Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

‘ਮਿਸਟਰ ਇੰਡੀਆ’ ਦੀ ਵਾਪਸੀ ਦੀਆਂ ਤਿਆਰੀਆਂ

By ਕੌਮੀ ਏਕਤਾ ਨਿਊਜ਼ ਬੀਊਰੋ • Jan 5th, 2010 • Category: ਫ਼ਿਲਮਾਂ

Salman Khan ਇੰਨੀਂ ਦਿਨੀਂ ੧੯੮੭ ਦੌਰਾਨ ਅਨਿਲ ਕਪੂਰ ਅਤੇ ਸ੍ਰੀਦੇਵੀ ਦੀ ਅਦਾਕਾਰੀ ਵਾਲੀ ਕਾਮਯਾਬ ਫਿ਼ਲਮ ‘ਮਿਸਟਰ ਇੰਡੀਆ’ ਦੇ ਸਿਕਵਲ ਦੀ ਕਹਾਣੀ ‘ਤੇ ਕੰਮ ਚਲ ਰਿਹਾ ਹੈ।
ਮਿਸਟਰ ਇੰਡੀਆ ਦੇ ਨਿਰਮਾਤਾ ਬੋਨੀ ਕਪੂਰ ਨੇ ਕਿਹਾ ਕਿ ਫਿਲਮ ਦੀ ਕਹਾਣੀ ਲਿਖੀ ਜਾ ਰਹੀ ਹੈ, ਉਸਤੋਂ ਬਾਅਦ ਇਸ ਲਈ ਕਲਾਕਾਰਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਨਹੀਂ ਦਸਿਆ ਕਿ ਫਿਲਮ ਕਦੋਂ ਤੱਕ ਤਿਆਰ ਹੋ ਜਾਵੇਗੀ। ਅਜਿਹੇ ਅੰਦਾਜ਼ੇ ਹਨ ਕਿ ਮਿਸਟਰ ਇੰਡੀਆ ਦੇ ਸਿਕਵਲ ਲਈ ਸਲਮਾਨ ਖਾਨ ਦੇ ਨਾਮ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਬੋਨੀ ਕਪੂਰ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ। ਬੋਨੀ ਨੇ ਕਿਹਾ ਕਿ ਸਲਮਾਨ ਖਾਨ ਸਾਡੇ ਬਹੁਤ ਨਜ਼ਦੀਕ ਹਨ, ਅਸੀਂ ਜਿਹੜੀ ਵੀ ਫਿਲਮ ਬਣਾਵਾਂਗੇ ਸਭ ਤੋਂ ਪਹਿਲਾਂ ਉਨ੍ਹਾਂ ਦੇ ਬਾਰੇ ਜ਼ਰੂਰ ਸੋਚਾਂਗੇ। ਫਿਰ ਭਾਵੇਂ ‘ਨੋ ਐਂਟਰੀ’ ਹੋਵੇ ਜਾਂ ‘ਮਿਸਟਰ ਇੰਡੀਆ’।
ਇਸ ਫਿ਼ਲਮ ਵਿਚ ਸ੍ਰੀਦੇਵੀ ਨੂੰ ਲਏ ਜਾਣ ਬਾਰੇ ਬੋਨੀ ਕਪੂਰ ਨੇ ਕਿਹਾ ਕਿ, ਮਿਸਟਰ ਇੰਡੀਆ ਜੇਕਰ ਬਣੇਗੀ ਤਾਂ ਉਸ ਵਿਚ ਸ੍ਰੀਦੇਵੀ ਹੋਵੇਗੀ। ਬੋਨੀ ਨੇ ਕਿਹਾ ਕਿ ਮਿਸਟਰ ਇੰਡੀਆ ਤੋਂ ਇਲਾਵਾ ਉਹ ਸ੍ਰੀਦੇਵੀ ਨੂੰ ਲੈਕੇ ਇਕ ਹੋਰ ਫਿ਼ਲਮ ਬਨਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਇਲਾਵਾ ਬੋਨੀ ਕਪੂਰ ੨੦੦੫ ਵਿਚ ਰਲੀਜ਼ ਹੋਈ ਆਪਣੀ ਇਕ ਹੋਰ ਫਿ਼ਲਮ ‘ਨੋ ਐਂਟਰੀ’ ਦਾ ਸਿਕਵਲ ਬਨਾਉਣ ਦੀ ਵੀ ਯੋਜਨਾ ਬਣਾ ਰਹੇ ਹਨ।


GREAT DEALS...
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Service. USA Coverage, $39.95, no fees!

Leave a Reply