ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਵਿਦਿਅਕ ਅਦਾਰਿਆਂ ਦੇ ਖਿਡਾਰੀਆਂ ਦਾ ਸਾਲਾਨਾ ਖ਼ਾਲਸਈ ਖੇਡ ਮੇਲਾ 5 ਤੋਂ 7 ਨਵੰਬਰ ਤੀਕ ਤਲਵੰਡੀ ਸਾਬੋ (ਬਠਿੰਡਾ) ਵਿਖੇ ਹੋਵੇਗਾ- ਜਥੇ. ਅਵਤਾਰ ਸਿੰਘ

Sgpc-Oct23

ਚੰਡੀਗੜ੍ਹ : – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਵਿਦਿਅਕ ਅਦਾਰਿਆਂ ਦੇ ਖਿਡਾਰੀਆਂ ਨੂੰ ਉਤਸਾਹਤ ਕਰਨ ਲਈ ਅਰੰਭ ਕੀਤਾ ਸਾਲਾਨਾ ਖ਼ਾਲਸਈ ਖੇਡ ਮੇਲਾ 5 ਤੋਂ 7 ਨਵੰਬਰ ਤੀਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਹੋਵੇਗਾ। ਜਿਸ ਦੀ ਅਰੰਭਤਾ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਕਰਨਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਆਹੁਦੇਦਾਰਾਂ ਦੀ ਸਾਲਾਨਾ ਚੋਣ ਲਈ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ 25 ਨਵੰਬਰ 09 ਨੂੰ ਬਾਅਦ ਦੁਪਹਿਰ 1 ਵਜੇ ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅਮ੍ਰਿੰਤਸਰ ਵਿਖੇ ਬੁਲਾਇਆ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਉਨ੍ਹਾਂ ਦੀ ਪ੍ਰਧਾਨਗੀ ਹੇਠ ਸਥਾਨਕ ਕਲਗੀਧਰ ਨਿਵਾਸ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉੁਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਨਵੰਬਰ ਨੂੰ ਖ਼ਾਲਸਈ ਖੇਡਾਂ ਦੀ ਅਰੰਭਤਾ ਵਾਲੇ ਦਿਨ ਸਾਬਤ ਸੂਰਤ ਉਲੰਪੀਅਨ ਹਾਕੀ ਖਿਡਾਰੀ ਸ. ਰਾਜਪਾਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਤੇ ਇਕ ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ ਅਤੇ ਫੁਟਬਾਲ ਦੇ ਖਿਡਾਰੀ ਸਾਬਤ ਸੂਰਤ ਸ. ਮੁਖਵਿੰਦਰ ਸਿੰਘ ਨੂੰ ਪੰਜਾਹ ਹਜ਼ਾਰ ਰੁਪਏ ਸਨਮਾਨ ਵਜੋਂ ਦਿੱਤੇ ਜਾਣ ਦਾ ਮਤਾ ਵੀ ਪਾਸ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਅੱਜ ਦੀ ਇਕੱਤਰਤਾ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਹੋਣ ਵਾਲੇ ਕਾਰਜਾਂ ਈ ਪ੍ਰਵਾਨ ਹੋਏ ਮੱਤਿਆਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੈਕਸ਼ਨ 85 ਦੇ ਗੁਰਦੁਆਰਾ ਸਾਹਿਬ ਦਾ ਕੰਮ ਕੰਪਿਊਟਰਾਈਜ਼ ’ਤੇ ਇੰਟਰਕੁਨੈਕਟ ਕੀਤੇ ਜਾਣ ਲਈ ਆਡਿਟਰ ਰੱਖਣ ਲਈ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ, ਅਮਤ੍ਰਿੰਗ ਮੈਂਬਰ ਸ. ਰਾਜਿੰਦਰ ਸਿੰਘ ਮਹਿਤਾ, ਸ. ਸੁਖਵਿੰਦਰ ਸਿੰਘ ਝਬਾਲ ਤੇ ਬੀਬੀ ਭਜਨ ਕੌਰ ਡੋਗਰਾਵਾਲਾ ਦੇ ਅਧਾਰਤ ਸਬ-ਕਮੇਟੀ ਗਠਤ ਕੀਤੀ ਗਈ ਹੈ।

