ਰਾਜਪਕਸ਼ੇ ਦੀ ਜਿੱਤ ਨੂੰ ਚੁਣੌਤੀ

ਕੋਲੰਬੋ-ਸ੍ਰੀਲੰਕਾ ਦੇ ਚੋਣ ਕਮਿਸ਼ਨ ਨੇ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਦੁਬਾਰਾ ਰਾਸ਼ਟਰਪਤੀ ਚੁਣੇ ਗਏ ਹਨ ਪਰ ਉਨ੍ਹਾਂ ਦੇ ਮੁੱਖ ਵਿਰੋਧੀ ਜਨਰਲ ਫੌਨਸੇਕਾ ਨੇ ਇਸ ਨਤੀਜੇ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਉਹ ਇਸ ਫੈ਼ਸਲੇ ਨੂੰ ਚੁਣੌਤੀ ਦੇਣਗੇ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਰਾਜਪਕਸ਼ੇ ਨੂੰ ੫੭ ਫ਼ੀਸਦੀ ਵੋਟਾਂ ਮਿਲੀਆਂ ਹਨ ਜਦਕਿ ਜਨਰਲ ਫ਼ੋਨਸੇਕਾ ਨੂੰ ੪੦ ਫ਼ੀਸਦੀ।
ਇਕ ਹੋਟਲ ਵਿਚ ਪ੍ਰੈਸ ਕਾਨਫਰੰਸ ਦੌਰਾਨ ਜਨਰਲ ਫ਼ਨਸੇਕਾ ਨੇ ਕਿਹਾ ਕਿ ਚੋਣਾਂ ਵਿਚ ਹੇਰਾਫੇਰੀ ਹੋਈ ਹੈ ਅਤੇ ਸਰਕਾਰ ਉਨ੍ਹਾਂ ਨੂੰ ਜਾਨੋਂ ਮਰਵਾਉਣ ਦੀ ਕੋਸਿ਼ਸ਼ ਕਰ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਜਨਰਲ ਹੋਟਲ ਛਡਣ ਲਈ ਸੁਤੰਤਰ ਹਨ ਪਰ ਉਨ੍ਹਾਂ ਨੂੰ ਇਨ੍ਹਾਂ ਇਲਜ਼ਾਮਾਂ ਦੇ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ ਜਿਹੜੇ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਲਾਏ ਹਨ। ਇਨ੍ਹਾਂ ਚੋਣਾਂ ਦੌਰਾਨ ੭੦ ਫ਼ੀਸਦੀ ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ। ਇਸ ਚੋਣ ਦੌਰਾਨ ਮੁੱਖ ਮੁਕਾਬਲਾ ਮੌਜੂਦਾ ਰਾਸ਼ਟਰਪਤੀ ਮਹਿੰਦਰਾ ਰਾਜਪਕਸ਼ੇ ਅਤੇ ਸਾਬਕਾ ਫੌਜਾਂ ਦੇ ਮੁੱਖੀ ਜਨਰਲ ਸਨਥ ਫ਼ੋਨਸੇਕਾ ਵਿਚਕਾਰ ਸੀ ਜਿਨ੍ਹਾਂ ਨੇ ਤਮਿਲ ਬਾਗ਼ੀਆਂ ਨੂੰ ਹਰਾਉਣ ਵਿਚ ਮੁੱਖ ਭੂਮਿਕਾ ਅਦਾ ਕੀਤੀ ਸੀ। ਜਨਰਲ ਫ਼ੋਸੇਕਾ ਨੂੰ ਸਾਬਕਾ ਰਾਸ਼ਟਰਪਤੀ ਚੰਦ੍ਰਿਕਾ ਕੁਮਾਰਤੁੰਗ ਸਮੇਤ ਕੁਝ ਵਿਰੋਧੀ ਪਾਰਟੀਆਂ ਦੀ ਵੀ ਹਿਮਾਇਤ ਹਾਸਲ ਸੀ। ਸ੍ਰੀਲੰਕਾ ਵਿਚ ਨਿਅਮਾਂ ਅਨੁਸਾਰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ੫੦ ਫ਼ੀਸਦੀ ਵੋਟਾਂ ਹਾਸਲ ਕਰਨੀਆਂ ਜ਼ਰੂਰੀ ਹਨ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਦੂਜੇ ਅਤੇ ਤੀਜੇ ਨੰਬਰ ਦੀ ਵੋਟ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਹੋਰ:

  1. ਈਰਾਨ ਵਿਚ ਅਹਿਮਦੀਨਿਜ਼ਾਦ ਦੀ ਜਿੱਤ ਦੇ ਖਿਲਾਫ ਰੋਸ ਮੁਜ਼ਾਹਿਰੇ
  2. ਨੂਰ ਮਹਿਲ ਦੀ ਸੀਟ ਤੋਂ ਅਕਾਲੀ ਦਲ ਨੇ ਜਿੱਤ ਪ੍ਰਾਪਤ ਕੀਤੀ
  3. ਵਿਰਕ ਨੂੰ ਡੀਜੀਪੀ ਮਹਾਰਾਸ਼ਟਰ ਨਿਯੁਕਤ ਕਰਨ ਨੂੰ ਚੁਣੌਤੀ
  4. ਸ੍ਰੀਲੰਕਾ ਵਿਚ ਲਿਟੇ ਤੇ ਜਿਤ ਦਾ ਐਲਾਨ ਤੇ ਜਸ਼ਨਾਂ ਦਾ ਮਹੌਲ
  5. ਬਰਤਾਨਵੀ ਪਾਰਲੀਮੈਂਟ ਦੀਆਂ ਚੋਣਾਂ ਵਿਚ ਇਸ ਵਾਰ ਵੀ ਦਸਤਾਰਧਾਰੀ ਸਿੱਖ ਚੋਣ ਨਾ ਜਿੱਤ ਸਕਿਆ ਗੁਰਚਰਨ ਸਿੰਘ ਨੂੰ ਸਿਰਫ਼ 12733ਵੋਟਾਂ ਪਈਆਂ

ਅੰਤਰਰਾਸ਼ਟਰੀ.

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>