ਚੁਸਤ–ਦਰੁਸਤ ਪ੍ਰਸਾਸ਼ਨ ਲਈ ਕਰਮਚਾਰੀਆਂ ਨੂੰ ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਲਈ ਹਰ ਤਰ੍ਹਾਂ ਦੀ ਸਹਾਇਤਾ ਦੇਵਾਂਗੇ–ਡਾ: ਕੰਗ

Kang
ਲੁਧਿਆਣਾ : – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕਰਮਚਾਰੀਆਂ ਦੀ ਜਥੇਬੰਦੀ ਪੀ ਏ ਯੂ ਇੰਪਲਾਈਜ ਯੂਨੀਅਨ ਵ¤ਲੋਂ ਕਰਮਚਾਰੀਆਂ ਦੀਆਂ ਖੇਡਾਂ ਦੇ ਮੁਕਾਬਲਿਆਂ  ਉਪਰੰਤ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਚੁਸਤ ਦਰੁਸਤ ਪ੍ਰਸਾਸ਼ਨ ਲਈ ਕਰਮਚਾਰੀਆਂ ਨੂੰ ਪਹਿਲਾਂ ਨਾਲੋਂ ਵੀ ਵ¤ਧ ਸਰਗਰਮੀ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਵਿ¤ਚ ਸ਼ਮੂਲੀਅਤ ਨਾਲ ਕੰਮ ਵਿ¤ਚ ਵਧੇਰੇ ਮਨ ਲਗਦਾ ਹੈ ਅਤੇ ਸੰਸਥਾ ਨਾਲ ਪ੍ਰਤੀਬ¤ਧਤਾ ਵੀ ਵਧਦੀ ਹੈ। ਉਨ੍ਹਾਂ ਆਖਿਆ ਕਿ ਨੌਜਵਾਨ ਕਰਮਚਾਰੀਆਂ ਨੂੰ ਆਪਣੇ ਤੋਂ ਪਹਿਲੇ ਸੀਨੀਅਰ ਕਰਮਚਾਰੀਆਂ ਪਾਸੋਂ ਆਪਸੀ ਸਹਿਹੋਂਦ ਅਤੇ ਸਾਂਝੀ ਜਿੰਮੇਂਵਾਰੀ ਦਾ ਸਬਕ ਸਿ¤ਖਣਾ ਚਾਹੀਦਾ ਹੈ ਕਿਉਂਕਿ ਇਸ ਯੂਨੀਵਰਸਿਟੀ ਦੀ ਇਹੀ ਰਵਾਇਤ ਹੈ। ਉਨ੍ਹਾਂ ਆਖਿਆ ਕਿ ਵਿਦਿਆਰਥੀਆਂ, ਕਰਮਚਾਰੀਆਂ ਅਤੇ ਵਿਗਿਆਨੀਆਂ ਦੇ ਸਾਂਝੇ ਯਤਨ ਨਾਲ ਹੀ ਇਸ ਯੂਨੀਵਰਸਿਟੀ ਨੂੰ ਅੰਤਰ ਰਾਸ਼ਟਰੀ ਪਛਾਣ ਮਿਲੀ ਹੈ ਅਤੇ ਭਵਿ¤ਖ ਵਿ¤ਚ ਆਉਣ ਵਾਲੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਵੀ ਸਾਨੂੰ ਸਾਰਿਆਂ ਨੂੰ ਰਲ ਕੇ ਹੰਭਲਾ ਮਾਰਨਾ ਪਵੇਗਾ। ਇਨ੍ਹਾਂ ਖੇਡਾਂ ਵਿ¤ਚ 55 ਸਾਲ ਦੀ ਖਿਡਾਰੀ ਸ: ਅਵਤਾਰ ਸਿੰਘ ਨੇ ਹਾਕੀ, ਵਾਲੀਬਾਲ, ਕਬ¤ਡੀ ਤੇ ਰ¤ਸਾਕਸੀ ਟੀਮ ਵਿ¤ਚ ਸ਼ਾਮਿਲ ਹੋ ਕੇ ਇਨ੍ਹਾਂ ਟੀਮਾਂ ਨੂੰ ਜੇਤੂ ਕਰਾਰ ਦਿਵਾਇਆ। ਹਾਕੀ ਅਤੇ ਕਬ¤ਡੀ ਦੀ ਕਪਤਾਨੀ ਕਰਨ ਤੇ ਸਨਮਾਨਿਤ ਕੀਤਾ ਗਿਆ। ਅਵਤਾਰ ਸਿੰਘ ਨੇ 100 ਮੀਟਰ ਅਤੇ 200 ਮੀਟਰ ਦੌੜ ਵਿ¤ਚ ਦੂਜਾ ਸਥਾਨ ਹਾਸਿਲ ਕੀਤਾ। ਸੰਚਾਰ ਕੇਂਦਰ ਦੇ ਸ਼੍ਰੀ ਸੁਰਿੰਦਰ ਪਾਲ ਨੇ ਗੋਲਾ ਸੁ¤ਟਣ ਵਿ¤ਚ ਪਹਿਲਾ ਸਥਾਨ ਹਾਸਲ ਕੀਤਾ ਜਦ ਕਿ ਸੁਰਿੰਦਰਪਾਲ ਅਤੇ ਮਲਕੀਤ ਸਿੰਘ ਕਲੇਰਾਂ ਜੇਤੂ ਹਾਕੀ ਟੀਮ ਦਾ ਮੈਂਬਰ ਵਜੋਂ ਅਤੇ ਰਣਜੀਤ ਸਿੰਘ ਕੋਟ ਗੰਗੂ ਰਾਏ ਕਬ¤ਡੀ, ਵਾਲੀਬਾਲ ਅਤੇ ਫੁ¤ਟਬਾਲ ਦੀ ਜੇਤੂ ਟੀਮ ਦੇ ਮੈਂਬਰ ਵਜੋਂ ਸਨਮਾਨਿਤ ਕੀਤੇ ਗਏ।

ਪੀ  ਏ ਯੂ ਇੰਪਲਾਈਜ ਯੂਨੀਅਨ ਦੇ ਪ੍ਰਧਾਨ ਸ: ਹਰਬੰਸ ਸਿੰਘ ਮੁੰਡੀ ਵ¤ਲੋਂ ਜਾਰੀ ਸੂਚੀ ਅਨੁਸਾਰ ਖੇਡ ਮੁਕਾਬਲਿਆਂ ਵਿ¤ਚ ਰਣਜੀਤ ਸਿੰਘ ਮਾਨ ਨੂੰ ਲੜਕਿਆਂ ਵਿਚੋਂ ਅਤੇ ਰਾਜਵਿੰਦਰ ਕੌਰ ਨੂੰ ਲੜਕੀਆਂ ਵਿਚੋਂ ਸਰਵੋਤਮ ਖਿਡਾਰੀ ਐਲਾਨਿਆ ਗਿਆ। ਰ¤ਸਾਕਸੀ ਵਿ¤ਚ ਖੇਤੀ ਇੰਜ: ਕਾਲਜ, ਹਾਕੀ ਵਿ¤ਚ ਅਵਤਾਰ ਸਿੰਘ ਇਲੈਵਨ, ਬੈਡਮਿੰਟਨ ਡਬਲਜ ਵਿ¤ਚ ਵਿਨੋਦ ਅਹੂਜਾ ਅਤੇ ਸੁਨੀਤਾ, ਬੈਡਮਿੰਟਨ ਸਿੰਗਲ ਵਿ¤ਚ ਰਿਸ਼ੀ ਕਪੂਰ, ਬੈਡਮਿੰਟਨ ਡਬਲਜ ਵਿ¤ਚ ਰਿਸ਼ੀ ਕਪੂਰ ਅਤੇ ਰਣਜੀਤ ਸਿੰਘ ਸਟੈਨੋ ਜੇਤੂ ਬਣੇ ਜਦ ਕਿ ਵਾਲੀਬਾਲ ਵਿ¤ਚ ਇਕਬਾਲ ਸਿੰਘ ਟੀਮ, ਕਬ¤ਡੀ ਵਿ¤ਚ ਅਵਤਾਰ ਇਲੈਵਨ, ਕ੍ਰਿਕਟ ਵਿ¤ਚ ਹਰੀਸ਼ ਕੁਮਾਰ ਟੀਮ, ਫੁਟਬਾਲ ਵਿ¤ਚ ਘੋਲੀਆ ਕਲ¤ਬ ਜੇਤੂ ਰਹੀ। ਡਿਸਕਸ ਥਰੋ ਵਿ¤ਚ ਅਵਤਾਰ ਸਿੰਘ ਮਾਨ, ਗੋਲਾ ਸੁ¤ਟਣ ਵਿ¤ਚ ਸੁਰਿੰਦਰਪਾਲ, 100 ਮੀਟਰ ਅਤੇ 200 ਮੀਟਰ ਦੌੜ ਵਿ¤ਚ ਰਣਜੀਤ ਸਿੰਘ ਮਾਨ, ਲੜਕੀਆਂ ਦੀ 50 ਮੀਟਰ ਦੌੜ ਵਿ¤ਚ ਜਗਵਿੰਦਰ ਕੌਰ, ਲੰਬੀ ਛਾਲ ਵਿ¤ਚ ਵਿਨੋਦ ਕੁਮਾਰ ਪਹਿਲੇ ਸਥਾਨ ਤੇ ਰਹੇ। 50 ਸਾਲ ਤੋਂ ਵ¤ਧ ਉਮਰ ਵਰਗ ਦੀ 100 ਅਤੇ 200 ਮੀਟਰ ਦੌੜ ਵਿ¤ਚ ਮੇਵਾ ਸਿੰਘ ਮੁੰਡੀ ਪਹਿਲੇ, ਲੜਕੀਆਂ ਦੀ 200 ਮੀਟਰ ਦੌੜ ਅਤੇ ਲੰਬੀ ਛਾਲ ਵਿ¤ਚ ਰਾਜਵਿੰਦਰ ਕੌਰ ਪਹਿਲੇ, ਗੋਲਾ ਸੁ¤ਟਣ ਵਿ¤ਚ ਸਰਬਜੀਤ ਕੌਰ ਪਹਿਲੇ ਅਤੇ 100 ਮੀਟਰ ਦੌੜ ਵਿ¤ਚ ਰਾਜਵਿੰਦਰ ਕੌਰ ਪਹਿਲੇ ਸਥਾਨ ਤੇ ਰਹੇ।

