਨੂੰ ਲੱਭ ਹੀ ਲ਼ਿ….” ਮੇਰੀ ਜ਼ੁਬਾਨ ਨੂੰ ਜਿਵੇਂ ਲਕਵਾ ਮਾਰ ਗਿਆ। ਕੁਝ ਬੋਲਿਆ ਹੀ ਨਹੀਂ ਗਿਆ, ਤੀਹ ਸਾਲ ਬਾਦ ਅਪਰਨਾ ਨੂੰ ਵੇਖ ਕੇ ਅੱਖਾਂ ਜਾਰੋ- ਜ਼ਾਰ ਰੋ ਰਹੀਆਂ ਸਨ । ਭਾਵਨਾ ਵਿੱਰ ਰੁੜ੍ਹੀਆਂ ਅਸੀਂ ਤਿੰਨੋਂ ਹੀ ਰੋ ਰਹੀਆਂ ਸੀ। ਸਦੀਆਂ ਬਾਅਦ ਵੀ ਜਿਵੇਂ ਸ਼ਬਦਾਂ ਦਾ ਕਾਲ਼ ਪੈ ਗਿਆ ਸੀ ਅਤੇ ਹੰਝੂਆਂ ਦਾ ਹੜ੍ਹ ਆ ਗਿਆ ਸੀ। ਮਨ ਹੌਲ਼ਾ ਹੋਣ ਤੋਂ ਬਾਅਦ ਪਰਿਵਾਰ ਦਾ ਹਾਲ ਪੁੱਛਿਆ। ਅਪਰਨਾ ਨੇ ਦੱਸਿਆ ਕਿ ਓਹ ਕਲੱਕਤੇ ਵਿੱਚ ਵਸ ਰਹੀ ਸੀ।

“ਹੋਰ ਸੁਣਾ…? ਲੱਗਦਾ ਹੈ ਜੀਜੂ ਨੇ ਬੜੇ ਪਿਆਰ ਨਾਲ ਰੱਖਿਆ ਲੱਗਦੈ, ਤਾਂ ਹੀ ਤੇ ਤੈਨੂੰ ਖੁਆ-ਖੁਆ ਕੇ ਦਸ ਗੁਣਾ ਬਣਾ ਦਿੱਤਾ ਹੈ!” ਮਾਹੌਲ ਬਦਲਣ ਦੇ ਲਈ ਮੈਂ ਕਿਹਾ। ਪਰ ਫੇਰ ਜੋ ਸੈਲਾਬ ਉਮੜਿਆ, ਅੱਖਾਂ ਵਿੱਚੋਂ ਸਾਨੂੰ ਸੰਭਾਲਣਾ ਹੀ ਔਖਾ ਹੋ ਗਿਆ।

“ਸਤਨਾਮ, ਤੈਨੂੰ ਅੱਜ ਮੇਰੀ ਯਾਦ ਆਈ, ਮੇਰੀ ਤਾਂ ਦੁਨੀਆਂ ਉਜੜੀ ਨੂੰ ਵੀ ਬਾਰਾਂ ਸਾਲ ਹੋ ਗਏ, ਦੋ ਧੀਆਂ ਮੇਰੀ ਝੋਲੀ ਪਾ ਕੇ ਆਪ ਅਗਲੇ ਜਹਾਨ ਟੁਰ ਗਿਆ, ਮੈਂ ਤਾਂ ਕਦੇ ਘਰੋਂ ਵੀ ਬਾਹਰ ਨਹੀਂ ਨਿਕਲੀ, ਕੋਹਾਂ ਦੂਰ ਪੇਕੇ….” ਅਪਰਨਾ ਫੁੱਟ-ਫੁੱਟ ਕੇ ਰੋਂਦੀ ਬਾਂਵਰਿਆਂ ਵਾਂਗ ਬੋਲੀ ਜਾ ਰਹੀ ਸੀ। ਉਸ ਦੇ ਦੁਖਾਂਤ ਨੇ ਜਿਵੇਂ ਮੈਨੂੰ ਪੱਥਰ ਕਰ ਦਿੱਤਾ ਸੀ। ਮੈਂ ਅਵਾਕ ਜਿਹੀ ਅਰਪਨਾ ਨੂੰ ਤੱਕੀ ਜਾ ਰਹੀ ਸੀ।

“ਮੁਆਫ਼ ਕਰਨਾ ਅਪਰਨਾ, ਅਸੀਂ ਤੇ ਸੋਚਿਆ ਵੀ ਨਹੀਂ ਸੀ ਕਿ ਤੂੰ ਸਾਨੂੰ ਇਸ ਰੂਪ ਵਿਚ ਮਿਲੇਂਗੀ…? ਬਹੁਤ ਦੁੱਖ ਹੋਇਆ ਹੈ, ਸੱਚੀ!” ਵੰਦਨਾ ਨੇ ਗੱਲ ਅੱਗੇ ਤੋਰੀ। “ਵਾਹ ਨੀ ਕੁਦਰਤੇ” ਮਿਲਣ ਦੀ ਖੁਸ਼ੀ ਇੱਕ ਝਟਕੇ ਨਾਲ਼ ਦੁੱਖ ਵਿੱਚ ਬਦਲ ਜਾਏਗੀ, ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ। ਬਹੁਤ ਸਾਰੇ ਹੌਂਸਲੇ, ਤਸੱਲੀਆਂ ਦੇ ਕੇ ਜਲਦੀ ਫ਼ੋਨ ਕਰਾਂਗੇ ਕਹਿ ਕੇ ਫ਼ੋਨ ਬੰਦ ਦਿੱਤਾ। …ਜਾਂ ਫੇਰ ਹੋਰ ਕੁਝ ਕਹਿਣ ਨੂੰ ਮਨ ਨੇ ਗਵਾਹੀ ਨਹੀਂ ਦਿੱਤੀ। ਕੁਝ ਮਿੰਟਾਂ ਦੀ ਮੁਲਾਕਾਤ ਨੇ ਮੁੜ ਸਾਰੀ ਰਾਤ ਸਾਨੂੰ ਸੌਣ ਨਹੀਂ ਦਿੱਤਾ। ਅਰਪਨਾ ਦਾ ਅੱਲ੍ਹੜ ਉਮਰ ਦਾ ਚਿਹਰਾ ਦਿਮਾਗ ਤੇ ਹਾਵੀ ਹੋ ਗਿਆ। ਚਿੱਟੇ ਰੰਗ ਦਾ ਸਲਵਾਰ ਕਮੀਜ਼ ਉਤੇ ਪੱਟੀ ਬਣਾ ਕੇ ਚਿਪਕਾਈ ਹੋਈ ਚੁੰਨੀ, ਸਿਰ ਵਾਹ ਕੇ ਗੁੰਦੀਆਂ ਦੋ ਗੁੱਤਾਂ, ਮੁਸਕੁਰਾਉਂਦਾ ਚਿਹਰਾ, ਉਸ ਦਾ ਗਾਣਾ, ਗੱਲਾਂ ਸਭ ਕੁਝ ਜਿਵੇਂ ਕੱਲ੍ਹ ਦੀ ਹੀ ਗੱਲ ਲੱਗ ਰਹੀਆ ਸਨ।

“ਜੋ ਮੈਂ ਸੋਚ ਰਹੀ ਹਾਂ, ਕੀ ਤੂੰ ਵੀ ਓਹੀ ਸੋਚ ਰਹੀ ਹੈਂ?” ਮੇਰੀਆ ਅੱਖਾਂ ਦੀ ਸ਼ਿਸ਼ਤ ਛੱਤ ਵੱਲ ਲੱਗੀ ਵੇਖ ਕੇ ਵੰਦਨਾ ਨੇ ਕਿਹਾ।

“ਹੂੰ….!” ਮੈਂ ਭੁੱਬਾਂ ਮਾਰ ਰੋ ਪਈ, “ਨਹੀਂ ਸੀ ਪਤਾ ਕਿ ਉਸ ਨੂੰ ਸੁਹਾਗਣ ਨਹੀਂ ਵੇਖ ਸਕਾਂਗੀ, ਕੁਵਾਰੀ ਤੋਂ ਵਿਧਵਾ ਦਾ ਸਫ਼ਰ ਕਿੰਨਾ ਦਰਦਮਈ ਰਿਹਾ ਹੋਣੈਂ?” ਅਸੀਂ ਦੋਵੇਂ ਸਾਰੀ ਰਾਤ ਯਾਦਾਂ ਦੀ ਦੁਨੀਆਂ ਵਿੱਚੋਂ ਨਹੀਂ ਸੀ ਨਿਕਲ ਸਕੀਆਂ। ਰਾਤ ਆਪਣਾ ਸਫ਼ਰ ਤੈਅ ਕਰਦੀ ਰਹੀ। ਸੂਰਜ ਸਿਰ ‘ਤੇ ਚੜ੍ਹ ਆਇਆ। ਅਜੇ ਸਵੇਰੇ ਦੀ ਚਾਹ ਪੀਤੀ ਹੀ ਸੀ ਕਿ ਇੱਕ ਅਣਜਾਣ ਜਿਹੇ ਨੰਬਰ ਤੋਂ ਵੰਦਨਾ ਨੂੰ ਫ਼ੋਨ ਆਇਆ। ਉਸ ਨੇ ਸੁਆਲੀਆ ਜਿਹੀਆਂ ਨਜ਼ਰਾਂ ਨਾਲ਼ “ਹੈਲੋ” ਆਖੀ।

“ਵੰਦਨਾ, ਮੈਂ ਬਬੀਤਾ ਬੋਲ ਰਹੀ ਹਾਂ, ਤੇਰੀ ਕੇ ਐੱਨ ਐੱਸ ਕਾਲਜ’ ਵਾਲੀ ਸਹੇਲੀ, ਥੋੜ੍ਹੀ ਦੇਰ ਪਹਿਲਾਂ ਹੀ ਅਪਰਨਾ ਨੇ ਤੇਰਾ ਨੰਬਰ ਦੇ ਕੇ ਕਿਹਾ ਕਿ ਸਤਨਾਮ ਵੀ ਤੇਰੇ ਕੋਲ ਆਈ ਹੋਈ ਹੈ ਤੇ ਗੱਲ ਕਰ ਲੈ!” ਬਿਨਾ ਕਿਸੇ ਭੁਮਿਕਾ ਬੰਨ੍ਹੇ, ਦੂਜੇ ਪਾਸੇ ਤੋਂ ਬਬੀਤਾ ਨੇ ਮਸ਼ੀਨਗੰਨ ਵਾਂਗ ਸਾਰਾ ਕੁਝ ਇੱਕੋ ਸਾਹ ਬੋਲ ਦਿੱਤਾ। ਇੱਕ ਸਹੇਲੀ ਨਾਲ ਦੂਜੀ ਵੀ ਮਿਲ ਗਈ। ਵੰਦਨਾ ਦਾ ਮੂੰਹ ਉਤੇਜਨਾ ਨਾਲ ਖੁੱਲ੍ਹਾ ਹੀ ਰਹਿ ਗਿਆ। ਫ਼ੋਨ ਵੰਦਨਾ ਨੇ ਵੀਡੀਓ ਕਾਲ ‘ਤੇ ਕਰ ਲਿਆ। ਮੇਰੀ ਹੈਰਾਨਗੀ ਦਾ ਵੀ ਕੋਈ ਠਿਕਾਣਾ ਨਹੀਂ ਰਿਹਾ। ਖੂਬ ਸਾਰੀਆਂ ਗੱਲਾਂ ਕੀਤੀਆਂ। ਬਬੀਤਾ ਪੰਜਾਬ ਵਿੱਚ ਵਸ ਰਹੀ ਹੈ।

“ਬਬੀਤਾ, ਤੂੰ ਵੀ ਬਹੁਤ ਫ਼ੈਲ ਗਈ ਹੈਂ, ਜੇਕਰ ਸੜਕ ‘ਤੇ ਮਿਲੀ ਹੁੰਦੀ, ਤਾਂ ਅਸੀਂ ਨਹੀਂ ਪਛਾਣ ਸਕਦੀਆਂ ਸੀ।” ਓਹ ਸਾਨੂੰ ਅਤੇ ਅਸੀਂ ਉਸ ਨੂੰ ਤੱਕੀ ਜਾ ਰਹੀਆਂ ਸੀ। ਜਿਵੇਂ ਤੀਹ ਸਾਲ ਬਾਅਦ ਆਪਣੇ ਆਪ ਨੂੰ ਯਕੀਨ ਦਿਵਾ ਰਹੀਆਂ ਸੀ ਕਿ ਅਸਲ ਵਿੱਚ ਅਸੀਂ ਸੱਚਮੁੱਚ ਹੀ ਇੱਕ ਦੂਜੇ ਨੂੰ ਦੇਖ ਰਹੇ ਸਾਂ। ਸ਼ਾਇਦ ਬਬੀਤਾ ਆਪਣੇ ਆਪ ਨੂੰ ਬਹੁਤ ਦੇਰ ਤੱਕ ਸਹਿਜ ਵਿੱਚ ਨਹੀਂ ਰੱਖ ਸਕੀ ਅਤੇ ਜਵਾਲਾਮੁਖੀ ਵਾਂਗ ਫੁੱਟ ਪਈ।

“ਸਤਨਾਮ, ਤੂੰ ਬਹੁਤ ਦੇਰ ਬਾਅਦ ਮਿਲੀ ਹੈਂ, ਇੱਥੋਂ ਤੱਕ ਕਿ ਮੇਰੀ ਦੁਨੀਆਂ ਵਸ ਕੇ ਉਜੜ ਵੀ ਚੁੱਕੀ ਹੈ!” ਉਸ ਨੇ ਇੱਕ ਬੰਬ ਸਾਡੇ ਸਿਰ ਵਿੱਚ ਸੁੱਟਿਆ ਅਤੇ ਭੁੱਬਾਂ ਮਾਰ ਕੇ ਰੋ ਪਈ।

“ਕੀ…..??” ਮੇਰੀ ਵੀ ਚੀਖ਼ ਨਿਕਲ਼ ਗਈ।

“ਅੱਠ ਸਾਲ ਹੋ ਗਏ ਨੇ, ਓਦੋਂ ਸਹੁਰਾ ਸਾਅਬ ਤੇ ਸੱਸ ਜਿਉਂਦੇ ਸਨ, ਇੱਕ-ਇੱਕ ਕਰ ਕੇ ਸਭ ਚਲੇ ਗਏ…..! ਦੋ ਧੀਆਂ ਉਹਨਾਂ ਦੀ ਮੌਤ ਪਿੱਛੋਂ ਛੇਤੀ ਹੀ ਵਿਆਹ ਦਿੱਤੀਆਂ ਸੀ। ਪੁੱਤ ਦੂਜੇ ਸ਼ਹਿਰ ਵਿੱਚ ਬਾਪ ਵਾਲ਼ਾ ਕੰਮ ਸੰਭਾਲਦਾ ਹੈ।” ਆਪਣੀ ਵੈਰਾਨੀ ਨੂੰ ਉਸ ਨੇ ਸੰਖੇਪ ਵਿੱਚ ਸੁਣਾ ਦਿੱਤਾ। ਅਸੀਂ ਤਿੰਨੋਂ ਗਹਿਰੇ ਦੁੱਖ ਵਿੱਚ ਡੁੱਬ ਗਈਆਂ। ਮਨ ‘ਚ ਸੋਚਾਂ ਦਾ ਜਿਵੇਂ ਭੂਚਾਲ ਆ ਗਿਆ ਸੀ। ਆਪਣੀਆਂ ਬਚਪਨ ਦੀਆਂ ਸਹੇਲੀਆਂ ਦੀ ਉਜੜੀ ਦਾਸਤਾਨ ਸੁਣ ਕੇ ਸਮਝ ਨਹੀਂ ਸੀ ਆ ਰਹੀ ਕਿ ਖੁਸ਼ੀ ਦਾ ਇਜ਼ਹਾਰ ਕਰੀਏ, ਕਿ ਉਹਨਾਂ ਦੇ ਅੁਜਾੜੇ ‘ਤੇ ਅਫ਼ਸੋਸ ਜਤਾਈਏ….? ਦੁਪਹਿਰ ਦੇ ਖਾਣੇ ‘ਤੇ ਵੰਦਨਾ ਨੇ ਬਬੀਤਾ ਦੀਆਂ ਪੁਰਾਣੀਆਂ ਯਾਦਾਂ ਛੇੜ ਲਈਆਂ।….

“ਸਤਨਾਮ, ਤੈਨੂੰ ਯਾਦ ਹੈ? ਬਬੀਤਾ ਤੇਰੇ ‘ਤੇ ਬੜਾ ਤਵਾ ਲਾਉਂਦੀ ਸੀ?”

“ਬਿਲਕੁਲ ਯਾਦ ਹੈ, ਆਖਦੀ ਸੀ; ਜੇਕਰ ਮੈਂ ਮੁੰਡਾ ਹੁੰਦੀ, ਤੇ ਤੈਨੂੰ ਤੇ ਪੱਕਾ ਉੜਾ ਕੇ ਲੈ ਜਾਣਾ ਸੀ!” ਬੋਲ ਕੇ ਮੈਨੂੰ ਜੱਫ਼ੀ ਪਾ ਲੈਂਦੀ ਸੀ।

ਜਦ ਵੀ ਬਬੀਤਾ ਆਉਂਦੀ ਨੂੰ ਦੂਜੀਆਂ ਸਹੇਲੀਆਂ ਦੇਖਦੀਆਂ, ਤਾਂ ਸ਼ਰਾਰਤ ਨਾਲ ਕਹਿੰਦੀਆਂ, ‘ਤੇਰੀ ਲੇਡੀ ਆਸ਼ਿਕ ਆ ਰਹੀ ਹੈ!”

ਗੋਰਾ ਰੰਗ, ਘੁੰਗਰਾਲੇ ਵਾਲ, ਗੋਲ ਮਟੋਲ ਸਰੀਰ। ਗਿਆਰਵੀਂ ਵਿੱਚ ਹੀ ਦੋਸਤੀ ਹੋਈ ਸੀ। ਅਚਾਨਕ ਬਾਰ੍ਹਵੀਂ ਤੋਂ ਬਾਅਦ ਪਤਾ ਚੱਲਿਆ ਕਿ ਉਸ ਦਾ ਵਿਆਹ ਹੋ ਗਿਆ ਹੈ। ਉਸ ਨੇ ਸਾਨੂੰ ਕਿਸੇ ਨੂੰ ਨਹੀਂ ਸੀ ਬੁਲਾਇਆ ਵਿਆਹ ‘ਚ। ਬਾਅਦ ਵਿੱਚ ਪਤਾ ਲੱਗਿਆ ਕਿ ਪੰਜਾਬ ਜਾ ਕੇ ਵਿਆਹੀ ਸੀ। ਓਦੋਂ ਦੀ ਵਿੱਛੜੀ, ਤੇ ਅੱਜ ਜਾ ਕੇ ਫ਼ੋਨ ਤੇ ਉਸ ਦੀ ਸ਼ਕਲ ਵੇਖੀ ਅਤੇ ਅਵਾਜ਼ ਸੁਣੀਂ। ਜਿਵੇਂ ਸਦੀਆਂ ਹੀ ਬੀਤ ਗਈਆਂ ਸਨ। ਅੱਜ ਕਿੰਨੀ ਜ਼ਿੰਮੇਵਾਰ ਜਿਹੀ ਹੋ ਕੇ ਬਜੁਰਗਾ ਵਾਂਗ ਗੱਲ ਕਰ ਰਹੀ ਸੀ। ਦੋ ਸਹੇਲੀਆਂ ਮਿਲਣ ਕਰਕੇ ਦੂਜੀਆਂ ਨੂੰ ਮਿਲਣ ਦੀ ਚਾਹਨਾ ਹੋਰ ਵੀ ਵੱਧ ਗਈ। ਬਾਕੀਆਂ ਦਾ ਕੀ ਹਾਲ ਹੋਊ…? ਬਚਪਨ ਤੋਂ ਜਵਾਨੀ ਤੱਕ ਦੇ ਸਫ਼ਰ ਦੀਆਂ ਰਾਹਗੀਰ ਰਹੀਆਂ ਸਾਂ, ਉਸ ਨਾਤੇ ਦੀ ਵੀ ਇੱਕ ਵਾਰ ਭਾਲ ਕਰਨਾ ਤੇ ਸਾਡਾ ਫ਼ਰਜ਼ ਵੀ ਬਣਦਾ ਸੀ।

“ਵੰਦਨਾਂ, ਸਾਰੀਆਂ ਭਾਵੇਂ ਜਿੱਥੇ ਮਰਜ਼ੀ ਵਿਆਹੀਆਂ ਹੋਣ, ਪਰ ਉਹਨਾਂ ਦੇ ਪੇਕੇ ਤਾਂ ਉਹਨਾਂ ਘਰਾਂ ਵਿੱਚ ਹੋਣਗੇ! ਤੇ ਕਿਉਂ ਨਾ ਆਪਾਂ ਇੱਕ ਗੇੜਾ ਸਾਰੀਆਂ ਦੇ ਘਰਾਂ ਦਾ ਲਾ ਲਈਏ…?” ਮੈਨੂੰ ਆਹੀ ਰਸਤਾ ਆਖਰੀ ਲੱਗਿਆ।

“ਤੀਹ ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ, ਪਤਾ ਨਹੀਂ ਕੌਣ ਹੋਊ ਉਹਨਾਂ ਦੇ ਘਰਾਂ ਵਿੱਚ ਹੁਣ? ਫੇਰ ਵੀ ਤੇਰੀ ਖੁਸ਼ੀ ਲਈ ਚੱਲਦੇ ਹਾਂ, ਮੁੜ ਫੇਰ ਕੀ ਪਤਾ ਕਦੋਂ ਤੂੰ ਭਾਰਤ ਆਉਣਾ ਹੈ?” ਹਮੇਸ਼ਾਂ ਦੀ ਤਰ੍ਹਾਂ ਮੇਰਾ ਸਾਥ ਨਿਭਾਉਣ ਲਈ ਵੰਦਨਾ ਤਿਆਰ ਹੋ ਗਈ। ਉਸ ਦਿਨ ਧੁੱਪ ਬਹੁਤ ਤੇਜ਼ ਸੀ। ਸ਼ਾਮ ਨੂੰ ਵੰਦਨਾ ਦੇ ਘਰ ਆਪਣੇ ਕੰਮ ਕਾਜ ਹੋਣ ਕਰਕੇ ਅਸੀਂ ਦੁਪਹਿਰ ਹੀ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਆਪਣੀ ਸਕੂਟੀ ਕੱਢੀ ਅਤੇ ਕਿੱਕ ਮਾਰ ਮੈਨੂੰ ਬਿਠਾ ਉਡ ਚੱਲੀ ਵਿੱਛੜੀਆਂ ਸਹੇਲੀਆਂ ਦੀ ਖੋਜ ਵੱਲ!

“ਮਧੂ ਦੇ ਘਰ ਦਾ ਨਕਸ਼ਾ ਹੀ ਬਦਲ ਗਿਆ ਹੈ, ਪਤਾ ਨਹੀਂ ਕਈ ਹੋਰ ਨਾ ਰਹਿੰਦੇ ਹੋਣ?” ਵੰਦਨਾ ਨੇ ਸਕੂਟੀ ਮਧੂ ਦੇ ਘਰ ਅੱਗੇ ਖੜ੍ਹੀ ਕਰਦਿਆਂ ਕਿਹਾ।

“ਚੱਲ, ਪੁੱਛਦੀ ਹਾਂ!” ਕਿਸੇ ਆਸ ਨਾਲ ਮੈਂ ਇਕ ਦਫ਼ਤਰ ਦੇ ਦਰਵਾਜੇ ਤੇ ‘ਟਿੱਕ-ਟਿੱਕ’ ਕੀਤੀ। ਇੱਕ ਬਜ਼ੁਰਗ ਬਾਹਰ ਆਇਆ। ਮੈਂ ਬੜੇ ਅਦਬ ਨਾਲ ਨਮਸ਼ਕਾਰ ਕੀਤੀ ਅਤੇ ਨਾਲ ਹੀ ਆਪਣੇ ਮਨ ਦੀ ਵਿਆਕੁਲਤਾ ਦੱਸ ਦਿੱਤੀ।

“ਮੈਂ ਇੰਗਲੈਂਡ ਤੋਂ ਆਈ ਹਾਂ, ਕਰੀਬ ਤੀਹ ਸਾਲ ਪਹਿਲਾਂ ਮੇਰੀ ਸਹੇਲੀ ਦਾ ਘਰ ਇੱਥੇ ਸੀ, ਮੈਂ ਉਸ ਨੂੰ ਮਿਲਣਾ ਚਾਹੁੰਦੀ ਹਾਂ!” ਮੈਂ ਹੱਥ ਜੋੜ ਕੇ ਕਿਹਾ, “ਪਲੀਜ਼ ਅੰਕਲ!”

“ਬੋਲੋ ਮੈਂ ਕੀ ਮੱਦਦ ਕਰ ਸਕਦਾ ਹਾਂ…?” ਬਜ਼ੁਰਗ ਦਾ ਦਿਲ ਮੇਰੀ ਬੇਨਤੀ ਨਾਲ ਨਰਮ ਹੋ ਗਿਆ ਸੀ ਸ਼ਾਇਦ?

“ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ, ਅਗਰ ਸਾਨੂੰ ਪਤਾ ਲੱਗ ਜਾਏ ਕਿ ਜੋ ਘਰ ਇੱਥੇ ਸੀ, ਓਹ ਪਰਿਵਾਰ ਹੁਣ ਕਿੱਥੇ ਹੈ…?”

“ਓਹ ਤਾਂ ਮੈਨੂੰ ਨਹੀਂ ਪਤਾ,ਪਰ ਇੱਥੇ ਇੱਕ ਪਰਿਵਾਰ ਹੈ, ਉਹਨਾਂ ਨਾਲ ਮਿਲਵਾ ਸਕਦਾ ਹਾਂ, ਸ਼ਾਇਦ ਕੁਝ ਮੱਦਦ ਹੋ ਸਕੇ?”

ਆਪਣਾ ਹਿੱਸਾ ਪਾਇਆ ਬਜ਼ੁਰਗ ਨੇ ਮੇਰੀ ਖੋਜ ਵਿੱਚ। ਇੱਕ ਬਹੁਤ ਹੀ ਪੁਰਾਣੇ ਡਿਜ਼ਾਇਨ ਵਾਲਾ ਘਰ, ਜਿਸ ਦੀਆਂ ਪੌੜੀਆਂ ਬਹੁਤ ਡੂੰਘੀਆਂ ਜਿਹੀਆਂ ਸੀ। ਮੈਨੂੰ ਉਪਰ ਜਾਣ ਦਾ ਇਸ਼ਾਰਾ ਕਰਕੇ ਅੰਕਲ ਵਾਪਿਸ ਮੁੜ ਗਿਆ। ਡਰਦੇ ਡਰਦੇ ਅਸੀਂ ਆਪਣੀ ਸਹੇਲੀ ਨੂੰ ਲੱਭਣ ਦੇ ਜਨੂੰਨ ਵਿੱਚ ਅਜ਼ੀਬ ਜਿਹੇ ਘਰ ਵਿੱਚ ਚਲੇ ਗਏ। ‘ਖੱਟ-ਖੱਟ’ ਦਰਵਾਜ਼ਾ ਖੜਕਾਇਆ। ਦੋ ਔਰਤਾਂ ਮੂਹਰੇ ਆ ਗਈਆਂ ਅਤੇ ਕੁਝ ਸਵਾਲੀਆ ਜਿਹੀਆ ਨਜ਼ਰਾਂ ਨਾਲ ਸਾਨੂੰ ਦੇਖਣ ਲੱਗ ਪਈਆਂ। ਮੈਂ ਹੱਥ ਜੋੜ ਬੇਨਤੀ ਕੀਤੀ ਅਤੇ ਸਾਰੀ ਕਹਾਣੀ ਸੁਣਾ ਦਿੱਤੀ। ਉਹਨਾਂ ਇਸ਼ਾਰਾ ਕਰ ਇੰਤਜਾਰ ਕਰਨ ਨੂੰ ਕਿਹਾ ਅਤੇ ਅੰਦਰ ਅਵਾਜ਼ ਮਾਰੀ।

“ਮਧੂ, ਬਾਹਰ ਆਓ….! ਕੋਈ ਤੁਹਾਨੂੰ ਮਿਲਣ ਆਇਆ ਹੈ!” ਇੱਕ ਅਵਾਜ਼ ਨਾਲ ਹੀ ਇੱਕ ਅਧੇੜ ਉਮਰ ਦੀ ਔਰਤ ਹਿੰਦੂ ਸਟਾਇਲ ਦੀ ਧੋਤੀ ਪਾਈ ਹੋਈ ਬਾਹਰ ਆਈ। ਵੰਦਨਾ ਮੇਰੇ ਵੱਲ ਅਤੇ ਮੈਂ ਵੰਦਨਾ ਵੱਲ ਦੇਖਣ ਲੱਗ ਪਈ ਕਿ ਮਧੂ ਇੰਨੀ ਵੀ ਨਹੀਂ ਬਦਲ ਸਕਦੀ? ਦੋ ਗੱਲਾਂ ਤੋਂ ਬਾਅਦ ਉਸ ਔਰਤ ਨੇ ਸਾਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ। ਅਸੀਂ ਮੁਆਫ਼ੀ ਮੰਗ ਕੇ ਵਾਪਿਸ ਆ ਗਏ। ਵੰਦਨਾ ਨੇ ਦੱਸਿਆ ਕਿ ਉਹ ਮਧੂ ਦੇ ਇੱਕ ਰਿਸ਼ਤੇਦਾਰ ਨੂੰ ਜਾਣਦੀ ਹੈ, ਕੋਸ਼ਿਸ਼ ਕਰਦੇ ਹਾਂ ਉਸ ਨੂੰ ਪੁੱਛਣ ਦੀ। ਸਾਡੀ ਕੋਸ਼ਿਸ਼ ਨੇ ਸਾਡਾ ਸਾਥ ਦਿੱਤਾ। ਮਧੂ ਦੇ ਰਿਸ਼ਤੇਦਾਰ ਕੋਲੋਂ ਮਧੂ ਦਾ ਨੰਬਰ ਮਿਲ ਗਿਆ। ਬਿਨਾ ਇੱਕ ਪਲ ਦੇਰ ਕੀਤੇ ਫ਼ੋਨ ਮਿਲਾਇਆ, ਦੂਜੇ ਪਸੇ ਤੋਂ ਮਧੂ ਹੀ ਬੋਲੀ। ਆਪਣੀ ਕਾਮਯਾਬੀ ‘ਤੇ ਸਾਡੇ ਦੋਹਾਂ ਦੀਆਂ ਅੱਖਾਂ ਭਰ ਆਈਆਂ। ਮਧੂ ਵੀ ਇੰਨੇ ਅਰਸੇ ਬਾਦ ਸਾਡੀ ਅਵਾਜ਼ ਸੁਣ ਕੇ ਭਾਵੁਕ ਹੋ ਗਈ। ਮਧੂ ਮੇਰੇ ਨਾਲ ਸੱਤਵੀ ਕਲਾਸ ਤੋਂ ਪੜ੍ਹਦੀ ਸੀ। ਇਸ ਦੀ ਮਾਂ ਨਾ ਹੋਣ ਕਰਕੇ ਸਿਰਫ਼ ਬਾਹਰਵੀਂ ਤੱਕ ਹੀ ਪੜ੍ਹੀ ਸੀ। ਸ਼ੁਰੂ ਤੋਂ ਹੀ ਸੰਜੀਦੀਗੀ ਵਾਲੀ ਜ਼ਿੰਮੇਵਾਰ ਜਿਹੀ ਕੁੜੀ ਸੀ।

“ਮੈਂ ਆਗਰਾ ਵਿੱਚ ਹੀ ਹਾਂ, ਆਪਣੇ ਸਹੁਰੇ ਘਰ!” ਮਧੂ ਕੋਲੋਂ ਇਤਨਾ ਸੁਣ ਅਸੀ ਸੁਖ ਦਾ ਸਾਹ ਲਿਆ ਕਿ ਚਲੋ ਕਿਸੇ ਦਿਨ ਵੀ ਮਿਲ ਸਕਦੇ ਹਾਂ। ਮਧੂ ਵੱਲੋਂ ਸਾਰੀ ਖੁਸ਼ਹਾਲੀ ਦੀਆਂ ਹੀ ਗੱਲਾਂ ਸਨ। ਪਤੀ ਦਾ ਕਾਰੋਬਾਰ ਹੈ, ਆਪਣਾ ਘਰ, ਦੋ ਬੱਚੇ, ਸਭ ਚੰਗਾ ਚੱਲ ਰਿਹਾ ਸੀ। ਮੈਂ ਹੱਥ ਜੋੜ ਉਪਰ ਵਾਲੇ ਦਾ ਸ਼ੁਕਰ ਕੀਤਾ। ਮਿਲਣ ਦੀ ਬਾਤ ਪਾ ਕੇ ਅਸੀ “ਖੋਜ ਦੇ ਸਫ਼ਰ” ਨੂੰ ਜਾਰੀ ਰੱਖਿਆ।

“ਤੈਨੂੰ ਕਿਸੇ ਹੋਰ ਸਹੇਲੀ ਬਾਰੇ ਪਤਾ ਹੈ?” ਮੈਂ ਮਧੂ ਕੋਲਂੋ ਪੁੱਛਿਆ।

“ਮੇਰੇ ਕੋਲ ਸਿਰਫ਼ ਅੰਜਨਾ ਦਾ ਨੰਬਰ ਹੈ, ਉਹ ਮੇਰੀ ਕਿੱਟੀ ਪਾਰਟੀ ਦੀ ਮੈਂਬਰ ਹੈ, ਹੋਰ ਕਿਸੇ ਦਾ ਨਹੀ ਪਤਾ!” ਮਧੂ ਦੀ ਇੰਨੀ ਸਹਾਇਤਾ ਹੀ ਬਹੁਤ ਸੀ। ਅੰਜਨਾ ਨੂੰ ਫ਼ੋਨ ਕੀਤਾ ਤਾਂ ਉਹ ਫ਼ੋਨ ਵਿੱਚੋਂ ਹੀ ਖੁਸ਼ੀ ਨਾਲ ਛਾਲ ਕੇ ਮਾਰ ਬਾਹਰ ਨਿਕਲਣ ਵਾਲੀ ਹੋ ਗਈ ਸੀ। ਹਰ ਇੱਕ ਗੱਲ ਤੋਂ ਬਾਅਦ ਕਹਿ ਰਹੀ ਸੀ, “ਵਾਕਈ ਮੈਂ ਤੇਰੇ ਨਾਲ ਗੱਲ ਕਰ ਰਹੀ ਹਾਂ…? ਮੈਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ, ਤੀਹ ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਭੈਣ ਮੇਰੀਏ…!”

“ਯਕੀਨ ਕਰਨਾ ਹੈ ਤਾ ਮਿਲ ਲੈਂਦੇ ਹਾਂ, ਕਿੱਥੇ ਹੈਂ ਅੱਜ ਕੱਲ੍ਹ?” ਵੰਦਨਾ ਨੇ ਪੁੱਛਿਆ।

“ਮੈਂ ਆਗਰੇ ਵਿੱਚ ਹੀ ਵਿਆਹੀ ਹਾਂ, ਬੋਲ ਕਦ ਮਿਲਣਾ ਹੈ?” ਅੰਜਨਾ ਦੀ ਬੇਤਾਬੀ ਸਮਝ ਆ ਰਹੀ ਸੀ। ਮੇਰੇ ਨਾਲ ਗਿਆਰ੍ਹਵੀਂ ਕਲਾਸ ਤੋਂ ਜੁੜੀ ਸੀ। ਬਹੁਤ ਹੱਸਮੁਖ, ਸ਼ਰਾਰਤੀ, ਜਿੰਦਾ ਦਿਲ ਕੁੜੀ! ਅੰਜਨਾਂ ਦੇ ਵਾਲਾਂ ਦੀ “ਗਰੋਥ” ਘੱਟ ਸੀ ਅਤੇ ਮਜ਼ਾਕ ਕਰਦੀ ਆਖਦੀ ਹੁੰਦੀ ਸੀ, “ਮੈਂ ਭਾਰਤੀ ਪ੍ਰੰਪਰਾ ਨੂੰ ਪੂਰਾ ਨਿਭਾਉਣਾਂ ਹੈ, ਵਿਆਹ ਤੋਂ ਬਾਦ ਕਦੇ ਸਿਰ ਤੋਂ ਪੱਲਾ ਨਹੀਂ ਲਾਹੁੰਣਾਂ…!” ਤੇ ਫੇਰ ਜੋਰ ਦੀ ਹੱਸ ਪੈਂਦੀ ਕਿ ਹੋਰ ਕੋਈ ਚਾਰਾ ਵੀ ਨਹੀਂ ਹੈ। ਇਸ ਨੂੰ ਮਿਲ ਕੇ ਮੈਂ ਦੇਖਣਾਂ ਚਾਹੁੰਦੀ ਸੀ ਕਿ ਅੱਜ ਵੀ ਓਦਾਂ ਦੀ ਹੀ ਮਸਤ ਹੈ ਜਾਂ ਵਿਆਹ ਦੇ ਫੇਰਿਆਂ ਨੇ ਬਦਲ ਦਿੱਤਾ? ਪਰ ਅੰਜਨਾ ਦੇ ਦੱਸੇ ਮੁਤਾਬਿਕ, ਦੋ ਬੱਚਿਆਂ ਦੀ ਮਾਂ ਦੇ ਇਸ਼ਾਰਿਆ ‘ਤੇ ਨੱਚਣ ਵਾਲੇ ਪਤੀ ਦੀ “ਚਹੇਤੀ ਪਤਨੀ” ਹੈ, ਅਸੀਂ ਵੀ ਜਾਣ ਕੇ ਖੁਸ਼ ਹੋ ਗਏ। ਗਰਮ ਦਿਨ ਹੋਣ ਕਰ ਕੇ ਮੇਰਾ ਤੇ ਵੰਦਨਾ ਦਾ ਪਸੀਨੇ ਨਾਲ ਬੁਰਾ ਹਾਲ ਸੀ, ਪਰ ਉਤਸ਼ਾਹ ਵਿਚ ਕਮੀ ਨਹੀਂ ਸੀ। “ਘੁਰਰਰ” ਕਰਕੇ ਵੰਦਨਾ ਨੇ ਸਕੂਟੀ ਅੰਜੂ ਦੀ ਖੋਜ ਵੱਲ ਮੋੜੀ। ਅੰਜੂ ਦਾ ਘਰ ਦੂਰ ਸੀ, ਅਤੇ ਅਸੀਂ ਫੈæਸਲਾ ਕੀਤਾ ਕਿ ਉਸ ਦੇ ਭਰਾ ਦੀ ਦੁਕਾਨ ‘ਤੇ ਚੱਲਦੇ ਹਾਂ। ਅੰਜੂ ਦੇ ਭਰਾ ਦੀ ਦੁਕਾਨ ਦੇ ਠੀਕ ਸਾਹਮਣੇ ਸਕੂਟੀ ਖੜ੍ਹੀ ਹੋਈ, ਅਤੇ ਮੈਂ ਦੁਕਾਨ ਦੇ ਅੰਦਰ ਚਲੀ ਗਈ। ਦੁਕਾਨ ਹਾਰਡ ਸਪੇਅਰ ਦੀ ਸੀ ਅਤੇ ਮੈਂ “ਵੈਸਟਰਨ ਡਰੈੱਸ” ਪਾਈ ਹੋਈ ਸੀ। ਅੰਜੂ ਦੇ ਭਰਾ ਨੇ ਥੋੜੀ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ ਅਤੇ ਮੈਨੂੰ ਕੋਈ ਗਾਹਕ ਸਮਝ ਕੇ ਮੁਖਾਬਿਤ ਹੋਇਆ।

“ਜੀ, ਮੈਂ ਅੰਜੂ ਦੀ ਸਹੇਲੀ ਹਾਂ, ਓਹ ਮੇਰੇ ਨਾਲ ਕੇ ਐੱਨ ਐੱਸ ਕਾਲਜ ਵਿੱਚ ਪੜ੍ਹਦੀ ਸੀ!” ਇਸਦੇ ਨਾਲ ਹੀ ਮੈਂ ਸਾਰੀਆ ਗੱਲਾਂ, ਜੋ ਮੈਨੂੰ ਉਸ ਦੇ ਪ੍ਰੀਵਾਰ ਬਾਰੇ ਪਤਾ ਸੀ, ਸਬੂਤ ਦੇ ਰੂਪ ਵਿਚ ਦੱਸ ਦਿੱਤੀਆਂ।

“ਅੰਜੂ ਦਿੱਲੀ ਵਿਆਹੀ ਹੈ!” ਇਤਨਾ ਦੱਸ ਉਸ ਨੇ ਮੇਰੀ ਸਹੇਲੀ ਅੰਜੂ ਦਾ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ। ਮੈਂ ਹੱਥ ਜੋੜ ਕੇ “ਪਲੀਜ਼-ਪਲੀਜ਼” ਕਰ ਬੇਨਤੀ ਕੀਤੀ। ਆਲੇ ਦੁਆਲੇ ਖੜ੍ਹੇ ਲੋਕਾਂ ਨੂੰ ਵੀ ਮੇਰੇ ਨਾਲ ਹਮਦਰਦੀ ਜਿਹੀ ਹੋ ਰਹੀ ਸੀ ਕਿ ਕੋਈ ਤੀਹ ਸਾਲ ਬਾਅਦ ਵੀ ਨਾਲ਼ ਪੜ੍ਹਦੀ ਸਹੇਲੀ ਲਈ ਇਤਨਾਂ ਬੇਚੈਨ ਹੋ ਸਕਦਾ ਹੈ?

