ਚੀਨ ਘੁਸਪੈਠ ਤੋਂ ਮੁਕਰਿਆ

ਲੇਹ/ਨਵੀਂ ਦਿੱਲੀ- ਚੀਨ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਸਰਹੱਦ ਵਿਚ ਉਸਦੇ ਜਵਾਨਾਂ ਵਲੋਂ ਕੀਤੀ ਗਈ ਕਥਿਤ ਘੁਸਪੈਠ ਦੀ ਰਿਪੋਰਟ ਨੂੰ ਆਧਾਰਹੀਨ ਦਸਿਆ ਹੈ। ਉਸਨੇ ਸੋਮਵਾਰ ਨੂੰ ਕਿਹਾ ਕਿ ਰਿਪੋਰਟ ਵਿਚ ਜਿਹੋ ਜਿਹੀਆਂ ਘਟਨਾਵਾਂ ਦਾ ਜਿ਼ਕਰ ਕੀਤਾ ਗਿਆ ਹੈ, ਉਹ ਕਦੀ ਵਾਪਰੀਆਂ ਹੀ ਨਹੀਂ। ਉਧਰ, ਰੱਖਿਆ ਮਾਹਿਰਾਂ ਨੇ ਚੀਨੀ ਘੁਸਪੈਠ ਦੀਆਂ ਘਟਨਾਵਾਂ ਵਿਚ ਵਾਧੇ ਉਪਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸਰਕਾਰ ਨੂੰ ਇਸ ਮਾਮਲੇ ਨੂੰ ਸੰਜੀਦਗ਼ੀ ਨਾਲ ਲੈਣ ਅਤੇ ਆਪਣੀਆਂ ਫੌਜੀ ਤਿਆਰੀਆਂ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਹੈ। ਭਾਰਤੀ ਫੌਜਾਂ ਵੀ ਚੀਨ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹਨ। ਫੌਜਾਂ ਨੇ ਤੈਅ ਕੀਤਾ ਹੈ ਕਿ ਉਹ ਚੀਨ ਦੇ ਫੌਜੀ ਅਧਿਕਾਰੀਆਂ ਦੇ ਨਾਲ ਹੋਣ ਵਾਲੀ ਫਲੈਗ ਮੀਟਿੰਗ ਵਿਚ ਦਿਕ ਮਾਮਲਾ ਸਾਹਮਣੇ ਲਿਆਵੇਗੀ।
ਫੌਜਾਂ ਦੇ ਉੱਤਰੀ ਕਮਾਂਡਰ ਦੇ ਉੱਚ ਅਧਿਕਾਰੀ ਲੇਹ ਦੇ ਦੌਰੇ ‘ਤੇ ਆ ਰਹੇ ਹਨ। ਉਹ ਇਥੇ ਚੀਨੀ ਫੌਜੀਆਂ ਦੀ ਕਥਿਤ ਘੁਸਪੈਠ ਦੇ ਮਾਮਲੇ ਵਿਚ ਗੱਲਬਾਤ ਕਰਨਗੇ। ਅਧਿਕਾਰਿਤ ਸੂਤਰਾਂ ਮੁਤਾਬਕ, ਚੀਨੀ ਫੌਜੀਆਂ ਨੇ ਲੱਦਾਖ਼ ਵਿਚ ਕੌਮਾਂਤਰੀ ਸਰਹੱਦ ਦਾ ਉਲੰਘਣ ਕੀਤਾ ਹੈ। ਚੀਨੀ ਪੌਜਾਂ ਚੁਮਰ ਖੇਤਰ ਦੇ ‘ਮਾਊਂਟ ਗਯਾ’ ਦੇ ਨਜ਼ਦੀਕੀ ਭਾਰਤੀ ਇਲਾਕੇ ਵਿਚ ਅੰਦਾਜ਼ਨ 1.50 ਕਿਲੋਮੀਟਰ ਤੱਕ ਅੰਦਰ ਆ ਗਈਆਂ ਸਨ। ਉਨ੍ਹਾਂ ਨੇ ਉਥੇ ਚਟਾਨਾਂ ਅਤੇ ਪੱਥਰਾਂ ਨੂੰ ਲਾਲ ਸਪਰੇ ਨਾਲ ਰੰਗਕੇ ਉਨ੍ਹਾਂ ਨੇ ‘ਕੈਟੋਨੀਜ਼’ (ਚੀਨੀ ਬੋਲੀ) ਵਿਚ ‘ਚੀਨ’ ਲਿਖ ਦਿੱਤਾ ਸੀ। ਸਰਹੱਦ ‘ਤੇ ਗਸ਼ਤ ਕਰ ਰਹੇ ਭਾਰਤੀ ਦਲ ਨੇ 31 ਜੁਲਾਈ ਨੂੰ ਇਹ ਹਰਕਤ ਫੜੀ ਸੀ।
ਮੰਨੇ ਪ੍ਰਮੰਨੇ ਰੱਖਿਆ ਮਾਹਿਰ ਉਦੈ ਭਾਸਕਰ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਸੰਜੀਦਗ਼ੀ ਨਾਲ ਲੈਣ ਦੀ ਲੋੜ ਹੈ। ਉਨ੍ਹਾਂ ਨੇ ਆਗਾਹ ਕੀਤਾ ਹੈ ਕਿ ਭਾਵੇਂ ਹੀ 1962 ਵਰਗੇ ਹਾਲਾਤ ਨਾ ਹੋਣ, ਪਰ ਇਸਨੂੰ ਐਵੇਂ ਨਹੀਂ ਲੈਣਾ ਚਾਹੀਦਾ। ਹਾਲ ਹੀ ਵਿਚ ਅਰੁਣਾਚਲ ਪ੍ਰਦੇਸ਼ ਵਿਚ ਅਜਿਹੀ ਘਟਨਾ ਨੂੰ ਯਾਦ ਕਰਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਚੀਨ ਦਾ ਵਾਰ ਵਾਰ ਭਾਰਤੀ ਸਰਹੱਦ ਨੂੰ ਛੇੜਣਾ ਇਸ ਸੋਚੀ ਸਮਝੀ ਸਾਜਿ਼ਸ਼ ਹੈ। ਇਸ ‘ਤੇ ਸਰਕਾਰ ਨੂੰ ਸਖ਼ਤ ਪ੍ਰਤੀਕਿਰਿਆ ਪ੍ਰਗਟਾਉਣੀ ਚਾਹੀਦੀ ਹੈ, ਨਾਲ ਹੀ ਫੌਜੀ ਤਿਆਰੀਆਂ ਨੂੰ ਵੀ ਮਜ਼ਬੂਤ ਕਰਨਾ ਚਾਹੀਦਾ ਹੈ। ਇਹ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਨਹੀਂ ਹੈ। 21 ਜੂਨ ਨੂੰ ਚੀਨੀ ਹੈਲੀਕਾਪਟਰ ਵਲੋਂ ਚੁਮਰ ਇਲਾਕੇ ਵਿਚ ਐਲਓਸੀ ਦੇ ਨਜ਼ਦੀਕ ਭਾਰਤੀ ਹਵਾਈ ਸਰਹੱਦ ‘ਤੇ ਆਉਣਾ ਵੀ ਇਸਦਾ ਹੀ ਇਕ ਹਿੱਸਾ ਹੈ। ਫੌਜਾਂ ਦੇ ਮੁਖੀ ਜਨਰਲ ਦੀਪਕ ਕਪੂਰ ਨੇ ਵੀ ਮੰਨਿਆ ਹੈ ਕਿ ਚੀਨ ਨੇ ਜੂਨ ਵਿਚ 21, ਜੁਲਾਈ ਵਿਚ 20 ਅਤੇ ਅਗਸਤ ਵਿਚ 24 ਵਾਰ ਘੁਸਪੈਠ ਕਰਨ ਦਾ ਯਤਨ ਕੀਤਾ ਹੈ।

