ਮਲਿਕਾ ਮੈਨਨ ਦੇ ਪਿੱਛੇ ਪਈ
By ਕੌਮੀ ਏਕਤਾ ਨਿਊਜ਼ ਬੀਊਰੋ • Jun 11th, 2009 • Category: ਫ਼ਿਲਮਾਂ
ਮਲਿਕਾ ਸ਼ੇਰਾਵਤ ਚਰਚਿਆਂ ਵਿਚ ਰਹਿਣ ਦੀ ਕਲਾ ਵਿਚ ਨਿਪੁੰਨ ਹੈ। ਉਸ ਨੂੰ ਸੱਭ ਪਤਾ ਹੁੰਦਾ ਹੈ ਕਿ ਕਦੋਂ ਮੂੰਹ ਖੋਲਣਾ ਚਾਹੀਦਾ ਹੈ ਅਤੇ ਕਦੋਂ ਬੰਦ ਰੱਖਣਾ ਚਾਹੀਦਾ ਹੈ। ਕੁਝ ਸਮਾਂ ਉਹ ਫਿਲਮੀ ਦੁਨੀਆਂ ਤੋਂ ਦੂਰ ਰਹੀ। ਹੁਣ ਬੜੇ ਹੀ ਕੜਵੇ ਸ਼ਬਦਾਂ ਨਾਲ ਉਸ ਦੀ ਐਂਟਰੀ ਹੋਈ ਹੈ। ਉਸ ਦਾ ਨਿਸ਼ਾਨਾ ਬਣ ਰਹੇ ਹਨ ਐਕਟਰ ਕੇ.ਕੇ.ਮੈਨਨ, ਜੋ ਫਿਲਮ ਮਾਨ ਗਏ “ ਮੁਗਲੇ-ਏ-ਆਜ਼ਮ” ਵਿਚ ਉਸ ਦੇ ਹੀਰੋ ਰਹੇ ਹਨ। ਆਖਰ ਮਲਿਕਾ ਦਾ ਮੈਨਨ ਨਾਲ ਕੀ ਪੰਗਾ ਹੋ ਸਕਦਾ ਹੈ। ਗੱਲ ਥੋੜੀ ਪੁਰਾਣੀ ਹੈ। ਅਸਲ ਵਿਚ ਜਦੋਂ ਮਲਿਕਾ ਦੀ ਪਰਡਿਊਸ ਕੀਤੀ ਫਿਲਮ “ਹਿਸ” ਦੇ ਲਈ ਵਾਰ-ਵਾਰ ਰਿਕਵੈਸਟ ਕਰਨ ਦੇ ਬਾਵਜੂਦ ਵੀ ਮੈਨਨ ਨੇ ਕੰਮ ਕਰਨ ਤੋਂ ਇਨਕਾਰ ਕਰ ਦਿਤਾ ਜਿਸਦੀ ਕਿ ਮਲਿਕਾ ਨੂੰ ਬਿਲਕੁਲ ਹੀ ਉਮੀਦ ਨਹੀਂ ਸੀ। ਉਸ ਦੇ ਗੁਸੇ ਦੀ ਇਹੋ ਹੀ ਵਜਾ ਸੀ। ਹੁਣ ਫਿਲਮ ਰਲੀਜ਼ ਹੋਣ ਵਾਲੀ ਹੈ। ਇਸ ਲਈ ਉਸ ਦਾ ਗੁਸਾ ਉਸ ਨੂੰ ਫਾਇਦਾ ਹੀ ਪਹੁੰਚਾਏਗਾ। ਮਲਿਕਾ ਅੱਜਕਲ੍ਹ ਇਰਫਾਨ ਖਾਨ ਦੀਆਂ ਤਰੀਫਾਂ ਦੇ ਪੁਲ ਬੰਨ੍ਹਣ ਵਿਚ ਲਗੀ ਹੋਈ ਹੈ, ਜਿਸ ਨੂੰ ਫਿਲਮ ਵਿਚ ਮੈਨਨ ਦੀ ਜਗ੍ਹਾ ਲਿਆ ਗਿਆ ਹੈ।
GREAT DEALS...
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Service. USA Coverage, $39.95, no fees!
