ਮੇਰਾ ਮੁਕਾਬਲਾ ਆਪਣੇ ਆਪ ਨਾਲ-ਪ੍ਰਿਯੰਕਾ

Priyanka Chopra
ਕਰਨ ਜੌਹਰ ਦੇ ਬੈਨਰ ਹੇਠ ਤਰੁਣ ਮਨਸੁਖਾਨੀ ਦੇ ਨਿਰਦੇਸ਼ਨ ਵਿਚ ਬਣੀ ਫਿਲਮ ‘ਦੋਸਤਾਨਾ’ ਦੇ ਸੀਕਵਲ ਵਿਚ ਅਭਿਸ਼ੇਕ ਬੱਚਨ ਅਤੇ ਜੌਹਨ ਇਬਰਾਹੀਮ ਦੇ ਅਪੋਜਿ਼ਟ ਕੇਟਰੀਨਾ ਕੈਫ਼ ਪਹਿਲੀ ਪਸੰਦ ਦੱਸੀ ਜਾ ਰਹੀ ਹੈ। ਇਸ ਤੋਂ ਪ੍ਰਿਯੰਕਾ ਚੋਪੜਾ ਖੁਸ਼ ਨਹੀਂ ਹੈ। ਦਸਿਆ ਜਾਂਦਾ ਹੈ ਕਿ ਕੈਟਰੀਨਾ ਨੂੰ ਲਗਾਤਾਰ ਮਿਲ ਰਹੀ ਕਾਮਯਾਬੀ ਤੋਂ ਪ੍ਰਿਯੰਕਾ ਕੁਝ ਹੱਦ ਤੱਕ ਆਪਣੇ ਆਪ ਨੂੰ ਅਸਰੁੱਖਿਅਤ ਮਹਿਸੂਸ ਕਰ ਰਹੀ ਹੈ। ਹਾਲਾਂਕਿ ਖੁਦ ਪ੍ਰਿਯੰਕਾ ਅਜਿਹੀ ਕਿਸੇ ਗੱਲ ਤੋਂ ਇਨਕਾਰ ਕਰਦੀ ਹੈ।
ਪ੍ਰਿੰਯਕਾ ਦਾ ਕਹਿਣਾ ਹੈ ਕਿ ਇਥੇ ਹੋਰ ਵੀ ਕਈ ਨਾਇਕਾਵਾਂ ਹਨ ਅਤੇ ਮੇਰੀ ਮੁਕਾਬਲਾ ਕਿਸੇ ਇਕ ਨਾ ਹੋ ਕੇ ਸਾਰੀਆਂ ਨਾਲ ਹੈ। ਪਰ ਮੇਰਾ ਸਭ ਤੋਂ ਵੱਡਾ ਮੁਕਾਬਲਾ ਆਪਣੇ ਆਪ ਨਾਲ ਹੈ। ਜਿਥੋਂ ਤੱਕ ‘ਦੋਸਤਾਨਾ’ ਦੇ ਸੀਕਵਲ ਵਿਚ ਮੇਰੀ ਥਾਂ ਕਿਸੇ ਹੋਰ ਨਾਇਕਾ ਨੂੰ ਲਏ ਜਾਣ ਦੀ ਗੱਲ ਹੈ ਤਾਂ ਉਹ ਵੈਸੇ ਵੀ ਉਸ ਵਿਚ ਮੇਰੇ ਲਾਇਕ ਗੁੰਜਾਇਸ਼ ਨਹੀਂ ਬਣਦੀ। ‘ਦੋਸਤਾਨਾ’ ਦੇ ਆਖਰ ਵਿਚ ਮੈਂ ਬੌਬੀ ਦਿਓਲ ਨਾਲ ਚਲੀ ਜਾਂਦੀ ਜਾਂ, ਲਿਹਾਜ਼ਾ ਇਸਦੇ ਸੀਕਵਲ ਦੇ ਲਈ ਕਿਸੇ ਨਵੀਂ ਅਭਿਨੇਤਰੀ ਨੂੰ ਲਿਆ ਜਾਣਾ ਲਾਜ਼ਮੀ ਹੈ। ਹੁਣ ਇਹ ਕੇਟਰੀਨਾ ਹੋਵੇ ਜਾਂ ਕੋਈ ਹੋਰ, ਮੈਨੂੰ ਕੋਈ ਫਰਕ ਨਹੀਂ ਪੈਂਦਾ।  ਪ੍ਰਿਯੰਕਾ ਅਨੁਸਾਰ ਉਹ ਆਪਣੀ ਹਰ ਫਿਲਮ ਵਿਚ ਆਪਣੇ ਪਿਛਲੇ ਕੰਮ ਤੋਂ ਵਧੀਆ ਐਕਟਿੰਗ ਕਰਨ ਦੀ ਕੋਸਿ਼ਸ਼ ਕਰਦੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਤੋਂ ਨਹੀਂ ਘਬਰਾਉਂਦੀ। ਜਿਥੇ ‘ਦੋਸਤਾਨਾ’ ਵਿਚ ਜੌਹਨ ਅਤੇ ਅਭਿਸ਼ੇਕ ਵਿਚਕਾਰ ਇਕਲੀ ਨਾਇਕਾ ਦਾ ਕਿਰਦਾਰ ਕਾਮਯਾਬੀ ਨਾਲ ਨਿਭਾਇਆ, ਉਥੇ ‘ਫੈ਼ਸ਼ਨ’ ਵਿਚ ਇਕ ਮਾਡਲ ਦੇ ਸੰਘਰਸ਼ ਅਤੇ ਕਸ਼ਮਕਸ਼ ਨੂੰ ਬਾਖੂਬੀ ਪੇਸ਼ ਕੀਤਾ ਗਿਆ। ਹਾਲੀਆ ਫਿਲਮ ਕਮੀਨੇ ਵਿਚ ਵੀ ਪਹਿਲਾਂ ਤੋਂ ਵਖਰਾ ਕਿਰਦਾਰ ਨਿਭਾਇਆ ਤਾਂ ਆਸ਼ੂਤੋਸ਼ ਗੋਵਰੀਕਰ ਦੀ ਫਿਲਮ ‘ਵਾਟਸ ਯੋਰ ਰਾਸ਼ੀ’ ਵਿਚ 12 ਵੱਖ ਵੱਖ ਕਿਰਦਾਰਾਂ ਵਿਚ ਪ੍ਰਿਯੰਕਾ ਨਜ਼ਰ ਆਵੇਗੀ।

ਹੋਰ:

  1. ਪ੍ਰਿਯੰਕਾ ਦੇ ਦਿਲ ਦੇ ਕਰੀਬ
  2. ਪ੍ਰਿਯੰਕਾ ਚੋਪੜਾ ਦਾ ਫਾਰਮੂਲਾ
  3. ਚੰਗੀਆਂ ਫਿਲਮਾਂ ‘ਚ ਰੋਲ ਕਰਕੇ ਖੁਸ਼ ਹੈ ਪ੍ਰਿਯੰਕਾ
  4. ਇਕ ਦੂਜੇ ਨੂੰ ਕਿੱਸ ਕਰਦੇ ਨਜ਼ਰ ਆਉਣਗੇ ਪ੍ਰਿਯੰਕਾ ਤੇ ਰਣਬੀਰ
  5. ਦੋਸਤਾਂ ਦੇ ਮਜਾਕ ਦਾ ਬੁਰਾ ਨਹੀਂ ਮਨਾਉਂਦੀ-ਪ੍ਰਿਯੰਕਾ

ਫ਼ਿਲਮਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>