ਗੁਰਦੁਆਰਾ ਸ੍ਰੀ ਬੇਰ ਸਾਹਿਬ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਖੇ ਚਾਰ ਦਿਵਾਰੀ ਕਰਨ, ਭਰਤ ਪਾਉਣ, ਲੰਗਰ ਹਾਲ ਬਨਾਉਣ ਲਈ 32 ਲੱਖ 91 ਹਜ਼ਾਰ ਰੁਪਏ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਇਸ ਨਾਲ ਸਬੰਧਤ ਗੁਰਦੁਆਰਾ ਸਾਹਿਬਾਨ ਵਿਖੇ ਆਰ.ਓ.ਸਿਸਟਮ ਲਈ 11 ਲੱਖ ਰੁਪਏ, ਗੁਰਦੁਆਰਾ ਬਾਬਾ ਬੁੱਢਾ ਜੀ ਕੱਥੂ ਨੰਗਲ ਵਿਖੇ ਦੀਵਾਨ ਹਾਲ ਮੁਕੰਮਲ ਵਾਇਰਿੰਗ ਕਰਾਉਣ ਅਤੇ ਪੱਖੇ ਆਦਿ ਲਗਾਉਣ ਲਈ 11 ਲੱਖ 55 ਹਜ਼ਾਰ ਰੁਪਏ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ 50 ਰਿਹਾਇਸੀ ਕੁਆਟਰਾਂ ਨੂੰ ਰੰਗ ਰੋਗਨ ਕਰਾਉਣ ਲਈ 11 ਲੱਖ 64 ਹਜ਼ਾਰ ਰੁਪਏ ਅਤੇ ਪ੍ਰਸ਼ਾਦੇ ਪਕਾਉਣ ਵਾਲੀ ਮਜ਼ੀਨ 10 ਲੱਖ ਰੁਪਏ, ਗੁਰਦੁਆਰਾ ਬਾਬਾ ਬੁੱਢਾ ਜੀ ਰਮਦਾਸ ਵਿਖੇ ਕੰਪਿਊਟਰ ਲਗਾਉਣ ਲਈ 1 ਲੱਖ 28 ਹਜ਼ਾਰ ਰੁਪਏ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧ ਅਧੀਨ ਗੁਰਦੁਆਰਾ ਚੁਬਚਾ ਸਾਹਿਬ, ਗੁਰਦੁਆਰਾ ਚਰਨਕੰਵਲ ਸਾਹਿਬ, ਗੁਰਦੁਆਰਾ ਮੰਜੀ ਸਾਹਿਬ ਵਿਖੇ ਨਵਾਂ ਸਾਊਂਡ ਸਿਸਟਮ ਲਈ 90 ਹਜ਼ਾਰ ਰੁਪਏ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਾਤਾ ਨਾਨਕੀ ਜੀ ਦੇ ਨਿਵਾਸ ਦੀ  ਮੁਰੰਮਤ ਆਦਿ ਲਈ 7 ਲੱਖ 55 ਹਜ਼ਾਰ ਰੁਪਏ ਦੇ ਖਰਚਿਆਂ ਦੀ ਪ੍ਰਵਾਨਗੀ ਦਿੱਤੀ ਹੈ। ਇਕੱਤਰਤਾ ਦੀ ਕਾਰਵਾਈ ਅਰੰਭਤਾ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸ. ਅਜੀਤ ਸਿੰਘ ਅਰਾਈਆਂ ਵਾਲਾ ਦੇ ਅਕਾਲ ਚਲਾਣਾ ਕਰ ਜਾਣ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ।

ਇਕੱਤਰਤਾ ’ਚ ਸੈਕਸ਼ਨ 85 ਦੀਆਂ 140, ਸੈਕਸ਼ਨ 87 ਦੀਆਂ 50 ਅਤੇ ਟ੍ਰਸਟ ਵਿਭਾਗ ਦੀਆਂ 55 ਮੱਦਾਂ ਤੋਂ ਇਲਾਵਾ ਕਈ ਫੁਟਕਲ ਮਦਾਂ ਵੀ ਵਿਚਾਰੀਆਂ ਗਈਆਂ।

