ਤੰਦੂਰੀ ਰੋਟੀ ਤੜਕੀ ਦਾਲ + ਅੰਬ ਦਾ ਅਚਾਰ= ਪੰਜਾਬੀ ਖਾਣਾ

ਭੋਜਨ ਕੋਈ ਵੀ ਹੋਵੇ ਪਰ ਹੋਵੇ ਸਵਾਦੀ ਤੇ ਫਿਰ ਕਿਹੜੀ ਜੀਭ ਹੈ ਜਿਸ ਚ ਪਾਣੀ ਦੀਆਂ ਬੂੰਦਾਂ ਨਹੀਂ ਜਨਮਦੀਆਂ-ਜਰਾ ਸੋਚੋ। ਰੋਟੀ ਜੇ ਭੁੱਖ ਲੱਗੀ ਹੋਵੇ ਤਾਂ ਭਾਂਵੇ ਅਚਾਰ ਪਿਆਜ ਜਾਂ ਗੁੜ ਨਾਲ ਹੀ ਅਟੇਰ ਦਿਓ-ਸੁਰਗ ਦਾ ਨਜ਼ਾਰਾ ਆ ਜਾਂਦਾ ਹੈ-ਪਕੌੜਿਆਂ ਨਾਲ ਰੋਟੀ ਜਾਂ ਪਰੌਠੇ, ਅਚਾਰ ਨਾਲ ਪਰੌਠੇ-ਦਾਲ ਪਿਆਜ ਨਾਲ ਰੋਟੀ-ਕਈ ਮੇਲ ਹਨ-ਜਿਵੇਂ ਸਾਗ ਤੇ ਮੱਕੀ ਦਾ ਟੁੱਕ। ਹਾਂ ਜੇ ਕਿਤੇ ਪਿਆਰ ਸਤਿਕਾਰ ਨਾਲ ਰੋਟੀ ਬਣੇ ਤੇ ਫੇਰ ਖਾਧੀ ਜਾਵੇ ਤਾਂ ਅਰਸ਼ ਤੇ ਉਡਾਰੀ ਵਰਗਾ ਲੁਤਫ਼ ਆ ਜਾਂਦਾ ਹੈ-ਜਿਆਦਾ ਪਕਵਾਨ ਵੀ ਚੰਗੇ ਨਹੀਂ ਹੁੰਦੇ-ਤੜਕੀ ਦਾਲ ਨਾਲ ਰੋਟੀ +ਅਚਾਰ ਵੀ ਸੁਰਗ ਦੇ ਦੁਆਰ ਤੇ ਲੈ ਜਾਂਦਾ ਹੈ।

ਮੈਨੂੰ ਵੀ ਸ੍ਰ ਖੁਸ਼ਵੰਤ ਸਿੰਘ ਵਾਂਗ ਆਦਤ ਹੈ ਕਿ ਮੈਂ ਵੀ ਸਵਾਦੀ ਭੋਜਨ ਬਣਿਆ ਹੋਵੇ ਸਹੀ ਕਈ ਵਾਰ ਜ਼ਰੂਰਤ ਤੋਂ ਹੀ ਜਿ਼ਆਦਾ ਖਾ ਲੈਂਦਾ ਹਾਂ ਅਤੇ ਫਿਰ ਪੇਟ ਖਰਾਬ ਹੋਣ ਅਤੇ ਨੀਂਦ ਚੰਗੀ ਤਰ੍ਹਾਂ ਆਉਣ ਦੀ ਸਜ਼ਾ ਭੁਗਤਣੀ ਪੈਂਦੀ ਹੈ। ਮੈਨੂੰ ਵੀ ਸਦਾ ਸਵਾਦੀ ਭੋਜਨ ਨਾਲ ਮੋਹ ਰਿਹਾ ਹੈ ਅਤੇ ਅਕਸਰ ਮੈਂ ਜਿ਼ਆਦਾ ਖਾ ਲੈਂਦਾ ਹਾਂ ਅਤੇ ਫਿਰ ਇਸ ਦੇ ਉਲਟ  ਨਤੀਜੇ ਭੁਗਤਣੇ ਪੈਂਦੇ ਹਨ। ੫੦ ਦਾ ਦਹਾਕਾ ਲਗਭਗ ਅੱਧਾ ਪਾਰ ਕਰਨ ਉੱਤੇ ਮੈਨੂੰ ਮੇਰੇ ਡਾਕਟਰ ਨੇ ਆਪਣੀ ਖੁਰਾਕ ‘ਤੇ ਕਾਬੂ ਰੱਖਣ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਨੇ ਮੈਨੂੰ ਕਿਹਾ ਕਿ ਮੇਰਾ ਭੋਜਨ ਲੂਣ, ਖੰਡ, ਮਸਾਲਿਆਂ ਅਤੇ ਉਨ੍ਹਾਂ ਚੀਜ਼ਾਂ ਤੋਂ ਬਗੈਰ ਹੋਣਾ ਚਾਹੀਦਾ ਹੈ, ਜਿਨ੍ਹਾਂ ਨਾਲ ਸਵਾਦ ਵਧਦਾ ਹੈ। ਕੌਣ ਇਸ ਭੋਜਨ ਨੂੰ ਦੁਨੀਆ ਵਿਚ ਸਵਾਦੀ ਕਹਿ ਸਕਦਾ ਹੈ?

