Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਅਡਵਾਨੀ ਨੇ ਮੁਸਲਮਾਨਾਂ ਤੋਂ ਮੰਗੀ ਵੋਟਾਂ ਦੀ ਭੀਖ

By ਕੌਮੀ ਏਕਤਾ ਨਿਊਜ਼ ਬੀਊਰੋ • Jan 23rd, 2009 • Category: ਭਾਰਤ

ਨਵੀ ਦਿਲੀ- ਅਡਵਾਨੀ ਨੇ ਆਪਣੇ ਆਪ ਨੂੰ ਬੜਾ ਦੁੱਧ ਧੋਤਾ ਦਸਦੇ ਹੋਏ ਮੁਸਲਮਾਨਾਂ ਤੋਂ ਵੋਟ ਮੰਗੇ। ਅਡਵਾਨੀ ਨੇ ਕਿਹਾ ਕਿ ਬਾਬਰੀ ਮਸਜਿਦ ਢਾਹੁਣ ਵਿਚ ਮੇਰਾ ਕੋਈ ਹੱਥ ਨਹੀ ਹੈ, ਮੈਂ ਬੇਕਸੂਰ ਹਾਂ। ਇਸ ਕਰਕੇ ਮੁਸਲਮਾਨ ਮੇਰੇ ਬਾਰੇ ਗਲਤ ਪ੍ਰਚਾਰ ਵਿਚ ਨਾਂ ਆਉਣ ਤੇ ਅਗਲੀਆਂ ਲੋਕ ਸਭਾ ਚੋਣਾਂ ਵਿਚ ਮੈਨੂੰ ਵੋਟ ਦੇਣ।

LK Advani ਲੋਕ ਸਭਾ ਚੋਣਾਂ ਤੋਂ ਪਹਿਲਾਂ ਅਡਵਾਨੀ ਨੇ ਇਕ ਉਰਦੂ ਵੈਬਸਾਈਟ ਦੇ ਰਾਹੀ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਆਪਣੇ ਆਪ ਨੂੰ ਨਿਰਦੋਸ਼ ਦਸਿਆ। ਇਸ ਵੈਬਸਾਈਟ ਤੇ ਇਹ ਵੀ ਲਿਖਿਆ ਕਿ, ਮੇਰੀ ਯਾਤਰਾ ਮੁਸਲਿਮ ਵਿਰੋਧੀ ਸੀ, ਬਿਲਕੁਲ ਨਹੀ। 1991 ਵਿਚ ਕਢੀ ਗਈ ਅਯੁਧਿਆ ਰੱਥ ਯਾਤਰਾ ਨੂੰ ਬਦਨਾਮ ਕਰਨ ਲਈ ਵਿਰੋਧੀ ਧਿਰ ਨੇ ਉਸ ਨੂੰ ਮੁਸਲਿਮ ਵਿਰੋਧੀ ਦਸਿਆ। ਮੇਰੇ ਕਿਸੇ ਵੀ ਭਾਸ਼ਣ ਵਿਚ ਮੁਲਮਾਨਾਂ ਦੇ ਵਿਰੁਧ ਜਾਂ ਗਲਤ ਸ਼ਬਦ ਨਹੀ ਵਰਤੇ ਗਏ। ਮੈਂ ਤਾਂ ਗਲਤ ਨਾਅਰੇ ਲਾਉਣ ਵਾਲਿਆਂ ਨੂੰ ਰੋਕਦਾ ਰਿਹਾ ਹਾਂ। ਮੇਰੀ ਰੱਥ ਯਾਤਰਾ ਸਮੇਂ ਕਿਸੇ ਕਿਸਮ ਦੀ ਸੰਪਰਦਾਇਕ ਹਿੰਸਾ ਨਹੀ ਹੋਈ। ਮੈਨੂੰ ਉਸ ਵੇਲੇ ਬਹੁਤ ਦੁਖ ਹੋਇਆ ਜਦੋਂ ਮੀਡੀਆ ਵਾਲਿਆਂ ਨੇ ਮੇਰੀ ਯਾਤਰਾ ਨੂੰ ਖੂਨੀ ਯਾਤਰਾ ਦਸਿਆ। 1992 ਵਿਚ ਬਾਬਰੀ ਮਸਜਿਦ ਢਾਹੁਣ ਬਾਰੇ ਵੀ ਉਨ੍ਹਾਂ ਨੂੰ ਕੁਝ ਪਤਾ ਨਹੀ ਸੀ। ਮੈਂ ਤਾਂ ਕਾਰਸੇਵਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਗੁੰਬਦਾਂ ਤੋਂ ਥਲੇ ਉਤਰ ਆਉਣ। ਅਡਵਾਨੀ ਨੇ ਆਪਣੇ ਆਪ ਨੂੰ ਨਿਰਦੋਸ਼ ਦਸ ਦਿਤਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦਸੇਗਾ ਕਿ ਮੁਸਲਮਾਨ ਉਸ ਦੀਆਂ ਲੂੰਬੜ ਚਾਲਾਂ ਵਿਚ ਫਸਦੇ ਹਨ ਜਾਂ ਨਹੀ।

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad



GREAT DEALS FOR OUR READERS
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Plan. USA Coverage only $39.95, no fees!

Leave a Reply