Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਪ੍ਰਿਯੰਕਾ ਚੋਪੜਾ ਦਾ ਫਾਰਮੂਲਾ

By ਕੌਮੀ ਏਕਤਾ ਨਿਊਜ਼ ਬੀਊਰੋ • Jul 4th, 2009 • Category: ਫ਼ਿਲਮਾਂ

Priyanka Chopra ਸਫ਼ਲ ਕਲਾਕਾਰਾਂ ਨੂੰ ਰੋਜ਼ਾਨਾਂ ਕਈ ਫਿ਼ਲਮਾਂ ਦੀਆਂ ਪੇਸ਼ਕੱਸ਼ ਮਿਲਦੀਆਂ ਹਨ। ਸਾਰੀਆਂ ਫਿਲਮਾਂ ਕਰਨੀਆਂ ਮੁਮਕਿਨ ਨਹੀਂ ਹੁੰਦੀਆਂ। ਕੁਝ ਤਾਂ ਨਿਰਮਾਤਾਵਾਂ ਨੂੰ ਸਿੱਧੇ ਤੌਰ ‘ਤੇ ਨਾਹ ਕਹਿ ਦਿੰਦੇ ਹਨ, ਕੁਝ ਕਹਾਣੀ ਜਾਂ ਸਕ੍ਰਿਪਟ ਵਿਚ ਦੋਸ਼ ਕੱਢਦੇ ਹਨ ਜਾਂ ਫਿਰ ਡੇਟਸ ਨਾ ਹੋਣ ਦਾ ਬਹਾਨਾ ਬਣਾਉਂਦੇ ਹਨ। ਪਰ ਪ੍ਰਿਯੰਕਾ ਚੋਪੜਾ ਇਸ ਮਾਮਲੇ ਵਿਚ ਵਖਰੀ ਨੀਤੀ ਅਪਨਾਉਂਦੀ ਹੈ।
ਸੂਤਰਾਂ ਮੁਤਾਬਕ ਕਹਾਣੀ ਪਸੰਦ ਨਾ ਆਉਣ ‘ਤੇ ਪ੍ਰਿਯੰਕਾ ਨਿਰਮਾਤਾ ਨੂੰ ਨਾ ਕਹਿਣ ਦੀ ਬਜਾਏ ਇੰਨੀ ਵਧੇਰੇ ਰਕਮ ਮੰਗਦੀ ਹੈ ਕਿ ਨਿਰਮਾਤਾ ਚੁਪਚਾਪ ਖਿਸਕ ਜਾਂਦਾ ਹੈ। ਜੇਕਰ ਨਿਰਮਾਤਾ ਮੰਨ ਜਾਵੇ ਤਾਂ ਵੀ ਫਾਇਦਾ ਹੋ ਜਾਂਦਾ ਹੈ। ਮਾਰਕੀਟ ਰੇਟ ਤੋਂ ਬਹੁਤ ਜਿ਼ਆਦਾ ਕੀਮਤ ਪ੍ਰਿਯੰਕਾ ਨੂੰ ਮਿਲ ਜਾਂਦੀ ਹੈ। ਪ੍ਰਿੰਯਕਾ ਦੀ ਇਸ ਨੀਤੀ ‘ਤੇ ਚਲਦੇ ਹੋਏ ਪਿਛਲੇ ਦਿਨੀਂ ਸੰਜੇ ਗਢਵੀ ਦੀ ਫਿਲਮ ‘7 ਡੇਜ਼ ਇਨ ਪੈਰਿਸ’ ਨੂੰ ਠੁਕਰਾ ਦਿੱਤਾ। ਇਸ ਫਿਲਮ ਵਿਚ ਇਮਰਾਨ ਖਾਨ ਖਲਨਾਇਕ ਹਨ। ਆਮਿਰ ਦੀ ਤਰਜ਼ ‘ਤੇ ਉਨ੍ਹਾਂ ਨੇ ਸਕ੍ਰਿਪਟ ਵਿਚ ਦਖ਼ਲਅੰਦਾਜ਼ੀ ਕਰਦੇ ਹੋਏ ਇੰਨੀਆਂ ਤਬਦੀਲੀਆਂ ਕਰਵਾ ਦਿੱਤੀਆਂ ਕਿ ਕੈਟਰੀਨਾ ਕੈਫ਼ ਨੇ ਫਿਲਮ ਛੱਡ ਦਿੱਤੀ।
ਕੈਟਰੀਨਾ ਦੇ ਹਟਣ ਤੋਂ ਬਾਅਦ ਸੰਜੇ ਗਢਵੀ ਪ੍ਰਿਯੰਕਾ ਦੇ ਕੋਲ ਗਏ। ਫਿਲਮ ਵਿਚ ਹੀਰੋਇਨ ਨੂੰ ਕਰਨ ਲਈ ਕੁਝ ਖਾਸ ਨਾ ਦਿਸਿਤਾ। ਪ੍ਰਿਯੰਕਾ ਨੇ ਸੰਜੇ ਨੂੰ ਮਨ੍ਹਾਂ ਕਰਨ ਦੀ ਬਜਾਰੇ ਫਿਲਮ ਕਰਨ ਬਦਲੇ ਪੰਜ ਕਰੋੜ ਰੁਪਏ ਮੰਗ ਲਏ। ਵਿਚਾਰਾ ਸੰਜੇ ਹੁਣ ਦੂਜੀ ਨਾਇਕਾ ਦੀ ਤਲਾਸ਼ ਕਰ ਰਿਹਾ ਹੈ।

Share and Enjoy:
  • email
  • PDF
  • Facebook
  • MySpace
  • Twitter
  • del.icio.us
  • Google Bookmarks
  • StumbleUpon
  • Mixx
  • Digg
  • FriendFeed
  • LinkedIn
  • Technorati
  • Reddit
  • Live
  • Yahoo! Buzz
  • IndianPad



GREAT DEALS FOR OUR READERS
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Plan. USA Coverage only $39.95, no fees!

Leave a Reply