“ਤੁਸੀ ਮੇਰਾ ਨੰਬਰ ਲੈ ਲਵੋ, ਪਲੀਜ਼ ਉਸ ਨੂੰ ਦੇ ਦੇਵੋ, ਜੇ ਹੋ ਸਕਦਾ ਹੈ ਉਹ ਆਪ ਫ਼ੋਨ ਕਰ ਲਵੇ!” ਇਤਨਾ ਕਹਿ ਵੰਦਨਾ ਨੇ ਆਪਣਾ ਫ਼ੋਨ ਨੰਬਰ ਦੇ ਦਿੱਤਾ। ਅਗਲੇ ਦਿਨ ਸ਼ਾਮ ਨੂੰ ਅੰਜੂ ਦਾ ਵੀ ਫ਼ੋਨ ਆ ਗਿਆ ਸੀ। ਉਸ ਦੀ ਅਵਾਜ਼ ਬਹੁਤ ਬਦਲ ਗਈ ਸੀ। ਉਤੇਜਨਾ ਕਰਕੇ ਅਨੂੰ ਕੋਲੋਂ ਬੋਲਿਆ ਨਹੀ ਸੀ ਜਾ ਰਿਹਾ। ਅਨੂੰ ਨੇ ਵਾਟਸਅੱਪ ‘ਤੇ ਸਾਰੇ ਪਰਿਵਾਰ ਦੀਆਂ ਫ਼ੋਟੋ ਤੁਰੰਤ ਭੇਜ ਦਿੱਤੀਆਂ। ਇੱਕ ਪਿਆਰ ਕਰਨ ਵਾਲਾ ਪਤੀ ਤੇ ਦੋ ਜਵਾਨ ਬੇਟੀਆਂ ਦੀ ਮਾਂ ਹੈ। ਅਨੂੰ ਨੇ ਨਾਲ ਦੀ ਨਾਲ ਹੀ ਆਪਣੇ ਪਤੀ ਤੇ ਬੇਟੀਆਂ ਨਾਲ ਵੀ ਗੱਲ ਕਰਵਾ ਦਿੱਤੀ।

“ਤੁਹਾਡਾ ਸਿਰਫ਼ ਨਾਮ ਹੀ ਕਾਫ਼ੀ ਹੈ ਸਤਨਾਮ ਜੀ, ਅੰਜੂ ਨੇ ਤੁਹਾਡੀ ਦੋਸਤੀ ਬਾਰੇ ਬਹੁਤ ਸਾਰੀਆਂ ਗੱਲਾਂ ਪਰਿਵਾਰ ਨੂੰ ਦੱਸੀਆਂ ਹੋਈਆਂ ਹਨ!” ਉਸ ਦੇ ਪਤੀ ਨੇ ਸਾਡੀ ਦੋਸਤੀ ਨੂੰ ਪ੍ਰਮਾਣ ਦਿੱਤਾ। ਮੈਨੂੰ ਵੀ ਯਕੀਨ ਸੀ ਕਿ ਉਹ ਵੀ ਮੈਨੂੰ ਯਾਦ ਕਰਦੀ ਹੋਣੀ ਹੈ, ਕਿਉਂਕਿ ਅਨੂੰ ਮੇਰੇ ਨਾਲ ਸੱਤਵੀਂ ਕਲਾਸ ਤੋਂ ਪੜ੍ਹ ਰਹੀ ਸੀ। ਬਚਪਨ ਤੋਂ ਜਵਾਨ ਹੋਣ ਤੱਕ ਅਸੀਂ ਕਈ ਮੌਸਮ ਇਕੱਠੇ ਵੇਖੇ ਸੀ। ਫ਼ੋਨ ਬੰਦ ਹੋਣ ਤੋਂ ਪਹਿਲਾਂ ਮੈਂ ਅੰਜੂ ਨੂੰ ਪੁੱਛਿਆ ਕਿ ਉਸ ਨੂੰ ਉਹ ਗਾਣਾ ਯਾਦ ਹੈ, ਜੋ ਕਿ ਸਕੂਲ ਵਿੱਚ ਸਾਡੀ ਫ਼ਰਮਾਇਸ਼ ਹੋਣ ‘ਤੇ ਸੁਣਾਉਂਦੀ ਸੀ? ਹਰ ਵਾਰ ਇੱਕੋ ਹੀ ਗੀਤ!

“ਤੂੰ ਇਸ ਤਰ੍ਹਾਂ ਸੇ ਮੇਰੀ ਜ਼ਿੰਦਗੀ ਮੇਂ ਸ਼ਾਮਿਲ ਹੈਂ, ਜਹਾਂ ਭੀ ਜਾਊਂ, ਯੇ ਲਗਤਾ ਹੈ ਤੇਰੀ ਮਹਿਫ਼ਲ ਹੈ….!” ਇੱਕ ਮਿੰਟ ਦੀ ਦੇਰ ਲਾਏ ਬਿਨਾ ਹੀ ਅੰਜੂ ਨੇ ਗਾਣੇ ਦੀਆਂ ਚੰਦ ਲਾਈਨਾਂ ਸੁਣਾ ਦਿੱਤੀਆਂ। ਭਾਵੇਂ ਉਸ ਵੇਲੇ ਇਹ ਗੀਤ ਕਿਸੇ ਹੋਰ ਭਾਵਨਾ ਨਾਲ ਗਾਉਂਦੀ ਹੋਵੇਗੀ, ਪਰ ਅੱਜ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਲਈ ਗਾ ਰਹੀ ਸੀ। ਮੈਂ ਭਰੇ ਜਹੇ ਮਨ ਨਾਲ ਫੇਰ ਫ਼ੋਨ ਕਰਨ ਦਾ ਕਹਿ ਕੇ ਫ਼ੋਨ ਬੰਦ ਕਰ ਦਿੱਤਾ। ….ਮੈਨੂੰ ਅੱਜ ਵੀ ਯਾਦ ਹੈ; ਅੰਜੂ ਬਹੁਤ ਹੀ ਸ਼ਰਮੀਲੀ ਅਤੇ ਘੱਟ ਬੋਲਣ ਵਾਲੀ ਕੁੜੀ ਸੀ। ਮੈਨੂੰ ਅੱਲ੍ਹੜ ਉਮਰ ਦੀ ਇੱਕ ਘਟਨਾ ਯਾਦ ਆ ਗਈ। ਹਰ ਕੁੜੀ ਨੂੰ ਉਮਰ ਦੇ ਕਿਸੇ ਸਾਲ “ਪੀਰੀਅਡ” ਸ਼ੁਰੂ ਹੋਣੇ ਹੀ ਹੁੰਦੇ ਹਨ। ਅੰਜੂ ਸ਼ਰਮੀਲੇ ਸੁਭਾਅ ਕਰਕੇ ਇਸ ਵਿਸ਼ੇ ਤੋਂ ਅਣਜਾਣ ਸੀ। ਸਕੂਲ ਟਾਈਮ ਵਿੱਚ ਉਸ ਨੂੰ ਇਸਦਾ ਸਾਹਮਣਾ ਕਰਣਾ ਪੈ ਗਿਆ। ਆਪਣੇ ਕੱਪੜਿਆਂ ‘ਤੇ ਖੂਨ ਲੱਗਿਆ ਦੇਖ ਕੇ ਡਰ ਗਈ ਅਤੇ ਰੋਣ ਲੱਗ ਪਈ। ਮੈਂ ਉਸ ਨੂੰ ਆਪਣੀ ਅਕਲ ਅਨੁਸਾਰ ਸਮਝਾਇਆ, ਬਹੁਤ ਦੇਰ ਬਾਅਦ ਉਹ ਸੁਖ਼ਾਲ਼ੀ ਜਿਹੀ ਹੋਈ। ਛੁੱਟੀ ਦਿਵਾ ਕੇ ਘਰ ਭੇਜ ਦਿੱਤਾ। ਅਗਲੇ ਪੰਜ ਦਿਨ ਬਾਅਦ ਜਦ ਅਨੂੰ ਸਕੂਲ ਆਈ ਤਾਂ ਬਹੁਤ ਖ਼ਾਮੋਸ਼ ਜਿਹੀ ਸੀ। ਇਸ ਵਾਕਿਆ ਨੂੰ ਵੀ ਮੈਂ ਮਿਲਣ ‘ਤੇ ਯਾਦ ਕਰਵਾਇਆ ਅਤੇ ਅਸੀਂ ਸਾਰੇ ਬਹੁਤ ਹੱਸੇ। ਹੁਣ ਤਲਾਸ਼ ਰਹਿ ਗਈ ਸੀ ਸਿਰਫ਼ ਵਿਨੀਤਾ ਦੀ, ਜੋ ਇਸ ਗਰੁੱਪ ਵਿੱਚ ਮੇਰੀ ਸਭ ਤੋਂ ਪੁਰਾਣੀ ਸਹੇਲੀ ਸੀ। ਮੇਰੇ ਨਾਲ ਕਲਾਸ ਚੌਥੀ ਤੋਂ ਪੜ੍ਹੀ ਸੀ। ਇਸ ਦੇ ਘਰ ਗਏ ਪਰ ਸਾਨੂੰ ਕਿਸੇ ਨੇ ਬਾਂਹ ਪੱਲਾ ਨਹੀਂ ਫ਼ੜਾਇਆ। ਬਹੁਤ ਨਿਰਾਸ਼ ਹੋ ਗਏ ਮੈਂ ਅਤੇ ਵੰਦਨਾ। ਪਰ ਕਿਤੇ ਕੁਦਰਤ ਨੇ ਮੱਦਦ ਕੀਤੀ, ਕਿਸੇ ਕੋਲੋਂ ਵਿਨੀਤਾ ਦਾ ਨੰਬਰ ਮਿਲ ਗਿਆ। ਮੈਂ ਦੇਖਣਾ ਚਾਹੁੰਦੀ ਸੀ ਕਿ ਉਸ ਨੇ ਵੀ ਕਦੇ ਮੈਨੂੰ “ਮਿੱਸ” ਕੀਤਾ ਸੀ ਜਾਂ ਨਹੀਂ? ਮੈਂ ਆਪਣਾ ਨਾਮ ਬਦਲ ਕੇ ਵਿਨੀਤਾ ਨੂੰ ਫ਼ੋਨ ਮਿਲਾਇਆ ਅਤੇ ਕੁਝ ਗੱਲਾਂ ਤੋਂ ਬਾਦ ਆਪਣੀ ਜਗਿਆਸਾ ਮਿਟਾਉਣ ਲਈ ਕਿਹਾ, “ਜੇਕਰ ਵਿਨੀਤਾ ਤੈਨੂੰ ਸੱਤ ਸਹੇਲੀਆਂ ਵਿੱਚੋਂ ਕਿਸੇ ਨੂੰ ਮਿਲਣ ਵਾਸਤੇ ਕਿਹਾ ਜਾਏ, ਤੇ ਕਿਸ ਨੂੰ ਮਿਲਣਾ ਚਾਹੇਂਗੀ…?”

“ਮੈਂ ਸਤਨਾਮ ਨੂੰ ਬਹੁਤ ਜ਼ਿਆਦਾ ਮਿੱਸ ਕਰਦੀ ਹਾਂ, ਪਰ ਉਸ ਨੂੰ ਕਦੇ ਮਿਲ ਨਹੀਂ ਸਕਦੀ, ਉਹ ਵਿਦੇਸ਼ ਵਿੱਚ ਕਿਤੇ ਹੈ? ਸਾਡੇ ਕੋਲ ਕੋਈ ਜ਼ਰੀਆ ਨਹੀਂ ਓਸ ਤੱਕ ਪਹੁੰਚਣ ਦਾ, ਪਤਾ ਨਹੀਂ ਉਹ ਕਦੇ ਮੁੜ ਭਾਰਤ ਆਈ ਵੀ ਹੈ ਕਿ ਨਹੀਂ…?” ਬਿਨ ਬਰੇਕ ਤੋਂ ਵਿਨੀਤਾ ਨੇ ਬੋਲਣਾ ਸ਼ੁਰੂ ਕੀਤਾ, ਜਿਵੇਂ ਤਰਲਾ ਪਾ ਰਹੀ ਹੋਵੇ। ਦੂਜੇ ਪਾਸੇ ਮੈਨੂੰ ਹਾਸੇ ਨਾਲ ਉਸ ‘ਤੇ ਪਿਆਰ ਵੀ ਆ ਰਿਹਾ ਸੀ। ਵਿਨੀਤਾ ਗੁੱਡੀਆਂ ਤੋਂ ਲੈ ਕੇ ਕਿੱਕਲੀ ਤੱਕ ਦੀ ਮੇਰੀ ਹਮਸਫ਼ਰ ਰਹੀ ਹੈ। ਅਸੀਂ ਦੋਵੇਂ ਇੱਕ ਹੀ ਸੀਟ ‘ਤੇ ਬੈਠਦੇ ਸੀ। ਉਮਰ ਦੇ ਵਧਣ ਨਾਲ ਸਾਡੇ ਸੁਭਾਅ ਅਤੇ ਸਰੀਰ ਚਾਹੇ ਬਦਲੇ, ਇਮਲੀ ਤੋਂ ਸਮੋਸੇ ਦੇ ਸਵਾਦ ਬਦਲੇ। ਅਸੀਂ ਜਵਾਨੀ ਤੱਕ ਦੇ ਕਈ ਸਾਵਣ ਇਕੱਠੇ ਦੇਖੇ ਸੀ। ਵਿਧਵਾ ਮਾਂ ਦੀ ਛੇ ਔਲ਼ਾਦਾਂ ਵਿੱਚੋਂ ਸਭ ਤੋਂ ਛੋਟੀ ਸੀ ਵਿਨੀਤਾ।

“ਜੇਕਰ ਤੈਨੂੰ ਸਤਨਾਮ ਮਿਲਾ ਦਵਾਂ ਤੇ ਦੱਸ ਕੀ ਦੇਵੇਂਗੀ ਮੈੈਨੂੰ?”

“ਮੇਰੀ ਸਤਨਾਮ ਨੂੰ ਜ਼ਿੰਦਗੀ ‘ਚ ਦੁਬਾਰਾ ਦੇਖਣ ਦੀ ਬਹੁਤ ਜ਼ਿਆਦਾ ਇੱਛਾ ਹੈ, ਰੱਬ ਕਦੇ ਇੰਜ ਕਰ ਦੇਵੇ ਤਾਂ ਸਹੀ, ਤੈਨੂੰ ਪਾਰਟੀ ਦਿਊਂਗੀ ਪੱਕਾ!” ਵਿਨੀਤਾ ਦੀ ਖੁਸ਼ੀ ਸ਼ਬਦਾਂ ਵਿਚ ਝਲਕ ਰਹੀ ਸੀ।

“ਕਰ ਫੇਰ ਪਾਰਟੀ ਤਿਆਰ, ਮੈਂ ਸਤਨਾਮ ਹੀ ਬੋਲ ਰਹੀ ਹਾਂ!” ਮੇਰੇ ਕੋਲੋਂ ਉਸ ਦੀ ਬੇਚੈਨੀ ਜਰੀ ਨਹੀਂ ਸੀ ਜਾ ਰਹੀ। ਬਹੁਤ ਸਾਰੇ ਸਵਾਲਾਂ ਜਵਾਬਾਂ ਬਾਅਦ ਉਸ ਨੂੰ ਯਕੀਨ ਦਿਵਾਇਆ ਕਿ ਤੇਰੀ ਮੁਰਾਦ ਪੂਰੀ ਹੋ ਗਈ ਹੈ। ਸੁਣਦਿਆਂ ਹੀ ਵਿਨੀਤਾ ਮਿਲਣ ਲਈ ਉਤਸ਼ਾਹਤ ਹੋ ਗਈ ਤੇ ਬੋਲੀ, “ਰਬ ਕਿਤੇ ਤੇ ਜ਼ਰੂਰ ਹੈ, ਮੈਂ ਤੇ ਸੋਚਿਆ ਸੀ ਕਿ ਤੇਰੇ ਵਿਦੇਸ਼ ਜਾਣ ਨਾਲ ਹੀ ਦੋਸਤੀ ਦਾ ਅੰਤ ਹੋ ਗਿਆ ਹੈ…!” ਵਿਨੀਤਾ ਬਹੁਤ ਭਾਵੁਕ ਹੋ ਗਈ ਤੇ ਮੈਂ ਵੀ। ਵਿਨੀਤਾ ਆਗਰੇ ਹੀ ਵਿਆਹੀ ਹੈ ਅਤੇ ਇੱਕ ਬੇਟੀ ਦੀ ਮਾਂ ਅਤੇ ਬਹੁਤ ਹੀ ਸਹਿਯੋਗੀ ਪਤੀ ਦੀ ਸੰਗਨੀ ਹੈ।

ਦੋ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਸਾਰੀਆਂ ਸਹੇਲੀਆਂ ਜ਼ਿੰਦਗੀ ਵਿੱਚ ਮੁੜ ਮਿਲੀਆਂ ਸਾਂ। ਸਭ ਨੂੰ ਫ਼ੋਨ ਮਿਲਾ ਕੇ ਇੱਕ ਅਪ੍ਰੈਲ ਦੀ ਤਰੀਕ ਪੱਕੀ ਕੀਤੀ ਗਈ, ਇੱਕ ਜਗਾਹ ‘ਤੇ ਮਿਲਣ ਲਈ। ਆਹ ਇੰਤਜਾਰ ਦੇ ਕੁਝ ਦਿਨ ਜਿਵੇਂ ਸਾਲਾਂ ਦਾ ਪੈਂਡਾ ਲੱਗ ਰਹੇ ਸੀ। ਮੈਂ ਆਪਣੇ ਪੇਕੇ ਘਰ ਸਭ ਨੂੰ ਬੁਲਾਇਆ ਅਤੇ ਮੇਰੇ ਪਰਿਵਾਰ ਨੇ ਵੀ ਪੂਰਾ ਉਤਸ਼ਾਹ ਦਿਖਾਇਆ। ਸ਼ੱਮੋਂ ਬਾਬੀ ਅਤੇ ਕਮਲ ਨੇ ਕਈ ਤਰ੍ਹਾਂ ਦੇ ਖਾਣੇਂ ਬਣਾਏ। ਮਾਂ ਨੇ “ਵੈੱਲਕਮ ਕੇਕ” ਮੰਗਵਾਇਆ। ਸੌਣ ਬੈਠਣ ਦਾ ਪੂਰਾ ਪ੍ਰਬੰਧ ਕੀਤਾ ਗਿਆ। ਤੇ ਹੁਣ ਸਮਾਂ ਸੀ ਮੁੜ ਪੁਰਾਣੀਆਂ ਸਹੇਲੀਆਂ ਨੂੰ ਗਲ਼ਵਕੜੀ ਵਿੱਚ ਲੈਣ ਦਾ। ਇਸ ਮਿਲਣੀ ਦਾ ਬ੍ਰਿਤਾਂਤ ਗੂੰਗੇ ਦੇ ਗੁੜ ਖਾਣ ਵਾਂਗ ਬਿਆਨ ਤੋਂ ਪਰ੍ਹੇ ਹੈ! ਦੱਸ ਪਾਉਣਾ ਕਿ ਤੀਹ ਸਾਲ ਬਾਅਦ ਕਿਸੇ ਹੋਰ ਸ਼ਕਲ ਵਿੱਚ ਆਪਣਾ ਬਚਪਨ ਸਾਹਮਣੇ ਦੇਖ ਕੇ ਸਾਰੀਆਂ ਦੀ ਅੱਖਾਂ ਵਿੱਚ ਕਿਹੜੀ “ਸੁਨਾਮੀ” ਆਈ ਸੀ? ਮੇਰੀ ਮਾਂ ਨੇ ਵੀ ਆਪਣੀਆਂ ਬਿਰਧ ਹੋਈਆਂ ਅੱਖਾਂ ਨਾਲ ਪੂਰੀ ਕੋਸ਼ਿਸ਼ ਕੀਤੀ ਮੇਰੀਆਂ ਸਹੇਲੀਆਂ ਨੂੰ ਪਛਾਨਣ ਦੀ, ਅਤੇ ਫੇਰ ਪਿਆਰ ਅਤੇ ਸ਼ਗਨ ਦਿੱਤਾ। ਇੱਕ ਐਸਾ ਸਮਾਂ ਬੰਨ੍ਹਿਆ ਕਿ ਸਭ ਦੀਆਂ ਅੱਖਾਂ ਵਿੱਚੋਂ ਗੰਗਾ-ਜਮਨਾਂ ਦਾ ਭਾਵਨਾਤਮਿਕ ਵਹਿਣ ਚੱਲ ਰਿਹਾ ਸੀ। ਸਭ ਦੀ ਇੱਕ ਗੱਲ ਤਾਂ ਸਾਂਝੀ ਸੀ ਕਿ ਸਾਰੇ ਇੱਕ-ਦੂਜੇ ਨੂੰ ਯਾਦ ਕਰਦੇ ਹੋਏ ਜ਼ਿੰਦਗੀ ਵਿੱਚ ਕਦੇ ਫੇਰ ਮਿਲਣ ਦੀ ਆਸ ਰੱਖਦੇ ਹੋਏ ਅਰਦਾਸ ਕਰਦੇ ਸੀ। ਅਸੀ ਸਾਰੀ ਰਾਤ ਜਾਗੇ ਅਤੇ ਆਪਣੀ-ਆਪਣੀ ਜ਼ਿੰਦਗੀ ਦੇ ਬੀਤੇ ਇਹਨਾਂ ਵਰ੍ਹਿਆਂ ਨੂੰ ਮੁੜ ਪੁਰਾਣੀ ਕਿਤਾਬ ਵਾਂਗ ਫ਼ਰੋਲ਼ਿਆ। ਬਚਪਨ ਦੀ ਯਾਦਾਂ ਨੂੰ ਤਾਜ਼ਾ ਕੀਤਾ ਅਤੇ ਅੱਜ ਦੀ ਹਰ ਯਾਦ ਦੀ ਵੀਡੀਓ ਬਣਾਈ। ਇੱਕ ਸੁਰ ਹੋ ਕੇ ਗਾਣਾ ਗਾਇਆ ….”ਯਾਰੋ, ਯਹੀ ਤੋ ਦੋਸਤੀ ਹੈ, ਯੇ ਨਾ ਹੋ ਤੋ ਬੋਲੋ, ਫ਼ਿਰ ਕਿਯਾ ਯੇ ਜ਼ਿੰਦਗੀ ਹੈ….।” ਆਪਣੀ ਇਸ ਕੋਸ਼ਿਸ਼ ‘ਤੇ ਮੈਨੂੰ ਸ਼ਾਹਰੁਖ ਖਾਨ ਦਾ ਇੱਕ ਬਹੁਤ ਮਸ਼ਹੂਰ ਸੰਵਾਦ ਯਾਦ ਆ ਰਿਹਾ….

“ਅਗਰ ਕਿਸੀ ਕੋ ਸ਼ਿੱਦਤ ਸੇ ਚਾਹੋ, ਤੋ ਕਾਇਨਾਤ ਭੀ ਉਸੇ ਮਿਲਾਨੇ ਮੈਂ ਜੁਟ ਜਾਤੀ ਹੈ…!”

ਬਚਪਨ ਦੀਆਂ ਸਹੇਲੀਆਂ ਨੂੰ ਮਿਲਣ ਦੀ ਖ਼ਾਹਿਸ਼ ਨੂੰ ਹਕੀਕਤ ਵਿੱਚ ਬਦਲਿਆ ਦੇਖ ਮੈਂ ਸੋਚ ਰਹੀ ਸੀ ਕਿ ਅਸੀਂ ਜਦ ਜ਼ਿੰਦਗੀ ਦਾ ਅਗਲਾ ਸਫ਼ਰ ਤੈਅ ਕਰ ਰਹੇ ਹੁੰਦੇ ਹਾਂ, ਤਾਂ ਪੁਰਾਣੇ ਰਿਸ਼ਤਿਆਂ ਨੂੰ ਕਿਤੇ ਭੁੱਲ ਹੀ ਜਾਂਦੇ ਹਾਂ, ਪਰ ਜ਼ਿੰਦਗੀ ਦੇ ਚੱਲਦੇ ਸਫ਼ਰ ਵਿੱਚ ਕਿਤੇ ਕੁਝ ਗੁੰਮ ਹੋ ਜਾਣ ਦਾ ਮਲਾਲ ਜ਼ਰੂਰ ਹੁੱਝਾਂ ਮਾਰਦਾ ਰਹਿੰਦਾ ਹੈ। ਮੈਨੂੰ ਲੱਗਿਆ ਕਿ ਅਗਰ ਕਿਸੇ ਤੋਂ ਦੂਰ ਹੋਵੋਂ, ਤਾਂ ਇੱਕ ਵਾਰ ਮਿਲਣ ਦੀ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ। ਕੀ ਪਤਾ ਜਿਉਂਦੇ ਜੀਅ ਅਗਲਾ ਮਿਲਣ ਦੀ ਆਸ ਨਾਲ ਸਾਡਾ ਰਾਹ ਤੱਕਦਾ ਹੋਵੇæææ? ਅਸੀਂ ਸਭ ਸਹੇਲੀਆਂ ਹੁਣ ਮਾਂਵਾਂ ਵੀ ਹਾਂ, ਇਸ ਲਈ ਆਪਣੇ-ਆਪਣੇ ਆਲ੍ਹਣੇ ‘ਚ ਮੁੜਨ ਦਾ ਸਮਾਂ ਆ ਗਿਆ ਸੀ। ਅਸੀਂ ਵਾਰੀ-ਵਾਰੀ ਇੱਕ-ਦੂਜੀ ਨੂੰ ਨਿੱਘੀ ਗਲਵਕੜੀ ਵਿੱਚ ਲਿਆ, ਮੁੜ ਜਿਉਂਦੇ ਜੀਅ ਫ਼ੇਰ ਕਦੇ ਨਾ ਵਿਛੜਨ ਲਈ! ਮੁੜ ਮਿਲਣ ਦੇ ਵਾਅਦੇ ਨਾਲ਼ ਸਭ ਦੀਆਂ ਪਲਕਾਂ ਉਪਰ ਹੰਝੂ ਅਟਕੇ ਹੋਏ ਸਨ…..! “ਅਲਵਿਦਾ” ਵਿੱਚ ਮੁੜ ਮਿਲਣ ਦੀ ਆਸ ਜਗਮਗਾ ਰਹੀ ਸੀ ਅਤੇ ਜ਼ਿੰਦਗੀ ਆਪਣੀ ਤੋਰ ਖ਼ੁਦ ਤੁਰੀ ਜਾ ਰਹੀ ਸੀ…!

ਕਹਾਣੀ ਚਸ਼ਮ ਦੀਦ ਗੁਵਾਹ
ਉੱਚੇ ਲੰਮੇ ਕੱਦ ਕਾਠ ਦਾ, ਤਗੜੇ ਜੁੱਸੇ ਤੇ ਅੱਖੜ ਸੁਭਾ ਵਾਲਾ ਸੀ,ਲਸ਼ਕਰ ਸਿੰਘ ਫੌਜੀ।, ਦਾੜ੍ਹੀ ਤਾਂ ਭਾਵੇਂ ਉਹ ਨਹੀਂ ਸੀ ਕੱਟਦਾ ਪਰ ਵਾਰ ਵਾਰ ਦਾੜ੍ਹੀ ਦੇ ਵਾਧੂ ਵਾਲ ਪੁੱਟਦੇ ਰਹਿਣ ਦੀ ਅਤੇ ਮੁੱਛਾਂ ਨੂੰ ਦੰਦਾਂ ਨਾਲ ਕੁਤਰਦੇ ਰਹਿਣ ਦੀ ਉਹਨੂੰ ਪੱਕੀ ਆਦਤ ਸੀ।ਐਵੇਂ ਨਿੱਕੀ ਮੋਟੀ ਗੱਲੇ ਹੂਰੇ ਮੁੱਕੀ ਹੋ ਜਾਣਾ,ਤੇ ਰਾਹ ਜਾਂਦੇ ਝਗੜੇ ਵਿੱਚ ਆ ਕੇ ਉਨ੍ਹਾਂ ਨੂੰ ਆਪਣੇ ਗਲ਼ ਪਾ ਲੈਣਾ ਉਸ ਲਈ ਆਮ ਗੱਲ ਸੀ। ਕਿਸੇ ਵੱਡੀ ਗਲਤੀ ਕੀਤੇ ਜਾਣ ਤੇ ਉਹ ਫੌਜ ਵਿੱਚੋਂ ਬਾਰਾਂ ਪੱਥਰ ਹੋ ਕੇ ਘਰ ਆ ਗਿਆ ਸੀ।ਸ਼ਰਾਬ ਪੀਣ ਦੀ ਅਤੇ ਜੂਆ ਖੇਡਣ ਦੀ ਉਸ ਨੂੰ ਪੱਕੀ ਲਤ ਸੀ। ਪਿੰਡ ਦੇ ਬਾਹਰ ਵਾਰ ਇੱਕ ਆਟਾ ਪੀਹਣ ਵਾਲੀ ਚੱਕੀ ਦੇ ਨਾਲ ਲਗਦੇ ਇਹਾਤੇ ਵਿੱਚ ਤਾਸ਼ ਨਾਲ ਜੂਆ ਖੇਡਦੀ ਢਾਣੀ ਵਿੱਚ ਜਾਣੋਂ ਉਹ ਕਦੇ ਨਹੀਂ ਖੁੰਝਦਾ ਸੀ।ਤਾਸ਼ ਖੇਡਦਾ ਜੂਏ ਵਿੱਚ ਕਦੇ ਕੁਝ ਜਿੱਤ ਜਾਂਦਾ ਕਦੇ ਹਾਰ ਜਾਂਦਾ, ਪਰ ਉਸ ਜਿਤੀ ਰਕਮ ਨੂੰ ਬੋਤਲ ਖਰੀਦ ਕੇ ਯਾਰਾਂ ਵਿੱਚ ਬਹਿਕੇ ਪੀ ਕੇ ਜਦੋਂ ਵੇਲੇ ਕੁਵੇਲੇ ਉਹ ਦਾਰੂ ਨਾਲ ਟੁੰਨ ਹੋ ਕੇ ਰਾਤ ਨੂੰ ਜਦੋਂ ਘਰ ਵੜਦਾ ਤਾਂ ਘਰ ਵਾਲੀ ਬੜੀ ਖਿਝਦੀ ਤਾਂ ਉਹ ਅੱਗੋਂ ਦੰਦੀਆਂ ਜੇਹੀਆਂ ਕੱਢਦਾ ਕਹਿੰਦਾ ” ਚੱਲ ਛੱਡ ਸੌਹਰੀ ਦੀਏ ਭੁਖ ਬੜੀ ਲੱਗੀ ਏ, ਲਿਆ ਹੁਣ ਖਾਣ ਨੂੰ ਦੇਹ ਕੁੱਝ” ਘਰ ਵਾਲੀ ਵੀ ਹੁਣ ਰੋਜ਼ ਦੀ ਆਦੀ ਹੋ ਗਈ ਸੀ।

ਗੁਆਂਢੀਆਂ ਦਾ ਗੋਲ ਮਟੋਲ ਜਿਹਾ ਮੁੰਡਾ ਜਿਸ ਨੂੰ ਲਾਡ ਨਾਲ ਸਾਰੇ ਗੋਲਾ ਕਹਿੰਦੇ ਹੁੰਦੇ ਸਨ,ਜੋ ਕਦੇ ਘਰ ਟਿਕ ਕੇ ਨਹੀਂ ਸੀ ਬੈਠਦਾ, ਉਹ ਵੀ ਇਕ ਦਿਨ ਐਵੇਂ ਫਿਰਦਾ ਫਿਰਾਂਦਾ ਜਿੱਥੇ ਉਹ ਹੋਰ ਸਾਥੀਆਂ ਨਾਲ ਤਾਸ਼ ਦੀ ਬਾਜ਼ੀ ਲਾਕੇ ਜੂਆ ਖੇਡ ਰਿਹਾ ਸੀ,ਉਥੇ ਜਾ ਪਹੁੰਚਿਆ।ਉਸ ਨੂੰ ਵੇਖ ਕੇ ਲਸ਼ਕਰ ਘੂਰੀ ਵੱਟ ਕੇ ਕਹਿਣ ਲੱਗਾ” ਚੱਲ ਉਏ ਸਹੁਰੀ ਦਿਆ ਤੂੰ ਕਿੱਥੇ ਆ ਵੜਿਆਂ ਗੋਲਿਆ”।ਉਹ ਕਹਿਣ ਲੱਗਾ, ਕੋਈ ਨਹੀਂ ਮੈਂ ਚਾਚੀ ਨੂੰ ਜਾ ਕੇ ਦੱਸ ਦੇਣਾ ਕਿ ਚਾਚਾ ਚੱਕੀ ਵਾਲੇ ਹਾਤੇ ਵਿਚ ਜੂਆ ਖੇਡ ਰਿਹਾ ਹੈ,ਭਾਂਵੇਂ ਤੂੰ ਆਪ ਜਾ ਕੇ ਵੇਖ ਲੈ, ਉਹ ਘਰ ਵਾਲੀ ਤੋਂ ਆਪਣੀਆਂ ਕਮਜ਼ੋਰੀਆਂ ਕਰਕੇ ਕੇ ਇਵੇਂ ਡਰਦਾ ਸੀ ਜਿਵੇਂ ਕੋਈ ਮੁਜਰਮ ਕਿਸੇ ਕੀਤੇ ਜੁਰਮ ਵਿੱਚ ਕਿਸੇ ਚਸ਼ਮ ਦੀਦ ਦੀ ਗੁਵਾਹੀ ਤੋਂ ਡਰਦਾ ਹੈ।ਉਹ ਗੋਲੇ ਨੂੰ ਇੱਕ ਢਊਆ ਪੈਸਾ ਫੜਾ ਕੇ ਬੋਲਿਆ ਚੱਲ ਦੌੜ ਜਾ ਇੱਥੋਂ ਤੇ ਜੇ ਚਾਚੀ ਨੂੰ ਮੇਰੇ ਬਾਰੇ ਦੱਸਿਆ ਤਾਂ ਯਾਦ ਰੱਖੀਂ ਬੱਚੂ, ਕੁੱਟ ਕੁੱਟ ਕੇ ਤੇਰਾ ਧੂਆਂ ਕੱਢ ਕੇ ਤੇਰਾ ਗੋਲੇ ਦਾ ਢੌਲੂ ਬਣਾ ਦਿਆਂਗਾ।

ਚਾਚੇ ਲਸ਼ਕਰ ਦਾ ਦਿੱਤਾ ਹੋਇਆ ਉਹ ਪੈਸਾ ਲੈ ਕੇ ਗੋਲੇ ਨੂੰ ਜਿੱਨਾ ਚਾਅ ਚੜ੍ਹਿਆ, ਉਨਾ ਚਾਅ ਤਾਂ ਗੋਲੇ ਨੂੰ ਕਦੇ ਨਵਾਂ ਝੱਗਾ ਪਾਉਣ ਤੇ ਵੀ ਕਦੇ ਨਹੀਂ ਚੜ੍ਹਿਆ ਸੀ। ਮਾਂ ਤੋਂ ਇਕ ਪੈਸਾ ਲੈਣ ਲਈ ਤਾਂ ਗੋਲਾ ਕਈ ਵਾਰ ਸਾਰਾ ਦਿਨ ਤਰਲੇ ਕੱਢਦਾ ਹੁੰਦਾ ਸੀ ,ਤੇ ਮਾਂ ਦੁਕਾਨ ਤੋਂ ਸੌਦਾ ਲੈਣ ਵੇਲੇ ਉਸ ਨੂੰ ਫੁੱਲੀਆਂ ਦੇ ਝੂੰਗੇ ਨਾਲ ਹੀ ਪਰਚਾ ਦਿਆ ਕਰਦੀ ਸੀ।ਪੈਸਾ ਮੁੱਠੀ ਵਿੱਚ ਲਕੋ ਕੇ ਘਰ ਜਾਣ ਦੀ ਬਜਾਏ ਉਹ ਚਾਚੀ ਦੇ ਵੇਹੜੇ ਜਾ ਵੜਿਆ ਤੇ ਵੇਹੜੇ ਵਿੱਚ ਬੈਠੀ ਚਾਚੀ ਦੁਆਲੇ ਫੁੰਮਣੀਆਂ ਪਾਉਣ ਲੱਗ ਪਿਆ। ਉਹ ਮੈਨੂੰ ਪੁੱਛਣ ਲੱਗੀ ਕਿ ਵੇ ਗੋਲਿਆ ਇਹ ਮੁੱਠੀ ਵਿੱਚ ਕੀ ਫੜਿਆ ਹੋਇਆ ਹੈ।ਉਹ ਚਾਚੀ ਨੂੰ ਮੁੱਠੀ,ਖੋਲ੍ਹਦੇ ਹੋਏ ਬੋਲਿਆ ਚਾਚੀ ਵੇਖ ਮੇਰੇ ਕੋਲ ਪੈਸਾ ਹੈ। ਚਾਚੀ ਕਹਿਣ ਲੱਗੀ ਵੇ ਤੈਨੂੰ ਕਿੱਥੋਂ ਮਿਲਿਆ ਇਹ ਪੈਸਾ, ਉਹ ਕਹਿਣ ਲੱਗਾ ਨਾ ਚਾਚੀ, ਉਹ ਪੈਸੇ ਵਾਲੀ ਗੱਲ ਮੈਂ ਨਹੀਂ ਦੱਸਣੀ,ਚਾਚੇ ਨੇ ਕਿਹਾ ਸੀ, ਜੇ ਚਾਚੀ ਨੂੰ ਇਹ ਗੱਲ ਦੱਸੀ ਤਾਂ ਕੁੱਟ ਬੜੀ ਪਏ ਗੀ। ਚਾਚੀ ਦਾ ਅਸਲ ਗੱਲ ਸਮਝ ਕੇ ਗੋਲੇ ਦੀ ਮਾਸੂਮੀਅਤ ਵੇਖ ਕੇ ਬਦੋ ਬਦੀ ਹਾਸਾ ਨਿਕਲ ਗਿਆ।

ਉਹ ਹੱਟੀ ਗਿਆ ਤੇ ਧੇਲੇ ਦੀ ਮੁੰਗ ਫਲੀ ਰਿਉੜੀਆਂ ਨਾਲ ਝੋਲੀ ਵਿੱਚ ਪਾਈ, ਤੇ ਖਾਂਦਾ ਖਾਂਦਾ ਘਰ ਪਹੁੰਚ ਗਿਆ ਤੇ, ਪੁਛਣ ਤੇ ਸਾਰੀ ਗੱਲ ਉਸ ਨੇ ਮਾਂ ਨੂੰ ਦੱਸ ਦਿੱਤੀ, ਤੇ ਬਾਕੀ ਬਚਿਆ ਧੇਲਾ ਉਸ ਨੂੰ ਫੜਾ ਕੇ ਕਹਿਣ ਲੱਗਾ, ਲੈ ਬੇਬੇ ਇਹ ਧੇਲਾ ਸਾਂਭ ਕੇ ਰੱਖ ਛੱਡ ਮੇਰੇ ਵਾਸਤੇ,ਧੇਲਾ ਉਦੋਂ ਪੈਸੇ ਦਾ ਅੱਧ ਹੁੰਦਾ ਸੀ। ਇਸੇ ਤਰ੍ਹਾਂ ਉਦੋਂ ਧੇਲੀ ਰੁਪਈਏ ਦਾ ਅੱਧ ਹੁੰਦੀ ਸੀ।ਗੋਲੇ ਨੂੰ ਚਾਚਾ ਲਸ਼ਕਰ ਸੱਚੀਂ ਮੁਚੀਂ ਉਦੋਂ ਬੜਾ ਮੈਨੂੰ ਬੜਾ ਅਮੀਰ ਬੰਦਾ ਲੱਗਦਾ ਸੀ।

