Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਕੈਮੀਕਲ ਅਲੀ ਨੂੰ ਫ਼ਾਂਸੀ

By ਕੌਮੀ ਏਕਤਾ ਨਿਊਜ਼ ਬੀਊਰੋ • Jan 25th, 2010 • Category: ਅੰਤਰਰਾਸ਼ਟਰੀ

Iraq - Mapਬਗ਼ਦਾਦ- ਇਰਾਕ ਦੇ ਸਾਬਕਾ ਰਾਸ਼ਟਰਪਤੀ ਸੱਦਾਮ ਹੁਸੈਨ ਦੇ ਸਹਿਯੋਗੀ ਰਹੇ ਹਸਨ ਅਲੀ ਮਾਜਿਦ ਉਰਫ਼ ਕੈਮੀਕਲ ਅਲੀ ਨੂੰ ਸੋਮਵਾਰ ਨੂੰ ਫਾਂਸੀ ‘ਤੇ ਚੜ੍ਹਾ ਦਿੱਤਾ ਗਿਆ। ਸੱਦਾਮ ਹੁਸੈਨ ਦੇ ਨਾਲ ਰਲਕੇ ਅਨੇਕਾਂ ਇਰਾਕੀ ਲੋਕਾਂ ਦੇ ਕਤਲਾਂ ਲਈ ਜਿ਼ੰਮੇਵਾਰ ਕੈਮੀਕਲ ਅਲੀ ਨੂੰ ਚਾਰ ਵਾਰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਸੀ। ਸੱਦਾਮ ਹੁਸੈਨ ਨੂੰ ਪਹਿਲਾਂ ਦੀ ਫਾਂਸੀ ਦਿੱਤੀ ਜਾ ਚੁੱਕੀ ਹੈ।
ਪਿਛਲੇ ਦਿਨੀਂ ਹੀ ਉਨ੍ਹਾਂ ਨੂੰ ਇਰਾਕ ਦੀ ਇਕ ਅਦਾਲਤ ਵਲੋਂ ਕੁਰਦਾਂ ਦੇ ਖਿਲਾਫ਼ ਰਸਾਇਨਕ ਗੈਸ ਹਮਲੇ ਦਾ ਹੁਕਮ ਦੇਣ ਦਾ ਦੋਸ਼ੀ ਠਹਿਰਾਉਂਦੇ ਹੋਏ ਮੌਤ ਦੀ ਸਜ਼ਾ ਸੁਣਾਈ ਗਈ ਸੀ। ਬੁੱਸ਼ ਪ੍ਰਸ਼ਾਸਨ ਵਲੋਂ ਸਾਲ ੨੦੦੩ ਵਿਚ ਸੱਦਾਮ ਹੁਸੈਨ ਨੂੰ ਸੱਤਾ ਚੋਂ ਬੇਦਖ਼ਲ ਹੋਣ ਤੋਂ ਬਾਅਦ ਇਹ ਉਨ੍ਹਾਂ ਨੂੰ ਚੌਥੀ ਵਾਰ ਮੌਤ ਦੀ ਸਜ਼ਾ ਦਾ ਫੈ਼ਸਲਾ ਸੀ।  ਜਿ਼ਕਰਯੋਗ ਹੈ ਕਿ ਕੈਮੀਕਲ ਅਲੀ ਨੂੰ ਸਾਲ ੧੯੯੧ ਅਤੇ ੧੯੯੯ ਵਿਚ ਸ਼ੀਆ ਮੁਸਲਮਾਨਾਂ ਦੇ ਕਤਲ ਅਤੇ ੧੯੮੦ ਦੇ ਦਹਾਕੇ ਵਿਚ ਕੁਰਦਾਂ ਦੇ ਖਿਲਾਫ਼ ਕਤਲੇਆਮ ਦੀ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਉਣ ਲਈ ਮੌਤ ਦੀ ਸਜ਼ਾ ਦਿੱਤੀ ਗਈ ਸੀ। ਉਨ੍ਹਾਂ ਨੂੰ ਇਨ੍ਹਾਂ ਮਾਮਲਿਆਂ ਵਿਚ ੨੦੦੭, ੨੦੦੮ ਅਤੇ ੨੦੦੯ ਵਿਚ ਵੱਖ ਵੱਖ ਮੌਤ ਦੀ ਸਜ਼ਾ ਦਿੱਤੀ ਗਈ ਸੀ। ਕੈਮੀਕਲ ਅਲੀ ਸੱਦਾਮ ਹੁਸੈਨ ਦੇ ਚਾਚੇ ਦਾ ਪੁੱਤ ਭਰਾ ਸੀ ਅਤੇ ਉਹ ਸੱਦਾਮ ਹੁਸੈਨ ਦੇ ਸ਼ਾਸਨ ਦੌਰਾਨ ਅਨੇਕਾਂ ਅਹੁਦਿਆਂ ‘ਤੇ ਵੀ ਰਿਹਾ ਸੀ।


GREAT DEALS...
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Service. USA Coverage, $39.95, no fees!

Leave a Reply