ਸਿ਼ਲਪਾ ਨੇ ਰਾਜ ਦੇ ਨਾਲ ਮਨਾਇਆ ਆਪਣਾ ਜਨਮ ਦਿਨ

Shilpa Shetty ਸਿ਼ਲਪਾ ਸ਼ੈਟੀ ਨੇ ਆਪਣਾ ਫਿਲਮੀ ਕੈਰੀਅਰ 1993 ਵਿਚ ਫਿਲਮ ਬਾਜ਼ੀਗਰ ਤੋਂ ਕੀਤਾ ਸੀ। ਅੱਜਕਲ੍ਹ ਉਸ ਦਾ ਕੈਰੀਅਰ ਬੁਲੰਦੀਆਂ ਤੇ ਹੈ। ਉਸ ਨੇ ਆਪਣਾ 34ਵਾਂ ਜਨਮ ਦਿਨ ਆਪਣੇ ਮੰਗੇਤਰ ਰਾਜ ਕੁੰਦਰਾ ਨਾਲ ਮਨਾਇਆ ਹੈ।

ਸਿ਼ਲਪਾ ਖੁਦ ਮੰਨਦੀ ਹੈ ਕਿ ਉਹ ਬਹੁਤ ਸੁੰਦਰ ਨਹੀਂ ਹੈ। ਹੀਰੋਇਨ ਬਣਨ ਲਈ ਚਿਹਰੇ ਦੀ ਸੁੰਦਰਤਾ ਵੀ ਮਾਇਨੇ ਰੱਖਦੀ ਹੈ। ਪਰ ਮੈਂ ਕਦੇ ਹਿੰਮਤ ਨਹੀਂ ਹਾਰੀ ਅਤੇ ਸਦਾ ਅੱਗੇ ਵਧਣ ਬਾਰੇ ਸੋਚਿਆ ਹੈ। ਮੈਂ ਆਪਣੀ ਪਹਿਲੀ ਫਿਲਮ ਬਾਜ਼ੀਗਰ ਦੇ ਸਫਰ ਤੋਂ ਹੁਣ ਕਿਥੇ ਪਹੁੰਚ ਗਈ ਹਾਂ। ਮੇਰੀ ਜਿੰਦਗੀ ਵਿਚ ਬਹੁਤ ਕੁਝ ਬਦਲ ਗਿਆ ਹੈ ਅਤੇ ਅੱਜ ਮੈਂ ਆਪਣੇ ਕੈਰੀਅਰ ਤੋਂ ਸੰਤੁਸ਼ਟ ਹਾਂ। ਬਾਲੀਵੁਡ ਵਿਚ ਸਿ਼ਲਪਾ ਕੁਝ ਖਾਸ ਸਫਲ ਨਹੀਂ ਸੀ ਹੋ ਪਾਈ। ਬ੍ਰਿਟੇਨ ਦੇ ਟੀਵੀ ਰਿਆਲਟੀ ਸ਼ੋਅ ਬਿਗ ਬਰਦਰ ਜਿਤਣ ਤੋਂ ਬਾਅਦ ਸਿ਼ਲਪਾ ਰਾਤੋਰਾਤ ਸਟਾਰ ਬਣ ਗਈ। ਜ਼ੈਡ ਗੁਡੀ ਨਾਲ ਉਸ ਦੀ ਤਕਰਾਰ ਨੇ ਉਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿਧੀ ਦਿਵਾਈ। ਫਿਰ ਰਾਜ ਕੁੰਦਰਾ ਨਾਲ ਉਸ ਦੇ ਅਫੇਅਰ ਅਤੇ ਆਈਪੀਐਲ ਵਿਚ ਰਾਜਸਥਾਨ ਰਾਇਲਸ ਦੀ ਟੀਮ ਖ੍ਰੀਦਣ ਨੇ ਉਸ ਨੂੰ ਸੁਰਖੀਆਂ ਵਿਚ ਲਿਆ ਦਿਤਾ। ਵਾਡ ਮੈਗਜੀਨ ਨੇ ਸਿ਼ਲਪਾ ਨੂੰ ਕਵਰ ਪੇਜ਼ ਤੇ ਸਥਾਨ ਦਿਤਾ ਹੈ। ਜਲਦੀ ਹੀ ਉਹ ਰਾਜ ਕੁੰਦਰਾ ਨਾਲ ਵਿਆਹ ਬੰਧਨ ਵਿਚ ਬਝ ਜਾਵੇਗੀ।

ਹੋਰ:

  1. ਪਰਦੇਸੀਆਂ ਨੂੰ ਭਾਰਤੀ ਖਾਣਾ ਪਰੋਸੇਗੀ ਸਿ਼ਲਪਾ
  2. “ਦੋਸਤਾਨਾ” ਵਿਚ ਆਈਟਮ ਗੀਤ ਪੇਸ਼ ਕਰੇਗੀ – ਸਿ਼ਲਪਾ
  3. ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਜਹਾਜ਼ ਵਿਚ ਆਪਣਾ 77ਵਾਂ ਜਨਮਦਿਨ ਮਨਾਇਆ
  4. ਆਪਣਾ ਵਜੂਦ ਬਚਾਉਣ ਲਈ ਲੜ ਰਹੇ ਹਾਂ ਕਟੜਪੰਥੀਆਂ ਨਾਲ- ਜਰਦਾਰੀ
  5. ਨੇਹਾ ਨੂੰ ਸ਼ਾਦੀ ਤੋਂ ਵਧੇਰੇ ਕੈਰੀਅਰ ਪਿਆਰਾ

ਫ਼ਿਲਮਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>