ਲਸ਼ਕਰ ਫੌਜੀ ਮੀਟ ਖਾਣ ਦਾ ਵੀ ਤਗੜਾ ਸ਼ੌਕੀਨ ਸੀ, ਕੁੱਕੜ ਮੱਛੀ, ਤਾਂ ਉਹ ਆਪ ਹੱਥੀਂ ਬਣਾ ਕੇ ਖਾਂਦਾ ਸੀ, ਪਰ ਉਹ ਬੱਕਰੇ ਝਟਕਾਉਣ ਵਿੱਚ ਵੀ ਬੜਾ ਮਾਹਿਰ ਸੀ, ਇੱਕੋ ਟੱਪ ਨਾਲ ਦੋ ਦੋ ਬੱਕਰੇ ਝਟਕਾ ਲੈਣਾ ਲਸ਼ਕਰ ਫੌਜੀ ਦਾ ਹੀ ਕੰਮ ਸੀ।ਕਿਸੇ ਦਿਨ ਦਿਹਾਰ ਜਾਂ ਵਿਆਹ ਸ਼ਾਦੀਆਂ ਤੇ ਬੱਕਰੇ ਝਟਕਾਉਣ ਲਈ ਖਾਸ ਕਰ ਲਸ਼ਕਰ ਫੌਜੀ ਨੂੰ ਹੀ ਬੁਲਾਇਆ ਜਾਂਦਾ ਸੀ।ਇਸ ਕੰਮ ਬਦਲੇ ਉਹਨੋਂ ਵੀ ਵਿੱਚੋਂ ਸੇਰ ਕੁ ਮੀਟ ਇਸ ਕੰਮ ਦੇ ਬਦਲੇ ਮਿਲ ਜਾਂਦਾ ਸੀ।

ਦੇਸ਼ ਦੀ ਵੰਡ ਤੋਂ ਬਾਅਦ ਹੋਰਨਾਂ ਸ਼ਰਨਾਰਥੀਆਂ ਵਾਂਗ ਲਸ਼ਕਰ ਵੀ ਪਿੰਡ ਪਿੰਡ ਖੱਜਲ ਖੁਆਰ ਹੁੰਦਾ ਰਿਹਾ,ਕਦੇ ਕਿਤੇ ਅਮਰੂਦ ਵੇਚਣ ਦਾ ਟੋਕਰਾ ਰੱਖੀ ਬੈਠਾ ਵੇਖਿਆ ਜਾਂਦਾ, ਕਦੇ ਕੋਈ ਖਰਬੂਜ਼ੇ ਹਦਵਾਣਿਆਂ ਦੇ ਢੇਰ ਤੇ ਹਦਵਾਣੇ ਖਰਬੂਜ਼ੇ ਵੇਚਦਾ ਵੇਖਿਆ ਜਾਂਦਾ, ਪਰ ਉਸ ਦੀ ਇੱਕ ਗੱਲ ਤਾਂ ਪੱਕੀ ਸੀ ਕਿ ਉਹ ਚੋਰੀ ਚਕਾਰੀ ਨਹੀਂ ਸੀ ਕਰਦਾ ਅਤੇ ਝੂਠ ਵੀ ਬਹੁਤ ਘੱਟ ਬੋਲਦਾ ਸੀ।।ਆਖਿਰ ਫਿਰਦੇ ਫਿਰਾਂਦੇ ਨੇ ਉਸ ਨੇ ਇਕ ਛੋਟੇ ਜਿਹੇ ਕਸਬੇ ਵਿੱਚ ਆਪਣਾ ਪੱਕਾ ਟਿਕਾਣਾ ਬਣਾ ਕੇ ਇੱਕ ਝਟਕਈ ਦਾ ਖੋਖਾ ਬਣਾ ਲਿਆ। ਜਿਸ ਤੋਂ ਥੋੜ੍ਹੀ ਦੂਰ ਹੀ ਸ਼ਰਾਬ ਦਾ ਠੇਕਾ ਵੀ ਸੀ। ਹੁਣ ਉਸ ਦਾ ਖਾਣ ਪੀਣ ਦਾ ਬੰਦੋਸਤ ਪੱਕਾ ਹੋ ਗਿਆ ਸੀ ਨਾਲੇ ਰਾਤ ਨੂੰ ਘਰ ਵਾਪਸੀ ਤੇ ਖੋਖੇ ਤੋਂ ਬਚਿਆ ਮੀਟ ਤੇ ਠੇਕੇ ਤੋਂ ਸ਼ਰਾਬ ਦਾ ਅਧੀਆ ਅਤੇ ਮੀਟ ਘਰ ਲੈ ਆਉਂਦਾ ਚਾਚੀ ਅਤੇ ਨਿਆਣੇ ਵੀ ਮੀਟ ਖਾਣ ਦੇ ਸ਼ੌਕੀਨ ਸਨ।ਹੁਣ ਔਲਾਦ ਵੀ ਵੱਡੀ ਹੋ ਚੁਕੀ ਸੀ।ਇੱਕੋ ਇੱਕ ਮੁੰਡਾ ਸੀ ਜੋ ਫੌਜ ਵਿੱਚ ਭਰਤੀ ਹੋ ਗਿਆ,ਘਰ ਦਾ ਗੁਜ਼ਾਰਾ ਮਾੜਾ ਮੋਟਾ ਹੋਣ ਲੱਗ ਪਿਆ।

ਸਮੇਂ ਦਾ ਵਾਅ ਵਰੋਲਾ ਕੀ ਪਤਾ ਕਦੋਂ ਆਦਮੀ ਨੂੰ ਆਪਣੇ ਵਿੱਚ ਲਪੇਟ ਕੇ ਕਿੱਥੇ ਸੁਟ ਜਾਵੇ ਕੁੱਝ ਇਵੇਂ ਹੀ ਹੋਇਆ ਲਸ਼ਕਰ ਫੌਜੀ ਨਾਲ ਵੀ, ਜਿੱਸ ਨੇ ਉਸ ਦੇ ਗ੍ਰਿਹਸਥ ਗੱਡੀ ਜ਼ਰਾ ਸੌਖੀ ਹੋਈ ਚਾਲ ਵਿੱਚ ਰੋੜਾ ਅਟਕਾਉਣ ਦਾ ਕੰਮ ਕੀਤਾ, ਇਕ ਦਿਨ ਕੁਝ ਬੰਦੇ ਉਸ ਦੇ ਨਾਲ ਦੇ ਠੇਕੇ ਤੇ ਕਿਸੇ ਪੁਰਾਣੇ ਵੈਰ ਕਰਕੇ ਲੜ ਪਏ, ਜਿਸ ਕਰਕੇ ਉਨ੍ਹਾਂ ਵਿੱਚੋਂ ਇਕ ਜਣੇ ਦਾ ਮੌਕੇ ਤੇ ਹੀ ਕਤਲ ਹੋ ਗਿਆ। ਲਸ਼ਕਰ ਵੀ ਉਨ੍ਹਾਂ ਕੋਲ ਜਾ ਕੇ ਖੜ੍ਹ ਕੇ ਵੇਖਣ ਲੱਗ ਪਿਆ, ਉਨ੍ਹਾਂ ਨੇ ਉਸ ਨੂੰ ਚਸ਼ਮ ਦੀਦ ਗੁਵਾਹ ਬਣਾ ਲਿਆ।ਕੇਸ ਕੋਰਟ ਵਿੱਚ ਜਾ ਲੱਗਾ।ਦੋਵੇਂ ਪਾਰਟੀਆਂ ਉਸ ਨੂੰ ਆਪੋ ਆਪਣੇ ਪੱਖ ਤੇ ਜ਼ੋਰ ਪਾਉਣ ਲੱਗੀਆਂ।ਤਰੀਕਾਂ ਤੇ ਤਰੀਕਾਂ ਪੈਣ ਲੱਗੀਆਂ, ਕਦੇ ਉਸ ਨੂੰ ਇਕ ਪਾਰਟੀ ਉਸ ਨੂੰ ਗੁਵਾਹੀ ਨਾ ਦੇਣ ਵਾਸਤੇ ਜ਼ੋਰ ਪਾਉਣ ਲੱਗੀ ਅਤੇ ਧਮਕੀਆਂ ਵੀ ਦੇਣ ਲੱਗੀ ਦੂਜੀ ਧਿਰ ਗਵਾਹੀ ਤੇ ਪੱਕੇ ਰਹਿਣ ਲਈ ਜ਼ੋਰ ਪਾਉਂਦੀ ਰਹੀ।ਲਸ਼ਕਰ ਵਿਚਾਰੇ ਦੀ ਜਾਣ ਜਿਵੇਂ ਕੜਿੱਕੀ ਵਿੱਚ ਫਸ ਗਈ। ਕੇਸ ਵਿੱਚ ਬਾਰ ਬਾਰ ਤਰੀਕਾਂ ਪੈਣ ਕਰਕੇ ਉਸ ਦੇ ਕਾਰੋਬਾਰ ਵਿੱਚ ਰੁਕਾਵਟ ਵੀ ਪੈਣੀ ਸ਼ੁਰੂ ਹੋ ਗਈ।

ਲਸ਼ਕਰ ਫੌਜੀ ਨੂੰ ਗੁਵਾਹੀ ਤੋਂ ਮੁਕਰਣ ਲਈ ਬੜੇ ਲਾਲਚ,ਅਤੇ ਜਾਨੋਂ ਮਾਰਣ ਦੀਆਂ ਧਮਕੀਆਂ ਵੀ ਮਿਲੀਆਂ ਪਰ ਉਸ ਨੇ ਗਵਾਹੀ ਤੋਂ ਮੁਕਰਣ ਲਈ ਕਿਸੇ ਨਾਲ ਕੋਈ ਸਮਝੋਤਾ ਨਾ ਕੀਤਾ।ਪਰ ਉਹ ਹਰ ਵੇਲੇ ਇਸੇ ਚਿੰਤਾ ਵਿੱਚ ਹੀ ਫਸਿਆ ਰਹਿੰਦਾ ਕਿ ਕਿਵੇਂ ਇਸ ਰਾਹ ਜਾਂਦੀ ਮੁਸੀਬਤ ਤੋਂ ਪੱਲਾ ਛੁਡਾਵੇ।ਇਕ ਦਿਨ ਉਹ ਆਪਣੇ ਮੀਟ ਵਾਲੇ ਖੋਖੇ ਤੇ ਬੈਠਾ ਹੋਇਆ ਦੁਕਾਨ ਦਾ ਕੰਮ ਕਰ ਰਿਹਾ ਸੀ।ਦੁਕਾਣ ਤੇ ਕੁੱਝ ਅਣ ਪਛਾਤੇ ਬੰਦੇ ਆਏ ਤੇ ਤੇਜ਼ਾਬ ਨਾਲ ਭਰੀ ਹੋਈ ਬੋਤਲ ਉਸ ਦੇ ਮੂੰਹ ਤੇ ਸੁੱਟ ਕੇ ਛਾਈਂ ਮਾਂਈਂ ਹੋ ਗਏ।ਚਾਚਾ ਬੇਹੋਸ਼ ਹੋ ਗਿਆ, ਕਿਸੇ ਡਰਦੇ ਨੇ ਨਾ ਚੁਕਿਆ ਘਰ ਵਾਲੀ ਨੂੰ ਪਤਾ ਲੱਗਣ ਤੇ ਹਸਪਤਾਲ ਵਿੱਚ ਲਿਜਾਣ ਕਰਕੇ ਮਾੜੇ ਮੋਟੇ ਇਲਾਜ ਨਾਲ ਉਸ ਦੀ ਜਾਣ ਤਾਂ ਬਚ ਗਈ ਪਰ ਚੇਹਰਾ ਖਰਾਬ ਹੋਣ ਦੇ ਨਾਲ ਦੋਵੇਂ ਅੱਖਾਂ ਬੁਰੀ ਤਰ੍ਹਾਂ ਬੇਕਾਰ ਹੋ ਗਈਆਂ।ਥਾਣੇ ਪਰਚਾ ਲਿਖਾਇਆ ਗਿਆ ਪੁਲਿਸ ਵਾਲੇ ਘਰ ਆਏ ਤਾਂ ਸ਼ੱਕ ਵਿੱਚ ਕਿਸੇ ਬੰਦੇ ਦਾ ਨਾਂ ਨਾ ਲੈਣ ਕਰਕੇ ਅਤੇ ਕੋਈ ਚਸ਼ਮ ਦੀਦ ਗੁਵਾਹ ਨਾ ਹੋਣ ਕਰਕੇ ਅਤੇ ਦੂਸਰੀ ਧਿਰ ਨੇ ਪੁਲਸ ਵਾਲਿਆਂ ਨੂੰ ਕੁਝ ਦੇ ਦਿਵਾ ਕੇ ਪਰਚਾ ਰਫਾ ਦਫਾ ਹੋ ਗਿਆ।ਉਹ ਘਰ ਮੰਜੇ ਤੇ ਬੈਠ ਗਿਆ ,ਦੋਹਾਂ ਪਾਰਟੀਆਂ ਚੋਂ ਕੋਈ ਵੀ ਉਸ ਦੀ ਸਾਰ ਲੈਣ ਲਈ ਨਹੀਂ ਬਹੁੜਿਆ, ਦੁਕਾਨ ਦਾ ਸਾਰਾ ਕੰਮ ਠੱਪ ਹੋ ਗਿਆ। ਉਸ ਦਾ ਆਸਰਾ ਹੁਣ ਸਿਰਫ ਉਸਦਾ ਇਕਲੋਤਾ ਮੁੰਡਾ ਜੋ ਫੌਜ ਵਿੱਚ ਨੌਕਰੀ ਕਰਦਾ ਸੀ ,ਉਸੇ ਤੇ ਹੀ ਸੀ।ਜਿਸ ਦੇ ਛੋਟੇ ਛੋਟੇ ਦੋ ਬੱਚੇ ਸਨ।ਘਰ ਵਾਲੀ ਵੀ ਹੁਣ ਕੁਝ ਕਰਨ ਦੇ ਇਲਾਵਾ ਬਸ ਝੂਰਣ ਜੋਗੀ ਹੀ ਰਹਿ ਗਈ ਸੀ।ਉਹ ਹੀ ਉਸ ਨੂੰ ਲੋੜ ਅਨੁਸਾਰ ਇਧਰ ਉਧਰ ਕਰਦੀ ਰਹਿੰਦੀ ਸੀ। ਰਿਸ਼ਤੇ ਦਾਰ ਸਾਕ ਸੰਬੰਧੀ ਖ਼ਬਰ ਸੁਰਤ ਲੈਣ ਲਈ ਕੁੱਝ ਦਿਨ ਆਉਂਦੇ ਜਾਂਦੇ ਰਹੇ।ਫਿਰ ਹੌਲੀ ਹੌਲੀ ਵਸਦਾ ਰਸਦਾ ਘਰ ਸੁੰਨ ਮਸਾਣ ਜਿਹਾ ਲੱਗਣ ਲੱਗ ਪਿਆ।

ਤੁਰਨ ਫਿਰਨ ਤੋਂ ਆਤੁਰ ਹੋਏ ਚਾਚੇ ਲਸ਼ਕਰ ਦੀ ਹਾਲਤ ਮੰਜੇ ਤੇ ਹੀ ਬੈਠੇ ਰਹਿਣ ਕਰਕੇ ਦਿਨੋ ਦਿਨ ਵਿਗੜਦੀ ਗਈ।ਹੁਣ ਉਹ ਬੇ ਪਛਾਣਾ ਜਿਹਾ ਹੋ ਗਿਆ ਸੀ ਤੇ ਉਸਦੀ ਯਾਦਾਸ਼ਤ ਵੀ ਲਗ ਪਗ ਜੁਵਾਬ ਦੇ ਚੁਕੀ ਸੀ।ਕਤਲ ਦੇ ਜਿਸ ਕੇਸ ਵਿੱਚ ਉਸ ਨੂੰ ਚਸ਼ਮ ਦੀਦ ਗੁਵਾਹ ਬਣਾਇਆ ਗਿਆ ਸੀ,ਉਹ ਵੀ ਅਜੇ ਅਦਾਲਤਾਂ ਵਿੱਚ ਉਸੇ ਤਰ੍ਹਾਂ ਲਟਕਦਾ ਆ ਰਿਹਾ ਸੀ।ਇਕ ਦਿਨ ਚਾਚੇ ਦੇ ਹੱਕ ਵਿੱਚ ਗੁਵਾਹੀ ਦੁਆਉਣ ਵਾਲੀ ਧਿਰ ਦੇ ਬੰਦੇ ਉਸ ਦੇ ਘਰ ਆਏ ਤੇ ਉਸ ਦੀ ਹਾਲਤ ਵੇਖ ਕੇ ਕੁੱਝ ਗੱਲਾਂ ਬਾਤਾਂ ਕਰਕੇ ਚਲੇ ਗਏ।ਕਚਹਿਰੀ ਵਿੱਚ ਲੰਮੀਆਂ ਲੰਮੀਆਂ ਤਰੀਕਾਂ ਪੈਂਦੀਆਂ ਰਹੀਆਂ।

ਇੱਕ ਦਿਨ ਕਚਹਿਰੀ ਤੋਂ ਪਿਆਦਾ ਸੰਮਣ ਲੈ ਕੇ ਆਇਆ ਤੇ ਪਿੰਡ ਦੇ ਮੁਅਤਬਰਾ ਕੋਲੋਂ ਉਸ ਦੀ ਹਾਲਤ ਦੀ ਸਾਰੀ ਰਪੋਰਟ ਕਰਾ ਕੇ ਲੈ ਗਿਆ। ਲਸ਼ਕਰ ਦੀ ਹਾਲਤ ਹੁਣ ਬਹੁਤ ਚਿੰਤਾ ਜਨਕ ਬਣੀ ਹੋਈ ਸੀ। ਲੰਮਾ ਸਮਾਂ ਮੰਜੇ ਪਏ ਰਹਿਣ ਕਰਕੇ ਖਰਾਬ ਹੋਈ ਹਾਲਤ ਵੇਖ ਕੇ ਘਰ ਵਾਲੀ ਨੇ ਆਪਣੇ ਫੌਜੀ ਮੁੰਡੇ ਨੂੰ ਤਾਰ ਭੇਜ ਕੇ ਕੁਝ ਦਿਨਾਂ ਲਈ ਛੁੱਟੀ ਮੰਗਵਾ ਲਿਆ।ਜੋ ਉਸ ਦੀ ਮਾੜੀ ਮੋਟੀ ਦੇਖ ਭਾਲ ਕਰਦਾ ਰਿਹਾ ਪਰ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ। ਕੁਝ ਹੀ ਦਿਨਾਂ ਬਾਅਦ ਲਸ਼ਕਰ ਫੌਜੀ ਦੇ ਪ੍ਰਾਣ ਪਖੇਰੂ ਸਦਾ ਲਈ ਉਡਾਰੀ ਮਾਰ ਗਏ। ਉਸੇ ਦਿਨ ਹੀ ਕਿਸੇ ਨੇ ਦੱਸਿਆ ਕਿ ਜਿਸ ਕੇਸ ਜਿਸ ਵਿੱਚ ਉਹ ਚਸ਼ਮ ਦੀਦ ਗੁਵਾਹ ਸੀ ਉਸ ਕੇਸ ਵਿੱਚ ਕਿਸੇ ਚਸ਼ਮ ਦੀਦ ਗੁਵਾਹੀ ਨਾ ਭੁਗਤਣ ਕਰਕੇ, ਕਾਤਲ ਬਰੀ ਹੋ ਚੁਕਾ ਸੀ।ਅਰਥੀ ਨਾਲ ਜਾਂਦੇ ਲੋਕਾਂ ਵਿੱਚੋਂ ਕਈ ਬੰਦੇ ਹੌਲੀ ਹੌਲੀ ਆਪਸ ਵਿੱਚ ਗੱਲਾਂ ਕਰ ਰਹੇ ਸਨ, ਵੇਖੋ ਰੱਬ ਦੇ ਰੰਗ ਇਕ ਪਾਸੇ ਕੋਈ ਚਸ਼ਮ ਦੀਦ ਗੁਵਾਹੀ ਨਾ ਹੋਣ ਕਰਕੇ ਕੋਈ ਕਾਤਲ ਬਰੀ ਹੋ ਚੁਕਾ ਹੈ। ਦੂਜੇ ਪਾਸੇ ਇਹ ਲਸ਼ਕਰ ਫੌਜੀ ਵਚਾਰਾ ਕੋਈ ਚਸ਼ਮ ਦੀਦ ਗੁਵਾਹ ਨਾ ਮਿਲਣ ਕਰਕੇ ਮੌਤ ਦੀ ਕਾਲ ਕੋਠੜੀ ਵਿੱਚ ਸਦਾ ਲਈ ਬੰਦ ਹੋ ਗਿਆ ਹੈ।

ਮਹਾਦਾਨੀ
ਭੂਰੋ ਅਤੇ ਭੋਲੀ ਸਰਦਾਰ ਕਰਨੈਲ ਸਿਓਂ ਦੇ ਖੇਤ ਵਿੱਚੋਂ ਖੜੇ ਕਣਕ ਦੇ ਗਾਹੜ ‘ਚੋਂ ਬੱਲੀਆਂ ਚੁੱਗ ਰਹੀਆਂ ਸਨ। ਇੰਨੇ ਨੂੰ ਕਰਨੈਲ ਸਿਓਂ ਆ ਗਿਆ। “ਨੀ ਆ ਕਿਹੜੀਆਂ ਤੁਸੀਂ, ਖੇਤ ‘ਚੋਂ ਬਾਹਰ ਨਿਕਲੋ। ਇੱਥੇ ਹੀ ਕਰੋ ਖਾਲੀ ਬੋਰੀਆਂ। ਕਿਵੇਂ ਉਜਾੜਾ ਕੀਤਾ ਐ। ਕੰਪਾਈਨ ਮਗਰੋਂ ਵੱਢ ਕੇ ਨਿਕਲਦੀ ਐ, ਕਤੀੜ ਪਹਿਲਾਂ ਆ ਜਾਂਦੀ ਐ”, ਕਰਨੈਲ ਸਿਓਂ ਨੇ ਦਬਕਾਉਂਦਿਆਂ ਕਿਹਾ।

“ਸਰਦਾਰਾ ਕਣਕ ਤਾਂ ਤੇਰੀ ਵੱਢੀ ਪਈ ਐ। ਤੇਰੇ ਕਾਹਦਾ ਘਾਟਾ, ਸਾਡੇ ਦੋ ਸੇਰ ਦਾਣੇ ਕੰਮ ਆ ਜਾਣਗੇ। ਤੈਨੂੰ ਜਵਾਕ ਵੀ ਅਸੀਸਾਂ ਦੇਣਗੇ”, ਭੂਰੋ ਨੇ ਤਰਲੇ ਨਾਲ ਕਿਹਾ।

“ਸਿਟੋ ਬੋਰੀਆਂ, ਜਾਤ ਕਿਹੜਾ ਸੁਣਦੀ ਹੈਗੀ। ਤੁਸੀਂ ਬੀਜ ਕੇ ਗਈਆਂ ਸੀ। ਦਿਹਾੜੀ ਕਰਕੇ ਖਾਵੋ। ਬਾਹਰ ਨਿਕਲੋ…”,

ਕਰਨੈਲ ਸਿਓਂ ਨੇ ਗੁੱਸੇ ਨਾਲ ਕਿਹਾ। ਭੁਰੋ ਤੇ ਭੋਲੀ ਨੇ ਬੋਰੀਆਂ ਵਿਚਲੀਆਂ ਬੱਲੀਆਂ ਉੱਥੇ ਹੀ ਢੇਰੀ ਕਰ ਦਿੱਤੀਆਂ।

“ਨਹੀਂ ਭੋਲੀ ਕੱਲ੍ਹ ਗੁਰਦੁਆਰੇ ਬਾਬਾ ਬੋਲਿਆ ਸੀ ਬਈ ਕਰਨੈਲ ਸਿਓਂ ਨੇ ਗੁਰਦੂਆਰੇ ਪੰਜ ਕੁਆਂਟਲ ਕਣਕ ਦਾਨ ਕੀਤੀ ਐ। ਜੇ ਆਪਣੀਆਂ ਚੁੱਗੀਆਂ ਬੱਲੀਆਂ ਆਪਾਂ ਨੂੰ ਹੀ ਦੇ ਦਿੰਦਾ ਆਪਣੇ ਢਿੱਡ ਵੀ ਅਸੀਸਾਂ ਦਿੰਦੇ”।

“ਨੀ ਭੂਰੋ ਤੂੰ ਤਾਂ ਕਮਲੀ ਐ। ਹੁਣ ਉਹ ਲੋਕ ਨਾ ਰਹੇ। ਚੌਧਰ ਦਾ ਟੈਮ ਐ। ਗੁਰਦੁਆਰੇ ਕਣਕ ਤਾਂ ਦਿੱਤੀ ਉੱਥੇ ਤਾਂ ਸਰਦਾਰ ਦਾ ਨਾਂਓ ਪੱਥਰ ‘ਤੇ ਲਿਖਿਆ ਜਾਵੇਗਾ। ਆਪਣੀਆਂ ਅਸੀਸਾਂ ਦਾ ਉਹਨੇ ਅਚਾਰ ਪਾਣਾ। ਆਪਾਂ ਗਰੀਬ, ਉੱਥੇ ਸਾਰੀ ਦੁਨੀਆ ‘ਚ ਦਾਨੀ ਕਹਾਉਣਾ। ਪੱਥਰ ‘ਤੇ ਨਾਂਓ ਸਾਰੀ ਦੁਨੀਆ ਪੜ੍ਹੇਗੀ ਤੇ ਆਪਾਂ ਨੂੰ ਤਾਂ ਰੇਤੇ ‘ਤੇ ਵੀ ਨਹੀਂ ਲਿਖਣਾ ਆਉਂਦਾ। ਤੁਰ ਆ ਚੁਪ ਕਰਕੇ, ਰੱਬ ਤੇ ਡੋਰੀਆਂ ਰੱਖ”, ਭੋਲੀ ਨੇ ਕਿਹਾ।

“ਨੀ ਰੱਬ ਕਿਹੜਾ… ਹੁਣ ਤਾਂ ਰੱਬ ਵੀ ਪੱਥਰਾਂ ਤੇ ਨਾਂਓ ਪੜ੍ਹ ਕੇ ਹੀ ਭਲਾ ਕਰਦਾ ਐ। ਰੱਬ ਤਾਂ ਖਰੀਦ ਲਿਆ ਇਨ੍ਹਾਂ ਪੈਸੇ ਵਾਲਿਆਂ ਨੇ”, ਭੂਰੋ ਨੇ ਉੱਥੇ ਖਾਲੀ ਬੋਰੀ ਸੁੱਟਦਿਆਂ ਕਿਹਾ ‘ਤੇ ਪੈਰ ਘਸੀੜਦੀ ਹੋਈ ਪਿੰਡ ਵੱਲ ਤੁਰ ਪਈ।

ਚਾਨਣ
ਜਮਾਤ ਵਿੱਚ ਵੜਦਿਆਂ ਹੀ,  (ਉੱਚੀ ਅਵਾਜ ਗੂੰਜੀ) ” ਕਲਾਸ ਸਟੈਂਡ..ਜੈ ਹਿੰਦ। ” ਬੈਠੋ-ਬੈਠੋ ਬੱਚਿਓ, ਸਭ ਬੈਠ ਜਾਂਦੇ ਹਨ। ਹਾਂਜੀ, ਬੱਚਿਓ ਕੀ ਹਾਲ ਐ ਤੁਹਾਡਾ ਸਭ ਦਾ ?  ਆਸ ਕਰਦਾ ਹਾਂ ਕਿ ਸਾਰੇ ਰਾਜੀ-ਖੁਸ਼ੀ ਹੋਵੋਗੇ। (ਬੱਚੇ ਉੱਚੀ ਅਵਾਜ ਵਿੱਚ) ” ਹਾਂਜੀ ਮਾਹਟਰ ਜੀ, ਅਸੀਂ ਸਭ ਟੀਕ ਆਂ ਜੀ। ”

ਇਹ ਮੇਰੇ ਨੇੜਲੇ ਪਿੰਡ ਦੇ ਸਰਕਾਰੀ ਪ੍ਰਾਈਮਰੀ ਸਕੂਲ ਦੀ ਪਹਿਲੀ ਜਮਾਤ ਦਾ ਕਮਰਾ ਹੈ ਜੋ ਸਕੂਲ ਵੜਦਿਆਂ ਹੀ ਪਹਿਲਾਂ ਆਉਂਦਾ ਸੀ। ਉਸਤੋਂ ਬਾਦ ਅੱਗੇ ਵੱਡੀਆਂ ਜਮਾਤਾਂ ਦੇ ਕਮਰੇ ਆਉਣੇ ਸ਼ੁਰੂ ਹੁੰਦੇ ਨੇ..ਦੂਜੀ, ਤੀਜੀ,ਚੌਥੀ ਤੇ ਪੰਜਵੀਂ। ਸਾਰੇ ਕਮਰੇ ਬਾਹਰੀ ਚਾਰਦਵਾਰੀ ਦੇ ਨਾਲ ਕੁਝ ਵਿੱਥ ਤੇ ਬਣੇ ਅੱਗੇ ਦਰ ਅੱਗੇ ਵੱਧਦੇ ਜਾਂਦੇ ਨੇ। ਜਿਨਾਂ ਦੀਆਂ ਬਾਰੀਆਂ ਬਾਹਰ ਵੱਲ ਨੂੰ ਖੁੱਲ਼ਦੀਆਂ ਨੇ ਜਿਨਾਂ ਰਾਹੀਂ ਬਾਹਰਲੀ ਫਿਰਨੀ ਤੋਂ ਪਰੇ ਦੂਰ ਪਿੰਡ ਦੇ ਘਰ ਤੇ ਕੁਝ ਝੋਪੜੀ-ਢਾਰਿਆਂ ਵਾਲੇ ਨਜਰੀਂ ਪੈਂਦੇ ਸਨ।

ਬੱਚਿਓ…ਅੱਜ, ਜੋ ਪਾਠ ਤੁਹਾਨੂੰ ਪੜਾਇਆ ਜਾਵੇਗਾ ਉਹ ਹੈ- ” ਵਿੱਦਿਆ ਦੀ ਸਾਡੇ ਜੀਵਨ ਵਿੱਚ ਮਹੱਤਤਾ। ”

ਬੱਚਿਓ,  ” ਵਿੱਦਿਆ ਸਾਡੇ ਜੀਵਨ ਵਿੱਚ ਬਹੁਤ ਖਾਸ ਮਹੱਤਵ ਰੱਖਦੀ ਹੈ, ਵਿੱਦਿਆ ਚਾਨਣ ਹੈ ਤੇ ਇਸ ਚਾਨਣ ਤੋਂ ਬਿਨਾਂ ਸਾਡਾ ਜੀਵਨ ਹਨੇਰੇ ਨਾਲ ਭਰ ਜਾਂਦਾ ਹੈ, ਸਾਡੇ ਜੀਵਨ ਦਾ ਐਸਾ ਕੋਈ ਖੇਤਰ ਨਹੀਂ ਜਿੱਥੇ ਵਿੱਦਿਆ ਕੰਮ ਨਹੀਂ ਆਉਂਦੀ, ਵਿੱਦਿਆ ਹੀ ਸਾਨੂੰ ਲਿਖਣਾ-ਪੜਨਾ ਸਿਖਾਉਂਦੀ ਹੈ। ਵਿਦਿਆ ਤੋਂ ਬਿਨਾਂ ਮਨੁੱਖੀ ਜੀਵਨ ਅੰਨੇ,ਬੋਲੇ ਤੇ ਗੂੰਗੇ ਹੋਣ ਸਮਾਨ ਹੈ।

ਸਾਰੇ ਬੱਚੇ ਟਾਟਾਂ ਤੇ ਬੈਠੇ ਬੜੀ ਨੀਝ ਨਾਲ ਮੇਰੇ ਬੋਲਾਂ ਨੂੰ ਸੁਣ ਰਹੇ ਸਨ। ਬੋਲਦੇ-ਬੋਲਦੇ ਅਚਾਨਕ ਜਿਵੇਂ ਹੀ ਮੈਂ ਕਲਾਸ ਵਿਚਾਲਿਓਂ ਲੰਘਦੇ ਪਿਛਲੇ ਬੱਚਿਆਂ ਤੱਕ ਗਿਆ ਤਾਂ ਮੈਂ ਨੋਟ ਕੀਤਾ, ਪਿਛਲੀ ਬਾਰੀ ਤੋਂ ਬਾਹਰਲੀ ਕੰਧ ਤੋਂ ਦੋਹਾਂ ਹੱਥਾਂ ਤੇ ਵਿਚਾਕਰ ਚੇਹਰਾ ਕੰਧ ਤੇ ਟਿਕਾ ਕੋਈ ਦੇਖ ਰਿਹਾ ਸੀ ਜੋ ਅਚਾਨਕ ਹੀ ਮੇਰਾ ਧਿਆਨ ਪੈਣ ਤੇ ਹੇਠਾਂ ਹੋ ਗਿਆ ਸੀ। ਮੈਂ ਜਗਿਆਸਾ ਵੱਸ ਥੋੜਾ ਹੋਰ ਅੱਗੇ ਹੋ ਕੇ ਬਾਰੀ ਲਾਗੋਂ ਬਾਹਰਵਾਰ ਵੇਖਿਆ ਤਾਂ ਇੱਕ ਛੋਟਾ ਜਿਹਾ ਲੜਕਾ ਜੋ ਮਸਾਂ ਛੇ-ਸੱਤ ਸਾਲ ਦਾ ਹੋਵੇਗਾ, ਗੰਧਲੇ ਜਿਹੇ ਧੂੜ-ਮਿੱਟੀ ਤੇ ਕਾਲਖ ਨਾਲ ਭਰੇ ਪਾਟੇ ਪੁਰਾਣੇ ਕੱਪੜੇ ਪਾਈ ਮੋਢੇ ਤੇ ਪਲਾਸਟਿਕ ਦੀਆਂ ਖਾਲੀ ਬੋਤਲਾਂ, ਲਿਫਾਫੇ ਤੇ ਪਲਾਸਟਿਕ ਦੇ ਟੁੱਟੇ-ਭੱਜੇ ਸਮਾਨ ਨਾਲ ਭਰਿਆ ਭਾਰੀ ਤੋੜਾ ਚੁੱਕੀ ਕੰਧ ਤੋਂ ਦੂਰ ਤੁਰਿਆ ਜਾ ਰਿਹਾ ਸੀ ਜੋ ਉਸ ਦੇ ਕੱਦ ਤੋਂ ਸ਼ਾਇਦ ਥੋੜਾ ਵੱਡਾ ਹੀ ਹੋਵੇਗਾ। ਉਸ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਸ ਨੂੰ ਵੇਖ ਲਿਆ ਸੀ ਤੇ ਭਾਵੇਂ ਹੁਣ ਵੀ ਮੈਂ ਉਸ ਨੂੰ ਵੇਖ ਰਿਹਾਂ ਸੀ ਪਰ ਉਸ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਾ ਵੇਖਿਆ ਸ਼ਾਇਦ ਬਿਨਾਂ ਕਿਸੇ ਦਿਲਚਸਪੀ ਤੇ ਬੇਆਸੇ ਜਿਹੇ ਮਨ ਨਾਲ ਤੁਰਿਆ ਜਾ ਰਿਹਾ ਸੀ। ਮੈਂ ਵੀ ਕਲਾਸ ਅੰਦਰੋਂ ਬਾਰੀ ਵਿੱਚੋਂ ਦੀ ਉਸ ਨੂੰ ਅਵਾਜ ਮਾਰਨਾ ਵਾਜਬ ਨਾ ਸਮਝਿਆ। ਏਨੀ ਛੋਟੀ ਉਮਰੇ ਬਾਲ ਮਜਦੂਰੀ ਕਰਦੇ ਉਸ ਛੋਟੇ ਲੜਕੇ ਬਾਰੇ ਸੋਚਦਾ ਡੂੰਘੀਆਂ ਸੋਚਾਂ ਚ’ ਡੁੱਬਾ ਮੈਂ ਫੇਰ ਬੱਚਿਆਂ ਨੂੰ ਪੜਾਉਣ ਵਿੱਚ ਰੁੱਝ ਗਿਆ।

ਅਗਲੇ ਦਿਨ…

ਬੱਚਿਓ, ” ਤੁਸੀਂ, ਪਿਛਲੇ ਹਫਤੇ ਤੁਸੀਂ ਪੈਂਤੀ ਤੇ ਮੁਹਾਰਨੀ ਪਹਿਲਾਂ ਹੀ ਪੜ ਚੁੱਕੇ ਹੋ। ਅੱਜ ਮੈਂ ਤੁਹਾਨੂੰ ਸਾਡੇ ਜੀਵਨ ਵਿੱਚ ਸਦਾਚਾਰਕ ਗੁਣਾਂ ਦੇ ਮਹੱਤਵ ਬਾਰੇ ਦੱਸਾਂਗਾ। ” ਸਭ ਤੋਂ ਵੱਡਾ ਸਦਾਚਾਰਕ ਗੁਣ ਹੈ- ” ਆਗਿਆਕਾਰ ਬਣਨਾ।”

ਆਗਿਆਕਾਰੀ ਬਨਣ ਦਾ ਅਰਥ ਹੈ -ਆਗਿਆ ਦਾ ਪਾਲਣ ਕਰਨਾ, ਚਾਹੇ ਉਹ ਤੁਹਾਡੇ ਮਾਤਾ-ਪਿਤਾ, ਅਧਿਆਪਕ, ਵੱਡੇ ਭੈਣ-ਭਰਾ ਜਾਂ ਰਿਸ਼ਤੇਦਾਰ ਹੋਵੇ, ਕੋਈ ਵੀ ਜੋ ਤੁਹਾਡੇ ਤੋਂ ਉਮਰ ਵਿੱਚ ਵੱਡਾ ਹੈ ਉਸ ਦਾ ਕਹਿਣਾ ਮੰਨਣਾ, ਉਸ ਨੂੰ ਆਗਿਆਕਾਰੀ ਬਨਣਾ ਕਹਿੰਦੇ ਹਨ। ਪੜਾਅ ਤਾਂ ਮੈਂ ਆਪਣੀ ਜਮਾਤ ਨੂੰ ਰਿਹਾ ਸੀ ਪਰ ਮੈਂ ਕੱਲ ਵਾਲੇ ਉਸ ਛੋਟੇ ਲੜਕੇ ਬਾਰੇ ਸੋਚ ਰਿਹਾ ਸੀ ਤੇ ਵਾਰ-ਵਾਰ ਬਾਰੀ ਤੋਂ ਬਾਹਰ ਵਾਲੀ ਕੰਧ ਵੱਲ ਵੀ ਤੱਕ ਰਿਹਾ ਸੀ ਤੇ ਆਪਣੇ ਆਪ ਨੂੰ ਸਵਾਲ ਕਰ ਰਿਹਾ ਸੀ ਕਿ ਉਹ ਛੋਟਾ ਲੜਕਾ ਅੱਜ ਕਿਉਂ ਨਹੀ ਆਇਆ? ਸ਼ਾਇਦ ਮੇਰੇ ਵੇਖ ਲਏ ਜਾਣ ਤੇ ਉਹ ਡਰ ਗਿਆ ਹੋਵੇਗਾ।