ਜੋ ਵੀ ਹੋਵੇ, ਮੈਨੂੰ ਬਰੇਕਫਾਸਟ ਵਿਚ ਬਰਾਊਨ ਟੋਸਟ ਨਾਲ ਸਮਝੌਤਾ ਕਰਨਾ ਪਿਆ, ਲੰਚ ਵਿਚ ਦਹੀਂ ਦੇ ਨਾਲ ਦਾਲ ਜਾਂ ਖਿਚੜੀ ਅਤੇ ਰਾਤ ਨੂੰ ਡਿਨਰ ਵਿਚ ਇਕ ਪਕਵਾਨ। ਇਹ ਬਹੁਤ ਹੀ ਮੁਸ਼ਕਿਲ ਸੀ ਕਿਉਂਕਿ ਸਵਾਦੀ ਭੋਜਨ ਦੀ ਯਾਦ ਸਤਾਉਂਦੀ ਰਹਿੰਦੀ ਸੀ। ਮੈਂ ਬਹੁਤੀ ਵਾਰ ਟੀ. ਵੀ. ਉੱਤੇ ਵਧੀਆ ਪਕਵਾਨਾਂ ਦੀ ਤਿਆਰੀ ਸੰਬੰਧੀ ਪ੍ਰੋਗਰਾਮ ਦੇਖਦਾ ਰਹਿੰਦਾ ਹਾਂ। ਉਸ ਨੂੰ ਦੇਖ ਕੇ ਮੇਰੇ ਮੂੰਹ ਵਿਚ ਪਾਣੀ ਭਰ ਆਉਂਦਾ ਹੈ। ਮੈਂ ਪਕਵਾਨਾਂ ਨਾਲ ਸੰਬੰਧਿਤ ਕਿਤਾਬਾਂ ਦੇ ਪੰਨੇ ਪਲਟਦਾ ਹਾਂ ਅਤੇ ਵੱਖ-ਵੱਖ ਪਕਵਾਨਾਂ ਦੇ ਸਵਾਦ ਦੀ ਕਲਪਨਾ ਕਰਦਾ ਰਹਿੰਦਾ ਹਾਂ। ਮੇਰੀ ਵੀ ਇੰਟਰਨੈਟ ਜਾਂ ਫਿਰ ਕਿਤਾਬਾਂ ਦੇਖ ਕੇ  ਵੱਖ-ਵੱਖ ਦੇਸ਼ਾਂ ਦੇ ਪਕਵਾਨਾਂ ਬਾਰੇ ਬਹੁਤ ਰੁਚੀ ਵਧ ਜਾਂਦੀ ਹੈ। ਇਸ ਤਰ੍ਹਾਂ ਮੇਰੇ ਕੋਲ ਵੀ  ਸਭ ਤੋਂ ਵਧੀਆ ਚੀਨੀ, ਲੈਬਨੀ, ਬੰਗਾਲੀ, ਦੱਖਣੀ ਭਾਰਤੀ,ਅਤੇ ਪੰਜਾਬ ਦੇ ਕਈ ਪਕਵਾਨਾਂ ਦੀ ਸੂਚੀ ਤਿਆਰ ਹੈ। ਆਖਰ ਫਿਰ ਮੈਂ ਭਾਰਤੀ ਪੰਜਾਬੀ ਹੀ ਖਾਣਾ ਖਾ ਕੇ ਸੰਤੁਸ਼ਟ ਹੁੰਦਾ ਹਾਂ। ਮੀਟ, ਅੰਡੇ, ਦੁੱਧ ਅਤੇ ਸਬਜ਼ੀਆਂ ਤੋਂ ਕਈ ਪ੍ਰਕਾਰ ਦੇ ਭੋਜਨ ਬਣਾਏ ਜਾ ਸਕਦੇ ਹਨ। ਮੈਂ ਆਪ ਵੀ ਕਈ ਭੋਜਨ ਬਣਾ ਲੈਂਦਾ ਹਾਂ। ਬਹੁਤੀ ਵਾਰ ਮੈਨੂੰ ਕਿਸੇ ਦਾ ਭੋਜਨ ਸਵਾਦ ਹੀ ਨਹੀ ਲਗਦਾ ਪਰ ਮੈਂ ਕਈ ਵਾਰ ਦਿੱਲ ਰੱਖਣ ਲਈ ਝੂਠੀ ਤਾਰੀਫ ਵੀ ਜਰੂਰ ਕਰ ਦਿੰਦਾ ਹਾਂ। ਇਹ ਇਸ ਲਈ ਕਿਉਂਕਿ ਬਹੁਤੇ ਲੋਕ ਵਡਿਆਈ ਦੇ ਕਣ ਪੀ ਕੇ ਛੇਤੀ ਪਿਆਸ ਮਿਟਾ ਲੈਂਦੇ ਹਨ। ਪਰ ਜੇ ਕਿਤੇ ਖਾਣਾ ਵਧੀਆ ਬਣਿਆ ਹੋਵੇ ਤਾਂ ਰਸੋਈ ਹੀ ਘਰ ਵੜਦਿਆਂ ਹੀ ਦੱਸ ਦਿੰਦੀ ਹੈ। ਅਕਸਰ ਮੈਨੂੰ ਮੇਰੇ ਦੋਸਤ ਆਪਣੇ ਘਰ ਵਿਚ ਬਣਿਆ ਭੋਜਨ ਖਵਾ ਕੇ ਅਨੰਦ ਵੀ ਲੈਂੰਦੇ ਹਨ। ਮੈਨੂੰ ਆਪ ਵੀ ਖਾਣਾ ਬਨੌਣ ਤੇ ਖਵਾਉਣ ਦਾ ਸੌਕ ਹੈ। ਦਾਰੂ ਦੇ ਨਾਲ ੨ ਇਹ ਤਜਰਬੇ ਆਮ ਵੀਕ ਇੰਡ ਤੇ ਚੱਲਦੇ ਹੀ ਰਹਿੰਦੇ ਹਨ।

