ਹਾਕੀ ਟੀਮ ਦੀ ਚੋਣ ੨੯ ਜਨਵਰੀ ਨੂੰ ਹੋਵੇਗੀ

ਨਵੀਂ ਦਿੱਲੀ-ਹਾਕੀ ਇੰਡੀਆ ਦੀ ਚੋਣ ਦੀਆਂ ਤਰੀਕਾਂ ਕਈ ਵਾਰ ਵਧਣ ਤੋਂ ਬਾਅਦ ਆਖ਼ਰਕਾਰ ਮੱਟੂ ਨੇ ਇਹ ਐਲਾਨ ਕਰ ਹੀ ਦਿੱਤਾ ਕਿ ਹਾਕੀ ਇੰਡੀਆ ਦੀ ਚੋਣ ੨੯ ਜਨਵਰੀ ਨੂੰ ਹੋਵੇਗੀ। ਹਾਲਾਂਕਿ ਅਜੇ ਵੀ ਕਈ ਰਾਜਾਂ ਦੀਆਂ ਕਮੇਟੀਆਂ ਵਿਚ ਇਨ੍ਹਾਂ ਚੋਣਾਂ ਬਾਰੇ ਰੋਕਾਵਟਾਂ ਜਾਰੀ ਹਨ।
ਰਾਸ਼ਟਰਮੰਡਲ ਖੇਡਾਂ ਦੀ ਆਯੋਜਨ ਕਮੇਟੀ ਦੀ ਇਥੇ ਹੋਈ ਇਕ ਪ੍ਰੈਸ ਕਾਨਫਰੰਸ ਤੋਂ ਬਾਅਦ ਮੱਟੂ ਨੇ ਹਾਕੀ ਨਾਲ ਜੁੜੇ ਸਵਾਲਾਂ ਤੋਂ ਆਪਣਾ ਪਿਛਾ ਛੁਡਾਉਣ ਦੀ ਭਰਪੂਰ ਕੋਸਿ਼ਸ਼ ਕੀਤੀ ਪਰ ਮੀਡੀਆ ਦੇ ਸਵਾਲਾਂ ਦੇ ਜਵਾਬ ਦੇਣ ਲਈ ਉਨ੍ਹਾਂ ਨੂੰ ਮਜਬੂਰ ਹੋਣਾ ਹੀ ਪਿਆ। ਇਸ ਤੋਂ ਇਕ ਦਿਨ ਪਹਿਲਾਂ ਪੰਜਾਬ ਹਾਕੀ ਫੈਡਰੇਸ਼ਨ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਾਇਆ ਸੀ ਕਿ ਨਿਅਮਾਂ ਮੁਤਾਬਕ ਹਾਕੀ ਪੰਜਾਬ ਦੇ ਗਠਨ ਦੇ ਬਾਵਜੂਦ ਹਾਕੀ ਇੰਡੀਆ ਉਸਨੂੰ ਮਾਨਤਾ ਨਹੀਂ ਦੇ ਰਹੀ। ਇਹੀ ਕਾਰਨ ਸੀ ਕਿ ਮੱਟੂ ਸਵਾਲਾਂ ਤੋਂ ਬਚਣਾ ਚਾਹੁੰਦੇ ਸਨ। ਆਖ਼ਰਕਾਰ ਉਨ੍ਹਾਂ ਨੇ ਕਿਹਾ ਕਿ ਹਾਕੀ ਪੰਜਾਬ ਨੂੰ ਬਨਾਉਣ ਵਿਚ ਜਿਹੜੇ ਢੰਗ ਤਰੀਕੇ ਅਪਨਾਏ ਗਏ ਉਸ ਵਿਚ ਕੁਝ ਖਾਮੀਆਂ ਕਰਕੇ ਇਸਨੂੰ ਮਾਨਤਾ ਨਹੀਂ ਦਿੱਤੀ ਗਈ।