ਪਰ ਉਹ ਰੋਜ ਆਉਂਦਾ ਸੀ। ਬਾਹਰੀ ਚਾਰਦਿਵਾਰੀ ਦੀ ਕੰਧ ਉਸ ਦੇ ਕੱਦ ਤੋਂ ਵੀ ਛੋਟੀ ਹੋਣ ਕਾਰਨ, ਮੈਂ ਜੋ ਕੁਝ ਪੜਾਉਂਦਾ ਜਾਂ ਬਲੈਕਬੋਰਡ ਤੇ ਲਿਖਦਾ ਸੀ ਉਹ ਸਭ ਕੁਝ ਆਪਣੀ ਠੋਡੀ ਨੂੰ ਦੋਹਾਂ ਹੱਥਾਂ ਦੇ ਉੱਪਰ ਟਿਕਾ ਕੇ ਬੜੀ ਨੀਝ ਨਾਲ ਕੰਧ ਤੇ ਮੂੰਹ ਰੱਕ ਸਭ ਕੁਝ ਸੁਣਦਾ ਤੇ ਸਭ ਵਰਤਾਰਾ ਰੀਝ ਨਾਲ ਦੇਖਦਾ ਰਹਿੰਦਾ ਸੀ।

ਦੁਪਹਿਰ ਬੀਤ ਗਈ, ਛੁੱਟੀ ਦਾ ਸਮਾਂ ਵੀ ਹੋ ਗਿਆ ਪਰ ਉਹ ਛੋਟਾ ਲੜਕਾ ਨਾ ਆਇਆ।

ਆਖਰਕਾਰ ਛੁੱਟੀ ਦੀ ਘੰਟੀ ਵੱਜੀ, ਮੈਂ ਸਕੂਟਰ ਸਟਾਰਟ ਕੀਤਾ ਤੇ ਸਕੂਲ ਤੋਂ ਬਾਹਰਲੇ ਗੇਟ ਤੋਂ ਜਾਣ ਲੱਗੇ ਨੇ ਬੇਆਸੇ ਮਨ ਨਾਲ ਪਿੱਛੇ ਨੂੰ ਮੁੜ ਕੇ ਦੇਖਿਆ ਕਿ ਓਹੀ ਛੋਟਾ ਲੜਕਾ ਚਾਰਦਿਵਾਰੀ ਤੋਂ ਥੋੜਾ ਦੂਰ ਪਲਾਸਟਿਕ ਦੀਆਂ ਟੁੱਟੀਆਂ-ਭੱਜੀਆਂ ਖਾਲੀ ਬੋਤਲਾਂ ਚੁੱਕਦਾ ਦਿਖਾਈ ਦਿੱਤਾ। ਮੈਂ ਪਿਛਾਂਹ ਉਸ ਵੱਲ ਨੂੰ ਸਕੂਟਰ ਤੋਰ ਲਿਆ। ਮੈਂਨੂੰ ਆਉਂਦਾ ਵੇਖ ਉਹ ਤੇਜ-ਤੇਜ ਤੁਰਨ ਲੱਗਾ ਜਿਵੇ ਮੇਰੇ ਤੋਂ ਖਹਿੜਾ ਛੁਡਾਉਣਾ ਹੋਵੇ। ਮੇਰੇ ਨੇੜੇ ਪਹੁੰਚਣ ਤੇ ਉਹ ਡੁੱਸਕਣ ਲੱਗਾ। ਸ਼ਾਇਦ ਡਰ ਗਿਆ ਸੀ ਕਿ ਕਿਤੇ ਮੈਂ ਉਸ ਨੂੰ ਸਕੂਲ ਦੀ ਕੰਧ ਥਾਣੀ ਝਾਕਣ ਤੋਂ ਮਾਰਾਂਗਾ। ਉਹ ਭੱਜਣ ਹੀ ਲੱਗਾ ਸੀ ਕਿ ਮੈਂ ਉਸ ਦੀ ਬਾਂਹ ਫੜ ਲਈ। ਉਸ ਨੇ ਘਬਰਾ ਕੇ ਛੁਡਾਉਣ ਦੀ ਬਥੇਰੀ ਕੋਸ਼ਿਸ਼ ਕੀਤੀ। ਡਰ ਗਿਆ, ” ਮੈਂ ਕੁਝ ਨਹੀ ਕੀਤਾ, ਮੈਂ ਕੁਝ ਨੀਂ ਕੀਤਾ ਜੀ। “  ਫੇਰ ਮੈਂ ਉਸ ਦੇ ਮੋਢੇ ਤੇ ਬੜੇ ਪਿਆਰ ਨਾਲ ਹੱਥ ਕੇ ਸ਼ਾਂਤ ਕੀਤਾ, ” ਬੇਟਾ ਡਰ ਨਾ, ਬੇਟਾ ਡਰ ਨਾ, ਤੂੰ ਕੁਝ ਨਹੀ ਕੀਤਾ, ਮੈਂਨੂੰ ਪਤਾ ਵਾ। “  ਉਹ ਕਿਸੇ ਦੋਸ਼ੀ ਵਾਂਗ ਅੱਖਾਂ ਵਿੱਚ ਵਿੱਚ ਘਸੁੰਨ ਦੇ ਕੇ ਮਲੀ ਜਾ ਰਿਹਾ ਸੀ। ਮੈਂ ਉਸ ਦੇ ਹੱਥ ਪਰੇ ਕਰ ਪੋਲੇ ਜਿਹੇ ਪੁੱਛਿਆ। ਬੇਟਾ, ” ਤੂੰ, ਏਥੇ ਰੋਜ ਆਉਂਣਾ ਵਾ। ” ਉਸ ਨੇ ਦੋਸ਼ੀਆਂ ਵਾਂਗ ਗਲੇਡੂ ਅੱਖਾਂ ਵਿੱਚ ਭਰ, ਹਾਂ ਵਿੱਚ ਸਿਰ ਹਿਲਾਇਆ। ਮੈਂ ਫੇਰ ਪੁਛਿਆ, ” ਤੈਨੂੰ ਏਥੇ ਆਉਣਾ ਚੰਗਾ ਲੱਗਦੈ ” ਉਸਨੇ ਫੇਰ ਹਾਂ ਵਿੱਚ ਸਿਰ ਹਿਲਾਇਆ। ਮੈਂ ਫੇਰ ਪੁੱਛਿਆ, ” ਤੂੰ ਪੜਨਾ ਚਾਹੁੰਨਾ ਵਾਂ।” ਏਸ ਵਾਰ ਉਸ ਨੇ ਨਾਂਹ ਵਿੱਚ ਸਿਰ ਹਿਲਾਇਆ। ਮੈਂ ਹੈਰਾਨੀ ਵਿੱਚ ਪੁਛਿਆ, ” ਕਿਉਂ ਬੇਟਾ ? “.. “ਤੈਨੂੰ ਪੜਨਾ ਚੰਗਾ ਨਹੀ ਲੱਗਦਾ।” ਉਸ ਨੇ ਪੋਲੇ ਜਿਹੇ ਕਿਹਾ, ” ਬਾਪੂ ਕੈਂਦਾ ਤੂੰ ਕਬਾਰ (ਕਬਾੜ) ਕੱਠੀ ਕਰਨੀ ਵਾ, ਆਪਾਂ ਨੀ ਪਰਨਾ (ਪੜਨਾ), ਘਰ ਰੋਟੀ ਕਿਵੇਂ ਬਣੂੰਗੀ, ਤੂੰ ਆਪਣੇ ਵੱਡੇ ਭਰਾ ਨਾਲ ਮੇਰੇ ਨਾਲ ਕੰਮ ਕਰਾਇਆ ਕਰ।” ਮੈਂ ਉਸ ਨੂੰ ਫੇਰ ਪੁੱਛਿਆ, “ਤੂੰ ਬੇਟਾ ਰਹਿਣੈਂ ਕਿੱਥੇ ਵਾਂ ?” ਉਸ ਬਾਂਹ ਵਧਾ ਕੇ ਪਿੰਡ ਦੇ ਦੂਜੇ ਪਾਸੇ ਵੱਲ ਵੱਸੀ ਝੌਂਪੜਪੱਟੀ ਤੇ ਢਾਰਿਆਂ ਵਾਲੇ ਘਰਾਂ ਵੱਲ ਇਸ਼ਾਰਾ ਕਰ ਦਿੱਤਾ। ਮੈਨੂੰ ਹੁਣ ਸਭ ਕੁਝ ਸਾਫ ਸਮਝ ਪੈ ਰਿਹਾ ਸੀ। ਉਸ ਦਾ ਬਾਪ ਕਬਾੜ ਇਕੱਠੀ ਕਰਨ ਦਾ ਕੰਮ ਕਰਦਾ ਸੀ ਤੇ ਉਸਦਾ ਵੱਡਾ ਭਰਾ ਵੀ ਪੜਿਆ ਨਹੀ ਸੀ, ਗਰੀਬੀ ਕਾਰਨ ਉਸ ਨੂੰ ਕਬਾੜ ਇਕੱਠੀ ਕਰਨ ਲਈ ਉਸ ਦੇ ਬਾਪ ਨੇ ਲਾ ਰੱਖਿਆ ਸੀ। ਗੁਰਬਤ ਤੇ ਬੇਵਸੀ ਕਾਰਨ ਉਹ ਬਾਲ ਮਜਦੂਰੀ ਕਰਨ ਲਈ ਮਜਬੂਰ ਸੀ ਜੋ ਕਿ ਉਸ ਲਈ ਨਾ ਤਾਂ ਉਮਰ ਪੱਖੋਂ ਨਾ ਹੀ ਸਰੀਰ ਪੱਖੋਂ ਕਰਨ ਵਾਲਾ ਕੰਮ ਸੀ। ਮੈਂ ਦੇਖ ਰਿਹਾ ਸੀ ਉਹ ਬੱਚਾ ਆਪਣੇ ਆਉਣ ਵਾਲੇ ਭਵਿੱਖੀ ਸੁਪਨਿਆਂ ਤੇ ਗੁਰਬਤ ਦੇ ਦੋ ਪੁੜਾਂ ਵਿੱਚ ਬੁਰੀ ਤਰਾਂ ਫਸਿਆ ਪਿਆ ਸੀ ਜਿਸਦਾ ਕਿ ਉਸਨੂੰ ਇਸ ਦਾ ਜਰਾ ਵੀ ਇਲਮ ਨਹੀ ਸੀ। ਮਨ ਬਹੁਤ ਉਦਾਸ ਹੋਇਆ। ਮੈਂ ਮਨ ਹੀ ਮਨ ਉਸ ਦੀ ਮੱਦਦ ਕਰਨ ਲਈ ਬਿਹਬਲ ਹੋ ਰਿਹਾ ਸੀ। ਪਰ ਸਮਝ ਨਹੀ ਆ ਰਹੀ ਸੀ ਕਿ ਉਸ ਦੀ ਮੱਦਦ ਕਿਵੇਂ ਕੀਤੀ ਜਾਵੇ। ਮੈਂ ਆਪਣੇ ਆਪ ਨੂੰ ਕਿੰਨੇ ਹੀ ਸਵਾਲਾਂ ਦੀ ਘੁੰਮਣਘੇਰੀ ਵਿੱਚ ਫਸਿਆ ਮਹਿਸੂਸ ਕਰ ਰਿਹਾ ਸੀ ਜਿਸ ਦਾ ਕੋਈ ਹੱਲ ਮੈਨੂੰ ਅਜੇ ਸੁੱਝ ਨਹੀ ਰਿਹਾ ਸੀ।

ਅਜੇ ਮੈਂ ਸੋਚਾਂ-ਫਿਕਰਾਂ ਵਿੱਚ ਗੁਆਚਾ ਉਸ ਵੱਲੋਂ ਪਾਸਾ ਵੱਟ ਘਰ ਨੂੰ ਮੁੜਨ ਹੀ ਲੱਗਾ ਸੀ ਕਿ ਇੱਕ ਨਿੱਕੇ ਜਿਹੇ ਹੱਥ ਨੇ ਪੋਲੇ ਜਿਹੇ ਮੇਰੀ ਉਂਗਲ ਫੜੀ ਜੋ ਧੂੜ-ਮਿੱਟੀ ਤੇ ਕਾਲਖ ਨਾਲ ਭਰਿਆ ਸੀ ਪਰ ਉਸਦੀ ਕੋਮਲ ਛੋਹ ਨੇ ਮੇਰੇ ਮਨ ਨੂੰ ਬੜੀ ਅਜੀਬ ਜਿਹੀ ਖੁਸ਼ੀ ਦਿੱਤੀ ਮੈਨੂੰ ਲੱਗਾ ਜਿਵੇਂ ਮੇਰੇ ਬੇਟੇ ਅੰਬਰ ਨੇ ਮੇਰੀ ਉਂਗਲ ਫੜੀ ਹੋਵੇ ਜੋ ਰੋਜ ਬਾਹਰ ਲਿਜਾਣ ਲਈ ਜਿੱਦ ਕਰ ਬੈਹਿੰਦਾ ਹੈ। ਮੈਂ ਤੇਜੀ ਨਾਲ ਮੁੜ ਕੇ ਪਿੱਛੇ ਵੇਖਿਆ ਉਹੀ ਛੋਟਾ ਲੜਕਾ ਮੇਰੀ ਉਂਗਲ ਫੜੀ ਖਲੋਤਾ ਸੀ ਜੋ ਕੁਝ ਕਹਿਣਾ ਚਾਹੁੰਦਾ ਸੀ।

ਓਹ ਪੋਲੇ ਜਿਹੇ ਬੋਲਿਆ, ” ਮੈਨੂੰ ਵੀ ਚਾਨਣ ਚਾਈਦਾ। “  ਅਚਾਨਕ ਮੇਰੇ ਮਨ ਵਿੱਚ ਉੱਤਰ ਦੌੜਿਆ ਕਿ ਝੌਂਪੜਪੱਟੀ ਤੇ ਢਾਰਿਆਂ ਵਾਲੇ ਘਰਾਂ ਜਿੱਥੇ ਇਹ ਲੜਕਾ ਰਹਿੰਦਾ ਸੀ ਉੱਥੇ ਰਹਿਣ ਵਾਲਿਆਂ ਨੂੰ ਅਕਸਰ ਪਾਣੀ, ਬਿਜਲੀ ਦੀ ਸਪਲਾਈ ਨਹੀਂ ਮਿਲਦੀ, ਸ਼ਾਇਦ ਏਹ ਬਿਜਲੀ ਦੇ ਬੱਲਬ ਜਾਂ ਟਿਊਬ ਲਾਈਟ ਦੀ ਗੱਲ ਕਰਦਾ ਹੋਣਾਂ।

ਪਰ ਉਹ ਫੇਰ ਬੋਲਿਆ, ” ਤੁਸੀਂ ਕੱਲ ਜੋ ਪਰਾਇਆ (ਪੜਾਇਆ) ਮੈਂ ਸ਼ਭ ਸੁਣਿਆ ਸ਼ੀ.. ਮੈਨੂੰ ਵੀ ਚਾਨਣ ਚਾਈਦਾ ਵਾ “… ” ਵਿੱਦਿਆ ਵਾਲਾ ਚਾਨਣ, ਤੁਸ਼ੀਂ ਦਓਗੇ ਮੈਨੂੰ ਵੀ ਚਾਨਣ।” ਮੈਂ ਇੱਕ ਟੱਕ ਉਸ ਦੇ ਚੇਹਰੇ ਵੱਲ ਵੇਖਣ ਲੱਗਾ, ਉਸਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ਦੋ ਚਿਰਾਗਾਂ ਵਾਂਗ ਖੁਸ਼ੀ ਤੇ ਆਤਮ ਵਿਸ਼ਵਾਸ਼ ਨਾਲ ਭਰੀਆਂ ਚਮਕ ਰਹੀਆਂ ਸਨ ਤੇ ਉਸਦਾ ਧੂੜ-ਮਿੱਟੀ ਤੇ ਕਾਲਖ ਨਾਲ ਭਰਿਆ ਚੇਹਰਾ ਇਵੇਂ ਲੱਗ ਰਿਹਾ ਸੀ ਜਿਵੇਂ ਕੋਈ ਸੂਰਜ ਧੂੜ-ਗੁਬਾਰੀ ਕਾਲੇ ਬੱਦਲਾਂ ਦੋ ਉਹਲਿਓਂ ਚਮਕਾਂ ਮਾਰਨ ਨੂੰ ਬੇਸਬਰਾ ਹੋਵੇ, ਜਿਵੇਂ ਉਸਦੀ ਰੀਝ ਦੇ ਅਨੇਕਾਂ ਚਾਨਣ ਬਿਖਰਨ ਨੂੰ ਡਲਕ ਰਹੇ ਹੋਣ। ਉਸ ਦਾ ਖੁਸ਼ੀਂ ਨਾਲ ਭਰਿਆ ਚੇਹਰਾ ਤਾਜੇ ਖਿੜੇ ਫੁੱਲ਼ ਦੀ ਭਾਂਤੀ ਪਰਤੀਤ ਹੋਇਆ, ਮੇਰੀਆਂ ਅੱਖਾਂ ਉਸਦੀ ਪੜਨ ਦੀ ਤੀਬਰ ਲਾਲਸਾ ਦੇਖ ਕੇ ਭਰ ਆਈਆਂ।

ਉਸਦੀਆਂ ਅੱਖਾਂ ਵਿੱਚਲਾ ਡਲਕਦਾ ਆਤਮ ਵਿਸ਼ਵਾਸ਼, ਚੇਹਰੇ ਦੀ ਚਮਕ ਤੇ ਪੜਨ ਦੀ ਤੀਬਰ ਇੱਛਾ ਦੇਖ ਮੈਥੋਂ ਰਿਹਾ ਨਾ ਗਿਆ ਤੇ ਮੈਂ ਉਸਨੂੰ ਸਕੂਲ ਵਿੱਚ ਦਾਖਲ ਕਰਾਉਣ ਦਾ ਤਹੱਈਆ ਕਰ, ਉਸਨੂੰ ਮਗਰ ਬਿਠਾ ਸਕੂਟਰ ਉਸਦੇ ਘਰ ਵੱਲ ਨੂੰ ਤੋਰ ਲਿਆ।

ਮਾਰਖੋਰੇ
ਐਓਂ ਕਰੀਂ , ਟੁਟਵੀਂ ਟਿਕਟ ਲਈਂ । ਘੱਟੋ ਘੱਟ ਪੰਜਾਹ ਪੈਸੇ ਬਚਣਗੇ । ਉਹਨਾਂ ਪੈਸਿਆਂ ਦੀ ਇਕ ਹੋਰ ਅਖ਼ਬਾਰ ਖ਼ਰੀਦ ਲਈਂ । ਆਪਣੀ ਭਾਸ਼ਾ ਦੀ ਗੋਸ਼ਟੀ ਸਮੇਂ ਤੇਰੇ ਹੱਥ ਅੰਗਰੇਜੀ  ਅਖ਼ਬਾਰ ਨਹੀਂ ਜਚੇਗੀ । ਬੱਸੋਂ ਉਤਰ ਕੇ ਰਿਕਸ਼ਾ ਕਰ ਲਈਂ ਤੇ ਸਰਕਾਰੀ ਕਾਲਿਜ ਦੇ ਅੰਦਰਲੇ ਗੇਟ ਤੱਕ ਪਹੁੰਚ ਜਾਈਂ । ਬਾਹਰਲੇ ਗੇਟ ‘ ਤੇ  ਬੈਠਾ ਚਪੜਾਸੀ ਤੈਨੂੰ ਕੁਝ ਨਹੀਂ ਪੁਛੇਗਾ , ਉਂਝ ਤੇਰੀ ਵਲ ਦੇਖੇਗਾ ਜ਼ਰੂਰ । ਜੇ ਪੈਦਲ ਲੰਘਿਉਂ ਤਾਂ ਤੇਰੀ ਖਾਕੀ ਪੱਗ ਅਤੇ ਖਾਕੀ ਪੈਂਟ ਦੇਖ ਕੇ ਉਹ ਤੈਨੂੰ ਸੂਹੀਆ-ਪੁਲਿਸ ਸਮਝੂ ਜਾਂ ਆਪਣਾ ਚੌਥਾ ਦਰਜਾ ਭਰਾ । ਤੇਰੇ ਹੱਥ ਲਟਕਦਾ , ਪੁਰਸਕਾਰ ਅਕਾਡਮੀ ਦਾ ਮੁਫ਼ਤ ਦਿੱਤਾ ਬਰੀਫ਼ ਕੇਸ ਵੀ ਤੇਰਾ ਬਚਾ ਕਰੂ , ਅਤੇ ਰਿਕਸ਼ੇ ਦੀ ਸਵਾਰੀ ਤੇਰੇ ਪ੍ਰਭਾਵ ‘ਚ ਵਾਧਾ ਕਰੂ । ਕਿਉਂਕਿ ਚਿਹਰੇ ਤੋਂ ਤੂੰ ਆਲੋਚਕ ਨਹੀਂ ਫੌਜੀ ਜਾਪਦੈਂ  । ਚਪੜਾਸੀ ਵਿਚਾਰਾ ਕੀ ਜਾਣੇ ਕਿ ਤੂੰ ਡਾਕਟਰ ਵੀ ਏਂ ਆਪਣੀ ਬੋਲੀ ਦਾ । ਚੀਰ-ਫਾੜ ਚੰਗੀ ਕਰ ਲੈਨੈਂ ਆਪਣੇ ਸਾਹਿਤ ਦੀ । ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਆਖਣ ਦਾ ਹੌਸਲਾ ਵੀ ਹੈ ਤੇਰੇ ਕੋਲ । ਇਸ ਲਈ ਮੇਰੇ …. ਆਰ , ਸੰਭਲ ਕੇ ਜਾਈ , ਕਿਤੋ ਉਹੋ ਗੱਲ ਨਾ ਹੋਵੇ ਕਿ ਉਥੋਂ ਦਾ ‘ ਸਥਾਪਿਤ ’ ਪ੍ਰੋਫੈਸਰ ਬਾਹਰਲੇ ਗੇਟ ‘ ਤੇ ਹੀ ਤੇਰੀ ਕੰਡ ਲਾਉਣ ਲਈ ਯੋਜਨਾ ਬਣਾਈ ਬੈਠਾ  ਹੋਵੇ ।ਉਂਝ ਮੈਨੂੰ ਵਿਸ਼ਵਾਸ਼ ਹੈ ਕਿਉਹ ਉਥੇ ਨਹੀਂ ਹੋਵੇਗਾ । ਜੇ ਹੋਇਆ ਤਾਂ ਖਿਸਕਦਾ ਬਣੇਗਾ , ਤੇਰੇ ਨਾਂ ਤੋਂ ਉਹ ਬੜਾ  ਡਰਦੈ । ਪਤਾ ਨਹੀਂ ਕਿਉਂ ? ਸ਼ਾਇਦ ਇਸ ਲਈ ਤੂੰ ਵੱਡੀਆਂ ਗੋਸ਼ਟੀਆਂ ਦੀ ਪ੍ਰਧਾਨਗੀ ਕਰ ਬੈਠੈਂ । ਕਈ ਪੁਰਸਕਾਰ ਹਥਿਆ  ਚੁਕੈਂ  । ਉਹ ਵਿਚਾਰਾ ਕੱਲ ਦਾ ਛੋਕਰਾ ਤੇਰੇ ਸਾਹਵੇਂ ਕੀ ਐ । ਉਹਨੂੰ ਹਾਲੀਂ ਕੀ ਪਤਾ ਕਿ ਸਾਡੇ ਖੇਤਰ ਵਿਚ ਪੰਜ-ਹਜ਼ਾਰੀ ਕਿਵੇਂ ਮਿਲਦੀ ਐਂ ? ਸਰਬੋਤਮਤਾ ਪ੍ਰਾਪਤ ਕਰਨ ਲਈ ਕਿਹੜੇ ਕਿਹੜੇ ਪਾਪੜ ਵੇਲਣੇ ਪੈਂਦੇ ਐ ? ਉਹ ਬਿਆਸ ਦੀ ਬੁਚਆਈ ਅੰਦਰ ਡੁਬੇ ਕਸਬੇ ਦੇ ਗੁਆਂਡ ਦਾ ਪੈਂਡੂ ! ਤੇ ਤੂੰ ਸਾਫ਼ ਸੁਥਰੇ , ਸਾਹਿਤਕ ਸਰਗਰਮੀਆਂ ਵਿਚ ਤੁਰਦੇ , ਸ਼ਹਿਰ  ਦਾ  ਵਸਨੀਕ ! ‘’ ਕਿਥੇ ਟੈਂ ਟੈਂ ਕਿਥੇ ਰਾਮ ਰਾਮ !‘’

ਅੰਦਰਲੇ ਗੇਟ ‘ਤੇ ਬੈਠੇ ਚਪੜਾਸੀ ਤੋਂ ਜ਼ਰਾ ਰੋਅਬ –ਦਾਬ ਨਾਲ ਪੁਛੀਂ ਕਿ ਪ੍ਰੋ: ਕੌੜਾ ਸਾਹਿਬ ਦਾ ਦਫ਼ਤਰ ਕਿਹੜਾ ਐ ? ਉਹ ਬੜੀ ਨਿਮਰਤਾ ਨਾਲ ਉਠ ਖੜਾ ਹੋਵੇਗਾ ! ਥਰੈਸ਼ਰ ਨਾਲ ਟੁਕੀ ਬਾਂਹ ਦੇ ਟੁੰਡ ਨਾਲ ਦਿਸ਼ਾ ਦੱਸਗਾ । ਤੂੰ ਸਿੱਧਾ ਉਹਦੇ ‘ਆਫਿਸ ’ ਪਹੁੰਚ ਜਾਈਂ । ਚਿੱਕ ਲੱਗੀ ਹੋਵੇਗੀ , ਦਰਵਾਜ਼ੇ ‘ ਤੇ । ਅੰਦਰ ਚਲਾ ਜਾਈਂ , ਝਿਜਕੀਂ ਨਾ । ਜੇ ਅੰਦਰ ਹੋਇਆ ਤਾਂ ਪ੍ਰੋ: ਕੌੜਾ ਤੈਨੂੰ ਬੜੇ ਤਪਾਕ ਨਾਲ ਮਿਲੂ । ਤੇਰੇ ਅੰਦਰ ਦੂਰ ਤੱਕ ਲਹਿ ਜਾਵੇਗਾ । ਤੂੰ ਮਨੋਮਨੀ ਮੈਨੂੰ ਕੋਸੇਂਗਾ । ਪ੍ਰੋ: ਕੌੜੇ ਦਾ ਜਿਹੜਾ ਪ੍ਰਭਾਵ ਮੈਂ ਤੈਨੂੰ ਦਿੱਤਾ ….. ਉਹ ਤੈਨੂੰ ਬਿਲਕੁਲ ਉਸ ਦੇ ਉਲਟ ਜਾਪੇਗਾ ! ਤੈਨੂੰ ਉਹ ਬੜਾ ਮਿਲਾਪੜਾ ,ਸੁਸ਼ੀਲ ,ਹੱਸਮੁੱਖ ਤੇ ਨਿੱਘਾ ਜਾਪੇਗਾ । ਹੈ ਵੀ ਇਵੇਂ ਈ …. ਪੰਜ ਮਿੰਟਾਂ ਪਿੱਛੋਂ ਉਹ ਉਠ ਖੜਾ ਹੋਵੇਗਾ । ਘੰਟੀ ਲਾਉਣ ਤੇ ਬਹਾਨੇ ਬਾਹਰ ਚਲਾ ਜਾਵੇਗਾ । ਉਹ ਤੈਨੂੰ ਨਹੀਂ ਪੁਛੇਗਾ ਕਿ ਤੂੰ ਕੌਣ ਏਂ ? ਕਿਥੋਂ ਆਇਐਂ ? ਕਿਸ ਕੰਮ ਆਇਐਂ ? ਏਥੇ ਭੁਲੇਖਾ ਨਾ ਖਾਈਂ ,ਉਹ ਤੈਨੂੰ ਸ਼ਕਲੋਂ ਜਾਣਦੈ। ਅਕਲੋਂ ਪਹਿਚਾਣਦੈ, ਤੇਰੀ ਸਿਆਣਪ ਤੋਂ ਚਿੜ੍ਹਦੈ   , ਤੇਰੀ ਸ਼ੋਹਰਤ ਤੋਂ ਔਖਾ ਵੀ ਐ ।

ਇਸ ਲਈ ਮੇਰੇ … ਆਰ , ਘਬਰਾਈ ਨਾ … ਬਾਹਰੋਂ ਕਿਸੇ ਵਿਦਿਆਰਥੀ ਤੋਂ ਪੁੱਛ ਲਈਂ ਕਿ ਅੱਖਰ-ਗੋਸ਼ਟੀ ਦਾ ਆਯੋਜਨ ਕਿਸ ਥਾਂ ਤੇ ਕਾਲਿਜ ਅੰਦਰ? ਬਹੁਤਿਆਂ ਨੂੰ ਤੇਰੀ ਗੱਲ ਦੀ ਸਮਝ ਵੀ ਨਹੀਂ ਆਉਣੀ । ਪਰ ਕੋਈ ਨਾ ਕੋਈ ਤਾ ਉੱਤਰ ਜ਼ਰੂਰ ਦੇਵੇਗਾ । ਉਹ ਥਾਂ-ਟਿਕਾਣਾ ਦੱਸੇਗਾ ਈ ਨਹੀਂ ਸਗੋਂ ਨਾਲ ਲੈ ਕੇ ਛੱਡ ਕੇ ਆਵੇਗਾ । ਰਾਹ ਵਿਚ ਉਹ ਵਿਦਿਆਰਥੀ ਜੇ ਕੋਈ ਗੱਲ ਤੋਰੇ , ਤਾਂ ਬੜੇ ਧਿਆਨ ਨਾਲ ਉੱਤਰ ਦੇਈਂ । ਉਹ ਪੁੱਛੇਗਾ …. ਕਿਹੜੀ ਯੂਨੀਅਨ ਤੇ ਸਮਰਥਕ ਹੋ ?

ਏ.ਆਈ.ਐਸ.ਐਫੀ, ਐਸ.ਐਫ.ਆਈ. ਜਾਂ ਕਿਸੇ ਪੀ.ਐਸ.ਯੂ. ਦੇ ? ਏ.ਬੀ.ਵੀ.ਪੀ. ਜਾਂ ਵਿਦਿਆਰਥੀ ਦਲ ਦਾ ਉਹ ਨਾਂ ਨਹੀਂ ਲਏਗਾ । ਕਿਉ ਤੇਰੇ ਸਿਰ ‘ ਤੇ ਖਾਕੀ ਪੱਗ ਹੋਵੇਗੀ , ਚਿੱਟੀ ਹੁੰਦੀ ਜਾਂ ਨੀਲੀ , ਫਿਰ ਪੁਛਣ ਦੀ ਲੋੜ ਨਹੀਂ ਸੀ ਪੈਣੀ । ਜ਼ਰਾ ਢੁਕਵਾਂ ਉੱਤਰ ਦਈਂ ਮੇਰੇ …. ਆਰ , ਨਹੀਂ .. ਤਾਂ ਹੂਟਿੰਗ ਹੋ ਜਾਊ ,ਵਾਪਸ ਕਾਲਜੋਂ ਨਿਕਲਦੇ ਦੀ ।

ਗੋਸ਼ਟੀ ਕਮਰੇ ਅੰਦਰ ਪਹੁੰਚ ਕੇ ਤੈਨੂੰ ਹੈਰਾਨੀ ਜ਼ਰੂਰ ਹੋਵੇਗੀ । ਕੰਨਟੀਨਾਂ ਕੌਰੀਡੌਰਾਂ ਦੇ ਜੰਗਲਾਂ ਵਿਚ ਵਿਹਲੇ ਫਿਰਦੇ ਸੈਂਕੜੇ ਵਿਦਿਆਰਥੀ ਵਿਚੋਂ ਏਥੇ ਪੰਦਰਾਂ ਵੀਹ ਈਂ ਕਿਉਂ ਬੈਠੇ ਹਨ ? ਪੰਜਾਹ ਸੱਠ ਪ੍ਰੋਫੈਸਰਾਂ ਵਿਚ਼ ਇਥੇ ਤਿੰਨ ਚਾਰ ਹੀ ਕਿਉਂ ਬਿਰਾਜਮਾਨ ਹਨ ? ਪ੍ਰਿਸੀਪਲ ਦੀ ਥਾਂ ਵਾਈਸ ਕਿਉਂ ਪਧਾਰੇ ਹਨ ? ਘਬਰਾਈ ਨਾ ਮੇਰੇ …. ਆਰ , ‘ਮਰਾੜਾਂ ਵਾਲਿਆਂ ’ ਤੇ ‘ਗੁਰਾਇਆ ਵਾਲਿਆ ’ ਦੇ ਸ਼ਰਧਾਲੂਆਂ ਦੀ ਗਿਣਤੀ ਸਿੱਧ-ਗੋਸ਼ਟਾਂ ਨਾਲੋਂ ਭਾਵੇਂ ਹਰ ਯੁੱਗ ਅੰਦਰ ਵਧ ਰਹੀ ਹੈ , ਪਰ ਸਮੇਂ ਦੇ ਸੱਚ ਨੂੰ ਜਿਥੇ ਪੈਰ ਰੱਖਣ ਦੀ ਥਾਂ ਮਿਲੀ , ਉੱਥੇ ਬੈਠਣ ਜੋਗੀ ਥਾਂ ਉਹ ਆਪ ਹੀ ਬਣਾ ਲੈਂਦਾ ਰਿਹਾ ਹੈ ।

ਤੈਨੂੰ ਜਿੰਨੀ ਹੈਰਾਨੀ ਸਰੋਤਿਆਂ ਦੀ ਘਾਟ ਤੋਂ ਹੋਵੇਗੀ ,ਉਸ ਤੋਂ ਕਈ ਗੁਣਾਂ ਵਧ ਵਿਭਾਗ ਦੇ ਮੁਖੀ ਪ੍ਰੋ : ਕੌੜਾ ਦੀ ਅਣਹੋਂਦ ਕਾਰਨ ਵੀ ਹੋਵੇਗੀ । ਜਿਵੇਂ ਕਿਵੇਂ ਵੀ ਹੋਇਆ , ‘ ਅੱਖਰ ਵਿਗਿਆਨ ’ ਬਾਰੇ ਥੀਸਸ ਹਾਲ ਦੀਆਂ ਖਾਲੀ ਕੁਰਸੀਆਂ ‘ ਤੇ ਖਿਲਾਰ ਕੇ ਚਲਦਾ ਬਣੀਂ । ਬਹਿਸ-ਬੂਹਸ ਤੇਰੇ ਨਾਲ ਕਿਸੇ ਨਹੀਂ ਕਰਨੀ । ਜੇ ਕਿਸੇ ਕੀਤੀ ਵੀ ਤਾਂ ਥੀਸਸ ‘ ਤੇ ਨਹੀਂ ਹੋਣੀ , ਤੇਰੀ ਪਹੁੰਚ ‘ ਤੇ ਹੋਣੀ ਹੈ ਕਿ ਤੂੰ ਕਿਹੜੇ ‘ਵਾਦ ’ ਨਾਲ ਵਰਕੇ ਲਿਬੇੜੇ ਹਨ ? ਫਿਰ ਉਸ ਵਿਚੋਂ ਕਿਹੜਾ ‘ਉਪ-ਵਾਦ ’ ਪ੍ਰਮੁੱਖ ਰੱਖਿਆ ਹੈ ? ਤੈਨੂੰ ਇਸ ਸਾਰੇ ਝਮੇਲੇ ਦੀ ਸਮਝ ਨਹੀ । ਇਸ ਲਈ ਆਪਣਾ ‘ਫੈਸਲਾ ’ ਦੇ ਤੇ ਤੁਰਦਾ ਬਣੀਂ , ਤੈਨੂੰ ਕੀ ਕਿਸੇ ਦੇ ਪੱਲੇ ਕੁਝ ਪਏ ਨਾ ਪਏ, ਤੇਰ; ਇਕੌਤਰ-ਸੌ ਹਰਾਂ ।

ਹਾਲ ਕਮਰੇ ਤੋਂ ਦਫ਼ਤਰ ਰਕਮ ਵਸੂਲਣ ਜਾਂਦਿਆਂ , ਪ੍ਰੋਫੈਸਰ ਮਿਗਲਾਨੀ ਤੇਰੀ ਬੜੀ ਦੀਦ ਕਰੇਗਾ । ਨਾਲ ਨਾਲ ਤੁਰੇਗਾ । ਆਪਣੀ ਜਾਣ-ਪਛਾਣ ਕਰਾਏਗ ਕਿ – ‘’ ਮੈਂ ਪ੍ਰੋ :ਮਿਗਲਾਨੀ … ਨਾਵਲਕਾਰ … ਕਰਤਾ … ‘ ਢ਼ੱਠਾਂ ਵਾਲੇ ‘ ।‘’ ਤੂੰ ਆਖੇਂਗਾ- ‘’ ਵਾਹ-ਵਾਹ-ਵਾਹ , ਕਿੰਨਾ ਕਲਾਸਕੀ ਨਾਂ ਏ , ਵਾਹ-ਵਾਹ-ਵਾਹ । ਅਲੋਕਾਰ ਕਿਰਤ ਹੋਵੇਗੀ ਤੁਹਾਡੀ । ਪੰਜਾਬੀ ਨਾਵਲਕਾਰੀ  ਅੰਦਰ ਤਕੜਾ ਵਿਸਫੋਟ ਹੋਵੇਗੀ , ਤੁਹਾਡੀ ਕਿਰਤ । ਪੰਜਾਬੀ ਸਾਹਿਤ ਅੰਦਰ ਭੂਚਾਲ ਆ ਜਾਵੇਗਾ । ਇਸ ਦਾ ਰੀਲੀਜ਼ ਸਮਾਰੋਹ ਕਰਵਾਓ । ਫਿਰ ਗੋਸ਼ਟੀਆਂ ਕਰਵਾਓ । ਪਰਚੇ ਲਿਖਵਾਓ , ਇਸ ‘ ਤੇ ਜਾਣੇ-ਪਛਾਣੇ ਆਲੋਚਕਾਂ ਤੋਂ । ਮੈਂ ਵੀ ਸੇਵਾ ਲਈ ਹਾਜ਼ਰ ਹਾਂ , ਜਿਵੇਂ ਦੀ ਚਾਹੋ । ਇਸ ਤਰ੍ਹਾਂ ਪ੍ਰਸਿੱਧੀ ਵੀ ਹੋਵੇਗੀ ਤੇ ਪੁਸਤਕ ਵਿਕੇਗੀ  ਵੀ , ਉਂਜ ਕੌਣ ਪੁਛਦੈ ਤੇ ਖ਼ਰੀਦਦੈ ਕਿਤਾਬਾਂ ਅਜਕਲ੍ਹ … ? ‘’

ਉਹ ਆਪਣੇ ਨਾਵਲ ਦੀ ਇਕ ਕਾਪੀ ਤੈਨੂੰ ਭੇਤ ਕਰੇਗਾ । ਤੈਨੂੰ ਬਾਹਰ ਲੈ ਆਵੇਗਾ ਕਾਲਿਜੋਂ । ਬੱਸ ਅੱਡੇ ਨੂੰ ਜਾਂਦੀ ਸੜਕ ਉਤਲੇ ਮਨਜ਼ੂਰ-ਸ਼ੁਦਾ  ਇਹਾਤੇ ਵਲ ਜਾਣ ਲਈ ਤਰਲਾ ਕਰੇਗਾ । ਪਰ ਤੂੰ ਦਿਨ ਵੇਲੇ ਨਹੀਂ ਪੀਂਦਾ । ਉਹਦੇ ਲਈ ਦਿਨ ਹੋਵੇ ਜਾਂ ਰਾਤ , ਕੋਈ ਫ਼ਰਕ ਨਹੀ । ਉਹ ਇਕੱਲਾ ਇਹਾਤੇ ਵਲ ਤੁਰ ਜਾਵੇਗਾ ਤੇ ਤੂੰ ਬੱਸ ਅੱਡੇ ਵਲ ।