ਹੋਰ:

  1. ਭਾਰਤ ਨੇ ਚੀਨ ਪਾਸ ਇਤਰਾਜ਼ ਪ੍ਰਗਟਾਇਆ
  2. ਚੀਨੀ ਘੁਸਪੈਠ ਬਾਰੇ ਮੀਡੀਆ ਵਲੋਂ ਜਿਆਦਾ ਹਵਾ ਦਿਤੀ ਗਈ – ਪ੍ਰਧਾਨਮੰਤਰੀ
  3. ਤਾਲਿਬਾਨ ਨੂੰ ਜ਼ਰਦਾਰੀ ਦੇ ਖ਼ਜ਼ਾਨੇ ਤੋਂ 30 ਕਰੋੜ ਡਾਲਰ
  4. ਕਨਵੈਨਸ਼ਨ ਦਾ ਮਨੋਰਥ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੰਗਾਰਨਾ ਅਤੇ ਗੈਰ ਪੰਥਕ ਅਨਸਰਾਂ ਨੂੰ ਸ਼੍ਰੋਮਣੀ ਕਮੇਟੀ ’ਚ ਘੁਸਪੈਠ ਕਰਾਉਣਾ ਹੈ- ਜਥੇ: ਅਵਤਾਰ ਸਿੰਘ
  5. ਅਟਾਰੀ ਦੇ ਕੋਲ ਡਿਗੇ ਪਾਕਿਸਤਾਨੀ ਬੰਬ ਇੰਜ ਲਗਿਆ ਕਿ ਪਾਕਿ ਨੇ ਹਮਲਾ ਕਰ ਦਿੱਤੈ

ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>