ਕਾਂਗਰਸ ਦਾ ਚਿਹਰਾ ਬੇਨਕਾਬ ਹੋ ਜਾਣ ’ਤੇ ਗਰੀਬ ਅਤੇ ਦਲਿਤ ਵਰਗ ਨੂੰ ਕਾਂਗਰਸ ਤੋਂ ਪੂਰੀਤਰਾਂ ਨਾਤਾ ਤੋੜ ਲੈਣ ਦਾ ਸਦਾ
By ਕੌਮੀ ਏਕਤਾ ਨਿਊਜ਼ ਬੀਊਰੋ • Oct 15th, 2009 • Category: ਪੰਜਾਬਅਮ੍ਰਿਤਸਰ - ਯੂਥ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ: ਸ਼ਮਸ਼ੇਰ ਸਿੰਘ ਦੂਲੋਂ ਵਲੋਂ ਕਾਂਗਰਸ ’ਚ ਫਾਇਵ ਸਟਾਰ ਕਲਚਰ ਅਤੇ ਪੈਸੇ ਵਾਲਿਆਂ ਦੀ ਹੀ ਅਹਿਮੀਅਤ ਹੋਣ ਬਾਰੇ ਕੀਤੇ ਗਏ ਇੰਕਸਾਫ ਨਾਲ ਪੰਜਾਬ ਕਾਂਗਰਸ ਵਲੋਂ ਕਿਸਾਨ ਅਤੇ ਗਰੀਬਾਂ ਦੇ ਹਿੱਤਾਂ ਲਈ ਦਿਤੇ ਜਾ ਰਹੇ ਜਿਲ੍ਹੇਵਾਰ ਧਰਨਿਆਂ ਦੀ ਵੀ ਨਾ ਕੇਵਲ ਫੂਕ ਨਕਲ ਗਈ ਹੈ ਸਗੋਂ ਕਾਂਗਰਸ ਨੂੰ ਹੀ ਸਿੱਰ ਪਰਨੇ ਸੁੱਟ ਦਿਤੀ ਹੈ। ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ਵਿਚ ਉਹਨਾਂ ਕਿਹਾ ਕਿ ਸਚਾਈ ਸਾਰਿਆਂ ਸਾਹਮਣੇ ਆ ਜਾਣ ਉਪਰੰਤ ਗਰੀਬ ਅਤੇ ਦਲਿਤ ਵਰਗ ਨੂੰ ਕਾਂਗਰਸ ਤੋਂ ਪੂਰੀਤਰਾਂ ਨਾਤਾ ਤੋੜ ਲੈਣਾ ਚਾਹੀਦਾ ਹੈ । ਉਹਨਾਂ ਇਹ ਵੀ ਕਿਹਾ ਕਿ ਉਹਨਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਗਰੀਬਾਂ ਨਾਲ ਨਫਰਤ ਕਰਨ ਬਾਰੇ ਬੇਬਾਕੀ ਨਾਲ ਇੰਕਸਾਫ ਕਰਦਿਆਂ ਅਕਾਲੀ ਦਲ ਵਲੋਂ ਕਾਂਗਰਸ ਉਤੇ ਗਰੀਬ ਅਤੇ ਦਲਿਤ ਵਰਗ ਨਾਲ ਨਫਰਤ ਹੋਣ ਸੰਬੰਧੀ ਲਾਏ ਜਾਂਦੇ ਰਹੇ ਦੋਸ਼ਾਂ ਦੀ ਪੁਸ਼ਟੀ ਕਰਦੇ ਸਮੇ ਕਿਸੇ ਕਿਸਮ ਦੀ ਸ਼ੱਕ ਵੀ ਨਹਂੀ ਰਖੀ ਗਈ। ਉਹਨਾਂ ਕਿਹਾ ਦੂਲੋਂ ਵਲੋਂ ਕਾਂਗਰਸ ਦੀ ਦ੍ਰਿਸ਼ਟੀਕੋਣ ਸੰਬੰਧੀ ਗਲ ਕਰਦਿਆਂ ਕਿ ਕਾਂਗਰਸ ਲਈ ਰਾਜਨੀਤੀ ਲੋਕ ਸੇਵਾ ਨਾ ਹੋਕੇ ਇਕ ਧੰਦਾ ਹੋਣ ਅਤੇ ਪਾਰਟੀ ਦਾ ਵੱਖ ਵੱਖ ਪ੍ਰਾਈਵੇਟ ਫਰਮਾਂ ਵਿਚ ਵੱਟ ਜਾਣ ਦੇ ਖੁਲਾਸੇ ਨੇ ਕਾਂਗਰਸ ਦੀ ਅਖੌਤੀ ਲੋਕ ਪਖੀ ਤੇ ਗਰੀਬ ਹਿੱਤੂ ਹੋਣ ਸੰਬੰਧੀ ਮਾਰੀ ਜਾ ਰਹੀ ਸ਼ੇਖੀ ’ਤੇ ਸਵਾਲੀਆ ਨਿਸ਼ਾਨ ਹੀ ਨਹੀਂ ਪਰਦਾਫਾਸ਼ ਵੀ ਕੀਤਾ ਹੈ। ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦਾ ਗਰੀਬ ਅਤੇ ਦਲਿਤ ਵਰਗ ਨਾਲ ਸੰਬੰਧ ਸਿਰਫ ਉਹਨਾਂ ਨੂੰ ਗੁਮਰਾਹ ਕਰਕੇ ਵੋਟਾਂ ਭਟੋਰਨ ਤੱਕ ਹੈ। ਉਹਨਾਂ ਕਿਹਾ ਕਿ ਦੇਸ਼ ’ਤੇ 62 ਸਾਲ ਦੀ ¦ਬੀ ਹਕੂਮਤ ਦੌਰਾਨ ਕਾਂਗਰਸ ਨੇ ਗਰੀਬੀ ਦੂਰ ਕਰਨ ਅਤੇ ਦਲਿਤ ਵਰਗੇ ਦੇ ਉਥਾਨ ਲਈ ਕੁਝ ਨਹੀਂ ਕੀਤਾ। ਉਹਨਾਂ ਬੀਬੀ ਰਜਿੰਦਰ ਕੌਰ ਭਠਲ ਅਤੇ ਮਹਿੰਦਰ ਸਿੰਘ ਕੇ ਪੀ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਜਦ ਅਸਲੀਅਤ ਲੋਕਾਂ ਸਾਹਮਣੇ ਆ ਹੀ ਗਈ ਹੈ ਤਾਂ ਹੁਣ ਕਾਂਗਰਸ ਨੂੰ ਕੋਈਂ ਹੱਕ ਨਹੀਂ ਕਿ ਉਹ ਜਨਤਾ ਦੀਆਂ ਅਖਾਂ ਵਿਚ ਹੋਰ ਧੂਲ ਝੌਕੇ। ਉਹਨਾਂ ਸਰਕਾਰ ਖਿਲਾਫ ਦਿਤੇ ਜਾ ਰਹੇ ਧਰਨਿਆਂ ਦੇ ਡਰਾਮਿਆਂ ਨੂੰ ਤੁਰੰਤ ਸਮੇਟ ਲੈਣ ਲਈ ਵੀ ਕਿਹਾ । ਉਹਨਾਂ ਕਿਹਾ ਕਾਂਗਰਸ ਸਰਕਾਰਾਂ ਭ੍ਰਿਸ਼ਟਾਚਾਰ ਦੇ ਸਿਖਰ ਹੋ ਨਿਭਰੀਆਂ ਹਨ ਕਿ ਮਾਨਯੋਗ ਹਾਈਕੋਰਟ ਵਲੋਂ ਕੈਪਟਨ ਸਰਕਾਰ ਸਮੇਂ ਲੁਧਿਆਣਾ ਸਿੱਟੀ ਸੈਂਟਰ ਸੰਬੰਧੀ ਸਰਕਾਰ ਅਤੇ ਟੂਡੇ ਹੋਮ ਕੰਪਨੀ ਨਾਲ ਹੋਏ ਸਮਝੌਤੇ ਨੂੰ ਗੈਰ ਕਾਨੂੰਨੀ ਠਹਿਰਾਉਦਿਆਂ ਉਕਤ ਸਮਝੌਤੇ ਨੂੰ ਮੂਲੋਂ ਹੀ ਰਦ ਕਰਦਿਤਾ ਗਿਆ। ਉਹਨਾਂ ਕਿਹਾ ਕਿ ਬੀਬੀ ਭਠਲ ਅਤੇ ਸ੍ਰੀ ਕੇ ਪੀ ਵਲੋਂ ਸਰਕਾਰ ਵਿਰੁਧ ਧਕੇਸ਼ਹੀਆਂ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਪਰ ਕਾਂਗਰਸ ਦੇ ਪ੍ਰਭਾਵਸ਼ਾਲੀ ਧਰਿਆਂ ਵਲੋਂ ਧਰਨਿਆਂ ਤੋਂ ਕਿਨਾਰਾਕਸ਼ੀ ਕਰਨ ਅਤੇ ਧਰਨਿਆਂ ਵਿਚ ਜਿਨਿਆਂ ਨਾਲ ਧਕੇਸ਼ਾਹੀਆਂ ਹੋਣ ਦਾ ਰੌਲਾ ਪਾਇਆ ਜਾ ਰਿਹਾ ਹੈ ਉਨੇ ਸਰੀਰ ਵੀ ਨਾ ਜੁਟਾ ਪਾਸਕਣ ਕਰਕੇ ਉਹ ਕਸੂਤੀ ਸਥਿਤੀ ਵਿਚ ਫਸ ਚੁਕੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੇ ਧਰਨੇ ਸਿਵਾਏ ਤਮਾਸ਼ਬੀਨੀ ਤੋਂ ਹੋਰ ਕੁਝ ਨਹਂੀ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਦੀ ਸਤਾ ਦੌਰਾਨ ਹੀ ਮਹਿੰਗਾਈ ਵਧਦੀ ਹੈ ਅਤੇ ਗਰੀਬ ਤੇ ਕਿਸਾਨੀ ਦਾ ਕਚੂੰਮਰ ਕਢਿਆ ਜਾਂਦਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਵਾਕਿਆ ਹੀ ਕਿਸਾਨ ਹਿਤੂ ਹੈ ਤਾਂ ਉਹਨਾਂ ਨੂੰ ਕੇਂਦਰ ਸਰਕਾਰ ਖਿਲਾਫ ਫਸਲਾਂ ਨੂੰ ਕੀਮਤ ਸੂਚਕ ਅੰਕ ਨਾਲ ਨਾ ਜੋੜਣ ਅਤੇ ਦੇਸ਼ ਦਾ ਅੰਨ ਭੰਡਾਰ ਭਰਨ ਲਈ ਰੋਆਲਿਟੀ ਲੈਣ ਦਾ ਮਾਮਲਾ ਜੋਰਦਾਰ ਤਰੀਕੇ ਨਾਲ ਉਠਾਉਣਾ ਚਾਹੀਦਾ ਹੈ। ਉਹਨਾਂ ਦਸਿਆ ਕਿ ਰਾਜ ਵਿਚ ਹੁਣ ਤੱਕ 30 ਲੱਖ ਟੱਨ ਝੋਨਾ ਖਰੀਦਿਆ ਜਾ ਚੁੱਕਾ ਹੈ। 140 ਤੋਂ ਵੱਧ ਟੱਨ ਨਿਰਵਿਘਨ ਖਰੀਦ ਲਈਂਸਰਕਾਰ ਨੇ ਪ੍ਰਬੰਧ ਕੀਤੇ ਹੋਏ ਹਨ। ਸ: ਮਜੀਠੀਆ ਨੇ ਫ਼ਖਰ ਨਾਲ ਕਿਹਾ ਕਿ ਪਛੜੇ ਸਮਾਜ ਵਲੋਂ ਆਪਣੇ ਆਰਥਿਕ, ਸਮਾਜਿਕ ਤੇ ਧਾਰਮਿਕ ਹੱਕਾਂ ਲਈ ਕੀਤੇ ਗਏ ਸੰਘਰਸ਼ ਹੀ ਅਕਾਲੀ ਦਲ ਦੇ ਪੈਦਾਇਸ਼ੀ ਕਾਰਨ ਬਣਿਆ ਸੀ। ਉਹਨਾਂ ਕਿਹਾ ਕਿ ਗਰੀਬ ਲੋਕਾਂ ਦੀਆਂ ਵੋਟਾਂ ਹਾਸਲ ਕਰਨ ਦੇ ਬਾਵਜੂਦ ਕਾਂਗਰਸ ਨੇ ਸਭ ਤੋਂ ਵੱਧ ਧੋਖਾ ਵੀ ਇਹਨਾਂ ਗਰੀਬਾਂ ਤੇ ਪਛੜੇ ਸਮਾਜ ਨੂੰ ਦਿਤਾ। ਵਿਅੰਗ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ‘ ਹਾਥੀ ਕੇ ਦੰਦ ਦਿਖਾਉਣ ਨੂੰ ਹੋਰ ਖਾਣ ਨੂੰ ਹੋਰ ’ ਵਾਲੀ ਕਹਾਵਤ ਇਹਨਾਂ ’ਤੇ ਢੁਕਦੀ ਹੈ। ਗਰੀਬ ਵਰਗ ਤੋਂ ਵੋਟਾਂ ਲੈਣ ਵਾਲੀ ਕਾਂਗਰਸ ਗਰੀਬਾਂ ਲੲਂੀ ਜਿਥੇ ਕੁਝ ਨਾ ਕਰ ਸਕੀ ਉਥੇ ਸਾਡੇ ਵਲੋਂ 14 ਲੱਖ ਗਰੀਬ ਪਰਿਵਾਰਾਂ ਲਈ 4 ਰੁਪੈ ਕਿਲੋ ਆਟਾ ਤੇ 20 ਰੁਪੈ ਕਿਲੋਂ ਦਾਲ ਮੁਹਇਆ ਕੀਤੀ ਜਾ ਰਹੀ ਹੈ। ਅਨੁਸੂਚਿਤ ਵਰਗ ਲਈ ਸ਼ਗਨ ਸਕੀਮ 5000 ਹਜਾਰ ਤੋਂ ਵੱਧਾ ਕੇ 15000 ਹਜਾਰ ਰੁਪੈ ਨੀਯਮਤ ਰੂਪ ਵਿਚ ਦਿਤੀ ਜਾ ਰਹੀ ਹੈ ਅਤੇ 200 ਯੂਨਿਟ ਘਰੇਲੂ ਬਿਜਲੀ ਫਰੀ ਦਿਤੀ ਜਾ ਰਹੀ ਹੈ। ਪਹਿਲੀ ਤੋਂ ਦਸਵੀਂ ਤੱਕ ਦੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਮੁਫਤ ਕਿਤਾਬਾਂ, ਪ੍ਰਾਈਮਰੀ ਅਤੇ ਦਸਵੀ ਤੋਂ ਅਗੇ ਪੜ੍ਹਨ ਵਾਲੀਆਂ ਲੜਕੀਆਂ ਨੂੰ ਹਾਜਰੀ ਵਜੀਫਾ ਅਤੇ ਬਚਿਆਂ ਨੂੰ ਪ੍ਰੀ ਮੈਟ੍ਰਿਕ ਵਜੀਫਾ ਦਿਤਾ ਜਾ ਰਿਹਾ ਹੈ। ਇਹਨਾਂ ਹੀ ਨਹੀਂ ਲੁਧਿਆਣਾ, ਜ¦ਧਰ ਅਤੇ ਅਮ੍ਰਿਤਸਰ ਵਿਖੇ ਬਸਤੀਆਂ ਦੇ ਸੁਧਾਰ ਅਤੇ ਸੰਗਠਿਤ ਮਕਾਨ ਉਸਾਰੀ ਲਈ 116 ਕਰੋੜ ਰੁਪੈ ਦੀ ਯੋਜਨਾ ਪ੍ਰਵਾਨ ਕਰ ਲਈ ਗਈ ਹੈ। ਬੁਢਾਪਾ ਤੇ ਹੋਰ ਪੈਨਸ਼ਨਾਂ ਵੀ ਨਿਯਮਤ ਰੂਪ ਵਿਚ ਮੁਹਇਆ ਕੀਤੀਆਂ ਜਾ ਰਹੀਆਂ ਹਨ। ਜਿਥੇ ਵਿਸ਼ਵ ਬੈਕ ਦੀ ਸਹਾਇਤਾ ਨਾਲ ਸੀਵਰੇਜ ਅਤੇ ਜਲ ਸਪਲਾਈ ਪ੍ਰਾਜੈਕਟ ਅਧੀਨ 3000 ਪਿੰਡ ਕਵਰ ਕਰਦਿਆਂ ਲਾਭਪਾਤਰੀਆਂ ਦਾ ਹਿੱਸਾ ਘਟਾਇਆ ਗਿਆ, ਉਥੇ ਪੰਚਾਇਤੀ ਜਮੀਨ ਤੇ ਰਿਹਾਇਸ਼ੀ ਮਕਾਨ ਬਣਾਉਣ ਵਾਲੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਲਾਭ ਪਾਤਰੀਆਂ ਨੂੰ ਮਾਲਕੀ ਹੱਕ ਦੇਣ ਵਾਲੇ ਅਹਿਮ ਫੈਸਲੇ ਵੀ ਕੀਤੇ ਗਏ ਤਾਂ ਕਿ ਇਹ ਵਰਗ ਵੀ ਸਮਾਜ ਵਿਚ ਮਾਣ ਸਤਿਕਾਰ ਨਾਲ ਆਪਣਾ ਜੀਵਨ ਬਸਰ ਕਰ ਸਕਣ।