ਬੱਸ ਚੜ੍ਹਨ ਤੋਂ ਪਹਿਲਾਂ ਤੇਰਾ ਜੀਅ ਪ੍ਰੋ: ਕੋੜੈ ਨੂੰ ਇਕ ਵਾਰ ਫਿਰ ਮਿਲਣ ਨੂੰ ਕਰੇਗਾ । ਇਸ ਲਈ ਅੱਡੇ ਦੀ ਭੀੜ ਬਣੇ , ਵਿਦਿਆਰਥੀਆਂ ਤੋਂ ਪ੍ਰੋ : ਕੋੜੇ ਦਾ ਪਿੰਡ ਪੁਛ ਲਈਂ । ਉਂਝ ਲਗਭਗ ਸਾਰੇ ਰਿਕਸ਼ੇ ਵਾਲਿਆਂ ਨੂੰ ਹੀ ਉਸ ਦੇ ਪਿੰਡ ਤੇ ਘਰ ਦਾ ਪੂਰਾ ਪਤਾ ਹੈ । ਸ਼ਾਮੀਂ ਡਿੱਗੇ-ਢੱਠੇ ਨੂੰ ਉਹਨਾਂ ਵਿਚੋਂ ਹੀ ਕੋਈ  ਜਣਾ ਉਸ ਨੂੰ ਘਰ ਅਪੜਾਉਂਦਾ ਹੈ ।

ਪ੍ਰੋ : ਕੋੜੇ ਦੇ ਪਿੰਡ ਨੂੰ ਕਸਬੇ ਨਾਲ ਜੋੜਦੀ ਸੜਕ ਭਾਵੇਂ ਪੱਕੀ ਹੈ , ਪਰ ਇਸ ਅੰਦਰ ਪਏ ਟੋਇਆਂ ਉਤੋਂ ਲੰਘਦੀ ਰਿਕਸ਼ਾ ‘ ਚ ਤੂੰ ਸੰਭਲ ਕੇ ਬੈਠੀਂ  । ਆਪਣੇ ਸ਼ਹਿਰ ਦੀਆਂ ਸੜਕਾਂ ਉੱਤੇ , ਲੱਤ ‘ ਤੇ ਲੱਤ ਧਰ ਕੇ ਦੌੜਦੇ ਰਿਕਸ਼ੇ ‘ ਤੇ ਅਡੋਲ ਬੈਠ ਕੇ ਜੇ ਖੋਜ-ਪੱਤਰ ਦੀ ਰੂਪ-ਰੇਖਾ ਘੜਨ ਵਿਚ ਉਲਝ ਗਿਆ ਤਾਂ ਉਲਟ ਕੇ ਕਿਸੇ ਖੇਤ ਦੇ ਬੰਨੇ ‘ਤੇ ਜਾ ਡਿੱਗੇਂਗਾ ਅਤੇ ਨੱਕ ਉਤੇ ਟਿਕੀ ਮੋਟੇ ਸ਼ੀਸ਼ੇ ਦੀ ਨਜ਼ਰ ਦੀ ਐਨਕ ਤੁੜਵਾ ਕੇ ਖੁਰਦਬੀਨੀ ਨਗਾਹ ਤੋਂ ਵਾਂਝਿਆਂ ਜਾਵੇਂਗਾ ।

ਪ੍ਰੋ : ਕੌੜੇ ਦੇ ਪਿੰਡ ਪਹੁੰਚ ਕੇ ਚੜ੍ਹਦੀ ਬਾਹੀ ਬਾਹਰਲੀ ਫਿਰਨੀਓਂ ਬਾਹਰ , ਇਕ ਵੱਡੀ ਕੋਠੀ ਦਿਸੇਗੀ । ਰਿਸ਼ਕਾ ਵਾਲਾ ਬਿਨਾਂ ਝਿਜਕ ਕੋਠੀ ਅੰਦਰ ਲੈ ਜਾਵੇਗਾ । ਅੰਦਰ ਵਾਲਿਆਂ ਲਈ ਰਿਕਸ਼ੇ ਦੀ ਆਮਦ ਕੋਈ ਨਵੀ  ਗੱਲ ਨਹੀਂ ਹੋਵੇਗੀ , ਪਰ, ਉੱਪਰ ਬੈਠੇ ‘ ਓਪਰੇ ਬੰਦੇ ’ ਨੂੰ ਪਛਾਨਣ ਲਈ ਬਰਾਂਡੇ ਅੰਦਰ ਡੱਠੇ ਦੀਵਾਨ ‘ ਤੇ  ਲੰਮੇ ਪਏ ਬਿਰਧ ਦੀਆਂ ਨਜ਼ਰਾਂ ਜ਼ਰੂਰ ਟਿਕ ਜਾਣਗੀਆਂ । ਝਿਜਕੀਂ ਨਾ ਮੇਰੇ …. ਆਰ , ਇਹੋ ਨੇ ਪ੍ਰੋ : ਕੋੜੇ ਦੇ ਪਿਤਾ , ਰੀਟਾਇਰਡ ਕਾਨੂੰਗੋ । ਮਾਲ ਮਹਿਕਮੇ ਦੀਆਂ ਬਰੀਕੀਆਂ ਤੋਂ ਪੂਰੀ ਤਰ੍ਹਾਂ ਵਾਕਫ਼ ਸਨ ਇਹ , ਇਸੇ ਲਈ ਇਹ ਕੋਠੀ ਅਤੇ ਅਠਾਰਾਂ ਵੀਹ ਖੇਤ ਇਹਨਾਂ ਪੈਨਸ਼ਨ ਆਉਣ ਤੋਂ ਪਹਿਲਾਂ ਪਹਿਲਾਂ ਈ ਬਣਾ ਲਏ ਸਨ ।

‘ ਤਨਖਾਹ ’ ਦੀ ਕਮਾਈ ਨਾਲ ਹੀ ਸਾਰਾ ਪਰਿਵਾਰ ਪੜ੍ਹਾਇਆ-ਲਿਖਾਇਆ , ਵਿਹਾਇਆ –ਵਰ੍ਹਿਆ , ਇਹਨਾਂ ਨੇ । ਤਿੰਨਾਂ ਪੁੱਤਰਾਂ ਵਿਚੋਂ ਨਿੱਕਾ ਪ੍ਰੋ : ਕੌੜਾ ਹੀ ਘਰ ਰਹਿੰਦਾ ਹੈ , ਵੱਡੇ ਦੋਨੋਂ ਸਰਕਾਰੀ ਮਹਿਕਮਿਆਂ ਦੀਆਂ ਵੱਡੀਆਂ ਪਦਵੀਆਂ ‘ ਤੇ ਪਹੁੰਚ ਕੇ , ਅਖੀਰਲੇ ਉਮਰੇ ਨੌਕਰਾਂ ਤੋਂ ਖੇਤੀ ਕਰਾਉਂਦੇ ਨੇ , ‘ਚ ਚੰਗੀ ਨਸਲ ਦੀਆਂ ਗਊਆਂ ਮੱਝਾਂ ਪਾਲਣਾ ਇਹਨਾਂ ਦਾ ਸ਼ੌਕ ਵੀ ਹੈਗਾ ਇਨ੍ਹਾਂਦਾ  । ਆਪਣੇ ਇਸ ਸ਼ੌਕ  ਨੂੰ ਵਾਕਫ਼ ਜਾਂ ਓਪਰੇ ਬੰਦੇਂ ਨੂੰ ਦੱਸਣ ਲੱਗਿਆਂ ਇਹਨਾਂ ਨੂੰ ਕਿਸੇ ਭੂਮਿਕਾ ਦੀ ਲੋੜ ਨਹੀਂ ਪੈਂਦੀ । ਵਲੈਤੀ ਵਹਿੜਕੇ ਦੇ ਅਵੈੜਪੁਣੇ ਤੋਂ ਗੱਲ ਤੋਰਦੇ ਹਨ ਅਤੇ ਇਸ  ਦੇ ਪੂਰਬਲਿਆਂ ਦੇ ਕੱਚੇ ਪੱਕੇ ਚਿੱਠੇ ਫਰੋਲਦੇ , ਇਹਨੂੰ ਗੁਣਾਂ ਦੀ ਗੁਥਲੀ ਸਿੱਧ ਕਰ ਕੇ ਕਿੱਸਾ ਬੰਦ ਕਰਦੇ ਹਨ ।

‘’ …..ਦੇਸੀ ਨਸਲ ਦੀ ਵਧਿਆ ਗਾਂ ਹੁੰਦੀ ਸੀ ਬਾਪ ਕੋਲ ਸਿਆਲਕੋਟ । ਸਿਆਣਾ ਬੜਾ ਸੀ । ਹਮਲਿਆਂ ਤੋਂ ਪਹਿਲਾਂ ਸਾਰਾ ਟੱਬਰ-ਟੀਰ ਸਮੇਤ ਗਾਂ ਦੇ , ਇਧਰ ਲੈ ਆਇਆ ਸੀ ਆਪਣੇ ਜੱਦੀ ਪਿੰਡ । ਛੋਟੀ ਜਿਹੀ ਹੱਟੀ ਪਾ ਕੇ ਬਹਿ ਗਿਆ , ਹੋਰ ਕਰ ਵੀ ਕੀ ਸਕਦਾ ਸੀ ਬਾਣੀਆ ਪੁੱਤ ! ਰਾਮ ਤੇਰਾ ਭਲਾ ਕਰੇ , ਬਸ ਉਸ ਹੱਟੀ ਆਸਰੇ ਈ ਡੰਗ ਟੱਪਿਆ ਸਾਡਾ । ਮੈਥੋਂ ਵੱਡਿਆਂ ਨੂੰ ਸ਼ਹਿਰ ਦੁਕਾਨਾਂ ਖੋਲ੍ਹ ਦਿੱਤੀਆਂ – ਇਕ ਨੂੰ ਕਰਿਆਨੇ ਦੀ ਤੇ ਦੂਜੇ ਨੂੰ ਬਜਾਜੀ ਦੀ । ਤੀਜਾ ਦਵਾਈਆਂ ਵੇਚਦਾ ਵੇਚਦਾ ਡਾਕਟਰ ਬਣ ਗਿਆ । ਬੜੀ ਭੱਲ ਬਣ ਗਈ ਉਹਦੀ ਸਾਰੇ ਹਲਕੇ ਅੰਦਰ । ਸਮਾਂ ਪਾ ਕੇ ਉਹਨੇ ਡਾਕਟਰੀ ਛੱਡ ਕੇ ਸਿਆਸਤ ਫੜ ਲਈ । ਹੁਣ  ਈਸ਼ਵਰ ਦੀਆਂ ਮਿਹਰਾਂ ਉਹਦੇ ‘ ਤੇ ! ਤੁਸੀਂ ਨਹੀਂ ਜਾਣਦੇ ? … ਮੇਰਾ ਮੰਤਰੀ ਭਰਾ ਈ ਤਾਂ ਹੈ ।

‘’ ਬਸ ਮੈਂ ਆਹ ਨਿਕਾਰੀ ਨੌਕਰੀ ਜਿਹੀ ‘ ਚ ਪੈ ਗਿਆ । ਤਨਖਾਹਾਂ ਨਾਲ ਕੀ ਬਣਦੈ ਜੀ ਅੱਜਕੱਲ । ਪਰ ਆਹ ਇਹ ਇਲਤ ਜਿਹੀ ਸ਼ੁਰੂ ਤੋਂ ਈ ਲੱਗੀ ਹੋਈ ਆ – ਵਧਿਆ ਨਸਲ ਦੀਆਂ ਮੱਝਾਂ-ਗਾਵਾਂ ਰੱਖਣ ਦੀ । ਇਹਨਾਂ  ਆਸਰੇ ਹੀ ਚਾਰ ਸਿਆੜ ਤੇ ਆਹ ਕੁੱਲੀ ਖੜੀ ਕੀਤੀ ਆ ਆਪਾਂ । …. ਹਾ ਸੱਚ ਗਾਂ ਦੀ ਗੱਲ ਵਿਚਕਾਰੇ ਈ  ਭੁਲ ਗਈ , ਪੰਜ ਵੱਛੀਆਂ ਦਿੱਤੀਆਂ ਉਸ ਨੇ , ਦੋ ਦੇਸੀ ,ਦੋਗਲੀਆਂ , ਪਹਿਲੀ ਦੋਗਲੀ ਵਹਿੜ ਦਾ ਵਲੈਤੀ ਵਹਿੜਕਾ ਈ ਏ ਜਿਹਨੇ ਆ ਹ ਕਾਰਾ ਕੀਤਾ ਹੋਇਆ । ‘’

ਆਪਣੀ ਸੱਜੀ ਲੱਤ ਨੰਗੀ ਕਰ ਕੇ ਦੱਸੇਗਾ ਤੈਨੂੰ ਪ੍ਰੋ : ਕੌੜੇ ਦਾ ਪਿਤਾ , ‘’ ਪਤਾ ਨਹੀਂ ਸਹੁਰੇ ਨੂੰ ਕੀ ਪਾਣ ਚੜ੍ਹੀ , ਭਲਾ ਚੰਗਾ ਪਾਣੀ ਪੀ ਕੇ ਮੜਿਆ ਅਤੇ ਛਾਲ ਮਾਰ ਕੇ ਸਿੰਙਾਂ ‘ ਤੇ ਚੁੱਕ ਪਟਕਾ ਮਾਰਿਆ ਮੈਨੂੰ । ਲੱਤ ਟੁੱਟ ਗਈ ਤੇ ਹੋਰ ਵੀ  ਗੁਝੀਆਂ ਸੱਟਾਂ ਲੱਗੀਆਂ  ਕਈ । ਸਾਰੀਆਂ ਰੜਕਦੀਆਂ ਆ ਅਜੇ  ਭਾਈਂ । ਆਹ ਲੱਤ ਤਾਂ ਜੁੜੀ ਨਾ ਜੁੜੀ ਇਕੋ ਬਰਾਬਰ ਈ ਆ , ਜਦ ਭਾਰ ਈ ਨਹੀਂ ਸਹਿੰਦੀ । ਨਾਲੇ ਭਾਈ ਉਮਰ ਉਮਰ ਦੀ ਗੱਲ ਆ , ਬੁੱਢੇ ਹੱਡ ਜੁੜਦੇ ਕਿਥੇ ਆ ਸੌਖ ਨਾਲ ….. । ‘’

ਟੁੱਟੀ ਲੱਤ ਉਤੇ ਬੱਝੀਆਂ ਥਿੰਦੀਆਂ ਪੱਟੀਆਂ ਅਤੇ ਪੱਚਰਾਂ ਨੂੰ ਪਲੋਸ ਕੇ  , ਹਮਦਰਦੀ ਦੇ ਚਾਰ ਅੱਖਰ ਉਂਗਲ ਦਈਂ ਮੇਰੇ … ਆਰ , ਨਹੀਂ ਤਾਂ ਕਹਾਣੀ ਦਾ ਅਗਲਾ ਹਿੱਸਾ ਸੁਣਨ ਤੋਂ ਵਾਂਝਿਆਂ ਜਾਵੇਂਗਾ ।

‘’…. ਆਹ ਵਲੈਤੀ ਵਿਹੜਕੇ ਵੀ ਮਾਰਖੋਰੇ ਹੁੰਦੇ ਆ । ਇਹ ਤਾਂ ਪਤਾ ਹੀ ਨਹੀਂ ਸੀ ਮੈਂਨੂੰ ।ਮਾਰਖੋਰੇ ਹੁੰਦੇ ਸੀ , ਸਾਨ੍ਹ ….. ਇਕ ਸਾਨ੍ਹ ਰਹਿੰਦਾ ਸੀ ਪਿੰਡ ਸਾਡੇ , ਸਾਧ ਦੀ ਕੁਟੀਆ । ਬੱਗਾ ਸਾਨ੍ਹ ਆਖਦੇ ਸੀ , ਲੋਕ ਉਹਨੂੰ । ਉਂਝ ਤਾਂ ਉਹ ਆਲੇ-ਦੁਆਲੇ ਕਈਆਂ ਪਿੰਡਾਂ ਦਾ ਗੇੜਾ ਰੱਖਦਾ ਪਰ ਵੇਲੇ –ਕੁਵੇਲੇ ਬੋਲੀ ਗਾਂ , ਸਾਧ ਦੀ ਕੁਟੀਆ ਪਹੁੰਚ ਕੇ ਜਦੋਂ ਉੱਚੀ ਉੱਚੀ ਅੜੰਬਦੀ , ਤਾਂ ਉਹਦੀ ‘ ਵਾਜ ਸੁਣ , ਉਹ ਜਿਥੇ ਵੀ ਹੁੰਦਾ , ਉਥੋਂ ਸਿੱਧਾ ਫ਼ਸਲਾਂ ਭੰਨਦਾ ਸ਼ੂਟ ਵੱਟ ਲੈਂਦਾ । ਉਹਨੂੰ ਬਰਸੀਨ ,ਚਰ੍ਹੀਆਂ , ਖਾਦੇਂ ਡੁੰਗਦੇ ਨੂੰ ਛਿਛਕਾਰਨਾ ਤਾਂ ਇਕ ਪਾਸੇ ਰਿਹਾ , ਲੋਕੀ ਆਟੇ ਦੇ ਪੇੜੇ ਚਾਰਨ ਲਈ ਸਵੇਰੇ ਤਕਾਲੀਂ ਉਹਦੀ ਬੜ੍ਹਕ ਉਡੀਕਦੇ ਰਹਿੰਦੇ । ਉਹ ਵਾਰੀ ਸਿਰ ਪਿੰਡਾਂ ਦੀਆਂ ਗਲੀਆਂ ਘੁੰਮਦਾ ਦਸ ਵੀਹ ਸੇਰ ਵੰਡ ਖਾ ਕੇ , ਉਥੇ ਈ ਸੁੱਤਾ ਘੁਰਾੜੇ ਮਾਰਦਾ ਰਹਿੰਦਾ ।

‘’ ਪਹਿਲੀਆਂ ਅੰਦਰ ਉਹ ਰਾਜ਼ੀ ਵੀ ਚੰਗਾ ਸੀ ਤੇ ਮਾਰਦਾ ਵੀ ਬਹੁਤ ਸੀ । ਇਹਨੀਂ ਦਿਨੀਂ ਸ਼ਹਿਰ ਵਾਲਿਆਂ ਇਕ ਹੋਰ ਸਾਨ੍ਹ ਛੱਡ ਦਿੱਤਾ –ਕਾਲੇ ਰੰਗ ਦਾ । ਚੜ੍ਹਦੀ ਉਮਰ ਦੀ ਭਰਵੀਂ ਜਾਨ ਸੀ ਉਸ ਦੀ । ਮਾਰਖੋਰਾ  ਘੱਟ ਸੀ ਪਰ ਬੇੱਗੇ ਨਾਲ ਜ਼ਿੱਦ ਕੇ ਆਢਾ ਲੈਂਦਾ । ਉਹ ਜਦ ਵੀ ਟੱਕਰਦੇ ਕਈ ਕਈ ਦਿਨ ਭਿੜਦੇ ਰਹਿੰਦੇ  । ਹੰਢੇ ਹੋਏ ਬੱਗੇ ਤੋਂ ਮਾਰ ਖਾ ਕੇ ਕਾਲਾ ਪਹਿਲਾਂ ਤਾਂ ਕਈ ਵਾਰ ਸ਼ਹਿਰ ਵਲ ਨੂੰ ਦੁੜੱਕੀ ਪੈਂਦਾ ਰਿਹਾ , ਪਰ ਇਕ ਵਾਰ ਕਈ ਦਿਨਾਂ ਦੇ ਵਿਸਮੇ ਕਾਲੇ ਨੇ ਬੱਗੇ ‘ ਤੇ ਗੁਝਾ ਵਾਰ ਕਰ ਦੇ ਉਹਦਾ ਸਿੰਗ ਤੋੜ ਦਿੱਤਾ । ਮੁਢੋਂ ਟੁਟੇ ਸਿੰਗ ‘ ਚੋਂ ਵਗਦੀਆਂ ਖੂਨ ਦੀਆਂ ਨਾਲਾਂ ਛੱਡਦਾ ਅਤੇ ਪੀੜ ਨਾਲ ਸਟਪਟਾਉਂਦਾ , ਉਹ ਦੁੜੱਕੀ ਪਿਆ  ਸਾਧ ਦੀ  ਕੁਟੀਆ ਆ ਲੁਕਿਆ । ਕਈ ਮਹੀਨਿਆਂ ਪਿਛੋਂ ਆਪਣੇ ਚੌੜੇ ਮੋੱਥੇ ‘ਤੇ  ਇੱਕੋ ਸਿੰਗ ਚੁੱਕੀ , ਇਕ ਦਿਨ ਉਹ ਟਾਹਲੀਆਂ ਵਾਲੀ ਜੂਹ ਵਲ ਨਿਕਲਿਆ । ਪਰ ਦੋਂਹ ਚੌਂਹ ਖੇਤਾਂ ਦੀ ਵਿੱਥ ‘ ਤੇ ਤਣ ਕੇ ਖੜੋਤੇ ਕਾਲੇ ਤੋਂ ਡਰ ਕੇ ਪਿਛਾਂਹ ਨਹੀਂ ਪਰਤਿਆ । ਨਿੱਘਰ ਚੁੱਕੀ ਦੇਹੀ ਦੇ ਢਿਲਕੇ ਮਾਸ ਉਤੇ ਭਿਣਕਦੀਆਂ ਮੱਖੀਆਂ ਨੂੰ ਪੂਛ ਨਾਲ ਉਡਾਉਂਦਾ , ਬੱਸ ਸਹਿਜੇ ਸਹਿਜੇ  ਤੁਰਦਾ ਇਕ ਟਾਹਲੀ ਦੀ ਸੰਘਣੀ ਛਾਵੇਂ ਜਾ ਖੜਾ ਹੋਇਆ ।

‘’ ਦੇਖਣ ਵਾਲੇ ਦੱਸਦੇ ਆ ਕਿ ਕਾਲੇ ਨੇ ਉਹਨੂੰ ਵੇਖ ਕੇ ਪਹਿਲਾਂ ਵਾਂਗ ਹੁੰਗਾਰਾ ਨਹੀਂ ਮਾਰਿਆ , ਸਗੋਂ ਭਿੱਗੀ ਬਿੱਲੀ ਵਾਂਗ ਬੱਗੇ ਕੋਲ ਜਾ ਖੜਾ ਹੋਇਆ ,ਜਿਵੇਂ ਪਹਿਲੀ  ਕੀਤੀ ਦਾ ਪਛਤਾਵਾ ਕਰ ਰਿਹਾ ਹੋਵੇ । ਦੇਖਣ ਵਾਲੇ ਦੱਸਦੇ ਆ ਕਿ ਦੋਨੋਂ ਕਿੰਨਾ ਈ ਚਿਰ ਅਡੋਲ ਇਕ ਦੂਜੇ ਵਲ ਦੇਖਦੇ ਰਹੇ , ਫਿਰ ਕੁਝ ਚਿਰ ਪਿਛੋਂ ਨੀਵੀਆਂ ਪਾਈ ਆਪਣੇ ਆਪਣੇ ਰਸਤੇ ਮੁੜ ਗਏ – ਆਖਿਰ ਸੀ ਤਾਂ ਗਊ ਦੇ ਜਾਏ ਹੀ ਨਾ … । ਉਹ ਦਿਨ ਜਾਏ ਤੇ ਅੱਜ ਦਾ ਦਿਨ ਆਏ , ਮੁੜ ਦੋਨਾਂ ਵਿਚ ਕਦੀ ਤਕਰਾਰ ਨਹੀਂ ਹੋਇਆ । ਜੇ ਬੱਗਾ ਇਕ ਗਲੀ ਹੁੰਦਾ , ਤੇ ਕਾਲਾ ਦੂਜੀ ਰਾਹੀਂ ਲੰਘ ਜਾਂਦਾ ।

‘’ ਉਂਝ ਇਹਨੀ ਦਿਨੀਂ ਸ਼ਹਿਰ ਸਲੋਤਰਖਾਨੇ ਵਾਲਿਆਂ ਵਲੈਤੀ ਸਾਨ੍ਹ ਲਿਆ ਕੇ ਨਸਲ-ਬੰਦੀ ਸ਼ੁਰੂ ਕਰ ਦਿੱਤੀ ਹੋਈ ਸੀ , ਪਰ ਲੋਕੀਂ , ਹਾਲੀ ਵੀ ਕਾਲੇ ਦੀ ਹੀ ਭਾਲ ਕਰਦੇ ਸਨ । ਹੁਣ ਤਾਂ ਸਾਰੇ ਲੋਕ ਸਿਆਣੇ  ਹੋ ਗਏ ਆ, ਪਹਿਲੋ-ਪਹਿਲ ਆਖਦੇ ਸੀ ਕਿ ਗਊ ਮਾਤਾ ਭ੍ਰਿਸ਼ਟ ਹੋ ਜਾਊ । ਹੋਰ ਤਾਂ ਹੋਰ  ਅਸੀਂ ਆਪਦੀ ਵਹਿੜ ਦੇ ਦੋ ਸੂਏ ਕਾਲੇ ਸਾਨ੍ਹ ਤੋਂ ਲਏ । ਕਾਲਾ ਮਾਰਦਾ ਨਹੀਂ ਸੀ , ਪਰ ਬੱਗੇ ਨਾਲੋਂ ਕਿਤੇ ਬਹੁਤੀ ਜਾਨ ਅੰਦਰ ਸੀ ….. ਹੁਣ ਤਾਂ ਸਰਦਾਰਾ , ਸਮੇਂ ਈ ਬਦਲ ਗਏ , ਨਾ ਕੋਈ  ਸਾਨ੍ਹ ਛੱਡਦਾ, ਨਾ ਕੋਈ ਫ਼ਸਲਾਂ ਨੂੰ ਮੂੰਹ ਲਾਉਣ ਦਿੰਦਾ । ਵੇਲੇ ਵੇਲੇ ਦੀਆਂ ਗੱਲਾਂ ਹਨ । ਸਲੋਤਰਖਾਨੇ ਵਾਲਿਆਂ ਕੋਲ ਨਵੀਆਂ ਨਵੀਆਂ ਨਸਲਾਂ ਦੇ ਸਾਨ੍ਹ ਆਉਂਦੇ ਆ । ਦੇਸੀ ਤੋਂ ਦੋਗਲੀਆਂ ਅਤੇ ਦੋਗਲੀਆਂ ਤੋਂ ਵਲੈਤੀ ਬਣੀਆਂ ਗਾਵਾਂ ਕਿਤੇ ਦੁੱਧ ਦਿੰਦੀਆਂ ਰਜਾ ਦੇਂਦੀਆਂ , ਪਰ ਰੱਖ ਕੋਈ ਕੋਈ ਈ ਸਕਦਾ –ਮਾਈ ਦਾ ਲਾਲ । ਹਾਰੀ –ਸਾਰੀ ਦਾ ਕੰਮ ਨਹੀਂ । ਮਾਵਾਂ ਵਰਗੇ ਈ ਇਹਨਾਂ ਦੇ ਪੁੱਤ ਆ – ਹਾਥੀਆਂ ਜਿੱਡੇ ਕੱਦ-ਕਾਠ ਆ ਵਹਿੜਕਿਆਂ ਦੇ , ਅਤੇ ਗੈਂਡਿਆਂ ਜਿੰਨਾ ਜ਼ੋਰ ਆ ਸਹੁਰਿਆਂ ਅੰਦਰ …. ।‘’

ਇਹ ਕਹਾਣੀ ਸੁਣਨ ਤਕ ਤੈਨੂੰ ਉਬਾਸੀਆਂ ਆਉਣ ਲੱਗ ਪੈਣਗੀਆਂ । ਚਾਹ ਦੀ ਉਡੀਕ ਨਾ ਕਰੀਂ । ਪ੍ਰੋ : ਕੌੜੇ ਦੇ ਘਰ ਚਾਹ ਵੇਲੇ ਹੀ ਸਾਰਿਆਂ ਨੂੰ ਚਾਹ ਮਿਲਦੀ ਆ , ਪਹਿਲੇ ਨਹੀਂ … । ਏਨੇ ਚਿਰ ਤਕ ਪ੍ਰੋ : ਕੌੜੇ ਦੇ ਸਕੂਟਰਵੀ ਕੋਠੀ ਅੰਦਰ ਸਹਿਜੋ ਦੇਣੀ ਆ ਖੜਾ ਹੋਵੇਗਾ । ਉਹ ਸਨੇਹ ਨਾਲ ਤੈਨੂੰ ਜੱਫੀ ਵਿਚ ਲਵੇਗਾ ਅਤੇ ਆਪਣੇ ਕਮਰੇ ਅੰਦਰ ਲੈ ਜਾਵੇਗਾ । ਉਹ ਗੋਸ਼ਟੀ ਸਮੇਂ ‘ ਆ ਪਏ ’ ਕਿਸੇ ਬਹੁਤ ਜ਼ਰੂਰੀ ਕੰਮ ਦਾ ਉਲੇਖ ਕਰੇਗਾ …. ਕਿ ‘’ ਅੱਜ ‘ ਅੰਕਲ ਹੋਰੀ ‘ ਆਪਣੇ ਘਰ ਆਉਣੇ ਸੀ – ਅਗਲੇ ਦੋ ਦਿਨ ਉਹਨਾਂ ਦਾ ਆਪਣੇ ਹੀ ਇਲਾਕੇ ਦਾ ਟੂਰ ਪ੍ਰੋਗਰਾਮ ਹੈ – ਸ਼ਾਹਪੁਰ ਮਿਡਲ ਸਕੂਲ ਨੂੰ ਹਾਈ ਅਤੇ ਲੰਗਰਕੋਟ ਪ੍ਰਾਇਮਰੀ ਨੂੰ ਮਿਡਲ ਕਰਨ ਲਈ ਫ਼ੰਕਸ਼ਨਾਂ ਦੀ ਤਿਆਰੀ ਕਰਨੀ ਸੀ – ਕੋਮਲਦੀਪ ਤੇ ਜਗਰੂਪ ਕੌਰ ਨੂੰ ਕਾਨਟੈਕਟ ਕਰਨਾ ਸੀ । ਉਂਝ ਤਾਂ ਲੋਕ ਆਪਣੇ ਕੰਮਾਂ ਲਈ ਹੀ ਕਾਫੀ ਇਕੱਠੇ ਹੋਏ ਹੁੰਦੇ ਹਨ –ਕੋਈ ਭਰਤੀ , ਕੋਈ ਨੌਕਰੀ , ਕੋਈ ਬਦਲੀ ,ਕੋਈ ਤਰੱਕੀ ,ਕੋਈ  ਸ਼ਕਾਇਤ ਲੈ ਕੇ ਆਇਆ ਹੁੰਦਾ ਹੈ , ਪਰ ਫਿਰ ਵੀ ਮਾਸ਼ਿਜ਼ ਨੂੰ ਇਕੱਠਾ ਕਰ ਕੇ ਬਿਠਾਈ ਰੱਖਣ ਲਈ ਤੂੰਬੀ ਵਾਲਿਆਂ ਦਾ ਆਸਰਾ ਲੈਣਾ ਈ  ਪੈਂਦਾ ਹੈ ‘’ ਆਦਿ ਆਦਿ ।

ਏਨੇ ਚਿਰ ਵਿਚ ਨੌਕਰਾਂ ਲਈ ਬਣੀ ਚਾਹ ਬਾਹਰ ਚਲੀ ਜਾਵੇਗੀ । ਘਰ ਦੇ ਜੀਆਂ ਲਈ ਬਣੀ ਚਾਹ ਨਾਲ ਤੁਹਾਡੀ ਗਲਬਾਤ ਅੰਦਰ ‘ ਹੋਰ ’ ਨਿੱਘ ਆਵੇਗਾ। ਤੂੰ ਆਪਣੇ ਖੋਜ-ਪਤਰਾਂ ਅਤੇ ਸਾਹਿਤਕ ਸਮਾਗਮਾਂ ਦੀ ਸੂਚੀ ਦੱਸਣ ਲਈ ਸਾਹਿਤਕ ਵਾਤਾਵਰਣ ਪੈਦਾ ਕਰਨ ਦਾ ਯਤਨ ਕਰੇਂਗਾ , ਪ੍ਰੋ : ਕੌੜਾ ਆਪਣੇ ‘ ਅੰਕਲ ’ ਦੀਆਂ ਰਾਜਸੀ ਸਰਗਰਮੀਆਂ ਦਾ ਚਿੱਠਾ ਪੜ੍ਹਨ ਲਈ ਵਾਰਤਾਲਾਪ ਦਾ ਰੁਖ ਆਪਣੀ ਵਲ ਮੋੜੇਗਾ । ਤੂੰ ਚੰਗੇ ਅਤੇ ਸਿਹਤਮੰਦ ਸਾਹਿਤ ਰਾਹੀਂ ਸਭਿਆਚਾਰਕ ਕਦਰਾਂ-ਕੀਮਤਾਂ ਦੀ ਸੰਭਾਲ ਕਰਨ ‘ ਤੇ ਜ਼ੋਰ ਦੇਵੇਂਗਾ । ਉਹ ਲੱਚਰ ਅਤੇ ਅਸ਼ਲੀਲ ਲਿਖਤਾਂ ਨੂੰ ਰੁਮਾਂਚਿਕ ਆਖ  ਕੇ ਪਬਲਿਕ ਜਸਲਿਆਂ ਦੀ ਰੌਣਕ ਨਾਲ ਜੋੜੇਗਾ । ਤੂੰ ਉਸਾਰੂ ਸੋਚ ਪੈਦਾ ਕਰਨ ਨੂੰ ਅਸਲੀ ਸਮਾਜ-ਸੇਵਾ ਆਖੇਂਗਾ , ਉਹ ਨਿੱਜੀ ‘ ਕੰਮ ’  ਨੂੰ ਲੋਕ ਸੇਵਾ ਗਰਦਾਨ ਕੇ ਰਹੇਗਾ- ਕਿ ‘’ ਜੇ ‘ਅੰਕਲ ’ ਦੇ ਮੰਤਰੀ ਹੁੰਦਿਆ‘ ਆਪਣਿਆਂ ‘ ਨੂੰ ਕੋਈ ਲਾਭ ਨਾ ਹੋਇਆ ਜਿਹਨਾਂ ਇਲੈਕਸ਼ਨਾਂ ਵਿਚ ‘ ਹੈਲਪ ‘  ਕੀਤੀ ਸੀ , ਉਹਨਾਂ ਤੋਂ ਅਗੋਂ ਆਪਾਂ ਕੀ ਆਸ ਰੱਖਾਂਗੇ ? ‘’

ਪ੍ਰੋ : ਕੌੜਾ ਤੈਨੂੰ ਵੀ ਯੂਨੀਵਰਸਿਟੀ ਦੀ ਕੋਈ ਚੇਅਰ ਹਥਿਆਉਣ ਲਈ ਲੋੜੀਂਦੀ  ‘ ਸੇਵਾ ’ ਦੀ ਪੇਸ਼ਕਯ ਕਰੇਗਾ , ਭਾਵੇਂ ਕਿਸੇ ਡੀ . ਲਿਟ ਨੂੰ ਉਛਾਲ ਕੇ ਹੀ ਕਿਉਂ ਨਾ ਖਾਲੀ ਕਰਨੀ ਪਵੇ । ਉਹ ਆਪਣੇ ‘ ਅੰਕਲ ’ ਦੀ ਸਰਪਰਸਤੀ ਹੇਠ ਅਜਿਹੇ ਫੰਕਸ਼ਨ ਕਰਨ ਦੀ ਸਿਫਾਰਸ਼ ਵੀ ਕਰੇਗਾ । ਤੇਰੇ ਵਲੋਂ ਅਸਹਿਮਤੀ ਪ੍ਰਗਟਾਉਣ ‘ਤੇ ਉਹ ਤੈਨੂੰ ਧਮਕੀ ਵੀ ਦੇਵੇਗਾ । ਤੇ ਤਕਰਾਰ ਵਧ ਗਿਆ ਤਾਂ ਇਹ ਧਮਕੀ ਮੂੰਹ ਜ਼ਬਾਨੀ ਤਕ ਹੀ ਸੀਮਿਤ ਨਹੀਂ ਰਹੇਗੀ । ਤੇਰੇ ਯਨੀਵਰਸਿਟੀ ਪਹੁੰਚਣ ਤੋਂ ਪਹਿਲਾਂ ਹੀ ਤੇਰੇ ਦਫ਼ਤਰ ਦੀ ਮੇਜ਼ ‘ਤੇ ਪਏ ਸ਼ੀਸ਼ੇ ਹੇਠ ‘ ਕਾਰਨ –ਦੱਸੋ ’ ਨੋਟਿਸ ਅੱਖਾਂ ਪਾੜ ਪਾੜ ਤੇਰੀ ਵੱਲ ਝਾਕਦਾ ਹੋਵੇਗਾ।

ਹੁਣ ਅੱਗੇ ਤੂੰ ਆਪਣਾ ਪੜ੍ਹਿਆ ਵਿਚਾਰੀਂ ਮੇਰੇ …. ਆਰ , ਕਿ ਕਿਸੇ ਉੱਚ-ਪੱਧਰੀ ਚੇਅਰ ਦਾ ਮੁੱਖੀ ਬਣ ਕੇ ਸਾਹਿਤ ਦੀ ਵਧੀਆ ਸੇਵਾ ਕਰ ਸੱਕੇਂਗਾ ਜਾਂ ਫਿਰ ਇਸੇ ਤਰ੍ਹਾਂ ਸਾਹਿਤਕ ਗੋਸ਼ਟੀਆਂ ਅੰਦਰ ਆਪਣੀ ਭਾਸ਼ਾ ਅਤੇ ਸਭਿਆਚਾਰ ਦੀ ਰਾਖੀ ਲਈ ਸਿੰਗ ਫਸਾਈ ਕਰ ਕੇ ?

