ਸਿੱਖੀ ਦੇ ਅਸਮਾਨ ’ਚੋਂ ਇਕ ਚਮਕਦਾ ਸਿਤਾਰਾ ਸਦਾ ਲਈ ਅਲੋਪ ਹੋ ਗਿਆ

ਅੰਮ੍ਰਿਤਸਰ: – ਕੈਪਟਨ ਕੰਵਲਜੀਤ ਸਿੰਘ ਦੇ ਵਿਛੋੜੇ ਨਾਲ ਜਿਥੇ ਸਿੱਖੀ ਦੇ ਅਸਮਾਨ ’ਚੋਂ ਇਕ ਚਮਕਦਾ ਸਿਤਾਰਾ ਸਦਾ ਲਈ ਅਲੋਪ ਹੋ ਗਿਆ ਹੈ ਉਥੇ ਇਕ ਦਰਵੇਸ਼, ਇਮਾਨਦਾਰ ਅਤੇ ਬੇਦਾਗ ਰਾਜਨੀਤਕ ਸਖਸ਼ੀਅਤ ਵਜੋਂ ਪਈ ਘਾਟ ਵੀ ਨਾ ਪੂਰੀ ਹੋਣ ਯੋਗ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੇ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਦੇ ਬੇਵਕਤ ਹੋਈ ਮੌਤ ਦੇ ਅਫਸੋਸ ਵਜੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੰਹ ਵਿੱਦਿਅਕ ਅਦਾਰੇ ਅੱਜ ਬੰਦ ਰੱਖੇ ਗਏ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜਿਥੇ ਉਹ ਇਕ ਬੇਦਾਗ ਸਿੱਖ ਸਨ, ਉਥੇ ਨਿਡਰ ਜਰਨੈਲ ਵੀ ਸਨ ਜਿਨ੍ਹਾਂ ਹਮੇਸ਼ਾਂ ਸੱਚ ਦਾ ਸਾਥ ਦਿੱਤਾ ਅਤੇ ਜਿੰਦਗੀ ਵਿਚ ਔਖੀ ਅਤੇ ਦੁੱਖ ਦੀ ਘੜੀ ਦੌਰਾਨ ਵੀ ਹਲਾਤਾਂ ਤੋਂ ਕਦੇ ਹਾਰ ਨਹੀਂ ਮੰਨੀ। ਜਥੇਦਾਰ ਅਵਤਾਰ ਸਿੰਘ ਨੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਜਥੇਦਾਰ ਅਵਤਾਰ ਸਿੰਘ ਦੁਰਘਟਨਾ ਤੋਂ ਤੁਰੰਤ ਬਾਅਦ ਆਪਣੇ ਸਾਰੇ ਰੁਝੇਵੇਂ ਛੱਡ ਕੇ ਮਰਹੂਮ ਕੈਪਟਨ ਕੰਵਲਜੀਤ ਸਿੰਘ ਦਾ ਹਾਲਚਾਲ ਪੁੱਛਣ ਪੀ.ਜੀ.ਆਈ. ਪੁੱਜੇ ਸਨ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਕਰਨਾਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੌਰ, ਸਮੂੰਹ ਮੈਬਰ ਸਾਹਿਬਾਨ ਸ਼੍ਰੋਮਣੀ ਕਮੇਟੀ ਅਤੇ ਸਕੱਤਰ ਸਾਹਿਬਾਨ ਅਤੇ ਹੋਰ ਸਟਾਫ ਨੇ ਵੀ ਕੈਪਟਨ ਕੰਵਲਜੀਤ ਸਿੰਘ ਦੇ ਵਿਛੋੜੇ ਉਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਹੋਰ:

  1. ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਲਹਿਰ ਨੂੰ ਦੇਸ਼ ਦੇ ਕੋਨੇ-ਕੋਨੇ ’ਚ ਪਹੁੰਚਾਇਆ ਜਾਵੇਗਾ-ਜਥੇ: ਅਵਤਾਰ ਸਿੰਘ
  2. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 4 ਅਰਬ 48 ਕਰੋੜ 89 ਲੱਖ ਦਾ ਬਜ਼ਟ ਦਾ ਪਾਸ
  3. ਸ਼ਹੀਦ ਭਾਈ ਜੀਵਨ ਸਿੰਘ ਟ੍ਰਸਟ ਵਲੋਂ ਸਿੱਖੀ ਦੇ ਪ੍ਰਚਾਰ ਤੇ ਸਮਾਜਿਕ ਬੁਰਾਈਆਂ ਪ੍ਰਤੀ ਜਾਗਰੂਕ ਕਰਨ ਲਈ ਅੰਮ੍ਰਿਤਸਰ ਤੋਂ ਪਟਿਆਲਾ ਤੀਕ ਦੋ ਰੋਜ਼ਾ ਚੇਤਨਾ ਮਾਰਚ ਆਯੋਜਿਤ
  4. ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ
  5. ਤਾਲਿਬਾਨਾਂ ਵਲੋਂ ਸ਼ਹੀਦ ਕੀਤੇ ਸਿੱਖਾਂ ਦੇ ਪ੍ਰੀਵਾਰਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਹਾਇਤਾ ਰਾਸ਼ੀ ਭੇਜ ਕੇ ਆਪਣੇ ਫਰਜ਼ਾਂ ਦੀ ਕੀਤੀ ਪੂਰਤੀ-ਜਥੇ: ਅਵਤਾਰ ਸਿੰਘ

ਪੰਜਾਬ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>