ਭਾਰਤੀ ਹਾਕੀ ਖਿਡਾਰੀ ਮੈਦਾਨ ‘ਤੇ ਵਾਪਸ ਪਰਤੇ

ਪੁਣੇ- ਕਾਫ਼ੀ ਲੰਮੇ ਸਮੇਂ ਤੱਕ ਚਲੀ ਮੀਟਿੰਗ ਤੋਂ ਬਾਅਦ ਹਾਕੀ ਇੰਡੀਆ ਅਤੇ ਖਿਡਾਰੀਆਂ ਵਿਚਕਾਰ ਪੈਸੇ ਸਬੰਧੀ ਚਲ ਰਿਹਾ ਵਿਵਾਦ ਖ਼ਤਮ ਹੋ ਗਿਆ ਹੈ। ਖਿਡਾਰੀਆਂ ਨੇ ਵਿਸ਼ਵ ਕੱਪ ਵਿਚ ਚਲ ਰਹੀ ਪ੍ਰੈਕਟਿਸ ਵਿਚ ਉਨ੍ਹਾਂ ਨੇ ਵਾਪਸ ਜਾਣ ਦਾ ਐਲਾਨ ਕਰ ਦਿੱਤਾ ਹੈ।
ਹਾਕੀ ਇੰਡੀਆ ਦੇ ਪ੍ਰਧਾਨ ਏਕੇ ਮੱਟੂ ਨੇ ਕਿਹਾ ਕਿ ਵਿਵਾਦ ਹੁਣ ਸੁਲਝ ਗਿਆ ਹੈ ਪਰ ਪੈਸੇ ਦੇ ਮਾਮਲੇ ਵਿਚ ਕਿਹੋ ਜਿਹਾ ਸਮਝੌਤਾ ਹੋਇਆ ਹੈ ਇਸ ਸਬੰਧੀ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਖਿਡਾਰੀਆਂ ਦੀ ਪਰੇਸ਼ਾਨੀ ਸਮਝ ਰਹੇ ਹਾਂ ਅਤੇ ਉਨ੍ਹਾਂ ਨੇ ਵੀ ਸਾਡੀਆਂ ਮੁਸ਼ਕਲਾਂ ਨੂੰ ਸਮਝਿਆ ਹੈ। ਦੋਵੇਂ ਹੀ ਧਿਰਾਂ ਹੁਣ ਅੱਗੇ ਵੇਖ ਰਹੀਆਂ ਹਨ ਕਿਉਂਕਿ ਸਾਡੀ ਪਹਿਲ ਵਿਸ਼ਵ ਕੱਪ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਮੈਡਲ ਜਿਤਾਂਗੇ। ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ ਨੇ ਵੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਮਾਮਲਾ ਸੁਲਝ ਗਿਆ ਹੈ। ਜਿ਼ਕਰਯੋਗ ਹੈ ਕਿ ਕਪਤਾਨ ਰਾਜਪਾਲ ਸਿੰਘ ਸਮੇਤ ਹੋਰਨਾਂ ਖਿਡਾਰੀਆਂ ਨੇ ਪ੍ਰੋਤਸਾਹਨ ਰਕਮ ਦੀ ਮੰਗ ਕਰਦੇ ਹੋਏ ਪ੍ਰੈਕਟਿਸ ਕੈਂਪ ਦਾ ਬਾਈਕਾਟ ਕੀਤਾ ਸੀ।
ਏਕੇ ਮੱਟੂ ਨੇ ਇਸ ਮਾਮਲੇ ਬਾਰੇ ਹੋਰ ਰੌਸ਼ਨੀ ਪਾਉਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਪੈਸਾ ਕੋਈ ਮੁੱਦਾ ਸੀ ਹੀ ਨਹੀਂ। ਕਪਤਾਨ ਰਾਜਪਾਲ ਸਿੰਘ ਨੇ ਕਿਹਾ ਕਿ ਪੈਸੇ ਦੇ ਮਾਮਲੇ ਕਰਕੇ ਟੀਮ ਦੇ ਮਨੋਬਲ ‘ਤੇ ਕੋਈ ਅਸਰ ਨਹੀਂ ਪਵੇਗਾ। ਵਿਸ਼ਵ ਕੱਪ ੨੮ ਫਰਵਰੀ ਤੋਂ ੩੧ ਮਾਰਚ ਤੱਕ ਦਿੱਲੀ ਵਿਚ ਖੇਡਿਆ ਜਾ ਰਿਹਾ ਹੈ।

ਹੋਰ:

  1. ਰਾਜਪਾਲ ਫਿਰ ਬਣਿਆ ਹਾਕੀ ਟੀਮ ਦਾ ਕਪਤਾਨ
  2. ਪਟੌਦੀ ਦੇ ਬਿਆਨ ਤੋਂ ਹਾਕੀ ਖਿਡਾਰੀ ਨਰਾਜ਼
  3. ਹਾਕੀ ਵਿਚ ਭਾਰਤ ਆਸਟ੍ਰੇਲੀਆ ਤੋਂ ਹਾਰਿਆ
  4. ਹਾਕੀ ਦੇਸ਼ ਦੀ ਕੌਮੀ ਖੇਡ ਹੈ
  5. ਪ੍ਰਬੰਧਕਾਂ ਨੇ ਹਾਕੀ ਖਿਡਾਰੀਆਂ ਦੀਆਂ ਮੰਗਾਂ ਮੰਨੀਆਂ

ਖੇਡਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>