ਮਾਂ ਦੀਆਂ ਅਸਥੀਆਂ (ਸੱਚੀ ਕਹਾਣੀ)
ਇਹ ਭਲੇ ਸਮੇ ਦੀ ਗੱਲ ਏ,ਜਦੋਂ ਭਾਰਤੀ ਪਾਸਪੋਰਟ ਧਾਰਕ ਨੂੰ ਇੰਗਲੈਂਡ ਸਮੇਤ ਯੌਰਪ ਦੇ ਕਈ ਦੇਸ਼ਾਂ ਵਿੱਚ ਵੀਜ਼ੇ ਤੋਂ ਬਿਨ੍ਹਾਂ ਜਾਣ ਦੀ ਇਜ਼ਾਜਤ ਹੁੰਦੀ ਸੀ।ਸਿਰਫ ਬਾਡਰ ਉਪਰ ਸ਼ੌਅ ਮਨ੍ਹੀ ਦਿਖਾਉਣ ਨਾਲ ਐਂਟਰੀ ਮਿਲ ਜਾਂਦੀ ਸੀ।

ਉਹਨਾਂ ਸਮਿਆਂ ਵਿੱਚ ਹੀ ਚੰਦਰਭਾਨ ਦੇਸੋਂ ਵਿਦੇਸ਼ ਆਇਆ ਸੀ। ਜਿਵੇਂ ਹੁਨਰਮੰਦ ਕਦੇ ਗਰੀਬ ਨਹੀ ਹੁੰਦਾ।ਚੰਦਰਭਾਨ ਵੀ ਇਲੈਕਟ੍ਰਿਕ ਮਕੈਨਿਕ ਸੀ।ਉਸ ਨੂੰ ਕੰਮ ਲੱਭਣ ਵਿੱਚ ਜਿਆਦਾ ਮੁਸ਼ਕਲ ਨਾ ਆਈ।ਉਹ ਬਰਫੀਲੇ ਮੌਸਮ ਤੇ ਸਰਦ ਦਿੱਨਾਂ ਵਿੱਚ ਵੀ ਕੰਮ ਕਰਦਾ,ਤੇ ਸ਼ਾਮ ਨੂੰ ਇੰਡੀਅਨ ਰੈਸਟੋਰੈਂਟ ਵਿੱਚ ਕੰਮ ਕਰਨ ਲਈ ਵੀ ਜਾਦਾਂ ਸੀ।ਕਹਿੰਦੇ ਨੇ ਰੱਬ ਤੋਂ ਕੁਝ ਪਾਉਣ ਲਈ ਮਿਹਨਤ ਵੀ ਜਰੂਰੀ ਆ।ਉਸ ਨੇ ਸਖਤ ਮਿਹਨਤ ਕਰਕੇ ਸਿਰ ਚੜ੍ਹਿਆ ਕਰਜ਼ੇ ਦਾ ਭਾਰ ਲਾਹ ਦਿੱਤਾ ਸੀ।”ਮਿਹਨਤ ਹੀ ਚੰਗੀ ਕਿਸਮਤ ਦੀ ਮਾਂ ਹੈ”।ਇਹ ਮੁਹਾਵਰਾ ਵੀ ਸੱਚ ਕਰ ਦਿਤਾ ਸੀ।

ਚੰਦਰਭਾਨ ਦੀ ਇੱਕ ਅਰੂਣਾ ਨਾਂ ਦੀ ਲੜਕੀ ਨਾਲ ਦੋਸਤੀ ਹੋ ਗਈ।ਉਹ ਆਪਣੇ ਮਾਂ ਬਾਪ ਨਾਲ ਇਸ ਰੈਸਟੋਰੈਂਟ ਵਿੱਚ ਡਿੱਨਰ ਲਈ ਆਉਦੀ ਸੀ।ਉਸ ਦੇ ਮਾਪੇ ਮੈਡਾਗਾਸਕਾਰ ਤੋਂ ਯੌਰਪ ਵਿੱਚ ਆਏ ਸਨ।ਅਰੂਣਾ ਦਾ ਜਨਮ ਵੀ ਇਥੇ ਹੀ ਹੋਇਆ ਸੀ।ਮੈਡਾਗਾਸਕਾਰ ਦੇਸ਼ ਅਫਰੀਕਾ ਦੇ ਕੋਲ ਇੱਕ ਟਾਪੂ ਹੈ।ਜਿਥੇ ਕਈ ਸਦੀਆਂ ਪਹਿਲਾਂ ਉਹਨਾਂ ਦੇ ਪੁਰਖੇ ਭਾਰਤ ਤੋਂ ਆ ਕੇ ਵਸ ਗਏ ਸਨ।ਉਸ ਦੇ ਲਿਸ਼ਕਦੇ ਜਾਮਨੀ ਰੰਗ ਦੇ ਚੇਹਰੇ ਉਪਰ ਏਸ਼ੀਅਨ ਮੂਲ ਹੋਣ ਦੀ ਝਲਕ ਸਾਫ ਦਿਖਾਈ ਦਿੰਦੀ ਸੀ।ਭਾਵੇਂ ਅਰੂਣਾ ਕਦੇ ਵੀ ਭਾਰਤ ਨਹੀ ਗਈ ਸੀ।ਪਰ ਉਸ ਦੇ ਮਨ ਅੰਦਰ ਭਾਰਤ ਪ੍ਰਤੀ ਪਿਆਰ ਕੁੱਟ ਕੁੱਟ ਕੇ ਭਰਿਆ ਹੋਇਆ ਸੀ।ਜਲਦੀ ਹੀ ਉਹ ਸ਼ਾਦੀ ਦੇ ਬੱਧਨ ਵਿੱਚ ਬੱਝ ਗਏ।ਇਸ ਰਿਸ਼ਤੇ ਨੂੰ ਅਰੂਣਾ ਦੇ ਮਾਪਿਆਂ ਨੇ ਵੀ ਕਬੂਲ ਲਿਆ ਸੀ।ਹੁਣ ਉਹਨਾਂ ਦੀ ਗ੍ਰਹਿਸਤੀ ਜਿੰਦਗੀ ਸ਼ੁਰੂ ਹੋ ਚੁੱਕੀ ਸੀ।ਕੁਝ ਸਮੇਂ ਬਾਅਦ ਉਨਾਂ ਦੇ ਘਰ ਲੜਕੇ ਨੇ ਜਨਮ ਲਿਆ।ਜਿਸ ਦਾ ਨਾਮ ਬੋਨੀ ਰੱਖਿਆ ਸੀ।

ਉਹਨਾਂ ਨੇ ਇੱਕ ਨਵਾਂ ਘਰ ਵੀ ਮੁੱਲ ਲੈ ਲਿਆ ਸੀ।ਸਮਾ ਬੀਤਦਾ ਗਿਆ ਬੋਨੀ ਸਕੂਲ ਜਾਣ ਲੱਗ ਪਿਆ।ਉਹ ਸਵੇਰੇ ਬੋਨੀ ਨੂੰ ਸਕੂਲ ਭੇਜ ਕੇ ਆਪ ਕੰਮ ਤੇ ਚਲੇ ਜਾਂਦੇਂ।ਬੋਨੀ ਸਕੂਲ ਤੋਂ ਘਰ ਆਕੇ ਇੱਕਲਾਪਣ ਮਹਿਸੂਸ ਕਰਦਾ।ਉਹ ਮਨ ਹੀ ਮਨ ਵਿੱਚ ਝੁਰਦਾ ਤੇ ਚੁੱਪ ਚੁੱਪ ਰਹਿੰਦਾ।ਮਹੀਨੇ ਸਾਲ ਬੀਤਦੇ ਗਏ,ਵਕਤ ਨਾਲ ਬੋਨੀ ਗਭਰੂ ਹੋ ਗਿਆ ਸੀ।ਉਸ ਨੂੰ ਮਾਪਿਆਂ ਦੇ ਪਿਆਰ ਦੀ ਘਾਟ ਹਮੇਸ਼ਾ ਰੜਕਦੀ ਰਹਿੰਦੀ।ਉਸ ਦਾ ਮੇਲ ਮਿਲਾਪ ਦੋਸਤਾਂ ਮਿਤਰਾਂ ਨਾਲ ਵੱਧ ਚੁੱਕਿਆ ਸੀ।ਉਹ ਕਈ ਵਾਰੀ ਦੋਸਤਾਂ ਨੂੰ ਘਰ ਸੱਦ ਲੈਂਦਾ,ਜਾਂ ਉਹਨਾਂ ਕੋਲ ਚਲਿਆ ਜਾਦਾਂ।ਇਹ ਅੱਠ ਦਸ ਮੁੰਡਿਆ ਦਾ ਇੱਕ ਗਰੁੱਪ ਜਿਹਾ ਬਣ ਗਿਆ ਸੀ।ਜਿਸ ਵਿੱਚ ਨਸ਼ਈ ਤੇ ਅਵਾਰਾ ਕਿਸਮ ਦੇ ਲੜਕੇ ਵੀ ਰਲ ਗਏ ਸਨ।ਬੋਨੀ ਦਾ ਪੜ੍ਹਾਈ ਵੱਲ ਧਿਆਨ ਘਟਣਾ ਸ਼ੁਰੂ ਹੋ ਗਿਆ ਸੀ।ਹੋਲੀ ਹੋਲੀ ਇਹ ਢਾਣੀ ਨਸ਼ਿਆ ਤੇ ਲੜਾਈ ਝਗੜਿਆਂ ਵਿੱਚ ਮਸ਼ਹੂਰ ਹੋ ਗਈ।ਗਰਮਾ ਗਰਮੀ ਵਾਲਾ ਮਹੌਲ ਬੋਨੀ ਨੇ ਘਰ ਵਿੱਚ ਵੀ ਬਣਾ ਲਿਆ ਸੀ।ਬੁਰੀ ਸੰਗਤ ਵਿੱਚ ਪੈਣ ਦੀ ਖਬਰ ਚੰਦਰਭਾਨ ਤੇ ਅਰੂਣਾ ਨੂੰ ਮਿਲ ਚੁੱਕੀ ਸੀ।ਪਰ ਹੁਣ ਪਾਣੀ ਸਿਰ ਉਪਰੋਂ ਦੀ ਲੰਘ ਗਿਆ ਸੀ।ਕਹਿੰਦੇ ਨੇ ਚਿੰਤਾ ਚਿਖਾ ਬਰਾਬਰ ਹੁੰਦੀ ਆ!ਪੁੱਤਰ ਦੇ ਗ਼ਮ ਨਾਲ ਅਰੂਣਾ ਨੂੰ ਬੀਮਾਰੀਆਂ ਨੇ ਘੇਰ ਲਿਆ।ਸ਼ੂਗਰ ਦੀ ਵਜ੍ਹਾ ਨਾਲ ਅੱਖਾਂ ਦੀ ਰੋਸ਼ਨੀ ਵੀ ਘੱਟਣ ਲੱਗ ਪਈ।ਇੱਕ ਜਮਾਇੱਕਾ ਦੀ ਕਹਾਵਤ ਹੈ,ਜਿੰਦਗੀ ਸ਼ੜਕ ਦੀ ਤਰ੍ਹਾਂ ਏ,ਅਗਰ ਉਸ ਉਪਰ ਲੱਗੇ ਸੂਚਿਤ ਬੋਰਡਾਂ ਵੱਲ ਬੇਧਿਆਨਾ ਹੋ ਜਾਵੇ ਤਾਂ ਚਾਲਕ ਦੀ ਜਿੰਦਗੀ ਖਤਰਿਆਂ ਤੋਂ ਖਾਲੀ ਨਹੀ ਹੁੰਦੀ।ਇੱਕ ਦਿੱਨ ਅਰੂਣਾ ਨੇ ਚੰਦਰਭਾਨ ਨੂੰ ਕਿਹਾ,”ਸਾਡੇ ਇੱਕੋ ਹੀ ਬੇਟਾ ਏ,ਉਹ ਵੀ ਨਲਾਇਕ, ਕੰਮ ਕੀਹਦੇ ਲਈ ਕਰਦੇ ਆਂ?”।ਅਰੂਣਾ ਦੇ ਦੁੱਖ ਭਰੇ ਬੋਲ ਸੁਣਕੇ, ਚੰਦਰਭਾਨ ਨੇ ਪੈਨਸ਼ਨ ਅਪਲਾਈ ਕਰ ਦਿੱਤੀ ਤੇ ਕੁਝ ਦੇਰ ਬਾਅਦ ਉਹ ਸੇਵਾ ਮੁਕਤ ਹੋ ਗਏ।

ਬੋਨੀ ਨਸ਼ੇ ਦੀ ਹਾਲਤ ਵਿੱਚ ਕਦੇ ਕਦੇ ਘਰ ਆਉਦਾ।ਨਸ਼ੇ ਦੇ ਕੇਸ ਵਿੱਚ ਪੁਲਿਸ ਵੀ ਬੋਨੀ ਦੀ ਭਾਲ ਕਰ ਰਹੀ ਸੀ।ਉਹ ਕਈ ਵਾਰ ਘਰ ਆਈ,ਪਰ ਉਹ ਖਾਲੀ ਹੱਥ ਪਰਤ ਜਾਂਦੀ ਰਹੀ।ਅਰੂਣਾ ਦੀ ਸਿਹਤ ਦਿੱਨ ਬਦਿੱਨ ਵਿਗੜਦੀ ਜਾ ਰਹੀ ਸੀ।ਇੱਕ ਮੰਦਭਾਗਾ ਦਿੱਨ ਚੜ੍ਹਿਆ ਅਰੂਣਾ ਦੇ ਸਾਹਾਂ ਦਾ ਅੰਤ ਹੋ ਗਿਆ।ਚੰਦਰਭਾਨ ਨੇ ਸਕੇ ਸਬੰਧੀ ਤੇ ਦੋਸਤਾਂ ਦੀ ਮੱਦਦ ਨਾਲ ਅਰੂਣਾ ਦੇ ਸਸਕਾਰ ਦਾ ਪ੍ਰਬੰਧ ਕੀਤਾ।ਬੋਨੀ ਮਾਂ ਦੇ ਸਸਕਾਰ ਤੇ ਵੀ ਨਾ ਆਇਆ।ਲੋਕ ਚਰਚਾ ਸੀ ਕਿ ਬੋਨੀ ਨੂੰ ਨਸ਼ੇ ਦੇ ਕੇਸ ਵਿੱਚ ਸਜ਼ਾ ਹੋਈ ਹੈ।ਮਾਂ ਦੀ ਮੌਤ ਦਾ ਉਸ ਨੂੰ ਜੇਲ੍ਹ ਵਿੱਚ ਹੀ ਪਤਾ ਲੱਗਿਆ ਸੀ।

ਅਰੂਣਾ ਦੇ ਜਾਣ ਤੋਂ ਬਾਅਦ ਚੰਦਰਭਾਨ ਘਰ ਵਿੱਚ ਪਾਗਲਾਂ ਵਾਂਗ ਘੁੰਮਦਾ ਰਹਿੰਦਾ।ਉਸ ਦੀ ਜਿੰਦਗੀ ਬੀਆਬਾਨ ਦਾ ਰੁੱਖ ਬਣ ਗਈ ਸੀ।ਉਸ ਨੂੰ ਇੰਝ ਲਗਦਾ ਜਿਵੇਂ ਉਹ ਪਿਛਲੇ ਜਨਮ ਦੀ ਸਜ਼ਾ ਭੁਗਤ ਰਿਹਾ ਹੋਵੇ।ਬੋਨੀ ਤਿੰਨ ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਇਆ।ਜਿਸ ਦੇ ਅਉਣ ਦੀ ਖੁਸ਼ੀ ਨਾ ਹੋਵੇ ਜਾਣ ਦੀ ਕੀ ਹੋਣੀ ਏ!ਚੰਦਰਭਾਨ ਦਾ ਵੀ ਇਹੋ ਹਾਲ ਸੀ।ਇੱਕ ਦਿੱਨ ਉਹ ਸੋਫੀ ਹਾਲਤ ਵਿੱਚ ਆਇਆ,ਚੰਦਰਭਾਨ ਨੇ ਮੌਕਾ ਦੇਖਦਿਆ ਗੱਲ ਤੋਰੀ,”ਬੇਟਾ ਤੇਰੀ ਮੰਮੀ ਦੀਆਂ ਅਸਥੀਆਂ ਭਾਰਤ ਜਾ ਕੇ ਉਤਾਰ ਆਈਏ?ਕਈ ਮਹੀਨੇ ਹੋ ਗਏ ਸ਼ਮਸ਼ਾਨ ਘਾਟ ਚ’ ਪਈਆਂ ਨੇ,ਮੇਰੇ ਕੱਲੇ ਚ’ ਜਾਣ ਦੀ ਹਿੰਮਤ ਨਹੀ ਲੰਂਬਾ ਸਫਰ ਏ”।”ਸੁਣਿਆ ਅਸਥੀਆ ਨੂੰ ਬਹੁਤੀ ਦੇਰ ਨਹੀ ਰੱਖੀਦਾ!ਜੇ ਮੈਨੂੰ ਕੁਝ ਹੋ ਗਿਆ ਸਿਵਿਆਂ ਚ’ ਹੀ ਰੁਲਣਗੀਆਂ”।”ਤੇਰੀ ਮੰਮੀ ਦੀ ਇੱਛਾ ਸੀ,ਕਿ ਮੈਂ ਜਿਉਦੇ ਜੀਅ ਤਾਂ ਨਾਂ ਜਾ ਸਕੀ।ਪਰ ਮੇਰੀਆਂ ਅਸਥੀਆਂ ਭਾਰਤ ਜਰੂਰ ਲੈ ਜਾਓ!”

ਬੋਨੀ ਗੱਲ ਕੱਟਦਾ ਬੋਲਿਆ,”ਡੈਡ ਸ਼ਮਸ਼ਾਨ ਘਾਟ ਵਿੱਚ ਕਿੰਨੀ ਦੇਰ ਰੱਖ ਸਕਦੇ ਆ”?”ਵੱਧ ਤੋਂ ਵੱਧ ਇੱਕ ਸਾਲ” “ਥੋੜੀ ਰੁੱਕ ਜਾਨੇ ਆ ਡੈਡ,ਸ਼ਾਇਦ ਤੂੰ ਵੀ ਥੋੜੀ ਦੇਰ ਤੱਕ ਚਲਿਆ ਜਾਵੇਂ”!”ਦੋਵਾਂ ਦੀਆ ਇਕੱਠੀਆਂ ਹੀ ਪਾ ਆਵਾਂਗਾ”।ਪੁੱਤ ਦੇ ਬੋਲ ਸੁਣ ਕੇ ਚੰਦਰਭਾਨ ਦੇ ਪੈਰਾਂ ਥੱਲਿਓ ਜਿਵੇਂ ਜਮੀਨ ਖਿਸਕ ਗਈ ਸੀ।ਉਹ ਪੱਥਰ ਦੀ ਮੂਰਤ ਬਣਿਆ ਉਤਾਂਹ ਵਲ ਵੇਖਣ ਲੱਗ ਪਿਆ।ਥੋੜੀ ਦੇਰ ਬਾਅਦ ਧੜੱਮ ਦੀ ਅਵਾਜ਼ ਆਈ ਚੰਦਰਭਾਨ ਫਰਸ਼ ਤੇ ਪਿਆ ਸੀ।ਉਸ ਦੇ ਅੰਦਰਲਾ ਭੌਰ ਉਡਾਰੀ ਮਾਰ ਗਿਆ ਸੀ।ਸਾਹਮਣੇ ਵਾਲੀ ਖਿੜ੍ਹਕੀ ਦੀਆਂ ਤਾਕੀਆਂ ਤੇਜ਼ ਹਵਾ ਦੇ ਬੁੱਲ੍ਹੇ ਨਾਲ ਠਾਹ੍ਹ ਕਰਕੇ ਬੰਦ ਹੋ ਗਈਆਂ।ਕਿਸੇ ਨੇ ਸੱਚ ਹੀ ਕਿਹਾ ਏ, ਸਮਾ ਚੰਗਾ ਹੈ ਸਭ ਕੁਝ ਤੁਹਾਡਾ,ਸਮਾਂ ਬੁਰਾ ਹੈ ਤੁਹਾਡਾ ਆਪਣਾ ਵੀ ਨਹੀ,!………

ਜੰਗ
ਭਾਰਤ-ਪਾਕਿਸਤਾਨ ਵਿਚਾਲੇ ਜੰਗ ਦੇ ਮਾਹੌਲ ਦੀਆਂ ਖਬਰਾਂ ਗਲੀਆਂ, ਪਿੰਡਾਂ, ਬਜਾਰ ਤੇ ਸ਼ਹਿਰ ਵਿੱਚ ਪੂਰੀ ਤਰਾਂ ਫੈਲੀਆਂ ਸਨ। ਰਾਤ ਨੂੰ ਰੋਜ ਹੀ ਮੌਕ ਡਰਿਲ ਹੁੰਦੀ ਸੀ ਤੇ ਰਾਤ ਨੂੰ ਦੋ ਦੋ ਘੰਟੇ ਲਾਇਟਾਂ ਬੰਦ ਹੋ ਜਾਂਦੀਆਂ ਸਨ। ਸੱਤ ਵਜੇ ਤੋਂ ਬਾਦ ਕੋਈ ਵੀ ਗਲੀ ਬਜਾਰ ਵਿੱਚ ਨਹੀ ਦਿਸਦਾ ਸੀ। ਪਿੰਡਾਂ ਦਾ ਹਾਲ ਤਾਂ ਇਸ ਤੋਂ ਵੀ ਮਾੜਾ ਸੀ ਛੇ ਵਜੇ ਤੋਂ ਬਾਦ ਹੀ ਜੰਗ ਦੇ ਮਾਹੌਲ ਵਰਗੀ ਮੁਰਦੀਹਾਨੀ ਸਾਰੇ ਪਿੰਡਾਂ ਵਿੱਚ ਛਾ ਜਾਂਦੀ ਸੀ। ਸਾਰੇ ਦਾ ਸਾਰਾ ਪਿੰਡ ਹੀ ਸੁਸਰੀ ਵਾਂਗ ਸੌਂ ਜਾਂਦਾ ਸੀ।

ਬਾਰੂ ਅੱਧਖੜ ਉਮਰ ਦਾ ਮਜਦੂਰ ਸੀ ਜੋ ਮਿਸਤਰੀਆਂ ਮਗਰ ਕੰਮ ਤੇ ਜਾਂਦਾ ਸੀ। ਦੋ ਨਿਆਣੇ ਕੁੜੀ ਮੁੰਡਾ ਅਠਵੀਂ ਤੇ ਛੇਵੀ ਚ ਪੜਦੇ ਸਨ। ਘਰ ਵਾਲੀ ਪੰਮੀ ਲੋਕਾਂ ਦਾ ਘਰ ਸਫਾਈ ਤੇ ਕੱਪੜੇ ਧੋਣ ਦਾ ਕੰਮ ਕਰਦੀ ਸੀ। ਉਸਦਾ ਪਿੰਡ ਚੱਕ ਬਾਰਡਰ ਤੇ ਭਿੱਖੀਵਿੰਡ ਸ਼ਹਿਰ ਦੇ ਵਿਚਾਲੇ ਸੀ। ਨਿੱਤ ਖਬਰਾਂ ਆ ਰਹੀਆਂ ਸਨ ਕਿ ਫਲਾਣੇ ਡਰੋਨ ਡਿੱਗਾ ਕਦੇ ਢਿਮਕਾਣੇ ਥਾਂ ਡਰੋਨ ਡਿੱਗਾ। ਹਰ ਰੋਜ ਦਾ ਮਾਹੌਲ ਲੱਗਦਾ ਸੀ ਜੰਗ ਅੱਜ ਵੀ ਲੱਗੀ ਤੇ ਬਸ ਕੱਲ ਵੀ ਲੱਗੀ। ਲੋਕਾਂ ਨੇ ਸਟੋਰਾਂ ਦੁਕਾਨਾਂ ਤੋਂ ਸੌਦੇ ਦਾਲਾ, ਚੌਲਾਂ ਨਾਲ ਘਰ ਭਰ ਲਏ ਸਨ। ਸਬਜੀਆਂ-ਸੌਦਿਆਂ ਦੇ ਰੇਟ ਅਸਮਾਨਾਂ ਨੂੰ ਛੂੰਹਣ ਲੱਗੇ ਸਨ।

ਅੱਜ ਸ਼ਹਿਰ ਵਿੱਚ ਕਰਫਿਊ ਲੱਗਾ ਸੀ। ਸਰਕਾਰ ਦੇ ਮਨਾ ਕਰਨ ਦੇ ਬਾਵਜੂਦ ਵੀ ਘਰਾਂ ਤੋਂ ਇੱਕਾ ਦੁੱਕਾ ਹੀ ਲੋਕ ਸੜਕੀ ਅਵਾਜਾਈ ਕਰਦੇ ਦੇਖੇ। ਬਾਰੂ ਨੂੰ ਪਤਾ ਸੀ ਕਿ ਉਸਦੇ ਘਰ ਰਾਤ ਨੂੰ ਪਕਾਉਣ ਲਈ ਆਟਾ ਨਹੀਂ ਹੈ। ਇਸ ਲਈ ਉਸ ਨਾ ਚਾਹੁੰਦੇ ਵੀ ਦਿਹਾੜੀ ਲੱਭਣ ਸ਼ਹਿਰ ਜਾਣ ਦਾ ਮਨ ਬਣਾਇਆ। ਘਰੋਂ ਚਾਹ ਦਾ ਕੱਪ ਪੀ ਬਾਰੂ ਨੇ ਸਾਇਕਲ ਦਾ ਪੈਡਲ ਮਾਰਿਆ ਤੇ ਤੁਰ ਪਿਆ।

ਪਿੰਡ ਦੀ ਸੁਨ ਮਸਾਨ ਗਲੀਆਂ ਚੋ ਲੰਘਦੇ ਉਹ ਸ਼ਹਿਰ ਦੇ ਚੌਂਕ ਵਿੱਚ ਜਾ ਅੱਪੜਿਆ। ਸ਼ਹਿਰ ਦੇ ਚੌਕ ਵਿੱਚ ਪੁਲਿਸ ਤੇ ਫੌਜੀ ਦਸਤਿਆਂ ਦੀ ਭੀੜ ਸੀ। ਹਰ ਲੰਘਣ ਵਾਲੇ ਨੂੰ ਉਹ ਚੈੱਕ ਕਰਦੇ ਤੇ ਹਦਾਇਤਾਂ ਕਰਦੇ ਤੋਰ ਰਹੇ ਸਨ। ਉਹ ਡਰਦਾ ਡਰਦਾ ਉਸ ਜਗਾ ਜਾ ਖਲੋਤਾ ਜਿਥੋ ਅਕਸਰ ਲੋਕ ਮਜਦੂਰਾਂ ਨੂੰ ਕੰਮ ਲਈ ਲਿਜਾਂਦੇ ਸਨ। ਇੱਕ ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਕੋਈ ਦਿਹਾੜੀ ਲਿਜਾਣ ਵਾਲਾ ਨਾ ਮਿਲਿਆ।

ਇੱਕ ਫੌਜੀ ਉਸ ਵੱਲ ਆਇਆ ਤੇ ਬੋਲਿਆ, “ ਹਾਂਜੀ, ਬਾਈ ਸਾਬ, ਆਪ ਕਿਆ ਕਰ ਹੋ ਜਹਾਂ, ਆਪ ਕੋ ਪਤਾ ਨਹੀਂ ਜੰਗ ਲਗਣੇ ਵਾਲੀ, ਘਰ ਜਾਓ, ਆਪਣੇ ਪਰਿਵਾਰ ਕੇ ਪਾਸ। ”

ਬਾਰੂ ਸੋਚੀਂ ਪੈ ਗਿਆ, ਉਹ ਡਰਦਾ ਬੋਲਿਆ, “  ਜੀ, ਜੰਗ ਲੱਗਣ ਵਾਲੀ ਹੈ, ਮੈਂ ਤਾਂ ਜੀ ਦਿਆੜੀ……..। ”

ਫੌਜੀ ਫੇਰ ਬੋਲਿਆ, “ ਹਾਂਜੀ, ਹਾਂਜੀ ਜੰਗ ਕੇ ਅਸਾਰ ਹੈ, ਕੁਝ ਪਤਾ ਨਹੀਂ ਕਬ ਜੰਗ ਸ਼ੁਰੂ ਹੋ ਜਾਏ, ਘਰ ਜਾਓ, ਜਹਾਂ ਨਹੀਂ ਰੁਕਣਾ। ”

ਦਿਨ ਦੇ ਗਿਆਰਾਂ ਵੱਜ ਰਹੇ ਸਨ, ਅੱਧਾ ਦਿਨ ਲਗਭਗ ਚਲਾ ਗਿਆ ਸੀ। ਸਵੇਰੇ ਤੜਕੇ ਦਾ ਤੁਰਿਆ ਸੀ, ਬਾਰੂ ਨੂੰ ਭੁੱਖ ਸਤਾਉਣ ਲੱਗੀ। ਮੋਢੇ ਦੇ ਪਰਨੇ ਨੂੰ ਟੋਹਿਆ ਤੇ ਕੁਝ ਨਾ ਮਿਲਿਆ। ਭੁੱਖਾ ਭਾਣਾ ਤੇ ਜੰਗ ਬਾਰੇ ਸੋਚਦਾ ਕਿ ਅੱਜ ਉਸ ਵਰਗੇ ਕਿੰਨੇ ਭੁੱਖੇ ਭਾਣੇ ਤੇ ਕੰਮਾਂ-ਦਿਆੜੀਆਂ ਤੋਂ ਵਾਂਝੇ ਜੰਗ ਦੇ ਮਾਹੌਲ ਵਿੱਚ ਭੁੱਖ ਨਾਲ ਜੰਗ ਕਰਦੇ ਹਾਰ ਰਹੇ ਹੋਣਗੇ।

ਫੇਰ ਉਸ ਨੇ ਅਧਮੋਏ ਜਿਹੇ ਪੈਰਾਂ ਨਾਲ ਪੈਡਲ ਮਾਰਿਆ ਤੇ ਮੁੜ ਪਿੰਡ ਨੂੰ ਹੋ ਤੁਰਿਆ। ਰਸਤੇ ਵਿੱਚ ਸੜਕ ਕਿਨਾਰਿਓ ਨਲਕੇ ਤੋਂ ਪਾਣੀ ਪੀ ਕੇ ਉਹ ਰਹਿੰਦੇ ਸਫਰ ਲਈ ਫਿਰ ਤੁਰ ਪਿਆ। ਰਸਤੇ ਵਿੱਚ ਉਹ ਨਹਿਰ ਕਿਨਾਰੇ ਰੁੱਖਾਂ ਦੀ ਛਾਵੇਂ ਘੜੀ ਪਲ ਸਾਹ ਲੈਣ ਲਈ ਰੁਕਿਆ ਫੇਰ ਨੇੜੇ ਚਲਦੀ ਬੰਬੀ ਤੋਂ ਪਾਣੀ ਸਿਰ ਵਿੱਚ ਪਾ ਕੇ ਠੰਡਕ ਮਹਿਸੂਸ ਕੀਤੀ ਤੇ ਫੇਰ ਗੁਰਦੁਆਰੇ ਸਾਹਿਬ ਵੱਲ ਹੋ ਤੁਰਿਆ ਮਤੇ ਗੁਰਦੁਆਰੇ ਦੇ ਭਾਈ ਕੋਲੋਂ ਹੀ ਕੋਈ ਚਾਹ-ਪਾਣੀ ਜਾਂ ਲੰਗਰ ਦਾ ਜੁਗਾੜ ਹੋਜੇ। ਮਾੜੀ ਕਿਸਮਤ ਨੂੰ ਗੁਰਦੁਆਰਾ ਸਾਹਿਬ ਵੀ ਬੰਦ ਮਿਲਿਆ। ਉਹ ਸੋਚ ਰਿਹਾ ਸੀ ਕਿ ਗਰੀਬ ਨੂੰ ਵੀ ਰੱਬ ਜਦ ਮੁਸ਼ਕਲਾਂ ਦਿੰਦੈ, ਤਾਂ ਪੰਡ ਭਰ ਕੇ ਹੀ ਦਿੰਦਾ ਹੈ। ਅੱਜ ਤਾਂ ਹੱਦ ਹੀ ਹੋ ਗਈ ਹੈ, ਨਾ ਕੰਮ ਮਿਲਿਆ ਤੇ ਨਾ ਹੀ ਰੋਟੀ ਟੁਕ ਦਾ ਕੋਈ ਜੁਗਾੜ ਹੋ ਸਕਿਆ। ਉਤੋਂ ਇਹ ਜੰਗ ਦਾ ਮਾਹੌਲ ਤੇ ਕਰਫਿਊ ਵਾਲੀ ਬਲਾ।

ਪਿੰਡ ਦੇ ਨੇੜੇ ਆ ਕੇ ਵੇਖਿਆ ਕਿ ਸ਼ਾਇਦ ਪਿੰਡ ਦੇ ਅੱਡੇ ਤੋਂ ਹੀ ਘਰ ਵਾਸਤੇ ਉਧਾਰ ਆਟਾ ਲੈ ਚੱਲੇ। ਪਰ ਸਾਰਾ ਅੱਡਾ, ਸਾਰੀਆਂ ਦੁਕਾਨਾਂ ਬੰਦ ਸਨ। ਉਸ ਨੂੰ ਭੁੱਖ ਨਾਲ ਚੱਕਰ ਆ ਰਹੇ ਸਨ। ਉਹ ਮਸਾਂ ਆਪਣੇ ਆਪ ਨੂੰ ਸੰਭਾਲਦਾ ਘਰ ਪੁੱਜਾ ਤੇ ਜਾਂਦਿਆਂ ਹੀ ਮੰਜੀ ਤੇ ਡਿੱਗ ਪਿਆ। ਘਰਵਾਲੀ ਸ਼ਾਂਤੀ ਨੇ ਕੰਮ ਦਾ ਪੁੱਛਿਆ ਤਾਂ ਉਸ ਨੇ ਨਾਂਹ ਵਿੱਚ ਸਿਰ ਸੁੱਟ ਲਿਆ। ਘਰ ਵਿੱਚ ਮੁੱਕੇ ਸੌਦੇ ਦਾ ਦੱਸਿਆ ਤਾਂ ਬਾਰੂ ਮੁਰਦੇਹਾਣੀ ਭਰੇ ਚੇਹਰੇ ਨਾਲ ਮੱਥਾ ਫੜ ਕੇ ਘੁੱਟਦਾ ਚੁੱਪ ਧਾਰ ਗਿਆ।

ਮੈਂ ਚਾਹ ਲਿਆਉਣੀ ਹਾਂ, ਥੋੜਾ ਦੁੱਧ ਬੱਚਿਆ ਸੀ, ਸ਼ਾਂਤੀ ਬੋਲੀ।

ਉਸ ਪੁੱਛਿਆ, ਬੱਚਿਆਂ ਨੇ ਰੋਟੀ ਖਾਧੀ।

ਹਾਂਜੀ, ਥੋੜੇ ਚੌਲ ਗਆਢਣ ਪੰਮੀ ਤੋ ਕੌਲੀ ਉਧਾਰੀ ਮੰਗੀ ਸੀ ਉਹ ਬਣਾਏ ਸਨ। ਬੱਚਿਆਂ ਨੇ ਖਾਧੇ, ਥੋੜੇ ਬਚੇ ਨੇ ਮੈਂ ਤੁਹਾਡੇ ਲਈ ਰੱਖੇ ਨੇ। ਲਾਲੇ ਦੀ ਦੁਕਾਨ ਬੰਦ ਸੀ। ਪੰਮੀ ਵੀ ਮਸਾਂ ਚੌਲ ਉਧਾਰ ਦਿੱਤੇ, ਕਹਿੰਦੀ ਸੀ ਤੁਹਾਡਾ ਤਾਂ ਰੋਜ ਦਾ ਕੰਮ ਹੈ। ਮਸਾਂ ਹੀ ਮੰਨੀ ਸੀ।

ਨਹੀਂ, ਨਹੀਂ, ਮੇਰੇ ਲਈ ਨਾ ਰੱਖ, ਸਵੇਰ ਦਾ ਪਤਾ ਨਹੀਂ, ਤੂੰ ਰਾਤ ਲਈ ਬੱਚਿਆਂ ਤੇ ਆਪਣੇ ਲਈ ਰੱਖ ਲੈ, ਮੈਂ ਗੁਰਦੁਆਰੇ ਚੋਂ ਪ੍ਰਸ਼ਾਦਾ ਛੱਕ ਆਇਆ ਹਾਂ, ਮੈਨੂੰ ਭੁੱਖ ਨਹੀ ਹੈ। ਬਾਰੂ ਨੇ ਬੜੀ ਸਫਾਈ ਨਾਲ ਝੂਠ ਬੋਲਿਆ। ਬਾਰੂ ਨੂੰ ਹੁਣ ਕੱਲ ਤੋਂ ਕੰਮ ਬੰਦ ਹੋਣ ਦਾ ਤੇ ਘਰ ਦੇ ਸੌਦੇ ਦਾ ਖਿਆਲ ਖਾਣ ਲੱਗ ਪਿਆ। ਉਹ ਗਰਮੀ ਵਿੱਚ ਗਰਮ ਚਾਹ ਝੁਲਸ ਕੇ ਭੁੱਖ ਭੁਲਾ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਨੀਂਦ ਕਿੱਥੇ ਆਉਂਦੀ ਸੀ। ਸ਼ਾਮ ਤੋਂ ਬਾਦ ਹਨੇਰਾ ਪਸਰਨ ਲੱਗਾ।

ਬਾਰੂ ਅੰਦਰਲੇ ਹਨੇਰੇ ਕਮਰੇ ਵਿੱਚ ਇਕੱਲਤਾ ਤੇ ਸ਼ਾਂਤੀ ਦੀ ਗੋਦ ਵਿੱਚ ਕੰਧ ਦੀ ਖਿੜਕੀ ਕੋਲ ਡਾਹੀ ਮੰਜੀ ਤੇ ਲੰਮੇ ਪੈ ਗਿਆ। ਬੱਚੇ ਤੇ ਘਰਵਾਲੀ ਦੂਜੇ ਕਮਰੇ ਵਿੱਚ ਸੌਂ ਗਏ। ਖਿੜਕੀ ਕੋਲ ਅਕਸਰ ਉਹ ਆ ਲੰਮੇ ਪੈਂਦਾ ਸੀ, ਬਾਹਰੋਂ ਠੰਡੀ ਹਵਾ ਤੇ ਥੋੜੀ ਰੌਸ਼ਨੀ ਆਉਂਦੀ ਉਸ ਨੂੰ ਸ਼ਾਇਦ ਚੰਗੀ ਲੱਗਦੀ ਸੀ।

ਅੱਧੀ ਰਾਤ ਨੂੰ ਕੋਈ ਦਸ-ਗਿਆਰਾਂ ਵਜੇ ਸਨ। ਬਾਰੂ ਦੀ ਅੱਖ ਖੁੱਲੀ, ਅੱਖ ਲੱਗੀ ਵੀ ਕਿੱਥੇ ਸੀ ਉਸਲਵੱਟ ਜਿਹੇ ਭੰਨਦੇ ਉਹ ਭੁੱਖ ਨਾਲ ਢਿੱਡ ਦੀ ਪੀੜ ਦਾ ਮਾਰਿਆ ਰਸੋਈ ਵੱਲ ਗਿਆ। ਉਸ ਨੇ ਆਪਣੀ ਘਰਵਾਲੀ ਨੂੰ ਉਠਾਉਣਾ ਠੀਕ ਨਾ ਸਮਝਿਆ।

ਰਸੋਈ ਵਿੱਚ ਆਟੇ ਵਾਲੀ ਪੀਪੀ ਵੇਖੀ, ਉਹ ਵੀ ਖਾਲੀ ਸੀ। ਰੋਟੀ ਵਾਲੀ ਚੰਗੇਰ ਤੇ ਚੌਲਾਂ ਵਾਲਾ ਪਤੀਲਾ ਵੀ ਖਾਲੀ ਸੀ। ਉਹ ਉਦਾਸ ਤੇ ਭਰੇ ਮਨ ਨਾਲ ਵਾਪਿਸ ਮੰਜੇ ਤੇ ਆਣ ਪਿਆ। ਸਾਰੇ ਪਿੰਡ ਵਿੱਚ ਕਰਫਿਊ ਤੇ ਜੰਗ ਦੇ ਮਾਹੌਲ ਕਾਰਨ ਬਿਜਲੀ ਵੀ ਅਕਸਰ ਬੰਦ ਰਹਿੰਦੀ ਸੀ ਜਿਸ ਨਾਲ ਅੱਧੀ ਵੀ ਪੂਰੀ ਸੰਘਣੀ ਰਾਤ ਹੀ ਲੱਗਦੀ ਸੀ। ਮੰਜੇ ਤੇ ਪੈਣ ਤੇ ਹੀ ਬਾਰੂ ਨੂੰ ਖੋਹ ਪੈਣਾ ਤੇਜ ਹੋਣ ਲੱਗੀ। ਉਸ ਨੇ ਬਥੇਰਾ ਭੁੱਖ ਨੂੰ ਮਾਰਨ ਲਈ ਪਾਣੀ ਪੀਣ ਦਾ ਯਤਨ ਕੀਤਾ ਪਰ ਕਦੋਂ ਤੱਕ ਯਤਨ ਕਰਦਾ। ਥੋੜੀ ਦੇਰ ਸ਼ਾਂਤ ਭੁੱਖ ਨੇ ਅਸਰ ਦਿਖਾਇਆ, ਆਖਰ ਉਸਦੇ ਢਿੱਡ ਦੀ ਪੀੜ ਤੇ ਖੋਹ ਹੋਰ ਤੇਜ ਹੋਣ ਲੱਗੀ। ਬੁਰਾ ਹਾਲ ਹੋਣ ਲੱਗਾ ਉਸ ਨੇ ਸ਼ਾਂਤੀ ਨੂੰ ਅਵਾਜ ਵੀ ਮਾਰੀ ਪਰ ਘਰਵਾਲੀ ਦੀ ਗੂੜੀ ਨੀਂਦ ਤੇ ਹਨੇਰੇ ਨੇ ਬੂਹੇ ਤੋਂ ਬਾਹਰ ਉਸਦੀ ਅਵਾਜ ਨਾ ਜਾਣ ਦਿੱਤੀ। ਭੁੱਖ ਤੇ ਢਿੱਡ ਪੀੜ ਨਾਲ ਉਸਦਾ ਸਰੀਰ ਜੂੜਿਆ ਜਾਣ ਲੱਗਾ। ਅਚਾਨਕ ਉਸ ਦੀ ਵੱਖੀ ਵਿੱਚੋਂ ਤਿੱਖੀ ਪੀੜ ਉੱਠੀ ਜੋ ਉਸ ਤੋਂ ਝੱਲੀ ਨਾ ਗਈ। ਉਸ ਪਾਸਾ ਵੀ ਨਾ ਪਰਤਿਆ, ਉਹ ਅਹਿੱਲ ਸੀ ਤੇ ਉਸਦੀਆਂ ਅੱਖਾਂ ਖੁੱਲੀਆਂ ਲਗਾਤਾਰ ਖਿੜਕੀ ਵੱਲ ਤੱਕ ਰਹੀਆਂ ਸਨ।

