Quami Ekta – Punjabi News (ਕੌਮੀ ਏਕਤਾ – ਪੰਜਾਬੀ ਖ਼ਬਰਾਂ)
Punjabi news & English news covering the world focusing on Punjab, India and Punjabis! Leading Punjabi Newspaper since 2002!

ਰੇਖਾ ਤੇ ਆਮਿਰ ਖਾਨ ਨੂੰ ਪਦਮ

By ਕੌਮੀ ਏਕਤਾ ਨਿਊਜ਼ ਬੀਊਰੋ • Jan 26th, 2010 • Category: ਫ਼ਿਲਮਾਂ

ਨਵੀਂ ਦਿੱਲੀ- ਸੋਮਵਾਰ ਨੂੰ ਪਦਮ ਇਨਾਮਾਂ ਦਾ ਐਲਾਨ ਕੀਤਾ ਗਿਆ ਜਿਸ ਵਿਚ ਦੇਸ਼ ਦੀਆਂ ੧੩੦ ਮੰਨੀਆਂ ਪ੍ਰਮੰਨੀਆਂ ਹਸਤੀਆਂ ਨੂੰ ਦੇਸ਼ ਦੇ ਇਨ੍ਹਾਂ ਸਨਮਾਨ ਵਾਲੇ ਕੌਮੀ ਐਵਾਰਡਾਂ ਨਾਲ ਨਿਵਾਜਿਆ ਗਿਆ ਹੈ।

ਫਿਲਮ ਜਗਤ ਤੋਂ ਆਮਿਰ ਖਾਨ, ਰੇਖਾ, ਏਆਰ ਰਹਿਮਾਨ, ਸੈਫ਼ ਅਲੀ ਖਾਨ, ਨਾਟਕ ਦੀ ਸਟੇਜ ਨਾਲ ਜੁੜੀਆਂ ਵਡੀਆਂ ਹਸਤੀਆਂ ਜਿਵੇਂ ਇਬਰਾਹੀਮ ਅਲਕਾਜ਼ੀ ਅਤੇ ਜ਼ੋਹਰਾ ਸੈਗਲ, ਲੋਕਸੇਬਾ ਦੇ ਖੇਤਰ ਵਿਚ ਵੇਣੂਗੋਪਾਲ ਰੇਡੀ, ਉਸਤਾਦ ਸੁਲਤਾਨ ਖਾਨ ਅਤੇ ਪੰਡਤ ਸ਼ੰਨੂਲਾਲ ਮਿਸ਼ਰ ਜਿਹੀ ਕਈ ਲੋਕਾਂ ਨੂੰ ਭਾਰਤ ਸਰਕਾਰ ਵਲੋਂ ਇਸ ਸਾਲ ਸਨਮਾਨਿਤ ਕੀਤਾ ਗਿਆ ਹੈ। ਕੁੱਲ ਛੇ ਲੋਕਾਂ ਨੂੰ ਪਦਮ ਵਿਭੂਸ਼ਣ ਇਨਾਮ ਦਿੱਤਾ ਗਿਆ ਹੈ। ੪੩ ਲੋਕਾਂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਪਦਮ ਸ੍ਰੀ ਦੀ ਸੂਚੀ ਵਿਚ ੮੧ ਨਾਮ ਸ਼ਾਮਲ ਹਨ।

ਇਸ ਸ਼੍ਰੇਣੀ ਵਿਚ ਸਭ ਤੋਂ ਪਹਿਲਾ ਨਾਮ ਇਸ ਸਾਲ ਨੋਬਲ ਇਨਾਮ ਨਾਲ ਸਨਮਾਨਿਤ ਹੋਏ ਭਾਰਤੀ ਮੂਲ ਦੇ ਵਿਗਿਆਨੀ ਡਾਕਟਰ ਵੈਂਕਟਾਰਾਮਨ ਰਾਮਾਕ੍ਰਿਸ਼ਣਨ ਦਾ ਨਾਮ ਹੈ। ਨਾਟਕ ਦੀ ਦੁਨੀਆਂ ਦੀ ਦੋਂ ਵੱਡੀਆਂ ਹਸਪਤੀਆਂ ਇਬਰਾਹੀਮ ਅਲਕਾਜ਼ੀ ਅਤੇ ਜ਼ੋਹਰਾ ਸੈਗਲ ਨੂੰ ਇਸ ਸਾਲ ਪਦਮ ਵਿਭੂਸ਼ਣ ਨਾਲ ਨਿਵਾਜਿਆ ਗਿਆ ਹੈ। ਪੰਡਤ ਸ਼ੰਨੂਲਾਲ ਮਿਸ਼ਰ, ਮਲਿਕਾ ਸਾਰਾਭਾਈ, ਉਸਤਾਦ ਸੁਲਤਾਨ ਖਾਨ, ਪੱਤਰਕਾਰ ਫ਼ਰੀਦ ਜ਼ਕਾਰੀਆ, ਪ੍ਰੋਫੈਸਰ ਬਿਪਨ ਚੰਦਰ, ਪ੍ਰੋਫੈਸਰ ਅਭਿਜੀਤ ਸੇਨ ਉਨ੍ਹਾਂ ਨਾਵਾਂ ਦੀ ਸੂਚੀ ਵਿਚ ਹਨ ਜਿਨ੍ਹਾਂ ਨੂੰ ਪਦਮ ਭੂਸ਼ਣ ਦਿੱਤਾ ਗਿਆ ਹੈ। ਆਮਿਰ ਖਾਨ ਅਤੇ ਏ ਆਰ ਰਹਿਮਾਨ ਵੀ ਪਦਮ ਭੂਸ਼ਣ ਹਾਸਲ ਕਰਨ ਵਾਲਿਆਂ ਦੀ ਸੂਚੀ ਵਿਚ ਹਨ। ਇਸਤੋਂ ਇਲਾਵਾ ਪਦਸ੍ਰੀ ਪਾਉਣ ਵਾਲਿਆਂ ਵਿਚ ਰੇਖਾ, ਸੈਫ਼ ਅਲੀ ਖਾਨ, ਸ਼ੇਲਡਾਨ ਪਾਲਾਕ ਦੇ ਨਾਮ ਸ਼ਾਮਲ ਹਨ। ਖੇਡ ਜਗਤ ਵਿਚ ਸਾਈਨਾ ਨੇਹਵਾਲ, ਵਿਜੇਂਦਰ ਸਿੰਘ, ਵਰਿੰਦਰ ਸਹਿਵਾਗ ਜਿਹੇ ਨਾਮ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਮਾਰਚ ਜਾਂ ਅਪ੍ਰੈਲ ਮਹੀਨੇ ਦੌਰਾਨ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦੁਆਰਾ ਸਨਮਾਨ ਦਿੱਤੇ ਜਾਣਗੇ।


GREAT DEALS...
- Call India for 1.66¢, International Calling for 1.2¢ . Low Rates, No Fees. Harwing. Sign-up! (USA)
- Unlimited Calling & Text Messages Cell Phone Service. USA Coverage, $39.95, no fees!

Leave a Reply