ਪ੍ਰਧਾਨਮੰਤਰੀ ਨੇ ਸੈਨਾ ਨੂੰ ਹਰ ਖਤਰੇ ਲਈ ਤਿਆਰ ਰਹਿਣ ਦੀ ਸਲਾਹ ਦਿਤੀ

PM-with-Army
ਨਵੀਂ ਦਿੱਲੀ-ਭਾਰਤੀ ਸੈਨਾ ਦੇ ਉਚ ਕਮਾਂਡਰਾਂ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਕਿ ਪਿੱਛਲੇ ਇਕ ਸਾਲ ਤੋਂ ਦੇਸ਼ ਦੇ ਗਵਾਂਢੀ ਦੇਸ਼ਾਂ ਦੇ ਹਾਲਾਤ ਬਹੁਤ ਹੀ ਚਿੰਤਾਜਨਕ ਸਥਿਤੀ ਵਿਚ ਹਨ। ਪ੍ਰਧਾਨਮੰਤਰੀ ਨੇ ਸੈਨਾ ਨੂੰ ਹਰ ਤਰ੍ਹਾਂ ਦੇ ਅਤਵਾਦ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ ਦੀ ਸਲਾਹ ਦਿਤੀ।

ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਤਿੰਨਾਂ ਸੈਨਾਵਾਂ ਦੇ ਕਮਾਂਡਰਾਂ ਨੂੰ ਮੁੰਬਈ ਹਮਲਿਆਂ ਦੇ ਬਾਅਦ ਪਹਿਲੀ ਵਾਰ ਸੰਬੋਧਿਤ ਕਰਦੇ ਹੋਏ ਕਿਹਾ, “ਅਤਵਾਦ ਦੀ ਖੇਡ ਵਿਚ ਸਰਕਾਰੀ ਅਤੇ ਗੈਰ ਸਰਕਾਰੀ, ਦੋਵਾਂ ਤਰ੍ਹਾਂ ਦੇ ਹੀ ਖਿਡਾਰੀ ਮੌਜੂਦ ਹਨ। ਦੇਸ਼ ਵਿਚ ਲੋਕਤੰਤਰ ਅਤੇ ਖੁਲ੍ਹਾ ਸਮਾਜ ਹੈ, ਇਸ ਲਈ ਕਈ ਵਾਰ ਸਾਡੇ ਲਈ ਅਤਵਾਦ ਦਾ ਖਤਰਾ ਕਾਫੀ ਜਿਆਦਾ ਹੁੰਦਾ ਹੈ।” ਉਨ੍ਹਾਂ ਨੇ ਕਿਹਾ ਕਿ ਇਸ ਦਰਮਿਆਨ ਭਾਂਵੇ ਕੋਈ ਵਡਾ ਅਤਵਾਦੀ ਹਮਲਾ ਨਹੀਂ ਹੋਇਆ ਪਰ ਇਸ ਬਾਰੇ ਗੁਪਤ ਸੂਚਨਾਵਾਂ ਮਿਲਦੀਆਂ ਰਹਿੰਦੀਆਂ ਹਨ ਕਿ ਅਤਵਾਦੀ ਕੋਈ ਵੱਡਾ ਹਮਲਾ ਕਰਨ ਦੀ ਫਿਰਾਕ ਵਿਚ ਲਗੇ ਹੋਏ ਹਨ। ਕਾਬੁਲ ਵਿਚ ਭਾਰਤੀ ਦੂਤਵਾਸ ਤੇ ਹੋਏ ਹਮਲੇ ਨੂੰ ਅਜਿਹੀਆਂ ਹੀ ਸਾਜਿ਼ਸ਼ਾਂ ਦਾ ਹਿੱਸਾ ਦਸਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਕਿ ਇਸ ਘਟਨਾ ਤੋਂ ਸਾਬਿਤ ਹੁੰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀਆਂ ਤਾਕਤਾਂ ਨਾਲ ਘਿਰੇ ਹੋਏ ਹਾਂ।

ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਸੈਨਾ ਨੂੰ ਹਰ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਸਲਾਹ ਦਿਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਦੇ ਸੈਨਿਕ ਦਸਤਿਆਂ ਨੂੰ ਹਰ ਸਮੇਂ, ਕਿਸੇ ਵੀ ਜਗ੍ਹਾ ਅਤੇ ਕਿਸੇ ਵੀ ਹਾਲਾਤ ਵਿਚ ਲੜਨ ਲਈ ਸਿਖਿਅਤ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸੈਨਾ ਨੂੰ ਆਧੁਿਨਕ ਹੱਥਿਆਰਾਂ ਸਮੇਤ ਸਾਰੀਆਂ ਸਹੂਲਤਾਂ ਦੇਣ ਲਈ ਸਰਕਾਰ ਵੱਚਨ-ਬੰਧ ਹੈ। ਦੇਸ਼ ਵਿਚ ਕੁਦਰਤੀ ਆਫਤਾਂ ਸਮੇਂ ਨਾਗਰਿਕ ਪ੍ਰਸ਼ਾਸਨ ਦੀ ਮਦਦ ਕਰਨ ਲਈ ਪ੍ਰਧਾਨਮੰਤਰੀ ਨੇ ਸੈਨਾ ਨੂੰ ਸ਼ਾਬਾਸ਼ੇ ਦਿਤੀ।

ਹੋਰ:

  1. ਚੀਨੀ ਘੁਸਪੈਠ ਬਾਰੇ ਮੀਡੀਆ ਵਲੋਂ ਜਿਆਦਾ ਹਵਾ ਦਿਤੀ ਗਈ – ਪ੍ਰਧਾਨਮੰਤਰੀ
  2. ਸ਼ੇਖਾਵਤ ਨੇ ਅਡਵਾਨੀ ਦੀ ਪ੍ਰਧਾਨਮੰਤਰੀ ਪਦ ਲਈ ਦਾਅਵੇਦਾਰੀ ਨੂੰ ਦਿਤੀ ਚੁਣੌਤੀ
  3. ਪ੍ਰਧਾਨਮੰਤਰੀ ਨੂੰ ਹਸਪਤਾਲ ਤੋਂ ਛੁਟੀ ਮਿਲੀ
  4. ਪ੍ਰਧਾਨਮੰਤਰੀ ਨੇ ਛੇਂਵੀਂ ਵਾਰ ਲਾਲ ਕਿਲ੍ਹੇ ਤੇ ਤਿਰੰਗਾ ਲਹਿਰਾਇਆ
  5. ਸਵਾਤ ਘਾਟੀ ਵਿਚ ਹਾਲਾਤ ਪੂਰੀ ਤਰ੍ਹਾਂ ਠੀਕ ਹੋਣ ਤਕ ਸੈਨਾ ਰਹੇਗੀ

ਭਾਰਤ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>