ਰਾਤ ਗੂੜੀ ਹੋ ਗਈ ਸੀ, ਖਿੜਕੀ ਤੋਂ ਬਾਹਰ ਗਲੀ ਵਿੱਚ ਚਹਿਲਕਦਮੀ ਸ਼ੁਰੂ ਹੋਈ, ਗੁਆਂਢ ਤੋਂ ਲੋਕ ਇਕੱਠੇ ਹੋਣ ਲੱਗੇ, ਘੁਸਰ-ਮੁਸਰ ਹੋਣ ਲੱਗੀ , “ ਭਾਰਤ ਜੰਗ ਜਿੱਤ ਗਿਆ, ਅਸੀਂ ਜੰਗ ਜਿੱਤ ਗਏ ਆਂ, ਅਸੀਂ ਜਿੱਤ ਗਏ। ”

ਤੇ ਬਾਰੂ ਭੁੱਖ ਤੇ ਲਾਚਾਰੀ ਤੋਂ ਕਦੋਂ ਦਾ ਹਾਰ ਚੁੱਕਾ ਸੀ।

ਮਹਿੰਦੀ ਦੀ ਉਡੀਕ
ਸ਼ੱਬੋ ਵਿਹੜੇ ਵਿੱਚ ਇੱਕ ਬਿਸਤਰੇ ‘ਤੇ ਲੇਟੀ ਹੋਈ ਸੀ। ਉਸਦੀ ਮਾਂ ਉਸਦੇ ਕੋਲ ਬੈਠੀ ਸੀ। ਬਸ਼ੀਰਾਂ ਪਿਛਲੇ ਸੱਤ-ਅੱਠ ਸਾਲਾਂ ਤੋਂ ਲੋਕਾਂ ਦਾ ਕੰਮ ਕਰਕੇ .  ਘਰਦਾ ਵੇਲਾ  ਟਪਾੰਦੀ ਪਈ ਸੀ। ਸਿਰ ਦਾ ਸਾਈਂ ਜਦੋਂ ਦਾ ਓਹਲਾ ਕਰ ਗਿਆ ।ਬਸ਼ੀਰਾਂ ਦੀ ਹਯਾਤੀ ਔਕੜਾਂ ਨਾਲ ਭਰ ਗਈ ਸੀ। ਓਹ ਕੱਲੀ ਹੋੰਦੀ ਤਾਂ ਵੀ ਖ਼ੈਰ ਸੀ।ਪਰ ਦੋ ਧੀਆਂ  ਨਿਮਾਣੀਆਂ ਦੇ ਬੋਝ ਪਾਰੋਂ  ਉਸਦੀ ਬੁਢਾਪੇ ਵਿੱਚ  ਕਮਰ ਵੀ ਤੋੜ ਦੱਤੀ ਸੀ।

ਥੋੜ੍ਹੀ ਦੇਰ ਬਾਅਦ, ਦਰਵਾਜ਼ਾ ਖੜਕਿਆ । ਸ਼ੱਬੋ ਦੀ ਮਾਂ ਨੇ ਸ਼ੱਬੋ ਨੂੰ ਆਵਾਜ਼ ਮਾਰੀ, “ਪੁੱਤ ਸ਼ੱਬੋ ਦੇਖੋ ਕੌਣ ਬਾਹਰ ਆਇਆ ਹੈ। ਦਰਵਾਜ਼ਾ ਖੜਕ ਰਿਹਾ ਹੈ।” ਸ਼ੱਬੋ ਜਲਦੀ ਨਾਲ ਉੱਠੀ ਅਤੇ ਦਰਵਾਜ਼ਾ ਖੋਲ੍ਹਿਆ। ਉਸਦੀ ਛੋਟੀ ਭੈਣ ਸ਼ੀਦੀ ਸਿਰ ‘ਤੇ ਕੱਪੜਿਆਂ ਦਾ ਬੰਡਲ ਲੈ ਕੇ ਅੰਦਰ ਆਈ। ਸ਼ੱਬੋ ਨੇ ਸ਼ੀਦੀ ਨੂੰ ਕਿਹਾ, “ਭੈਣ, ਰਿਧਾ, ਕੁਝ ਨਹੀਂ ਹੈ। ਉਸਨੇ ਰੋਟੀ ਬਣਾਈ ਹੈ। ਇਸਨੂੰ ਗੁੜ ਜਾਂ ਅਚਾਰ ਨਾਲ ਖਾ ਲੈ।” ਸ਼ੀਦੀ ਦਾ ਮੂੰਹ ਬਣ ਗਿਆ । ਉਸ ਨੇ ਆਖਿਆ, “ਮੈਨੂੰ ਨਹੀਂ ਪਤਾ ਕਿ ਸਾਡੇ ਘਰ ਵਿੱਚ ਕਦੋਂ ਹਾੰਡੀ ਬਣੇਗੀ” ।

ਸ਼ਾਮ ਦਾ ਸਮਾਂ ਸੀ ਜਦੋਂ ਦਰਵਾਜ਼ਾ ਫ਼ਿਰ ਖੜਕਿਆ। ਮਾਵਾਂ ਅਤੇ ਧੀਆਂ ਆਪਣੇ ਕੰਮ ਵਿੱਚ ਰੁੱਝੀਆਂ ਹੋਈਆਂ ਸਨ। ਸ਼ੀਦੀ ਉੱਠੀ ਅਤੇ ਦਰਵਾਜ਼ਾ ਖੋਲ੍ਹਿਆ। ਬਾਹਰ, ਸ਼ੀਦੀ ਦੀ ਸਹੇਲੀ ਅਤੇ ਉਸਦੀ ਮਾਂ ਹੱਥਾਂ ਵਿੱਚ ਪਲੇਟਾਂ ਲੈ ਕੇ ਖੜ੍ਹੀਆਂ ਸਨ। ਉਹ ਘਰ ਵਿੱਚ ਆਈਆਂ। ਸ਼ੱਬੋ ਵੀ ਆਈ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਲਈ ਚਾਹ ਬਣਾਉਣ ਲੱਗੀ। ਪੀਨਾਂ  ਦੀ ਮਾਂ ਨੇ ਬਸ਼ੀਰਾਂ  ਨੂੰ ਪਲੇਟ ਵਿੱਚੋਂ ਲੱਡੂਆਂ ਦਾ ਇੱਕ ਜੋੜਾ ਦਿੱਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੇਰੀ ਧੀ ਦੇ ਦਿਨ ਮਿੱਥੇ ਗਏ ਹਨ। ਤੁਸਾਂ ਸਭ ਨੇ  ਘਰ ਆ ਕੇ ਮੌਜ-ਮਸਤੀ ਵਿੱਚ ਜ਼ਰੂਰ ਸ਼ਾਮਲ ਹੋਣਾ  ਹੈ।

ਦੋਵੇਂ ਮਾਵਾਂ ਧੀਆਂ ਸੱਦਾ ਦੇ ਕੇ   ਚਲੀਆਂ ਗਈਆਂ, ਪਰ ਉਹ ਸਾਰਾ ਪਰਿਵਾਰ ਸੋਚਾਂ ਵਿੱਚ ਫਸਦਾ ਗਿਆ। ਥੋੜ੍ਹੀ ਦੇਰ ਬਾਅਦ, ਸ਼ੱਬੋ ਨੇ ਚੁੱਪੀ ਤੋੜੀ ਅਤੇ ਕਿਹਾ, “ਰੱਬਾ ਖ਼ੋਰੇ ਸਾਡੇ ਮਾੜੇ ਘਰਾਂ ਵਿੱਚ ਵੀ ਕਿਸੇ ਨੇ ਸ਼ਗੁਨ ਲੈ ਕੇ ਆਣਾ ਏ ਯਾ ਨਹੀਂ ਆਣਾ “। ਬੋਲਣ ਤੋਂ ਬਾਅਦ, ਉਸਨੇ ਆਪਣੀ ਮਾਂ ਨੂੰ ਜੱਫੀ ਪਾ ਲਈ ਅਤੇ ਰੋਣ ਲੱਗ ਪਈ। ਫ਼ਿਰ ਤਿੰਨੋਂ ਮਾਵਾਂ ਅਤੇ ਧੀਆਂ ਕਾਫ਼ੀ ਦੇਰ ਤੱਕ ਰੋਂਦੀਆਂ ਰਹੀਆਂ। ਜਦੋਂ ਉਹਨਾਂ ਦੀਆਂ ਅੱਖਾਂ ਵਿੱਚ ਸਾਰਾ ਪਾਣੀ ਸੁੱਕ ਗਿਆ, ਤਾਂ ਉਹ ਚੁੱਪ ਕਰਕੇ ਬੈਠ ਗਈਆਂ । ਮਾਂ ਨੇ ਸ਼ੱਬੋ ਨੂੰ ਆਵਾਜ਼ ਮਾਰੀ ਅਤੇ ਕਿਹਾ, “ਆਓ ਪ੍ਰਾਰਥਨਾ ਕਰਨ ਤੋਂ ਬਾਅਦ ਜਲਦੀ ਆਪਣਾ ਕੰਮ ਕਰੀਏ। ਇਸ ਦੌਰਾਨ, ਸ਼ੀਦੀ ਰੋਟੀ ਬਣਾ ਲੇਗੀ। ਰੋਟੀ ਖਾਣ ਤੋਂ ਬਾਅਦ, ਮੈਂ ਗੁਆਂਢੀ ਪਿੰਡ ਤੋਂ ਜ਼ਾਰਾ ਚੌਧਰਾਣੀ  ਦੇ ਘਰ ਜਾਵਾਂਗੀ ਅਤੇ ਕੰਮ ਲਈ ਕੁਝ ਪੈਸੇ ਲੈ ਕੇ ਆਵਾਂਗੀ। ਦੋਵੈਂ ਭੈਣਾਂ ਰੋਟੀ ਪਕਾ ਕੇ ਖਾ ਲੈਣਾ। ਤੁਹਾਨੂੰ ਮੇਰਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਅਤੇ ਸਮੇਂ ਸਿਰ ਕੰਮ ਕਰਕੇ ਦਰਵਾਜ਼ਾ ਅੰਦਰੋਂ ਲਾ ਲੈਣਾ ।

ਮਾਵਾਂ  ਧੀਆਂ ਨੇ ਸਾਰਾ ਕੰਮ ਜਲਦੀ ਖ਼ਤਮ ਕਰ ਲਿਆ। ਇਸ ਦੌਰਾਨ, ਸ਼ੀਦੀ ਨੇ ਨਾਸ਼ਤਾ ਵੀ ਤਿਆਰ ਕੀਤਾ। ਉਨ੍ਹਾਂ ਤਿੰਨਾਂ ਨੇ ਇਕੱਠੇ ਨਾਸ਼ਤਾ ਕੀਤਾ ਅਤੇ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਮਾਂ ਕੁਝ ਕੱਪੜੇ ਬੰਨ੍ਹ ਕੇ ਪਿੰਡ ਲਈ ਰਵਾਨਾ ਹੋ ਗਈ। ਸਾਰਾ ਦਿਨ, ਦੋਵੇਂ ਭੈਣਾਂ ਕੰਮ ਕਰਦੀਆਂ ਰਹੀਆਂ ਅਤੇ ਇੱਕ ਦੂਜੇ ਦੇ ਦਿਲਾਂ ਨੂੰ  ਹੱਸ ਖੇਡਕੇ ਵਰਚਾੰਦੀਆਂ ਰਹੀਆਂ। ਸ਼ੱਬੋ, ਜੋ ਹੁਣ ਆਪਣੀ ਜਵਾਨੀ ਤੋਂ ਬਾਹਰ ਆ ਚੁੱਕੀ ਸੀ ਅਤੇ ਉਸਦੇ ਵਾਲਾਂ ਵਿੱਚ ਹਰ ਪਾਸੇ ਚਾਂਦੀ ਸੀ, ਆਪਣੇ ਭਵਿੱਖ ਨਾਲੋਂ ਆਪਣੀ ਛੋਟੀ ਭੈਣ ਸ਼ੀਦੀ ਬਾਰੇ ਜ਼ਿਆਦਾ ਸੋਚਦੀ ਸੀ। ਪਰ ਹੁਣ ਤਕ ੳਹਨਾਂ ਦੇ ਘਰ ਕੋਈ ਰਿਸ਼ਤਾ ਵੀ ਨਹੀਂ ਆਇਆ ਸੀ।

ਸ਼ਾਮ ਦੇ ਪਰਛਾਵੇਂ ਦੂਰ-ਦੂਰ ਤੱਕ ਫੈਲ ਚੁੱਕੇ ਸਨ ਜਦੋਂ ਉਨ੍ਹਾਂ ਦੀ ਮਾਂ ਸਿਰ ‘ਤੇ ਕੱਪੜਿਆਂ ਦਾ ਬੰਡਲ ਲੈ ਕੇ ਵਾਪਸ ਆਈ। ਉਸਦੇ ਪੈਰ ਧੂੜ ਨਾਲ ਢੱਕੇ ਹੋਏ ਸਨ ਅਤੇ ਉਸਦਾ ਚਿਹਰਾ ਥੱਕਿਆ ਹੋਇਆ ਸੀ।ਬਸ਼ੀਰਾਂ ਨੇ ਜਦੋਂ ਰੋਟੀ ਖਾ ਲਈ ਤਾਂ ਸ਼ੀਦੀ ਨੇ ਪੁੱਛਿਆ ਮਾਂ ਪੈਸਿਆਂ ਦਾ ਕੀ ਬਣਿਆ।ਬਸ਼ੀਰਾਂ ਨੇ ਆਖਿਆ “ਜਿਨ੍ਹਾਂ ਦਾ ਕੋਈ ਨਹੀਂ ਹੁੰਦਾ, ਉਨ੍ਹਾਂ ਦਾ ਪ੍ਰਭੂ ਹੁੰਦਾ ਹੈ। ਮੈਨੂੰ ਚੌਧਰਾਣੀ ਤੋਂ ਕੁਝ ਨਹੀਂ ਮਿਲਿਆ। ਕਿਉਂਕਿ ਚੌਧਰਾਣੀ ਅਤੇ ਚੌਧਰੀ ਵਾੰਢੇ ਗਏ ਹੋਏ ਸਨ, ਪਰ ਫ਼ਿਰ ਮੈਂ ਗੁਆਂਢੀ ਪਿੰਡ ਮਲਕਾਂ  ਦੇ ਘਰ ਗਈ ਚਲੀ ਸਾਂ। ਹਾਂ, ਉਸਨੇ ਮੈਨੂੰ ਕੁਝ ਕਪੜੇ ਸਿਲਾਈ ਲਈ ਦਿੱਤੇ ਨੇ, ਨਾਲ ਤਿੰਨ ਸੌ ਰੁਪਏ ਦਿੱਤੇ ਹਨ। ਰੱਬ ਸਭ ਕੁਝ ਸੰਭਾਲਦਾ ਹੈ। ਚਿੰਤਾ ਨਾ ਕਰੋ, ਅਸੀਂ ਤੁਹਾਡੇ ਦੋਸਤ ਦੇ ਘਰ ਜ਼ਰੂਰ  ਜਾਵਾਂਗੇ। ਉਸਦੀ ਮਾਂ ਥੱਕ ਗਈ ਸੀ। ਇਸ ਲਈ ਬਹੁਤ  ਜਲਦੀ ਸੌਂ ਗਈ।ਸਵੇਰੇ ਓੁਹ ਜਲਦੀ ਉਠ ਪਈਆਂ ਅਤੇ ਕੰਮਾਂ ਨੂੰ ਲਗ ਗਈਆਂ ।ਬਾਰਾਂ ਵਜੇ ਤਕ ਉਹਨਾਂ ਨੇ ਕੰਮ ਕੀਤਾ ਤੇ ਫ਼ਿਰ ਸ਼ੀਦੀ ਨੇ ਕਿਹਾ ਕਿ ਸਾਨੂੰ ਹੁਣ ਤਿਆਰ ਹੋ ਜਾਣਾ ਚਾਹੀਦਾ ਹੈ ਕਿਉਂਕਿ ਮਹਿਮਾਨਾਂ ਨੇ ਇੱਕ ਵਜੇ ਤਕ ਆ ਜਾਣਾ ਏ। ਬਸ਼ੀਰਾਂ  ਨੇ ਕਿਹਾ, “ਠੀਕ ਹੈ, ਧੀਏ, ਤੂੰ ਆਪਣੇ ਕੱਪੜੇ ਪਾ ਲੈ ਫ਼ਿਰ ਅਸੀਂ ਚੱਲਾਂਗੇ।” ਸ਼ੱਬੋ ਨੇ ਕਿਹਾ, “ਮਾਂ, ਸ਼ੀਦੀ ਨੂੰ ਲੈ ਜਾ ਅਤੇ ਮੈਂ ਘਰ ਵਿੱਚ ਕੁਝ ਕੰਮ ਕਰਾਂਗੀ।ਜਦੋਂ ਪਰਾਹੁਣੇ ਆ ਜਾਣ ਤੇ ਫ਼ਿਰ ਮੈਨੂੰ ਆ ਕੇ ਲੈ ਜਾਵੀਂ । ਇਸ ਲਈ ਦੋਵੇਂ ਮਾਵਾਂ-ਧੀਆਂ ਪੀਨਾਂ ਦੇ  ਘਰ ਵੱਲ ਤੁਰ ਪਈਆਂ।

ਉਨ੍ਹਾਂ ਦੇ ਜਾਣ ਤੋਂ ਬਾਅਦ, ਸ਼ੱਬੋ ਨੇ ਮਲਕਾਨੀ ਦੀ ਕਮੀਜ਼ ਲੈ ਲਈ ਅਤੇ ਸ਼ੀਸ਼ੇ  ਲਗਾਉਣ ਲਗ ਪਈ।  ਸ਼ੀਸ਼ੇ ਲਗਾਉਂਦੇ ਸਮੇਂ, ਉਸਦੀ ਪਿਛਲੀ ਜਵਾਨੀ ਦੀਆਂ ਸਾਰੀਆਂ ਇੱਛਾਵਾਂ,  ਅਤੇ ਸੁਪਨੇ ਜਾਗ ਪਏ ਅਤੇ ਉਸਨੂੰ ਮਹਿਸੂਸ ਹੋਇਆ ਜਿਵੇਂ ਉਹ ਘਰ ਵਿੱਚ ਆਪਣੀ  ਮਹਿੰਦੀ ਦੀ ਉਡੀਕ ਕਰ ਰਹੀ ਹੈ।ਹਰ  ਕੋਈ ਖੁਸ਼ ਹੈ ਅਤੇ ਆਪਣੇ  ਆਪਣੇ ਕੰਮ ਵਿੱਚ ਰੁੱਝਿਆ ਹੋਇਆ ਹੈ। ਸ਼ੱਬੋ ਆਪਣੇ ਦੋਸਤਾਂ ਦੇ ਚੱਕਰ ਵਿੱਚ ਬੈਠੀ ਹੈ, ਇੱਕ ਨਵੇਂ ਖਿੜੇ ਹੋਏ ਗੁਲਾਬ ਵਾਂਗ ਦਿਖਾਈ ਦੇ ਰਹੀ ਹੈ, ਅਤੇ ਉਸਦੇ ਦੋਸਤ ਉਸਨੂੰ ਆਉਣ ਵਾਲੇ ਮੌਕਿਆਂ ਅਤੇ ਰਿਸ਼ਤੇਦਾਰਾਂ ਲਈ ਵਧਾਈਆਂ ਦੇ ਰਹੇ ਹਨ। ਕੰਮ ਕਰਦੇ ਹੋਏ ਦੋ ਘੰਟੇ ਬੀਤ ਗਏ। ਸ਼ੱਬੋ ਦਾ ਫਿੱਕਾ ਚਿਹਰਾ ਚਮਕ ਨਾਲ  ਲਾਲ ਹੋ ਗਿਆ। ਉਸੇ ਪਲ ਦਰਵਾਜ਼ਾ ਦੂਜੀ ਵਾਰ ਖੜਕਿਆ । ਉਸਨੇ ਦਰਵਾਜ਼ੇ ਵੱਲ ਦੇਖਿਆ ਅਤੇ ਉਸਦੀ ਉਂਗਲੀ ਵਿੱਚੋਂ ਸੂਈ ਨਿਕਲ ਗਈ । ਉਸਦਾ  ਖ਼ੂਨ ਵਗ ਰਿਹਾ ਸੀ। ਉਹ ਜਲਦੀ ਉੱਠੀ। ਉਸਦੀ ਮਾਂ  ਬਾਹਰ ਖੜ੍ਹੀ ਸੀ। ਜਿਵੇਂ ਹੀ ਉਹ ਦਰਵਾਜ਼ੇ ਵਿੱਚ ਦਾਖ਼ਲ ਹੋਈ, ਉਸਨੇ ਕਿਹਾ, “ਧੀ, ਚਲੋ ਜਲਦੀ ਚਾਦਰ ਲੈ ਕੇ ਚੱਲੀਏ। ਪੀਨਾਂ  ਦੀ ਮਹਿੰਦੀ ਆ ਗਈ ਹੈ।” ਸ਼ੱਬੋ ਨੇ ਠੰਡੀ ਸਾਹ ਨਾਲ ਕਿਹਾ।ਚੰਗਾ ਮਾਂ ਟੁਰ ਚਲੀਏ ਪਰ ਦਿਲ ਵਿੱਚ ਆਖਦੀ ਜਾ ਰਹੀ ਸੀ। ਭਈ ਸਾਡੀਆਂ ਤਾਂ ਸਾਰੀਆਂ ਉਡੀਕਾਂ ਈ ਮੁਕ ਗਈਆਂ ਨੇ।

ਜਿੰਦਗੀ ਬਣੀ ਹਨ੍ਹੇਰਾ
ਦਿੱਲੀ ਦੇ ਹਵਾਈ ਅੱਡੇ ਤੋਂ ਬਾਹਰ ਨਿਕਲਦੇ ਹੀ ਸੁਰਿੰਦਰ ਨੂੰ ਗੁਰਮੀਤ ਨੇ ਆ ਜੱਫੀ ਪਾਈ । ਉਹ ਪੰਜਾਬ ਤੋਂ ਦਿੱਲੀ ਨੂੰ ਟੈਕਸੀ ਚਲਾਂਉਦਾ ਸੀ। ਸੁਖਸਾਂਦ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਗੱਡੀ ਕੋਲ ਪਹੁੰਚ ਗਏ। ਟੈਕਸੀ ਪੰਜਾਬ ਦੇ ਰਸਤੇ ਪੈ ਗਈ।ਸੁਰਿੰਦਰ ਘਰ ਪਹੁੰਚਣ ਲਈ ਉਤਾਵਲਾ ਸੀ। ਕਿਉ ਕਿ ਉਸ ਦੇ ਘਰਵਾਲੀ (ਜਸਵਿੰਦਰ) ਦੀ ਡਲਿਵਰੀ ਹੋਣ ਵਾਲੀ   ਸੀ।ਜਿਹੜੀ ਸੱਸ (ਮਾਂ) ਨਾਲ ਪਿੰਡ ਵਿੱਚ ਰਹਿ ਰਹੀ ਸੀ। ਸੁਰਿੰਦਰ ਵਿਦੇਸ਼ ਵਿੱਚ ਨੌਕਰੀ ਕਰਦਾ ਸੀ।ਉਹ ਹਰ ਸਾਲ ਛੁੱਟੀ ਆਉਦਾ,ਜਸਵਿੰਦਰ ਅਤੇ ਮਾਂ ਨੂੰ ਨਾਲ ਜਾਣ ਲਈ ਜੋਰ ਦਿੰਦਾ। ਪਰ ਜਿਵੇਂ ਕਹਿੰਦੇ ਨੇ,ਆਪਣਾ ਘਰ ਕਿਸੇ ਮਹਿਲ ਤੋਂ ਘੱਟ ਨਹੀ ਹੁੰਦਾ। ਉਸ ਦੀ ਮਾਂ ਵਿਦੇਸ਼ ਜਾਣ ਲਈ ਰਾਜੀ ਨਾ ਹੁੰਦੀ। ਜਿਸ ਕਰਕੇ ਜਸਵਿੰਦਰ ਨੂੰ ਮਾਂ ਕੋਲ ਰਹਿਣਾ ਪੈਦਾਂ। ਉਹ ਆਖਰੀ ਸਾਹਾਂ ਤੱਕ ਇਥੇ ਹੀ ਰਹਿਣਾ ਚਾਹੁੰਦੀ ਸੀ। ਉਹ ਹਮੇਸ਼ਾ ਕਹਿੰਦੀ,”ਮੈਂ ਇਸ ਘਰ ਵਿੱਚ ਵਿਆਹ ਕੇ ਆਈ ਹਾਂ,ਚਾਰ ਕੰਧਿਆਂ ਤੇ ਜਾਵਾਂਗੀ”। ਸੁਰਿੰਦਰ ਦਾ ਫੋਨ ਖੜ੍ਹਕਿਆ, ਤਾਇਆ ਬੋਲ ਰਿਹਾ ਸੀ,”ਜਸਵਿੰਦਰ ਦੀ ਸਿਹਤ ਠੀਕ ਨਹੀ ਹੈ। ਅਸੀ ਖੰਨੇ ਲੈਕੇ ਚੱਲੇ ਆ,ਤੁਸੀ ਸਿੱਧੇ ਹਸਪਤਾਲ ਵਿੱਚ ਆ ਜਾਣਾ”। ਦੋ ਕੁ ਘੰਟੇ ਬਾਅਦ ਉਹ ਵੀ ਖੰਨੇ ਪਹੁੰਚ ਗਏ।ਨਰਸਾਂ ਜਸਵਿੰਦਰ ਨੂੰ ਓਪਰੇਸ਼ਨ ਥੇਟਰ ਅੰਦਰ ਲੈ ਗਈਆਂ ਸਨ। ਬੱਚੇ ਦੀ ਡਲਿਵਰੀ ਓਪਰੇਸ਼ਨ ਨਾਲ ਹੋਣੀ ਸੀ ਸੁਰਿੰਦਰ ਨੂੰ ਮਿਲਣ ਦੀ ਇਜ਼ਾਜ਼ਤ ਦੇ ਦਿੱਤੀ ਗਈ। ਜਸਵਿੰਦਰ ਨੇ ਹੋਲੀ ਹੋਲੀ ਅੱਖਾਂ ਖੋਲ ਕੇ ਸੁਰਿੰਦਰ ਵੱਲ ਦੇਖਿਆ। ਪਰ ਉਸ ਵਿੱਚ ਬੋਲਣ ਦੀ ਸਮਰੱਥਾ ਨਹੀ ਸੀ।

ਸੂਰਜ ਢਲ ਚੁੱਕਿਆ ਸੀ। ਬੱਚੇ ਦੀ ਹਾਲਤ ਨਾਜ਼ਕ ਬਣੀ ਹੋਈ ਸੀ। ਦਿੱਲ ਦੀ ਧੜਕਣ ਵੀ ਘੱਟ ਰਹੀ ਸੀ। ਡਾਕਟਰ ਨੇ ਲੁਧਿਆਣੇ ਲੈ ਕੇ ਜਾਣ ਦੀ ਸਲਾਹ ਦਿੱਤੀ। ਉਹ ਸਵੱਖਤੇ ਹੀ ਐਂਬੂਲੈਂਸ ਰਾਂਹੀ ਲੁਧਿਆਣੇ ਨੂੰ ਰਵਾਨਾ ਹੋ ਗਏ। ਕਹਿਦੇ ਨੇ ਮੁਸੀਬਤ ਕਦੇ ਪੁੱਛ ਕਿ ਨਹੀ ਆਉਦੀ,ਇਸ ਵਿਚੋਂ ਬਾਹਰ ਨਿੱਕਲਣ ਦਾ ਰਸਤਾ,ਮੁਸੀਬਤ ਵਿੱਚ ਫਸਣ ਨਾਲੋਂ ਵੀ ਔਖਾ ਹੁੰਦਾ ਹੈ। ਬੱਚੇ ਦੀ ਸਿਹਤ ਜਿਉਂ ਦੀ ਤਿਉਂ ਸੀ। ਡਾਕਟਰ ਹਰ ਸੰਭਵ ਕੋਸ਼ਿਸ਼ ਕਰ ਰਹੇ ਸਨ।ਸੁਰਿੰਦਰ ਨੇ ਹਰ ਥਾਂ ਜਾਕੇ ਮੱਥਾ ਰਗੜਿਆ ਪਰ ਰੱਬ ਵੀ ਰੁੱਸਿਆ ਲਗਦਾ ਸੀ। ਅਖੀਰ ਡਾਕਟਰਾਂ ਨੇ ਵੀ ਸਿਰ ਫੇਰ ਦਿੱਤਾ। “ਵੈਰੀ ਸੌਰੀ” ਕਹਿ ਕੇ ਉਹ ਵੀ ਚਲੇ ਗਏ।ਸੁਣਿਆ ਹੈ ਕਮਜ਼ੋਰ ਦਾ ਕੋਈ ਨਹੀ ਹੁੰਦਾ ਤੇ ਮੁਸੀਬਤਾਂ ਇਨਸਾਨ ਨੂੰ ਕਮਜ਼ੋਰ ਕਰ ਦਿੰਦੀਆਂ ਹਨ ਜਸਵਿੰਦਰ ਕਾਫੀ ਕਮਜ਼ੋਰ ਹੋ ਚੁੱਕੀ ਸੀ। ਉਹ ਪੱਥਰ ਦੀ ਮੂਰਤ ਬਣੀ ਚੁੱਪ ਚੁੱਪ ਰਹਿੰਦੀ। ਕੁਝ ਦਿੱਨਾਂ ਬਾਅਦ ਜਸਵਿੰਦਰ ਨੂੰ ਛੁੱਟੀ ਮਿਲ ਗਈ।ਘਰੇ ਰਿਸ਼ਤੇਦਾਰ,ਗਲੀ ਮੁਹੱਲੇ ਦੇ ਲੋਕ ਦੁੱਖ ਸਾਝਾ ਕਰਨ ਲਈ ਆਉਦੇ। ਉਹ ਸੁਰਿੰਦਰ ਦੇ ਵਿਦੋਸ਼ੋਂ ਲਿਆਦੇ ਖਿਲਾਉਣਿਆਂ ਵੱਲ ਦੇਖ ਦੇਖ ਰੋਦੀਂ ਰਹਿਂਦੀ। ਉਸ ਲਈ ਇਹ ਕਸ਼ਟ ਅਸਹਿ ਸੀ। ਦੁੱਖ ਨੂੰ ਹੌਸਲੇ ਨਾਲ ਹੀ ਘਟਾਇਆ ਜਾ ਸਕਦਾ ਹੈ। ਪਰ ਸੁਰਿਦਰ ਦਾ ਹੌਸਲਾ ਟੁੱਟ ਚੁੱਕਿਆ ਸੀ। ਉਹ ਆਪਣੇ ਗ਼ਮ ਨੂੰ ਵਡਉਣ ਲਈ ਪਿੰਡ ਵਿੱਚ ਦੋਸਤਾਂ ਕੋਲ ਚਲਿਆ ਜਾਦਾ। ਉਸਦੇ ਦੋਸਤਾਂ ਦੇ ਹਾਲਾਤ ਨਾ ਤਾਂ ਉਹਦੇ ਵਰਗੇ ਸੀ ਨਾ ਹੀ ਉਹ ਲੋਕ। ਉਹ ਇੱਕ ਅੱਧਾ ਪੈਗ ਲਾਉਣ ਦੇ ਸਲਾਹ ਦਿੰਦੇ। ਉਸ ਦੇ ਵਾਰ ਵਾਰ ਮਨ੍ਹਾ ਕਰਨ ਤੋਂ ਵੀ ਨਾ ਹਟਦੇ। ਕਈ ਵਾਰ ਮੱਲੋਜੋਰੀ ਵੀ ਪਿਆ ਦਿੰਦੇ। ਜਾਪਾਨੀ ਕਹਾਵਤ ਹੈ ਸ਼ਰਾਬ ਦਾ ਪਹਿਲਾ ਪੈੱਗ ਬੰਦਾ ਪੀਦਾਂ ਹੈ।ਦੂਸਰਾ ਪਹਿਲੇ ਵਾਲਾ ਪੈੱਗ ਪੀਦਾਂ ਹੈ। ਤੀਸਰਾ ਪੈੱਗ ਬੰਦੇ ਨੂੰ ਪੀਦਾਂ ਹੈ। ਇਹ ਕਹਾਵਤ ਸੁਰਿੰਦਰ ੳਪਰ ਢੁੱਕਦੀ ਸੀ।ਉਹ ਹਰ ਰੋਜ਼ ਪੀਣ ਦਾ ਆਦੀ ਹੋ ਗਿਆ। ਸਮੇ ਦੀ ਸੂਈ ਘੁੰਮਦੀ ਰਹੀ। ਸੁਰਿੰਦਰ ਦੀ ਛੁੱਟੀ ਖਤਮ ਹੋ ਰਹੀ ਸੀ। ਉਸ ਨੇ ਵਾਪਸ ਜਾਣ ਦੀ ਟਿੱਕਟ ਬੁੱਕ ਕਰਾ ਲਈ। ਵਿਦੇਸ਼ ਜਾਣ ਤੋਂ ਪਹਿਲਾਂ ਸੁਰਿੰਦਰ ਨੇ ਸੋਚਿਆ ਕਿਉ ਮਨ੍ਹਾ ਨਾ ਘਰ ਲਈ ਸਮਾਨ ਖਰੀਦ ਕਿ ਦੇ ਜਾਵਾਂ। ਉਹ ਅਗਲੇ ਦਿੱਨ ਮੋਟਰਸਾਈਕਲ ਲੈਕੇ ਸ਼ਹਿਰ ਨੂੰ ਚਲਿਆ ਗਿਆ। ਖਰੀਦੋ ਫਰੋਖਤ ਕਰਨ ਤੋਂ ਬਾਅਦ ਸਮਾਨ ਆਟੋ ਵਾਲੇ ਨੂੰ ਦੱਸ ਕੇ ਪਿੰਡ ਨੂੰ ਤੁਰ ਪਿਆ। ਘੁੰਪ ਹਨੇਰਾ ਹੋ ਚੁੱਕਿਆ ਸੀ। ਸਰਦੀ ਦੀ ਰੁੱਤ ਹੋਣ ਕਾਰਨ ਧੁੰਦ ਨੇ ਸ਼ੜਕ ਨੂੰ ਢੱਕਿਆ ਹੋਇਆ ਸੀ। ਪੁਰੇ ਦੀ ਠੰਡੀ ਹਵਾ ਸੀਨਾ ਚੀਰਦੀ ਸੀ। ਉਸ ਨੇ ਮੋਟਰਸਾਈਕਲ ਨੂੰ ਠੇਕੇ ਅੱਗੇ ਲਿਆ ਖੜ੍ਹਾ ਕੀਤਾ।ਸ਼ਰਾਬ ਦੀ ਬੋਤਲ ਖਰੀਦੀ ਪੂਰੀ ਤਰ੍ਹਾਂ ਸ਼ਰਾਬੀ ਹੋ ਕਿ ਘਰ ਨੂੰ ਚੱਲ ਪਿਆ। ਸੰਘਣੀ ਧੁੰਦ ਵਿੱਚ ਦੋ ਗਜ਼ ਦੀ ਦੂਰੀ ਤੱਕ ਮਸਾ ਦਿਖਾਈ ਦਿੰਦਾ ਸੀ। ਖੇਤਾਂ ਵਿੱਚੋਂ ਪਰਿੰਦਿਆਂ ਦੀਆ ਅਵਾਜ਼ਾਂ ਦੇ ਨਾਲ ਕੁੱਤਿਆਂ ਦੇ ਰੋਣ ਦੀ ਅਵਾਜ਼ ਵੀ ਆ ਰਹੀ ਸੀ। ਚੀਨੀ ਅਖਾਣ ਏ,ਬੁਢਾਪਾ,ਕਸ਼ਟ,ਰੋਗ ਅਤੇ ਮੌਤ ਤੋਂ ਕੋਈ ਬਚ ਨਹੀ ਸਕਦਾ। ਸੜਕ ਦੇ ਵਿਚਕਾਰ ਰੇਤੇ ਦੀ ਭਰੀ ਟਰਾਲੀ ਖਰਾਬ ਹੋਈ ਖੜ੍ਹੀ ਸੀ। ਸੁਰਿੰਦਰ ਦਾ ਮੋਟਰਸਾਈਕਲ ਟਰਾਲੀ ਪਿੱਛੇ ਧੁਸ ਗਿਆ। ਟਰਾਲੀ ਦੀ ਹੁੰਕ ਉਸ ਦੀ ਛਾਤੀ ਵਿੱਚ ਖੁੱਬ ਗਈ। ਸਿਰ ਵਿੱਚੋਂ ਖੂਨ ਵਹਿ ਰਿਹਾ ਸੀ। ਉਹ ਆਖਰੀ ਸਾਹਾਂ ਤੇ ਬੇਪਛਾਣ ਹੋਇਆ ਪਿਆ ਸੀ। ਗੁਰੂਦੁਆਰਾ ਸਾਹਿਬ ਦੇ ਸਪੀਕਰ ਤੋਂ ਅਵਾਜ਼ ਆਈ,”ਸਾਰੇ ਨਗਰ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਦਾਂ ਹੈ”। “ਪਿੰਡ ਤੋਂ ਥੋੜੀ ਦੂਰੀ ਉਤੇ ਕਿਸੇ ਮੋਟਰਸਾਈਕਲ ਸਵਾਰ ਦਾ ਟਰਾਲੀ ਨਾਲ ਖਤਰਨਾਕ ਹਾਦਸਾ ਹੋ ਗਿਆ ਹੈ। ਸਾਰਿਆ ਨੂੰ ਬੇਨਤੀ ਹੈ ਕਿ ਉਸ ਬੇਪਛਾਣ ਹੋਏ ਨੌਜੁਆਨ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ,ਸਾਰੀ ਸੰਗਤ ਦਾ ਧੰਨਵਾਦ” ਕਹਿੰਦਾ ਹੋਇਆ ਸਪੀਕਰ ਬੰਦ ਹੋਗਿਆ। ਇਹ ਖਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ। ਜਿਸ ਨੇ ਵੀ ਸੁਣਿਆ ਉਹ ਸ਼ੜਕ ਵੱਲ ਭੱਜ ਤੁਰਿਆ।ਸਰਪੰਚ ਦੇ ਫੋਨ ਕਰਨ ਤੇ ਪੁਲਸ ਵੀ ਪਹੁੰਚ ਚੁੱਕੀ ਸੀ।ਲੋਕਾਂ ਦਾ ਭਾਰੀ ਇਕੱਠ ਹੋ ਗਿਆ। ਪੁਲਿਸ ਦੀ ਹਾਜ਼ਰੀ ਵਿੱਚ ਜੇਬ ਵਿਚਲੇ ਕਾਗਜ਼ਾਂ ਤੋਂ ਪਹਿਚਾਣ ਕੀਤੀ ਗਈ। ਕੁਝ ਲੋਕੀਂ “ਸੁਰਿੰਦਰ ਏ ਸੁਰਿੰਦਰ” ਵੀ ਕਹਿ ਰਹੇ ਸਨ। ਸਰਪੰਚ ਨੇ ਪੁਲਸ ਨੂੰ ਦੱਸਿਆ,”ਇਹ ਸਾਡੇ ਪਿੰਡ ਦਾ ਹੀ ਲੜਕਾ ਏ,ਜਿਹੜਾ ਵਿਦੇਸ਼ ਤੋਂ ਛੁੱਟੀ ਆਇਆ ਹੋਇਆ ਹੈ”। ਕੁਝ ਦੇਰ ਬਾਅਦ ਪੁਲਸ ਅਤੇ ਸਰਪੰਚ ਸਾਹਿਬ ਸੁਰਿੰਦਰ ਦੇ ਘਰ ਪਹੁੰਚ ਗਏ।ਦਰਵਾਜ਼ਾ ਖੁਲਦੇ ਹੀ ਹੱਥ ਵਿੱਚ ਫੋਟੋ ਵਾਲਾ ਕਾਗਜ਼ ਤੇ ਸਮਾਨ ਵਾਲਾ ਬਿੱਲ ਦਖਾਉਦਾ ਸਰਪੰਚ ਬੋਲਿਆ,”ਚਾਚੀ ਸੁਰਿੰਦਰ ਦਾ ਐਕਸੀਡੈਂਟ ਹੋ ਗਿਆ ਏ”। “ਉਸ ਦੇ ਸਿਰ ਅਤੇ ਛਾਤੀ ਵਿੱਚ ਗੰਭੀਰ ਚੋਟਾਂ ਲੱਗੀਆਂ ਨੇ,ਐਂਬੂਲੈਂਸ ਉਹਨਾਂ ਨੂੁੰ ਹਸਪਤਾਲ ਲੈ ਗਈ ਆ! ਘਬਰਾਓ ਨਾ,ਪ੍ਰਮਾਤਮਾ ਦਾ ਭਾਣਾ ਸਮਝੋ.”..ਸਰਪੰਚ ਬੋਲੀ ਜਾ ਰਿਹਾ ਸੀ,ਸੁਰਿੰਦਰ ਦੀ ਮਾਂ ਧੜੱਮ ਕਰਦੀ ਧਰਤੀ ਉਪਰ ਜਾ ਡਿੱਗੀ। ਠਾਹ ਦੀ ਅਵਾਜ਼ ਸੁਣ ਕੇ ਜਸਵਿੰਦਰ ਵੀ ਮੰਮੀ ਮੰਮੀ ਪੁਕਾਰਦੀ ਮਾਂ ਉਤੇ ਡਿੱਗ ਪਈ। ਉਹ ਕਦੇ ਮਾਂ ਤੇ ਕਦੇ ਫੋਟੋ ਵੱਲ ਦੇਖਦੀ ਭੁੱਬੀ ਰੋ ਰਹੀ ਸੀ। ਸੁਰਿੰਦਰ ਦੀ ਫੋਟੋ ਵਾਲਾ ਵਿਦੇਸ਼ੀ ਕਾਰਡ ਤੇ ਸਮਾਨ ਵਾਲਾ ਬਿੱਲ ਬੇਹੋਸ਼ ਪਈ ਮਾਂ ਦੇ ਹੱਥ ਵਿੱਚ ਘੁੱਟਿਆ ਹੋਇਆ ਸੀ। ਤਾਰਿਆਂ ਭਰੀ ਰਾਤ ਵਿੱਚ ਚਮਕਦਾ ਹੋਇਆ ਤਾਰਾ ਟੁੱਟ ਕੇ ਅਸਮਾਨ ਵਿੱਚ ਹੀ ਗੁੰਮ ਹੋ ਗਿਆ।ਸਿਆਣੇ ਕਹਿੰਦੇ ਨੇ ਇਨਸਾਨ ਦਾ ਹਰ ਇੱਕ ਚੰਗਾ ਮੰਦਾ ਦਿੱਨ ਜਿੰਦਗੀ ਦੇ ਇਤਿਹਾਸ ਦਾ ਪੰਨ੍ਹਾ ਬਣ ਜਾਦਾ ਹੈ।

ਕੋਠੀ ਦੱਬ
ਰੌਸ਼ਨੀ ਦਾ ਮੇਲਾ ਲੱਗਣ ਵਾਲੇ ਸ਼ਹਿਰ ਦੀ ਸਵੇਰ। ਭੀੜਾ ਜਿਹਾ ਬਾਜ਼ਾਰ। ਦੁਕਾਨਦਾਰ ਆਪੋ ਆਪਣੀਆਂ ਦੁਕਾਨਾਂ ਖੋਲ੍ਹਣ ਦੇ ਆਹਰ ‘ਚ ਰੁੱਝੇ ਹੋਏ ਹਨ। ਕੋਈ ਆਪਣੀ ਦੁਕਾਨ ਦੀ ਹੱਦ ‘ਚ ਸੜਕ ਤੱਕ ਝਾੜੂ ਮਾਰ ਰਿਹੈ ਤੇ ਕੋਈ ਪਾਣੀ ਦਾ ਛਿੜਕਾ ਕਰ ਰਿਹੈ ਤਾਂ ਕਿ ਧੂੜ ਨਾ ਉੱਡੇ। ਚਾਰੇ ਪਾਸੇ ਆਪਾਧਾਪੀ ਦਾ ਮਾਹੌਲ।  ਕਿਸੇ ਨੂੰ ਨਹੀਂ ਪਤਾ ਕਿ “ਮੇਲੇ ‘ਚ ਧੰਨਾ ਸਿਉਂ ਕੀਹਦਾ ਫੁੱਫੜ ਐ?”

