Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਸ਼ਾਹਿਦ ਏਸ਼ੀਆ ਦਾ ਸੱਭ ਤੋਂ ਵੱਧ ਸੈਕਸੀ ਵੈਜ਼ੀਟੇਰੀਅਨ

By ਕੌਮੀ ਏਕਤਾ ਨਿਊਜ਼ ਬੀਊਰੋ • Jun 13th, 2009 • Category: ਫ਼ਿਲਮਾਂ

Shahid Kapur
ਸ਼ਾਹਿਦ ਕਪੂਰ ਨੂੰ ਪੇਟਾ ਦੁਆਰਾ ਕੀਤੇ ਗਏ ਇਕ ਸਰਵੇਖਣ ਵਿਚ ਏਸ਼ੀਆ ਦਾ ਸੱਭ ਤੋਂ ਸੈਕਸੀਐਸਟ ਵੈਜ਼ੀਟੇਰੀਅਨ ਚੁਣਿਆ ਗਿਆ ਹੈ। ਸ਼ਾਹਿਦ ਤੋਂ ਪ੍ਰੇਰਨਾ ਲੈ ਕੇ ਕਰੀਨਾ ਨੇ ਵੀ ਸ਼ਾਕਾਹਾਰ ਅਪਨਾਇਆ ਸੀ ਪਰ ਸਰਵੇ ਵਿਚ ਉਹ ਪਿੱਛੇ ਰਹਿ ਗਈ।

ਪੇਟਾ ਰਾਹੀਂ ਕੀਤੇ ਗਏ ਸਰਵੇਖਣ ਵਿਚ ਸ਼ਹਿਦ ਕਪੂਰ ਨੂੰ ਏਸ਼ੀਆ ਵਿਚ ਸੈਕਸੀਐਸਟ ਵੈਜ਼ੀਟੇਰੀਅਨ ਚੁਣਿਆ ਗਿਆ ਹੈ। ਕਰੀਨਾ ਇਸ ਸਰਵੇ ਵਿਚ ਪਿੱਛੇ ਰਹਿ ਗਈ। ਕਰੀਨਾ ਨੂੰ ਇਕ ਤਾਇਵਾਨੀ ਅਭਿਨੇਤਰੀ ਅਤੇ ਗਾਇਕਾ ਬਾਰਬੀ ਸੂ ਨੇ ਮਾਤ ਦਿਤੀ ਹੈ। ਇਸ ਸਬੰਧ ਵਿਚ ਸ਼ਹਿਦ ਦਾ ਕਹਿਣਾ ਹੈ ਕਿ ਸੈਕਸੀ ਕਹਾਉਣਾ ਦੂਸਰਿਆਂ ਦੇ ਨਜ਼ਰੀਏ ਤੇ ਨਿਰਭਰ ਕਰਦਾ ਹੈ, ਪਰ ਸ਼ਾਕਾਹਾਰੀ ਬਣਨਾ ਆਪਣੀ ਇਛਾ ਤੇ ਨਿਰਭਰ ਕਰਦਾ ਹੈ। ਇਸ ਲਿਹਾਜ਼ ਨਾਲ ਇਹ ਉਪਲਭਦੀ ਚੰਗੀ ਲਗ ਰਹੀ ਹੈ। ਇਹ ਸਨਮਾਨ ਉਸ ਚੀਜ਼ ਲਈ ਮਿਲਿਆ ਹੈ, ਜਿਸ ਲਈ ਤੁਸੀਂ ਲੋਕਾਂ ਨੂੰ ਸਮਝਾਉਂਦੇ ਆਏ ਹੋ। ਇਸ ਨਾਲ ਲੋਕਾਂ ਵਿਚ ਇਹ ਪ੍ਰਚਾਰ ਵੀ ਹੁੰਦਾ ਹੈ ਕਿ ਫਿਟ ਰਹਿਣ ਲਈ ਮਾਸਾਹਾਰੀ ਹੋਣਾ ਜਰੂਰੀ ਨਹੀਂ ਹੈ। ਸ਼ਾਕਾਹਾਰੀ ਰਹਿ ਕੇ ਵੀ ਚੰਗੀ ਸਿਹਤ ਬਣਾਈ ਜਾ ਸਕਦੀ ਹੈ।ਜਿਕਰਯੋਗ ਹੈ ਕਿ ਅਮਰੀਕਾ ਦੇ ਨਤਾਲਿਆ ਪੋਰਟਮੈਨ ਨੂੰ ਵੀ ਜੇਤੂ ਚੁਣਿਆ ਗਿਆ ਹੈ।


GREAT DEALS...
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Service. USA Coverage, $39.95, no fees!

Leave a Reply