-                             ਇਹ ਹਾਲ ਹੁਣ ਘਰ ੨ ਹੋ ਗਿਆ ਹੈ ਅਮਲੀਆ -ਬਾਪੂ ਦੇ ਗੋਡਿਆਂ ਨੂੰ ਅਜੇ ਸਾਹ ਨਈ ਜੇ ਆਇਆ ਹੁੰਦਾ ਪਹਿਲੀਆਂ ਕਿਸਤਾਂ ਸਮੇਟਣ ਤੋਂ ਜਦ ਨੂੰ ਅਗਲਾ ਕੋਈ ਨਾ ਕੋਈ ਟਾਂਟਾ ਛਿੜਿਆ ਹੁੰਦਾ ਹੈ-ਸਾਰੇ ਏਸੇ ਹੀ ਆਰ੍ਹੇ ਬਚਾਰੇ ਲੱਗੇ ਹੋਏ ਨੇ-ਪਹਿਲਾਂ ਘਰਵਾਲੀ ਦੀਆਂ ਲੋੜਾਂ ਪੂਰੀਆਂ ਕਰਦੇ ਰਹੇ ਤੇ ਹੁਣ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਠੇਕਾ ਲਿਆ ਹੈ ਲੋਕਾਂ ਨੇ-ਪਰ ਘਰ ਚ ਜੇ ਕਿਸੇ ਨੂੰ ਕਹੋ ਕਿ ਪਾਣੀ ਦਾ ਗਲਾਸ ਦਈਂ ਤਾਂ ਕੈਣਗੇ –ਕੀ ਗੱਲ ਗੋਡੇ ਕੰਮ ਨਈ ਕਰਦੇ ਜਾਂ ਲੱਤਾਂ ਟੁੱਟੀਆਂ ਹੋਈਆਂ ਨੇ-ਜਾਂ ਹੁਕਮ ਬੌਤਾ ਚਲੌਣਾ ਔਂਦਾ ਆ-ਲੈ ਕਰ ਲਓ ਪੀਪੇ ਨੂੰ ਬੁੱਕ-

