ਸਾਨੀਆ ਫਿਰ ਦੁਨੀਆਂ ਦੀ ਰੈਕਿੰਗ ਵਿਚ ਟਾਪ 100 ਵਿਚ
By ਕੌਮੀ ਏਕਤਾ ਨਿਊਜ਼ ਬੀਊਰੋ • Feb 16th, 2009 • Category: ਖੇਡਾਂਮਾਸਕੋ- ਭਾਰਤ ਦੀ ਟੈਨਿਸ ਖਿਲਾੜੀ ਸਾਨੀਆ ਮਿਰਜਾ ਨੇ ਦੁਨੀਆਂ ਭਰ ਵਿਚ ਟਾਪ 100 ਵਿਚ ਆਪਣਾ ਨਾਂ ਬਣਾਇਆ ਹੈ। ਇਸ ਹਫਤੇ ਜਾਰੀ ਹੋਈ ਡਬਲਯੂਟੀਏ ਦੀ ਨਵੀਂ ਰੈਕਿੰਗ ਵਿਚ ਸਾਨੀਆ 87ਵੇਂ ਨੰਬਰ ਤੇ ਹੈ। ਜਿਕਰਯੋਗ ਹੈ ਕਿ ਸਾਨੀਆ 39 ਸਥਾਨ ਉਪਰ ਆਈ ਹੈ। ਹੁਣੇ ਜਿਹੇ ਹੋਏ ਪਟਾਇਆ ਓਪਨ ਵਿਚ ਸਾਨੀਆ ਨੇ ਚੰਗਾ ਪਰਦਰਸ਼ਨ ਕੀਤਾ ਸੀ ਅਤੇ ਉਹ ਫਾਈਨਲ ਤਕ ਪਹੁੰਚ ਗਈ ਸੀ। ਫਾਈਨਲ ਵਿਚ ਉਹ ਰੂਸ ਦੀ ਵੇਰਾ ਤੋਂ 7-5 ਅਤੇ 6-1 ਨਾਲ ਹਾਰ ਗਈ ਸੀ। ਚੰਗੇ ਪਰਦਰਸ਼ਨ ਕਰਕੇ ਸਾਨੀਆ ਦੀ ਰੈਕਿੰਗ ਵਿਚ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ ਸਾਨੀਆ ਟਾਪ 30 ਤਕ ਪਹੁੰਚ ਚੁਕੀ ਹੈ। ਪਿਛਲੇ ਸਾਲ ਉਸਦੀ ਰੈਕਿੰਗ ਵਿਚ ਕਾਫੀ ਗਿਰਾਵਟ ਆਈ ਸੀ ਅਤੇ ਉਹ 100 ਤੋਂ ਵੀ ਬਾਹਰ ਹੋ ਗਈ ਸੀ। ਪਟਾਇਆ ਓਪਨ ਤੋਂ ਪਹਿਲਾਂ ਉਹ 126 ਵੇਂ ਸਥਾਨ ਤੇ ਸੀ।
GREAT DEALS FOR OUR READERS
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Plan. USA Coverage only $39.95, no fees!

