Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਸਰੀਨਾ ਵਿਲੀਅਮਜ਼ ਤੀਜੀ ਵਾਰ ਵਿੰਬਲਡਨ ਜੇਤੂ

By ਕੌਮੀ ਏਕਤਾ ਨਿਊਜ਼ ਬੀਊਰੋ • Jul 4th, 2009 • Category: ਖੇਡਾਂ

ਲੰਦਨ-ਦੋ ਵਾਰ ਵਿੰਬਲਡਨ ਜੇਤੂ ਅਤੇ ਤੀਜੀ ਸੀਡਿੰਗ ਹਾਸਲ ਵੀਨਸ ਵਿਲੀਅਮਜ਼ ਨੂੰ ਆਸਾਨੀ ਨਾਲ ਦੋ ਸੈਟਾਂ ਵਿਚ 7-6, 6-2 ਨਾਲ ਹਰਾਕੇ ਦੂਜੀ ਸੀਡਿੰਗ ਹਾਸਲ ਸਰੀਨਾ ਵਿਲੀਅਮਜ਼ ਨੇ ਵਿੰਬਲਡਨ ਟੈਨਿਸ ਮੁਕਾਬਲੇ ਵਿਚ ਔਰਤਾਂ ਦੇ ਵਰਗ ਦਾ ਖਿਤਾਬ ਜਿੱਤ ਲਿਆ। ਇਵੇਂ ਉਨ੍ਹਾਂ ਨੇ ਪਿਛਲੇ ਫਾਈਨਲ ਦ ਿਹਾਰ ਦਾ ਮਿੱਠਾ ਬਦਲਾ ਲੈ ਲਿਆ। ਸਰੀਨਾ ਨੇ 2002 ਤੇ 2003 ਤੋਂ ਬਾਅਦ ਇਹ ਤੀਜੀ ਵਾਰ ਖਿਤਾਬੀ ਸਫ਼ਲਤ ਮਿਲੀ ਹੈ।
ਸੈਂਟਰ ਕੋਰਟ ‘ਤੇ 87 ਮਿੰਟ ਤੱਕ ਚਲੇ ਇਸ ਮੈਚ ਵਿਚ ਸਰੀਨਾ ਨੇ ਸ਼ਾਨਦਾਰ ਸਰਵਿਸ ਤੇ ਗਰਾਊਂਡ ਸਟ੍ਰੋਕਾਂ ਆਸਰੇ ਜਿੱਤ ਦਰਜ ਕੀਤੀ। ਵੱਡੀ ਭੈਣ ਵੀਨਸ ਨੇ ਪਹਿਲੇ ਸੇਟ ਵਿਚ ਸਰੀਨਾ ਦੇ ਹਮਲਿਆਂ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਪਰ ਦੂਜੇ ਸੈਟ ਵਿਚ ਉਸਨੇ ਆਸਾਨੀ ਨਾਲ ਹਾਰ ਮੰਨ ਲਈ। ਫਾਈਨਲ ਮੈਚ ਦੀ ਸ਼ੁਰੂਆਤ ਵੀਨਸ ਵਲੋਂ ਡਬਲ ਫਾਲਟ ਸਰਵਿਸ ਨਾਲ ਹੋਈ। ਇਸਤੋਂ ਬਾਅਦ ਪਹਿਲੀ ਗੇਮ ਵਿਚ ਵੀਨਸ ਨੇ ਫੋਰਹੈਂਡ ਵਿਨਰ ਮਾਰ ਕੇ 15-15 ਦੀ ਕੋਸਿ਼ਸ਼ ਕੀਤੀ ਅਤੇ ਸਰਵਿਸ ਬਚਾਉਣ ਵਿਚ ਕਾਮਯਾਬ ਰਹੀ। ਦੂਜੀ ਗੇਮ ਵਿਚ ਸਰੀਨਾ ਨੇ ਫੋਰਹੈਂਡ ਡਾਊਨ ਦ ਲਾਈਨ ਦੇ ਹਮਲੇ ਕੀਤੇ ਅਤੇ ‘ਐਸ’ ਸਰਵਿਸ ਦੇ ਸਹਾਰੇ ਗੇਮ ਜਿੱਤ ਕੇ 1-1 ਨਾਲ ਬਰਾਬਰੀ ਕੀਤੀ। ਵੀਨਸ ਨੇ ਇਸਤੋਂ ਬਾਅਦ ਚੰਗੀ ਸਰਵਿਸ ਦੇ ਸਹਾਰੇ ਗੇਮ ਜਿੱਤੇ ਕੇ 2-1 ਨਾਲ ਵਾਧਾ ਹਾਸਲ ਕਰ ਲਿਆ। ਪਰ ਅਗਲੀ ਹੀ ਗੇਮ ਵਿਚ ਸਰੀਨਾ ਨੇ ਵੀਨਸ ਦੀ ਬਾਲੀ ਨੂੰ ਬਲਾਕ ਕਰਕੇ ਜੇਤੂ ਅੰਕ ਤਿਆਰ ਕਰਕੇ 2-2 ਦੇ ਹਾਲਾਤ ਬਣਾ ਲਏ। ਪੰਜਵੀਂ ਗੇਮ ਵਿਚ ਸਰੀਨਾ ਨੇ ਕਈ ਨਕਾਰਾਤਮਕ ਅੰਕ ਦਿੱਤੇ ਜਿਸ ਨਾਲ ਵਨਿਸ ਨੇ 3-2 ਦਾ ਵਾਧਾ ਹਾਸਲ ਕਰ ਲਿਆ। ਛੇਵੀਂ ਗੇਮ ਵਿਚ ਸਰੀਨਾ ਨੇ ਜਿਹੜੀ ਸਰਵਿਸ ਦਾ ਪ੍ਰਦਰਸ਼ਨ ਕੀਤਾ ਉਹੀ ਜਿਹੀ ਮਹਿਲਾ ਟੈਨਿਸ ਵਿਚ ਘੱਟ ਹੀ ਵੇਖਣ ਨੂੰ ਮਿਲਦੀ ਹੈ। ਸਰੀਨਾ ਨੇ 4 ‘ਐਸੇਜ਼’ ਮਾਰੇ ਅਤੇ 3-3 ਨਾਲ ਬਰਾਬਰੀ ਕਰ ਲਈ। ਸਤਵੀਂ ਗੇਮ ਵਿਚ ਵੀਨਸ  ਪਹਿਲੀ ਵਾਰ ‘ਐਸ’ ਲਾਉਣ ਵਿਚ ਸਫ਼ਲ ਰਹੀ ਅਤੇ 40-15 ਤੋਂ ਬਾਅਦ ਗੇਮ ਜਿੱਤਕੇ 4-3 ਦਾ ਵਾਧਾ ਹਾਸਲ ਕਰ ਲਿਆ।
ਪਹਿਲੇ ਸੈਟ ਵਿਚ ਟਾਈਬ੍ਰੇਕ ਦੀ ਹਾਲਤ ਵਿਚ ਸਰੀਨਾ ਨੇ ਫੋਰਹੈਂਡ ਹਮਲਿਆਂ ਦੇ ਆਸਰੇ 3-1, 4-2, 5-3 ਦਾ ਵਾਧਾ ਹਾਸਲ ਕਰਕੇ ਆਖ਼ਰਕਾਰ 7-3 ਨਾਲ ਤੇਰ੍ਹਵੀਂ ਗੇਮ ਤੇ ਪਹਿਲਾ ਸੈਟ (7-6) ਨਾਲ ਜਿੱਤ ਲਿਆ।  ਦੂਜੇ ਸੈਟ ਵਿਚ ਸਰੀਨਾ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਆਸਾਨੀ ਨਾਲ ਆਪਣੀ ਭੈਣ ਵੀਨਸ ਨੂੰ 6-2 ਨਾਲ ਹਰਾਕੇ ਖਿਤਾਬ ਆਪਣੇ ਨਾਮ ਕਰ ਲਿਆ।
ਸਰੀਨਾ ਦਾ ਇਹ ਤੀਜਾ ਵਿੰਬਲਡਨ ਅਤੇ 11ਵਾਂ ਗਰੈਂਡ ਸਲੈਮ ਖਿਤਾਬ ਹੈ। ਉਹ ਇਸਤੋਂ ਪਹਿਲਾਂ 2002 ਅਤੇ 2003 ਵਿਚ ਵੀ ਵਿੰਬਲਡਨ ਚੈਂਪੀਅਨ ਰਹਿ ਚੁਕੀ ਹੈ। ਸਰੀਨਾ ਆਸਟ੍ਰੇਲੀਅਨ  ਓਪਨ ਅਤੇ ਯੂਐਸ ਓਪਨ ਖਿਤਾਬ ਵੀ ਜਿੱਤ ਚੁੱਕੀ ਹੈ।


GREAT DEALS...
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Service. USA Coverage, $39.95, no fees!

Leave a Reply