-                ਇੱਕ ਗੱਲ ਪੂਰੀ ਹੋਵੇ ਤਾਂ ਸਾਰੇ ੧ ਹਫਤਾ ਖੁਸ਼ ਰੈਣਗੇ –ਫਿਰ ਹੋਰ ਅਰਜੀ ਦੈਰ ਕਰ ਦਿੰਦੇ ਨੇ ਕਿ ਫਲਾਣੀ ੨ ਚੀਜ ਘਰ ਚ ਹੈ ਨਈ ਜਲਦੀ ਪ੍ਰਬੰਦ ਕਰੋ ਨਈ ਤਾਂ ਘਰ ਵੜਨ ਦੀ ਲੋੜ ਨਈ-ਲੈ ਕਰ ਲਓ ਗੱਲ-ਜਾਣੀ ਜੇ ਰੋਜ ਮੰਗ ਪੂਰੀ ਹੋਊ ਤਾਂ ਰੋਟੀ ਟੁਕ ਮਿਲੂ ਨਈ ਤਾਂ ਗੁਰਦਬਾਰੇ -ਯਾਰ ਬੰਦਾ ਏਸ ਕੰਮ ਲਈ ਹੀ ਜੀਅ ਰਿਹਾ ਹੈ-ਕਿ ਘਰੋਂ ਟੰਬੇ ਖਾਓ ਤੇ ਆਖੇ ਲਗਣ ਨੂੰ ਕੋਈ ਵੀ ਨਈ-

-          ਦੇਖ ਲਈਂ ਗਾਂਅ ੨ ਅਮਲੀਆ – ਸਾਰੇ ਖੁਸ਼ ਓਦੋਂ ਹੋਇਆ ਕਰਨਗੇ ਜਦੋਂ ਬੁੜਾ ਖੀਸਾ ਖਾਲੀ ਕਰਕੇ ਬਾਹਰ ਕਿਤੇ ਮਿਕਡੋਨਲਡ ਤੇ ਖਾ ਪੀ ਕੇ ਓਥੇ ਹੀ ਰਾਤ ਕੱਟਿਆ ਕਰੂ-ਪਰ ਫਿਰ ਦੇਖੀਂ ਕੀ ਹੋਣਾ-

-ਸਾਰੇ ਟੱਬਰਾਂ ਨੇ ਓਥੋਂ ਮਿਕਡੋਨਲਡ ਖਾ ਪੀ ਕੇ ਬਿੱਲ ਤੁਹਾਡੇ ਮੱਥੇ ਮੜ੍ਹ ਆਇਆ ਕਰਨਾ-ਬੜੇ ਯੁਗਤੀ ਨੇ ਅੱਜ ਕਲ ਦੇ ਨਆਣੇ- ਫਿਰ ਵੀ ਔਰਤਾਂ,ਬੱਚੇ ਬਾਪੂ ‘ਤੋਂ ਨਿੱਤ ਖੁਸ਼ ਕਦੇ ਨਈ ਜੇ ਹੋਣੇ ਭਾਮੇ ਲੱਖ ਕੋਸ਼ਟਾਂ ਕਰ ਲਈਓ-

