੩ ਈਡੀਅਟਸ ਫਸੀ ਵਿਵਾਦਾਂ ਦੇ ਘੇਰੇ “ਚ

ਆਮਿਰ ਖਾਨ ਦੀ ਅਹਿਮ ਭੂਮਿਕਾ ਵਾਲੀ ਫਿ਼ਲਮ ੩ ਈਡੀਅਟਸ ਦੀ ਕਹਾਣੀ ਬਾਰੇ ਚਲ ਰਿਹਾ ਵਿਵਾਦ ਅਜੇ ਰੁਕਿਆ ਨਹੀਂ ਹੈ ਕਿ ਫਿ਼ਲਮ ਇਕ ਹੋਰ ਵਿਵਾਦ ਵਿਚ ਫਸ ਗਈ ਹੈ।
ਮੁੰਬਈ ਦੇ ਇਕ ਮੈਡੀਕਲ ਕਾਲਜ ਵਿਚ ਹੋਈ ਰੈਗਿੰਗ ਦੀ ਘਟਨਾ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਫਿਲਮ ਦੀ ਵਿਸ਼ਾ ਵਸਤੂ ਦੀ ਜਾਂਚ ਦਾ ਫੈ਼ਸਲਾ ਕੀਤਾ ਹੈ। ਇਲਜ਼ਾਮ ਹੈ ਕਿ ਮੁੰਬਈ ਦੇ ਇਕ ਮੈਡੀਕਲ ਕਾਲਜ ਵਿਚ ਹੋਈ ਰੈਗਿੰਗ ਦੀ ਪ੍ਰੇਰਣਾ ਇਸ ਫਿਲਮ ਤੋਂ ਮਿਲੀ ਸੀ। ਮਹਾਰਾਸ਼ਟਰ ਦੇ ਮੈਡੀਕਲ ਸਿਖਿਆ ਮੰਤਰੀ ਵਿਜੈ ਕੁਮਾਰ ਗਾਵਿਤ ਨੇ ਮੁੰਬਈ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਅਸੀਂ ਨਿਰਮਾਤਾ ਤੋਂ ਫਿਲਮ ਦੀ ਸਕ੍ਰਿਪਟ ਮੰਗੀ ਹੈ। ਮੀਡੀਆ ਵਿਚ ਇਹੋ ਜਿਹੀਆਂ ਰਿਪੋਰਟਾਂ ਹਨ ਕਿ ਸੇਠ ਜੀਐਸ ਮੈਡੀਕਲ ਕਾਲਜ ਵਿਚ ਹੋਈ ਰੈਗਿੰਗ ਦੀ ਘਟਨਾ ਫਿਲਮ ‘੩ ਈਡੀਅਟਸ’ ਵਿਚ ਵਿਖਾਏ ਗਏ ਰੈਗਿੰਗ ਦੇ ਦ੍ਰਿਸ਼ ਨਾਲ ਮਿਲਦੀ ਜੁਲਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸੈਂਸਰ ਬੋਰਡ ਨੂੰ ਇਸ ਬਾਰੇ ਲਿਖਣਗੇ ਅਤੇ ਇਹ ਕਹਿਣਗੇ ਕਿ ਜਿਥੇ ਤੱਕ ਮੁਮਕਿਨ ਹੋਵੇ ਫਿਲਮ ਵਿਚ ਅਜਿਹੇ ਦ੍ਰਿਸ਼ ਨਹੀਂ ਹੋਣੇ ਚਾਹੀਦੇ।
ਸੇਠ ਜੀਐਸ ਮੈਡੀਕਲ ਕਾਲਜ ਅਤੇ ਕੇਈਐਮ ਹਸਪਤਾਲ ਦੇ ੧੮ ਵਿਦਿਆਰਥੀਆਂ ਨੂੰ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ‘ਤੇ ਇਲਜ਼ਾਮ ਹੈ ਕਿ ਨਿਊ ਈਅਰ ਈਵ ਦੇ ਮੌਕੇ ‘ਤੇ ਇਨ੍ਹਾਂ ਨੇ ਨਵੇਂ ਵਿਦਿਆਰਥੀਆਂ ਦੀ ਰੈਗਿੰਗ ਕੀਤੀ ਸੀ। ਹਾਲਾਂਕਿ ਸੋਮਵਾਰ ਨੂੰ ਗ੍ਰਿਫਤਾਰ ਵਿਦਿਆਰਥੀ ਜ਼ਮਾਨਤ ‘ਤੇ ਛੱਡ ਦਿਤੇ ਗਏ, ਪਰ ਇਨ੍ਹਾਂ ਨੂੰ ਹੋਸਟਲ ਚੋਂ ਕੱਢ ਦਿੱਤਾ ਗਿਆ।
