ਪਰਦੇਸੀਆਂ ਨੂੰ ਭਾਰਤੀ ਖਾਣਾ ਪਰੋਸੇਗੀ ਸਿ਼ਲਪਾ

Shilpa Shetty
ਲਗਦਾ ਹੈ ਕਿ ਸਿ਼ਲਪਾ ਸ਼ੇਟੀ ਨੂੰ ਬ੍ਰਿਟੇਨ ਕੁਝ ਵਧੇਰੇ ਹੀ ਰਾਸ ਆਉਣ ਲੱਗਿਆ ਹੈ। ਪਹਿਲਾਂ ਉਸਨੇ ਉਥੇ ਸੈਲੇਬ੍ਰਿਟੀ ਰਿਆਲਟੀ ਸ਼ੋਅ ‘ਬਿੱਗ ਬ੍ਰਦਰਜ਼’ ਵਿਚ ਜਿੱਤ ਹਾਸਲ ਕੀਤੀ, ਉਸਤੋਂ ਬਾਅਦ ਉਸਨੇ ਆਪਣੇ ਬੁਆਇ ਫਰੈਂਡ ਰਾਜ ਕੁੰਦਰਾ ਨਾਲ ਵੀ ਉਥੇ ਹੀ ਮੁਲਾਕਾਤ ਕੀਤੀ ਅਤੇ ਹੁਣ ਉਹ ਇੰਗਲੈਂਡ ਵਿਚ ਭਾਰਤੀ ਖਾਣਿਆਂ ਨੂੰ ਆਪਣੇ ਵਲੋਂ ਪੇਸ਼ ਕਰਨ ਜਾ ਰਹੀ ਹੈ। ਸਿ਼ਲਪਾ ਨੇ ਇਸ ਸਬੰਧ ਵਿਚ ਇੰਗਲੈਂਡ ਦੇ  ਮਸ਼ਹੂਰ ਸ਼ੈਫ਼ ਐਂਡੀ ਵਰਮਾ ਦੇ ਨਾਲ ਇਕ ਕਰਾਰ ਕੀਤਾ ਹੈ ਅਤੇ ਉਹ ਆਪਣੇ ਇਸ ਕੰਮ ਨੂੰ ਅੱਗੇ ਵਧਾਉਣ ਲਈ ਇਨ੍ਹੀਂ ਦਿਨੀਂ ਉਨ੍ਹਾਂ ਤੋਂ ਸਲਾਹ ਲੈ ਰਹੀ ਹੈ।
ਸਿ਼ਲਪਾ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ, “ਮੈਨੂੰ ਖਾਣਾ ਬਨਾਉਣਾ ਚੰਗਾ ਲਗਦਾ ਹੈ ਅਤੇ ਮੈਂ ਅਕਸਰ ਆਪਣੇ ਪ੍ਰਵਾਰ ਅਤੇ ਮਿੱਤਰਾਂ ਦੇ ਲਈ ਖਾਣਾ ਬਨਾਉਂਦੀ ਰਹਿੰਦੀ ਹਾਂ। ਹੁਣ ਮੇਰੇ ਅਤੇ ਰਾਜ (ਕੁੰਦਰਾ) ਦੇ ਐਂਡੀ ਵਰਮਾ ਦੀ ਸੀਰੀਜ਼ ਦਾ ਹਿੱਸਾ ਹੋਣ ਦੇ ਨਾਲ ਮੇਰਾ ਖਾਣਾ ਬਨਾਉਣ ਦਾ ਜ਼ਨੂਨ ਸਿਖਰਾਂ ‘ਤੇ ਹੈ। ਇੰਗਲੈਂਡ ਵਿਚ ਭਾਰਤੀ ਖਾਣੇ ਕਾਫ਼ੀ ਪਸੰਦ ਕੀਤੇ ਜਾਂਦੇ ਹਨ ਅਤੇ ਉਥੇ ਵਧੇਰੇ ਲੋਕਾਂ ਦੀ ਪਸੰਦੀਦਾ ਡਿੱਸ਼ ਚਿਨ ਟਿੱਕਾ ਮਸਾਲਾ ਹੈ। ਮੈਂ ਆਪਣੇ ਦੇਸ਼ ਦੇ ਖਾਣਿਆਂ ਨੂੰ ਉਥੇ ਕਰੀ ਅਤੇ ਬਿਰਿਆਨੀ ਤੋਂ ਵੀ ਅੱਗੇ ਲਿਜਾਣਾ ਚਾਹੁੰਦੀ ਹਾਂ। ਅਸੀਂ ਉਨ੍ਹਾਂ ਨੂੰ ਇਥੇ ਹੈਲਦੀ ਫੂਡ ਪਰੋਸਾਂਗੇ ਅਤੇ ਸਾਡੇ ਇੰਡੀਅਨ ਸਨੈਕਸ ਅਤੇ ਮੀਲਜ਼ ਵੀ 10 ਫ਼ੀਸਦੀ ਤੋਂ ਘੱਟ ਚਿਕਨਾਈ (ਫੈਟ) ਵਾਲੇ ਹੋਣਗੇ।

ਹੋਰ:

  1. ਸਿ਼ਲਪਾ ਨੇ ਰਾਜ ਦੇ ਨਾਲ ਮਨਾਇਆ ਆਪਣਾ ਜਨਮ ਦਿਨ
  2. “ਦੋਸਤਾਨਾ” ਵਿਚ ਆਈਟਮ ਗੀਤ ਪੇਸ਼ ਕਰੇਗੀ – ਸਿ਼ਲਪਾ
  3. ਤੰਦੂਰੀ ਰੋਟੀ ਤੜਕੀ ਦਾਲ + ਅੰਬ ਦਾ ਅਚਾਰ= ਪੰਜਾਬੀ ਖਾਣਾ

ਫ਼ਿਲਮਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>