ਹੋਰ:

  1. ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਲਵਾਰਾ ਦੇ ਸਿਲਵਰ ਜੁਬਲੀ ਸਮਾਗਮ ਸ਼ੁਰੂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ–ਨਾਲ ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਜ਼ਰੂਰੀ–ਤੂਰ
  2. ਭਾਰਤੀ ਕ੍ਰਿਕਟ ਬੋਰਡ ਵੱਲੋਂ ਰਾਸ਼ਟਰ ਮੰਡਲ ਖੇਡਾਂ ਨੂੰ ਵਿੱਤੀ ਸਹਾਇਤਾ ਦੇਣ ਤੋਂ ਇਨਕਾਰ
  3. ਖੇਡਾਂ ਵਿਚ ਚੰਗੀ ਟ੍ਰੇਨਿੰਗ ਹੋਣੀ ਜ਼ਰੂਰੀ
  4. ਖੇਡਾਂ ਦੇ ਖੇਤਰ ਵਿੱਚ ਪਿੰਡਾਂ ਦੀਆਂ ਪ੍ਰਾਪਤੀਆਂ ਦੀ ਇਤਿਹਾਸਕਾਰੀ ਜ਼ਰੂਰੀ-ਸ: ਢੀਂਡਸਾ
  5. ਸੁਰਖਿਅਤ ਕਰਮਚਾਰੀਆਂ ਨੂੰ ਮੌਤ ਦੀ ਘਾਟ ਉਤਾਰਨ ਵਾਲੇ ਵਿਦੇਸ਼ੀ ਮੂਲ ਦੇ ਲੋਕਾਂ ਦੀ ਨਾਗਰਿਕਤਾ ਰੱਦ ਕਰ ਦੇਣੀ ਚਾਹੀਦੀ ਹੈ : ਨੀਕੋਲਾ ਸਰਕੋਜ਼ੀ

ਖੇਤੀਬਾੜੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>