ਨਿਰਮਾਤਾ ਵਿਧੂ ਵਿਨੋਦ ਚੋਪੜਾ ਅਤੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਦੀ ਫਿਲਮ ‘੩ ਈਡੀਅਟਸ’ ਵਿਚ ਇੰਜੀਨੀਅਰਿੰਗ ਕਾਲਜ ਵਿਚ ਆਉਣ ਵਾਲੇ ਨਵੇਂ ਵਿਦਿਆਰਥੀਆਂ ਦੀ ਰੈਗਿੰਗ ਵਿਖਾਈ ਗਈ ਹੈ। ਫਿਲਮ ਵਿਚ ਇਨ੍ਹਾਂ ਨਵੇਂ ਵਿਦਿਆਰਥੀਆਂ ਦੀ ਭੂਮਿਕਾ ਵਿਚ ਆਮਿਰ ਖਾਨ, ਸ਼ਰਮਨ ਜੋਸ਼ੀ ਅਤੇ ਮਾਧਵਨ ਹਨ। ਇਹ ਫਿਲਮ ਬਾਕਸ ਆਫਿਸ ‘ਤੇ ਕਮਾਈ ਦਾ ਰਿਕਾਰਡ ਬਣਾ ਰਹੀ ਹੈ। ਪਰ ਇਸਦੀ ਕਹਾਣੀ ਬਾਰੇ ਵੀ ਵਿਵਾਦ ਚਲ ਰਿਹਾ ਹੈ। ਚਰਚਿਤ ਲੇਖਕ ਚੇਤਨ ਭਗਤ ਦਾ ਕਹਿਣਾ ਹੈ ਕਿ ਫਿਲਮ ਦੇ ਨਿਰਮਾਤਾ ਉਨ੍ਹਾਂ ਨੂੰ ਇਸ ਕਹਾਣੀ ਲਈ ਕੋਈ ਖਾਸ ਦਰਜਾ ਨਹੀਂ ਦੇ ਰਹੇ। ਦੂਜੇ ਪਾਸੇ ਨਿਰਮਾਤਾ ਨਿਰਦੇਸ਼ਕ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਫਿਲਮ ਚੇਤਨ ਭਗਤ ਦੀ ਕਿਤਾਬ ਫਾਈਵ ਪੁਆਇੰਟ ਸਮਵਨ ‘ਤੇ ਅਧਾਰਤ ਜ਼ਰੂਰ ਹੈ ਪਰ ਇਸਦੀ ਹੂ ਬਹੂ ਨਕਲ ਨਹੀਂ ਹੈ। ਵਿਧੂ ਵਿਨੋਦ ਚੋਪੜਾ ਅਤੇ ਰਾਜਕੁਮਾਰ ਹਿਰਾਨੀ ਦਾ ਕਹਿਣਾ ਹੈ ਕਿ ਚੇਤਨ ਭਗਤ ਦੇ ਨਾਲ ਹੋਏ ਇਕਰਾਰਨਾਮੇ ਮੁਤਾਬਕ ਹੀ ਉਨ੍ਹਾਂ ਨੂੰ ਫਿਲਮ ਵਿਚ ਕਰੈਡਿਟ ਦਿੱਤਾ ਗਿਆ ਹੈ।

ਹੋਰ:

  1. ਨਾਨਕਸ਼ਾਹੀ ਕੈਲੰਡਰ ਫਿਰ ਵਿਵਾਦਾਂ ਦੇ ਘੇਰੇ ‘ਚ
  2. ਰੈਸਟੋਰੈਂਟ ਵਿਚ ਫਿਰ ਵਾਪਰੀ ਰੈਗਿੰਗ ਦੀ ਘਟਨਾ
  3. ਪ੍ਰਿਯੰਕਾ ਚੋਪੜਾ ਦਾ ਫਾਰਮੂਲਾ
  4. ਕੈਟਰੀਨਾ ਦੀ ਸਫਲਤਾ ਦਾ ਰਾਜ਼
  5. ਭੱਠਲ-ਕੈਪਟਨ ਪ੍ਰਧਾਨਗੀ ਲਈ ਫਿਰ ਵਿਵਾਦਾਂ ‘ਚ

ਫ਼ਿਲਮਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>