‘ਅਵਤਾਰ’ ਫਿ਼ਲਮ ਨਾਲ ਹੋਈ ਰਿਕਾਰਡ ਕਮਾਈ

ਹਾਲੀਵੁੱਡ ਦੀ ਨਵੀਂ ਸਾਇੰਸ ਫਿਕਸ਼ਨ ਫਿਲਮ ‘ਅਵਤਾਰ’ ਨੇ ਕਮਾਈ ਦਾ ਨਵਾਂ ਰਿਕਾਰਡ ਬਣਾਇਆ ਹੈ। ਅਵਤਾਰ ਦੁਨੀਆਂ ਦੀ ਪਹਿਲੀ ਅਜਿਹੀ ਫਿਲਮ ਬਣ ਗਈ ਹੈ, ਜਿਸਨੇ ਇੰਨੀ ਤੇਜ਼ੀ ਨਾਲ ਇਕ ਅਰਬ ਡਾਲਰ ਦੀ ਕਮਾਈ ਕੀਤੀ ਹੈ। ਆਪਣੀ ਰਲੀਜ਼ ਦੇ ਤਿੰਨ ਹਫ਼ਤਿਆਂ ਦੇ ਅੰਦਰ ਹੀ ਇਸ ਬਲਾਕ ਬਸਟਰ ਫਿ਼ਲਮ ਨੇ ਟਿਕਟਾਂ ਦੀ ਵਿਕਰੀ ਨਾਲ ਇੰਨੀ ਕਮਾਈ ਕੀਤੀ ਹੈ। ਇਸਦੇ ਨਾਲ ਹੀ ਕਮਾਈ ਦੇ ਮਾਮਲੇ ਵਿਚ ਇਹ ਹੁਣ ਤੱਕ ਦੀ ਚੌਥੀ ਵੱਡੀ ਫਿ਼ਲਮ ਸਾਬਤ ਹੋ ਰਹੀ ਹੈ।
ਇਸ ਫਿਲਮ ਨੇ ਦੁਨੀਆਂ ਭਰ ਵਿਚ ਟਿਕਟਾਂ ਦੀ ਵਿਕਰੀ ਰਾਹੀਂ ੧੭ ਦਿਨਾਂ ਦੇ ਅੰਦਰ ਹੀ ਇਕ ਅਰਬ ਡਾਲਰ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਫਿਲਮ ਦਾ ਨਿਰਦੇਸ਼ਨ ਜੇਮਜ਼ ਕੈਮਰੂਨ ਨੇ ਕੀਤਾ ਹੈ, ਜੇਮਜ਼ ਕੈਮਰੂਨ ਨੇ ਟਾਈਟੈਨਿਕ ਬਣਾਈ ਸੀ। ਜਿਹੜੀ ਕਮਾਈ ਦੇ ਮਾਮਲੇ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਫਿ਼ਲਮ ਹੈ। ਟਾਈਟੈਨਿਕ ਤੋਂ ਇਲਾਵਾ ਦੋ ਹੋਰ ਫਿ਼ਲਮਾਂ ਜਿਹੜੀਆਂ ਅਜੇ ਅਵਤਾਰ ਤੋਂ ਅੱਗੇ ਹਨ, ਉਹ ‘ਲਾਰਡ ਆਫ਼ ਦਾ ਰਿਗਜ਼ : ਰਿਟਰਨ ਆਫ਼ ਦਾ ਕਿੰਜਗ’ ਅਤੇ ‘ਪਾਈਰੇਟਸ ਆਫ਼ ਦ ਕੈਰੇਬੀਆਨ : ਡੈਡ ਮੈਨ ਚੇਸਟ’ ਹਨ। ਅਵਤਾਰ ਇਕ ਥ੍ਰੀ ਡੀ ਫਿਲਮ ਹੈ, ਜਿਸ ਵਿਚ ਚੰਦਰਮਾ ‘ਤੇ ਮਨੁੱਖ ਅਤੇ ਏਲੀਅਨਜ਼ ਦੇ ਭਵਿੱਖ ਦੀ ਕਹਾਣੀ ਵਿਖਾਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਅਵਤਾਰ ਦਾ ਜਲਵਾ ਕਾਇਮ ਰਹੇਗਾ।

ਹੋਰ:

  1. ਬਾਂਡ ਸੀਰੀਜ਼ ਦੀ ਫਿ਼ਲਮ ਨੇ ਕੀਤਾ ਰਿਕਾਰਡ ਤੋੜ ਵਪਾਰ
  2. ਹੁਣ ਤੱਕ ਦੇ ਸਭ ਤੋਂ ਹਾਟ ਸੀਨ ਦੇਣ ਵਾਲੀ ਹੈ ਬਿਪਾਸ਼ਾ
  3. ਅਮਰੀਕਾ ਦੇ ਪ੍ਰਸਿੱਧ ਵਕੀਲ ਜਸਪ੍ਰੀਤ ਸਿੰਘ ਵਲੋਂ ਬਣਾਈ ਜਾ ਰਹੀ ਫਿ਼ਲਮ “ਗੁਰੂ ਮਾਨਯੋ ਗ੍ਰੰਥ” ਦੀ ਸ਼ੂਟਿੰਗ ਹੇਵਰਡ ਵਿਖੇ ਹੋਈ
  4. ‘ਮਿਸਟਰ ਇੰਡੀਆ’ ਦੀ ਵਾਪਸੀ ਦੀਆਂ ਤਿਆਰੀਆਂ
  5. ੩ ਈਡੀਅਟਸ ਫਸੀ ਵਿਵਾਦਾਂ ਦੇ ਘੇਰੇ “ਚ

ਫ਼ਿਲਮਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>