ਨਵਾਜ਼ ਸ਼ਰੀਫ਼ ਵਲੋਂ ਓਸਾਮਾ ਤੋਂ ਨੌਕਰੀ ਮੰਗਣ ਦਾ ਖੁਲਾਸਾ

ਲਾਹੌਰ- ਇਹ ਗੱਲ ਕਾਫ਼ੀ ਹੈਰਾਨਕੁੰਨ ਲਗਦੀ ਹੈ ਅਤੇ ਇਸ ਨੂੰ ਸੁਣਨ ਤੋਂ ਬਾਅਦ ਚੌਂਕਣਾ ਵੀ ਬਣਦਾ ਹੈ। ਨਵਾਜ਼ ਸ਼ਰੀਫ਼ ਦੇ ਪੁਰਾਣੇ ਸਹਿਯੋਗੀ ਅਤੇ ਆਈਐਸਆਈ ਦੇ ਸਾਬਕਾ ਅਧਿਕਾਰੀ ਖਾਲਿਦ ਖਵਾਜਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਤੇ ਓਸਾਮਾ ਬਿਨ ਲਾਦੇਨ ਵਿਚਕਾਰ ਨਜ਼ਦੀਕੀ ਰਿਸ਼ਤੇ ਸਨ। ਖਾਲਿਦ ਮੁਤਾਬਕ 1990 ਵਿਚ ਨਵਾਜ਼ ਸ਼ਰੀਫ਼ ਨੇ ਬਤੌਰ ਪ੍ਰਧਾਨਮੰਤਰੀ ਓਸਾਮਾ ਬਿਨ ਲਾਦੇਨ ਨਾਲ ਮੁਲਾਕਾਤ ਕੀਤੀ ਸੀ।
ਖਾਲਿਦ ਦਾ ਕਹਿਣਾ ਹੈ ਕਿ ਨਵਾਜ਼ ਸ਼ਰੀਫ਼ ਓਸਾਮਾ ਬਿਨ ਨਾਲ ਕਈ ਵਾਰ ਮਿਲ ਚੁੱਕੇ ਹਨ। ਖਾਲਿਦ ਨੇ ਕਿਹਾ, ਘੱਟੋ ਘੱਟ ਪੰਜ ਵਾਰ ਤਾਂ ਮੈਂ ਹੀ ਦੋਵਾਂ ਵਿਚਕਾਰ ਮੁਲਾਕਾਤ ਕਰਵਾਈ ਹੈ। ਖਾਲਿਦ ਮੁਤਾਬਕ ਨਵਾਜ਼ ਸ਼ਰੀਫ਼ ਦੀ ਸਾਊਦੀ ਸ਼ਾਹੀ ਪ੍ਰਵਾਰ ਨਾਲ ਜਾਣ ਪਛਾਣ ਨਹੀਂ ਸੀ। ਓਸਾਮਾ ਬਿਨ ਲਾਦੇਨ ਨੇ ਹੀ ਸ਼ਾਹੀ ਪ੍ਰਵਾਰ ਨਾਲ ਨਵਾਜ਼ ਸ਼ਰੀਫ਼ ਦੀ ਮੁਲਾਕਾਤ ਕਰਵਾਈ ਸੀ। ਖਾਲਿਦ ਮੁਤਾਬਕ ਸ਼ਰੀਫ਼ ਨੇ ਓਸਾਮਾ ਬਿਨ ਲਾਦੇਨ ਪਾਸ ਸਾਊਦੀ ਅਰਬ ਵਿਚ ਪਾਕਿਸਤਾਨੀ ਨਾਗਰਿਕਾਂ ਨੂੰ ਨੌਕਰੀਆਂ ਦਿਵਾਉਣ ਦੀ ਸਿਫਾਰਿਸ਼ ਕੀਤੀ ਸੀ।

ਹੋਰ:

  1. ਸ਼ਰੀਫ਼ ਭਰਾਵਾਂ ਨੂੰ ਬੈਂਕਾਂ ਵਲੋਂ ਨੋਟਿਸ
  2. ਪਾਕਿਸਤਾਨ ਮੱਧਵਰਤੀ ਚੋਣਾਂ ਵੱਲ ਜਾ ਰਿਹੈ-ਨਵਾਜ਼
  3. ਗਿਲਾਨੀ ਨੇ ਨਵਾਜ਼ ਸ਼ਰੀਫ ਨਾਲ ਮੁਲਾਕਾਤ ਕੀਤੀ
  4. ਮੋਸਟ ਵਾਂਟਿਡ ਸੂਚੀ ਵਿਚ ਓਸਾਮਾ ਤੇ ਦਾਊਦ ਸਭ ਤੋਂ ਉਪਰ
  5. ਅਮਰੀਕਾ ਵਲੋਂ ਲਾਦੇਨ ਦੀ ਤਲਾਸ਼ ਵਿਚ ਕਬਾਇਲੀ ਖੇਤਰ ਤੇ ਰਾਕਟਾਂ ਨਾਲ ਹਮਲੇ

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>