ਪਰਲੋਕ ਕੁਮਾਰ ਦੀ ਬੰਦ ਪਈ ਦੁਕਾਨ ਅੰਦਰੋਂ ਤਾਂ ਖੰਡਰ ਬਣੀ ਹੀ ਹੋਵੇਗੀ, ਬੰਦ ਸ਼ਟਰ ਦੇਖ ਕੇ ਵੀ ਪਤਾ ਲਗਦਾ ਸੀ ਕਿ ਕਈ ਵਰ੍ਹੇ ਹੋ ਗਏ ਹੋਣਗੇ ਇਹਦਾ ਜਿੰਦਰਾ ਖੋਲ੍ਹਿਆਂ ਨੂੰ। ਸ਼ਟਰ ਮੂਹਰੇ ਟੁੱਟਿਆ ਜਿਹਾ ਲੋਹੇ ਦੇ ਫਰੇਮ ਵਾਲਾ ਮੋਟੀ ਲੱਕੜ ਦਾ ਤਖਤਪੋਸ਼ ਤੇ ਦੁਕਾਨ ਮੂਹਰੇ ਬਣਿਆ ਛੱਜਾ, ਇੱਕ ਪਾਗਲ ਜਿਹਾ ਦਿਸਦਾ ਬਜ਼ੁਰਗ ਇਸ ਤਖਤਪੋਸ਼ ਨੂੰ ਸੌਣ ਪੈਣ ਲਈ ਵਰਤਦਾ ਸੀ। ਲੰਮਾ ਪਰ ਸਿਲਤ ਵਰਗਾ ਸਰੀਰ ਸੀ ਉਸਦਾ। ਮੈਲ ਨਾਲ ਲੱਥਪੱਥ ਲੀੜੇ। ਸਿਰ ਨਾਭੀ ਰੰਗ ਦੀ ਪੱਗ, ਧੋਤੀ ਨਾ ਹੋਣ ਕਰਕੇ ਕਾਲੀ ਤਾਂ ਹੋਈ ਹੀ ਸੀ ਸਗੋਂ ਇਉਂ ਲਗਦੀ ਸੀ ਜਿਵੇਂ ਮਾਵਾ ਦੇ ਕੇ ਵਟ ਬਣਾਏ ਹੋਣ। ਬਜ਼ੁਰਗ ਸਾਰਾ ਦਿਨ ਜਗਰਾਉਂ ਦੀਆਂ ਗਲੀਆਂ ‘ਚ ਆਲੀਸ਼ਾਨ ਕੋਠੀਆਂ ਨੂੰ ਰੀਝ ਲਾ ਕੇ ਤੱਕਦਾ ਰਹਿੰਦਾ। ਉਸ ਬਜ਼ੁਰਗ ਨਾਂ ਦਾ ਹੀ ‘ਧਰਮ ਸਿੰਘ’ ਸੀ ਪਰ ਧਰਮ ਸ਼ਬਦ ਤੋਂ ਹਜਾਰਾਂ ਕੋਹਾਂ ਦੂਰ। ਇਲਤੀ ਜੁਆਕ ਲੰਘੇ ਜਾਂਦੇ ਧਰਮ ਸਿਉਂ ਨੂੰ “ਕੋਠੀ ਦੱਬ” ਕਹਿ ਕੇ ਛੇੜਦੇ ਤਾਂ ਧਰਮ ਸਿਉਂ ਇੱਕ ਵਾਰ ਤਾਂ ਕੁਨੱਖਾ ਜਿਹਾ ਝਾਕਦਾ ਪਰ ਫਿਰ ਕੰਨ ਜਿਹੇ ਵਲੇਟ ਕੇ ਤੁਰ ਜਾਂਦਾ। ਜਾਨਣ ਵਾਲੇ ਜਾਣਦੇ ਸਨ ਪਰ ਜਿਹਨਾਂ ਨੂੰ ਨਹੀਂ ਪਤਾ ਸੀ ਉਹ ਜਿਆਦਾਤਰ ਉਹਦਾ ਪੱਕਾ ਨਾਂ “ਕੋਠੀ ਦੱਬ” ਹੀ ਮੰਨੀ ਬੈਠੇ ਸਨ।

ਹੁਣ ਸੰਨ 2050 ਦਾ ਸਮਾਂ ਚੱਲ ਰਿਹੈ। ਤੇਜ ਤੇਜ ਜ਼ਿੰਦਗੀ, ਕਿਸੇ ਕੋਲ ਕੋਈ ਵਿਹਲ ਨਹੀਂ।

ਲੋਪੋ ਵਾਲੇ ਨਰਮਜੀਤ ਸਿਉਂ ਦਾ ਗੱਭਰੂ ਹੋਇਆ ਮੁੰਡਾ ਕੈਨੇਡਾ ਦਾ ਜੰਮਪਲ ਹੋਣ ਦੇ ਬਾਵਜੂਦ ਪੰਜਾਬ ਆਉਣ ਦੀ ਜ਼ਿਦ ਕਰਕੇ ਜਗਰਾਉਂ ਆਇਆ ਹੋਇਆ ਸੀ। ਉਹ ਆਪਣੀ ਬਜ਼ੁਰਗ ਦਾਦੀ ਦੇ ਨਾਲ ਈ ਆ ਗਿਆ ਸੀ। ਪੰਜਾਬ ‘ਚ ਦਾਦੀ ਪੋਤੇ ਦਾ ਅੱਜ ਪੰਦਰ੍ਹਵਾਂ ਦਿਨ ਸੀ। ਡਾਇਮੰਡ ਬਾਗ ‘ਚ ਆਵਦੇ ਪਿਓ ਦਾਦੇ ਦੀ ਰੀਝਾਂ ਨਾਲ ਬਣਾਈ ਤਿੰਨ ਮੰਜਲੀ ਕੋਠੀ ਦੀ ਦੂਜੀ ਛੱਤ ‘ਤੇ ਕਮਰੇ ‘ਚੋਂ ਨਿਕਲ ਕੇ ਵਿਕਰਮ ਨੇ ਦੋਹੇਂ ਬਾਹਾਂ ਅਸਮਾਨ ਵੱਲ ਕਰਕੇ ਅੰਗੜਾਈ ਭੰਨ੍ਹੀ। ਜੰਗਲੇ ‘ਤੇ ਹੱਥ ਰੱਖ ਕੇ ਖੜ੍ਹਿਆ ਤਾਂ ਉਹਨੂੰ ਅੱਜ ਫੇਰ ਓਹੀ ਮੈਲੇ ਜਿਹੇ ਲੀੜਿਆਂ ਵਾਲਾ ਬਜ਼ੁਰਗ ਦੂਰੋਂ ਕੋਠੀ ਵੱਲ ਟਿਕਟਿਕੀ ਲਾਈ ਖੜ੍ਹਾ ਦਿਸਿਆ। ਵਿਕਰਮ ਕਈ ਦਿਨਾਂ ਤੋਂ ਲਗਾਤਾਰ ਦੇਖ ਰਿਹਾ ਸੀ ਕਿ ਓਹ ਸੱਜਣ ਨੇਮ ਵਾਂਗ ਹੀ ਹਰ ਰੋਜ ਬਾਹਵਾ ਟੈਮ ਗਲੀ ਦੀ ਨੁੱਕਰ ‘ਚ ਖੜ੍ਹ ਕੇ ਕੋਠੀ ਨੂੰ ਨਿਹਾਰ ਕੇ ਆਖਰ ਮੁੜ ਜਾਂਦਾ। ਅਚਾਨਕ ਵਿਕਰਮ ਦੇ ਪੈਰਾਂ ਨੇ ਕਾਹਲ ਫੜੀ ਤੇ ਓਹ ਨੁੱਕਰੇ ਘੋੜੇ ਵਾਂਗ ਪੌੜੀਆਂ ਉੱਤਰ ਕੇ ਹੇਠਾਂ ਪਾਠ ਕਰਕੇ ਵਿਹਲੀ ਹੋ ਚੁੱਕੀ ਦਾਦੀ ਸੁਰਜੀਤ ਕੌਰ ਦੇ ਪੈਰਾਂ ਵਾਲੇ ਪਾਸੇ ਬੈਠ ਗਿਆ।

-”ਦਾਦੀ ਮਾਂ, ਮੈਂ ਰੋਜ ਸਵੇਰੇ ਉੱਠਦਾਂ ਤਾਂ ਇੱਕ “ਓਲਡ ਮੈਨ” ਆਪਣੇ ਘਰ ਵੱਲ ਜਿੱਦਾਂ “ਸਟਿੱਲ” ਹੋ ਕੇ ਦੇਖਦਾ ਹੁੰਦਾ। ਦਾਦੀ ਕੌਣ ਆ ਓਹ ਬਾਬਾ ਜੀ?” ਵਿਕਰਮ ਨੇ ਆਪਣੀ ਬਜ਼ੁਰਗ ਦਾਦੀ ਨੂੰ ਪੁੱਛਿਆ।

-”ਵਿਕਰਮ ਪੁੱਤ, ਓਹ ਭਟਕਦੀਆਂ ਰੂਹਾਂ ‘ਚੋਂ ਇੱਕ ਆ। ਸਾਲ 2023 ਦੀ ਗੱਲ ਐ, ਜਦੋਂ ਇਸ ਬਜ਼ੁਰਗ ਸਣੇ ਦੋ ਤਿੰਨ ਹੋਰ ਰੂਹਾਂ ਨੇ ਇਸ ਕੋਠੀ ‘ਤੇ ਲ਼ਾਲ਼ਾਂ ਸੁੱਟੀਆਂ ਸਨ। ਇਸ ਕੋਠੀ ਨੂੰ ਸਰਕਾਰੇ ਦਰਬਾਰੇ ਪਹੁੰਚ ਵਰਤ ਕੇ ਜਾਅਲੀ ਕਾਗਜ ਤਿਆਰ ਕਰਕੇ ਦੱਬਣ ਦੀ ਕੋਸ਼ਿਸ਼ ਕੀਤੀ ਸੀ।”

-”ਇਹ ਮੈਲੇ ਜਿਹੇ ਕੱਪੜਿਆਂ ਵਾਲਾ ਭਾਈ ਜਾਅਲੀ ਡਿਗਰੀ ਲੈ ਕੇ ਆਵਦੇ ਆਪ ਨੂੰ ਕਾਨੂੰਨ ਦਾ ਰਖਵਾਲਾ ਦੱਸਦਾ ਹੁੰਦਾ ਸੀ। ਕਾਨੂੰਨ ਦੀ ਖੁਦ ਹੀ ਸੰਘੀ ਘੁੱਟਣ ਵਾਲਾ ਰਖਵਾਲਾ।” ਮਾਤਾ ਇੱਕੋ ਸਾਹ ਹੀ ਬੋਲ ਗਈ ਤਾਂ ਦਮ ਪੱਟਿਆ ਗਿਆ।

ਵਿਕਰਮ ਨੇ ਕੋਲ ਪਿਆ ਪਾਣੀ ਦਾ ਗਿਲਾਸ ਫੜਾਇਆ।

-”ਇਹਦੇ ਨਾਲ ਇੱਕ ਪਰਲੋਕ ਕੁਮਾਰ ਤੇ ਇੱਕ ਸਿਆਸੀ ਬੀਬੀ ਅੜਬਜੀਤ ਕੌਰ ਨੇ ਰਲ ਕੇ ਸਾਨੂੰ ਆਵਦੇ ਇਸ ਘਰੋਂ ਹੀ ਬੇਘਰ ਕਰ ਦਿੱਤਾ ਸੀ। ਮੈਂ ਤੇ ਤੇਰੀ ਮਾਂ ਕਈ ਮਹੀਨੇ ਕਾਨੂੰਨੀ ਲੜਾਈ ਲੜਦੀਆਂ ਅਫਸਰਾਂ ਦੇ ਦਫਤਰਾਂ ‘ਚ ਧੱਕੇ ਖਾਂਦੀਆਂ ਰਹੀਆਂ। ਏਸ ਤਿੱਕੜੀ ਨੇ ਸਾਡੇ ਪੈਰ ਨਾ ਲੱਗਣ ਦਿੱਤੇ। ਜਾਅਲੀ ਇਨਕਲਾਬ ਉਲਟਾ ਸਾਡਾ ਹੀ ਘਰ ਦੱਬਣ ਨੂੰ ਤਾਹੂ ਸੀ। ਭਲਾ ਹੋਵੇ ਜਾਗਦੀ ਜ਼ਮੀਰ ਵਾਲੇ ਲੋਕਾਂ ਦਾ, ਜੋ ਬਿਨਾਂ ਕਿਸੇ ਲੋਭ ਲਾਲਚ ਦੇ ਸਾਡੇ ਨਾਲ ਆ ਡਟੇ।”

-”ਦਾਦੀ ਮਾਂ, ਜੇ ਓਹ ਬਾਬਾ ਕੱਲ੍ਹ ਨੂੰ ਆਇਆ, ਮੈਂ ਓਹਨੂੰ ਭਜਾ ਕੇ ਆਊਂ।” ਵਿਕਰਮ ਪਤਾ ਨਹੀਂ ਕਿਹੜੇ ਵੇਗ ‘ਚ ਕਹਿ ਗਿਆ।

-”ਨਾ ਸ਼ੇਰਾ, ਓਹਨਾਂ ਨੂੰ ਸਮੇਂ ਦੀ ਬਹੁਤ ਭੈੜੀ ਮਾਰ ਪੈ ਚੁੱਕੀ ਐ। ਆਪਾਂ ਕੀ ਭਜਾਉਣੈ, ਓਹਨਾਂ ਨੂੰ ਤਾਂ ਉਹਨਾਂ ਦੀ ਤਮਾਂ ਨੇ ਈ ਐਨਾ ਭਜਾਇਆ ਹੋਇਐ ਕਿ ਸਾਰਾ ਦਿਨ ਤਿੱਖੜ ਦੁਪਹਿਰੇ ਵੀ ਪਾਗਲ ਹਾਲਤ ‘ਚ ਭੱਜਦੇ ਫਿਰਦੇ ਰਹਿੰਦੇ ਆ।” ਮਾਤਾ ਨੇ ਵਿਕਰਮ ਨੂੰ ਰੋਕਦਿਆਂ ਕਿਹਾ।

-”ਦਾਦੀ ਮਾਂ, ਪਰਲੋਕ ਕੁਮਾਰ ਤੇ ਅੜਬਜੀਤ ਕੌਰ ਦਾ ਕੀ ਬਣਿਆ? ਓਹ ਕਿੱਥੇ ਰਹਿੰਦੇ ਆ?” ਵਿਕਰਮ ਨੇ ਭੋਲਾ ਜਿਹਾ ਸਵਾਲ ਕੀਤਾ।

-”ਲੋਕ ਦੱਸਦੇ ਆ ਕਿ ਪਰਲੋਕ ਕੁਮਾਰ ਤਾਂ ਓਦੋਂ ਤੋਂ ਹੀ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਜਦੋਂ ਇਹਨਾਂ ਨੇ ਰਲ ਕੇ ਰਾਤੇ ਰਾਤ ਆਪਣੀ ਏਸ ਕੋਠੀ ਦਾ ਜਾਅਲੀ ਇੰਤਕਾਲ ਕਰਵਾਉਣ ਦਾ ਕੇਸ ਚੱਲਿਆ ਸੀ। ਧਰਮ ਸਿਉਂ ਤੇ ਅੜਬਜੀਤ ਕੌਰ ਨੇ ਆਵਦਾ ਮਾਸ ਬਚਾਉਣ ਲਈ ਪਰਲੋਕ ਕੁਮਾਰ ਦੀ ਬਲੀ ਦੇ ਦਿੱਤੀ। ਕਾਗਜਾਂ ‘ਚ ਭਗੌੜਾ ਕਰਾਰ ਦੇਣ ਤੋਂ ਬਾਅਦ ਪਰਲੋਕ ਕੁਮਾਰ ਪਰਲੋਕ ਤਾਂ ਸਿਧਾਰ ਗਿਆ ਪਰ ਉਹਦੇ ਮੱਥੇ ਤੋਂ ਭਗੌੜੇ ਦਾ ਕਲੰਕ ਨਾ ਲੱਥਾ। ਸੁਣਿਐ ਕਿ ਉਹਦੀ ਕਿਸੇ ਬਿਰਧ ਆਸ਼ਰਮ ‘ਚ ਮੌਤ ਹੋ ਗਈ ਸੀ। ਕੋਈ ਜੁਆਕ ਵੀ ਸਸਕਾਰ ‘ਤੇ ਨਹੀਂ ਸੀ ਗਿਆ।” ਮਾਤਾ ਸੁਰਜੀਤ ਕੌਰ ਨੇ ਗੱਲ ਖਤਮ ਕਰਕੇ ਹੱਥ ਜੋੜ ਕੇ “ਵਾਹਿਗੁਰੂ” ਕਿਹਾ।

-”ਅੜਬਜੀਤ ਕੌਰ ਨੇ ਜਾਇਦਾਦ ਤਾਂ ਬਹੁਤ ਬਣਾ ਲਈ ਸੀ। ਘਰਵਾਲਾ ਤੇ ਓਹ ਪੈਸਾ ਜੋੜਨ ‘ਚ ਹੀ ਲੱਗੇ ਰਹੇ ਤੇ ਔਲਾਦ ਨੂੰ ਨੋਟਾਂ ਨਾਲ ਲੱਦ ਦਿੱਤਾ। ਓਹਨਾਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਸਾਡੇ ਮਾਂ ਪਿਉ ਨੇ ਕਿੰਨੇ ਲੋਕਾਂ ਨਾਲ ਜਿਆਦਤੀਆਂ ਕਰ ਕਰ ਕੇ ਮਾਇਆ ਕੱਠੀ ਕੀਤੀ ਐ ਤਾਂ ਦੋਵੇਂ ਜੀਅ ਜੁਆਕਾਂ ਦੇ ਮੂੰਹੋਂ ਲਹਿ ਗਏ। ਜੁਆਕ ਵਿਦੇਸ਼ਾਂ ‘ਚ ਜਾ ਵਸੇ ਤੇ ਇਹਨਾਂ ਦੋਵੇਂ ਮੀਆਂ ਬੀਵੀ ਨੂੰ ਬਿਮਾਰੀਆਂ ਨੇ ਘੇਰ ਲਿਆ। ਸਰੀਰ ਮਾੜੇ ਹੋਏ ਤਾਂ ਨਾਲ ਰਹਿੰਦਿਆਂ ਗੁਰਗਿਆਂ ਨੇ ਈ ਇੱਕ ਇੱਕ ਕਰਕੇ ਕੋਠੀਆਂ ਪਲਾਟਾਂ ‘ਤੇ ਕਬਜ਼ੇ ਕਰ ਲਏ।” ਸੁਰਜੀਤ ਕੌਰ ਕਥਾ ਕਰਨ ਵਾਂਗ ਆਵਦੇ ਪੋਤੇ ਨੂੰ ਗੱਲ ਸੁਣਾ ਰਹੀ ਸੀ।

-”ਦਾਦੀ, ਇਹਨੂੰ ਈ “ਟਿੱਟ ਫੌਰ ਟੈਟ” ਕਹਿੰਦੇ ਆ। ਪਹਿਲਾਂ ਲੋਕਾਂ ਨੂੰ “ਰੌਬ” ਕਰੀ ਗਏ, ਫੇਰ ਨਾਲ ਰਹਿੰਦੇ ਲੋਕ ਈ ਉਹਨਾਂ ਨੂੰ “ਰੌਬ” ਕਰਗੇ।…..ਵੈਰੀ ਸਟਰੇਂਜ….।” ਵਿਕਰਮ ਗੱਲ ਦਾ ਤੱਤਸਾਰ ਜਲਦੀ ਹੀ ਸਮਝ ਗਿਆ ਸੀ।

-”ਹੁਣ ਅੜਬਜੀਤ ਕੌਰ ਤੇ ਉਹਦਾ ਘਰਵਾਲਾ ਵੀ ਆਹ ਮੁੱਲਾਂਪੁਰ ਕੋਲ ਕਿਸੇ ਬਿਰਧ ਆਸ਼ਰਮ ‘ਚ ਰਹਿੰਦੇ ਆ। ਬਾਘੜਬਿੱਲੇ ਵਰਗੇ ਹੁੰਦੇ ਸੀ, ਕਿਸੇ ਨੂੰ ਮੂੰਹ ਨੀ ਸੀ ਬੋਲਦੇ ਹੁੰਦੇ। ਹੁਣ ਬੋਲ ਨੀ ਨਿੱਕਲਦਾ ਮੂੰਹ ‘ਚੋ। ਪੁੱਤ, ਸਮਾਂ ਬਹੁਤ ਬਲਵਾਨ ਆ। ਜਦੋਂ ਸਮੇਂ ਦੇ ਚਪੇੜੇ ਪੈਂਦੇ ਆ, ਓਦੋਂ ਮੂੰਹ ‘ਤੇ ਨੀ ਸਗੋਂ ਰੂਹ ‘ਤੇ ਨੀਲ ਪੈਂਦੇ ਆ। ਆਹ ਜਿਹੜਾ ਧਰਮ ਸਿਉਂ ਨਿੱਤ ਸਵੇਰੇ ਆਪਣੀ ਕੋਠੀ ਵੱਲ ਮੂੰਹ ਕਰਕੇ ਖੜ੍ਹਾ ਹੁੰਦੈ, ਕੀ ਪਤਾ ਵਿਚਾਰੇ ਦੇ ਚਿੱਤ ‘ਚ ਕੀ ਕੀ ਖੌਰੂ ਪਾਉਂਦਾ ਫਿਰਦਾ ਹੋਊ?”

-”ਦਾਦੀ, ਆਪਾਂ ਕੱਲ੍ਹ ਨੂੰ ਓਸ ਬਾਬੇ ਨੂੰ ਬੁਲਾ ਕੇ ਦੇਖੀਏ?” ਵਿਕਰਮ ਨੇ ਸੁਰਜੀਤ ਕੌਰ ਦੇ ਮੂੰਹ ਵੱਲ ਦੇਖਿਆ। ਉਹਨੂੰ ਉਮੀਦ ਹੀ ਨਹੀਂ ਸਗੋਂ ਯਕੀਨ ਵੀ ਸੀ ਕਿ ਦਾਦੀ ਜਵਾਬ ਨਹੀਂ ਦਿੰਦੀ।

-”ਪੁੱਤ, ਆਪਣੀ ਕਿਹੜਾ ਓਹਨਾਂ ਨਾਲ ਡਾਂਗ ਚੱਲੀ ਸੀ। ਓਹਨਾਂ ਨੂੰ ਸੱਤਾ ਦਾ, ਪੈਸੇ ਦਾ ਨਸ਼ਾ ਈ ਐਨਾ ਚੜ੍ਹਿਆ ਹੋਇਆ ਸੀ ਕਿ ਸਾਰੀ ਦੁਨੀਆ ਨੂੰ ਆਵਦੀ ਮੁੱਠੀ ‘ਚ ਸਮਝਦੇ ਸੀ। ਕੋਈ ਨਾ….. ਤੂੰ ਕੋਈ ਖਾਣ ਪੀਣ ਵਾਲੀ ਚੀਜ ਫੜਾ ਆਵੀਂ ਕੋਲ ਜਾ ਕੇ। ਪੁੰਨ ਈ ਹੁੰਦੈ ਕਿਸੇ ਭੁੱਖੇ ਦੇ ਮੂੰਹ ਬੁਰਕੀ ਪਾਉਣ ਦਾ।” ਸੁਰਜੀਤ ਕੌਰ ਨੇ ਆਪਣੇ ਸੁਭਾਅ ਮੁਤਾਬਕ ਕਿਹਾ।

ਵਿਕਰਮ ਨੂੰ ਅੱਚਵੀ ਲੱਗ ਗਈ ਕਿ ਉਹਨਾਂ ਦੇ ਇਸ ਘਰ ਨੂੰ ਕਾਨੂੰਨ ਦੀ ਦੁਰਵਰਤੋਂ ਕਰਕੇ ਲਗਭਗ ਨੱਪ ਚੁੱਕੇ “ਕੋਠੀ ਦੱਬਾਂ” ਵਿੱਚੋਂ ਇੱਕ ਧਰਮ ਸਿੰਘ ਨੂੰ ਨੇੜਿਉਂ ਕਿਹੜੇ ਵੇਲੇ ਦੇਖਾਂ। ਉਹਦੀ ਸਾਰੀ ਰਾਤ ਪਾਸੇ ਮਾਰਦੇ ਤੇ ਫੋਨ ‘ਤੇ ਟਾਈਮ ਦੇਖਦੇ ਦੀ ਲੰਘ ਗਈ।

ਸਵੇਰ ਹੋਈ ਤਾਂ ਵਿਕਰਮ ਨੇ ਕਮਰੇ ਦੇ ਅੰਦਰੋਂ ਹੀ ਸ਼ੀਸ਼ੇ ਥਾਈਂ ਗਲੀ ਦਾ ਮੋੜ ਦੇਖਿਆ ਪਰ ਅੱਜ ਧਰਮ ਸਿਉਂ ਨਹੀਂ ਆਇਆ ਸੀ। ਉਹਦੇ ਚਿੱਤ ਨੂੰ ਕਾਹਲ ਬਣੀ ਹੋਈ ਸੀ। ਪਰ ਅੱਧਾ ਘੰਟਾ ਬੀਤਣ ‘ਤੇ ਵੀ ਓਹ ਜਗ੍ਹਾ ਕਿਸੇ ਔਤ ਦੀ ਮਟੀ ਵਾਂਗ ਸੁੰਨੀ ਜਿਹੀ ਹੀ ਸੀ। ਵਿਕਰਮ ਨਿਰਾਸ਼ ਜਿਹਾ ਹੇਠਾਂ ਉੱਤਰ ਆਇਆ। ਦਾਦੀ ਪਾਠ ਕਰ ਰਹੀ ਸੀ। ਵਿਕਰਮ ਨੇ ਗੇਟ ਦੀ ਅਰਲ ਨੂੰ ਹੱਥ ਪਾਇਆ ਤਾਂ ਚੀਂਅਅਅ….. ਦੀ ਆਵਾਜ ਆਈ। ਉਹ ਘੱਟ ਖੜਕਾ ਕਰਨਾ ਚਾਹੁੰਦਾ ਸੀ ਤਾਂ ਕਿ ਦਾਦੀ ਦੇ ਪਾਠ ਕਰਨ ਵਿੱਚ ਵਿਘਨ ਨਾ ਪਵੇ। ਵਿਕਰਮ ਦਰਵਾਜ਼ਾ ਖੋਲ੍ਹਦੈ ਤਾਂ ਉਹਦਾ ਇਕਦਮ ਤ੍ਰਾਹ ਨਿਕਲ ਜਾਂਦੈ। ਉਹ ਓਹਨੀਂ ਪੈਰੀਂ ਪਿਛਾਂਹ ਮੁੜ ਕੇ ਦਾਦੀ ਸੁਰਜੀਤ ਕੌਰ ਕੋਲ ਜਾਂਦੈ ਤਾਂ ਦਾਦੀ ਸੁਰਜੀਤ ਕੌਰ ਵੀ ਪਾਠ ਕਰਕੇ ਅੱਖਾਂ ਮੁੰਦੀ ਬੈਠੀ ਸੀ।

-”ਦਾਦੀ ਮਾਂ ਦਾਦੀ ਮਾਂ …..।” ਵਿਕਰਮ ਹਫਿਆ ਤੇ ਡਰਿਆ ਪਿਆ ਸੀ। ਉਸ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ। ਵਿਕਰਮ ਦੀ ਘਬਰਾਹਟ ਦੇਖ ਕੇ ਸੁਰਜੀਤ ਕੌਰ “ਵਾਹਿਗੁਰੂ ਵਾਹਿਗੁਰੂ” ਕਰਦੀ ਬਾਹਰ ਦਰਵਾਜ਼ੇ ਵੱਲ ਹੋ ਤੁਰੀ। ਕੀ ਦੇਖਦੀ ਐ ਕਿ ਦਰਵਾਜ਼ੇ ਮੂਹਰੇ ਧਰਮ ਸਿਉਂ ਨੀਵੀਂ ਪਾਈ ਖੜ੍ਹਾ ਸੀ, ਇਉਂ ਲਗਦਾ ਸੀ ਜਿਵੇਂ ਹੁਣੇ ਹੁਣੇ ਅੱਥਰੂ ਵਗੇ ਹੋਣ। ਮੂੰਹ ਦੇਖ ਕੇ ਇਉਂ ਲਗਦਾ ਸੀ ਜਿਵੇਂ ਸਦੀਆਂ ਦੇ ਦੁੱਖਾਂ ਨੇ ਸੁੱਕੇ ਦਰੱਖ਼ਤ ‘ਤੇ ਆਲ੍ਹਣਾ ਪਾਇਆ ਹੋਇਆ ਹੋਵੇ। ਧਰਮ ਸਿਉਂ ਨੇ ਪੁਰਾਣੇ ਜਿਹੇ ਅਖਬਾਰ ਵਾਲਾ ਹੱਥ ਅੱਗੇ ਵਧਾਇਆ ਤਾਂ ਵਿਕਰਮ ਨੇ ਦਾਦੀ ਤੋਂ ਪਹਿਲਾਂ ਹੀ ਖੁਦ ਅੱਗੇ ਹੋ ਕੇ ਫੜ ਲਿਆ। ਧਰਮ ਸਿਉਂ ਓਹਨੀਂ ਪੈਰੀਂ ਪਿਛਾਂਹ ਨੂੰ ਮੁੜ ਗਿਆ।

ਵਿਕਰਮ ਨੇ ਅਖਬਾਰ ਦੀ ਤਰੀਕ ਦੇਖੀ ਤਾਂ ਲਗਭਗ 27 ਵਰ੍ਹੇ ਪੁਰਾਣੀ ਸੀ। ਖਬਰ ਤੇ ਤਸਵੀਰ ‘ਚ ਧਰਮ ਸਿਉਂ, ਅੜਬਜੀਤ ਕੌਰ ਤੇ ਉਹਦਾ ਘਰਵਾਲਾ, ਓਸ ਵੇਲੇ ਦੇ ਰਾਜ ਦੇ ਮੁਖੀ ਦੀ ਘਰਵਾਲੀ ਤੇ ਭੈਣ ਨਾਲ ਖੜ੍ਹੇ ਸਨ। ਖਬਰ ਦਾ ਸਿਰਲੇਖ ਸੀ “ਐੱਨ ਆਰ ਆਈ ਬੀਬੀ ਝੂਠ ਬੋਲ ਕੇ ਸਾਡਾ ਸਿਆਸੀ ਅਕਸ ਖਰਾਬ ਕਰ ਰਹੀ ਹੈ।”

ਜਿਉਂ ਹੀ ਵਿਕਰਮ ਨੇ ਰੱਦੀ ਤੇ ਰੇਤੇ ਵਾਂਗ ਭੁਰ ਰਹੇ ਅਖਬਾਰ ਨੂੰ ਖੋਲ੍ਹਣਾ ਚਾਹਿਆ ਤਾਂ ਇੱਕ ਮੈਲੀ ਜਿਹੀ ਪਰਚੀ ਨਿੱਕਲੀ, ਜਿਸ ‘ਤੇ ਲਿਖਿਆ ਸੀ,

“ਦੁਖਾਏ ਦਿਲ ਲਈ ਮੁਆਫੀ ਦੇ ਦੇਣੀ।”

ਮਾਤਾ ਸੁਰਜੀਤ ਕੌਰ ਨੇ ਮੁਆਫੀਨਾਮੇ ਵਰਗੀ ਸਤਰ ਪੜ੍ਹੀ ਤਾਂ ਅੱਖਾਂ ਦੇ ਕੋਏ ਸਿੱਲ੍ਹੇ ਹੋ ਗਏ। ਇਉਂ ਲਗਦਾ ਸੀ ਜਿਵੇਂ ਧਰਮ ਸਿਉਂ ਆਪਣੀਆਂ ਕੀਤੀਆਂ ਦਾ ਪਛਤਾਵਾ ਕਰਨ ਹੀ ਹਰ ਰੋਜ ਆਉਂਦਾ ਸੀ।

ਲਗਭਗ ਮਹੀਨਾ ਛੁੱਟੀਆਂ ਗੁਜਾਰ ਕੇ ਦਾਦੀ ਪੋਤਾ ਵਾਪਸ ਕੈਨੇਡਾ ਜਾਣ ਲਈ ਤਿਆਰ ਸਨ। ਹੈਰਾਨ ਵੀ ਸਨ ਕਿ ਉਸ ਦਿਨ ਤੋਂ ਬਾਅਦ ਧਰਮ ਸਿਉਂ ਮੁੜ ਉਸ ਗਲੀ ‘ਚ ਕਦੇ ਨਾ ਆਇਆ। ਕੋਠੀ ਨੂੰ ਜਿੰਦਰਾ ਮਾਰ ਕੇ ਗੱਡੀ ਬਜ਼ਾਰ ਵਿੱਚ ਦੀ ਦਿੱਲੀ ਵੱਲ ਨੂੰ ਹੋ ਤੁਰੀ। ਅਚਾਨਕ ਅੱਗੇ ਲੋਕਾਂ ਦਾ ਝੁਰਮਟ ਜਿਹਾ ਬਣਿਆ ਤਾਂ ਗੱਡੀ ਰੁਕ ਗਈ। ਗੱਡੀ ਦੁਖਭੰਜਨ ਸਿਉਂ ਦਾ ਵੱਡਾ ਮੁੰਡਾ ਭੋਲਾ ਚਲਾ ਰਿਹਾ ਸੀ। ਬਰੇਕਾਂ ਮਾਰ ਕੇ ਭੋਲਾ ਓਸ ਇਕੱਠ ‘ਚ ਧੁੱਸ ਦੇ ਕੇ ਵੜ ਗਿਆ ਤੇ ਪਿੱਛਲਪੈਰੀਂ ਵਾਪਸ ਵੀ ਮੁੜ ਆਇਆ।

-”ਕੀ ਹੋਇਆ ਭੋਲੇ ਪੁੱਤ? ਐਨੇ ਲੋਕ ਕਿਉਂ ਇਕੱਠੇ ਹੋਏ ਆ?” ਮਾਤਾ ਨੇ ਪੁੱਛਿਆ।

-”ਬੇਬੇ, ਪਰਲੋਕ ਦੀ ਦੁਕਾਨ ਮੂਹਰੇ ਕੋਠੀ ਦੱਬ ਪਿਆ ਹੁੰਦਾ ਸੀ ਨਾ? ਓਹ ਚਲਾਣਾ ਕਰ ਗਿਆ ਰਾਤ। ਓਹਦਾ ਆਵਦਾ ਧੀ ਪੁੱਤ ਤਾਂ ਕੋਈ ਬਹੁੜਿਆ ਨੀ, ਹੁਣ ਕਲੱਬ ਆਲੇ ਮੁੰਡੇ ਸਸਕਾਰ ਕਰਨ ਨੂੰ ਲੈ ਕੇ ਚੱਲੇ ਆ।”, ਭੋਲੇ ਨੇ ਸੁਤੇ ਸਿੱਧ ਕਿਹਾ।

-”ਓ ਮੇਰਿਆ ਮਾਲਕਾ! ਬਖਸ਼ ਲਵੀਂ ਇਹਨਾਂ ਨੂੰ।”, ਇੰਨਾ ਕਹਿ ਕੇ ਮਾਤਾ ਸੁਰਜੀਤ ਕੌਰ ਨੇ ਸਿੜੀ ‘ਤੇ ਪਾ ਕੇ ਸਸਕਾਰ ਵਾਸਤੇ ਲਈ ਜਾ ਰਹੇ ਧਰਮ ਸਿਉਂ ਵੱਲ ਦੇਖ ਕੇ ‘ਆਖਰੀ ਸਲਾਮ’ ਵਾਂਗ ਮੱਥਾ ਟੇਕਿਆ।

ਹੁਣ ਗੱਡੀ ਦਿੱਲੀ ਵੱਲ ਨੂੰ ਵਾਟਾਂ ਵੱਢਦੀ ਜਾ ਰਹੀ ਸੀ ਤੇ ਗੀਤ ਚੱਲ ਰਿਹਾ ਸੀ

“ਸਾਢੇ ਤਿੰਨ ਹੱਥ ਧਰਤੀ ਤੇਰੀ

ਬਹੁਤੀਆਂ ਜਾਗੀਰਾਂ ਵਾਲਿਆ।”