ਮੱਟੂ ਨੇ ਕਿਹਾ ਕਿ ਕਿਸੇ ਸੂਬੇ ਦੀ ਫੈਡਰੇਸ਼ਨ ਦੀਆਂ ਜਿਹੜੀਆਂ ਵੀ ਸਿ਼ਕਾਇਤਾਂ ਹਨ ਉਨ੍ਹਾਂ ਨੂੰ ਦੂਰ ਕਰ ਲਿਆ ਜਾਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਮਾਨਤਾ ਦੇਣ ਜਾਂ ਨਾ ਦੇਣ ਦੇ ਪਿੱਛੇ ਕੋਈ ਸਾਜਿ਼ਸ਼ ਨਹੀਂ ਹੈ। ਅਸੀਂ ਪੂਰੀ ਵਿਵਸਥਾ ਦੇ ਨਾਲ ਚਲ ਰਹੇ ਹਾਂ ਅਤੇ ਜਿਸ ਕਿਸੇ ਇਕਾਈ ਪਾਸੋਂ ਸਾਨੂੰ ਇਸ ਸਬੰਧੀ ਕੋਈ ਚਿੱਠੀ ਮਿਲੇਗੀ ਅਸੀਂ ਉਸ ਬਾਰੇ ਵਿਚਾਰ ਕਰਾਂਗੇ ਅਤੇ ਉਸੇ ਸਮੇਂ ਤੋਂ ਮਾਨਤਾ ਦਿੱਤੀ ਜਾਵੇਗੀ। ਜਿ਼ਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਹਾਕੀ ਪੰਜਾਬ ਦੇ ਬਣਨ ਦੇ ਬਾਵਜੂਦ ਉਸਨੂੰ ਮਾਨਤਾ ਦੇਣ ਤੋਂ ਇਨਕਾਰ ਕਰਨ ਦੇ ਪਿੱਛੇ ਕੋਈ ਵੱਡੀ ਸਾਜਿ਼ਸ਼ ਹੈ। ਇਸੇ ਪ੍ਰੈਸ ਕਾਨਫਰੰਸ ਵਿਚ ਪੰਜਾਬ ਉਲੰਪਿਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੀ ਕਿ ਸੂਬੇ ਨੇ ਹਾਕੀ ਦੀਆਂ ਚਾਰੇ ਇਕਾਈਆਂ ਅਤੇ ਮਹਿਲਾ ਅਤੇ ਮਰਦਾਂ ਦੀ ਹਾਕੀ ਫੈਡਰੇਸ਼ਨ ਅਤੇ ਮਹਿਲਾ ਅਤੇ ਮਰਦਾਂ ਦੀ ਹਾਕੀ ਫੈਡਰੇਸ਼ਨ  ਨੂੰ ਰਲਾਕੇ ਸਰਬ ਸੰਮਤੀ ਨਾਲ ਅਗਸਤ ਵਿਚ ਹਾਕੀ  ਪੰਜਾਬ ਦਾ ਗਠਨ ਕਰ ਲਿਆ ਸੀ।

ਹੋਰ:

  1. ਭਾਰਤੀ ਹਾਕੀ ਖਿਡਾਰੀ ਮੈਦਾਨ ‘ਤੇ ਵਾਪਸ ਪਰਤੇ
  2. ਵਿਦਿਆ ਸਟੋਕਸ ਹਾਕੀ ਇੰਡੀਆ ਦੀ ਨਵੀਂ ਪ੍ਰਮੁੱਖ ਚੁਣੀ ਗਈ
  3. ਪਟੌਦੀ ਦੇ ਬਿਆਨ ਤੋਂ ਹਾਕੀ ਖਿਡਾਰੀ ਨਰਾਜ਼
  4. ਪ੍ਰਬੰਧਕਾਂ ਨੇ ਹਾਕੀ ਖਿਡਾਰੀਆਂ ਦੀਆਂ ਮੰਗਾਂ ਮੰਨੀਆਂ
  5. ਖੇਡਾਂ ਵਿਚ ਚੰਗੀ ਟ੍ਰੇਨਿੰਗ ਹੋਣੀ ਜ਼ਰੂਰੀ

ਖੇਡਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>