ਸੁਪਰਫੈਰੀ ਪਲਟੀ : 9 ਮਰੇ, 926 ਬਚੇ

ਅੱਧੀ ਰਾਤ ਨੂੰ ਜਦੋਂ ਫੈਰੀ ਦੇ ਸਾਰੇ ਮੁਸਾਫ਼ਰ ਸੌਂ ਰਹੇ ਸਨ ਤਾਂ ਇਕਦਮ ਕੁਝ ਹਲਚਲ ਸੁਣਾਈ ਦਿੱਤੀ। ਜਿਸ ਜਹਾਜ਼ ਵਿਚ 1000 ਤੋਂ ਵਧੇਰੇ ਲੋਕੀਂ ਸਵਾਰ ਸਨ ਪਲਟਣ ਲੱਗਿਆ। ਅੱਧੀ ਰਾਤ ਨੂੰ ਇਸ ਹਾਦਸੇ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਹੋਣਾ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ, 30 ਅਜੇ ਵੀ ਲਾਪਤਾ ਹਨ। 900 ਪ੍ਰਭਾਵਿਤਾਂ ਨੂੰ ਸੁਫ਼ਰਫੈਰੀ ਤੋਂ ਜੋਂਬਾਗਾ ਤੋਂ 9 ਮੀਲ ਦੂਰੀ ‘ਤੇ ਬਚਾ ਲਿਆ ਗਿਆ ਹੈ।
ਫੈਰੀ ਵਿਚ ਹਲਚਲ ਹੋਣ ਨਾਲ ਮੁਸਾਫ਼ਰਾਂ ਦੀ ਨੀਂਦ ਖੁਲ੍ਹ ਗਈ ਅਤੇ ਉਹ ਡਰ ਦੇ ਮਾਰੇ ਹੜਬੜਾ ਕੇ ਉੱਠ ਗਏ। ਇਸ ਹੜਬੜਾਹਟ ਅਤੇ ਰਾਤ ਦੇ ਸੰਘਣੇ ਹਨ੍ਹੇਰੇ ਕਰਕੇ ਕੁਝ ਪਾਣੀ ਵਿਚ ਛਾਲਾਂ ਮਾਰ ਗਏ। ਕੁਝ ਨੇ ਆਪਣੇ ਬੱਚਿਆਂ ਨੂੰ ਲਾਈਫ਼ ਬੋਟਾਂ ਵਿਚ ਸੁਟਣਾ ਸ਼ੁਰੂ ਕਰ ਦਿੱਤਾ, ਪਰ ਖੁਦ ਛਾਲ ਨਾ ਮਾਰ ਸਕੇ। ਫੈਰੀ ਨੂੰ ਪੂਰੀ ਤਰ੍ਹਾਂ ਪਲਟਣ ਵਿਚ ਕੁਝ ਘੰਟੇ ਲੱਗੇ ਇੰਨੀ ਦੇਰ ਵਿਚ ਨੌਸੈਨਾ, ਕੋਸਟ ਗਾਰਡ ਅਤੇ ਨਜ਼ਦੀਕ ਦੇ ਜਹਾਜ਼ਾਂ ਅਤੇ ਬੇੜੀਆਂ ਨੇ ਬਚਾਅ ਲਈ ਚਾਰਾਜੋਈਆਂ ਸ਼ੁਰੂ ਕਰ ਦਿੱਤੀਆਂ। ਇਸਦੇ 926 ਮੁਸਾਫ਼ਰਾਂ ਨੂੰ ਸੁਰੱਖਿਅਤ ਜਹਾਜ਼ਾਂ ਵਿਚ ਭੇਜਿਆ ਗਿਆ। 33 ਲੋਕ ਅਜੇ ਵੀ ਲਾਪਤਾ ਹਨ। ਲੋਕੀਂ ਕਾਫ਼ੀ ਡਰੇ ਹੋਏ ਸਨ ਕਿਉਂਕਿ ਜਹਾਜ਼ ਬਕਾਇਦਾ ਪਲਟ ਰਿਹਾ ਸੀ, ਸਾਰੀ ਰਾਤ ਬਚਾਅ ਲਈ ਕੋਸਿ਼ਸ਼ਾਂ ਜਾਰੀ ਰਹੀਆਂ। ਫੈਰੀ ਨੇ ਡੁੱਬਣ ਵਿਚ ਦੋ ਘੰਟਿਆਂ ਦਾ ਸਮਾਂ ਲਿਆ, ਇਸੇ ਕਰਕੇ ਇੰਨੇ ਸਾਰੇ ਲੋਕਾਂ ਨੂੰ ਬਚਾਇਆ ਜਾ ਸਕਿਆ। ਹਾਦਸਾ ਕਿਉਂ ਹੋਇਆ ਇਸਦਾ ਪਤਾ ਨਹੀਂ ਲੱਗ ਸਕਿਆ, ਪਰ ਸ਼ੁਰੂਆਤ ਵਿਚ ਮੁਸਾਫ਼ਰਾਂ ਨੂੰ ਡਰ ਸੀ ਕਿ ਕੋਈ ਸਮੁੰਦਰੀ ਡਾਕੂ ਹਨ, ਜਿਨ੍ਹਾਂ ਨੇ ਹਮਲਾ ਬੋਲ ਦਿੱਤਾ ਹੈ।

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>