ਵਿਸ਼ਵ ਭੋਜਨ ਦਿਵਸ ਮੌਕੇ ਪੀ ਏ ਯੂ ਵਿਖੇ ਪੋਸਟਰ ਮੁਕਾਬਲੇ ਕਰਵਾਇਆ ਗਿਆ

world-food-dayਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਗਿਆਨ ਕਲ¤ਬ ਵ¤ਲੋਂ ਵਿਸ਼ਵ ਖੁਰਾਕ ਦਿਵਸ ਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਅੰਤਰ ਕਾਲਜ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਸੰਬੰਧ ਵਿ¤ਚ ਦਿ¤ਤੇ ਵਿਸ਼ੇ ‘ਅਜੋਕੇ ਹਾਲਤਾਂ ਵਿ¤ਚ ਭੋਜਨ ਸੁਰ¤ਖਿਆ ਲਈ ਉਪਰਾਲੇ’ ਉ¤ਪਰ ਵਿਦਿਆਰਥੀਆਂ ਨੇ ਰੰਗਦਾਰ ਪੋਸਟਰ ਬਣਾਏ। ਇਸ ਮੁਕਾਬਲੇ ਦੌਰਾਨ ਸਿਖਿਆਰਥੀਆਂ ਨੂੰ ਉਤਸ਼ਾਹਿਤ ਕਰਨ ਹਿਤ ਪਹੁੰਚੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਆਪਣੀ ਸੂਖਮ ਕਲਾ ਰਾਹੀਂ ਅਜਿਹੇ ਸਾਰਥਿਕ ਸੁਨੇਹੇ ਦੇਣਾ ਮਹ¤ਤਵਪੂਰਨ ਕਾਰਜ ਹੈ। ਡਾ: ਕੰਗ ਨੇ ਵਿਦਿਆਰਥੀਆਂ ਨੂੰ ਕਲਾਤਮਕ ਰੁਚੀਆਂ ਅਪਨਾਉਣ ਦੇ ਨਾਲ ਨਾਲ ਦੇਸ਼ ਅਤੇ ਸਾਮਜ ਦੇ ਸੁਧਾਰ ਲਈ ਬਣਦਾ ਯੋਗਦਾ ਪਾਉਣ ਲਈ ਪ੍ਰੇਰਿਆ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਾਇੰਸ ਕਲ¤ਬ ਦੇ ਚੇਅਰਮੈਨ ਅਤੇ ਪੋਸਟ ਗਰੈਜੂਏਟ ਸਟ¤ਡੀਜ ਡਾ: ਸਤਵਿੰਦਰ ਕੌਰ ਮਾਨ ਨੇ ਦਸਿਆ ਕਿ ਯੂਨੀਵਰਸਿਟੀ ਦੇ  ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਉਭਾਰਨ ਅਤੇ ਉਸਾਰਨ ਲਈ ਕਲ¤ਬ ਵ¤ਲੋਂ ਉਪਰਾਲੇ ਕੀਤੇ ਜਾਂਦੇ ਹਨ। ਡਾ: ਮਾਨ ਨੇ ਕਿਹਾ ਕਿ ਆਪਣੇ ਸਲੇਬਸ ਦੀ ਪੜ੍ਹਾਈ ਦੇ ਨਾਲ–ਨਾਲ ਯੂਨੀਵਰਸਿਟੀ ਦੇ ਵਿਦਿਆਰਥੀ ਸੂਖਮ ਕਲਾਵਾਂ ਅਤੇ ਸਾਹਿਤਕ ਗਤੀਵਿਧੀਆਂ ਨਾਲ ਹਮੇਸ਼ਾਂ ਜੁੜੇ ਰਹਿੰਦੇ ਹਨ। ਵਿਦਿਆਰਥੀ ਭਲਾਈ ਨਿਰਦੇਸ਼ਕ ਡਾ: ਪ੍ਰਿਤਪਾਲ ਸਿੰਘ ਲੁਬਾਣਾ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਜੀ ਆਇਆਾਂ ਆਖਦਿਆਂ ਉਸਾਰੂ ਰੁਚੀਆਂ ਨਾਲ ਜੁੜਨ ਦਾ ਸੁਨੇਹਾ ਦਿ¤ਤਾ।

ਇਸ ਮੁਕਾਬਲੇ ਦੇ ਕੋਅਰਡੀਨੇਟਰ ਡਾ: (ਸ਼੍ਰੀਮਤੀ) ਕਿਰਨ ਬੈਂਸ ਨੇ ਦ¤ਸਿਆ ਕਿ ਵ¤ਖ–ਵ¤ਖ ਕਾਲਜਾਂ ਦੇ 34 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿ¤ਚ ਭਾਗ ਲਿਆ ਜਿਨ੍ਹਾਂ ਨੇ ਦਿ¤ਤੇ ਵਿਸ਼ੇ ਨਾਲ ਸਬੰਧਿਤ ਵ¤ਖ–ਵ¤ਖ ਪੋਸਟਰ ਬਣਾੲੈ ਹਨ। ਇਸ ਮੌਕੇ ਡਾ: ਗੁਰਸ਼ਰਨ ਸਿੰਘ (ਕਨਵੀਨਰ) ਨੇ ਨਤੀਜਾ ਘੋਸ਼ਿਤ ਕਰਦਿਆਂ ਦਸਿਆ ਕਿ ਇਸ ਮੁਕਾਬਲੇ ਵਿ¤ਚ ਜੋਤੀ ਰਾਣੀ ਨੂੰ ਪਹਿਲਾ, ਰੂਬੀਨਾ ਗਰੇਵਾਲ ਅਤੇ ਰੋਹਿਨੀ ਜੈਨ ਨੂੰ ਦੂਸਰਾ ਜਦ ਕਿ ਨੇਹਾ ਭੰਡਾਰੀ ਨੂੰ ਤੀਸਰਾ ਸਥਾਨ ਮਿਲਿਆ। ਕਲ¤ਬ ਦੇ ਸਕ¤ਤਰ ਡਾ: ਬੀ ਐਸ ਸੋਹਲ ਨੇ ਧੰਨਵਾਦ ਦੇ ਸ਼ਬਦ ਕਹੇ।

ਹੋਰ:

  1. ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸੈਮੀਨਾਰ ਕਰਵਾਏ
  2. ਵਿਸ਼ਵ ਦਸਤਾਰ ਦਿਵਸ ਮਨਾਇਆ
  3. ਅਹਿਮਦਾਬਾਦ ਵਿਖੇ ਜੂਨ 2005 ਵਿੱਚ ਹੋਏ ਝੂਠੇ ਪੁਲਿਸ ਮੁਕਾਬਲੇ ਦੇ ਸ਼ਾਜਿਸਕਾਰ ਸ਼੍ਰੀ ਮੋਦੀ ਤੁਰੰਤ ਅਸਤੀਫਾ ਦੇਣ
  4. ਮੱਛਲੀ ਕਲਾਂ ਵਿਖੇ ਬਾਲੜੀ ਦਿਵਸ ਮਨਾਇਆ ਗਿਆ
  5. ਨਕਸਲਵਾਦ ਸਬੰਧੀ ਪੋਸਟਰ ਪੰਜਾਬ ਵਿਚ ਵੀ

ਖੇਤੀਬਾੜੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>