ਨੰਗੇਜ਼ ਵਿਚ ਕਰੀਨਾ ਪਿੱਛੇ ਨਹੀਂ

Kareena Kapoor‘ਟਸ਼ਨ’ ਅਤੇ ‘ਕਮਬਖ਼ਤ ਇਸ਼ਕ’ ਵਿਚ ਆਪਣੇ ਸਰੀਰ ਦਾ ਪ੍ਰਦਰਸ਼ਨ ਕਰਨ ਵਾਲੀ ਕਰੀਨਾ ਕਪੂਰ ਆਪਣੀ ਆਉਂਦੀ ਫਿਲਮ ‘ਕੁਰਬਾਨ’ ਵਿਚ ਹੋਰ ਅੱਗੇ ਵੱਧ ਗਈ ਹੈ। ਸੂਤਰਾਂ ਮੁਤਾਬਕ ਇਸ ਵਿਚ ਸੈਫ਼ ਅਲੀ ਅਤੇ ਕਰੀਨਾ ਵਿਚਕਾਰ ਇਕ ਬੇਹੱਦ ਸੈਕਸੀ ਦ੍ਰਿਸ਼ ਫਿ਼ਲਮਾਇਆ ਗਿਆ ਹੈ। ਇਸ ਸੀਨ ਵਿਚ ਉਹ ਟਾਪਲੈੱਸ ਨਜ਼ਰ ਆਵੇਗੀ। ਇਸ ਫਿਲਮ ਦਾ ਨਿਰਮਾਣ ਕਰਨ ਜੌਹਰ ਕਰ ਰਹੇ ਹਨ ਅਤੇ ਡਾਇਰੈਕਟਰ ਹਨ ਰੇਸਿਲ ਡਿਸਿਲਵਾ। ਇਸ ਵਿਚ ਕਰੀਨਾ, ਸੈਫ਼ ਅਲੀ, ਵਿਵੇਕ ਓਬਰਾਏ ਅਤੇ ਓਮ ਪੁਰੀ ਮੁੱਖ ਭੂਮਿਕਾ ਨਿਭਾ ਰਹੇ ਹਨ।

ਇਹ ਫਿਲਮ ਨਵੰਬਰ ਮਹੀਨੇ ਵਿਚ ਪ੍ਰਦਰਸਿ਼ਤ ਹੋਵੇਗੀ। ਆਪਣੀਆਂ ਪਿਛਲੀਆਂ ਦੋ ਫਿ਼ਲਮਾਂ ਵਿਚ ਉਹ ਬਿਕਨੀ ਵਿਚ ਨਜ਼ਰ ਆਈ ਸੀ। ‘ਕੁਰਬਾਨ’ ਵਿਚ ਟਾਪਲੈੱਸ ਸੀਨ ਦੇਣ ਦਾ ਇਕ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸੈਫ਼ ਅਲੀ ਇਸ ਫਿਲਮ ਦੇ ਨਾਇਕ ਹਨ। ਜੇਕਰ ਕੋਈ ਹੋਰ ਹੀਰੋ ਹੁੰਦਾ ਤਾਂ ਉਹ ਨਾਂਹ ਕਹਿ ਦਿੰਦੀ। ਪਰੰਤੂ ਜੇਕਰ ਇਸ ਫਿਲਮ ਦਾ ਇਹ ਸੀਨ ਸੈਂਸਰ ਬੋਰਡ ਵਿਚ ਬੈਠੀ ਸੈਫ਼ ਦੀ ਮੰਮੀ ਸ਼ਰਮੀਲਾ ਕਰਕੇ ਪਾਸ ਹੋ ਜਾਂਦਾ ਹੈ ਤਾਂ ਉਸ ਵੇਲੇ ਦਰਸ਼ਕ ਵੀ ਇਸਦਾ ਭਰਪੂਰ ਆਨੰਦ ਮਾਨਣਗੇ।

ਹੋਰ:

  1. ਕਰਨ ਨੇ ਕਰੀਨਾ ਦੇ ਵਾਲ ਕਟਵਾਏ
  2. ਅਕਸ਼ੇ ਨੇ ਕੈਟ ਅਤੇ ਕਰੀਨਾ ਦੋਂਵਾਂ ਨੂੰ ਹੀ ਆਕਰਸ਼ਕ ਦਸਿਆ
  3. ਕਰੀਨਾ ਬਣੀ ਸੋਨੀ ਦੀ ਬਰਾਂਡ ਅੰਬੈਸੇਡਰ
  4. ਦੀਪਿਕਾ ਨੂੰ ਮਹਿਸੂਸ ਹੋਇਆ ਖ਼ਤਰਾ
  5. ਤਿੰਨ ਅਭਿਨੇਤਰੀਆਂ ਨਾਲ ਨਜ਼ਰ ਆਵੇਗਾ ਸ਼ਾਹਰੁੱਖ

ਫ਼ਿਲਮਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>