ਪ੍ਰਬੰਧਕਾਂ ਨੇ ਹਾਕੀ ਖਿਡਾਰੀਆਂ ਦੀਆਂ ਮੰਗਾਂ ਮੰਨੀਆਂ

ਨਵੀਂ ਦਿੱਲੀ/ਪੁਣੇ-ਤਨਖਾਹ ਅਤੇ ਹੋਰਨਾਂ ਮੁੱਦਿਆਂ ਨਾਲ ਜੁੜੇ ਭੱਤਿਆਂ ਦੀ ਮੰਗ ਸਬੰਧੀ ਪੁਣੇ ਵਿਚ ਜਾਰੀ ਕੌਮੀ ਸਿਖਲਾਈ ਕੈਂਪ ਦਾ ਬਾਈਕਾਟ ਕਰਨ ਵਾਲੇ ਭਾਰਤੀ ਹਾਕੀ ਖਿਡਾਰੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਹਾਕੀ ਇੰਡੀਆ ਨੇ ਬੁੱਧਵਾਰ ਨੂੰ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕਲਮਾੜੀ ਦੀ ਮੌਜੂਦਗ਼ੀ ਵਿਚ ਹੋਈ ਮੀਟਿੰਗ ਤੋਂ ਬਾਅਦ ਖਿਡਾਰੀਆਂ ਵਲੋਂ ਦਿੱਤੀ ਗਈ ਸੂਚੀ ਅਨੁਸਾਰ ਉਨ੍ਹਾਂ ਨੂੰ ਤਨਖਾਹ ਅਤੇ ਭੱਤਾ ਦੇਣਾ ਮਨਜ਼ੂਰ ਕਰ ਲਿਆ। ਇਸਦੇ ਨਾਲ ਹੀ ਪਿਛਲੇ ਚਾਰ ਦਿਨਾਂ ਤੋਂ ਚਲੀ ਆ ਰਹੀ ਬਿਆਨਬਾਜ਼ੀ ਖ਼ਤਮ ਹੋ ਗਈ ਅਤੇ ਖਿਡਾਰੀ ਖੁਸ਼ੀ ਖੁਸ਼ੀ ਕੈਂਪ ਵਿਚ ਸ਼ਾਮਲ ਹੋਣ ਲਈ ਤਿਆਰ ਹੋ ਗਏ।

ਹਾਕੀ ਇੰਡੀਆ ਨੇ ਮੰਗਲਵਾਰ ਨੂੰ ਹੋਈ ਗੱਲਬਾਤ ਦੇ ਨਾਕਾਮ ਰਹਿਣ ਤੋਂ ਬਾਅਦ ਖਿਡਾਰੀਆਂ ਨੂੰ ਕੈਂਪ ਵਿਚ ਪਰਤਨ ਲਈ ੪੮ ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ। ਪ੍ਰਬੰਧਕਾਂ ਨੇ ਕਿਹਾ ਸੀ ਕਿ ਕੈਂਪ ਵਿਚ ਵਾਪਸ ਨਾ ਆਉਣ ਦੀ ਹਾਲਤ ਵਿਚ ਖਿਡਾਰੀਆਂ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ ਅਤੇ ਜੂਨੀਅਰ ਹਾਕੀ ਖਿਡਾਰੀਆਂ ਦੇ ਨਾਲ ਨਵੀਂ ਟੀਮ ਬਣਾਈ ਜਾਵੇਗੀ। ਇਸ ਮਾਮਲੇ ਵਿਚ ਬੁੱਧਵਾਰ ਨੂੰ ਉਸ ਵੇਲੇ ਨਾਟਕੀ ਤਬਦੀਲੀ ਆਈ, ਜਦ ਗੋਲਕੀਪਰ ਵੀ ਰਘੁਨਾਥ ਦੀ ਅਗਵਾਈ ਵਿਚ ਜੂਨੀਅਰ ਹਾਕੀ ਟੀਮ ਦੇ ਸਾਰੇ ਖਿਡਾਰੀ ਸੀਨੀਅਰ ਸਾਥੀਆਂ ਦੀ ਹਿਮਾਇਤ ਵਿਚ ਖੜੇ ਹੋ ਗਏ। ਇਸਤੋਂ ਬਾਅਦ ਹਾਕੀ ਇੰਡੀਆ ਨੂੰ ਬੈਕਫੁੱਟ ‘ਤੇ ਆਉਣਾ ਪਿਆ। ਇਸੇ ਦੌਰਾਨ ਮਾਲੀ ਸੰਕਟ ਵਿਚ ਫਸੇ ਹਾਕੀ ਖਿਡਾਰੀ ਦੇ ਲਈ ਟੀਮ ਦੇ ਮੁੱਖ ਸਪਾਂਸਰ ਸਹਾਰਾ ਇੰਡੀਆ ਨੇ ਇਕ ਕਰੋੜ ਰੁਪਏ ਦੀ ਮਾਲੀ ਰਕਮ ਜਾਰੀ ਕੀਤੀ। ਸਹਾਰਾ ਇੰਡੀਆ ਦਾ ਯਤਨ ਹੈ ਕਿ ਤਨਖਾਹ ਦੇ ਲਈ ਪੁਣੇ ਵਿਚ ਜਾਰੀ ਕੌਮੀ ਕੈਂਪ ਦਾ ਬਾਈਕਾਟ ਕਰ ਰਹੇ ਖਿਡਾਰੀ ਸਾਰੇ ਝਗੜੇ ਭੁਲਕੇ ਵਿਸ਼ਵ ਕੱਪ ਦੀਆਂ ਤਿਆਰੀਆਂ  ਕਰਨ। ਭਾਰਤੀ ਖਿਡਾਰੀ ਪਿਛਲੇ ਤਿੰਨ ਦਿਨਾਂ ਤੋਂ ਟ੍ਰੇਨਿੰਗ ਕੈਂਪ ਦਾ ਬਾਈਕਾਟ ਕਰ ਰਹੇ ਸਨ। ਵਿਸ਼ਵ ਕੱਪ ਦਾ ਆਯੋਜਨ ੨੮ ਫਰਵਰੀ ਤੋਂ ਨਵੀਂ ਦਿੱਲੀ ਵਿਖੇ ਹੋ ਰਿਹਾ ਹੈ। ਸਹਾਰਾ ਇੰਡੀਆ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਸਨੇ ਇਕ ਕਰੋੜ ਰੁਪਏ ਦੀ ਰਕਮ ਸਿਰਫ਼ ਖਿਡਾਰੀਆਂ ਵਿਚ ਵੰਡੇ ਜਾਣ ਲਈ ਜਾਰੀ ਕੀਤੀ ਹੈ। ਸਹਾਰਾ ਇੰਡੀਆ ਵਲੋਂ ਜਾਰੀ ਬਿਆਨ ਵਿਚ ਕਾਰਪੋਰੇਟ ਕਮਿਊਨੀਕੇਸ਼ਨ ਦੇ ਮੁਖੀ ਅਭਿਜੀਤ ਸਰਕਾਰ ਨੇ ਕਿਹਾ ਕਿ ਕੌਮੀ ਹਾਕੀ ਖਿਡਾਰੀਆਂ ਦੇ ਹਿਤਾਂ ਨੂੰ ਧਿਆਨ ਵਿਚ ਰਖਦੇ ਹੋਏ ਸਹਾਰਾ ਇੰਡੀਆ ਪ੍ਰਵਾਰ ਨੇ ਖਿਡਾਰੀਆਂ ਵਿਚ ਵੰਡਣ ਲਈ ਫੌਰੀ  ਤੌਰ ‘ਤੇ ਇਕ ਕਰੋੜ ਰੁਪਏ ਹਾਕੀ ਇੰਡੀਆ ਨੂੰ ਦੇਣ ਦਾ ਫੈ਼ਸਲਾ ਕੀਤਾ ਹੈ। ਅਸੀਂ ਚਾਹੁੰਦੇ ਹਾਂ ਕਿ ਖਿਡਾਰੀ ਜਲਦੀ ਤੋਂ ਜਲਦੀ ਵਿਸ਼ਵ ਕੱਪ ਦੀਆਂ ਤਿਆਰੀਆਂ ਵਿਚ ਰੁੱਝ ਜਾਣ ਅਤੇ ਦੇਸ਼ ਦੇ ਲਈ ਖੇਡਣ। ਅਭਿਜੀਤ ਸਰਕਾਰ ਨੇ ਕਿਹਾ ਕਿ ਸਹਾਰਾ ਇੰਡੀਆ ਨੇ ਦਸੰਬਰ ਵਿਚ ਹਾਕੀ ਇੰਡੀਆ ਨੂੰ ਇਕਰਾਰਨਾਮੇ ਦੇ ਤਹਿਤ ੧੫ ਜਨਵਰੀ ਤੋਂ ੧੪ ਅਪ੍ਰੈਲ ਦੇ ਸਮੇਂ ਲਈ ਨਿਰਧਾਰਿਤ ਸਪਾਂਸਰਸਿ਼ਪ ਸਬੰਧੀ ੭੭ ਲੱਖ ਰੁਪਏ ਦਾ ਅਗਾਊਂ ਭੁਗਤਾਨ ਦਸੰਬਰ ਵਿਚ ਹੀ ਕਰ ਦਿੱਤਾ ਸੀ।

ਹੋਰ:

  1. ਵਿਦਿਆ ਸਟੋਕਸ ਹਾਕੀ ਇੰਡੀਆ ਦੀ ਨਵੀਂ ਪ੍ਰਮੁੱਖ ਚੁਣੀ ਗਈ
  2. ਭਾਰਤੀ ਹਾਕੀ ਖਿਡਾਰੀ ਮੈਦਾਨ ‘ਤੇ ਵਾਪਸ ਪਰਤੇ
  3. ਹਾਕੀ ਦੇਸ਼ ਦੀ ਕੌਮੀ ਖੇਡ ਹੈ
  4. ਸਾਰੇ ਖਿਡਾਰੀਆਂ ਨੂੰ ਵਾਡਾ ਦੀਆਂ ਸ਼ਰਤਾਂ ਨੂੰ ਮੰਨਣਾ ਚਾਹੀਦਾ ਹੈ- ਗਿੱਲ
  5. ਹਾਕੀ ਟੀਮ ਦੀ ਚੋਣ ੨੯ ਜਨਵਰੀ ਨੂੰ ਹੋਵੇਗੀ

ਖੇਡਾਂ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>