ਸੈਕਸ ਰੈਕਟ ਚਲਾਉਂਦੀ ਭਾਜਪਾ ਲੀਡਰ ਫੜੀ

ਭੋਪਾਲ- ਇੰਜ ਲਗਦਾ ਹੈ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਉਪਰ ਕਾਫ਼ੀ ਮਾੜਾ ਸਮਾਂ ਆਇਆ ਹੋਇਆ ਹੈ। ਇਸ ਪਾਸੇ ਭਾਜਪਾ ਦੇ ਜਸਵੰਤ ਸਿੰਘ ਅਤੇ ਅਰੁਣ ਸ਼ੌਰੀ ਵਲੋਂ ਭਾਜਪਾ ਉਪਰ ਕਈ ਪ੍ਰਕਾਰ ਦੇ ਇਲਜ਼ਾਮ ਲਾਏ ਜਾ ਰਹੇ ਹਨ, ਜਿਸ ਕਰਕੇ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਅਤੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਕੁਰਸੀ ਨੂੰ ਕਾਂਬਾ ਛਿੜਿਆ ਹੋਇਆ ਹੈ। ਦੂਜੇ ਪਾਸੇ ਵਸੁੰਧਰਾ ਰਾਜੇ ਸਿੰਧੀਆ ਵੀ ਆਪਣੀ ਜਿ਼ੱਦ ‘ਤੇ ਅੜੀ ਹੋਈ ਭਾਜਪਾ ਨਾਲ ਪੂਰੀ ਤਰ੍ਹਾਂ ਟੱਕਰ ਲੈ ਰਹੀ ਹੈ।
ਇਸ ਵਾਰ ਭਾਜਪਾ ਦੀ ਇਕ ਲੀਡਰ ਵਲੋਂ ਇਸ ਸੈਕਸ ਰੈਕਟ ਚਲਾਉਣ ਦਾ ਇਲਜ਼ਾਮ ਲੱਗ ਰਿਹਾ ਹੈ, ਜਿਸ ਕਰਕੇ ਭਾਜਪਾ ਉਪਰ ਮੁਸ਼ਕਲਾਂ ਦੇ ਪਹਾੜ ਟੁੱਟਦੇ ਨਜ਼ਰ ਆ ਰਹੇ ਹਨ। ਭੋਪਾਲ ਵਿਚ ਸੈਕਸ ਰੈਕਟ ਚਲਾਉਣ ਦਾ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਹੋਟਲ ਨਿਊ ਵਿਜੈ ਵਿਖੇ ਛਾਪਾ ਮਾਰਿਆ ਜਿਥੋਂ ਤਿੰਨ ਲੜਕੀਆਂ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਮਾਮਲੇ ਵਿਚ ਸੈਕਸ ਰੈਕੇਟ ਦੀ ਆਗੂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਿਸਦਾ ਨਾਮ ਮ੍ਰਿਦੁਲਾ ਸ਼ਰਮਾ ਦਸਿਆ ਜਾ ਰਿਹਾ ਹੈ। ਮ੍ਰਿਦੁਲਾ ਸ਼ਰਮਾ ਭਾਜਪਾ ਨਾਲ ਵੀ ਜੁੜੀ ਹੋਈ ਹੈ। ਸੈਕਸ ਰੈਕੇਟ ਵਿਚ ਭਾਜਪਾ ਲੀਡਰ ਦਾ ਨਾਮ ਆਉਣ ਨਾਲ ਭਾਜਪਾ ਸਰਕਾਰ ਦੀ ਹਾਲਾਤ ਕਾਫ਼ੀ ਖ਼ਰਾਬ ਹੋਈ ਪਈ ਹੈ।

ਹੋਰ:

  1. ਸੈਕਸ ਰੈਕਟ ਚਲਾਉਣ ਵਾਲੇ ਬਾਬੇ ‘ਤੇ ਲੱਗਿਆ ਮਕੋਕਾ
  2. ਉਮਰ ਅਬਦੁਲਾ ਨੇ ਸੈਕਸ ਸਕੈਂਡਲ ਵਿਚ ਸ਼ਾਮਿਲ ਹੋਣ ਦੇ ਅਰੋਪ ਕਰਕੇ ਅਸਤੀਫਾ ਦਿਤਾ
  3. ਸੈਕਸ ਸਕੈਡਲਾਂ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਤੁਰੰਤ ਸਜ਼ਾ ਦਿਓ
  4. ਭਾਜਪਾ ਨੇ ਜਸਵੰਤ ਸਿੰਘ ਨੂੰ ਪਟੇਲ ਤੇ ਟਿਪਣੀ ਕਰਨ ਕਰਕੇ ਪਾਰਟੀ ਵਿਚੋਂ ਕਢਿਆ
  5. ਜਸਵੰਤ ਸਿੰਘ ਦੀ ਕਿਤਾਬ ਕਰਕੇ ਕਾਂਗਰਸ ਨੇ ਭਾਜਪਾ ਨੂੰ ਨਿਸ਼ਾਨਾ ਬਣਾਇਆ

ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>