ਦੂਜੇ ਗ੍ਰਹਿਆਂ ‘ਤੇ ਜੀਵਨ ਦੀ ਸੰਭਾਵਨਾ

ਲੰਦਨ- ਬ੍ਰਿਟੇਨ ਦੇ ਮੰਨੇ ਪ੍ਰਮੰਨੇ ਖਗੋਲ ਸ਼ਾਸਤਰੀ ਦਾ ਮੰਨਣਾ ਹੈ ਕਿ ਧਰਤੀ ਜਿਹੇ ਦੂਜੇ ਗ੍ਰਹਿਆਂ ‘ਤੇ ਜੀਵਨ ਅਤੇ ਏਲੀਅਨ ਦੇ ਮਿਲਣ ਦੀ ਸੰਭਾਵਨਾ ਪਹਿਲਾਂ ਨਾਲੋਂ ਕਿਤੇ ਵੱਧ ਹੈ।
ਪ੍ਰਸਿੱਧ ਖਗੋਲ ਸ਼ਾਸਤਰੀ ਲਾਰਡ ਰੀਸ ਨੇ ਦੂਜੇ ਗ੍ਰਹਿਆਂ ‘ਤੇ ਜੀਵਨ ਦੀ ਭਾਲ ਦੇ ਸਿਰਲੇਖ ਦੇ ਤਹਿਤ ਲੰਦਨ ਵਿਖੇ ਆਯੋਜਿਤ ਇਕ ਕਾਨਫਰੰਸ ਵਿਚ ਇਹ ਗੱਲਾਂ ਕਹੀਆਂ, ਜਿਥੇ ਦੁਨੀਆਂ ਭਰ ਦੇ ਪ੍ਰਸਿੱਧ ਖਗੋਲ ਸ਼ਾਸਤਰੀ ਇਕੱਠੇ ਹੋਏ ਸਨ। ਰਾਇਲ ਸੋਸਾਇਟੀ ਦੇ ਪ੍ਰਧਾਨ ਅਤੇ ਖਗੋਲ ਸ਼ਾਸਤਰੀ ਮਾਰਟਿਨ ਰੀਸ ਨੇ ਕਿਹਾ ਕਿ ਪੁਲਾੜ ਵਿਚ ਨਵੇਂ ਟੈਲੀਸਕੋਪ ਦੇ ਲਾਏ ਜਾਣ ਤੋਂ ਬਾਅਦ ਧਰਤੀ ਵਾਂਗ ਦੂਜੇ ਗ੍ਰਹਿਆਂ ਦੇ ਮਿਲਣ ਦੀ ਸੰਭਾਵਨਾ ਕਾਫ਼ੀ ਵੱਧ ਗਈ ਹੈ। ਕਿਹਾ ਜਾਂਦਾ ਹੈ ਕਿ ਇਸ ਨਵੇਂ ਟੈਲੀਸਕੋਪ ਰਾਹੀਂ ਪੁਲਾੜ ਵਿਚ ਦੂਰ ਦੂਰ ਤੱਕ ਧਰਤੀ ਜਿਹੀ ਗ੍ਰਹਿ ਨੰ ਪਛਾਣਨ ਦੀ ਸਮਰਥਾ ਹੈ।
ਲਾਰਡ ਰੀਸ ਨੇ ਕਿਹਾ ਕਿ ਏਲੀਅਨ ਜੀਵਨ ਦੀ ਖੋਜ ਮਨੁੱਖਤਾ ਦੀ ਕਾਇਆ ਕਲਮ ਕਰਨ ਵਾਲਾ ਪੱਲ ਹੋਵੇਗਾ ਜਿਹੜਾ ਸਾਡਾ ਆਪਣੇ ਆਪ ਬਾਰੇ ਵਿਚਾਰ ਬਦਲ ਦੇਵੇਗਾ ਅਤੇ ਨਾਲ ਹੀ ਬ੍ਰਹਿਮੰਡ ਵਿਚ ਸਾਡੇ ਸਥਾਨ ਦੇ ਬਾਰੇ ਵਿਚ ਵੀ। ਉਨ੍ਹਾਂ ਨੇ ਕਿਹਾ ਅੰਦਾਜ਼ਨ ੫੦ ਸਾਲਾਂ ਤੋਂ ਵਿਗਿਆਨੀ ਪੁਲਾੜ ਵਿਚ ਜੀਵਨ ਦਾ ਪਤਾ ਲਾਉਣ ਦੀ ਕੋਸਿ਼ਸ਼ ਵਿਚ ਰੁਝੇ ਹੋਏ ਹਨ ਅਤੇ ਜਿ਼ੰਦਾ ਆਵਾਜਾਂ ਸੁਣਨ ਦੀ ਕੋਸਿ਼ਸ਼ ਕਰ ਰਹੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਉਨ੍ਹਾਂ ਨੇ ਕਿਹਾ ਕਿ ਹੁਣ ਇਹ ਇਸ ਲਈ ਸੰਭਵ ਨਜ਼ਰ ਆਉਣ ਲੱਗਿਆ ਹੈ ਕਿ ਟੈਕਨਾਲੋਜੀ ਵਿਚ ਵਿਆਪਕ ਤਰੱਕੀ ਹੋਈ ਹੈ ਅਤੇ ਅਸਲ ਵਿਚ ਹੁਣ ਅਸੀਂ ਇਹ ਆਸ ਕਰ ਸਕਦੇ ਹਾਂ ਕਿ ਦੂਜੇ ਤਾਰਾ ਮੰਡਲ ਵਿਚ ਅਸੀਂ ਧਰਤੀ ਦੇ ਆਕਾਰ ਦਾ ਗ੍ਰਹਿ ਤਲਾਸ਼ ਕਰ ਸਕੀਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਥੇ ਇਸ ਵਿਚ ਜ਼ਮੀਨ ਜਿਹੇ ਗ੍ਰਹਿਆਂ ਦੇ ਮਿਲਣ ਦੀ ਆਸ ਵਧੀ ਹੈ ਉਥੇ ਜੀਵਨ ਦੇ ਮਿਲਣ ਦੀ ਆਸ ਵੀ ਵਧੀ ਹੈ।

ਹੋਰ:

  1. ਪੁਲਾੜ ਦੀਆਂ ਯਾਦਗਾਰੀ ਚੀਜ਼ਾਂ ਦੀ ਨਿਲਾਮੀ ਹੋਵੇਗੀ
  2. ਪੁਲਾੜ ਸਟੇਸ਼ਨ ਦਾ ਕੂਲਿੰਗ ਸਿਸਟਮ ਖ਼ਰਾਬ
  3. ਚੰਦਰਮਾ ‘ਤੇ ਰਾਕੇਟ ਰੀਫਿਊਲਿੰਗ ਦਾ ਰਾਹ ਖੁਲ੍ਹ ਗਿਐ
  4. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਰਜਾਹ ’ਚ ੧੭ ਪੰਜਾਬੀ ਨੌਜਵਾਨਾਂ ਦਾ ਜੀਵਨ ਬਚਾਉਣ ਲਈ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗੀ-ਜਥੇ: ਅਵਤਾਰ ਸਿੰਘ
  5. ਇਕ ਦੂਜੇ ਨੂੰ ਕਿੱਸ ਕਰਦੇ ਨਜ਼ਰ ਆਉਣਗੇ ਪ੍ਰਿਯੰਕਾ ਤੇ ਰਣਬੀਰ

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>