ਇਕੱਤਰਤਾ ’ਚ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ ਕਰਨਾਲ, ਜੂਨੀਅਰ ਮੀਤ ਪ੍ਰਧਾਨ ਸ. ਕੇਵਲ ਸਿੰਘ ਬਾਦਲ, ਜਨਰਲ ਸਕੱਤਰ ਸ. ਸੁਖਦੇਵ ਸਿੰਘ ਭੋਰ, ਅੰਤਿੰ੍ਰਗ ਮੈਂਬਰਾਨ ਸ. ਰਾਜਿੰਦਰ ਸਿੰਘ ਮਹਿਤਾ, ਸੰਤ ਟੇਕ ਸਿੰਘ ਧਨੌਲਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਕਰਨੈਲ ਸਿੰਘ ਪੰਜੋਲੀ, ਸ. ਸੁਖਵਿੰਦਰ ਸਿੰਘ ਝਬਾਲ, ਸ. ਨਿਰਮੈਲ ਸਿੰਘ ਜੌਲਾ ਕਲਾਂ, ਸ. ਬਲਦੇਵ ਸਿੰਘ ਖ਼ਾਲਸਾ, ਸ. ਮੋਹਨ ਸਿੰਘ ਬੰਗੀ, ਸ. ਸੁਰਜੀਤ ਸਿੰਘ ਗੜ੍ਹੀ ਤੇ ਬੀਬੀ ਭਜਨ ਕੌਰ ਡੋਗਰਾਵਾਲਾ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਐਡੀ: ਸਕੱਤਰ ਸ. ਸਤਬੀਰ ਸਿੰਘ ਤੇ ਸ. ਤਰਲੋਚਨ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਕਸ਼ਮੀਰ ਸਿੰਘ ਪੱਟੀ, ਸ. ਬਲਕਾਰ ਸਿੰਘ ਤੇ ਸ. ਅਵਤਾਰ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਅਮਲਾ ਵਿਭਾਗ ਦੇ ਇੰਚਾਰਜ ਸ. ਰਘਬੀਰ ਸਿੰਘ ਆਦਿ ਮੌਜੂਦ ਸਨ।

ਹੋਰ:

  1. ਗੁਰਦੁਆਰਾ ਸਾਹਿਬਾਨ ਦਾ ਸਿੱਧਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੋਣ ਨਾਲ ਪ੍ਰਬੰਧ ਹੋਰ ਸੁਚਾਰੂ ਹੋਵੇਗਾ-ਜਥੇ: ਅਵਤਾਰ ਸਿੰਘ
  2. ਨਾਂਦੇੜ ਤੋਂ ਚਪੜ-ਚਿੜੀ ਤੀਕ ਦੇ ਰਸਤੇ ’ਤੇ ਸ਼੍ਰੋਮਣੀ ਕਮੇਟੀ ਜਾਗ੍ਰਤੀ ਮਾਰਚ ਆਯੋਜਿਤ ਕਰੇਗੀ- ਜਥੇ. ਅਵਤਾਰ ਸਿੰਘ
  3. ਸ਼੍ਰੋਮਣੀ ਕਮੇਟੀ ਵਲੋਂ ਜੰਗਲਾਤ ਵਿਭਾਗ ਨਾਲ ਹੋਣ ਵਾਲਾ ਇਕਰਾਰਨਾਮਾ 8 ਸਤੰਬਰ ਦੀ ਬਜਾਏ 14 ਨੂੰ ਹੋਵੇਗਾ-ਡਾ: ਸਹੋਤਾ
  4. ਨੇਤਰਹੀਣ ਖਿਡਾਰਨਾਂ ਨੂੰ ਉਤਸ਼ਾਹਤ ਕਰਨ ਲਈ ਸ਼੍ਰੋਮਣੀ ਕਮੇਟੀ ਵਿਸ਼ੇਸ਼ ਉਪਰਾਲੇ ਕਰੇਗੀ-ਜਥੇ: ਅਵਤਾਰ ਸਿੰਘ
  5. ਤਾਲਿਬਾਨਾਂ ਵਲੋਂ ਸ਼ਹੀਦ ਕੀਤੇ ਸਿੱਖਾਂ ਦੇ ਪ੍ਰੀਵਾਰਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਹਾਇਤਾ ਰਾਸ਼ੀ ਭੇਜ ਕੇ ਆਪਣੇ ਫਰਜ਼ਾਂ ਦੀ ਕੀਤੀ ਪੂਰਤੀ-ਜਥੇ: ਅਵਤਾਰ ਸਿੰਘ

ਪੰਜਾਬ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>