ਕ੍ਰਿਕਟ : ਆਸਟ੍ਰੇਲੀਆ ਫਿਰ ਮੱਲ ਮਾਰੀ

ਸੇਂਚੁਰੀਅਨ- ਆਸਟ੍ਰੇਲੀਆ ਨੇ ਲਗਾਤਾਰ ਦੂਜੀ ਵਾਰ ਚੈਂਪੀਅਨਜ਼ ਟਰਾਫ਼ੀ ਜਿੱਤ ਲਈ ਹੈ। ਸੇਂਚੁਰੀਅਨ ਵਿਚ ਖੇਡੇ ਗਏ ਫਾਈਨਮ ਮੁਕਾਬਲੇ ਵਿਚ ਉਸਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ।
ਆਸਟ੍ਰੇਲੀਆ ਦੀ ਜਿੱਤ ਦਾ ਹੀਰੋ ਆਲ ਰਾਊਂਡਰ ਸ਼ੇਨ ਵਾਟਸਨ ਰਿਹਾ। ਮੁਸ਼ਕਲ ਹਾਲਾਤ ਵਿਚ ਖੇਡੀ ਗਈ ਉਸਦੀ ਬਿਨਾ ਆਊਟ ਹੋਏ 105 ਦੌੜਾਂ ਦੀ ਪਾਰੀ ਅਤੇ ਕੈਮਰੂਨ ਵਾਈਟ ਦੇ ਨਾਲ ਸੈਂਕੜੇ ਦੀ ਭਾਈਵਾਲੇ ਦੀ ਬਦੌਲਤ ਆਸਟ੍ਰੇਲੀਆ ਨੇ ਆਸਾਨੀ ਨਾਲ ਨਿਊਜ਼ੀਲੈਂਡ ਨੂੰ ਹਰਾ ਦਿੱਤਾ। ਬੇਹਦ ਉਤਾਰ ਚੜ੍ਹਾਅ ਵਾਲੇ ਇਸ ਮੈਚ ਵਿਚ ਵਧੇਰੇ ਮੌਕਿਆਂ ‘ਤੇ ਗੇਂਦਬਾਜ਼ ਬੱਲੇਬਾਜ਼ਾਂ ‘ਤੇ ਹਾਵੀ ਰਹੇ। ਪਰ ਵਾਟਸਨ ਨੇ ਸੈਮੀਫਾਈਨਲ ਦੀ ਆਪਣੀ ਸੈਂਕੜੇ ਵਾਲੀ ਪਾਰੀ ਤੋਂ ਅੱਗੇ ਵਧਦੇ ਹੋਏ ਸਮੇਂ ਦੀ ਨਜ਼ਾਕਤ ਅਨੁਸਾਰ ਬੱਲੇਬਾਜ਼ੀ ਕੀਤੀ। ਉਸਨੇ 129 ਗੇਂਦਾਂ ‘ਤੇ ਦਸ ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਦੂਜਾ ਸੈਂਕੜਾ ਮਾਰਿਆ। ਉਸਨੇ ਵਾਈਟ ( 62 ਦੌੜਾਂ ) ਦੇ ਨਾਲ ਤੀਜੇ ਵਿਕਟ ਲਈ 128 ਦੌੜਾਂ ਦੀ ਬੇਸ਼ਕੀਮਤੀ ਭਾਈਵਾਲੀ ਨਿਭਾਈ।
ਇਸਤੋਂ ਪਹਿਲਾਂ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਬ੍ਰੇਟ ਲੀਅ ਅਤੇ ਆਫ਼ ਸਪਿਨਰ ਨਾਥਨ ਹਾਰੀਟਜ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਕਰਕੇ ਨਿਊਜ਼ੀਲੈਂਡ ਨੂੰ ਨਿਰਧਾਰਤ 50 ਓਵਰਾਂ ਵਿਚ ਨੌ ਵਿਕਟਾਂ ਡਿੱਗਣ ‘ਤੇ 200 ਦੌੜਾਂ ‘ਤੇ ਰੋਕ ਦਿੱਤਾ। ਆਫ਼ ਸਪਿਨਰ ਹਾਰੀਟਜ ਨੇ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ ਅਤੇ ਸਭ ਤੋਂ ਕਾਮਯਾਬ ਗੇਂਦਬਾਜ਼ ਰਿਹਾ। ਲੀਅ ਨੇ ਰਫ਼ਤਾਰ ਦੇ ਨਾਲ ਧਾਰ ਵਿਖਾਉਂਦੇ ਹੋਏ 45 ਦੌੜਾਂ ਦੇਕੇ ਨਿਊਜ਼ੀਲੈਂਡ ਦੀਆਂ ਦੋ ਵਿਕਟਾਂ ਝਾੜੀਆਂ,  ਜਿਸ ਕਰਕੇ ਨਿਊਜ਼ੀਲੈਂਡ ਟੀਮ ਦਾ ਮਿਡਲ ਆਰਡਰ ਬਿਲਕੁਲ ਹੀ ਬਿਖਰ ਗਿਆ। ਨਿਊਜ਼ੀਲੈਂਡ ਦੀ ਟੀਮ ਫਾਈਨਲ ਵਿਚ ਆਪਣੇ ਖਿਡਾਰੀਆਂ ਦੇ ਜ਼ਖ਼ਮੀ ਹੋਣ ਕਰਕੇ ਕਾਫ਼ੀ ਪਰੇਸ਼ਾਨ ਦਿਸੀ।
ਮਾਰਟਿਨ ਗੁਪਿਟਲ 40 ਦੌੜਾਂ, ਨੀਲ ਬ੍ਰੂਮ 37 ਦੌੜਾਂ ਅਤੇ ਜੇਮਜ਼ ਫਰੈਂਕਲਿਨ 33 ਦੌੜਾਂ ਨੂੰ ਛੱਡਕੇ ਨਿਊਜ਼ੀਲੈਂਡ ਦੀ ਟੀਮ ਦੇ ਬਾਕੀ ਬੱਲੇਬਾਜ਼ ਕਰੀਸ ‘ਤੇ ਬਹੁਤਾ ਸਮਾਂ ਟਿਕ ਨਾ ਸਕੇ। ਗੁਪਟਿਲ ਤੀਜੇ ਬੈਟਸਮੈਨ ਵਜੋਂ ਹਾਰੀਟਜ ਨੂੰ ਉਸਦੀ ਹੀ ਗੇਂਦ ‘ਤੇ ਕੈਚ ਦੇ ਬੈਠੇ। ਗੁਪਟਿਲ 64 ਗੇਂਦਾਂ ਦਾ ਸਾਹਮਣਾ ਕੀਤਾ, ਬਰੂਮ ਨੇ 62 ਗੇਂਦਾਂ ਅਤੇ ਫਰੈਂਕਲਿਨ ਨੇ 43 ਗੇਂਦਾਂ ਦਾ ਸਾਹਮਣਾ ਕੀਤਾ। ਨਿਊਜ਼ੀਲੈਂਡ ਨੂੰ ਆਪਣੇ ਕਪਤਾਨ ਖੱਬੂ ਡੈਨੀਅਲ ਵੇਟੋਰੀ ਦਾ ਇਸ ਫਾਈਨਲ ਵਿਚ ਮਾਂਸਪੇਸ਼ੀਆਂ ਵਿਚ ਖਿਚਾਅ ਕਰਕੇ ਅੰਤਮ ਸਮੇਂ ਬਾਹਰ ਹੋਣਾ ਬਹੁਤ ਰੜਕਿਆ। ਉਸਦੀ ਥਾਂ ਨਿਊਜ਼ੀਲੈਂਡ ਦੀ ਕਪਤਾਨ ਦਾ ਜਿ਼ੰਮਾ ਸੰਭਾਲਣ ਵਾਲੇ ਬ੍ਰੈਂਡਨ ਮੈਕਲਮ ‘ਤੇ ਵਾਧੂ ਜਿ਼ੰਮੇਵਾਰੀ ਦਾ ਦਬਾਅ ਦਿਸਿਆ। ਮੈਕਲਮ ਨੇ ਟੌਸ ਜਿੱਤਕੇ ਪਹਿਲਾਂ ਬੈਟਿੰਗ ਕਰਨ ਦਾ ਫੈ਼ਸਲਾ ਕੀਤਾ ਪਰ ਨਿਊਜ਼ੀਲੈਂਡ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਬ੍ਰੈਟ ਲੀਅ ਅਤੇ ਪੀਟਰ ਸਿਡਲ ਨੇ ਸ਼ੁਰੂ ਵਿਚ ਹੀ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ‘ਤੇ ਲਗਾਮ ਕੱਸ ਲਈ। ਨਿਊਜ਼ੀਲੈਂਡ ਦੀ ਟੀਮ ਪਾਵਰ ਪਲੇ ਤੋਂ ਪਹਿਲਾਂ ਹੀ 15 ਓਵਰਾਂ ਵਿਚ ਸਿਰਫ਼ ਪੰਜ ਬਾਊਂਡਰੀਆਂ ਲਾ ਸਕੀ। ਮੈਕਲਮ ਸ਼ੁਰੂ ਤੋਂ ਹੀ ਜੂਝਦੇ ਨਜ਼ਰ ਆਏ ਅਤੇ 14 ਗੇਂਦਾਂ ਖੇਡਣ ਦੇ ਬਾਵਜੂਦ ਖਾਤਾ ਖੋਲ੍ਹੇ ਬਿਨਾਂ ਹੀ ਪੀਟਰ ਸਿਡਲ ਦੀ ਉਠਦੀ ਹੋਈ ਗੇਂਦ
ਵਿਕਟਕੀਪਰ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਮੈਕਲਮ ਦੇ ਤੌਰ ‘ਤੇ ਪਹਿਲੀ ਵਿਕਟ ਸਿਰਫ਼ 5 ਦੌੜਾਂ ਦੇ ਸਕੋਰ ‘ਤੇ ਹੀ ਡਿੱਗ ਗਈ। ਗੁਪਟਿਲ ਅਤੇ ਏਰੋਨ ਰੇਡਮੰਡ ਨੇ ਦੂਜੀ ਵਿਕਟ ਲਈ 61 ਦੌੜਾਂ ਬਣਾਕੇ ਨਿਊਜ਼ੀਲੈਂਡ ਦੀ ਪਾਰੀ ਨੂੰ ਸੰਭਾਲਣ ਦੀ ਕੋਸਿ਼ਸ਼ ਕੀਤੀ ਪਰ ਉਸਦੇ ਮਿਡਲ ਆਰਡਰ ਦੇ ਖਿਡਾਰੀ ਕੋਈ ਫਾਇਦਾ ਨਾ ਚੁੱਕ ਸਕੇ। 27ਵੇਂ ਓਵਰ ਤੱਕ ਨਿਊਜ਼ੀਲੈਂਡ ਦੀ ਟੀਮ ਪੰਜ ਵਿਕਟਾਂ ਸਿਰਫ਼ 94 ਦੌੜਾਂ ਦੇ ਸਕੋਰ ‘ਤੇ ਗੁਆ ਚੁੱਕੀ ਸੀ। ਹਾਰਟਿਜ ਨੇ ਰੇਡਮੰਡ ਨੂੰ ਸਟੰਪ ਆਊਟ ਕਰਾਇਆ। ਇਸ ਨਾਲ ਨਿਊਜ਼ੀਲੈਂਡ ਦੇ ਮਿਡਲ ਆਰਡਰ ਦੇ ਖੇਰੂੰ ਖੇਰੂਮ ਹੋਣ ਦਾ ਸਿਲਸਿਲਾ ਸ਼ੁਰੂ ਹੋਇਆ। ਹਾਰੀਟਜ ਨੇ ਇਸਤੋਂ ਬਾਅਦ ਗੁਪਟਿਲ ਨੂੰ ਆਪਣੀ ਹੀ ਗੇਂਦ ‘ਤੇ ਕੈਚ ਕਰ ਲਿਆ। ਗੁਪਟਿਲ ਨੇ 64 ਗੇਂਦਾਂ ਖੇਡੀਆਂ ਅਤੇ ਆਪਣੀ ਪਾਰੀ ਵਿਚ ਸਿਰਫ਼ ਤਿੰਨ ਚੌਕੇ ਲਾਏ।
ਨਿਊਜ਼ੀਲੈਂਡ ਦੇ ਭਰੋਸੇਮੰਦ ਬੱਲੇਬਾਜ਼ ਰਾਸ ਟੇਲਰ 6 ਦੌੜਾਂ ਅਤੇ ਗਰਾਂਟ ਈਲੀਅਟ 9 ਦੌੜਾਂ ਬਣਾਕੇ ਹੀ ਆਊਟ ਹੋ ਗਏ। ਟੇਲਰ ਨੇ ਜਾਨਸਨ ਦੀ ਆਫ਼ ਸਟੰਪ ਤੋਂ ਬਾਹਰ ਜਾਂਦੀ ਗੇਂਦ ‘ਤੇ ਮਾਈਕਲ ਹਸੀ ਨੂੰ ਕੈਚ ਦੇ ਦਿੱਤਾ। ਲੀ ਨੇ ਈਲੀਅਟ ਨੂੰ ਐਲਬੀਡਬਲਿਊ ਕਰਕੇ ਨਿਊਜ਼ੀਲੈਂਡ ਦੀ ਹਾਲਤ ਪਤਲੀ ਕਰ ਦਿੱਤੀ। ਬਰੂਮ ਅਤੇ ਫਰੈਂਕਲਿਨ  ਨੇ ਵਿਕਟਾਂ ਡਿੱਗਣ ਦਾ ਸਿਲਸਿਲਾ ਰੋਕਿਆ ਅਤੇ ਛੇਵੇਂ ਵਿਕਟ ਲਈ 65 ਦੌੜਾਂ ਜੋੜੀਆਂ। ਇਨ੍ਹਾਂ ਦੋਵਾਂ ਨੇ ਸੰਭਲਕੇ ਬੈਟਿੰਗ ਕੀਤੀ। ਨਿਊਜ਼ੀਲੈਂਡ ਨੇ 39ਵੇਂ ਓਵਰ ਵਿਚ ਬੈਟਿੰਗ ਪਾਵਰਪਲੇ ਲਿਆ, ਜਿਸਦੇ ਪੰਜ ਓਵਰਾਂ ਵਿਚ ਉਸਨੇ 40 ਦੌੜਾਂ ਬਣਾਈਆਂ।  ਬਰੂਮ ਦੌੜਣ ਵਿਚ ਢਿੱਲ ਕਰਨ ਕਰਕੇ ਰਨ ਆਊਟ ਹੋ ਗਿਆ ਜਦਕਿ ਇਸਤੋਂ ਅਗਲੇ ਓਵਰ ਵਿਚ ਫਰੈਂਕਲਿਨ ਨੂੰ ਲੀਅ ਨੇ ਯਾਰਕਰ ਨਾਲ ਬੋਲਡ ਕੀਤਾ। ਹਾਰੀਟਜ ਨੇ ਇਆਨ ਬਟਲਰ ਵਜੋਂ ਆਪਣਾ ਤੀਜਾ ਵਿਕਟ ਲਿਆ ਜਦਕਿ ਕਪਤਾਨ ਰਿਕੀ ਪੌਂਟਿੰਗ ਨੇ ਫੀਲਡਿੰਗ ਵਿਚ ਆਪਣੀ ਹੁਸਿ਼ਆਰੀ ਦਾ ਵਧੀਆ ਨਮੂਨਾ ਪੇਸ਼ ਕੀਤਾ। ਜਿਸਦੇ ਸਿਟੇ ਵਜੋਂ ਕਾਈਲ ਮਿਲਜ਼ 12 ਦੌੜਾਂ ਦੇ ਸਕੋਰ ‘ਤੇ ਆਊਟ ਹੋ ਗਿਆ। ਜੀਤਨ ਪਟੇਲ 16 ਦੌੜਾਂ ਦੇ ਸਕੋਰ ‘ਤੇ ਅਖ਼ੀਰ ਤੱਕ ਆਊਟ ਨਾ ਹੋਇਆ, ਉਸਨੇ ਲੀਅ ਦੀ ਆਖ਼ਰੀ ਗੇਂਦ ‘ਤੇ ਚੌਕਾ ਜੜ੍ਹਕੇ ਨਿਊਜ਼ੀਲੈਂਡ ਦੇ ਸਕੋਰ ਨੂੰ ਨੌ ਵਿਕਟਾਂ ‘ਤੇ 200 ਦੌੜਾਂ ਤੱਕ ਪਹੁੰਚਾਇਆ।

ਹੋਰ:

  1. ਟੀ-੨੦ ਵਰਲਡ ਕੱਪ ‘ਤੇ ਇੰਗਲੈਂਡ ਨੇ ਮੱਲ ਮਾਰੀ
  2. ਪਾਕਿਸਤਾਨੀ ਟੀਮ ਆਸਟ੍ਰੇਲੀਆ ਤੋਂ ਹਾਰੀ
  3. ਭਾਰਤ ਨੇ ਸ੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾਇਆ
  4. ਕੁੰਬਲੇ ਨੇ ਟੈਸਟ ਕ੍ਰਿਕਟ ਤੋਂ ਲਿਆ ਸੰਨਿਆਸ
  5. ਭਾਰਤ ਨੇ ਦੱਖਣ ਅਫ਼ਰੀਕਾ ਨੂੰ ਹਰਾਇਆ

ਖੇਡਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>