ਪਕੌੜਿਆਂ ਨਾਲ ਰੋਟੀ ਜਾਂ ਪਰੌਠੇ, ਅਚਾਰ ਨਾਲ ਪਰੌਠੇ-ਦਾਲ ਪਿਆਜ ਨਾਲ ਰੋਟੀ ਤਾਂ ਕੀ ਮਿਲਣੀ ਹੈ-ਟੈਮ ਹੀ ਨਈ ਹੈ ਕਿਸੇ ਕੋਲ। ਅਚਾਰ ਪਿਆਜ ਜਾਂ ਗੁੜ ਨਾਲ ਵੀ ਟੁੱਕ ਖਾਣ ਨਾਲ ਸੁਰਗ ਦਾ ਨਜ਼ਾਰਾ ਦਿਸ ਪੈਂਦਾ ਹੈ- ਜੇ ਭੁੱਖ ਲੱਗੀ ਹੋਵੇ ਤਾਂ-ਪਰ ਏਥੇ ਇਹ ਵੀ ਖਾਣੇ ਨਹੀ ਲੱਬਦੇ- ਵਿਹਲ ਮਰ ਗਿਆ ਹੈ ਰਸੋਈਆਂ ਚੋਂ-ਘਰਆਲੀਆਂ ਕੰਮ ਕਰਨ ਕਿ ਸਾਗ ਤੇ ਮੱਕੀ ਦਾ ਟੁੱਕ ਥੱਪਣ-ਜਦ ਤੱਕ ਅਗਲੀ ਸੂਅ ਜਾਂ ਐਨ ਸੌ ਡਾਲਰ ਦਾ ਨੋਟ ਛਾਪ ਦਿੰਦੀ ਹੈ। ਹੁਣ ਤਾਂ ਵਲੈਤ ਚ ਬਰਿੱਡ ਜਾਂ ਸੀਰੀਅਲ ਜਾਣੀ ਪੰਛੀਆਂ ਦਾ ਚੋਗਾ ਹੀ ਖਾਣੀ ਪਊ।

ਵਲੈਤ ਚ ਸਵਾਦੀ ਭੋਜਨ ਬਣਿਆ ਕਿੱਥੇ ਲੱਬਦਾ ਹੈ! ਜੋ ਜ਼ਰੂਰਤ ਤੋਂ ਹੀ ਜਿ਼ਆਦਾ ਖਾ ਲਵੇ-ਕੰਮਾਂ ਨੇ ਮਾਰ ਲਿਆ ਹੈ ਲੋਕਾਂ ਨੂੰ-ਭੁੱਖੇ ਪੇਟ ਨੇ ਖਰਾਬ ਸਵਾਅ ਹੋਣਾ ਹੈ, ਚੰਗੀ ਤਰ੍ਹਾਂ ਨੀਂਦ ਵੀ ਨਹੀ ਆਉਦੀ ਭੁੱਖੇ ਪੇਟ । ਦੋਸਤੋ! ਢਾਬੇ ਵਰਗੀ ਤੜਕੀ ਦਾਲ ਨਾਲ ਤੰਦੂਰੀ ਰੋਟੀ + ਅੰਬ ਦਾ ਅਚਾਰ ਵਰਗਾ ਸੁਰਗ ਦਾ ਦੁਆਰ ਤਾਂ ਕਦੇ ੨ ਹੀ ਦਿਸਿਆ ਕਰੂ।

ਹੋਰ:

  1. ਇਟਲੀ ਵਿਚ ਰੋਜੀ ਰੋਟੀ ਕਮਾਉਣ ਆਏ ਪੰਜਾਬੀ ਨੌਜ਼ਵਾਨ ਰਣਜੀਤ ਸਿੰਘ ਦੀ ਮੌਤ ਅਜੇ ਤੱਕ ਬੁਝਾਰਤ
  2. ਪਰਦੇਸੀਆਂ ਨੂੰ ਭਾਰਤੀ ਖਾਣਾ ਪਰੋਸੇਗੀ ਸਿ਼ਲਪਾ
  3. ਮਰਦਮ ਸ਼ੁਮਾਰੀ ਵਿੱਚ ਸਮੂਹ ਪੰਜਾਬੀ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਉਣ-ਗੁਰਭਜਨ ਗਿੱਲ
  4. ਨਵੇਂ ਸਾਲ ਦੇ ਸ਼ੁੱਭ ਮੌਕੇ ਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ-ਪੰਜਾਬੀ ਸੱਥ
  5. ਪੰਜਾਬੀ ਕਲਚਰਲ ਸੁਸਾਇਟੀ ਕੀਲ ਵਲੋਂ ਪੰਜਾਬੀ ਵਿਰਸੇ ਨੂੰ ਸਾਭਣ ਦੇ ਯਤਨ

ਵਿਅੰਗ ਲੇਖ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>