Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਬਚਨ ਫੈਮਲੀ ਨਾਲ ਸ਼ਾਹਰੁਖ , ਕਰੀਨਾ ਅਤੇ ਵਿਵੇਕ ਦੀ ਫਿਰ ਦੋਸਤੀ

By ਕੌਮੀ ਏਕਤਾ ਨਿਊਜ਼ ਬੀਊਰੋ • May 28th, 2009 • Category: ਫ਼ਿਲਮਾਂ

Shahrukh Khan ਮੁੰਬਈ- ਕਰਣ ਜੌਹਰ ਦੀ ਬਰਥਡੇ ਪਾਰਟੀ ਵਿਚ ਬਾਲੀਵੁਡ ਦੇ ਕਈ ਸਿਤਾਰਿਆਂ ਨੇ ਪੁਰਾਣੇ ਗਿਲੇ ਸਿ਼ਕਵੇ ਭੁਲਾ ਕੇ ਦੋਸਤੀ ਦੀ ਨਵੀਂ ਸ਼ੁਰੂਆਤ ਕੀਤੀ। ਇਸ ਪਾਰਟੀ ਵਿਚ ਜਿਥੇ ਸ਼ਾਹਰੁਖ ਖਾਨ ਅਤੇ ਐਸ਼ਵਰਿਆ ਰਾਏ ਦੀ ਪੁਰਾਣੀ ਦੁਸ਼ਮਣੀ ਖਤਮ ਹੋਈ, ਉਥੇ ਅਭੀਸ਼ੇਕ ਬਚਨ ਨੇ ਵਿਵੇਕ ਨੂੰ ਗਲੇ ਲਗਾ ਕੇ ਦਰਿਆਦਿਲੀ ਵਿਖਾਈ। ਅਭੀਸ਼ੇਕ ਬਹੁਤ ਚਿਰ ਬਾਅਦ ਕਰੀਨਾ ਨਾਲ ਗੱਲ ਕਰਦੇ ਵਿਖਾਈ ਦਿਤੇ ਅਤੇ ਕਰੀਨਾ ਅਤੇ ਐਸ਼ਵਰਿਆ ਰਾਏ ਵਿਚ ਵੀ ਦੋਸਤੀ ਹੋ ਗਈ।ਕਰਣ ਜੌਹਰ ਦੀ ਪਹਿਲ ਤੇ ਅਭੀਸ਼ੇਕ ਨੇ ਕਰੀਨਾ ਨਾਲ ਗੱਲ ਕੀਤੀ ਅਤੇ ਉਸ ਤੋਂ ਬਾਅਦ ਬੇਬੋ ਨੂੰ ਐਸ਼ਵਰਿਆ ਡਾਂਸ ਫਲੋਰ ਤੇ ਲੈ ਕੇ ਗਈ ਅਤੇ ਦੋਵੇਂ ਖੂਬ ਨਚੀਆਂ। ਸ਼ਾਹਰੁਖ ਅਤੇ ਐਸ਼ਵਰਿਆ ਵਿਚ ਕਾਫੀ ਦੇ ਤੋਂ ਦੁਸ਼ਮਣੀ ਚਲੀ ਆ ਰਹੀ ਸੀ। ਇਸ ਬਰਥਡੇ ਪਾਰਟੀ ਵਿਚ ਦੋਵਾਂ ਨੇ ਦੁਸ਼ਮਣੀ ਛੱਡ ਕੇ ਅੱਗੇ ਵਧਣ ਦਾ ਫੈਂਸਲਾ ਕੀਤਾ। ਸ਼ਾਹਰੁਖ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਖਿਆਲ ਵਿਚ ਮੈਨੂੰ ਤੇਰੇ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਮੇਰੇ ਕਰਕੇ ਤੇਰੀ ਛਵੀ ਨੂੰ ਨੁਕਸਾਨ ਪਹੁੰਚਿਆ ਹੈ। ਐਸ਼ ਨੇ ਵੀ ਸ਼ਾਹਰੁਖ ਨੂੰ ਮਾਫ ਕਰ ਦਿਤਾ ਅਤੇ ਫਿਰ ਦੋਸਤੀ ਦੇ ਰਾਹ ਤੇ ਚਲ ਪਏ।

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad



GREAT DEALS FOR OUR READERS
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Plan. USA Coverage only $39.95, no fees!

Leave a Reply