ਮੰਦਵਾੜੇ ਦਾ ਸੇਕ ਆਈਫਲ ਟਾਵਰ ਨੂੰ ਵੀ ਲੱਗਿਆ

ਪੈਰਿਸ(ਸੁਖਵੀਰ ਸਿੰਘ ਸੰਧੂ) ਦੁਨੀਆਂ ਵਿੱਚ ਆਏ ਮੰਦਵਾੜੇ ਦਾ ਅਸਰ ਆਈਫਲ ਟਾਵਰ ਨੁੰ ਵੀ  ਪਿਆ ਹੈ।ਇਸ ਮੰਦੀ ਕਾਰਨ ਪਿਛਲੇ ਸਾਲ ਟੂਰਿਸਟ ਲੋਕਾਂ ਦੀ ਆਮਦ ਵਿੱਚ ਕਮੀ ਆਈ ਹੈ।ਭਾਵ ਸਾਲ ੨੦੦੮ ਵਿੱਚ ੬.੯੦੦.੦੦੦ ਵਿਜ਼ਟਰ ਇਸ ਨੂੰ ਵੇਖਣ ਲਈ ਆਏ ਸਨ।ਜਦੋਂ ਕਿ ੨੦੦੯ ਵਿੱਚ ੬.੬੦੦.੦੦੦ ਲੋਕੀ ਹੀ ਆਏ।ਕੁਲ ਮਿਲਾਕੇ ੫ ਪ੍ਰਤੀਸ਼ਤ ਘਾਟ ਪਾਈ ਗਈ ਹੈ।ਇਸ ਦਾ ਪ੍ਰਭਾਵ ਨੌਵੇ ਸਾਲ ਦੀ ਸ਼ੁਰੂਆਤ ਵਿੱਚ ਹੀ ਵੇਖਣ ਨੂੰ ਮਿਲ ਗਿਆ ਸੀ, ਕਿਉ ਕਿ ਤਿਮਾਹੀ ਮਹੀਨੇ ਵਿੱਚ ਸਿਰਫ ਤਿੰਨ ਲੱਖ ਲੋਕੀ ਹੀ ਵੇਖਣ ਲਈ ਆਏ ਸਨ।ਇਸ ਗੱਲ ਦਾ ਪ੍ਰਗਟਾਵਾ ਇਸ ਦੀ ਸੇਵਾ ਸੰਭਾਲ ਕਰਨ ਵਾਲੀ ਕੰਪਨੀ ਸੇਟ ਨੇ ਕੀਤਾ ਹੈ।ਇਥੇ ਇਹ ਵੀ ਵਰਨਣ ਯੋਗ ਹੈ ਕਿ ਹਾਲੇ ਪਿਛਲੇ ਸਾਲ ਹੀ ਆਈਫਲ ਟਾਵਰ ਨੇ ਆਪਣਾ ੧੨੦ ਵਾਂ ਜਨਮ ਦਿੱਨ ਮਨਾਇਆ ਸੀ। ਭਾਂਤ ਭਾਂਤ ਰੰਗਾਂ ਦੀਆਂ ਵੱਖਰੇ ਵੱਖਰੇ ਢੰਗਾਂ ਨਾਲ ਸਜਾਈਆਂ ਹੋਈਆਂ ਟਿਮਟਮਾਦੀਆਂ ਲਾਈਟਾਂ ਸੂਰਜ ਅਸਤ ਹੋਣ ਤੋਂ ਬਾਅਦ ਸਵਰਗੀ ਨਜ਼ਾਰਾ ਪੇਸ਼ ਕਰਦੀਆਂ ਸਨ।ਜਿਹੜੀਆਂ ਵੇਖਣ ਯੋਗ ਸਨ।

ਹੋਰ:

  1. ਆਈਫਲ ਟਾਵਰ 112 ਸਾਲ ਦਾ ਹੋਇਆ
  2. ਆਈਫਲ ਟਾਵਰ ਦੀ ਬੱਲੇ ਬੱਲੇ ਹੋਈ
  3. ਪੈਰਿਸ ਦਾ ਆਈਫਲ ਟਾਵਰ
  4. ਵੀਹ ਸਾਲ ਦੀ ਲੜਕੀ ਨੇ ਭਰਾ ਦੇ ਸਾਹਮਣੇ ਆਈਫਲ ਟਾਵਰ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ
  5. ਫਰਾਂਸ ਵਿੱਚ ਵੀ ਮੰਦਵਾੜੇ ਦਾ ਅਸਰ ਸ਼ੂਰੁ।

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>